Punjab News Section

Monthly Archives: AUGUST 2015


Aug 17

ਅਮਰਿੰਦਰ ਨੂੰ ਵਧਾਈ ਬਾਜਵਾ ਵੀ ਬੋਲੇ - ਹਰਸਿਮਰਤ

Share this News

ਚੰਡੀਗੜ੍ਹ  : ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਜੀ ਐਸ ਟੀ  ਬਿਲ ਦੇ ਹੱਕ ਵਿਚ ਬੋਲਣ ਲਈ  ਕਾਂਗਰਸ ਪਾਰਟੀ ਦੇ ਲੋਕਸਭਾ ਵਿਚ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੰਦਿਆ ਕਿਹਾ ਕਿ ਜੇਕਰ  ਉਹ ਇਸ ਬਿਲ ਦੇ ਹੱਕ ਵਿਚ ਪਾਰਲੀਮੈਂਟ ਵਿਚ ਖੜਦੇ ਅਤੇ  ਜੀ ਐਸ ਟੀ ਤੋਂ ਦੇਸ਼ ਨੂੰ ਹੋਣ ਵਾਲੇ ਲਾਭ ਬਾਰੇ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਰਾਹੂਲ ਗਾਂਧੀ ਨੂੰ ਜਾਣੂ ਕਰਵਾ ਦਿੰਦੇ ਤਾਂ ਉਹ ਦੇਸ਼ ਦੀ ਹੋਰ ਵਧੀਆ ਤਰੀਕੇ ਨਾਲ ਸੇਵਾ ਕਰ ਸਕਦੇ ਸਨ। ਅੱਜ ਇਥੇ ਜਾਰੀ ਕੀਤੇ ਆਪਣੇ ਬਿਆਨ ਵਿਚ ਉਨ੍ਹਾਂ ਕਿਹਾ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਦੇਰ ਨਾਲ ਹੀ ਜੀ ਐਸ ਟੀ ਦੇ ਹੱਕ ਵਿਚ ...Aug 17

ਬਾਦਲ ਦੇ ਤਾਂ ਵਿਧਾਇਕ ਵੀ ਕਾਬੂ ’ਚ ਨਹੀਂ - ਕੈਪਟਨ

Share this News

ਲੁਧਿਆਣਾ  : ਲੋਕ ਸਭਾ ’ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਬਾਦਲ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਤਾਂ ਸੰਤੁਸ਼ਟ ਕਰ ਨਹੀਂ ਸਕੇ ਹਨ, ਅਜਿਹੇ ‘ਚ ਲੋਕਾਂ ਦੀ ਕੀ ਗੱਲ ਕਰਨੀ। ਸਥਾਨਕ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਵੱਲੋਂ ਬੇਤੇ ਦਿਨ ਇਥੇ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ’ਚ ਅਯੋਜਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਹੁਣ ਸਿਰਫ ਕਾਂਗਰਸੀ ਵਿਧਾਇਕ ਜਾਂ ਆਗੂ ਹੀ ਨਹੀਂ ਪੱਖਪਾਤ ਦੇ ਦੋਸ਼ ਲਗਾ ਰਹੇ, ਬਲਕਿ ਅਕਾਲੀ ਵਿਧਾਇਕਾਂ ਨੇ ਵੀ ਬਾਦਲ ਸਰਕਾਰ ਖਿਲਾਫ ਧਰਨੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੇ ਅਕਾਲੀ ਵਿਧਾਇਕਾਂ ‘ਚ ਨਿਰਾਸ਼ਾ ਹੋਣ ਬਾਰੇ ਉਨ੍ਹਾਂ ’ਤੇ ਅਫਵਾਹ ਫੈਲਉੁਣ ਦਾ ਦੋਸ਼ ...Aug 17

ਭਾਰਤ ਪਾਕਿ ਦੇ ਲੋਕ ਸਾਂਝਾਂ ਮਜ਼ਬੂਤ ਕਰਨ ਦੇ ਹਾਮੀ

Share this News

ਅੰਮ੍ਰਿਤਸਰ : 69 ਵਰੇਂ ਪਹਿਲਾਂ ‘ਅਜ਼ਾਦੀ’ ਮਿਲਣ ਉਪਰੰਤ ਵੱਖ ਹੋਏ ਹਿੰਦ-ਪਾਕਿ ਮੁਲਕਾ ਦੇ ਲੋਕਾ ਨੂੰ ਸਦੀਆਂ ਪੁਰਾਣੀਆਂ ਭਾਈਚਾਰਕ ਸਾਝਾਂ ਮੁੜ ਸੁਰਜੀਤ ਕਰਨ ਅਤੇ ਅਮਨ ‘ਤੇ ਦੋਸਤੀ ਨਾਲ ਮਿਲ ਜੁੱਲ ਕੇ ਰਹਿੰਣ ਦਾ ਸੁਨੇਹਾਂ ਦੇਦਾਂ 20 ਵਾਂ ਹਿੰਦ-ਪਾਕਿ ਪੰਜਾਬੀ ਮਿੱਤਰਤਾਂ ਮੇਲਾ ਅੱਜ ਸ਼ਾਮ ਅਟਾਰੀ ਵਾਹਗਾ ਸਰਹੱਦ ਦੇ ਇਸ ਪਾਰ ਹਿੰਦ ਪਾਕਿ ਦੋਸਤੀ ਮੰਚ ਵਲੋਂ ਫੋਕਲੋਰ ਰੀਸਰਚ ਅਕਾਦਮੀ ਅਤੇ ਪੰਜਾਬ ਜਾਗ੍ਰਤੀ ਮੰਚ ਹੋਰ ਹਮ ਖਿਆਲ ਜਥੇਬੰਦੀਆਂ ਦੇ ਸਹਿਯੋਗ ਨਾਲ ਉਤਸ਼ਾਹ ਨਾਲ ਮਨਾਉਣ ਸਬੰਧੀ 14 ਅਗਸਤ ਦੀ ਰਾਤ 12 ਵਜ਼ੇ ਭਾਰਤੀ ਸਰਹੱਦ ਦੀ ਜ਼ੀਰੋ ਲਾਈਨ ਤੇ ਦੋਵਾਂ ਦੇਸ਼ਾ ਦੀ ਦੋਸਤੀ ਦੇ ਹਮਾਇਤੀਆਂ ਨੇ ਮੋਮਬੱਤੀਆਂ ਬਾਲ ਕੇ ਹਿੰਦ ਪਾਕਿ ਦੋਸਤੀ ਦੇ ਨਾਅਰੇ ਲਗਾਉਦਿਆਂ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਦਾ ...Aug 17

ਪੰਜਾਬ ਨਸ਼ੇ ਦਾ ਗੜ੍ਹ ਨਹੀਂ - ਸੁਖਬੀਰ ਬਾਦਲ

Share this News

ਬਠਿੰਡਾ : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੇ ਅਹਿਦ ਨੂੰ ਦੁਹਰਾਇਆ ਕਿ ਪੰਜਾਬ ਨੂੰ ਵਿਕਾਸ ਅਤੇ ਖੁਸ਼ਹਾਲੀ ਦੀਆਂ ਬੁ¦ਦਿਆਂ ਤੱਕ ਲੈਕ ਕੇ ਜਾਣਗੇ। ਉਨ੍ਹਾਂ ਪੰਜਾਬ ਕਾਂਗਰਸ ਨੂੰ ਪੰਜਾਬੀਆਂ ਨੂੰ ਨਸ਼ਿਆਂ ਦੇ ਆਦੀ ਵੱਜੋਂ ਪੇਸ਼ ਕਰਨ ਲਈ ਕਰੜੇ ਹੱਥੀ ਵੀ ਲਿਆ। 69ਵੇਂ ਅਜਾਦੀ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਹਾਲ ਹੀ ਵਿਚ ਬਠਿੰਡਾ ਵਿਖੇ ਹੋਈ ਫੌਜ ਦੀ ਭਰਤੀ ਰੈਲੀ ਵਿਚ ਕਾਂਗਰਸ ਦੇ ਨਾਪਾਕ ਮੰਨਸੂਬੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਰਤੀ ਵਿਚ ਹਿੱਸਾ ਲੈਣ ਵਾਲੇ 5500 ਨੌਜਵਾਨਾਂ ਵਿਚੋਂ ਕਿਸੇ ਇਕ ਨੂੰ ਵੀ ਡੋਪ ਜਾਂਚ ਵਿਚ ਨਸ਼ੇ ਦਾ ਦੌਸ਼ੀ ਨਹੀਂ ...Aug 17

ਪੰਜਾਬ ਨਾਲ ਬੇਇਨਸਾਫੀ ਤੇ ਘੋਰ ਅਨਿਆਂ ਦਾ ਦੌਰ ਖਤਮ ਕਰਨ ਲਈ ਨਜ਼ਰਸਾਨੀ ਹੋਵੇ - ਬਾਦਲ

Share this News

ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਦੇਸ਼ ਦੇ ਆਜ਼ਾਦੀ ਸੰਘਰਸ਼, ਕੌਮੀ ਸੁਰੱਖਿਆ ਤੇ ਪ੍ਰਭੂਸੱਤਾ ਨੂੰ ਕਾਇਮ ਰੱਖਣ ਅਤੇ ਅਨਾਜ ਉਤਪਾਦਨ ਵਿੱਚ ਮੁਲਕ ਨੂੰ ਆਤਮ ਨਿਰਭਰ ਬਣਾਉਣ ਵਿੱਚ ਪੰਜਾਬੀਆਂ ਵੱਲੋਂ ਪਾਏ ਵਿਲੱਖਣ ਯੋਗਦਾਨ ਦੇ ਬਾਵਜੂਦ ਆਜ਼ਾਦੀ ਉਪਰੰਤ ਕੇਂਦਰ ਵਿੱਚ ਬਣੀਆਂ ਸਰਕਾਰਾਂ ਵੱਲੋਂ ਪੰਜਾਬ ਨਾਲ ਕੀਤੇ ਵਿਤਕਰੇ ਤੇ ਘੋਰ ਅਨਿਆਂ ਦਾ ਅੰਤ ਕਰਨ ਲਈ ਨਜ਼ਰਸਾਨੀ ਕਰਨ ਵਾਸਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਹੈ। ਸਥਾਨਕ ਸਰਕਾਰੀ ਕਾਲਜ ਵਿਖੇ 69ਵੇਂ ਆਜ਼ਾਦੀ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਆਜ਼ਾਦੀ ਤੋਂ ...Aug 17

ਨਵਜੋਤ ਕੌਰ ਸਿੱਧੂ ਨੇ ਭਰਾ ਹੱਥੋਂ ਜੂਸ ਪੀ ਕੇ ਤੋੜਿਆ ਮਰਨ ਵਰਤ

Share this News

ਅੰਮ੍ਰਿਤਸਰ   :  ਆਪਣੀ ਹੀ ਸਰਕਾਰ ਖਿਲਾਫ ਫੰਡ ਨਾ ਮਿਲਣ 'ਤੇ ਮਰਨ ਵਰਤ 'ਤੇ ਬੈਠੀ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਦਾ ਮਰਨ ਵਰਤ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਨੇ ਜੂਸ ਪਿਆ ਕੇ ਖਤਮ ਕਰਵਾ ਦਿੱਤਾ। ਡਾ. ਸਿੱਧੂ ਆਜ਼ਾਦੀ ਦਿਹਾੜੇ ਮੌਕੇ ਬਾਬਾ ਬਕਾਲਾ ਸਾਹਿਬ ਵਿਚ ਰੱਖੇ ਗਏ ਸਰਕਾਰੀ ਪ੍ਰੋਗਰਾਮ ਵਿਚ ਰਾਸ਼ਟਰੀ ਝੰਡਾ ਲਹਿਰਾਉਣ ਦੇ ਬਾਅਦ ਹੀ ਭੰਡਾਰੀ ਪੁਲ 'ਤੇ ਮਰਨ ਵਰਤ 'ਤੇ ਬੈਠ ਗਈ ਸੀ। ਸ਼ਨੀਵਾਰ ਦੁਪਹਿਰ ਤੇ ਰਾਤ ਨੂੰ ਹੋਈ ਵਰਖਾ ਦੌਰਾਨ ਵੀ ਡਾ. ਸਿੱਧੂ ਆਪਣੇ ਸਮਰਥਕਾਂ ਨਾਲ ਧਰਨੇ 'ਤੇ ਬੈਠੀ ਰਹੀ। ਅੱਜ ਦੁਪਹਿਰ ਸਮੇਂ ਉਨ੍ਹਾਂ ਦਾ ਬੇਟਾ ਕਰਨ ਸਿੱਧੂ ਵੀ ਦਿੱਲੀ ਤੋਂ ਆਪਣੀ ਮਾਂ ਦੇ ਸਮਰਥਨ ਵਿਚ ਪਹੁੰਚਿਆ ਤੇ ਧਰਨੇ 'ਤੇ ਬੈਠ ਗਿਆ।
ਓਧਰ ...Aug 12

ਜਦੋਂ ਰੋਂਦੀ ਮਾਂ ਨੇ ਕਿਹਾ ਮੇਰੀ ਹੀਰੇ ਵਰਗੀ ਧੀ ਨੂੰ ਨਸ਼ੇੜੀ ਜਵਾਈ ਨੇ ਮਾਰ ਦਿੱਤਾ

Share this News

ਜਲੰਧਰ : ਸਰਕਾਰੀ ਸਕੂਲ ਅਧਿਆਪਕਾ ਗੀਤਾ (27) ਦਾ ਅੱਜ ਸਵੇਰੇ ਮਾਮੂਲੀ ਝਗੜੇ ਬਾਅਦ ੳੁਸ ਦੇ ਪਤੀ ਸੁਨੀਲ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਸ਼ਹਿਰ ਦੇ ਰਾਜ ਨਗਰ ਇਲਾਕੇ ’ਚ ਵਾਪਰੀ। ੲਿਹ ਜੋਡ਼ਾ ੲਿਥੇ ਕਿਰਾਏ ਦੇ ਮਕਾਨ ’ਚ ਰਹਿ ਰਿਹਾ ਸੀ। ਗੀਤਾ ਦਾ ਕਤਲ ਕਰਕੇ ਜਦੋਂ       ਸੁਨੀਲ ਦੌੜਨ ਲੱਗਾ ਤਾਂ ਗੁਆਂਢੀਆਂ ਨੇ ਉਸ ਨੂੰ ਫੜ ਲਿਆ  ਤੇ ਇਸ ਦੀ    ਸੂਚਨਾ ਪੁਲੀਸ ਨੂੰ ਦਿੱਤੀ। ਮ੍ਰਿਤਕ ਦੇ ਪਿਤਾ ਜਗਦੀਪ ਨੇ ਦੱਸਿਆ ਕਿ ਸੁਨੀਲ ਨਸ਼ੇ ਦਾ ਆਦੀ ਹੈ ਅਤੇ ਗੀਤਾ ਕੋਲੋਂ ਅਕਸਰ ਹੀ ਪੈਸੇ ਮੰਗਦਾ ਰਹਿੰਦਾ ਸੀ ਅਤੇ ਬਿਨਾਂ ਗੱਲੋਂ ਲੜਦਾ ਸੀ। ਦੋਹਾਂ ਨੇ 9 ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਉਨ੍ਹਾਂ ਦੇ ਇਕ ਸਾਲ ...Aug 12

ਚੇਨਈ 'ਚ ਖੁਦਕੁਸ਼ੀ ਕਰਨ ਵਾਲੇ ਸਿੱਖ ਮੁੰਡੇ ਦੇ ਆਖਰੀ ਸ਼ਬਦ - 'ਦੋਸਤੋ ਮੇਰੀ ਮੌਤ ਨੂੰ ਜਾਇਆ ਨਾ ਜਾਣ ਦੇਈਓ'

Share this News

ਜਲੰਧਰ : ਸ਼ਹਿਰ ਦੇ ਮਾਡਲ ਟਾਊਨ 'ਚ ਰਹਿਣ ਵਾਲੇ ਬੈਂਕ ਮੈਨੇਜਰ ਨਾਰਾਇਣਜੀਤ ਸਿੰਘ ਦੇ 22 ਸਾਲਾਂ ਦੇ ਪੁੱਤਰ ਜਗਤਾਰਣਜੀਤ ਸਿੰਘ ਟੱਕਰ (ਜੇਟੀ) ਨੇ ਕਾਲਜ ਦੇ ਪ੍ਰਿੰਸੀਪਲ ਤੋਂ ਪਰੇਸ਼ਾਨ ਹੋ ਕੇ ਬੀਤੇ ਸ਼ੁੱਕਰਵਾਰ ਨੂੰ ਆਪਣੀ ਜਾਨ ਦੇ ਦਿੱਤੀ। ਜੇਟੀ ਤੋਂ ਜੋ ਸੁਸਾਈਡ ਨੋਟ ਬਰਾਮਦ ਹੋਇਆ ਹੈ, ਉਸ 'ਚ ਸਾਫ ਲਿਖਿਆ ਹੋਇਆ ਹੈ ਕਿ ਉਸ ਦੀ ਮੌਤ ਨੂੰ ਬੇਕਾਰ ਨਾ ਜਾਣ ਦਿੱਤਾ ਜਾਵੇ ਅਤੇ ਪ੍ਰਿੰਸੀਪਲ ਏ. ਵੇਣੁਗੋਪਾਲ ਨੂੰ ਦੱਸ ਦਿੱਤਾ ਜਾਵੇ ਕਿ ਇਹ ਸਭ ਉਸ ਦੇ ਕਾਰਨ ਹੀ ਹੋਇਆ ਹੈ ਤਾਂ ਜੋ ਉਹ ਅੱਗੇ ਤੋਂ ਕਿਸੇ ਨਾਲ ਅਜਿਹਾ ਵਰਤਾਓ ਨਾ ਕਰੇ।
ਯੂਨੀਵਰਸਿਟੀ 'ਚ ਜੇਟੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਪ੍ਰਿੰਸੀਪਲ ਖਿਲਾਫ ਸੈਂਕੜੇ ਵਿਦਿਆਰਥੀਆਂ ਨੇ ਸ਼ਨੀਵਾਰ ਨੂੰ ਕੈਂਡਲ ...Aug 12

ਕੁੱਝ ਸਿੱਖ ਬੰਦੀਆਂ ਦੀ ਰਿਹਾਈ ਲਈ ਅਸੀਂ ਕੁੱਝ ਨਹੀਂ ਕਰ ਸਕਦੇ - ਸੁਖਬੀਰ

Share this News

ਅੰਮ੍ਰਿਤਸਰ : ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮਾਝੇ ਦੇ ਸਨਅਤੀ ਸ਼ਹਿਰ ਗੋਇੰਦਵਾਲ ਸਾਹਿਬ ਦੀ ਅਲੋਪ ਹੋ ਰਹੀ ਸਨਅਤ ਨੂੰ ਮੁੜ ਸੁਰਜੀਤ ਕਰ ਰਹੀ ਹੈ ਅਤੇ ਛੇਤੀ ਹੀ ਇਥੇ ਵੱਡੇ ਸਨਅਤੀ ਘਰਾਣੇ ਅਪਣੇ ਪਲਾਟ ਸ਼ੁਰੂ ਕਰ ਰਹੇ ਹਨ। ਅੱਜ ਸਵੇਰੇ ਅਪਣੀ ਪਤਨੀ ਹਰਸਿਮਰਤ ਕੌਰ ਬਾਦਲ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਉਹ ਸੂਚਨਾ ਕੇਂਦਰ ਵਿਚ ਪ੍ਰੈਸ ਨਾਲ ਗੱਲਬਾਤ ਕਰ ਰਹੇ ਸਨ।
ਸਿੱਖ ਬੰਦੀਆਂ ਦੀ ਰਿਹਾਈ ਸਬੰਧੀ ਉਨ੍ਹਾਂ ਕਿਹਾ ਕਿ ਕੁੱਝ ਸਿੱਖਾਂ ਦੀ ਰਿਹਾਈ ਹੋਣ ‘ਚ ਕਾਨੂੰਨੀ ਅੜਚਨ ਹੈ, ਇਸ ਲਈ ਉਹ ਕੁੱਝ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਅਪਣੀ ਹੈਸੀਅਤ ਤੋਂ ਵੱਧ ਕੇ ਕੀਤਾ ਹੈ ...Aug 12

ਵਿਧਾਨ ਸਭਾ ਚੋਣਾਂ 'ਚ ਮੁੱਖ ਮੁੱਦਾ ਹੋਣਗੇ ਨਸ਼ੇ - ਸ਼ਸ਼ੀਕਾਂਤ

Share this News

ਅੰਮ੍ਰਿਤਸਰ : ਪੰਜਾਬ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਮੁੱਖ ਮੁੱਦਾ ਨਸ਼ੇ ਹੋਣਗੇ ਜੋ ਕਿ ਪੰਜਾਬ ਦੀ ਜਵਾਨੀ ਨੂੰ ਲਗਾਤਾਰ ਖੋਰਾ ਲਾ ਰਹੇ ਹਨ। ਇਹ ਪ੍ਰਗਟਾਵਾ ਅੱਜ ਇਥੇ ਕਰਦਿਆਂ ਸਾਬਕਾ ਡੀ.ਜੀ.ਪੀ. (ਜੇਲ੍ਹਾਂ) ਸ੍ਰੀ ਸ਼ਸ਼ੀਕਾਂਤ ਨੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਦੀ ਨਸ਼ਿਆਂ ਖ਼ਿਲਾਫ਼ ਆਖ਼ਰੀ ਮੁਹਿੰਮ ਛੇੜਣ ਜਾ ਰਹੇ ਹਨ, ਜਿਸ ਦੀ ਸ਼ੁਰੂਆਤ ਉਹ ਮਾਝੇ ਦੀ ਧਰਤੀ ਤੋਂ ਕਰਨਗੇ। ਸ਼ਸ਼ੀਕਾਂਤ ਨੇ ਕਿਹਾ ਕਿ ਪੂਰੇ ਪੰਜਾਬ 'ਚ ਮਾਝਾ ਹੀ ਇਕ ਅਜਿਹਾ ਖੇਤਰ ਹੈ, ਜਿੱਥੇ ਨਸ਼ਿਆਂ ਦਾ ਚਲਣ ਸਭ ਤੋਂ ਵੱਧ ਹੈ। ਉਨ੍ਹਾਂ ਨੇ ਸੂਬਾ ਸਰਕਾਰ ਤੇ ਪੁਲਿਸ ਦੇ ਇਨ੍ਹਾਂ ਦਾਅਵਿਆਂ ਨੂੰ ਬਿਲਕੁਲ ਝੂਠੇ ਕਰਾਰ ਦਿੱਤਾ ਕਿ ਸੂਬੇ 'ਚ ਨਸ਼ਿਆ ਦਾ ਚਲਣ ਘਟਿਆ ਹੈ। ਉਨ੍ਹਾਂ ਨਸ਼ੀਲੇ ਪਾਊਡਰ ਨੂੰ ...
[home] [prev]  1 2 [3] 4 5  [next]21-30 of 44


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved