Punjab News Section

Monthly Archives: JULY 2017


Jul 31

ਕਿਸਾਨ ਖੁਦਕੁਸ਼ੀਆਂ ਰੋਕਣ ਲਈ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਾਂਝੇ ਯਤਨਾਂ ਦੀ ਲੋੜ - ਚੰਦੂਮਾਜਰਾ

Share this News

ਮੋਹਾਲੀ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੋਸ਼ ਲਾਇਆ ਹੈ ਕਿ ਕੈਪਟਨ ਸਰਕਾਰ ਰਾਜ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ 'ਚ ਆਈ ਹੈ ਤੇ ਇਸ ਨੇ ਹੁਣ ਤਕ ਇਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ। ਕਾਂਗਰਸ ਦੇ ਚੋਣ ਮੈਨੀਫੈਸਟੋ 'ਚ ਦੋ ਵਾਅਦੇ ਸਭ ਤੋਂ ਅਹਿਮ ਸਨ, ਜਿਨ੍ਹਾਂ 'ਚ ਘਰ-ਘਰ ਸਰਕਾਰੀ ਨੌਕਰੀ ਦੇਣਾ ਤੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨਾ ਸ਼ਾਮਲ ਹੈ ਪਰ ਹੁਣ ਸਰਕਾਰ ਇਨ੍ਹਾਂ ਮਸਲਿਆਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ, ਜਿਸ ਕਾਰਨ ਬੇਰੁਜ਼ਗਾਰ ਸੜਕਾਂ 'ਤੇ ਬੈਠੇ ਹਨ ਤੇ ਕਰਜ਼ੇ ਦੇ ਬੋਝ ਥੱਲੇ ਦੱਬੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਵਲੋਂ ਲਗਾਤਾਰ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ...Jul 31

ਖਹਿਰਾ ਨੇ ਕੈਪਟਨ ਨੂੰ ਕਿਹਾ 'ਸੰਤ ਸਿਆਸਤਦਾਨ'

Share this News

ਪਟਿਆਲਾ : ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਭਰੋਸਾ ਪ੍ਰਗਟ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਦ੍ਰਿੜ ਤੇ ਅਡੋਲ ਭਾਵਨਾ ਸਦਕਾ ਪੰਜਾਬ ਦੇ ਬਹੁਮੁੱਲੇ ਜਲ ਵਸੀਲਿਆਂ ਦੀ ਰਾਖੀ ਕਰਨ ਵਿੱਚ ਸਫਲ ਹੋਣਗੇ।
ਕੈਪਟਨ ਦੇ ਮਾਤਾ ਮਹਿੰਦਰ ਕੌਰ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਤ ਸਿਆਸਤਦਾਨ ਦੱਸਿਆ ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਉਪਰ ਫ਼ੌਜੀ ਹਮਲੇ ਦੇ ਵਿਰੋਧ ‘ਚ ਲੋਕ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਸ ਤੋਂ ਬਾਅਦ ਓਪਰੇਸ਼ਨ ਬਲੈਕ ਥੰਡਰ ਵਿਰੁੱਧ ਰੋਸ ਜ਼ਾਹਰ ਕਰਦਿਆਂ ਪੰਜਾਬ ਵਿਧਾਨ ਸਭਾ ਤੋਂ ਵੀ ...Jul 31

ਇੰਗਲੈਂਡ ਸਰਕਾਰ ਨੇ ਸ਼ਹੀਦ ਊਧਮ ਸਿੰਘ ਦਾ ਸਾਮਾਨ ਵਾਪਿਸ ਦੇਣ ਤੋਂ ਕੀਤਾ ਸੀ ਇਨਕਾਰ

Share this News

ਸੁਨਾਮ : ਸੱਤ ਸਮੁੰਦਰ ਪਾਰ ਜਾ ਕੇ ਅੰਗਰੇਜ਼ਾਂ ਨੂੰ ਵੰਗਾਰਨ ਵਾਲੇ ਊਧਮ ਸਿੰਘ ਨੇ 77 ਸਾਲ ਪਹਿਲਾਂ 31 ਜੁਲਾਈ 1940 ਨੂੰ ਲੰਡਨ ਵਿਚ ਫਾਂਸੀ ਨੂੰ ਚੁੰਮਿਆ ਸੀ । ਦੇਸ਼ ਦੇ ਨਾਂ ਆਪਣੀ ਜ਼ਿੰਦਗੀ ਕੁਰਬਾਨ ਕਰਨ ਵਾਲੇ ਸੁਨਾਮ ਵਿਚ ਜਨਮੇ ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ ਦੀ ਫਾਂਸੀ ਸਮੇਂ ਇੰਗਲੈਂਡ ਦੀ ਮੈਟਰੋਪੋਲੀਟਨ ਪੁਲਸ ਕੋਲ ਪਏ ਸਾਮਾਨ ਨੂੰ ਇੰਗਲੈਂਡ ਸਰਕਾਰ ਨੇ ਵਾਪਿਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ ।
ਇਸ ਗੱਲ ਦਾ ਖੁਲਾਸਾ ਸੂਚਨਾ ਅਧਿਕਾਰ ਕਾਰਕੁੰਨ ਜਤਿੰਦਰ ਜੈਨ ਵੱਲੋਂ ਸੂਚਨਾ ਅਧਿਕਾਰ ਤਹਿਤ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲਿਆਂ ਤੋਂ ਪੁੱਛੇ ਸਵਾਲ ਤੋਂ ਹੋਇਆ । ਜਿਸ ਵਿਚ ਜਤਿੰਦਰ ਜੈਨ ਨੇ ਪੁੱਛਿਆ ਸੀ ਕਿ ਇੰਗਲੈਂਡ/ਲੰਡਨ ਵਿਚ ਸ਼ਹੀਦ ਦੇ ਸਾਮਾਨ ਵਿਚ ਕੀ ਕੁਝ ਹੈ? ...Jul 31

ਪੰਜਾਬ ਦੇ ਮੰਤਰੀ ਨਸ਼ਾ ਖਤਮ ਕਰਨ ਲਈ ਪੁਲਿਸ ਨੂੰ ਚੁਕਾਉਣ ਲੱਗੇ ਸਹੁੰ

Share this News

ਚਮਕੌਰ ਸਾਹਿਬ : ਪੰਜਾਬ ਵਿੱਚੋਂ ਹਫ਼ਤਿਆਂ ਵਿੱਚ ਨਸ਼ਾ ਖਤਮ ਕਰਨ ਦੇ ਹੱਥ ਵਿੱਚ ਸ੍ਰੀ ਗੁਟਕਾ ਸਾਹਿਬ ਫੜ ਕੇ ਕੀਤੇ ਵਾਅਦੇ ਹੁਣ ਸਹੁੰਆਂ ਚੁਕਾ ਕੇ ਪੂਰੇ ਕੀਤੇ ਜਾ ਰਹੇ ਹਨ। ਇਸ ਅਨੋਖੀ ਕਵਾਇਦ ਦੀ ਪਹਿਲ ਚਮਕੌਰ ਸਾਹਿਬ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤੀ।
ਬੀਤੇ ਦਿਨੀਂ ਨਜ਼ਦੀਕੀ ਪਿੰਡ ਗੱਗੋਂ ਦੇ ਇੱਕ ਨੌਜਵਾਨ ਦੀ ਕਥਿਤ ਤੌਰ ’ਤੇ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ ਤੋਂ ਪਿੱਛੋਂ ਉਠੇ ਲੋਕ ਰੋਹ ਨੂੰ ਦਬਾਉਣ ਅਤੇ ਨਸ਼ਿਆਂ ਦੇ ਸੁਦਾਗਰਾਂ ਖਿਲਾਫ਼ ਠੋਸ ਕਾਰਵਾਈ ਕਰਨ ਦੀ ਥਾਂ ਮੰਤਰੀ ਨੇ ਚਮਕੌਰ ਸਾਹਿਬ ਥਾਣੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਇਮਾਨਦਾਰੀ ਨਾਲ ਡਿਊਟੀ ਕਰਨ ਅਤੇ ਨਸ਼ਿਆਂ ਦੇ ਸੌਦਾਗਰਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਸਹੁੰ ਚੁਕਾ ਕੇ ...Jul 31

ਰੋਪੜ ਤੋਂ ਆਪ ਵਿਧਾਇਕ ਵਿਰੁੱਧ ਔਰਤ ਨਾਲ ਬਦਸਲੂਕੀ ਦਾ ਕੇਸ ਦਰਜ

Share this News

ਰੋਪੜ : ਰੋਪੜ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਿਰੁੱਧ ਪੁਲਿਸ ਨੇ ਉਸ ਦੀ ਸਾਬਕਾ ਮਕਾਨ ਮਾਲਕਣ ਨਾਲ ਕਥਿਤ ਤੌਰ 'ਤੇ ਬਦਸਲੂਕੀ ਅਤੇ ਹਮਲਾ ਕਰਨ ਦੇ ਦੋਸ਼ਾਂ 'ਚ ਮਾਮਲਾ ਦਰਜ ਕੀਤਾ ਹੈ। ਆਪਣੀ ਸ਼ਿਕਾਇਤ 'ਚ ਔਰਤ ਨੇ ਕਿਹਾ ਕਿ ਅਮਰਜੀਤ ਸਿੰਘ ਸੰਦੋਆ ਰੋਪੜ 'ਚ ਜੈਲ ਸਿੰਘ ਨੰਗਰ 'ਚ ਉਨਦੇ ਮਕਾਨ 'ਚ ਕਿਰਾਏ 'ਤੇ ਰਹਿੰਦਾ ਸੀ। ਉਸ ਨੇ ਦੱਸਿਆ ਕਿ ਮਈ ਮਹੀਨੇ 'ਚ ਸੰਦੋਆ ਨੇ ਮਕਾਨ ਖ਼ਾਲੀ ਕਰ ਦਿੱਤਾ ਸੀ ਪਰ ਉਸ ਨੇ ਕਿਰਾਇਆ ਨਹੀਂ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਆਪ ਵਿਧਾਇਕ ਨੇ ਉਨਦੇ ਘਰ 'ਚ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਵੀਰਵਾਰ ਸ਼ਾਮ ਨੂੰ ਜਦੋਂ ਉਹ ਕਿਰਾਇਆ ਲੈਣ ਲਈ ਵਿਧਾਇਕ ਦੇ ਘਰ ...Jul 31

ਬਲੂ ਸਟਾਰ ਆਪ੍ਰੇਸ਼ਨ 'ਚ ਬਰਤਾਨੀਆ ਦੀ ਸ਼ਮੂਲੀਅਤ ਬਾਰੇ ਆਜ਼ਾਦ ਜਾਂਚ ਹੋਵੇ - ਢੇਸੀ

Share this News

ਚੰਡੀਗੜ੍ਹ : ਬਰਤਾਨੀਆ ਦੀ ਪਾਰਲੀਮੈਂਟ ਵਿਚ ਪਹਿਲੇ ਦਸਤਾਰਧਾਰੀ ਸਿੱਖ ਐਮਪੀ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਇੰਗਲੈਂਡ ਵਿਚ ਵਸਦੇ ਪੰਜਾਬੀਆਂ ਦੇ ਮਨ ਵਿਚ ਗੁੱਸਾ 'ਤੇ ਰੋਸ ਹੈ ਕਿ 1984 'ਚ ਦਰਬਾਰ ਸਾਹਿਬ ਉਪਰ ਕੀਤੇ ਹਮਲੇ (ਬਲੂ ਸਟਾਰ ਆਪ੍ਰੇਸ਼ਨ) ਮੌਕੇ ਉਸ ਵੇਲੇ ਦੀ ਮਾਰਗਰੇਟ ਥੈਚਰ ਸਰਕਾਰ ਨੇ ਭਾਰਤ ਸਰਕਾਰ ਨੂੰ ਸਲਾਹ-ਮਸ਼ਵਰਾ ਜਾਂ ਮਦਦ ਦੇ ਕੇ ਸਿੱਖਾਂ ਦੇ ਹਿਰਦਿਆਂ ਨੂੰ ਕਿਉਂ ਵਲੂੰਧਰਿਆ?
ਅਪਣੇ 10 ਦਿਨਾਂ ਦੇ ਪੰਜਾਬ ਦੌਰੇ ਦੌਰਾਨ ਫਗਵਾੜਾ ਨੇੜਲੇ ਪਿੰਡ ਰਾਏਪੁਰ ਦੇ ਤਨਮਨਜੀਤ ਸਿੰਘ ਨੇ ਅੱਜ ਇਥੇ ਪ੍ਰੈੱਸ ਕਾਨਫ਼ਰੰਸ ਵਿਚ ਦਸਿਆ ਕਿ ਉਨ੍ਹਾਂ ਦੀ ਲੇਬਰ ਪਾਰਟੀ ਜੋ ਵਿਰੋਧੀ ਧਿਰ ਵਿਚ ਹੈ, ਅਜੇ ਵੀ ਮੰਗ ਕਰ ਰਹੀ ਹੈ ਕਿ 33 ਸਾਲ ਪਹਿਲਾਂ ਇੰਗਲੈਂਡ ਸਰਕਾਰ ਵਲੋਂ ਦਿਤੀ ਸਲਾਹ ...Jul 31

‘ਜਪੁਜੀ ਸਾਹਿਬ’ ਨੂੰ ਵਿਸ਼ਵ ਦੀਆਂ ਪੰਜਾਹ ਭਾਸ਼ਾਵਾਂ ’ਚ ਛਪਵਾ ਕੇ ਵੰਡਿਆ ਜਾਵੇਗਾ - ਜਥੇਦਾਰ

Share this News

ਲੁਧਿਆਣਾ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਵੱਲੋਂ ‘ਜਪੁਜੀ ਸਾਹਿਬ’ ਨੂੰ ਵਿਸ਼ਵ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਛਪਵਾ ਕੇ ਵੰਡਿਆ ਜਾਵੇਗਾ। ਇਹ ਪ੍ਰਗਟਾਵਾ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅੱਜ ਇੱਥੇ ਕੀਤਾ। ਉਹ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਅਤੇ ਉੱਘੇ ਫੋਟੋਗ੍ਰਾਫਰ ਰਣਜੋਧ ਸਿੰਘ ਵੱਲੋਂ ਤਿਆਰ ‘ਜਪੁਜੀ ਸਾਹਿਬ-ਏ ਪ੍ਰੇਅਰ ਬੁੱਕ’ ਰਿਲੀਜ਼ ਕਰਨ ਪੁੱਜੇ ਸਨ।
ਜਥੇਦਾਰ ਗੁਰਬਚਨ ਸਿੰਘ ਨੇ ਕਿਹਾ ਕਿ ਗੁਰਬਾਣੀ ਦੀ ਇੱਕ-ਇੱਕ ਤੁਕ ਗਿਆਨ ਭਰਪੂਰ ਹੈ ਅਤੇ ਇਹ ਕਦਮ ਕਦਮ ’ਤੇ ਮਨੁੱਖ ਲਈ ਰਾਹ ਦਸੇਰਾ ਹੈ। ਉਨ੍ਹਾਂ ਕਿਹਾ ਕਿ ‘ਜਪੁਜੀ ਸਾਹਿਬ’ ਦਾ 50 ਭਾਸ਼ਾਵਾਂ ਵਿੱਚ ਤਰਜਮਾ ਕਰਵਾ ਕੇ ਵੰਡਿਆ ਜਾਵੇਗਾ ਤਾਂ ਜੋ ...Jul 25

ਬੱਸ 'ਚ ਲੜਕੀ ਨਾਲ ਬਦਸਲੂਕੀ ਕਰਨ ਵਾਲੇ ਏ. ਐਸ. ਆਈ. ਵਿਰੁੱਧ ਦਰਜ ਹੋਇਆ ਪਰਚਾ

Share this News

ਸੰਗਰੂਰ :  ਬੀਤੇ ਦਿਨੀਂ ਚੱਲਦੀ ਬੱਸ ਵਿਚ ਸਫਰ ਕਰਦੇ ਸਮੇਂ ਇਕ ਅੰਮ੍ਰਿਤਧਾਰੀ ਸਿੱਖ ਲੜਕੀ ਨਾਲ ਬਦਤਮੀਜ਼ੀ ਕਰਨ ਵਾਲੇ ਰੇਲਵੇ ਪੁਲਸ ਦੇ ਅਧਿਕਾਰੀ ( ਏ. ਐਸ. ਆਈ. ) ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਜ਼ਿਲ੍ਹਾ ਸੰਗਰੂਰ ਦੇ ਥਾਣਾ ਦਿੜ੍ਹਬਾ ਅੰਦਰ ਉਕਤ ਮੁਲਾਜ਼ਮ ਏ. ਐਸ. ਆਈ. ਦੀਦਾਰ ਸਿੰਘ ਖਿਲਾਫ ਪੀੜਤ ਲੜਕੀ ਸੰਦੀਪ ਕੌਰ ਦੇ ਬਿਆਨਾਂ ਦੇ ਅਧਾਰ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਸੰਗਰੂਰ ਰੇਲਵੇ ਪੁਲਸ ਥਾਣੇ 'ਚ ਤੈਨਾਤ ਉਕਤ ਮੁਲਾਜ਼ਮ ਦੇ ਖਿਲਾਫ ਮੁਕੱਦਮਾ ਨੰ. 120 ਤੇ ਧਾਰਾ 354, 295 ਏ ਆਈ. ਪੀ. ਸੀ. ਅਧੀਨ ਦਰਜ ਕਰ ਲਿਆ ਗਿਆ ਤੇ ਉਸ ਦੀ ਗ੍ਰਿਫਤਾਰੀ ਲਈ ਇਕ ...Jul 25

39 ਭਾਰਤੀਆਂ ਦੇ ਲਾਪਤਾ ਹੋਣ ਦਾ ਸੱਚ ਸਾਹਮਣੇ ਲਿਆਵੇ ਕੇਂਦਰ - ਚੰਦੂਮਾਜਰਾ

Share this News

ਸ੍ਰੀ ਅਨੰਦਪੁਰ ਸਾਹਿਬ : ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਰਾਕ 'ਚ 39 ਭਾਰਤੀਆਂ ਦੇ ਲਾਪਤਾ ਹੋਣ 'ਤੇ ਚਿੰਤਾ ਪ੍ਰਗਟਾਉਂਦਿਆਂ ਇਸ ਬਾਰੇ ਸੱਚਾਈ ਸਾਹਮਣੇ ਲਿਆਉਣ ਲਈ ਕੇਂਦਰ ਸਰਕਾਰ ਨੂੰ ਗੰਭੀਰਤਾ ਵਿਖਾਉਣ ਲਈ ਕਿਹਾ। ਅੱਜ ਲੋਕ ਸਭਾ ਦੇ ਜ਼ੀਰੋ ਕਾਲ ਦੌਰਾਨ ਇਹ ਮੁੱਦਾ ਜ਼ੋਰ-ਸ਼ੋਰ ਨਾਲ ਉਠਾਉਂਦਿਆਂ ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਦੇ ਖ਼ੁਫੀਆ ਸਾਧਨ ਫੇਲ੍ਹ ਹੋ ਗਏ ਜਾਂ ਡਿਪਲੋਮੈਟਿਕ ਸਿਸਟਮ ਫੇਲ੍ਹ ਹੋਇਆ, ਸਰਕਾਰ ਨੂੰ ਸੱਚ ਛੁਪਾਉਣ ਦੀ ਕੀ ਮਜਬੂਰੀ ਸੀ। ਇਹ ਸਾਰੇ ਅਹਿਮ ਸਵਾਲ ਪੀੜਤ ਲੋਕਾਂ ਦੇ ਪਰਿਵਾਰਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ ਤੇ ਉਨ੍ਹਾਂ ਦੀਆਂ ਨਜ਼ਰਾਂ ਸਾਡੇ ਮੁਲਕ ਦੀ ਸਰਕਾਰ ਵੱਲ ਟਿਕੀਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੁੱਢ ਤੋਂ ਗੰਭੀਰ ...Jul 25

ਕੈਪਟਨ ਅਮਰਿੰਦਰ ਸਿੰਘ ਦੀ ਮਾਂ ਰਾਜਮਾਤਾ ਮਹਿੰਦਰ ਕੌਰ ਦਾ ਦੇਹਾਂਤ

Share this News

ਪਟਿਆਲਾ : ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਹਿ ਸਦਮਾ ਲੱਗਾ ਜਦ ਉਨ੍ਹਾਂ ਦੇ ਮਾਤਾ ਮੋਹਿੰਦਰ ਕੌਰ ਦਾ ਸੰਖੇਪ ਬੀਮਾਰੀ ਪਿਛੋਂ ਸੋਮਵਾਰ ਸ਼ਾਮ ਮੋਤੀ ਮਹਿਲ 'ਚ ਦੇਹਾਂਤ ਹੋ ਗਿਆ। ਸ਼ਾਮ ਲਗਭਗ 7 ਵਜ ਕੇ 20 ਮਿੰਟ 'ਤੇ ਉਨ•ਾਂ ਆਖਰੀ ਸਾਹ ਲਿਆ। ਮਾਰਚ ਮਹਿਨੇ ਤੋਂ ਪਟਿਆਲਾ ਦੇ ਇਕ ਪ੍ਰਾਇਵੇਟ ਹਸਪਤਾਲ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਸੀ, ਜਿਸ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਰਾਜ ਤੇ ਲੋਕ ਸਭਾ ਮੈਂਬਰ ਰਹਿ ਚੁੱਕੇ ਰਾਜ ਮਾਤਾ ਮੋਹਿੰਦਰ ਕੌਰ 96 ਸਾਲਾਂ ਦੇ ਸਨ ਅਤੇ ਪਿਛਲੇ ਕੁੱਝ ਸਮੇਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਰਾਜ ਮਾਤਾ ਦੀ ਸੰਭਾਲ ਕੇਂਦਰੀ ਮੰਤਰੀ ਪ੍ਰਨੀਤ ਕੌਰ ਤੇ ਛੋਟੇ ਸਪੁੱਤਰ ਰਾਜਾ ਮਾਲਵਿੰਦਰ ...
[home] [1] 2 3  [next]1-10 of 22


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved