Punjab News Section

Monthly Archives: AUGUST 2017


Aug 30

ਅਕਾਲ ਤਖਤ ਦੇ ਜਥੇਦਾਰ ਨੇ ਡੇਰਾ ਪ੍ਰੇਮੀਆਂ ਵਿਚਲੇ ‘ਭੁੱਲੜ ਸਿੱਖਾਂ ਨੂੰ ਘਰ ਵਾਪਸੀ’ ਦੀ ਅਪੀਲ ਕੀਤੀ

Share this News

ਅੰਮ੍ਰਿਤਸਰ : ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਡੇਰੇ ਦੀਆਂ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਪਿੱਛੋਂ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਸ ਡੇਰੇ ਨਾਲ ਜੁੜੇ ‘ਭੁੱਲੜ’ ਸਿੱਖਾਂ ਨੂੰ ਸਿੱਖੀ ਵਿੱਚ ਵਾਪਸੀ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਘਰ ਵਾਪਸੀ ਉੱਤੇ ‘ਜੀ ਆਇਆਂ’ ਕਿਹਾ ਜਾਵੇਗਾ।
ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਅੱਜ ਏਥੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਦਾਲਤ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਲੋਕਾਂ ਤੇ ਖਾਸ ਕਰਕੇ ਸਿੱਖਾਂ ਨੂੰ ਤਸੱਲੀ ਮਿਲੀ ਹੈ। ਡੇਰਾ ਮੁਖੀ ਇੱਕ ਵਿਵਾਦਤ ਸਖਸ਼ੀਅਤ ਸੀ, ਜਿਸ ...Aug 30

ਡੇਰਾ ਮੁਖੀ ਦੇ ਬੋਲਾਂ ’ਤੇ ਫੁੱਲ ਚੜ੍ਹਾਉਂਦੇ ਰਹੇ ਕੈਪਟਨ ਤੇ ਬਾਦਲ

Share this News

ਬਠਿੰਡਾ : ਪੰਜਾਬ ’ਚ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਸਮੇਂ ਸਮੇਂ ’ਤੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ, ਜੋ ਹੁਣ ਬਲਾਤਕਾਰ ਦੇ ਦੋਸ਼ ਵਿੱਚ ਕੈਦ ਕੱਟ ਰਿਹਾ ਹੈ, ਦੇ ਬੋਲ ਪੁਗਾਉਂਦੀ ਰਹੀ ਹੈ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਡੇਰਾ ਮੁਖੀ ਨੂੰ ਖੁਸ਼ ਕਰਨ ਲਈ ਪਿੰਡ ਕੈਲੇ ਵਾਂਦਰ ਦਾ ਨਾਂ ਬਦਲ ਕੇ ਨਸੀਬਪੁਰਾ ਰੱਖਿਆ ਅਤੇ ਮਗਰੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਡੇਰਾ ਪ੍ਰੇਮੀਆਂ ਦੀ ਬਹੁਗਿਣਤੀ ਵਾਲੇ ਪਿੰਡ ਕੋਟਲੀ ਖੁਰਦ ਦਾ ਨਾਂ ਬਦਲ ਕੇ ਪ੍ਰੇਮ ਕੋਟਲੀ ਰੱਖ ਦਿੱਤਾ ਸੀ।
ਕੈਪਟਨ ਸਰਕਾਰ ਨੇ ਸਾਲ 2004-05 ਦੌਰਾਨ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੈਲੇ ਵਾਂਦਰ ਦਾ ਨਾਂ ਡੇਰਾ ਮੁਖੀ ਦੀ ਮਾਤਾ ਨਸੀਬ ਕੌਰ ਦੇ ...Aug 30

ਡੇਰਾ ਮੁਖੀ ਦੇ ਖ਼ਾਸ ਹਮਾਇਤੀ ਅਤੇ ਰਿਸ਼ਤੇਦਾਰ ਭੁਪਿੰਦਰ ਸਿੰਘ ਨੇ ਖੋਲ੍ਹੇ 'ਲਗਜ਼ਰੀ ਗੁਫ਼ਾ' ਦੇ ਰਾਜ਼

Share this News

ਚੰਡੀਗੜ੍ਹ : ਬਲਾਤਕਾਰੀ ਬਾਬੇ ਦੀ ਲਗਜ਼ਰੀ ਗੁਫ਼ਾ ਤਕਰੀਬਨ 14 ਏਕੜ 'ਚ ਫੈਲੀ ਹੋਈ ਹੈ। ਜਿੱਥੇ ਦੀ ਸਹੂਲਤਾਂ ਕਿਸੇ ਫਾਈਵ ਸਟੋਰ ਹੋਟਲ ਦੀ ਸਹੂਲਤਾਂ ਤੋਂ ਘੱਟ ਨਹੀਂ ਹਨ। ਗੁਫ਼ਾ ਵਿਚ ਸਵੀਮਿੰਗ ਪੂਲ, ਪੋਲੋ ਮੈਦਾਨ, ਹੋਮ ਥੀਏਟਰ, ਐਨਆਰਆਈ ਪੈਰੋਕਾਰਾਂ ਨਾਲ ਮਿਲਣ ਲਈ ਮੀਟਿੰਗ ਹਾਲ, ਰੈਸਟੋਰੈਂਟ ਆਦਿ ਸਹੂਲਤਾਂ ਤੋਂ ਲੈ ਕੇ ਕਾਫੀ ਕੁਝ ਹੈ ਜੋ ਅੱਜ ਵੀ ਰਾਜ਼ ਹੈ। ਇਹ ਖੁਲਾਸਾ ਕਾਫੀ ਸਾਲਾਂ ਤੋਂ ਡੇਰਾ ਮੁਖੀ ਦੇ ਕੱਟੜ ਸਮਰਥਕ ਰਹੇ  ਭੁਪਿੰਦਰ ਸਿੰਘ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ।  ਉਨ੍ਹਾਂ ਨੇ ਹੁਣ ਡੇਰਾ ਸਮਰਥਕਾਂ ਕੋਲੋਂ ਖੁਦ ਨੂੰ ਜਾਨ ਦਾ ਖ਼ਤਰਾ ਵੀ ਦੱਸਿਆ।  ਉਨ੍ਹਾਂ ਦੱਸਿਆ ਕਿ ਉਸ ਦੇ ਮਾਮਾ ਦੀ ਲੜਕੀ ਦਾ ਵਿਆਹ ਡੇਰਾ ਮੁਖੀ ਦੇ ਪੁੱਤਰ ਨਾਲ ਹੋਇਆ ਹੈ। ਉਨ੍ਹਾਂ ...Aug 30

ਰਾਮ ਰਹੀਮ ਦੇ ਇਸ਼ਾਰੇ ‘ਤੇ ਹੋਏ ਕਈ ਕਤਲ, ਲਾਸ਼ਾਂ ਨੂੰ ਡੇਰੇ ‘ਚ ਜਾਂਦਾ ਸੀ ਦਫ਼ਨਾਇਆ - ਖੱਟਾ ਸਿੰਘ

Share this News

ਚੰਡੀਗੜ੍ਹ : ਦੋ ਸਾਧਵੀਆਂ ਦੇ ਰੇਪ ਕੇਸ ‘ਚ ਦੋਸ਼ੀ ਰਾਮ ਰਹੀਮ ‘ਤੇ ਕਤਲ ਕਰਵਾਉਣ ਦੇ ਵੀ ਇਲਜ਼ਾਮ ਹਨ। ਇਲਜ਼ਾਮ ਹੈ ਕਿ ਰਾਮ ਰਹੀਮ ਦੇ ਇਸ਼ਾਰੇ ‘ਤੇ ਕਈ ਕਤਲ ਕਰਵਾਏ ਗਏ ਤੇ ਕਿਸੇ ਨੂੰ ਭਿਣਕ ਨਾ ਲੱਗੇ ਇਸਦੇ ਲਈ ਲਾਸ਼ਾਂ ਡੇਰੇ ਦੇ ਅੰਦਰ ਹੀ ਦਫਨਾ ਦਿੱਤੀਆਂ ਗਈਆਂ। ਇਹ ਦਾਅਵਾ ਸੀਬੀਆਈ ਦੇ ਮੁੱਖ ਗਵਾਹ ਖੱਟਾ ਸਿੰਘ ਨੇ ਕੀਤਾ ਹੈ। ਖੱਟਾ ਸਿੰਘ ਨੇ ਇਹ ਵੀ ਦੱਸਿਆ ਕਿ ਜੇਕਰ ਡੇਰੇ ਦੀ ਜਾਂਚ ਕੀਤੀ ਜਾਵੇ ਤਾਂ ਜ਼ਮੀਨ ਵਿਚੋਂ ਕਈ ਪਿੰਜਰ ਨਿਕਲ ਸਕਦੇ ਹਨ। ਖੱਟਾ ਸਿੰਘ 2002 ਦੇ ਕਰੀਬ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਰਾਮ ਰਹੀਮ ਦੇ ਡਰਾਇਵਰ ਰਹੇ ਹਨ। ਰਾਮ ਰਹੀਮ ਦੇ ਖਿਲਾਫ ਜਿੰਨੇ ਵੀ ਕੇਸ ਚੱਲ ਰਹੇ ਹਨ, ਉਨ੍ਹਾਂ ...Aug 30

ਰਾਮ ਰਹੀਮ ਦੇ ਗੁੰਡਿਆਂ ਦੀ ਹਿੰਸਾ ਕਾਰਨ ਪੰਜਾਬ ਦੇ 10 ਹਜ਼ਾਰ ਕਰੋੜ ਰੁਪਏ ਇੰਝ ਹੋਏ ਸੁਆਹ

Share this News

ਬਠਿੰਡਾ : ਰੇਪ ਦੇ ਦੋਸ਼ੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਹੋਈ ਹੈ। ਸਜ਼ਾ ਦਾ ਐਲਾਨ ਹੋਣ ਤੋਂ ਬਾਅਦ ਤਾਂ ਡੇਰਾ ਸਮਰਥਕਾਂ ਨੇ ਕੋਈ ਜ਼ਿਆਦਾ ਹੰਗਾਮਾ ਨਹੀਂ ਕੀਤਾ ਪਰ ਫਿਰ ਵੀ ਪਿਛਲੇ ਕਾਫ਼ੀ ਦਿਨਾਂ ਤੋਂ ਪੰਜਾਬ ਅਤੇ ਹਰਿਆਦਾ ਵਿਚ ਲਗਾਤਾਰ ਕਰਫਿਊ ਲੱਗਿਆ ਹੋਇਆ ਹੈ। ਕਰਫਿਊ ਦੇ ਕਾਰਨ ਦੋਵੇਂ ਰਾਜਾਂ ਦੀ ਅਰਥਵਿਵਸਥਾ ਅਤੇ ਆਵਾਜਾਈ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਇੱਕ ਅੰਗਰੇਜ਼ੀ ਅਖ਼ਬਾਰ ਮੁਤਾਬਕ ਅੰਬਾਲਾ, ਰੋਹਤਕ, ਫਿਰੋਜ਼ਪੁਰ ਸਮੇਤ ਦਿੱਲੀ ਆਉਣ ਜਾਂ ਜਾਣ ਵਾਲੀਆਂ ਕਈ ਟ੍ਰੇਨਾਂ ਰੱਦ ਹੋਈਆਂ। ਇਨ੍ਹਾਂ ਟ੍ਰੇਨਾਂ ਦੀ ਗਿਣਤੀ 1000 ਦੇ ਕਰੀਬ ਹੈ। ਜੇਕਰ ਇਸ ਨੁਕਸਾਨ ਦਾ ਹਿਸਾਬ ਲਗਾਈਏ ਤਾਂ ਰੇਲਵੇ ਨੂੰ ਬੀਤੇ ਚਾਰ ਦਿਨਾਂ ਵਿਚ ਲਗਭਗ 100 ਕਰੋੜ ਰੁਪਏ ਦਾ ਨੁਕਸਾਨ ...Aug 30

ਬਲਾਤਕਾਰੀ ਬਾਬੇ ਨੂੰ ਸਜ਼ਾ ਸੁਣਾਉਣ ਵਾਲੇ ਵਕੀਲ ਨੂੰ ਜੇਲ੍ਹ 'ਚ ਕੱਟਣੀ ਪਈ ਰਾਤ

Share this News

ਚੰਡੀਗੜ੍ : ਸੁਨਾਰੀਆ ਜੇਲ੍ਹ ਵਿਚ ਬਣਾਈ ਗਈ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਫ਼ੈਸਲਾ ਸੁਣਾਉਣ ਆਏ ਜੱਜ ਜਗਦੀਪ ਸਿੰਘ ਨੂੰ ਦੇਰੀ ਦੇ ਚਲਦਿਆਂ ਇਕ ਰਾਤ ਉਥੇ ਹੀ ਰੁਕਣਾ ਪਿਆ। ਹਨ੍ਹੇਰਾ ਹੋਣ ਦੇ ਚਲਦਿਆਂ ਹੈਲੀਕਾਪਟਰ ਨੂੰ ਉਡਾਣ ਦੀ ਆਗਿਆ ਨਹੀਂ ਦਿੱਤੀ ਗਈ। ਹਾਲਾਂਕਿ 20 ਸਾਲ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਬਲਾਤਕਾਰੀ ਬਾਬਾ ਸਾਰੀ ਰਾਤ ਬੇਚੈਨ ਰਿਹਾ। ਜ਼ੈੱਡ ਪਲੱਸ ਸਕਿਓਰਿਟੀ ਦੇ ਨਾਲ ਹੀ ਜੱਜ ਨੂੰ ਗੈਸਟ ਹਾਊਸ ਵਿਚ ਠਹਿਰਾਇਆ ਗਿਆ। ਇਸ ਦਾ ਇਕ ਕਾਰਨ ਪੰਜਾਬ-ਹਰਿਆਣਾ ਹਾਈ ਕੋਰਟ  ਵਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਸੂਬਾ ਸਰਕਾਰ ਨੂੰ ਸਪਸ਼ਟ ਕੀਤਾ ਸੀ ਕਿ ਜੱਜ ਨੂੰ ਜੇਲ੍ਹ ਤੱਕ ਸੁਰੱਖਿਅਤ ਲਿਜਾਇਆ ਜਾਵੇ ਅਤੇ ਉਨ੍ਹਾਂ ਵਾਪਸ ਵੀ ਹਵਾਈ ਰਸਤੇ ਤੋਂ ਹੀ ਛੱਡਿਆ ਜਾਵੇ। ਇਸੇ ...Aug 30

ਸਿਆਸੀ ਲੋਕਾਂ ਨੂੰ ਉਂਗਲਾਂ 'ਤੇ ਨਚਾਉਣ ਵਾਲਾ ਸੌਦਾ ਸਾਧ ਆਖ਼ਰੀ ਵਾਰ ਸਿਆਸੀ ਲੋਕਾਂ ਦੇ ਵਾਅਦਿਆਂ ਕਾਰਨ ਕਾਨੂੰਨੀ ਸ਼ਿੰਕਜੇ 'ਚ ਫਸਿਆ

Share this News

ਬਠਿੰਡਾ : ਸਾਲ 2007 ਤੋਂ ਸਰਕਾਰਾਂ ਬਣਾਉਣ ਅਤੇ ਹਟਾਉਣ ਸਣੇ ਰਾਜਸੀ ਲੋਕਾਂ ਦੀਆਂ ਤਕਦੀਰਾਂ ਲਿਖਣ ਵਾਲਾ ਸੌਦਾ ਸਾਧ ਆਖ਼ਰੀ ਵਾਰੀ ਰਾਜਸੀ ਲੋਕਾਂ ਤੋਂ ਹੀ ਸ਼ਿਕਸਤ ਖਾ ਗਿਆ ਜਦਕਿ ਚਾਰ ਕਰੋੜ ਭਗਤਾਂ ਦੇ ਗੁਰੂ ਵਜੋਂ ਮਾਨਤਾ ਲੈਣ ਵਾਲੇ ਸੌਦਾ ਸਾਧ ਨੂੰ ਜੇਕਰ ਅਪਣੇ ਨਾਲ ਇੰਝ ਸਜ਼ਾ ਹੋਣ ਬਾਰੇ ਪਹਿਲਾ ਪਤਾ ਲੱਗ ਜਾਂਦਾ ਤਦ ਉਹ ਕਿਸੇ ਵੀ ਹਾਲਤ ਵਿਚ ਅਦਾਲਤ ਅੱਗੇ ਪੇਸ਼ ਨਹੀਂ ਹੁੰਦਾ ਸੀ। 
ਪੰਜਾਬ ਅੰਦਰ 2007 ਦੀਆਂ ਵਿਧਾਨ ਸਭਾ ਚੋਣਾਂ ਰਾਹੀਂ ਡੇਰੇ ਵਲੋਂ ਰਾਜਨੀਤੀ ਵਿਚ ਸਿੱਧੇ ਲਏ ਦਾਖ਼ਲੇ ਨੇ ਇਕ ਵਾਰ ਤਰਥੱਲੀ ਮਚਾ ਦਿਤੀ ਸੀ। ਇਨ੍ਹਾਂ ਚੋਣਾਂ ਵਿਚ ਡੇਰੇ ਦੇ ਰਾਜਨੀਤਕ ਦਲ ਰਾਹੀਂ ਡੇਰਾ ਪ੍ਰੇਮੀਆਂ ਨੇ ਘਰ ਘਰ ਜਾ ਕੇ ਕਾਂਗਰਸ ਨੂੰ ਵੋਟ ਪਵਾਉਣ ਵਿਚ ਮਦਦ ...Aug 30

ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲੇਗੀ ਮਹੀਨਾਵਾਰ ਪੈਨਸ਼ਨ - ਖਹਿਰਾ

Share this News

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਨੇ ਪੰਜਾਬ ਵਿੱਚ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਮਹੀਨਾਵਾਰ ਪੈਨਸ਼ਨ ਦੇਣ ਦੀ ਸ਼ੁਰੂਆਤ ਕੀਤੀ ਹੈ। ਜਿਸ ਤਹਿਤ ਦੇ ਆਪ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਬਠਿੰਡਾ-ਮਾਨਸਾ ਜ਼ਿਲ੍ਹੇ ਦੇ 50 ਪਰਿਵਾਰਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਦੋਂ ਕਿ 20 ਤੋਂ ਵੱਧ ਪਰਿਵਾਰਾਂ ਨੂੰ ਇੱਕੋ ਵਾਰ 50 ਹਜ਼ਾਰ ਰੁਪਏ ਉਕਾ-ਪੁੱਕਾ ਸਹਾਇਤਾ ਦੇਣ ਦਾ ਪ੍ਰੋਗਰਾਮ ਉਲੀਕਿਆ ਹੈ। ਉਨ੍ਹਾਂ ਕਿਹਾ ਕਿ ਇਸ ਰਕਮ ਅਤੇ ਪਰਿਵਾਰਾਂ ਦੀ ਗਿਣਤੀ ਨੂੰ ਛੇਤੀ ਹੀ ਵਧਾਇਆ ਜਾ ਰਿਹਾ ਹੈ।
ਖਹਿਰਾ ਨੇ ਐਲਾਨ ਕਰਦਿਆਂ ਕਿਹਾ ਕਿ ‘ਆਪ’ ਪਰਵਾਸੀ ਪੰਜਾਬੀਆਂ ਦੀ ਮੱਦਦ ਨਾਲ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ...Aug 30

ਸਿਰਮੌਰ ਸ਼ਾਇਰ ਡਾ. ਸੁਰਜੀਤ ਪਾਤਰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਨਿਯੁਕਤ

Share this News

ਚੰਡੀਗੜ੍ : ਆਖ਼ਰ ਉਹੀ ਹੋਇਆ ਜਿਸ ਦੀ ਉਮੀਦ ਸੀ। ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸ਼ੀਰਵਾਦ ਸਦਕਾ ਪੰਜਾਬ ਕਲਾ ਪ੍ਰੀਸ਼ਦ ਦੇ ਅਹਿਮ ਅਹੁਦੇ ‘ਤੇ ਬਿਰਾਜਮਾਨ ਹੋਈ ਉਘੀ ਐਂਕਰ ਸਤਿੰਦਰ ਸੱਤੀ ਨੂੰ ਲਾਂਭੇ ਕਰਦਿਆਂ ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਨੂੰ ਕਲਾ ਪ੍ਰੀਸ਼ਦ ਦਾ ਮੈਂਬਰ ਨਿਯੁਕਤ ਕਰ ਦਿਤਾ ਹੈ। ਵੈਸੇ ਵੀ ਸਿਆਸਤ ਦਾ ਦਸਤੂਰ ਹੈ ਕਿ ਸੱਤਾ ਪਲਟਣ ਤੋਂ ਬਾਅਦ ਸਿਆਸੀ ਮੇਹਰਬਾਨੀ ਵਾਲੀ ਕੁਰਸੀ ‘ਤੇ ਸੱਤਾ ਧਿਰ ਬਹੁਤਾ ਚਿਰ ਵਿਰੋਧੀ ਨੂੰ ਟਿੱਕ ਕੇ ਬੈਠਣ ਨਹੀਂ ਦਿੰਦੀ। ਪੰਜਾਬ ‘ਚ ਸੱਤਾ ਪਰਵਰਤਨ ਤੋਂ ਬਾਅਦ ਸਿਆਸੀ ਲਾਹਾ ਲੈਣ ਲਈ ਪਿਛਲੀ ਅਕਾਲੀ ਭਾਜਪਾ ਸਰਕਾਰ ਦੁਆਰਾ ਪੰਜਾਬ ਕਲਾ ਪ੍ਰੀਸ਼ਦ ਦੀ ਨਿਯੁਕਤ ਕੀਤੀ ਸਤਿੰਦਰ ਸੱਤੀ ...Aug 17

ਸਰਕਾਰਾਂ ਵਲੋਂ ਕੀਤੀ ਬਰਬਾਦੀ ਦੇਖ ਕੇ ਮਹਾਨ ਸ਼ਹੀਦਾਂ ਦੀਆਂ ਰੂਹਾਂ ਤੜਫਦੀਆਂ ਹੋਣਗੀਆਂ  - ਭਗਵੰਤ ਮਾਨ

Share this News

ਖੰਨਾ : ਇੱਥੇ ਦੇ ਗੋਆ ਦੀ ਆਜ਼ਾਦੀ ‘ਚ ਅਹਿਮ ਰੋਲ ਅਦਾ ਕਰਨ ਵਾਲੇ ਪਿੰਡ ਈਸੜੂ ਦੇ ਸਪੂਤ ਸ਼ਹੀਦ ਕਰਨੈਲ ਸਿੰਘ ਅਤੇ ਕਿਸਾਨ ਆਗੂ ਸ਼ਹੀਦ ਭੁਪਿੰਦਰ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਉੱਤੇ ਪੰਜਾਬ ਦੀ ‘ਆਪ’ ਅਤੇ ਲੋਕ ਇਨਸਾਫ਼ ਪਾਰਟੀ ਦੀ ਸਾਂਝੀ ਰਿਕਾਡਤੋੜ ਇਕੱਠ ਵਾਲੀ ਸ਼ਹੀਦੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕਨਵੀਨਰ ਭਗਵੰਤ ਮਾਨ ਨੇ ਕਿਹਾ ਹੈ ਕਿ ਭਾਰਤ ਛੱਡੋ ਅੰਦੋਲਨ ‘ਤੇ ਸੰਸਦ ‘ਚ ਚਰਚਾ ਦੌਰਾਨ ਆਜ਼ਾਦੀ ਲਈ 90 ਫ਼ੀਸਦੀ ਤੋਂ ਵੱਧ ਸ਼ਹੀਦੀਆਂ ਦੇਣ ਵਾਲੇ ਪੰਜਾਬੀਆਂ ਨੂੰ ਨਜ਼ਰਅੰਦਾਜ਼ ਕਰਕੇ ਸਾਡੇ ਸ਼ਹੀਦਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ। ਦੇਸ਼ ਦੀਆਂ ਸਰਕਾਰਾਂ ਵੱਲੋਂ ਕੀਤੀ ਬਰਬਾਦੀ ਦੇਖ ਕੇ ਅੱਜ ਸਾਡੇ ਮਹਾਨ ਸ਼ਹੀਦਾਂ ਦੀਆਂ ਰੂਹਾਂ ਤੜਫ਼ਦੀਆਂ ਦੀਆਂ ਹੋਣਗੀਆਂ ਕਿ ਅੱਜ ...
[home] [1] 2 3  [next]1-10 of 21


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved