Punjab News Section

Monthly Archives: AUGUST 2015


Aug 26

ਫ਼ਿਰੋਜ਼ਪੁਰ ਰਿਸ਼ਵਤ ਕਾਂਡ : ਜਿੰਮੀ ਸੰਧੂ ਦਾ 14 ਰੋਜ਼ਾ ਨਿਆਂਇਕ ਰਿਮਾਂਡ

Share this News

ਫ਼ਿਰੋਜ਼ਪੁਰ : ਨਸ਼ਾ ਤਸਕਰਾਂ ਨੂੰ ਬਚਾਉਣ ਲਈ ਕਥਿਤ ਤੌਰ 'ਤੇ ਰਿਸ਼ਵਤ ਲੈਣ-ਦੇਣ ਦੇ ਦੋਸ਼ਾਂ ਵਿਚ ਘਿਰੇ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਦਾ ਨਿੱਜੀ ਸਹਾਇਕ ਅਤੇ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਜ਼ਿੰਮੀ ਸੰਧੂ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਅਦਾਲਤ ਨੇ ਜਿੰਮੀ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਫ਼ਿਰੋਜ਼ਪੁਰ ਕੇਂਦਰੀ ਜੇਲ ਭੇਜ ਦਿੱਤਾ ਹੈ।
ਜੇਲ ਜਾਣ ਤੋਂ ਪਹਿਲਾਂ ਜਿੰਮੀ ਸੰਧੂ ਪੁਲਿਸ ਅੱਗੇ ਵੱਡੇ ਪ੍ਰਗਟਾਵੇ ਵੀ ਕਰ ਗਿਆ। ਜਿੰਮੀ ਨੇ ਪੁਲਿਸ ਨੂੰ ਦੱਸਿਆ ਹੈ ਕਿ ਕਮਲ ਸ਼ਰਮਾ ਦੇ ਓ.ਐਸ.ਡੀ. ਅਰਵਿੰਦਰ ਸਿੰਘ ਪੋਥੀ ਨੇ ਵੀ ਤਸਕਰਾਂ ਕੋਲੋਂ ਲੱਖਾਂ ਰੁਪਏ ਦੀ ਰਿਸ਼ਵਤ ਲਈ ਸੀ। ਪੁਲਿਸ ਨੇ ਜਿੰਮੀ ਦੇ ਬਿਆਨਾਂ ਤੋਂ ...Aug 26

ਪੰਜਾਬ 'ਚ ਪਾਣੀ ਦੇ ਸੰਕਟ ਦੀ ਗੱਲ ਸੁਣ ਕੇ ਹੈਰਾਨ ਹਨ ਬਾਕੀ ਸੂਬੇ - ਉਮਾ ਭਾਰਤੀ

Share this News

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪਾਣੀ ਸੰਭਾਲ ਸਮਿਤੀਆਂ ਦੇ ਪ੍ਰਧਾਨਾਂ ਦੀ ਖੇਤਰੀ ਸੰਮੇਲਨ ਅੱਜ ਸ਼ੁਰੂ ਹੋਇਆ। ਜੋ ਦੋ ਦਿਨ ਚੱਲੇਗਾ। ਇਸ ਸੰਮੇਲਨ ਦੇ ਉਦਘਾਟਨੀ ਸਮਾਰੋਹ 'ਚ ਕੇਂਦਰੀ ਜਲ ਸੰਸਾਧਨ ਮੰਤਰੀ ਉਮਾ ਭਾਰਤੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪੰਜਾਬ ਦੇ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚੇ। ਆਪਣੇ ਉਦਘਾਟਨੀ ਭਾਸ਼ਣ ਦੌਰਾਨ ਉਮਾ ਭਾਰਤੀ ਨੇ ਕਿਹਾ ਕਿ ਦੂਜੇ ਸੂਬਿਆਂ ਦੇ ਲੋਕਾਂ ਲਈ ਬੜੇ ਅਚੰਭੇ ਦੀ ਗੱਲ ਹੈ ਕਿ ਪੰਜਾਬ ਵਰਗੇ ਖੁਸ਼ਹਾਲ ਸੂਬੇ ਵਿੱਚ ਵੀ ਪਾਣੀ ਦਾ ਸੰਕਟ ਦੇਖਣ ਨੂੰ ਮਿਲ ਰਿਹਾ ਹੈ। ਜਲ ਦੇ ਨਾਲ ਹੀ ਜੀਵਨ ਹੈ ਤੇ ਇਸ ਨੂੰ ਸੰਭਾਲਣਾ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ। ...Aug 26

ਵਿਰੋਧ ਦੇ ਬਾਵਜੂਦ ਹਰਚਰਨ ਸਿੰਘ ਐਸਜੀਪੀਸੀ ਦੇ ਮੁੱਖ ਸਕੱਤਰ ਬਣੇ

Share this News

ਸ੍ਰੀ ਆਨੰਦਪੁਰ ਸਾਹਿਬ : ਪਿਛਲੇ ਕਾਫ਼ੀ ਸਮੇਂ ਤੋਂ ਸਿੱਖ ਕੌਮ ਵਿੱਚ ਵਾਦ-ਵਿਵਾਦ ਦਾ ਗੰਭੀਰ ਵਿਸ਼ਾ ਬਣ ਚੁੱਕੇ ਮੁੱਖ ਸਕੱਤਰ ਦੀ ਨਿਯੁਕਤੀ ਦੇ ਮਾਮਲੇ ਵਿੱਚ ਆਖ਼ਰ ਸ਼੍ਰੋਮਣੀ ਕਮੇਟੀ ਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਉਲਟ ਮੁੱਖ ਸਕੱਤਰ ਦੀ ਨਿਯੁਕਤੀ ਕਰ ਹੀ ਦਿੱਤੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੰਤ੍ਰਿਮ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਦੌਰਾਨ ਇਹ ਫ਼ੈਸਲਾ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਧੇ ਹੋਏ ਕੰਮਕਾਜ ਨੂੰ ਮੁੱਖ ਰੱਖਦਿਆਂ ਸਬ-ਕਮੇਟੀ ਵੱਲੋਂ ਕੀਤੀ ਸਿਫਾਰਸ਼ ਦੇ ਆਧਾਰ 'ਤੇ ਅੰਤ੍ਰਿਮ ਕਮੇਟੀ ...Aug 26

ਅਕਾਲ ਤਖ਼ਤ ਦੇ ਜਥੇਦਾਰ ਵੱਲੋਂ 'ਸਿੰਘ ਇਜ਼ ਬਲਿੰਗ' ਦੇ ਨਿਰਦੇਸ਼ਕ ਨੂੰ ਚਿਤਾਵਨੀ

Share this News

ਅੰਮ੍ਰਿਤਸਰ : ਸੁਪਰਸਟਾਰ ਅਕਸ਼ੇ ਕੁਮਾਰ ਦੀ ਸਿੱਖ ਰੂਪ 'ਚ ਨਵੀਂ ਫ਼ਿਲਮ 'ਸਿੰਘ ਇਜ਼ ਬਲਿੰਗ' ਵੀ ਵਿਵਾਦਾਂ 'ਚ ਘਿਰਦੀ ਨਜ਼ਰ ਆ ਰਹੀ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਫ਼ਿਲਮ ਦੇ ਕੁਝ ਦ੍ਰਿਸ਼ਾਂ 'ਤੇ ਇਤਰਾਜ਼ ਪ੍ਰਗਟਾਉਂਦਿਆਂ ਨਿਰਦੇਸ਼ਕ ਨੂੰ ਉਕਤ ਦ੍ਰਿਸ਼ ਹਟਾਏ ਜਾਣ ਦੀ ਤਾਕੀਦ ਕੀਤੀ ਹੈ। ਸਿੰਘ ਸਾਹਿਬ ਗਿਆਨ ਗੁਰਬਚਨ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਫ਼ਿਲਮ 'ਚ ਜਿੱਥੇ ਸਿੱਖ ਰਹਿਤ ਦੇ ਅਹਿਮ ਕੱਕਾਰ ਕੜੇ ਨੂੰ ਗਲਤ ਢੰਗ ਨਾਲ ਪੇਸ਼ ਕਰਦਿਆਂ ਵਿਰੋਧਭਾਵੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਥੇ ਪੰਜਾਬੀਆਂ ਦੀਆਂ ਮਹੱਤਵਪੂਰਨ ਪਹੁੰਚਾਂ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤੁਲਨਾ ਮਾਸ, ਨਾਚ ਤੇ ਸ਼ਰਾਬ ਆਦਿ ਨਾਲ ਕਰਦਿਆਂ ਫ਼ਿਲਮ ...Aug 26

ਬਾਦਲ ਵੱਲੋਂ ਸੂਬਾਈ ਹੁਨਰ ਵਿਕਾਸ ਮਿਸ਼ਨ ਮਜ਼ਬੂਤ ਬਣਾਉਣ 'ਤੇ ਜ਼ੋਰ

Share this News

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੇਸ਼ ਭਰ ਵਿੱਚ 'ਸੂਬਾਈ ਹੁਨਰ ਵਿਕਾਸ ਮਿਸ਼ਨਾਂ' ਨੂੰ ਮਜ਼ਬੂਤ ਬਣਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਆਖਿਆ ਕਿ ਹੁਨਰ ਵਿਕਾਸ ਪਹਿਲਕਦਮੀਆਂ ਦਾ ਇੱਕ ਧੁਰਾ ਵਿਕਸਿਤ ਕਰਕੇ ਇਨ੍ਹਾਂ ਦਾ ਸੂਬਾਈ, ਜ਼ਿਲ੍ਹਾ ਅਤੇ ਬਲਾਕ ਪੱਧਰ ਤੱਕ ਤਿੰਨ ਪੜਾਵੀ ਵਿਕੇਂਦਰੀਕਰਨ ਕੀਤਾ ਜਾਵੇ।
ਨੀਤੀ ਆਯੋਗ ਵਿਖੇ ਹੁਨਰ ਵਿਕਾਸ ਬਾਰੇ ਮੁੱਖ ਮੰਤਰੀਆਂ ਦੇ ਸਬ-ਗਰੁੱਪਾਂ ਦੇ ਕਨਵੀਨਰ ਵਜੋਂ ਪੰਜਵੀਂ ਅਤੇ ਆਖਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਬਾਦਲ ਨੇ ਹੁਨਰ ਵਿਕਾਸ ਦੇ ਖਾਹਿਸ਼ਮੰਦਾਂ ਨੂੰ ਲਾਮਬੰਦ ਕਰਨ ਵਾਸਤੇ ਪੰਚਾਇਤਾਂ, ਮਿਊਂਸਪਲਾਂ ਅਤੇ ਸਿਵਲ ਸੁਸਾਇਟੀ ਸੰਸਥਾਵਾਂ ਦੀਆਂ ਸੇਵਾਵਾਂ ਪ੍ਰਾਪਤ ਕਰਨ ਦੀ ਸਿਫਾਰਸ਼ ਕੀਤੀ ਹੈ। ਉਨ੍ਹਾਂ ਨੇ ਆਪਣੇ ਸਾਥੀ ਮੁੱਖ ਮੰਤਰੀਆਂ ...Aug 26

ਮਜੀਠੀਆ ਖਿਲਾਫ ਪਹਿਲੀ ਵਾਰ ਈ.ਡੀ. ਅਧਿਕਾਰੀ ਨਿਰੰਜਣ ਸਿੰਘ ਨੇ ਦਿੱਤਾ ਬਿਆਨ

Share this News

ਚੰਡੀਗੜ੍ਹ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਧਿਕਾਰੀ ਨਿਰੰਜਣ ਸਿੰਘ ਨੇ ਪਹਿਲੀ ਵਾਰ ਪੰਜਾਬ ਦੇ ਮਾਲ ਮੰਤਰੀ  ਬਿਕਰਮ ਸਿੰਘ ਮਜੀਠੀਆ ਨੂੰ ਆਪਣੇ ਤਬਾਦਲੇ ਲਈ ਜ਼ਿੰਮੇਵਾਰ ਠਹਿਰਾਇਆ ਹੈ। ਪੰਜਾਬ-ਹਰਿਆਣਾ ਹਾਈਕੋਰਟ 'ਚ ਈਡੀ ਦੇ ਅਸਿਸਟੈਂਟ ਡਾਇਰੈਕਟਰ ਨਿਰੰਜਣ ਸਿੰਘ ਦੇ ਵਕੀਲ ਨੇ ਕਿਹਾ ਕਿ ਮਜੀਠੀਆ ਨੂੰ ਤਲਬ ਕਰਕੇ ਪੁੱਛਗਿੱਛ ਕਰਨ 'ਤੇ ਉਨ੍ਹਾਂ ਦਾ ਜਲੰਧਰ ਦਫ਼ਤਰ ਤੋਂ ਤਬਾਦਲਾ ਕੀਤਾ ਗਿਆ ਹੈ। ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਮੁਵਕਿਲ ਵਲੋਂ ਮਜੀਠੀਆ ਨੂੰ ਦੁਬਾਰਾ ਸੱਦ ਕੇ ਪੁੱਛਗਿੱਛ ਕਰਨ ਦੇ ਖ਼ਦਸ਼ੇ ਕਾਰਨ ਉਨ੍ਹਾਂ ਨੂੰ ਤਬਦੀਲ ਕੀਤਾ ਗਿਆ।
ਇਹ ਪਹਿਲੀ ਵਾਰ ਹੈ ਕਿ ਅਧਿਕਾਰੀ ਨੇ ਮਜੀਠੀਆ ਦਾ ਸਿੱਧਾ ਨਾਮ ਲਿਆ ਹੈ। ਅਦਾਲਤ ਨੇ ਨਿਰੰਜਣ ਸਿੰਘ ਦੇ ਕੋਲਕਾਤਾ 'ਚ ਤਬਾਦਲੇ 'ਤੇ ਰੋਕ ਨੂੰ ...Aug 26

ਕੇਜਰੀਵਾਲ ਦੇ ਪੰਜਾਬ ਆਉਣ ਦੀ ਚਰਚਾ, 'ਆਪ' ਦਾ ਕਾਡਰ ਨਵੇਂ ਜੋਸ਼ 'ਚ

Share this News

ਚੰਡੀਗੜ੍ਹ : ਅਰਵਿੰਦ ਕੇਜਰੀਵਾਲ ਦੇ ਪੰਜਾਬ ਆਉਣ ਦੀ ਚਰਚਾ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ 'ਚ ਮੁੱਖ ਮੁਕਾਬਲਾ ਕਾਂਗਰਸ ਤੇ ਆਮ ਆਦਮੀ ਪਾਰਟੀ 'ਚ ਚੋਣ ਦੀ ਗੱਲ ਕਹਿਣ ਨਾਲ ਆਮ ਆਦਮੀ ਪਾਰਟੀ ਦੀ ਆਪਸੀ ਧੜੇਬੰਦੀ ਤੋਂ ਨਿਰਾਸ਼ ਪਾਰਟੀ ਕਾਡਰ ਅੰਦਰ ਨਵੇਂ ਕਿਸਮ ਦਾ ਹੁਲਾਸ ਤੇ ਖੁਸ਼ੀ ਪੈਦਾ ਹੋ ਗਈ ਹੈ।
ਆਮ ਆਦਮੀ ਪਾਰਟੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਪੰਜਾਬ 'ਚ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਜਾ ਸਕਦਾ ਹੈ। 'ਆਪ' ਖ਼ਾਸਕਰ ਅਰਵਿੰਦ ਕੇਜਰੀਵਾਲਾ ਨਾਲ ਖ਼ੁਦ ਨੂੰ ਜੋੜ ਕੇ ਵੇਖਣ ਵਾਲਾ ਸੂਬੇ ਦਾ ਨੌਜਵਾਨ ਵਰਗ ਜਿਸ ਦੀ ਵੋਟ ਸਭ ਤੋਂ ਵੱਧ ਗਿਣਤੀ ਵਿੱਚ ਹੈ, ਜ਼ਿਆਦਾ ਖੁਸ਼ ਜਾਪ ਰਿਹਾ ਹੈ। ...Aug 26

ਸਾਡੀ ਪਹਿਲ ਮੇਅਰ ਨਹੀਂ, ਵਿਕਾਸ ਹੈ - ਚੰਦੂਮਾਜਰਾ

Share this News

ਐਸ.ਏ.ਐਸ.ਨਗਰ (ਮੁਹਾਲੀ) : ਪੰਜਾਬ ਸਰਕਾਰ ਦੀ ਪ੍ਰਾਥਮਿਕਤਾ ਮੋਹਾਲੀ ਦਾ ਮੇਅਰ ਨਹੀਂ ਬਲਕਿ ਸ਼ਹਿਰ ਦਾ ਵਿਕਾਸ ਅਤੇ ਅਮਨ ਕਾਨੂੰਨ ਦੀ ਵਿਵਸਥਾ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਹੈ, ਕੋਈ ਵੀ ਮੇਅਰ ਸਰਕਾਰ ਤੋਂ ਵੱਡਾ ਨਹੀਂ। ਇਸ ਗੱਲ ਦੀ ਜਾਣਕਾਰੀ ਲੋਕ ਸਭਾ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਮੋਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਵੱਲੋਂ ਸਿਟੀ ਪਾਰਕ ਸਥਿਤ ਲਾਇਬ੍ਰੇਰੀ ਅਤੇ ਅਲਾਈਡ ਫੈਸਲਿਟੀਜ ਸੈਂਟਰ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੁੰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਪ੍ਰੋ: ਚੰਦੂਮਾਜਰਾ ਨੇ ਕਿਹਾ ਕਿ 18 ਅਗਸਤ ਨੂੰ ਮੇਅਰ ਦੀ ਚੋਣ ਵੇਲੇ ਹੁੱਲੜਬਾਜੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ, ...Aug 26

ਮਨਪ੍ਰੀਤ ਬਾਦਲ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ

Share this News

ਚੰਡੀਗੜ੍ਹ : 'ਪੀਪਲਜ਼ ਪਾਰਟੀ ਆਫ਼ ਪੰਜਾਬ' ਦੇ ਪ੍ਰਧਾਨ ਮਨਪ੍ਰੀਤ ਬਾਦਲ ਨੇ ਦਿੱਲੀ 'ਚ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਸਿਆਸੀ ਹਲਕਿਆਂ 'ਚ ਇਸ ਮੁਲਾਕਾਤ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ। ਕਾਂਗਰਸ ਦੇ ਇਕ ਲੀਡਰ ਮੁਤਾਬਕ 'ਮਨਪ੍ਰੀਤ ਬਾਦਲ ਆਪਣੀ ਪਾਰਟੀ 'ਪੀਪੀਪੀ' ਦਾ ਕਾਂਗਰਸ 'ਚ ਰਲੇਵਾਂ ਕਰ ਸਕਦੇ ਹਨ। ਮਨਪ੍ਰੀਤ ਬਾਦਲ ਪਿਛਲੀ ਵਾਰ ਬਠਿੰਡਾ ਤੋਂ ਲੋਕ ਸਭਾ ਚੋਣ ਵੀ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ 'ਤੇ ਲੜੇ ਸਨ। ਉਨ੍ਹਾਂ ਬਠਿੰਡਾ 'ਚ ਰਾਹੁਲ ਗਾਂਧੀ ਨਾਲ ਸਟੇਂ ਵੀ ਸਾਂਝੀ ਕੀਤੀ ਸੀ। ਇਸ ਚੋਣ ਤੋਂ ਬਾਅਦ ਵੀ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਮਨਪ੍ਰੀਤ ਬਾਦਲ ਕਾਂਗਰਸ 'ਚ ...Aug 26

ਅਕਾਲੀ ਦਲ ਲਈ ਟੇਡੀ ਖੀਰ ਸਾਬਤ ਹੋ ਸਕਦੀ ਹੈ ਨਗਰ ਨਿਗਮ ਮੁਹਾਲੀ ਦੇ ਮੇਅਰ ਦੀ ਚੋਣ

Share this News

ਜਲੰਧਰ : ਮੁਹਾਲੀ ਨਗਰ ਨਿਗਮ ਦੇ ਪਹਿਲੇ ਮੇਅਰ ਦੀ ਚੋਣ ਅਕਾਲੀ ਦਲ ਲਈ ਟੇਡੀ ਖੀਰ ਸਾਬਤ ਹੋ ਸਕਦੀ ਹੈ। ਹਾਲਾਂਕਿ 50 ਮੈਂਬਰੀ ਮੁਹਾਲੀ ਨਗਰ ਨਿਗਮ ਹਾਊਸ 'ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਆਪਣਾ ਮੇਅਰ ਬਣਾਉਣ ਤੋਂ ਮਹਿਜ 3 ਕਦਮ ਹੀ ਦੂਰ ਹੈ ਪਰ ਪਾਰਟੀ ਵੱਲੋਂ ਇਹ ਦੂਰੀ ਮਿਟਾਉਣ ਲਈ ਜਿਸ ਧੜੇ ਦਾ ਸਾਥ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ, ਉਸ ਨੇ ਪਾਰਟੀ ਅੰਦਰ ਕਈ ਤਰ੍ਹਾਂ ਦੇ ਵਖਰੇਵੇਂ ਪੈਦਾ ਕਰ ਦਿੱਤੇ ਹਨ। ਨਗਰ ਨਿਗਮ ਮੁਹਾਲੀ ਦੀ ਚੋਣ ਵੈਸੇ ਤਾਂ ਸ਼ੁਰੂ ਤੋਂ ਹੀ ਕਾਫੀ ਉਤਰਾਅ-ਚੜਾਅ ਵਾਲੀ ਰਹੀ ਹੈ ਪਰ ਵਾਰਡਬੰਦੀ ਤੋਂ ਸ਼ੁਰੂ ਹੋਈ ਸਿਆਸੀ ਜੋੜ-ਤੋੜ ਦੀ ਜੰਗ ਬੇਸ਼ੱਕ ਹੁਣ ਆਪਣੇ ...
[home] [1] 2 3 4 5  [next]1-10 of 44


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved