Punjab News Section

Monthly Archives: AUGUST 2016


Aug 29

'ਸਰਕਾਰ ਨੇ ਪੈਨਸ਼ਨ ਤਾਂ ਨਹੀਂ ਲਾਈ ਪਰ ਇਸ਼ਤਿਹਾਰ ਵਿਚ ਮੇਰੀ ਫ਼ੋਟੋ ਜ਼ਰੂਰ ਲਾ ਦਿਤੀ'

Share this News

ਫ਼ਰੀਦਕੋਟ :  ਪੰਜਾਬ ਸਰਕਾਰ ਨੇ ਫ਼ਰੀਦਕੋਟ ਜਿਲ੍ਹੇ ਦੇ ਪਿੰਡ ਕਲੇਰ ਦੇ ਬਜ਼ੁਰਗ ਨੂੰ 250 ਰੁਪਏ ਤੋਂ ਵਧਾ ਕੇ 500 ਰੁਪਏ ਬੁਢਾਪਾ ਪੈਨਸ਼ਨ ਦੇਣ ਦੇ ਦਾਅਵੇ ਵਾਲਾ ਇਸ਼ਤਿਹਾਰ ਛਾਪਿਆ ਹੈ ਜਿਸ ਵਿਚ ਉਕਤ ਬਜ਼ੁਰਗ ਦੀ ਤਸਵੀਰ ਵਿਖਾਈ ਗਈ ਹੈ। ਇਹ ਇਸ਼ਤਿਹਰ ਵੱਖ-ਵੱਖ ਅਖ਼ਬਾਰਾਂ ਵਿਚ ਛਪਵਾਇਆ ਗਿਆ ਹੈ। ਇਸ ਬਜ਼ੁਰਗ ਨੇ ਸਰਕਾਰੀ ਦਾਅਵੇ ਨੂੰ ਫ਼ਰਜ਼ੀ ਦਸਦਿਆਂ ਕਿਹਾ ਹੈ ਕਿ ਵਾਰ-ਵਾਰ ਤਰਲੇ ਕਰਨ ਦੇ ਬਾਵਜੂਦ ਉਸ ਦੀ ਅਜੇ ਤਕ ਪੈਨਸ਼ਨ ਲਾਈ ਹੀ ਨਹੀਂ ਗਈ ਅਤੇ ਅਖ਼ਬਾਰਾਂ ਵਿਚ ਉਸ ਦੀ ਫ਼ੋਟੋ ਗ਼ਲਤ ਲਾਈ ਗਈ ਹੈ। 
ਬਜ਼ੁਰਗ ਸ਼ੈਲਾ ਸਿੰਘ ਨੇ ਦਸਿਆ ਕਿ ਉਸ ਦੀ ਉਮਰ 80 ਸਾਲ ਤੋਂ ਵੱਧ ਹੈ ਅਤੇ ਉਸ ਨੇ ਪੈਨਸ਼ਨ ਲੈਣ ਲਈ ਸਮਾਜ ਭਲਾਈ ਦਫ਼ਤਰ ਵਿਚ ਚਾਰ ...Aug 29

ਛੋਟੇ ਬਾਦਲ ਨੂੰ ਭਗਵੰਤ ਮਾਨ ਨੇ ਪਾਇਆ ਵਖ਼ਤ !

Share this News

ਚੰਡੀਗੜ੍ਹ : 2017 ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਣ ਦੇ ਨਾਲ ਹੀ ਹਲਕਿਆਂ ਵਿੱਚ ਰੈਲੀਆਂ ਦਾ ਦੌਰ ਵੀ ਲਗਾਤਾਰ ਤੇਜ਼ ਹੋ ਰਿਹਾ ਹੈ। ਇਨ੍ਹਾਂ ਰੈਲੀਆਂ ਦੇ ਦੌਰ ਵਿੱਚ ਹੀ ਆਮ ਆਦਮੀ ਪਾਰਟੀ ਦੇ ਕੰਪੇਨ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਗੜ੍ਹ ਵਿੱਚ ਜਾ ਕੇ ਗਰਜ਼ੇ। ਮਾਨ ਵੱਲੋਂ ਬੀਤੇ ਕੱਲ੍ਹ ਸੁਖਬੀਰ ਦੇ ਵਿਧਾਨ ਸਭਾ ਹਲਕੇ ਜਲਾਲਾਬਾਦ ਵਿੱਚ ਰੈਲੀ ਕੀਤੀ। ਇਸ ਰੈਲੀ ਵਿੱਚ ਇਨ੍ਹਾਂ ਜ਼ਿਆਦਾ ਇਕੱਠ ਸੀ ਕਿ ਰਾਜਨੀਤਕ ਹਲਕਿਆਂ ਵਿੱਚ ਇਹ ਰੈਲੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਇਕੱਠ 50 ਹਜ਼ਾਰ ਦੇ ਕਰੀਬ ਸੀ। ਇਹ ਇਕੱਠ ਨਾਲ ਭਗਵੰਤ ਮਾਨ ਕਾਫੀ ...Aug 29

ਕੇਜਰੀਵਾਲ ਦੀ ਪਤਨੀ ਹੋਵੇਗੀ ਪੰਜਾਬ ਦੇ ਸੀ. ਐੱਮ. ਦੇ ਅਹੁਦੇ ਦੀ ਉਮੀਦਵਾਰ !

Share this News

ਚੰਡੀਗੜ੍ਹ : ਆਮ ਆਦਮੀ ਪਾਰਟੀ ਵਿਚ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਲਈ ਜੋ ਵੀ ਕੋਈ ਸਪਨਾ ਲਵੇਗਾ ਉਸ ਨੂੰ ਸੁੱਚਾ ਸਿੰਘ ਛੋਟੇਪੁਰ ਦੀ ਤਰ੍ਹਾਂ ਬਲੀ ਦੇਣ ਦੇ ਲਈ ਤਿਆਰ ਰਹਿਣਾ ਪਵੇਗਾ। ਅਜਿਹਾ ਇਸ ਲਈ ਹੈ ਕਿ ਪੰਜਾਬ ਵਿਚ ਮੁੱਖ ਮੰਤਰੀ ਦੇ ਲਈ ਜਾਂ ਤਾਂ ਖੁਦ ਅਰਵਿੰਦ ਕੇਜਰੀਵਾਲ ਜਾਂ ਫੇਰ ਉਨ੍ਹਾਂ ਦੀ ਪਤਨੀ ਸੁਨੀਤਾ ਦੇ ਲਈ ਰਸਤਾ ਸਾਫ ਕੀਤਾ ਜਾ ਰਿਹਾ ਹੈ। ਇਹ ਖੁਲਾਸਾ ਆਪ ਦੇ ਪੰਜਾਬ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਰਵਿੰਦ ਕੇਜਰੀਵਾਲ ਅਪਣੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਨੂੰ ਫਤਹਿਗੜ੍ਹ ਸਾਹਿਬ ਤੋਂ ਚੋਣ ਲੜਾ ਸਕਦੇ ਹਨ। ਸੁਨੀਤਾ ਮੂਲ ਤੌਰ 'ਤੇ ਇੱਥੇ ਦੀ ਹੀ ਰਹਿਣ ਵਾਲੀ ...Aug 29

ਗੋਲਡ ਲੋਨ ਕੰਪਨੀ 'ਚ 10 ਕਿੱਲੋ ਸੋਨੇ ਦੀ ਡਕੈਤੀ

Share this News

ਜਲੰਧਰ ਛਾਉਣੀ : ਜਲੰਧਰ ਪੁਲਿਸ ਕਮਿਸ਼ਨਰੇਟ ਦੀ ਢਿੱਲੀ ਕਾਰਵਾਈ ਦਾ ਪੂਰਾ ਫਾਇਦਾ ਉਠਾਉਂਦੇ ਹੋਏ ਇਕ ਵਾਰ ਫਿਰ ਹਥਿਆਰਬੰਦ ਲੁਟੇਰਿਆਂ ਨੇ ਰਾਮਾ ਮੰਡੀ-ਹੁਸ਼ਿਆਪੁਰ ਰੋਡ ਨੇੜੇ ਦਿਨ-ਦਿਹਾੜੇ ਸੋਨੇ ਰਾਹੀਂ ਕਰਜ਼ਾ ਦੇਣ ਵਾਲੇ ਮਨਾਪੁਰਮ ਫਾਇਨਾਂਸ ਦਫ਼ਤਰ ਦੇ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਤਿੰਨ ਕਰੋੜ ਦੇ ਸੋਨੇ ਦੇ ਗਹਿਣੇ (10 ਕਿੱਲੋ) ਤੇ ਕਰੀਬ 36 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਤੇ ਬਹੁਤ ਹੀ ਆਰਾਮ ਨਾਲ ਆਪਣੇ ਦੁਪਹੀਆ ਵਾਹਨਾਂ ਰਾਹੀਂ ਫ਼ਰਾਰ ਹੋਣ 'ਚ ਸਫ਼ਲ ਹੋ ਗਏ ਤੇ ਕੰਪਨੀ ਦੇ ਕਰਮਾਰੀਆਂ ਦੇ ਮੋਬਾਈਲ ਵੀ ਖੋਹ ਕੇ ਲੈ ਗਏ। ਮੁਲਾਜ਼ਮਾਂ ਦੇ ਕਹਿਣ ਅਨੁਸਾਰ ਉਨ੍ਹਾਂ ਵੱਲੋਂ ਕਈ ਵਾਰ ਪੁਲਿਸ ਕੰਟਰੋਲ ਰੂਮ 'ਤੇ ਫੋਨ ਕਰਕੇ ਘਟਨਾ ਸਬੰਧੀ ਸੂਚਿਤ ਕੀਤਾ ਗਿਆ ਪ੍ਰੰਤੂ ਇਕ ਘੰਟਾ ਬੀਤ ...Aug 29

ਅੰਮ੍ਰਿਤਸਰ 'ਚ ਮਿਲਿਆ ਬਾਰੂਦ ਦਾ ਜ਼ਖੀਰਾ

Share this News

ਸੁਲਤਾਨਵਿੰਡ : ਅੰਮ੍ਰਿਤਸਰ ਵਿਚ ਅੱਜ ਵੱਡੀ ਮਾਤਰਾ ਵਿਚ ਅਸਲ੍ਹਾ ਮਿਲਣ ਕਾਰਨ ਦਹਿਸ਼ਤ ਦਾ ਮਾਹੌਲ ਹੈ। ਥਾਣਾ ਸੁਲਤਾਨਵਿੰਡ ਦੀ ਪੁਲਿਸ ਚੌਕੀ ਕੋਟ ਮਿਤ ਸਿੰਘ ਦੇ ਨੇੜੇ ਇਕ ਕੂੜਾ ਚੁੱਕਣ ਵਾਲੇ ਦੀ ਬੋਰੀ 'ਚੋਂ ਮਿਲੇ ਅਸਲ੍ਹੇ ਵਿਚ ਗਿਣਤੀ ਤਿੰਨ ਦਰਜਨ ਦੇ ਕਰੀਬ ਬੰਬ ਹਨ, ਇਸ ਤੋਂ ਇਲਾਵਾ ਬੋਰੀ 'ਚੋਂ ਮਸ਼ੀਨ ਗੰਨ ਤੇ ਏ. ਕੇ. 47 ਦੇ ਚੱਲੇ-ਅਣਚਲੇ ਕਾਰਤੂਸ ਵੀ ਮਿਲੇ ਹਨ। ਪੁਲਿਸ ਨੇ ਕੂੜਾ ਚੁੱਕਣ ਵਾਲੇ ਮਜ਼ਦੂਰ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ ਹੈ। ਮਿਲੇ ਵੇਰਵਿਆਂ ਅਨੁਸਾਰ ਪੱਛਮੀ ਬੰਗਾਲ ਦਾ ਰਹਿਣ ਵਾਲਾ ਚੱਕਰਵਰਤੀ ਨਾਂਅ ਦਾ ਇਕ ਪ੍ਰਵਾਸੀ ਮਜ਼ਦੂਰ ਜੋ ਕਿ ਇਥੇ ਕੂੜਾ ਕਰਕਟ ਚੁੱਕਣ ਦਾ ਕੰਮ ਕਰਦਾ ਹੈ, ਨੂੰ ਇਹ ਬੰਬ ਕੂੜਾ ਡੰਪ ਭਗਤਾਂ ਵਾਲਾਂ ਤੋਂ ...Aug 27

ਕਾਂਗਰਸ ਸਰਕਾਰ ਬਣਦੇ ਹੀ ਕਿਸਾਨਾਂ ਦੇ ਕਰਜ਼ੇ ਕਰਾਂਗੇ ਮੁਆਫ - ਅਮਰਿੰਦਰ

Share this News

ਗੁਰਦਾਸਪੁਰ : ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਵਾਉਣ ਤੇ ਹੋਰ ਕਈ ਗੰਭੀਰ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਸੂਬੇ ਅੰਦਰ 'ਕਿਸਾਨ ਚੇਤਨਾ ਲਹਿਰ' ਦਾ ਆਗਾਜ਼ ਕੀਤਾ ਗਿਆ ਹੈ, ਜਿਸ ਦੇ ਪਹਿਲੇ ਦਿਨ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਸਾਹਮਣੇ ਦਿੱਤੇ ਧਰਨੇ ਦੌਰਾਨ ਪੰਜਾਬ ਨਾਲ ਸਬੰਧਿਤ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੇ ਸ਼ਮੂਲੀਅਤ ਕੀਤੀ | ਇਸ ਲਹਿਰ ਦੇ ਸਰਪ੍ਰਸਤ ਤੇ ਰਾਜ ਸਭਾ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਦੇ ਪ੍ਰਬੰਧਾਂ ਹੇਠ ਦਿੱਤੇ ਧਰਨੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਕਾਂਗਰਸ ਪ੍ਰਚਾਰ ਕਮੇਟੀ ਦੀ ਚੇਅਰਪਰਸਨ ਅੰਬਿਕਾ ਸੋਨੀ, ਮਨਪ੍ਰੀਤ ਸਿੰਘ ਬਾਦਲ ...Aug 27

ਆਪ ਆਗੂ ਪੰਜਾਬ ਵਿੱਚ ਸੱਤਾ ਦੇ ਲਾਲਚ ਕਾਰਨ ਗਰਮ ਦਲੀਆਂ ਦੇ ਸੰਪਰਕ ਵਿੱਚ - ਸੁਖਬੀਰ ਸਿੰਘ ਬਾਦਲ

Share this News

ਲੁਧਿਆਣਾ : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਲੋਕ ਵਿਰੋਧੀ ਅਤੇ ਪੰਜਾਬ ਵਿਰੋਧੀ ਇਸ ਪਾਰਟੀ ਦੇ ਵੱਖਵਾਦੀ ਤਾਕਤਾਂ ਨਾਲ ਸਿੱਧੇ ਸਬੰਧ ਹਨ। ਉਨਾਂ ਨਾਲ ਹੀ ਕਿਹਾ ਕਿ ਇਸ ਪਾਰਟੀ ਵੱਲੋਂ ਪੰਜਾਬ ਦੇ ਨਵੇਂ ਥਾਪੇ ਗਏ ਸਹਿ-ਕਨਵੀਨਰ ਵਿਧਾਇਕ ਜਰਨੈਲ ਸਿੰਘ ਨੇ ਹਾਲ ਹੀ ਵਿੱਚ ਵਿਦੇਸ਼ੀ ਦੌਰਿਆਂ ਸਮੇਂ ਗਰਮ ਦਲੀਆਂ ਨਾਲ ਮੀਟਿੰਗਾਂ ਦੌਰਾਨ ਪੰਜਾਬ ਵਿੱਚ ਸੱਤਾ ਹਾਸਲ ਕਰਵਾਉਣ ਵਿੱਚ ਸਾਥ ਦੇਣ ਦੇ ਬਦਲੇ ਉਨਾਂ ਨੂੰ ਸ੍ਰੋਮਣੀ ਕਮੇਟੀ ‘ਤੇ ਕਬਜ਼ਾ ਕਰਵਾਉਣ ਦਾ ਲਾਲਚ ਦਿੱਤਾ ਹੈ। ਅੱਜ ਇੱਥੇ ਸ਼ਹਿਰ ਵਿੱਚ ਵੱਖ-ਵੱਖ ਸਮਾਗਮਾਂ ਵਿੱਚ ਭਾਗ ਲੈਣ ਉਪਰੰਤ ਸਥਾਨਕ ਨਿਰਵਾਣਾ ਕਲੱਬ ਵਿਖੇ ਉੱਪ ਮੁੱਖ ਮੰਤਰੀ ਨੇ ਪੱਤਰਕਾਰਾਂ ਦੇ ...Aug 27

ਸੁੱਚਾ ਸਿੰਘ ਛੋਟੇਪੁਰ ਹੁਣ 'ਆਪ' ਲਈ

Share this News

ਚੰਡੀਗੜ੍ਹ : ਟਿਕਟ ਲਈ ਪੈਸੇ ਲੈਣ ਦੇ ਦੋਸ਼ 'ਚ ਪਾਰਟੀ ਨੇ ਛੋਟੇਪੁਰ ਨੂੰ ਪੰਜਾਬ ਰਾਜ ਮੁਖੀ ਜਾਂ ਕਨਵੀਨਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਹਾਲਾਂਕਿ ਉਹ ਪਾਰਟੀ 'ਚੋਂ ਅਜੇ ਕੱਢੇ ਨਹੀਂ ਗਏ ਹਨ। ਸੁੱਚਾ ਸਿੰਘ ਛੋਟੇਪੁਰ ਨੇ ਆਪਣੇ ਲੰਬੇ ਸਿਆਸੀ ਜੀਵਨ ਦੌਰਾਨ ਕਈ ਉਤਾਰ-ਚੜ੍ਹਾਅ ਦੇਖੇ ਹਨ ਅਤੇ ਪਾਰਟੀਆਂ ਬਦਲੀਆਂ ਹਨ। ਉਹ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚ ਵੀ ਰਹੇ ਅਤੇ 2 ਸਾਲ ਪਹਿਲਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ। 65 ਸਾਲਾ ਸੁੱਚਾ ਸਿੰਘ ਛੋਟੇਪੁਰ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੋਏ ਆਪ੍ਰੇਸ਼ਨ 'ਬਲੈਕ ਥੰਡਰ' ਪਿੱਛੋਂ ਰੋਸ ਪ੍ਰਗਟ ਕਰਨ ਲਈ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਾਲੀ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਸੀ। 2 ਸਾਲ ਪਹਿਲਾਂ ਉਨ੍ਹਾਂ ...Aug 27

ਛੋਟੇਪੁਰ ਦਾ 'ਆਪਣਿਆਂ' 'ਤੇ ਵੱਡਾ ਹਮਲਾ

Share this News

ਚੰਡੀਗੜ੍ਹ : ਰਿਸ਼ਵਤਖੋਰੀ ਦੇ ਦੋਸ਼ਾਂ ਵਿਚ ਘਿਰੇ ਆਮ ਆਦਮੀ ਪਾਰਟੀ (ਪੰਜਾਬ) ਦੇ ਕਨਵੀਨਰ ਸ. ਸੁੱਚਾ ਸਿੰਘ ਛੋਟੇਪੁਰ ਨੇ ਅੱਜ ਇੱਥੇ ਮੀਡੀਆ ਅੱਗੇ ਸਹੁੰ ਖਾਂਦਿਆਂ ਸਫ਼ਾਈ ਦਿੱਤੀ ਕਿ ਜੇ ਪਾਰਟੀ ਕੋਲ ਕੋਈ ਅਜਿਹੀ ਵੀਡੀਓ ਰਿਕਾਰਡਿੰਗ ਹੈ, ਜਿਸ ਵਿਚ ਮੈਂ ਕਿਸੇ ਤੋਂ ਪੈਸੇ ਲੈ ਰਿਹਾ ਹਾਂ ਤਾਂ ਉਹ ਵੀਡੀਓ ਜਨਤਕ ਕੀਤੀ ਜਾਵੇ ਅਤੇ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾ ਲਈ ਜਾਵੇ। ਉਨ੍ਹਾਂ ਕਿਹਾ ਕਿ ਪਾਰਟੀ ਦੇ ਪ੍ਰਚਾਰ ਲਈ ਹੋਣ ਵਾਲੇ ਖਰਚਿਆਂ ਵਾਸਤੇ ਵੱਖ-ਵੱਖ ਲੋਕ ਜਾਂ ਵਲੰਟੀਅਰ ਉਨ੍ਹਾਂ ਨੂੰ ਹਰ ਮਹੀਨੇ ਥੋੜ੍ਹੀ ਬਹੁਤ ਰਾਸ਼ੀ ਦਿੰਦੇ ਰਹਿੰਦੇ ਹਨ ਕਿਉਂਕਿ ਪਿਛਲੇ ਢਾਈ ਸਾਲ ਤੋਂ ਜਦੋਂ ਤੋਂ ਉਹ ਪਾਰਟੀ ਦੇ ਕਨਵੀਨਰ ਹਨ, ਪਾਰਟੀ ਵੱਲੋਂ ਪੰਜਾਬ 'ਚ ਪ੍ਰਚਾਰ ਆਦਿ ਦੇ ਖਰਚੇ ...Aug 26

ਸੰਘ ਨੇਤਾ ਗਗਨੇਜਾ ’ਤੇ ਹਮਲੇ ਪਿੱਛੇ ਸ਼ਿਵ ਸੈਨਾ ਦਾ ਹੱਥ !

Share this News

ਜਲੰਧਰ : ਪੰਜਾਬ ਸਰਕਾਰ ਵੱਲੋਂ ਆਰਐਸਐਸ ਦੇ ਸੂਬਾਈ ਮੀਤ ਪ੍ਰਧਾਨ ਬ੍ਰਿਗੇਡੀਅਰ (ਰਿਟਾ.) ਜਗਦੀਸ਼ ਗਗਨੇਜਾ ’ਤੇ ਜਾਨਲੇਵਾ ਹਮਲੇ ਦਾ ਕੇਸ ਸੀਬੀਆਈ ਹਵਾਲੇ ਕਰਨ ਦੇ ਕੀਤੇ ਫੈਸਲੇ ਦੇ 24 ਘੰਟਿਆਂ ਅੰਦਰ ਹੀ ਕਮਿਸ਼ਨਰੇਟ ਪੁਲੀਸ ਨੇ ਮੁਲਜ਼ਮ ਸ਼ਿਵ ਸੈਨਾ ਪੰਜਾਬ ਦੇ ਯੂਥ ਪ੍ਰਧਾਨ ਅਮਿਤ ਅਰੋੜਾ ਤੇ ਉਸ ਦੇ ਤਿੰਨ ਸਾਥੀਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਜਲੰਧਰ ਲਿਆਂਦਾ ਹੈ। ਪੁਲੀਸ ਨੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਇਨ੍ਹਾਂ ਚਾਰਾਂ ਨੂੰ ਬਾਅਦ ਦੁਪਹਿਰ ਡਿਊਟੀ ਮੈਜਿਸਟਰੇਟ ਕਰਨਜੀਤ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਇਨ੍ਹਾਂ ਦਾ 7 ਦਿਨਾਂ ਪੁਲੀਸ ਰਿਮਾਂਡ ਦਿੱਤਾ ਹੈ। ਦੱਸਣਯੋਗ ਹੈ ਕਿ ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕੇ ਜੋਤੀ ਚੌਕ ਨੇੜੇ ਜਗਦੀਸ਼ ਗਗਨੇਜਾ ਨੂੰ 6 ਅਗਸਤ ਨੂੰ ਰਾਤ ਤਕਰੀਬਨ 8 ਵਜੇ ...
[home] [1] 2 3 4 5 6 7 8 [next]1-10 of 73


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved