Punjab News Section

Monthly Archives: AUGUST 2014


Aug 26

ਸਿਆਸੀ ਨੇਤਾਵਾਂ ਦਾ ਵੀ ਜ਼ਰੂਰੀ ਹੋਵੇ ਡੋਪ ਟੈਸਟ - ਤੋਤਾ ਸਿੰਘ

Share this News

ਫਿਰੋਜ਼ਪੁਰ : ਜਥੇਦਾਰ ਤੋਤਾ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਰਾਜ ਵਿਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਦ੍ਰਿੜ ਹੈ। ਉਹਨਾਂ ਦੱਸਿਆ ਕਿ ਰਾਜ ਸਰਕਾਰ ਦੀਆਂ ਸੇਵਾਵਾਂ ਵਿੱਚ ਨਸ਼ੇ ਦੇ ਦਾਖ਼ਲੇ ਨੂੰ ਰੋਕਣ ਲਈ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਰਾਜ ਸਰਕਾਰ ਦੇ ਸਾਰੇ ਵਿਭਾਗਾਂ ਵਿੱਚ ਭਰਤੀ ਪ੍ਰਕਿਰਿਆ ਦੌਰਾਨ ਡੋਪ ਟੈਸਟ ਜਰੂਰੀ ਕਰਨ ਦੀ ਸਹਿਮਤੀ ਦੇ ਦਿੱਤੀ ਹੈ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਮੌਜੂਦਾ ਨਿਯਮਾਂ ਵਿੱਚ ਸੋਧ ਕਰਨ ਅਤੇ ਜਰੂਰੀ ਵਿਵਸਥਾਵਾਂ ਨੂੰ ਸ਼ਾਮਿਲ ਕਰਨ ਲਈ ਲੋੜੀਂਦੇ ਕਦਮ ਚੁੱਕਣ ਲਈ ਆਖਿਆ ਹੈ ਤਾਂ ਜੋ ਸਰਕਾਰੀ ਸੇਵਾਵਾਂ ਵਿੱਚ ਚੁਣੇ ਜਾਣ ਵਾਲੇ ਵਿਅਕਤੀਆਂ ਨੂੰ ...Aug 26

ਸਰਕਾਰ ਵੱਲੋਂ ਸਿੱਖਾਂ ਤੇ ਹੋਏ ਅੱਤਿਆਚਾਰਾਂ ਨੂੰ ਦਰਸਾਉਂਦੀਆਂ ਫਿਲਮਾਂ ਨੂੰ ਰੋਕਣਾ ਤਾਨਾਸ਼ਾਹੀ ਕਾਰਵਾਈ - ਐਸ.ਜੀ.ਪੀ.ਸੀ.

Share this News

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਫਿਲਮ 'ਕੌਮ ਦੇ ਹੀਰੇ' 'ਤੇ ਲਗਾਈ ਗਈ ਪਾਬੰਦੀ 'ਤੇ ਰੋਕ ਲਾਉਣ ਦੀ ਸਖਤ ਸ਼ਬਦਾਂ ਵਿੱਚ ਨਖੇਧੀ ਕੀਤੀ ਹੈ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸੈਂਸਰ ਬੋਰਡ ਅਤੇ ਸੂਚਨਾ ਤੇ ਪ੍ਰਸਾਰਣ ਅਧਿਕਾਰੀਆਂ ਵੱਲੋਂ ਫਿਲਮ ਤੇ ਲਗਾਈ ਗਈ ਪਾਬੰਦੀ ਅਧਾਰਹੀਣ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਸੱਚਾਈ ਨੂੰ ਕਦਾਚਿਤ ਵੀ ਦਬਾਇਆ ਤੇ ਛੁਪਾਇਆ ਨਹੀਂ ਜਾ ਸਕਦਾ ਅਤੇ ਸੱਚ ਹਮੇਸ਼ਾ ਸੱਚ ਹੀ ਹੁੰਦਾ ਹੈ।
ਉਹਨਾਂ ਫ਼ਿਲਮ 'ਕੌਮ ਦੇ ਹੀਰੇ' 'ਤੇ ਲਗਾਈ ਗਈ ਪਾਬੰਦੀ ਹਟਾਉਣ ਦੀ ਮੰਗ ਕੀਤੀ। ਇਸ ਫ਼ਿਲਮ ...Aug 26

ਪਟਿਆਲਾ ਦੀ ਜਿੱਤ ਅਕਾਲੀਆਂ ਦੇ ਅੰਤ ਦੀ ਸ਼ੁਰੂਆਤ - ਕੈਪਟਨ

Share this News

ਪਟਿਆਲਾ : ਲੋਕ ਸਭਾ 'ਚ ਕਾਂਗਰਸ ਪੱਖ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਪਤਨੀ ਪ੍ਰਨੀਤ ਕੌਰ ਨੇ ਪਟਿਆਲਾ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਆਪਣੇ ਸੰਦੇਸ਼ 'ਚ ਕਿਹਾ ਹੈ ਕਿ ਉਹ ਅਕਾਲੀਆਂ ਵੱਲੋਂ ਹਰ ਤਰ੍ਹਾਂ ਦੀ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਉਹਨਾਂ ਵੱਲੋਂ ਦਿੱਤੇ ਗਏ ਪਿਆਰ, ਵਿਸ਼ਵਾਸ਼ ਤੇ ਭਰੋਸੇ ਲਈ ਆਭਾਰੀ ਹਨ। ਉਹਨਾਂ ਕਿਹਾ ਕਿ ਪਟਿਆਲਾ ਦਾ ਨਤੀਜਾ ਅਕਾਲੀਆਂ ਦੇ ਅੰਤ ਦੀ ਸ਼ੁਰੂਆਤ ਬਣੇਗਾ, ਜਦ ਕਿ ਤਲਵੰਡੀ ਸਾਬੋ ਸੀਟ ਕਿਵੇਂ ਜਿੱਤ ਗਏ, ਇਸ ਬਾਰੇ ਹਰ ਕੋਈ ਜਾਣਦਾ ਹੈ ਕਿ ਕਿਸ ਤਰ੍ਹਾਂ ਅਕਾਲੀਆਂ ਨੇ ਮਸ਼ੀਨਰੀ ਦਾ ਦੁਰਉਪਯੋਗ ਕੀਤਾ ਤੇ ਤਾਕਤ ਦਾ ...Aug 26

ਜ਼ਿਮਨੀ ਚੋਣਾਂ ਦਾ ਨਤੀਜਾ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਮੋਹਰ - ਬਾਦਲ

Share this News

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਦੋ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਪ੍ਰੋਗਰਾਮਾਂ, ਨੀਤੀਆਂ ਅਤੇ ਕਾਰਗੁਜ਼ਾਰੀ ਉੱਤੇ ਮੋਹਰ ਕਰਾਰ ਦਿੱਤਾ ਹੈ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਵੱਡੀ ਢਾਅ ਲੱਗੀ ਹੈ, ਕਿਉਂਕਿ ਅਕਾਲੀ ਦਲ ਨੇ ਨਾ ਸਿਰਫ ਤਲਵੰਡੀ ਸਾਬੋ ਸੀਟ ਤੋਂ ਕਾਂਗਰਸ ਤੋਂ ਵੱਡੇ ਫ਼ਰਕ ਨਾਲ ਸੀਟ ਜਿੱਤੀ ਹੈ ਸਗੋਂ ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਪਟਿਆਲਾ ਵਿਧਾਨ ਸਭਾ ਹਲਕੇ ਤੋਂ ਵੀ ਇਸ ਨੇ ਵੱਧ ਵੋਟਾਂ ਪ੍ਰਾਪਤ ਕੀਤੀਆਂ ਹਨ।
ਸ੍ਰ. ਬਾਦਲ ਨੇ ਕਿਹਾ ਕਿ ਦੋ ਵਿਧਾਨ ਸਭਾ ਹਲਕਿਆਂ ਦੇ ...Aug 26

ਅਕਾਲੀਆਂ ਤੇ ਕਾਂਗਰਸ 'ਚ 'ਦੋਸਤਾਨਾ ਮੈਚ' ਸੀ ਜ਼ਿਮਨੀ ਚੋਣਾਂ - ਭਗਵੰਤ ਮਾਨ

Share this News

ਸੰਗਰੂਰ : ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸੋਮਵਾਰ ਪਟਿਆਲਾ ਤੇ ਤਲਵੰਡੀ ਸਾਬੋ ਦੇ ਚੋਣ ਨਤੀਜੇ ਆਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਨੂੰ ਨਤੀਜੇ ਆਉਣ 'ਤੇ ਕੋਈ ਹੈਰਾਨੀ ਨਹੀਂ ਹੈ। ਸਾਨੂੰ ਪਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੇ ਅੰਦਰੂਨੀ ਸਮਝੌਤਾ ਕਰਕੇ ਇਕ-ਇਕ ਸੀਟ ਵੰਡ ਲਈ ਹੈ ਅਤੇ ਆਮ ਆਦਮੀ ਪਾਰਟੀ ਨੂੰ ਇਨ੍ਹਾਂ ਚੋਣਾਂ ਵਿੱਚ ਨੀਵਾਂ ਦਿਖਾਉਣ ਲਈ ਲੋਕਾਂ ਦੇ ਅੱਖੀਂ ਘੱਟਾ ਪਾਇਆ ਜਾਵੇਗਾ।
ਮਾਨ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਪੰਜਾਬ ਦੀ ਰਾਜਨੀਤੀ ਵਿੱਚ ਲੋਕਾਂ ਲਈ ਕੋਈ ਆਸ ਦੀ ਕਿਰਨ ...Aug 23

ਸਰਦਾਰ ਹਰੀ ਸਿੰਘ ਨਲੂਆ ਦੁਨੀਆਂ ਦਾ ਸਭ ਤੋਂ ਮਹਾਨ ਜੇਤੂ

Share this News

ਚੰਡੀਗੜ੍ਹ : ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨ ਕਾਲ ਦੇ ਮਹਾਨ ਸਿੱਖ ਯੋਧੇ ਸ੍ਰ. ਹਰੀ ਸਿੰਘ ਨਲੂਆ ਨੂੰ ਹਾਲ ਹੀ ਵਿੱਚ ਆਸਟ੍ਰੇਲੀਆ ਦੇ ਬਿਲੀਆਨਾਇਰ ਮੈਗਜ਼ੀਨ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਵਿਸ਼ਵ ਇਤਿਹਾਸ ਦੇ 10 ਮਹਾਨ ਜੇਤੂਆਂ ਦੀ ਸ਼੍ਰੇਣੀ ਵਿੱਚ ਪਹਿਲੇ ਸਥਾਨ 'ਤੇ ਰੱਖਿਆ ਗਿਆ ਹੈ। ਹਰੀ ਸਿੰਘ ਨਲੂਆ ਦਾ ਜਨਮ 1791 'ਚ ਹੋਇਆ ਅਤੇ ਆਪਣੇ ਜੀਵਨ ਦੇ ਅੰਤ 1837 ਈਸਵੀ ਤੱਕ ਉਹ ਸਿੱਖ ਸ਼ਾਸ਼ਨ ਕਾਲ ਦੌਰਾਨ ਫ਼ੌਜ ਦੇ ਮੁੱਖ ਸੈਨਾਪਤੀ ਰਹੇ। ਉਹ ਇਤਿਹਾਸ ਵਿੱਚ ਇੱਕ ਮਾਤਰ ਅਜਿਹੀ ਸ਼ਖਸ਼ੀਅਤ ਸਨ, ਜਿਨ੍ਹਾਂ ਨੇ ਅਫ਼ਗਾਨਿਸਤਾਨ ਤੇ ਪਾਕਿਸਤਾਨ ਨੂੰ ਜੋੜਨ ਵਾਲੇ ਖੈਬਰ ਦਰੇ ਨੂੰ ਪਾਰ ਕੀਤਾ।
ਇਸ ਸੂਚੀ ਵਿੱਚ ਮੰਗੋਲ ਸ਼ਾਸ਼ਨ ਦੇ ਸੰਸਥਾਪਕ ਚੰਗੇਜ਼ ...Aug 23

ਸਿੱਖ ਕੈਦੀਆਂ ਦੇ ਧਾਰਮਿਕ ਚਿੰਨ੍ਹਾਂ ਨੂੰ ਜ਼ਬਰੀ ਲਾਹੁਣ ਦੇ ਅਮਲ ਮੋਦੀ ਹਕੂਮਤ ਦੀ ਜ਼ਾਲਮਾਨਾਂ ਅਸਹਿ ਕਾਰਵਾਈ - ਮਾਨ

Share this News

ਚੰਡੀਗੜ੍ਹ : ਸ੍ਰ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਤਿਹਾੜ ਜੇਲ੍ਹ ਅਤੇ ਸਮੇਂ-ਸਮੇਂ ਤੇ ਹੋਰਨਾਂ ਜੇਲ੍ਹਾਂ ਵਿੱਚ ਬੰਦੀ ਸਿੱਖਾਂ ਨਾਲ ਹਕੂਮਤਾਂ ਵੱਲੋਂ ਕੀਤੇ ਜਾਣ ਵਾਲੇ ਜ਼ਲਾਲਤ ਭਰੇ ਅਮਲਾਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਦੀ ਕਰਦੇ ਹੋਏ ਕਿਹਾ, ''ਜਦੋਂ ਇਥੇ ਦੇ ਹੁਕਮਰਾਨਾਂ ਨੂੰ ਇਹ ਪੂਰੀ ਵਾਕਫੀਅਤ ਹੈ ਕਿ ਗੁਰਸਿੱਖਾਂ ਦੇ ਪੰਜ ਕਕਾਰ ਕਛਹਿਰਾ, ਕੜਾ, ਕ੍ਰਿਪਾਨ, ਕੰਘਾਂ ਅਤੇ ਕੇਸ ਉਹਨਾਂ ਦੇ ਸਰੀਰ ਦਾ ਹਿੱਸਾ ਹਨ ਅਤੇ ਆਖਰੀ ਸਵਾਸਾਂ ਤੱਕ ਇਹ ਕਕਾਰ ਅੰਗ-ਸੰਗ ਰਹਿਣੇ ਜ਼ਰੂਰੀ ਹਨ, ਫਿਰ ਵੀ ਤਿਹਾੜੇ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਸ੍ਰ. ਕੁਲਵਿੰਦਰ ਸਿੰਘ ਖਾਨਪੁਰੀ ਵੱਲੋਂ ਪਹਿਨੇ ਆਪਣੇ ਕੜੇ ਨੂੰ ਜ਼ਬਰੀ ਲਾਹੁਣ ਦੇ ਕੀਤੇ ਗਏ ਅਮਲ ਸਿੱਖ ...Aug 20

‘ਕੌਮ ਦੇ ਹੀਰੇ’  ਪੰਜਾਬੀ ਫਿਲਮ  ਸਮੇਂ ਦਾ ਸੱਚ - ਕਟਿਆਲ

Share this News

ਚੰਡੀਗੜ  : 1984 ਦਾ ਉਹ ਦੌਰ ਜਦੋਂ ਪੰਜਾਬ ਦੀਆਂ ਜੜ੍ਹਾਂ ਤੱਕ ਤੂਫਾਨ ਆਇਆ ਸੀ, ਕਿਸੇ ਲਈ ਵੀ ਸੁਨਿਹਰੀ ਯਾਦਾਂ ਲੈ ਕੇ ਨਹੀਂ ਆਇਆ। ਜਿਵੇਂ ਕਿ ਸਤੀਸ਼ ਕਟਿਆਲ ਕਹਿੰਦੇ ਹਨ, ‘ਅਸੀਂ ਇਤਿਹਾਸ ਬਦਲ ਤਾਂ ਨਹੀਂ ਸਕਦੇ ਪਰ ਸਿੱਖ ਸਕਦੇ ਹਾਂ ਅਤੇ ਆਪਣਾ ਭਵਿੱਖ ਸੁਧਾਰ ਸਕਦੇ ਹਾਂ। ਸਾਈਂ ਸਿਨੇ ਪ੍ਰੋਡਕਸ਼ਨ ਹੈ 22 ਅਗਸਤ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ‘ਕੌਮ ਦੇ ਹੀਰੇ’ ਦਾ। ਇਹ ਜੀਵਨੀ ਹੈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਦੀ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸਤੀਸ਼ ਕਟਿਆਲ ਨੇ ਕਿਹਾ ਕਿ ਇਹ ਇਕ ਸੰਪਰੂਨ ਬੈਲੈਂਸ ਫਿਲਮ ਹੈ। ਇਸ ਫਿਲਮ ਵਿਚ ਕਿਸੇ ਵੀ ਵਰਗ, ਜਾਤੀ ਜਾਂ ਧਰਮ ਨੂੰ ਗਲਤ ਜਾਂ ਸਹੀ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ...Aug 20

ਆਰ ਐੱਸ ਐੱਸ ਨਾਲ ਗਿਆਨੀ ਇਕਬਾਲ ਸਿੰਘ ਦੀ ਮਿੱਤਰਤਾ ਹੋਈ ਜੱਗ-ਜ਼ਾਹਰ

Share this News

ਅੰਮ੍ਰਿਤਸਰ  : ਬੀਤੇ ਦਿਨ ਮੁੰਬਈ ਵਿਖੇ ਸ੍ਰੀ ਮੋਹਨ ਭਾਗਵਤ ਮੁਖੀ ਆਰ ਐੱਸ ਐੱਸ ਦੇ ਨਾਲ ਗਿਆਨੀ ਇਕਬਾਲ ਸਿੰਘ ਵੱਲੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਸਥਾਪਨਾ ਦੀ ਗੋਲਡਨ ਜੁਬਲੀ ਮੌਕੇ ਹੋਏ ਸਮਾਗਮਾਂ  'ਚ ਵਿਸ਼ੇਸ਼ ਤੌਰ 'ਤੇ ਸ਼ਿਕਰਤ ਕਰਨਾ ਸਿੱਖ ਪੰਥ ਲਈ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਗਿਆ ਹੈ ਅਤੇ ਪੰਥ ਦੋਖੀਆਂ ਨਾਲ ਸਟੇਜ ਸਾਂਝੀ ਕਰਨ ਵਾਲੇ ਇਕਬਾਲ ਸਿੰਘ ਨੂੰ ਬਿਨਾਂ ਕਿਸੇ ਦੇਰੀ ਦੇ ਅਕਾਲ ਤਖਤ ਸਾਹਿਬ 'ਤੇ ਤਲਬ ਕਰਨ ਦੀ ਮੰਗ ਕੀਤੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਗੁਰਜੀਤ ਸਿੰਘ ਬਾਜਵਾ (ਪ੍ਰਧਾਨ) ਅੰਤਰਾਸ਼ਟਰੀ ਮਨੁੱਖੀ ਅਧਿਕਾਰ ਸੁਰੱਖਿਆ ਬਿਓਰੋ, ਭਾਈ ਰੁਪਿੰਦਰ ਸਿੰਘ ਸ਼ਾਮਪੁਰਾ (ਪ੍ਰਧਾਨ) ਭਾਈ ਘਨੱਈਆ ਵੈਲਫੇਅਰ ਸੁਸਾਇਟੀ (ਪੰਜਾਬ), ਮਨਜੀਤ ਸਿੰਘ ਹੈਪੀ (ਮੀਤ ਪ੍ਰਧਾਨ) ...Aug 20

ਅਕਾਲੀਆਂ ਦਾ ਕਿਲ੍ਹਾ ਮੈਂ ਹੀ ਢਾਵਾਂਗਾ - ਬਾਜਵਾ

Share this News

ਤਲਵੰਡੀ ਸਾਬੋ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਤਲਵੰਡੀ ਸਾਬੋ ਜ਼ਿਮਨੀ ਚੋਣ ਦਾ ਨਤੀਜਾ ਸੂਬੇ ‘ਚ ਅਕਾਲੀਆਂ ਦੇ ਕਿਲੇ ਦੀ ਢਹਿਣ ਦੀ ਸ਼ੁਰੂਆਤ ਬਣੇਗਾ।ਇਕ ਬਿਆਨ ‘ਚ ਬਾਜਵਾ ਨੇ ਕਿਹਾ ਕਿ ਪਿਛਲੇ ਸਤ ਸਾਢੇ ਸਤ ਸਾਲਾਂ ਤੋਂ ਵਿਕਾਸ ਸਬੰਧੀ ਦਾਅਵੇ ਕਰਦੀ ਆ ਰਹੀ ਇਸ ਭ੍ਰਿਸ਼ਟ ਤੇ ਨਾਕਾਬਿਲ ਅਕਾਲੀ ਸਰਕਾਰ ਦਾ ਅਸਲੀ ਚੇਹਰਾ ਇਥੇ ਮੁਢਲੀਆਂ ਸੁਵਿਧਾਵਾਂ ਦੀ ਘਾਟ ਤੋਂ ਸਾਹਮਣੇ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਲੋਕਾਂ ਨੂੰ ਇਹ ਕਹਿ ਕੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੀ ਹਨ ਕਿ ਜੇ ਉਨ੍ਹਾਂ ਨੂੰ ਖੇਤਰ ‘ਚ ਵਿਕਾਸ ਚਾਹੀਦਾ ਹੈ, ਤਾਂ ਉਹ ਅਕਾਲੀ ਦਲ ...
[home] [1] 2 3 4 5  [next]1-10 of 43


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved