Punjab News Section

Monthly Archives: JUNE 2017


Jun 11

ਪੰਜਾਬ 'ਚ ਜਬਰ-ਜ਼ਨਾਹ ਦੇ ਮਾਮਲਿਆਂ 'ਚ ਹੋਇਆ ਕਈ ਗੁਣਾ ਵਾਧਾ

Share this News

ਚੰਡੀਗੜ੍ਹ : ਪੰਜਾਬ 'ਚ ਵਾਪਰ ਰਹੀਆਂ ਜਬਰ-ਜ਼ਨਾਹ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਬੇ 'ਚ ਹਰ ਦਹਾਕੇ ਦੇ ਬੀਤਣ ਨਾਲ ਜਬਰ-ਜ਼ਨਾਹ ਦੀਆਂ ਘਟਨਾਵਾਂ 'ਚ ਕਮੀ ਆਉਣ ਦੀ ਬਜਾਏ ਕਈ ਗੁਣਾ ਵਧ ਰਹੀ ਹੈ, ਜੋ ਸੱਭਿਅਕ ਸਮਾਜ ਵਾਸਤੇ ਗੰਭੀਰ ਚਿੰਤਾ ਦਾ ਵਿਸ਼ਾ ਹੈ। ਦੂਜੇ ਪਾਸੇ ਸੂਬੇ ਵਿੱਚ ਦਾਜ ਨਾਲ ਮੌਤਾਂ ਹੋਣ ਦੇ ਮਾਮਲਿਆਂ 'ਚ ਕਮੀ ਆਈ ਹੈ ਪਰ ਅਜੇ ਵੀ ਇਸਦੇ ਅੰਕੜੇ ਸਮਾਜ ਦੇ ਲਾਲਚੀ ਸੁਭਾਅ ਦੀ ਹਾਮੀ ਭਰਦੇ ਹਨ।
ਸਰਕਾਰੀ ਅੰਕੜਿਆਂ ਮੁਤਾਬਕ ਸੂਬੇ 'ਚ ਸਾਲ 1984 ਤੋਂ 2013 ਦੌਰਾਨ ਜਬਰ-ਜ਼ਨਾਹ ਦੀਆਂ 8381 ਘਟਨਾਵਾਂ ਵਾਪਰੀਆਂ। ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਜਾਣਕਾਰੀ ਮੁਤਾਬਕ ਸਾਲ 1984 ਤੋਂ 1993 ਦਰਮਿਆਨ ਪੰਜਾਬ 'ਚ ਜਬਰ-ਜ਼ਨਾਹ ਦੇ 642 ਕੇਸ ਦਰਜ ਹੋਏ ...Jun 11

ਕੈਪਟਨ ਸਰਕਾਰ ਵੀ ਨਹੀਂ ਬਦਲ ਸਕੀ ਬਜ਼ੁਰਗਾਂ ਦੇ ਭਾਗ

Share this News

ਬਠਿੰਡਾ : ਪੰਜਾਬ ਦੇ ਕਰੀਬ ਸਾਢੇ ਤਿੰਨ ਲੱਖ ਬਜ਼ੁਰਗ ਸਰਕਾਰੀ 'ਵਿਕਾਸ' ਦਾ ਭਾਰ ਢੋਣ ਲਈ ਮਜਬੂਰ ਹਨ। ਇਨ੍ਹਾਂ ਦੇ ਭਾਗ ਕੈਪਟਨ ਸਰਕਾਰ ਵੀ ਨਹੀਂ ਬਦਲ ਸਕੀ। ਜ਼ਿੰਦਗੀ ਦੇ ਆਖ਼ਰੀ ਪਹਿਰ 'ਚ ਇਹ ਬਜ਼ੁਰਗ ਮਨਰੇਗਾ 'ਚ ਦਿਹਾੜੀ ਕਰ ਰਹੇ ਹਨ। ਮਨਰੇਗਾ ਸਕੀਮ 'ਚ ਪੰਜਾਬ 'ਚ 80 ਸਾਲ ਤੋਂ ਉੱਪਰ ਦੀ ਉਮਰ ਦੇ 13,781 ਬਜ਼ੁਰਗ ਰਜਿਸਟਰਡ ਹਨ, ਜਦੋਂ ਕਿ 61 ਸਾਲ ਤੋਂ 80 ਤੱਕ ਦੇ ਮਜ਼ਦੂਰਾਂ ਦੀ ਗਿਣਤੀ 3.08 ਲੱਖ ਬਣਦੀ ਹੈ। ਕੈਪਟਨ ਸਰਕਾਰ ਵੀ ਇਨ੍ਹਾਂ ਬਜ਼ੁਰਗ ਮਜ਼ਦੂਰਾਂ ਤੋਂ ਬੇਖ਼ਬਰ ਹੈ। ਬੁੱਢੀ ਉਮਰੇ ਦਿਹਾੜੀ ਕਰਨ ਦਾ ਇਨ੍ਹਾਂ ਬਜ਼ੁਰਗਾਂ ਨੂੰ ਸ਼ੌਕ ਨਹੀਂ ਪਰ ਫਿਰ ਵੀ ਕੋਈ ਹਕੂਮਤ ਇਨ੍ਹਾਂ ਦੇ ਦਰਦ ਸਮਝ ਨਹੀਂ ਸਕੀ ਹੈ। 
ਗਠਜੋੜ ਹਕੂਮਤ ਸਮੇਂ ਕਾਂਗਰਸ ਨੇ ...Jun 11

ਨੌਜਵਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ਗੁਰਮਿਹਰ ਕੌਰ ਦਾ ਅਹਿਮ ਕਦਮ

Share this News

ਜਲੰਧਰ : ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮਿਹਰ ਕੌਰ ਨੇ ਕਿਹਾ ਹੈ ਕਿ ਦੇਸ਼ ਵਿੱਚ ਬੋਲਣ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਵੱਡੀ ਚੁਣੌਤੀ ਦਿੱਤੀ ਜਾ ਰਹੀ ਹੈ ਤੇ ਪ੍ਰੈੱਸ ਦੀ ਆਜ਼ਾਦੀ 'ਤੇ ਵੀ ਹਮਲੇ ਹੋ ਰਹੇ ਹਨ। ਉਸ ਨੇ ਦੇਸ਼ 'ਚ ਵਧ ਰਹੀ ਅਸਹਿਣਸ਼ੀਲਤਾ ਵਿਰੁੱਧ ਮੋਰਚਾ ਖੋਲ੍ਹਦਿਆਂ ਕਿਹਾ ਕਿ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ, ਜਿਸ ਨਾਲ ਲੋਕਾਂ ਤੋਂ ਵਿਚਾਰਾਂ ਦੇ ਪ੍ਰਗਟਾਵੇ ਦਾ ਅਧਿਕਾਰ ਖੋਹਿਆ ਜਾ ਸਕੇ। ਗੁਰਮਿਹਰ ਕੌਰ ਨੂੰ ਅੱਜ ਇੱਥੇ ਫਿਊਚਰ ਟੈਲੈਂਟ ਸੁਸਾਇਟੀ ਦੀ ਕੌਮੀ ਉਪ-ਪ੍ਰਧਾਨ ਥਾਪਿਆ ਗਿਆ। ਉਨ੍ਹਾਂ ਕਿਹਾ ਉਨ੍ਹਾਂ ਦੀ ਜਥੇਬੰਦੀ ਕੌਮੀ ਪੱਧਰ 'ਤੇ ਬੋਲਣ ਦੀ ਆਜ਼ਾਦੀ ਨੂੰ ਲੈ ਕੇ ਸੰਘਰਸ਼ ਕਰੇਗੀ। ਪ੍ਰੈੱਸ ਕਲੱਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਮਿਹਰ ...Jun 11

ਘੱਲੂਘਾਰਾ ਦਿਵਸ : 33 ਵਰ੍ਹਿਆਂ ਮਗਰੋਂ ਵੀ ਜਖ਼ਮ ਅੱਲ੍ਹੇ

Share this News

ਅੰਮ੍ਰਿਤਸਰ : 6 ਜੂਨ ਨੂੰ ਆਪਰੇਸ਼ਨ ਬਲੂ ਸਟਾਰ ਨੂੰ 33 ਸਾਲ ਹੋ ਗਏ ਹਨ। 1984 'ਚ ਭਾਰਤੀ ਫੌਂ ਵੱਲੋਂ ਕੀਤੇ ਦਰਬਾਰ ਸਾਹਿਬ 'ਤੇ ਹਮਲੇ ਦੇ ਜਖ਼ਮ ਅੱਜ ਵੀ ਅੱਲ੍ਹੇ ਹਨ। ਇਸ ਹਮਲੇ 'ਚ ਕਈ ਸ਼ਰਧਾਲੂ ਮਾਰੇ ਗਏ, ਜਿਨ੍ਹਾਂ 'ਚ ਸਿੱਖ ਨੌਜਵਾਨ, ਬਜ਼ੁਰਗ, ਔਰਤਾਂ ਤੇ ਬੱਚੇ ਸ਼ਾਮਲ ਸਨ। ਦਰਬਾਰ ਸਾਹਿਬ 'ਤੇ ਫੌਜੀ ਹਮਲਾ, ਇਸ ਤੋਂ ਬਾਅਦ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ 1984 'ਚ ਦਿੱਲੀ ਸਣੇ ਕਈ ਥਾਵਾਂ 'ਤੇ ਹੋਏ ਕਤਲੇਆਮ 'ਚ ਹਜ਼ਾਰਾਂ ਬੇਕਸੂਰ ਸਿੱਖ ਮਾਰੇ ਗਏ ਤੇ ਹਜ਼ਾਰਾਂ ਘਰ ਉੱਜੜ ਗਏ। ਇਸ ਦੌਰਾਨ ਜਿਹੜੇ ਲੋਕਾਂ ਨੇ ਆਪਣਿਆਂ ਨੂੰ ਆਪਣੀਆਂ ਅੱਖਾਂ ਅੱਗੇ ਮਰਦਾ ਦੇਖਿਆ, ਉਹ ਅੱਖਾਂ ਅੱਜ ਇਨਸਾਫ਼ ਦੀ ਉਡੀਕ 'ਚ ਪੱਥਰ ਬਣ ਚੁੱਕੀਆਂ ਹਨ। ਉਸ ਕਾਲੇ ...Jun 11

ਦੇਸ਼ ਦਾ ਬਟਵਾਰਾ : ਅੰਮ੍ਰਿਤਸਰ 'ਚ ਬਣਿਆ ਅਜਾਇਬ ਘਰ, ਤਾਜ਼ਾ ਕਰੇਗਾ ਭਾਰਤ-ਪਾਕਿ ਵੰਡ ਵੇਲੇ ਦੀਆਂ ਯਾਦਾਂ

Share this News

ਅੰਮ੍ਰਿਤਸਰ : ਪੰਜਾਬ ਦੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ 1947 ਦੇ ਬਟਵਾਰੇ ਦੀ ਦਾਸਤਾਨ ਸੁਣਾਉਂਦਾ ਵਿਲੱਖਣ ਅਜਾਇਬ ਘਰ ਅੰਮ੍ਰਿਤਸਰ 'ਚ 17 ਅਗਸਤ, ਨੂੰ ਲੋਕਾਂ ਦੇ ਸਪੁਰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਨਿਵੇਕਲੀ ਪਹਿਲ ਦਾ ਸਵਾਗਤ ਕੀਤਾ ਹੈ ਜਿਸ ਤਹਿਤ 17 ਅਗਸਤ ਦਾ ਦਿਨ 'ਬਟਵਾਰਾ ਯਾਦਗਾਰ ਦਿਵਸ' ਖ਼ਾਸਕਰ ਪੰਜਾਬ ਅਤੇ ਬੰਗਾਲ ਦੇ ਉਨ੍ਹਾਂ ਹਿੰਮਤੀ ਲੋਕਾਂ ਦੀ ਯਾਦ ਵਿੱਚ ਮਨਾਇਆ ਜਾਵੇਗਾ, ਜਿਨ੍ਹਾਂ ਦਾ ਦੇਸ਼ ਦੇ ਬਟਵਾਰੇ ਦੌਰਾਨ ਸਭ ਕੁਝ ਤਬਾਹ ਹੋ ਗਿਆ, ਪਰ ਉਨ੍ਹਾਂ ਨੇ ਹਿੰਮਤ ਨਾ ਹਾਰਦਿਆਂ ਹੌਂਸਲੇ ਅਤੇ ਲਗਨ ਨਾਲ ਨਵੇਂ ਭਾਰਤ ਦਾ ਨਿਰਮਾਣ ਕੀਤਾ। 
ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਅਜਾਇਬ ਘਰ ਨਾਲ ਅੰਮ੍ਰਿਤਸਰ ਦੀ ਸੈਰ-ਸਪਾਟਾ ਸਨਅਤ ...Jun 11

ਐੱਸ.ਵਾਈ.ਐੱਲ. 'ਤੇ ਅੰਤਮ ਫ਼ੈਸਲਾ ਪੰਜਾਬ ਦੇ ਵਿਰੁੱਧ ਆਇਆ ਤਾਂ ਸੂਬੇ 'ਚ ਪਣਪ ਸਕਦੈ ਅੱਤਵਾਦ - ਕੈਪਟਨ

Share this News

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨੂੰ ਪਾਣੀ ਦੇ ਅਧਿਕਾਰ ਤੋਂ ਵਾਂਝੇ ਕਰਨ ਦੀ ਕੋਈ ਵੀ ਕੋਸ਼ਿਸ਼ ਕਰਨ ਨਾਲ ਇਸ ਖਿੱਤੇ ਵਿੱਚ ਅਤਿਵਾਦ ਦੇ ਸੁਰਜੀਤ ਹੋਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ, ''ਅਮਰਿੰਦਰ ਰਹੇ ਨਾ ਰਹੇ ਪਰ ਜੇ ਅੰਤਮ ਫ਼ੈਸਲਾ ਪੰਜਾਬ ਦੇ ਵਿਰੁੱਧ ਆਇਆ ਤਾਂ ਐੱਸ.ਵਾਈ.ਐੱਲ. ਰਾਸ਼ਟਰੀ ਸਮੱਸਿਆ ਬਣ ਜਾਵੇਗੀ।'' ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਉਹ ਭਾਰਤ ਦੀ ਸ਼ਾਂਤੀ ਅਤੇ ਸਥਿਰਤਾ ਲਈ ਅਤੇ ਪੰਜਾਬ ਦੇ ਹਿੱਤਾਂ ਵਿੱਚ ਜਲ ਸਰੋਤ ਵਿਭਾਗ ਦੇ ਰਾਹੀਂ ਐੱਸ.ਵਾਈ.ਐੱਲ. ਮੁੱਤੇ ਉੱਤੇ ਸਮਝੌਤੇ ਲਈ ਗੱਲਬਾਤ ਸ਼ੁਰੂ ਕਰਵਾਉਣ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਐੱਸ.ਵਾਈ.ਐੱਲ. ਦਾ ਮਤਾ ਪੰਜਾਬ ...Jun 2

ਘੱਲੂਘਾਰੇ ਦੇ 33 ਵਰ੍ਹੇ : ਕਿੰਨੇ ਲੋਕ ਮਾਰੇ ਗਏ' ਨਹੀਂ ਗਿਣ ਸਕੇ ਹਾਲੇ ਤੱਕ

Share this News

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਸਮੂਹ ’ਤੇ ਭਾਰਤੀ ਫ਼ੌਜ ਵੱਲੋਂ ਕੀਤੇ ਹਮਲੇ ਨੂੰ 33 ਵਰ੍ਹੇ ਬੀਤ ਗਏ ਹਨ ਪਰ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕੋਈ ਅਜਿਹੇ ਸਰਕਾਰੀ ਜਾਂ ਅਧਿਕਾਰਤ ਅੰਕੜੇ ਨਹੀਂ ਹਨ, ਜਿਨ੍ਹਾਂ ਤੋਂ ਇਹ ਪਤਾ ਲੱਗ ਸਕੇ ਕਿ ਇਸ ਹਮਲੇ ਵਿੱਚ ਕਿੰਨੇ ਲੋਕ ਮਾਰੇ ਗਏ ਸਨ। ਇਨ੍ਹਾਂ ਵਿੱਚ ਕਿੰਨੇ ਲੜਨ ਵਾਲੇ ਤੇ ਕਿੰਨੇ ਆਮ ਸ਼ਰਧਾਲੂ ਸਨ। ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਕੋਲੋਂ ਮੱਦਦ ਲੈਣ ਦਾ ਫ਼ੈਸਲਾ ਕੀਤਾ ਹੈ। ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਇਸ ਮਾਮਲੇ ਵਿੱਚ ਛੇਤੀ ਹੀ ਕੇਂਦਰੀ ਗ੍ਰਹਿ ਮੰਤਰੀ ਅਤੇ ਰੱਖਿਆ ਮੰਤਰਾਲੇ ਨੂੰ ਚਿੱਠੀ ਭੇਜਣਗੇ।
ਇਸ ਵੇਲੇ ਸ਼੍ਰੋਮਣੀ ਕਮੇਟੀ ਕੋਲ ਇਸ ਹਮਲੇ ਵਿੱਚ ਮਾਰੇ ਗਏ ਵਿਅਕਤੀਆਂ ...Jun 2

ਪਟਿਆਲਾ ਬੰਬ ਕਾਂਡ : ਪਿਤਾ ਕਾਬੂ/ ਮਾਂ ਅਤੇ ਪੁੱਤ ਵਲੋਂ ਖੁਦਕੁਸ਼ੀ

Share this News

ਪਟਿਆਲਾ : 2 ਦਿਨ ਪਹਿਲਾਂ ਇਸ ਮਹਾਂ ਨਗਰ ਦੇ ਦਰਸ਼ਨ ਨਗਰ ਇਲਾਕੇ ਦੇ ਘਰ ਵਿੱਚ ਪ੍ਰੈਸ਼ਰ ਕੁੱਕਰ ਤੇ ਪਾਈਪ ਬੰਬ ਬਣਾਉਣ ਦਾ ਭੇਦ ਖੁੱਲ੍ਹਾ ਸੀ। ਇਸ ਬਾਰੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਓਥੋਂ ਪ੍ਰੈਸ਼ਰ ਕੁੱਕਰ ਬੰਬ, ਕੁਝ ਪਾਈਪ ਬੰਬ, ਪਾਈਪ ਬੰਬ ਬਣਾਉਣ ਦੀ ਸਮੱਗਰੀ ਤੇ ਭਾਰੀ ਮਾਤਰਾ ਵਿੱਚ ਨਾਜਾਇਜ਼ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਸਨ।  ਪੁਲਿਸ ਨੇ ਕਾਰਵਾਈ ਕਰਦੇ ਹੋਏ ਘਰ ਦੇ ਮਾਲਕ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਪਰ ਉਸ ਦੇ ਪੁੱਤਰ ਰਜਤਵੀਰ ਨੇ ਪੁਲਸ ਤੋਂ ਡਰਦਿਆਂ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਹੁਣ ਖ਼ਬਰ ਮਿਲੀ ਹੈ ਕਿ  ਰਜਤਵੀਰ ਸਿੰਘ ਸੋਢੀ ਦੀ ਮਾਂ ਕਿਰਣਜੀਤ ਕੌਰ ਨੇ ਵੀ ਘਰ ‘ਚ ਹੀ ...Jun 2

ਕੇਪੀਐਸ ਗਿੱਲ ਦੀ ਅੰਤਿਮ ਅਰਦਾਸ 'ਤੇ ਜਥੇਦਾਰਾਂ ਦਾ ਸਟੈਂਡ

Share this News

ਚੰਡੀਗੜ੍ਹ : ਪੰਜਾਬ ਦੇ ਸਾਬਕਾ ਡੀਜੀਪੀ ਕੇਪੀਐਸ ਗਿੱਲ ਦੀ ਮੌਤ ਤੋਂ ਬਾਅਦ ਸਿੱਖ ਭਾਈਚਾਰੇ ਦੀ ਪ੍ਰਤੀਕਿਰਿਆ ਨੂੰ ਦੇਖਦੇ ਹੋਏ ਤਖਤ ਸਾਹਿਬਾਨ ਦੇ ਜਥੇਦਾਰ ਵੀ ਲੋਕਾਂ ਦੀ ਹਾਮੀ ਵਾਲੇ ਬਿਆਨ ਦੇ ਰਹੇ ਹਨ। ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, ”ਪੰਜਾਬ ਪੁਲਿਸ ਦਾ ਸਾਬਕਾ ਮੁਖੀ ਕੇਪੀਐਸ ਗਿੱਲ ਸਿੱਖ ਪੰਥ ਦਾ ਦੋਖੀ ਸੀ। ਉਸ ਨੇ ਸ਼ਾਂਤੀ ਬਹਾਲੀ ਦੇ ਨਾਂ ‘ਤੇ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਖੂਨ ਵਹਾਇਆ ਸੀ, ਇਸ ਕਰਕੇ ਕੋਈ ਵੀ ਸਿੱਖ ਉਸ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਨਾ ਹੋਵੇ।”
ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇ.ਪੀ.ਐਸ. ...Jun 2

ਨੌਕਰੀ ਦਾ ਝਾਂਸਾ ਦੇ ਕੇ ਸਾਊਦੀ ਅਰਬ ‘ਚ ਵੇਚੀ ਗਈ ਪੰਜਾਬੀ ਔਰਤ ਵਾਪਸ ਸਵਦੇਸ਼ ਪਰਤੀ

Share this News

ਜਲੰਧਰ : ਸਾਊਦੀ ਅਰਬ ’ਚ ਪੰਜ ਮਹੀਨੇ ਗੁਲਾਮਾਂ ਵਾਲੀ ਜ਼ਿੰਦਗੀ ਭੋਗਣ ਤੋਂ ਬਾਅਦ ਸੁਖਵੰਤ ਕੌਰ (55) ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਯਤਨਾਂ ਸਦਕਾ ਆਪਣੇ ਪਰਿਵਾਰ ਵਿੱਚ ਪਰਤ ਆਈ ਹੈ। ਦੁਪਹਿਰ ਬਾਅਦ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਜਦੋਂ ਉਹ ਨੂਰਮਹਿਲ ਆਪਣੇ ਪਿੰਡ ਅਜਤਾਣੀ ਪਹੁੰਚੀ ਤਾਂ ਸਾਰਾ ਪਿੰਡ ਉਸ ਦੀ ਉਡੀਕ ਕਰ ਰਿਹਾ ਸੀ। ਆਪਣੀ ਧੀ ਰਣਜੀਤ ਕੌਰ ਦੇ ਗਲ ਲੱਗ ਕੇ ਸੁਖਵੰਤ ਕੌਰ ਭਾਵੁਕ ਹੋ ਗਈ। ਜ਼ਿਕਰਯੋਗ ਹੈ ਕਿ ਟਰੈਵਲ ਏਜੰਟਾਂ ਨੇ ਸੁਖਵੰਤ ਕੌਰ ਨੂੰ ਸਾਢੇ ਤਿੰਨ ਲੱਖ ਰੁਪਏ  ’ਚ ਸਾਊਦੀ ਅਰਬ ਦੇ ਇਕ ਪਰਿਵਾਰ ਨੂੰ ਵੇਚ ਦਿੱਤਾ ਸੀ।  ਸੁਖਵੰਤ ਨੇ ਦੱਸਿਆ ਪੁੱਤਰ ਨੂੰ ਕੁਵੈਤ ਭੇਜਣ ਲਈ ਉਨ੍ਹਾਂ ਦੋ ਲੱਖ ਰੁਪਏ ਦਾ ਕਰਜ਼ਾ ਲਿਆ ...
[home] [1] 2  [next]1-10 of 11


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved