Punjab News Section

Monthly Archives: JULY 2015


Jul 23

ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਪੁਲਿਸ ਘੇਰੇ 'ਚ ਲੈ ਕੇ ਸਰਕਾਰ ਕਸੂਤੀ ਫਸੀ

Share this News

ਜਲੰਧਰ : ਪੰਜਾਬ 'ਚ ਜੇਲ੍ਹਾਂ 'ਚ ਬੰਦ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਮਰਨ ਵਰਤ ਉੱਪਰ ਬੈਠੇ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਦਿਨੋ-ਦਿਨ ਵਿਗੜ ਰਹੀ ਸਿਹਤ ਕਾਰਨ ਜੱਦੀ ਪਿੰਡ ਹਸਨਪੁਰ ਤੋਂ ਘਰੋਂ ਚੁੱਕ ਕੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਪੁਲਿਸ ਘੇਰੇ ਵਿੱਚ ਰੱਖਣ ਨਾਲ ਪੰਜਾਬ ਸਰਕਾਰ ਕਸੂਤੀ ਸਥਿਤੀ ਵਿੱਚ ਫਸ ਗਈ ਨਜ਼ਰ ਆ ਰਹੀ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖ਼ਾਲਸਾ ਦੀ ਹਮਾਇਤ ਵਿੱਚ ਬਣਾਈ ਕਮੇਟੀ ਦੇ ਸਾਰੇ ਜੇਲ੍ਹਾਂ ਵਿੱਚ ਬੰਦ ਆਗੂਆਂ ਨਾਲ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਬੇਸਿੱਟਾ ਰਹਿਣ ਬਾਅਦ ਇਹ ਗੱਲ ਹੋਰ ਵੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾਣ ਲੱਗੀ ਹੈ ...Jul 23

ਬਾਦਲਾਂ ਨਾਲ ਮਿਲਿਆ ਹੋਇਆ ਹੈ ਸਾਡਾ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ - ਸ਼ੇਰਗਿੱਲ

Share this News

ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਅੰਦਰਲਾ ਕਾਟੋ-ਕਲੇਸ਼ ਵਧਦਾ ਜਾ ਰਿਹਾ ਹੈ। ਇਕਾਈ ਦੇ ਲੀਗਲ ਸੈੱਲ ਦੇ ਮੁਖੀ ਅਤੇ ਸੀਨੀਅਰ ਆਗੂ ਹਿੰਮਤ ਸਿੰਘ ਸ਼ੇਰਗਿੱਲ ਨੇ ਪਾਰਟੀ ਦੇ ਫ਼ਤਿਹਗੜ੍ਹ ਸਾਹਿਬ ਹਲਕੇ ਦੇ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਉੱਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਗੰਢਤੁਪ ਕਰਨ ਦੇ ਦੋਸ਼ ਲਾਏ ਹਨ।
ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੇਰਗਿੱਲ ਨੇ ਕਿਹਾ ਕਿ ਹਰਿੰਦਰ ਸਿੰਘ ਖ਼ਾਲਸਾ ਅਕਾਲੀ ਦਲ ਦੀ ਝੋਲੀ ਵਿੱਚ ਇਸ ਕਾਰਨ ਪੈ ਗਏ ਹਨ ਕਿਉਂਕਿ ਉਹ ਅਪਣੇ ਲੜਕੇ ਦਾ ਸਿਆਸੀ ਭਵਿੱਖ ਸੁਰੱਖਿਅਤ ਕਰਨਾ ਚਾਹੁੰਦੇ ਹਨ। ਇਸ ਉਦੇਸ਼ ਲਈ ਖ਼ਾਲਸਾ ਨੇ ਆਮ ਆਦਮੀ ਪਾਰਟੀ ...Jul 23

ਬਠਿੰਡਾ ਲਈ 212 ਕਰੋੜ ਤੇ ਅੰਮ੍ਰਿਤਸਰ ਲਈ 10 ਕਰੋੜ ਵੀ ਨਹੀਂ - ਡਾ. ਸਿੱਧੂ

Share this News

ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਭਾਜਪਾ ਦੀ ਵਿਧਾਇਕ, ਸੀ.ਪੀ.ਐੱਸ. ਤੇ ਭਾਜਪਾ ਦੀ ਤੇਜ਼-ਤਰਾਰ ਨੇਤਾ ਡਾ. ਨਵਜੋਤ ਕੌਰ ਸਿੱਧੂ ਨੇ ਅੱਜ ਆਪਣੀ ਪਾਰਟੀ ਦੇ ਸਹਿਯੋਗੀ ਅਕਾਲੀ ਦਲ 'ਤੇ ਭੜਾਸ ਕੱਢਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੇ ਹਲਕੇ ਅੰਮ੍ਰਿਤਸਰ ਨਾਲ ਮਤਰੇਆ ਵਿਵਹਾਰ ਕਰ ਰਹੇ ਹਨ। ਡਾ. ਸਿੱਧੂ ਨੇ ਕਿਹਾ ਕਿ ਮੈਂ ਪਿਛਲੇ 6 ਮਹੀਨਿਆਂ ਤੋਂ ਬਾਦਲ ਸਾਹਿਬ ਨੂੰ ਮਿਲਣ ਲਈ ਚੰਡੀਗੜ੍ਹ ਦੇ ਗੇੜੇ ਮਾਰ ਰਹੀ ਹਾਂ ਪਰ ਉਹ ਮੈਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ ਹਨ। ਉਨ੍ਹਾਂ ਸਾਲ 2014 'ਚ ਇੱਕ ਮਤਾ ਪਾਸ ਕਰਕੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਮੈਨੂੰ ਸ਼ਹਿਰ ਦੇ ਵਿਕਾਸ ਲਈ 10 ਕਰੋੜ ਰੁਪਏ ਦੇਣਗੇ ਪਰ 7 ਮਹੀਨੇ ...Jul 23

ਸੁਖਬੀਰ ਬਾਦਲ ਦੇਸ਼ਧ੍ਰੋਹੀ ਦੀ ਪਰਿਭਾਸ਼ਾ ਆਪਣੇ ਪਿਤਾ ਤੋਂ ਪੁੱਛਣ - ਕਲਕੱਤਾ

Share this News

ਅੰਮ੍ਰਿਤਸਰ : ਸਾਬਕਾ ਅਕਾਲੀ ਮੰਤਰੀ ਮਨਜੀਤ ਸਿੰਘ ਕਲਕੱਤਾ ਨੇ ਪਰਵਾਸੀ ਸਿੱਖਾਂ ਨੂੰ ਦੇਸ਼ਧ੍ਰੋਹੀ ਕਹਿਣ ਦਾ ਕਰੜਾ ਨੋਟਿਸ ਲੈਂਦਿਆਂ ਕਿਹਾ ਕਿ ਸੂਬੇ ਦੇ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੇਸ਼ਧ੍ਰੋਹੀ ਦੇ ਸ਼ਬਦ ਦੀ ਪਰਿਭਾਸ਼ਾ ਬਾਰੇ ਜਾਣਕਾਰੀ ਆਪਣੇ ਪਿਤਾ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਲੈਣੀ ਚਾਹੀਦੀ ਹੈ, ਜੋ ਪੰਥਕ ਹਿੱਤਾਂ ਦੀ ਖ਼ਾਤਰ ਦੇਸ਼ਧ੍ਰੋਹ ਦੇ ਕੇਸਾਂ ਵਿੱਚ 17 ਸਾਲ ਜੇਲ੍ਹ ਕੱਟਣ ਦਾ ਦਾਅਵਾ ਕਰ ਰਹੇ ਹਨ।
ਇੱਥੇ ਜਾਰੀ ਬਿਆਨ ਰਾਹੀਂ ਸ੍ਰੀ ਕਲਕੱਤਾ ਨੇ ਕਿਹਾ ਕਿ 1982 ਵਿੱਚ ਅਕਾਲੀ ਦਲ ਵੱਲੋਂ ਸ਼ੁਰੂ ਕੀਤੇ ਗਏ ਧਰਮ ਯੁੱਧ ਮੋਰਚੇ ਸਮੇਂ ਪ੍ਰਕਾਸ਼ ਸਿੰਘ ਬਾਦਲ ਜਦੋਂ ਪਹਿਲਾ ਜਥਾ ਲੈ ...Jul 23

ਕੈਨੇਡਾ ਵਿੱਚ ਅਕਾਲੀ ਮੰਤਰੀਆਂ ਦਾ ਵਿਰੋਧ ਦੇਸ਼-ਵਿਰੋਧੀ ਤਾਕਤਾਂ ਦੀ ਸ਼ਰਾਰਤ - ਸੁਖਬੀਰ

Share this News

ਲੰਬੀ : ਕਾਲੇ ਬੱਦਲਾਂ ਦੀ ਛਾਂ ਹੇਠ ਤਪਸ਼ ਵਾਲੇ ਮੌਸਮ 'ਚ ਆਪਣੇ ਦੋ ਦਿਨਾਂ ਲੰਬੀ ਦੌਰੇ ਦੇ ਆਖ਼ਰੀ ਰੋਜ਼ ਸ੍ਰੀ ਸੁਖਬੀਰ ਸਿੰਘ ਬਾਦਲ ਅੱਜ ਬਿਆਨਾਂ ਰਾਹੀਂ ਅੱਗ ਉਗਲਦੇ ਨਜ਼ਰ ਆਏ। ਉਨ੍ਹਾਂ ਵਿਦੇਸ਼ 'ਚ ਅਕਾਲੀਆਂ ਦਾ ਵਿਰੋਧ ਕਰਨ ਵਾਲੇ ਪ੍ਰਵਾਸੀਆਂ ਨੂੰ ਨਾ ਸਿਰਫ ਪੰਜਾਬ ਵਿਰੋਧੀ ਤੱਕ ਕਰਾਰ ਦਿੱਤਾ, ਬਲਕਿ ਕੈਪਟਨ-ਬਾਜਵੇ ਤੋਂ ਲੈ ਕੇ 'ਆਪ' ਨੂੰ ਲਪੇਟੇ 'ਚ ਲੈਂਦਿਆਂ ਕਰਾਰੇ ਰਗੜੇ ਲਾਏ। ਪੰਜਾਬ ਦੇ ਸ਼ਹਿਰੀ ਅਤੇ ਦਿਹਾਤ 'ਚ ਦਸ ਹਜ਼ਾਰ ਕਰੋੜ ਦੇ ਵਿਕਾਸ ਕਾਰਜਾਂ ਦੇ ਹੜ੍ਹ ਦੇ ਦਾਅਵੇ ਨਾਲ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਬਾਦਲ ਨੇ ਲਗਾਤਾਰ ਦੂਜੇ ਦਿਨ ਧੜੱਲੇ ਨਾਲ ਨੀਂਹ ਪੱਥਰ ਰੱਖੇ। ਇਸ ਦੌਰਾਨ ਜੱਥੇਦਾਰ ਦਿਆਲ ਸਿੰਘ ਦੀ ...Jul 23

ਪਿੰਗਲਵਾੜਾ ਵਿੱਚ ਪਲੀਆਂ ਧੀਆਂ ਚਮਕਾਉਣਗੀਆਂ ਪੰਜਾਬ ਦਾ ਨਾਂ

Share this News

ਅੰਮ੍ਰਿਤਸਰ : ਆਪਣੀ ਕਾਬਲੀਅਤ, ਹੌਂਸਲੇ ਅਤੇ ਮਿਹਨਤ ਸਦਕਾ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਹੋਮ ਦੀਆਂ 2 ਧੀਆਂ 2015 'ਚ ਅਮਰੀਕਾ 'ਚ ਹੋਣ ਵਾਲੀਆਂ ਖੇਡਾਂ 'ਚ ਹਿੱਸਾ ਲੈਣ ਜਾ ਰਹੀਆਂ ਹਨ। ਇਹ ਸਪੈਸ਼ਲ ਓਲੰਪਿਕ ਖੇਡਾਂ ਅਮਰੀਕਾ 'ਚ 25 ਜੁਲਾਈ ਤੋਂ 2 ਅਗਸਤ ਤੱਕ ਹੋਣਗੀਆਂ, ਜਿਨ੍ਹਾਂ 'ਚ ਡੌਲੀ ਅਤੇ ਸ਼ਾਲੂ ਆਪਣੇ ਜਲਵੇ ਦਿਖਾਉਣਗੀਆਂ। ਸ਼ਾਲੂ ਅਤੇ ਡੌਲੀ ਬਚਪਨ ਤੋਂ ਹੀ ਅਨਾਥ ਹਨ ਅਤੇ ਪਿੰਗਲਵਾੜਾ ਨੇ ਇਨ੍ਹਾਂ ਦੋਹਾਂ ਕੁੜੀਆਂ ਨੂੰ ਸਹਾਰਾ ਦੇ ਕੇ ਆਪਣੀ ਪਛਾਣ ਬਣਾਉਣ ਦੇ ਕਾਬਲ ਬਣਾ ਦਿੱਤਾ ਹੈ। ਇਨ੍ਹਾਂ ਦੇ ਮਾਤਾ-ਪਿਤਾ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਪਿਛਲੇ ਇੱਕ ਸਾਲ 'ਚ ਇਨ੍ਹਾਂ ਦੋਹਾਂ ਕੁੜੀਆਂ ਨੇ ਰਾਸ਼ਟਰੀ ਪੱਧਰ 'ਤੇ ਚੇਨੱਈ, ਰੋਹਤਕ, ਬਰੇਲੀ ਅਤੇ ...Jul 15

ਅਕਾਲੀ-ਭਾਜਪਾ ਸਾਂਝ ਮਹਿਜ਼ ਸਿਆਸੀ ਨਹੀਂ ਸਗੋਂ ਸਮਾਜਿਕ - ਜੇਤਲੀ

Share this News

ਅੰਮ੍ਰਿਤਸਰ : ਅੰਮ੍ਰਿਤਸਰ ਫੇਰੀ 'ਤੇ ਪੁੱਜੇ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਕੇਵਲ ਸਿਆਸੀ ਗਠਜੋੜ ਹੀ ਨਹੀਂ ਹੈ ਸਗੋਂ ਇਹ ਇੱਕ ਸਮਾਜਿਕ ਗਠਜੋੜ ਵੀ ਹੈ ਜਿਸ ਦਾ ਉਦੇਸ਼ ਸੂਬੇ ਵਿੱਚ ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਆਪਸੀ ਭਾਈਚਾਰੇ ਦੀਆਂ ਤੰਦਾਂ ਨੂੰ ਮਜ਼ਬੂਤ ਕਰਨਾ ਹੈ। ਮੁੱਖ ਮੰਤਰੀ ਦੇ ਲੀਡਰਸ਼ਿਪ ਦੇ ਗੁਣਾਂ ਦੀ ਪ੍ਰਸੰਸਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਸ. ਬਾਦਲ ਸਿਰਫ ਭਾਰਤੀ ਸਿਆਸਤ ਵਿੱਚ ਇੱਕ ਉੱਚ ਸਖਸ਼ੀਅਤ ਹੀ ਨਹੀਂ ਹਨ ਸਗੋਂ ਖਾਸ ਕਰ ਉਨ੍ਹਾਂ ਦੇ ਲਈ ਮਹਾਨ ਮਾਰਗਦਰਸ਼ਕ ਅਤੇ ਦਾਰਸ਼ਨਿਕ ਵੀ ਹਨ। ਸ੍ਰੀ ਜੇਤਲੀ ਨੇ ਸਖਤ ਮਿਹਨਤੀ ਪੰਜਾਬੀਆਂ ਦੀ ਪ੍ਰਸੰਸਾ ਕੀਤੀ ਜਿਨ੍ਹਾਂ ਨੇ ਖੇਤੀਬਾੜੀ, ਉਦਯੋਗ ਅਤੇ ...Jul 15

ਬੀਬੀ ਜਗੀਰ ਕੌਰ ਨੂੰ ਵਿਦੇਸ਼ ਜਾਣ ਦੀ ਆਗਿਆ ਮਿਲੀ

Share this News

ਚੰਡੀਗੜ੍ਹ : ਹਾਈਕੋਰਟ ਵੱਲੋਂ ਅੱਜ ਸਾਬਕਾ ਐਸ.ਜੀ.ਪੀ.ਸੀ. ਪ੍ਰਧਾਨ ਬੀਬੀ ਜਗੀਰ ਕੌਰ ਨੂੰ ਵਿਦੇਸ਼ ਜਾਣ ਦੀ ਆਗਿਆ ਦੇ ਦਿੱਤੀ ਗਈ ਹੈ। ਸਾਲ 2000 ਦੇ ਬਹੁ-ਚਰਚਿਤ ਹਰਪ੍ਰੀਤ ਕੌਰ ਹੱਤਿਆ, ਅਗਵਾ ਤੇ ਗਰਭਪਾਤ ਮਾਮਲੇ ਦਾ ਸਾਹਮਣਾ ਕਰ ਰਹੀ ਬੀਬੀ ਜਗੀਰ ਕੌਰ ਵੱਲੋਂ ਐਨ.ਆਰ.ਆਈ. ਕਾਨਫ਼ਰੰਸ 'ਚ ਸ਼ਮੂਲੀਅਤ ਕਰਨ ਹਿੱਤ ਤਿੰਨ ਹਫ਼ਤਿਆਂ ਵਾਸਤੇ ਅਮਰੀਕਾ ਤੇ ਕੈਨੇਡਾ ਜਾਣ ਦੀ ਪ੍ਰਵਾਨਗੀ ਮੰਗੀ ਗਈ ਸੀ। ਜਸਟਿਸ ਐੱਸ.ਐੱਸ.ਸਾਰੋਂ ਤੇ ਜਸਟਿਸ ਰਮੇਂਦਰਾ ਜੈਨ ਵਾਲੇ ਡਿਵੀਜ਼ਨ ਬੈਂਚ ਵੱਲੋਂ ਲੰਘੇ ਵੀਰਵਾਰ ਹੀ ਉਨ੍ਹਾਂ ਦੀ ਅਰਜ਼ੀ 'ਤੇ ਸੁਣਵਾਈ ਕਰਦਿਆਂ ਮਾਮਲੇ ਦੀ ਜਾਂਚ ਏਜੰਸੀ ਸੀ.ਬੀ.ਆਈ. ਨੂੰ ਅੱਜ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ।Jul 15

ਆਸਟ੍ਰੇਲੀਆ ਤੋਂ ਵਾਰਿਸ ਚਲਾ ਰਿਹੈ ਜੱਗੂ ਦੀ ਫੇਸਬੁੱਕ

Share this News

ਅੰਮ੍ਰਿਤਸਰ : ਖ਼ਤਰਨਾਕ ਜੱਗੂ ਗਿਰੋਹ ਦੇ ਸਰਗਣਾ ਜਸਦੀਪ ਸਿੰਘ ਉਰਫ਼ ਜੱਗੂ ਅਤੇ ਉਸ ਦੇ ਸਾਥੀ ਸ਼ਮਸ਼ੇਰ ਸਿੰਘ ਸ਼ੇਰਾ ਦੀ ਗ੍ਰਿਫ਼ਤਾਰੀ ਦਾ ਖ਼ੁਲਾਸਾ ਸੋਮਵਾਰ ਸ਼ਾਮ ਨੂੰ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਲਾਈਨ 'ਚ ਪ੍ਰੈੱਸ ਕਾਨਫਰੰਸ ਦੌਰਾਨ ਆਈਜੀ ਬਾਰਡਰ ਜ਼ੋਨ ਈਸ਼ਵਰ ਚੰਦਰ ਨੇ ਕੀਤਾ ਹੈ। ਜੱਗੂ ਨੇ ਅੰਮ੍ਰਿਤਸਰ ਸਿਟੀ ਪੁਲਸ ਦੀਆਂ ਮੁਸ਼ਕਲਾਂ ਵੀ ਵਧਾ ਦਿੱਤੀਆਂ ਹਨ। ਉਸ ਨੇ ਕਿਹਾ ਹੈ ਕਿ 16 ਜੂਨ ਨੂੰ ਮੁਖਾ ਐਨਕਾਊਂਟਰ ਦੇ ਸਮੇਂ ਉਹ ਅੰਮ੍ਰਿਤਸਰ ਵਿੱਚ ਨਹੀਂ ਸੀ।
ਗੈਂਗਸਟਰ ਜੱਗੂ ਵੱਲੋਂ ਜੋ ਫੇਸਬੁੱਕ ਚਲਾਈ ਜਾ ਰਹੀ ਹੈ, ਉਹ ਆਸਟ੍ਰੇਲੀਆ ਵਿੱਚ ਬੈਠਾ ਉਸ ਦੇ ਹੀ ਪਿੰਡ ਦਾ ਰਹਿਣਾ ਵਾਲਾ ਉਸ ਦਾ ਦੋਸਤ ਵਾਰਿਸ ਚਲਾ ਰਿਹਾ ਹੈ। ਜੱਗੂ ਇੰਟਰਨੈੱਟ ...Jul 15

ਭਾਈ ਹਵਾਰਾ ਨਾਲ ਕੀਤਾ ਜਾ ਰਿਹੈ ਗ਼ੈਰ-ਮਨੁੱਖੀ ਵਰਤਾਰਾ

Share this News

ਚੰਡੀਗੜ੍ਹ : ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਜਗਤਾਰ ਸਿੰਘ ਹਵਾਰਾ ਦੇ ਪੈਰਾਂ ਨੂੰ ਬੇੜੀਆਂ ਪਾਉਣ ਦੇ ਕੇਸ ਵਿੱਚ ਕੇਂਦਰ ਸਰਕਾਰ ਤੋਂ ਰਿਪੋਰਟ ਮੰਗੀ ਹੈ। ਹਵਾਰਾ ਦੇ ਵਕੀਲ ਨੇ ਕਮਿਸ਼ਨ ਅੱਗੇ ਪਟੀਸ਼ਨ ਦਾਇਰ ਕਰਕੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਬਾਹਰ ਲਿਜਾਣ ਵੇਲੇ ਪੈਰਾਂ ਨੂੰ ਬੇੜੀਆਂ ਲਾਉਣ ਦਾ ਦੋਸ਼ ਲਾਇਆ ਹੈ। ਪਟੀਸ਼ਨ ਵਿੱਚ ਮੁਲਜ਼ਮ ਦੇ ਪੈਰਾਂ ਨੂੰ ਬੇੜੀਆਂ ਲਾਉਣ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਤੌਹੀਨ ਦੱਸਦਿਆਂ ਕੇਂਦਰ ਸਰਕਾਰ ਨੂੰ ਅਦਾਲਤ ਦੀ ਹੱਤਕ ਦਾ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ।
ਕਮਿਸ਼ਨ ਨੇ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਦਿੱਲੀ ਪੁਲੀਸ ਦੇ ਡਾਇਰੈਕਟਰ ਜਨਰਲ (ਜੇਲ੍ਹਾਂ) ...
[home] [1] 2 3  [next]1-10 of 29


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved