Punjab News Section

Monthly Archives: JULY 2014


Jul 31

ਇੱਕ ਲੱਤ 'ਤੇ ਇੰਡੀਆ ਨੂੰ ਟੈਲੇਂਟ ਦਿਖਾਉਣ ਵਾਲੀ ਸ਼ੁਭਰੀਤ ਨਾਲ ਪਤੀ ਨੇ ਕੀਤੀ ਧੋਖੇਬਾਜ਼ੀ

Share this News

ਸੰਗਰੂਰ : ਇੰਡੀਅਜ਼ ਗੌਟ ਟੈਲੇਂਟ ਟੀ.ਵੀ. ਸ਼ੋਅ ਰਾਹੀਂ ਦਰਸ਼ਕਾਂ ਦੇ ਦਿਲਾਂ 'ਤੇ ਅਮਿੱਟ ਛਾਪ ਛੱਡਣ ਵਾਲੀ 'ਵਨ ਲੈੱਗ ਡਾਂਸਰ' ਸ਼ੁਭਰੀਤ ਨੇ ਆਪਣੇ ਪਤੀ 'ਤੇ ਕਥਿਤ ਤੌਰ 'ਤੇ ਧੋਖੇ ਨਾਲ ਵਿਆਹ ਕਰਵਾਉਣ ਦਾ ਦੋਸ਼ ਲਾਇਆ ਹੈ। ਜ਼ਿਲ੍ਹਾ ਸੰਗਰੂਰ ਦੇ ਪਿੰਡ ਝੂੰਦਾਂ ਦੀ ਵਸਨੀਕ ਸ਼ੁਭਰੀਤ ਕੌਰ ਘੁੰਮਣ ਦਾ ਕਹਿਣਾ ਹੈ ਕਿ ਜਿੱਥੇ ਵਿਆਹ ਦੇ ਨਾਮ 'ਤੇ ਉਸ ਨਾਲ ਖਿਲਵਾੜ ਹੋਇਆ ਹੈ ਉਥੇ ਉਸਦੇ ਪਰਿਵਾਰ ਪਾਸੋਂ ਲੱਖਾਂ ਰੁਪਏ ਵੀ ਹੜੱਪ ਲਏ ਗਏ ਹਨ। ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸ਼ੁਭਰੀਤ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਇਥੇ ਸ਼ਾਇਰ ਬਚਨ ਬੇਦਿਲ ਦੇ ਦਫ਼ਤਰ ਵਿੱਚ ਆਪਣੀ ਮਾਤਾ ਚਰਨਜੀਤ ਕੌਰ ਸਮੇਤ ਪ੍ਰੈੱਸ ਕਾਨਫਰੰਸ ਦੌਰਾਨ ਉਸ ਨੇ ਕਿਹਾ ਕਿ ...Jul 31

ਦਿਹਾੜੀ ਕਰਕੇ ਗੁਜ਼ਾਰਾ ਕਰ ਰਿਹੈ ਸ਼ਹੀਦ ਊਧਮ ਸਿੰਘ ਦਾ ਪਰਿਵਾਰ

Share this News

ਸੰਗਰੂਰ : ਸੰਗਰੂਰ ਦੇ ਸੁਨਾਮ 'ਚ ਰਹਿ ਰਿਹਾ ਸ਼ਹੀਦ ਊਧਮ ਸਿੰਘ ਦਾ ਪਰਿਵਾਰ ਮਹਿੰਗਾਈ ਦੇ ਇਸ ਜ਼ਮਾਨੇ 'ਚ ਦਿਹਾੜੀਆਂ ਕਰਕੇ ਆਪਣਾ ਗੁਜ਼ਾਰਾ ਕਰਨ ਲਈ ਮਜ਼ਬੂਰ ਹੈ। ਰੋਜ਼ੀ-ਰੋਟੀ ਲਈ ਪਰਿਵਾਰ ਦੇ ਲੋਕ ਦਿਹਾੜੀ ਕਰਕੇ ਆਪਣਾ ਘਰ ਚਲਾ ਰਹੇ ਹਨ। ਸ਼ਹੀਦ ਊਧਮ ਸਿੰਘ ਦੇ ਭਾਣਜੇ ਜੀਤ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਦੇ ਇਸ ਹਾਲ ਦੀ ਸਾਰ ਨਹੀਂ ਲੈ ਰਿਹਾ। ਉਨ੍ਹਾਂ ਨੂੰ ਸਿਰਫ਼ 31 ਜੁਲਾਈ ਨੂੰ ਹੀ ਸ਼ਹੀਦ ਊਧਮ ਸਿੰਘ ਦੀ ਯਾਦ ਆਉਂਦੀ ਹੈ ਅਤੇ ਇਸ ਤੋਂ ਬਾਅਦ ਕੋਈ ਵੀ ਉਨ੍ਹਾਂ ਦੀ ਗਰੀਬੀ ਬਾਰੇ ਨਹੀਂ ਸੋਚਦਾ।
ਕਾਬਲੇਗੌਰ ਹੈ ਕਿ ਸਿਰਫ ਸ਼ਹੀਦ ਊਧਮ ਸਿੰਘ ਦੇ ਪਰਿਵਾਰ ਨਾਲ ਹੀ ਨਹੀਂ, ...Jul 31

ਪੰਜਾਬ 'ਚ ਬੈਠੇ ਨਸ਼ਾ ਤਸਕਰ ਦਾਊਦ ਦੇ ਏਰੀਆ ਕਮਾਂਡਰ ਬਣ ਕੇ ਕਰ ਰਹੇ ਨੇ ਨਸ਼ੇ ਦਾ ਕਾਰੋਬਾਰ - ਸ਼ਸ਼ੀਕਾਂਤ

Share this News

ਚੰਡੀਗੜ੍ਹ : ਪੰਜਾਬ ਦੇ ਸਾਬਕਾ ਜੇਲ੍ਹ ਡੀ.ਜੀ.ਪੀ. ਸ਼ਸ਼ੀਕਾਂਤ ਨੇ ਚੰਡੀਗੜ੍ਹ 'ਚ ਖੁਲਾਸਾ ਕਰਦਿਆਂ ਕਿਹਾ ਹੈ ਕਿ ਅੰਡਰ ਵਰਲਡ ਡਾਨ ਦਾਊਦ ਇਬਰਾਹਿਮ ਪੰਜਾਬ ਵਿੱਚ ਨਸ਼ੇ ਦੀ ਸਪਲਾਈ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ 80 ਦੇ ਦਹਾਕੇ ਵਿੱਚ ਸੋਨੇ ਦੀ ਸਮਗਲਿੰਗ ਕਰਨ ਵਾਲੇ ਲੋਕ ਹੁਣ ਨਸ਼ੇ ਦਾ ਕੰਮ ਕਰ ਰਹੇ ਹਨ। ਸ਼ਸ਼ੀਕਾਂਤ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਵਿੱਚ ਬੈਠੇ ਤਸਕਰ ਦਾਊਦ ਦੇ ਏਰੀਆ ਕਮਾਂਡਰ ਬਣ ਕੇ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ। ਸ਼ਸ਼ੀਕਾਂਤ ਚੰਡੀਗੜ੍ਹ 'ਚ ਨਸ਼ੇ ਨੂੰ ਲੈ ਕੇ ਹੋਈਆਂ ਮੌਤਾਂ ਸਬੰਧੀ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਖੁਲਾਸਾ ਕੀਤਾ। ਇਸ ਦੌਰਾਨ ...Jul 28

ਆਮ ਆਦਮੀ ਪਾਰਟੀ ਨੇ ਪਟਿਆਲਾ ਤੋਂ ਹਰਜੀਤ ਸਿੰਘ ਤੇ ਤਲਵੰਡੀ ਸਾਬੋ ਤੋਂ ਬਲਕਾਰ ਸਿੱਧੂ ਨੂੰ ਉਮੀਦਵਾਰ ਐਲਾਨਿਆ

Share this News

ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਸ਼ਹਿਰੀ ਅਤੇ ਤਲਵੰਡੀ ਸਾਬੋ ਜ਼ਿਮਨੀ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਵੱਲੋਂ ਤਲਵੰਡੀ ਸਾਬੋ ਤੋਂ ਗਾਇਕ ਬਲਕਾਰ ਸਿੱਧੂ ਜਦਕਿ ਪਟਿਆਲਾ ਸ਼ਹਿਰੀ ਤੋਂ ਹਰਜੀਤ ਸਿੰਘ ਅਦਾਲਤੀਵਾਲਾ ਚੋਣ ਲੜਨਗੇ। ਇਹ ਐਲਾਨ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੁਦ ਕੀਤਾ ਹੈ। ਕੇਜਰੀਵਾਲ ਨੇ ਦੋਵਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਖ਼ੁਦ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਲੀਡਰ ਇਨ੍ਹਾਂ ਲਈ ਪ੍ਰਚਾਰ ਕਰਨਗੇ। ਉਮੀਦਵਾਰਾਂ ਦਾ ਐਲਾਨ ਅੱਜ ਸੁਨਾਮ ਵਿਖੇ ਖ਼ਤਮ ਹੋਈ ਆਮ ਆਦਮੀ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ 3 ਦਿਨਾ ...Jul 28

ਸਿੱਖਾਂ ਨੂੰ ਆਪਸੀ ਖਾਨਾਜੰਗੀ ਤੋਂ ਬਚਾਏਗਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਦਖ਼ਲ

Share this News

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਦੋਹਾਂ ਧਿਰਾਂ ਸ਼੍ਰੋਮਣੀ ਅਕਾਲੀ ਦਲ ਅਤੇ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ 27 ਅਤੇ 28 ਜੁਲਾਈ ਨੂੰ ਹੋਣ ਵਾਲੀਆਂ ਕਨਵੈਨਸ਼ਨਾਂ ਨੂੰ ਰੱਦ ਕਰਨ ਤੇ ਤਸੱਲੀ ਪ੍ਰਗਟ ਕਰਦਿਆਂ ਅਰੰਭੇ ਯਤਨਾਂ ਨੂੰ ਬੂਰ ਪਾਉਣ ਲਈ ਨਵਾਂ ਆਦੇਸ਼ ਜਾਰੀ ਕੀਤਾ ਹੈ। ਉਹਨਾਂ ਕਿਹਾ ਹੈ ਕਿ ਮਸਲੇ ਦਾ ਹੱਲ ਹੋਣ ਤੱਕ ਕੋਈ ਵੀ ਤਕਰਾਰ ਬਾਜ਼ੀ ਦੀ ਗੱਲ ਨਾ ਕੀਤੀ ਜਾਵੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਲੈਟਰ ਪੈਡ ਤੇ ਬਿਆਨ ਜਾਰੀ ਕਰਦਿਆਂ ਉਨ੍ਹਾਂ ਨਾਲ ਹੀ ਇਹ ਵੀ ਕਿਹਾ ਹੈ ਕਿ ਜਿਸ ਤਰ੍ਹਾਂ ਹਰਿਆਣੇ ਦੇ ਗੁਰਦੁਆਰਾ ਸਾਹਿਬਾਨਾਂ ਦਾ ਪਹਿਲਾਂ ...Jul 27

ਟਿਕਟਾਂ ਅਤੇ ਲੋਕਾਂ ਦੀ ਲੁੱਟ ਦੇ ਚਾਹਵਾਨਾਂ ਦੀ 'ਆਪ' ਨੂੰ ਲੋੜ ਨਹੀਂ - ਕੇਜਰੀਵਾਲ

Share this News

ਤਲਵੰਡੀ ਸਾਬੋ :  ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਜ਼ਿਮਨੀ ਚੋਣ ਨੂੰ ਲੈ ਕੇ ਸ਼ਨੀਵਾਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਅਤੇ ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਪ੍ਰੋ. ਸਾਧੂ ਸਿੰਘ ਆਪਣੀ ਸਮੁੱਚੀ ਟੀਮ ਸਮੇਤ ਤਲਵੰਡੀ ਸਾਬੋ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਤਲਵੰਡੀ ਸਾਬੋ ਅੰਦਰ ਦਾਖ਼ਲ ਹੁੰਦਿਆਂ ਹੀ ਮੁੱਖ ਚੌਂਕ 'ਨਿਸ਼ਾਨ-ਏ-ਖ਼ਾਲਸਾ' ਕੋਲ ਪਾਰਟੀ ਵਰਕਰਾਂ ਦੇ ਭਰਵੇਂ ਇਕੱਠ ਨੇ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ, ਜਿੱਥੇ ਕਾਫ਼ਲੇ ਦੇ ਰੂਪ ਵਿੱਚ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਉਨ੍ਹਾਂ ਨੂੰ ਸਨਮਾਨ ਵਜੋਂ ਸਿਰੋਪਾਓ ਵੀ ਦਿੱਤਾ ਗਿਆ। ਇਸ ਤੋਂ ਬਾਅਦ ਭਾਈ ਡੱਲ ਸਿੰਘ ...Jul 27

ਜਗਦੀਸ਼ ਸਿੰਘ ਝੀਂਡਾ ਪ੍ਰਧਾਨ ਤੇ ਦੀਦਾਰ ਸਿੰਘ ਨਲਵੀ ਸੀਨੀਅਰ ਉਪ ਪ੍ਰਧਾਨ ਨਿਯੁਕਤ

Share this News

ਚੰਡੀਗੜ੍ਹ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਅਡਹਾਕ ਐਚ.ਐਸ.ਜੀ.ਪੀ.ਸੀ.) ਦੇ ਹਾਊਸ ਦੀ ਪਹਿਲੀ ਮੀਟਿੰਗ ਵਿੱਚ ਜਗਦੀਸ਼ ਸਿੰਘ ਝੀਂਡਾ ਨੂੰ ਸਰਵਸੰਮਤੀ ਨਾਲ ਪ੍ਰਧਾਨ ਨਿਯੁਕਤ ਕਰਨ ਦੇ ਨਾਲ ਨਾਲ 11 ਮੈਂਬਰੀ ਕਮੇਟੀ ਦਾ ਗਠਨ ਕਰ ਲਿਆ ਗਿਆ ਹੈ। ਇਸ ਪਹਿਲੀ ਮੀਟਿੰਗ ਵਿੱਚ ਸਰਵਸੰਮਤੀ ਨਾਲ 6 ਪ੍ਰਸਤਾਵ ਵੀ ਪਾਸ ਕੀਤੇ ਗਏ। ਸ਼ਨੀਵਾਰ ਨੂੰ ਦੇਰ ਸ਼ਾਮ ਡੇਰਾ ਕਾਰਸੇਵਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਐਚ.ਐਸ.ਜੀ.ਪੀ.ਸੀ. ਦੇ ਹਾਊਸ ਦੀ ਪਹਿਲੀ ਮੀਟਿੰਗ ਡਿਪਟੀ ਕਮਿਸ਼ਨਰ ਗਜਰਾਜ ਦੀ ਦੇਖਰੇਖ ਵਿੱਚ ਸੰਪਨ ਹੋਈ। ਡਿਪਟੀ ਕਮਿਸ਼ਨਰ ਨਿਖਿਲ ਗਜਰਾਜ ਨੇ ਪਹਿਲੀ ਮੀਟਿੰਗ ਵਿੱਚ 11 ਮੈਂਬਰੀ ਕਮੇਟੀ ਦੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਐਚ.ਐਸ.ਜੀ.ਪੀ.ਸੀ. ਪ੍ਰਬੰਧਨ ਐਕਟ 2014 ਦੇ ...Jul 27

ਜ਼ਿਮਨੀ ਚੋਣਾਂ : ਕਾਂਗਰਸ ਨੇ ਪਟਿਆਲਾ ਤੋਂ ਪ੍ਰਨੀਤ ਕੌਰ ਅਤੇ ਤਲਵੰਡੀ ਸਾਬੋ ਤੋਂ ਹਰਮਿੰਦਰ ਜੱਸੀ ਉਮੀਦਵਾਰ ਐਲਾਨੇ

Share this News

ਚੰਡੀਗੜ੍ਹ : ਪੰਜਾਬ ਦੀਆਂ ਪਟਿਆਲੇ ਅਤੇ ਤਲਵੰਡੀ ਸਾਬੋ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਫ਼ੈਸਲਾ ਕਰਦਿਆਂ ਪਟਿਆਲੇ ਤੋਂ ਮਹਾਰਾਣੀ ਪ੍ਰਨੀਤ ਕੌਰ ਅਤੇ ਤਲਵੰਡੀ ਸਾਬੋ ਤੋਂ ਹਰਮਿੰਦਰ ਸਿੰਘ ਜੱਸੀ ਹੀ ਕਾਂਗਰਸ ਦੇ ਉਮੀਦਵਾਰ ਨਿਯੁਕਤ ਕੀਤਾ ਗਿਆ ਹੈ। ਦੋਵਾਂ ਨਾਵਾਂ 'ਤੇ ਆਖ਼ਰੀ ਮੋਹਰ ਪਾਰਟੀ ਹਾਈ ਕਮਾਂਡ ਵੱਲੋਂ ਲਗਾਈ ਗਈ ਹੈ। ਚੇਤੇ ਰਹੇ ਕਿ ਤਲਵੰਡੀ ਸਾਬੋ ਤੋਂ ਅਕਾਲੀ-ਬੀ.ਜੇ.ਪੀ. ਗਠਜੋੜ ਵੱਲੋਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ। ਉਹ ਪਹਿਲਾਂ ਇਸੇ ਹਲਕੇ ਤੋਂ ਕਾਂਗਰਸ ਦੀ ਟਿਕਟ ਤੇ ਜਿੱਤੇ ਸਨ ਪਰ ਬਾਅਦ ਵਿਚ ਦਲਬਦਲੀ ਕਰਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ।Jul 26

ਅਕਾਲ ਤਖ਼ਤ ਨੇ ਟਾਲਿਆ ਟਕਰਾਅ, ਅੰਮ੍ਰਿਤਸਰ ਤੇ ਕਰਨਾਲ ਦੇ ਸਿੱਖ ਸੰਮੇਲਨ ਰੱਦ

Share this News

ਅੰਮ੍ਰਿਤਸਰ : ਹਰਿਆਣਾ 'ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੇ ਸਿੱਖ ਆਗੂਆਂ ਵਿਚਾਲੇ ਚੱਲ ਰਹੇ ਘਮਸਾਨ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੋਵਾਂ ਸੂਬਿਆਂ ਦੇ ਸਿੱਖ ਆਗੂਆਂ ਨੂੰ ਪੰਥਕ ਸੰਮੇਲਨ ਰੱਦ ਕਰਨ ਦੀ ਹਦਾਇਤ ਪਿੱਛੋਂ ਫਿਲਹਾਲ ਤਿੱਖਾ ਟਕਰਾਅ ਟਲ ਗਿਆ ਹੈ। ਸਿੰਘ ਸਾਹਿਬਾਨ ਵੱਲੋਂਂ ਦਿੱਤੇ ਗਏ ਆਦੇਸ਼ਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਬਾਦਲ, ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਅਤੇ ਅੰਮ੍ਰਿਤਸਰ ਅਕਾਲੀ ਦਲ ਵੱਲੋਂ ਐਤਵਾਰ ਅਤੇ ਸੋਮਵਾਰ 27-28 ਜੁਲਾਈ ਨੂੰ ਹੋਣ ਵਾਲੇ ਆਪੋ-ਆਪਣੇ ਤਿੰਨੇ ਸੰਮੇਲਨ ਤੁਰੰਤ ਰੱਦ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗਿਆਨੀ ਗੁਰਬਚਨ ਸਿੰਘ ...Jul 26

ਸਿਆਸੀ ਪਾਰਟੀ ਦੁਆਰਾ ਧਾਰਮਿਕ ਸੰਮੇਲਨ ਕਰਨਾ 'ਗੈਰ-ਸੰਵਿਧਾਨਿਕ' - ਫੂਲਕਾ

Share this News

ਲੁਧਿਆਣਾ : ਸੁਪਰੀਮ ਕੋਰਟ ਦੇ ਵਕੀਲ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ 27 ਜੁਲਾਈ ਨੂੰ ਬੁਲਾਈ ਗਈ ਪੰਥਕ ਕਾਨਫਰੰਸ ਗੈਰ-ਸੰਵਿਧਾਨਿਕ ਹੈ, ਕਿਉਂਕਿ ਚੋਣ ਕਮਿਸ਼ਨ ਦੇ ਨਾਂਲ ਰਜਿਸਟਰ ਹੋਈ ਕੋਈ ਵੀ ਸਿਆਸੀ ਪਾਰਟੀ ਧਾਰਮਿਕ ਸੰਮੇਲਨ ਨਹੀਂ ਬੁਲਾ ਸਕਦੀ, ਇਸ ਲਈ ਇਹ ਕਾਨਫਰੰਸ ਦੇਸ਼ ਦੇ ਸੰਵਿਧਾਨ ਦੇ ਵੀ ਖਿਲਾਫ਼ ਹੈ।
ਸ੍ਰੀ ਫੂਲਕਾ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਅਕਾਲੀ ਦਲ ਦੇ ਦੋ ਸੰਵਿਧਾਨ ਹਨ। ਇਨ੍ਹਾਂ ਵਿੱਚ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਹੈ ਜਦੋਂ ਕਿ ਦੂਸਰਾ ਵਿਧਾਨ ਸਭਾ ਤੇ ਲੋਕ ਸਭਾ ਦੀਆਂ ...
[home] [1] 2 3 4 5 6  [next]1-10 of 54


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved