Punjab News Section

Monthly Archives: JULY 2016


Jul 28

ਜਾ ਕੋ ਰਾਖੇ ਸਾਈਆਂ - ਮਾਰ ਸਕੇ ਨਾ ਕੋਏ : ਸਜ਼ਾ-ਏ-ਮੌਤ ਵੀ ਨਾ ਲੈ ਸਕੀ ਗੁਰਦੀਪ ਸਿੰਘ ਦੀ ਜਾਨ

Share this News

ਨਕੋਦਰ : ਇੰਡੋਨੇਸ਼ੀਆ ਵਿਚ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਮੌਤ ਦੀ ਸਜਾ ਦਾ ਸਾਹਮਣਾ ਕਰ ਰਹੇ ਜਲੰਧਰ ਜ਼ਿਲ੍ਹੇ ਨਕੋਦਰ ਦੇ ਨਿਵਾਸੀ ਗੁਰਦੀਪ ਸਿੰਘ ਉਰਫ ਵਿਸ਼ਾਲ ਦੇ ਪਰਿਵਾਰ ਦੀਆਂ ਦੁਆਵਾਂ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀਆਂ ਕੋਸ਼ਿਸ਼ਾਂ ਉਸ ਸਮੇਂ ਰੰਗ ਲਿਆਈਆਂ, ਜਦੋਂ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਗੁਰਦੀਪ ਸਿੰਘ ਨੂੰ ਜੀਵਨ ਦਾਨ ਮਿਲ ਗਿਆ ਹੈ। ਭਾਰਤ ਸਰਕਾਰ ਦੇ ਦਖਲ ਤੋਂ ਬਾਅਦ ਉਸ ਦੀ ਸਜ਼ਾ-ਏ-ਮੌਤ ਇੱਕ ਵਾਰ ਟਾਲ ਦਿੱਤੀ ਗਈ ਹੈ। ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 14 ਦੋਸ਼ੀਆਂ ‘ਚੋਂ 4 ਨੂੰ ਗੋਲੀ ਮਾਰ ਦਿੱਤੀ ਗਈ ਸੀ, ਜਦਕਿ ਗੁਰਦੀਪ ਸਮੇਤ 10 ਲੋਕਾਂ ਦੀ ਸਜ਼ਾ ਰੋਕੀ ਗਈ ਹੈ। ਹਾਲਾਂਕਿ ਸਜ਼ਾ ਟਾਲਣ ਦਾ ਮਤਲਬ ਇਹ ਨਹੀਂ ...Jul 28

ਪਠਾਨਕੋਟ ਏਅਰਬੇਸ 'ਚ ਆਈ ਐਸ ਆਈ ਅਫ਼ਸਰਾਂ ਨੂੰ ਘੁਮਾਉਣ ਲਈ ਮੋਦੀ 'ਤੇ ਵੀ ਲੱਗੇ ਰੋਕ - ਭਗਵੰਤ ਮਾਨ

Share this News

ਸੰਗਰੂਰ : ਸੰਸਦ ਤੋਂ ਫੇਸਬੁੱਕ ਲਾਈਵ ਵੀਡੀਓ ਚਲਾਉਣ ਦੇ ਮਾਲੇ ਵਿਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਲਟਵਾਰ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ•ਾਂ ਨੇ ਇਸ ਮਾਮਲੇ ਉੱਤੇ ਮੁਆਫੀ ਵੀ ਮੰਗ ਲਈ ਹੈ, ਇਸ ਦੇ ਬਾਵਜੂਦ ਵੀ ਸਿਆਸਤ ਕੀਤੀ ਜਾ ਰਹੀ ਹੈ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਇਸ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਬਣਾਈ ਹੈ। ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਦੇ ਅਧਿਕਾਰੀਆਂ ਨੂੰ ਪਠਾਨਕੋਟ ਏਅਰਬੇਸ ਘੁਮਾਇਆ ਹੈ, ਉਨ•ਾਂ ਵਿਰੁੱਧ ਵੀ ਜਾਂਚ ਹੋਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਨੇ ਇਸ ਮਾਮਲੇ ਉੱਤੇ ਮੰਗਲਵਾਰ ਨੂੰ ਇਕ ਪ੍ਰੈਸ ...Jul 28

ਨਵਜੋਤ ਸਿੰਘ ਸਿੱਧੂ ਹੋਣਗੇ ਕੈਨੇਡਾ ਵਿਚ ਭਾਰਤ ਦੇ ਨਵੇਂ ਰਾਜਦੂਤ ?

Share this News

ਅੰਮ੍ਰਿਤਸਰ : ਭਾਜਪਾ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਨਵੀਆਂ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹਾਲੇ ਤੱਕ ਸਿੱਧੂ ਨੇ ਭਾਜਪਾ ਨਾਲੋਂ ਨਾਤਾ ਨਹੀਂ ਤੋੜਿਆ ਹੈ ਅਤੇ ਪਾਰਟੀ ਉਨ•ਾਂ ਨੂੰ ਕਿਸੇ ਨਾ ਕਿਸੇ ਤਰ•ਾਂ ਆਪਣੇ ਨਾਲ ਜੋੜ ਕੇ ਰੱਖਣਾ ਚਾਹੁੰਦੀ ਹੈ।  ਨਵਜੋਤ ਸਿੰਘ ਸਿੱਧੂ ਦੀ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਖਤਮ ਹੁੰਦੇ ਹੀ ਦਿੱਲੀ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਸੰਸਦ ਭਵਨ ਵਿਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਸਿਆਸੀ ਹਲਕਿਆਂ ਵਿਚ ਅਜਿਹੀ ਚਰਚਾ ਹੈ ਕਿ ਸਾਂਪਲਾ ਨੇ ਮੋਦੀ ਨੂੰ ਇਕ ਰਸਤਾ ਸੁਝਾਇਆ ਹੈ ਤਾਂ ਕਿ ਸਿੱਧੂ ਨੂੰ ਭਾਜਪਾ ਛੱਡ ਕੇ ਜਾਣ ਤੋਂ ਰੋਕਿਆ ਜਾ ਸਕੇ। ਦੱਸਿਆ ਜਾਂਦਾ ਹੈ ਕਿ ...Jul 28

ਪੰਜਾਬ ਪੁਲਸ ਭਰਤੀ : 'ਡੋਪ ਟੈਸਟ' 'ਚ ਹੋਇਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ

Share this News

ਜਲੰਧਰ : ਪੰਜਾਬ ਪੁਲਸ ਦੀ ਭਰਤੀ ਸ਼ੁਰੂ ਹੋਣ ਤੋਂ ਪਹਿਲਾਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਬਿਆਨ ਦਿੱਤੇ ਜਾ ਰਹੇ ਸਨ ਕਿ ਭਰਤੀ ਦੌਰਾਨ ਨੌਜਵਾਨਾਂ ਦੇ ਹੋਣ ਵਾਲੇ ਡੋਪ ਟੈਸਟ ਰਾਹੀਂ ਪਤਾ ਲੱਗ ਜਾਵੇਗਾ ਕਿ ਸੂਬੇ 'ਚ ਨਸ਼ਾ ਨਾ ਮਾਤਰ ਹੀ ਹੈ ਪਰ ਬੁੱਧਵਾਰ ਨੂੰ ਜਦੋਂ ਸੂਬੇ ਭਰ 'ਚ ਟ੍ਰਾਇਲ ਦੇਣ ਆਏ 8250 ਉਮੀਦਵਾਰਾਂ ਦਾ ਡੋਪ ਟੈਸਟ ਕੀਤਾ ਗਿਆ ਤਾਂ 'ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ' ਹੋ ਗਿਆ। ਇਨ੍ਹਾਂ ਉਮੀਦਵਾਰਾਂ 'ਚੋਂ 368 ਇਸ ਟੈਸਟ 'ਚੋਂ ਫੇਲ ਹੋ ਗਏ। ਸਿਰਫ ਇੰਨਾ ਹੀ ਨਹੀਂ ਨੌਜਵਾਨਾਂ ਨੂੰ ਡੋਪ ਟੈਸਟ ਦਾ ਡਰ ਇੰਨਾ ਮਾਰ ਗਿਆ ਕਿ 1938 ਨੌਜਵਾਨ ਤਾਂ ਟ੍ਰਾਇਲ ਦੇਣ ਹੀ ਨਹੀਂ ਪਹੁੰਚੇ। ਭਰਤੀ ਹੋਣ ਆਏ ਨੌਜਵਾਨਾਂ ...Jul 28

ਹਸਪਤਾਲ 'ਚ ਯੁਵੀ ਦੇ ਪਿਤਾ ਯੋਗਰਾਜ ਸਿੰਘ, ਹਾਲਤ ਸੀਰੀਅਸ !

Share this News

ਪੰਚਕੁਲਾ : ਪੰਜਾਬੀ ਫਿਲਮੀ ਪਰਦੇ ਦਾ ਕਾਮਯਾਬ ਚੇਹਰਾ ਅਤੇ ਭਾਰਤ ਲਈ ਅੰਤਰਰਾਸ਼ਟਰੀ ਪੱਧਰ ‘ਤੇ ਕ੍ਰਿਕਟ ਖੇਡ ਚੁੱਕੇ ਯੋਗਰਾਜ ਸਿੰਘ ਦੀ ਸਰਜਰੀ ਹੋਈ ਹੈ। ਢਿੱਡ ਨਾਲ ਜੁੜੀ ਗੰਭੀਰ ਸਮੱਸਿਆ ਨਾਲ ਜੁਝ ਰਹੇ ਯੋਗਰਾਜ ਸਿੰਘ ਦੀ ਮੰਗਲਵਾਰ ਨੂੰ ਸਰਜਰੀ ਹੋਈ। ਯੋਗਰਾਜ ਸਿੰਘ ਦੇ ਹਾਲਤ ਅਜੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ। ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਦੀ ਗੰਭੀਰ ਹਲਾਤਾਂ ‘ਚ ਸਰਜਰੀ ਕੀਤੀ ਗਈ ਅਤੇ ਇਹ ਸਰਜਰੀ ਲਗਭਗ 4 ਘੰਟੇ ਤਕ ਚੱਲੀ। ਯੋਗਰਾਜ ਸਿੰਘ ਨੂੰ ਢਿੱਡ ‘ਚ ਉਠਦੇ ਦਰਦ ਕਾਰਨ ਕਾਫੀ ਪਰੇਸ਼ਾਨੀ ਹੋ ਰਹੀ ਸੀ। ਯੋਗਰਾਜ ਸਿੰਘ ਦੇ ਸਰਜਰੀ ਪੰਚਕੁਲਾ ਦੇ ਐਲਕਮਿਸਟ ਹਸਪਤਾਲ ‘ਚ ਹੋਈ। ਯੋਗਰਾਜ ਸਿੰਘ ਦੇ ਫੈਨ ਹੀ ਉਮੀਦ ਕਰ ਰਹੇ ਹਨ ਕਿ ਓਹ ...Jul 28

ਮਲੇਰਕੋਟਲਾ ਬੇਅਦਬੀ ਮਾਮਲਾ : ‘ਆਪ’ ਵਿਧਾਇਕ ਨਰੇਸ਼ ਯਾਦਵ 1 ਅਗਸਤ ਤੱਕ ਜੁਡੀਸ਼ੀਅਲ ਹਿਰਾਸਤ ’ਚ

Share this News

ਮਾਲੇਰਕੋਟਲਾ : ਕੁਰਾਨ ਸ਼ਰੀਫ ਦੇ ਬੇਅਦਬੀ ਮਾਮਲੇ ’ਚ ਆਮ ਆਦਮੀ ਪਾਰਟੀ ਦੇ ਮਹਿਰੋਲੀ ਤੋਂ ਵਿਧਾਇਕ ਨਰੇਸ਼ ਯਾਦਵ ਨੂੰ ਅੱਜ ਮੁੜ ਦੋ ਦਿਨਾਂ ਪੁਲਿਸ ਰਿਮਾਂਡ ਉਪਰੰਤ ਮਾਣਯੋਗ ਸ੍ਰੀਮਤੀ ਪ੍ਰੀਤੀ ਸੁਖੇਜਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਜਿੱਥੋਂ ਉਨ੍ਹਾਂ ਨੂੰ ਇੱਕ ਅਗਸਤ ਤੱਕ ਜੁਡੀਸ਼ੀਅਲ ਰਿਮਾਂਡ ‘ਤੇ ਸੰਗਰੂਰ ਜੇਲ੍ਹ ਵਿਚ ਭੇਜ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਪੁਲਿਸ ਨੇ ਮਾਣਯੋਗ ਅਦਾਲਤ ਤੋਂ ਮੁਲਜ਼ਮ ਦੀ ਵਧੇਰੇ ਪੁੱਛਗਿੱਛ ਲਈ ਵਿਧਾਇਕ ਨਰੇਸ਼ ਯਾਦਵ ਦੇ ਤਿੰਨ ਦਿਨਾਂ ਪੁਲਿਸ ਰਿਮਾਂਡ ਦੀ ਮੰਗ ਕੀਤੀ ਪ੍ਰੰਤੂ ਵਿਧਾਇਕ ਨਰੇਸ਼ ਯਾਦਵ ਦੇ ਵਕੀਲਾਂ ਨੇ ਮਾਣਯੋਗ ਜੱਜ ਨੂੰ ਪੁਲਿਸ ਰਿਮਾਂਡ ਨਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਜਦੋਂ ਦੋ ਦਿਨਾਂ ਵਿਚ ਪੁਲਿਸ ਉਨ੍ਹਾਂ ਦੇ ਮੁਵੱਕਲ ਤੋਂ ਕੁਝ ...Jul 24

ਰਾਜਸਥਾਨ ਦੇ ਸ੍ਰੀਗੰਗਾਨਗਰ ਵਿਚ 57 ਪੰਜਾਬੀ ਨਸ਼ੇੜੀਆਂ-ਤਸਕਰਾਂ ਨਾਲ ਭਰੀ ਬੱਸ ਕਾਬੂ

Share this News

ਬਠਿੰਡਾ : ਪੰਜਾਬ ਤੋਂ ਬੀਕਾਨੇਰ ਕੈਂਸਰ ਐਕਸਪ੍ਰੈਸ ਦਾ ਨਾਂਅ ਤਾਂ ਸੁਣਿਆ ਹੋਵੇਗਾ, ਲੇਕਿਨ ਨਸ਼ੇੜੀਆਂ ਅਤੇ ਤਸਕਰਾਂ ਦੀ ਭੁੱਕੀ ਟਰੈਵਲਰਸ ਯਾਨੀ ਪੂਰੀ ਬੱਸ ਭੁੱਕੀ ਲੈ ਕੇ ਰਾਜਸਥਾਨ ਤੋਂ ਪੰਜਾਬ ਆਉਂਦੀ ਹੈ। ਅਜਿਹਾ ਕੇਸ ਪਹਿਲੀ ਵਾਰ ਸਾਹਮਣੇ ਆਇਆ ਹੈ। ਹਨੂਮਾਨਗੜ• ਪੁਲਿਸ ਨੇ ਇਕ ਬਸ ਨੂੰ ਵੀਰਵਾਰ ਨੂੰ ਫੜਿਆ, ਜਿਸ ਵਿਚ ਸਵਾਰ ਸਾਰੇ 57 ਲੋਕ ਜਾਂ ਤਾਂ ਨਸ਼ੇੜੀ ਸੀ ਜਾਂ ਤਸਕਰ। ਇਨ•ਾਂ ਵਿਚੋਂ ਦਸ ਔਰਤਾਂ ਵੀ ਹਨ।ਇਹ ਲੋਕ ਪੰਜਾਬ ਦੇ ਬਠਿੰਡਾ, ਮਾਨਸਾ, ਮੁਕਤਸਰ, ਮੋਗਾ, ਬਰਨਾਲਾ ਦੇ ਹਨ ਜੋ ਭੁੱਕੀ ਲੈਣ 500 ਕਿਲੋਮੀਟਰ ਦਾ ਸਫਰ ਤੈਅ ਕਰਕੇ ਰਾਜਸਥਾਨ ਦੇ ਫਲੌਦੀ ਇਲਾਕੇ ਵਿਚ ਜਾਂਦੇ ਸੀ।  ਬਸ ਦੀ ਤਲਾਸ਼ੀ ਵਿਚ ਹਰ ਇਕ ਵਿਅਕਤੀ ਕੋਲੋਂ ਦੋ ਤੋਂ ਢਾਈ ਕਿਲੋ ਭੁੱਕੀ ਮਿਲੀ। ਸਾਰੇ ...Jul 24

ਭਗਵੰਤ ਮਾਨ ਨੇ ਤੋੜੀ ਸਦਨ 'ਚ ਚੁੱਕੀ ਸਹੁੰ/ ਮੈਂਬਰਸ਼ਿਪ ਰੱਦ ਹੋਣ ਦਾ ਖਤਰਾ

Share this News

ਜਲੰਧਰ : 'ਮੈਂ ਭਗਵੰਤ ਮਾਨ ਜੋ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ, ਈਸ਼ਵਰ ਦੀ ਸਹੁੰ ਖਾਂਦਾ ਹਾਂ ਕਿ ਮੈਂ ਕਾਨੂੰਨ ਰਾਹੀਂ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ, ਭਾਰਤ ਦੀ ਸਰਵ ਸਮਰੱਥਾ ਅਤੇ ਅਖੰਡਤਾ ਨੂੰ ਕਾਇਮ ਰੱਖਾਗਾਂ ਅਤੇ ਜਿਸ ਅਹੁਦੇ ਨੂੰ ਮੈਂ ਸੰÎਭਾਲਣ ਵਾਲਾ ਹਾਂ, ਦੇ ਕਰੱਤਵਾਂ ਨੂੰ ਸ਼ਰਧਾ ਪੂਰਵਕ ਨਿਭਾਵਾਂਗਾ' 5 ਜੂਨ, 2014 ਨੂੰ ਸੰਸਦ 'ਚ ਬਤੌਰ ਲੋਕ ਸਭਾ ਮੈਂਬਰ ਸਹੁੰ ਚੁੱਕਣ ਵੇਲੇ ਬੋਲੇ ਗਏ ਇਨ੍ਹਾਂ ਬੋਲਾਂ ਦੀ ਮੂਲ ਭਾਵਨਾ ਨੂੰ ਭਗਵੰਤ ਮਾਨ ਵਲੋਂ ਫੇਸਬੁੱਕ 'ਤੇ ਪੋਸਟ ਕੀਤੀ ਗਈ ਵੀਡੀਓ ਨੇ ਸੱਟ ਮਾਰੀ ਹੈ। ਲਿਹਾਜਾ ਉਨ੍ਹਾਂ ਨੂੰ ਇਸ ਦਾ ਖਾਮਿਆਜ਼ਾ ਸੰਸਦ ਤੋਂ ਆਪਣੀ ਮੈਂਬਰਸ਼ਿਪ ਗੁਆ ਕੇ ਭੁਗਤਣਾ ਪੈ ਸਕਦਾ ਹੈ। ...Jul 24

ਨਵਜੋਤ ਸਿੰਘ ਸਿੱਧੂ ਸੋਮਵਾਰ ਨੂੰ ਖੋਲ੍ਹਣਗੇ ਪੱਤੇ

Share this News

ਅੰਮਿ੍ਤਸਰ : ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਕੇ ਪੰਜਾਬ ਦੀ ਸਿਆਸਤ 'ਚ ਹਲਚਲ ਮਚਾਉਣ ਵਾਲੇ ਸਾਬਕਾ ਉੱਘੇ ਕ੍ਰਿਕਟਰ ਤੇ ਸਿਆਸਤਦਾਨ ਸ: ਨਵਜੋਤ ਸਿੰਘ ਸਿੱਧੂ 25 ਜੁਲਾਈ ਨੂੰ ਆਪਣੇ ਸਿਆਸੀ ਪੱਤੇ ਖੋਲ੍ਹਣਗੇ ਤੇ ਅਹਿਮ ਖੁਲਾਸੇ ਕਰਨਗੇ | ਇਹ ਪ੍ਰਗਟਾਵਾ ਅੱਜ ਇਥੇ ਉਨ੍ਹਾਂ ਦੀ ਧਰਮ ਪਤਨੀ ਡਾ: ਨਵਜੋਤ ਕੌਰ ਸਿੱਧੂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | 'ਆਪ' ਜਾਂ ਕਾਂਗਰਸ ਵਿਚ ਜਾਣ ਜਾਂ ਕਿਸੇ ਹੋਰ ਪਾਰਟੀ 'ਚ ਸ਼ਾਮਿਲ ਹੋਣ ਸਬੰਧੀ ਪੁੱਛੇ ਜਾਣ 'ਤੇ ਡਾ: ਸਿੱਧੂ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਗੱਲਾਂ ਦੇ ਰਹੱਸ ਤੋਂ ਪਰਦਾ ਸ: ਸਿੱਧੂ ਆਪ ਹੀ ਉਠਾਉਣਗੇ ਤੇ 25 ਜੁਲਾਈ ਨੂੰ ਬਕਾਇਦਾ ਦਿੱਲੀ ਵਿਖੇ ਪੱਤਰਕਾਰ ਸੰਮੇਲਨ ਸੱਦ ਕੇ ਆਪਣੇ ਆਉਣ ਵਾਲੇ ...Jul 24

ਭਗਵੰਤ ਮਾਨ ਨੇ ਬਚਪਨੇ ਵਾਲੀ ਹਰਕਤ ਕੀਤੀ - ਵਿੱਤ ਮੰਤਰੀ

Share this News

ਸੁਨਾਮ :  ਕਦੇ ਵੀ ਐਮ.ਪੀ. ਭਗਵੰਤ ਮਾਨ ਨੇ ਅਜਿਹੀ ਗੱਲ ਨਹੀਂ ਕੀਤੀ ਜਿਸ ਨਾਲ ਪੰਜਾਬ ਅਤੇ ਜ਼ਿਲੇ ਦਾ ਨਾਂ ਵਧਿਆ ਹੋਵੇ। ਸੰਸਦ ਦੀ ਸੁਰੱਖਿਆ ਨੂੰ ਖਤਰੇ 'ਚ ਪਾਉਣਾ ਉਸਦੀ ਗਲਤੀ ਹੈ। ਇਹ ਕਹਿਣਾ ਹੈ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ। ਢੀਂਡਸਾ ਸ਼ਨੀਵਾਰ ਨੂੰ ਸਥਾਨਕ ਪੀ.ਏ. ਡੀ.ਬੀ. ਬੈਂਕ ਦੇ ਚੇਅਰਮੈਨ ਚਮਕੌਰ ਮੋਰਾਂਵਾਲੀ ਨੂੰ ਬੈਂਕ 'ਚ ਅਹੁਦਾ ਸੰਭਾਲਣ ਦੌਰਾਨ ਪੁੱਜੇ ਹੋਏ ਸਨ। ਢੀਂਡਸਾ ਨੇ ਕਿਹਾ ਕਿ ਭਗਵੰਤ ਮਾਨ ਇਹ ਬਚਪਨੇ ਵਾਲੀ ਘਟਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਪਹਿਲਾਂ ਤੋਂ ਹੀ ਜਾਣਦੇ ਸੀ ਕਿ ਇਹ ਸ਼ਰਾਬ ਪੀ ਕੇ ਆਉਂਦਾ ਸੀ, ਹੁਣ ਤਾਂ ਆਮ ਆਦਮੀ ਪਾਰਟੀ ਦੇ ਐਮ.ਪੀ. ਨੇ ਹੀ ਇਹ ਗੱਲ ਕਹਿ ਦਿੱਤੀ ਹੈ। ਉਨ੍ਹਾਂ ...
[home] [1] 2 3 4 5 6  [next]1-10 of 60


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved