Punjab News Section

Monthly Archives: SEPTEMBER 2014


Sep 30

ਮਨਪ੍ਰੀਤ ਬਾਦਲ ਨੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਜਥੇਬੰਧਕ ਢਾਂਚੇ ਦਾ ਐਲਾਨ ਕੀਤਾ

Share this News

ਜਲੰਧਰ : ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਧਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਯਾਦ ਰਹੇ ਲੋਕ ਸਭਾ ਚੋਣਾਂ ਦੌਰਾਨ ਪੀਪਲਜ਼ ਪਾਰਟੀ ਆਫ਼ ਪੰਜਾਬ ਦਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਸੀ। ਨਵੇਂ ਗਠਨ ਜਥੇਬੰਦਕ ਢਾਂਚੇ ਵਿੱਚ 5 ਸੀਨੀਅਰ ਮੀਤ ਪ੍ਰਧਾਨ, 10 ਮੀਤ ਪ੍ਰਧਾਨ, 26 ਜ਼ਿਲ੍ਹਾ ਪ੍ਰਧਾਨ, 34 ਜਨਰਲ ਸਕੱਤਰ, 26 ਸਕੱਤਰ ਤੇ 51 ਸੈਂਟਰ ਕਮੇਟੀ ਮੈਂਬਰਾਂ ਤੋਂ ਇਲਾਵਾ 2500 ਜਨਰਲ ਕੌਂਸਲ ਮੈਂਬਰਾਂ ਦੀ ਵੱਡੀ ਟੀਮ ਦਾ ਐਲਾਨ ਕੀਤਾ।
ਗੁਰਪ੍ਰੀਤ ਸਿੰਘ ਭੱਟੀ ਨੂੰ ਪਾਰਟੀ ਦਾ ਸਕੱਤਰ ਜਨਰਲ ਤੇ ਸੀਨੀਅਰ ਆਗੂ ਡਾ. ਨਵਜੋਤ ਸਿੰਘ ਦਾਹੀਆ ਨੂੰ ਪਾਰਟੀ ਦਾ ਪ੍ਰੈੱਸ ਸਕੱਤਰ ਬਣਾਇਆ ਗਿਆ, ਜਦਕਿ ...Sep 30

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਛੋਟੀ ਭੈਣ ਦਾ ਦਿਹਾਂਤ

Share this News

ਹੁਸ਼ਿਆਰਪੁਰ : ਭਾਰਤ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਉਣ ਲਈ ਸ਼ਹੀਦੀ ਜਾਮ ਪੀਣ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਭੈਣ ਪ੍ਰਕਾਸ਼ ਕੌਰ ਦਾ ਐਤਵਾਰ ਰਾਤ ਕੈਨੇਡਾ ਦੇ ਟੋਰਾਂਟੋ ਸ਼ਹਿਰ 'ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹ 95 ਸਾਲ ਦੇ ਸਨ। ਸ੍ਰੀਮਤੀ ਪ੍ਰਕਾਸ਼ ਕੌਰ ਦੇ ਜਵਾਈ ਹਰਭਜਨ ਸਿੰਘ ਢੱਟ ਨਿਵਾਸੀ ਕੰਧਾਲਾ ਜੱਟਾਂ ਗੜ੍ਹਦੀਵਾਲਾ ਨੇ ਉਹਨਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ (ਪ੍ਰਕਾਸ਼ ਕੌਰ) ਆਪਣੇ ਬੇਟਿਆਂ ਰੁਪਿੰਦਰ ਸਿੰਘ ਤੇ ਹਕੂਮਤ ਸਿੰਘ ਕੋਲ ਰਹਿ ਰਹੇ ਸਨ। ਪ੍ਰਕਾਸ਼ ਕੌਰ ਦੀ ਵੱਡੀ ਬੇਟੀ ਪਰਮਿੰਦਰ ਕੌਰ ਵੀ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਰਹਿੰਦੀ ਹੈ। ਪੰਜ ਭਰਾਵਾਂ ਤੇ ਤਿੰਨ ਭੈਣਾਂ ਵਿਚੋਂ ਪ੍ਰਕਾਸ਼ ਕੌਰ ਵਿਚਕਾਰਲੀ ...Sep 30

ਬਾਦਲ ਸਿਆਸਤ 'ਚ ਵਿਅਕਤੀਗਤ ਹਿੱਤ ਲਈ ਹਨ ਜਾਂ ਲੋਕ ਹਿੱਤ ਲਈ - ਕੈਪਟਨ ਅਮਰਿੰਦਰ

Share this News

ਚੰਡੀਗੜ੍ਹ : ਲੋਕ ਸਭਾ 'ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਉਹ ਸਿਆਸਤ 'ਚ ਲੋਕਾਂ ਦੇ ਹਿੱਤ ਪੂਰੇ ਕਰਨ ਲਈ ਹਨ ਜਾਂ ਫਿਰ ਆਪਣੇ ਤੇ ਆਪਣੇ ਪਰਿਵਾਰ ਦੇ ਹਿੱਤ ਪੂਰੇ ਕਰਨ ਲਈ। ਕੈਪਟਨ ਅਮਰਿੰਦਰ ਨੇ ਬਾਦਲ ਵੱਲੋਂ ਵਾਰ ਵਾਰ ਕੀਤੇ ਜਾਂਦੇ ਦਾਅਵਿਆਂ ਕਿ ਉਨ੍ਹਾਂ ਦੇ ਚੌਟਾਲਿਆਂ ਨਾਲ ਹਰਿਆਣਾ 'ਚ ਵਿਅਕਤੀਗਤ ਤੇ ਪਰਿਵਾਰਿਕ ਸਬੰਧ ਹਨ ਜਿਨ੍ਹਾਂ ਨੂੰ ਉਹ ਅਣਗੌਲਾ ਨਹੀਂ ਕਰ ਸਕਦੇ ਅਤੇ ਇਸ ਕਾਰਨ ਉਨ੍ਹਾਂ ਨੂੰ ਭਾਜਪਾ ਦਾ ਵਿਰੋਧ ਕਰਨਾ ਪੈ ਰਿਹਾ ਹੈ, ਨਹੀਂ ਤਾਂ ਉਨ੍ਹਾਂ ਦਾ ਪੰਜਾਬ ਅਤੇ ਕੇਂਦਰ 'ਚ ਭਾਜਪਾ ਨਾਲ ਗਠਜੋੜ ਹੈ ...Sep 30

ਕੁਵੈਤ ਦੀ ਖੈਤਾਨ ਜੇਲ ਵਿੱਚ ਬੰਦ ਪੰਜਾਬੀਆਂ ਨੇ ਲਾਈ ਮਦਦ ਦੀ ਗੁਹਾਰ

Share this News

ਬਾਘਾ ਪੁਰਾਣਾ : 22 ਸਤੰਬਰ ਨੂੰ ਸਵੇਰੇ 2 ਵਜੇ ਬੱਸ ਰਾਹੀਂ ਕੰਮ ਤੇ ਜਾ ਰਹੇ 20-25 ਦੇ ਕਰੀਬ ਪੰਜਾਬੀ ਨੌਜਵਾਨਾਂ ਨੂੰ ਪੁਲਿਸ ਨੇ ਤਫਤੀਸ਼ ਦੇ ਬਹਾਨੇ ਫੜ ਕੇ ਜੇਲ ਵਿੱਚ ਬੰਦ ਕਰ ਦਿੱਤਾ ਹੈ। ਕੁਵੈਤ ਦੀ ਖੈਤਾਨ ਜੇਲ ਵਿੱਚ 20-25 ਦੇ ਕਰੀਬ ਨੌਜਵਾਨ ਬੰਦ ਹਨ ਪਰ ਉਨ੍ਹਾਂ ਦੀ ਅਜੇ ਤੱਕ ਕਿਸੇ ਨੇ ਵੀ ਬਾਂਹ ਨਹੀਂ ਫੜੀ। ਇਸ ਸਬੰਧੀ ਜੇਲ ਵਿੱਚ ਬੰਦ ਨੌਜਵਾਨਾਂ ਨੇ ਸਾਡੇ ਪ੍ਰਤਿਨਿਧੀ ਰਾਹੀਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੀ ਮਦਦ ਕਰਨ ਉਨ੍ਹਾਂ ਕੋਲ ਵੀਜ਼ੇ ਵੀ ਹਨ ਪਰ ਉਨ੍ਹਾਂ ਨੂੰ ਕੁਵੈਤ ...Sep 30

ਖਾਲਿਸਤਾਨੀਆਂ ਨੇ ਪਾਕਿ 'ਚ ਸਰਗਰਮੀਆਂ ਕੀਤੀਆਂ ਤੇਜ਼

Share this News

ਜਲੰਧਰ : ਖਾਲਿਸਤਾਨੀਆਂ ਨੇ ਪਾਕਿਸਤਾਨ 'ਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਖਾਲਿਸਤਾਨੀਆਂ ਨੇ ਤਾਲਿਬਾਨੀਆਂ ਨਾਲ ਪਹਿਲਾਂ ਹੀ ਹੱਥ ਮਿਲਾਇਆ ਹੋਇਆ ਹੈ। ਹੁਣ ਖਾਲਿਸਤਾਨੀਆਂ ਨੇ ਪਾਕਿ 'ਚ ਪਹਿਲਾਂ ਸਿੱਖ ਪੁਲਸ ਅਧਿਕਾਰੀ ਦੀ ਪਤਨੀ 'ਤੇ ਹਮਲਾ ਕੀਤਾ ਹੈ। ਪਾਕਿ ਪੰਜਾਬ ਪੁਲਸ 'ਚ ਪੁਲਸ ਅਧਿਕਾਰੀ ਗੁਲਾਬ ਸਿੰਘ ਦੀ ਪਤਨੀ ਪਰਮਜੀਤ ਕੌਰ ਇਸ ਹਮਲੇ 'ਚ ਜ਼ਖ਼ਮੀ ਹੋ ਗਈ। ਇਸ ਹਮਲੇ 'ਚ ਸਿੱਖ ਯੂਥ ਫੈਡਰੇਸ਼ਨ ਅਤੇ ਖਾਲਿਸਤਾਨ ਲਿਬ੍ਰੇਸ਼ਨ ਫੋਰਸ ਦੇ ਅੱਤਵਾਦੀਆਂ ਦਾ ਹੱਥ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਾਕਿ 'ਚ ਪੁਲਸ ਨੇ ਅਜੇ ਤਕ ਕਿਸੇ ਵੀ ਖਾਲਿਸਤਾਨੀ ਅੱਤਵਾਦੀਆਂ 'ਤੇ ਕੇਸ ਦਰਜ ਨਹੀਂ ਕੀਤਾ ਹੈ। ਸੁਰੱਖਿਆ ਏਜੰਸੀਆਂ ਨਾਲ ਜੁੜੇ ਅਧਿਕਾਰੀਆਂ ਦਾ ...Sep 30

ਅਕਾਲੀ ਦਲ - ਭਾਜਪਾ ਗਠਜੋੜ ਨਾਜ਼ੁਕ ਮੋੜ 'ਤੇ

Share this News

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਅਤੇ ਸ਼ਿਵ ਸੈਨਾ ਬਾਲ ਠਾਕਰੇ ਦਾ 25 ਸਾਲਾਂ ਤੋਂ ਬਣਿਆ ਗਠਜੋੜ ਟੁੱਟ ਜਾਣ ਤੋਂ ਬਾਅਦ ਹੁਣ ਇਹ ਚਰਚਾ ਚੱਲ ਪਈ ਹੈ ਕਿ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਵਿੱਚ ਵੀ ਤਰੇੜਾਂ ਆ ਸਕਦੀਆਂ ਹਨ। ਸਿਆਸੀ ਹਲਕਿਆਂ ਵਿੱਚ ਚਰਚਾ ਇਹ ਹੈ ਕਿ ਅਕਾਲੀ ਦਲ - ਭਾਜਪਾ ਗਠਜੋੜ ਵੀ ਨਾਜ਼ੁਕ ਮੋੜ 'ਤੇ ਹੈ। ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਹਰਿਆਣਾ 'ਚ ਕੁਲਦੀਪ ਬਿਸ਼ਨੋਈ ਦੀ ਅਗਵਾਈ ਵਾਲੀ ਹਰਿਆਣਾ ਜਨਹਿੱਤ ਕਾਂਗਰਸ ਨਾਲ ਗਠਜੋੜ ਖ਼ਤਮ ਕਰ ਦਿੱਤਾ ਸੀ, ਜਿਸ ਕਾਰਨ ਹੁਣ ਭਾਜਪਾ ਦਾ ਅਕਸ ਇਹ ਬਣਦਾ ਜਾ ਰਿਹਾ ਹੈ ਕਿ ਭਾਜਪਾ ਗਠਜੋੜ ਦੀ ਨੀਤੀ ਨੂੰ ਤਿਲਾਂਜਲੀ ਦੇ ਰਹੀ ਹੈ ਜਿਸ ...Sep 30

ਭਾਜਪਾ ਨੇ ਮੈਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ - ਭਗਵੰਤ ਮਾਨ

Share this News

ਜਲੰਧਰ : ਕਾਮੇਡੀ ਕਲਾਕਾਰ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਨੇ ਮੈਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਅਤੇ ਕੈਬਨਿਟ ਮੰਤਰੀ ਬਣਾਉਣ ਦੀ ਪੇਸ਼ਕਸ਼ ਹੋਈ ਜਿਸ ਨੂੰ ਮੈਂ ਠੁਕਰਾ ਦਿੱਤਾ ਸੀ।
ਸ੍ਰੀ ਭਗਵੰਤ ਮਾਨ ਅੱਜ ਇੱਥੇ ਅਪਣੀ ਆਉਣ ਵਾਲੀ ਫ਼ਿਲਮ 'ਪੁਲਿਸ ਇਨ ਪਾਲੀਵੁਡ-ਬੱਲੇ ਬੱਲੇ' ਦੀ ਪ੍ਰਮੋਸ਼ਨ ਕਰਨ ਲਈ ਪੁੱਜੇ ਸਨ। ਇਹ ਫ਼ਿਲਮ 10 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਸ੍ਰੀ ਮਾਨ ਨੇ ਕਿਹਾ ਕਿ ਭਾਜਪਾ ਨੇ ਇੱਕ ਸਿੱਖ ਆਈ.ਏ.ਐੱਸ. ਅਧਿਕਾਰੀ ਜੋ ਹੁਣ ਰਿਟਾਇਰਡ ਹੋ ਚੁੱਕਾ ਹੈ ਤੇ ਪਾਰਲੀਮੈਂਟ ਵਿੱਚ ਕੰਮ ਕਰਦਾ ਹੈ, ਨੂੰ ਮੇਰੇ ਕੋਲ ਭੇਜਿਆ ਸੀ। ਉਸ ਨੇ ਮੈਨੂੰ ਕਿਹਾ ਕਿ ਮੈਨੂੰ ਪਾਰਟੀ ਹਾਈ ਕਮਾਨ ਨੇ ...Sep 23

ਅਕਾਲੀ ਦਲ ਦੇ ਨਵੇਂ ਢਾਂਚੇ 'ਚ ਟਕਸਾਲੀ ਅਕਾਲੀਆਂ ਦੇ ਪਰਵਾਰਾਂ ਲਈ ਕੋਈ ਥਾਂ ਨਹੀਂ - ਬੀਬੀ ਬਰਨਾਲਾ

Share this News

ਬਰਨਾਲਾ : ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਚਲੇ ਜਾਣ ਨਾਲ ਪਰਵਾਰ ਅਤੇ ਕੌਮ ਨੂੰ ਭਾਰੀ ਘਾਟਾ ਪਿਆ ਹੈ, ਜਿਹਡ਼ਾ ਸ਼ਾਇਦ ਕਦੇ ਵੀ ਪੂਰਾ ਨਹੀਂ ਹੋਵੇਗਾ।
ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ, ਲੌਂਗੋਵਾਲ ਦੇ ਕੌਮੀ ਪ੍ਰਧਾਨ ਬੀਬੀ ਸੁਰਜੀਤ ਕੌਰ ਬਰਨਾਲਾ ਨੇ ਕਹੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 'ਤੇ ਜਦ ਬਾਦਲ ਪਰਵਾਰ ਕਾਬਜ਼ ਹੋ ਗਿਆ ਤਾਂ ਸੱਚ ਬੋਲਣ ਤੇ ਜੁਅਰਤ ਨਾਲ ਗੱਲ ਕਰਨ ਵਾਲੇ ਆਗੂਆਂ ਨੂੰ ਪਾਸੇ ਕੀਤਾ ਜਾਣ ਲੱਗਾ। ਬੀਬੀ ਬਰਨਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਜਥੇਬੰਦਕ ਢਾਂਚੇ ਵਿਚ ਜਥੇਦਾਰ ਗੁਰਚਰਨ ਸਿੰਘ ਟੌਹਡ਼ਾ ਅਤੇ ਜਗਦੇਵ ਸਿੰਘ ਤਲਵੰਡੀ ਦੇ ...Sep 23

ਲਾਹੌਰ ਦੇ ਹਿੰਦੂ ਨਹੀਂ ਕਰ ਸਕਣਗੇ ਮ੍ਰਿਤਕਾਂ ਦਾ ਦਾਹ ਸਸਕਾਰ - ਕੋਛਡ਼

Share this News

ਅੰਮ੍ਰਿਤਸਰ  : ਲਾਹੌਰ ’ਚ ਰਹਿੰਦੇ ਹਿੰਦੂਆਂ ਲਈ ‘ਦਾਹ-ਸੰਸਕਾਰ’ ਸ਼ਬਦ ਕਿਸੇ ਸ੍ਰਾਪ ਤੋਂ ਘੱਟ ਨਹੀਂ ਹੈ, ਕਿਉਂਕਿ ਉਹਨਾਂ ਨੂੰ ਆਪਣੇ ਸਗੇ-ਸੰਬੰਧੀ ਦੀ ਮੌਤ ਦੇ ਦੁਖ਼ ਤੋਂ ਕੀਤੇ ਵਧੇਰੇ ਇਹ ਗਲ ਪ੍ਰੇਸ਼ਾਨ ਕਰਦੀ ਹੈ ਕਿ ਉਹ ਮ੍ਰਿਤਕ ਦਾ ਅੰਤਿਮ ਸਸਕਾਰ ਕਿਥੇ ਅਤੇ ਕਿਵੇਂ ਕਰਨਗੇ।ਪਾਕਿਸਤਾਨੀ ਹਿੰਦੂ-ਸਿੱਖਾਂ ਅਤੇ ਉਨ੍ਹਾਂ ਨਾਲ ਸੰਬੰਧਿਤ ਧਾਰਮਿਕ ਤੇ ਵਿਰਾਸਤੀ ਸਮਾਰਕਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ’ਤੇ ਖੋਜ ਕਰਨ ਵਾਲੇ ਇਤਿਹਾਸਕਾਰ ਤੇ ਖੋਜਕਰਤਾ ਸ਼੍ਰੀ ਸੁਰਿੰਦਰ ਕੋਛਡ਼ ਨੇ ਇਹ ਜਾਣਕਾਰੀ ਦਿੰਦਿਆਂਦੱਸਿਆ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਲਾਹੌਰ ਦੇ ਅਲਗ-ਅਲਗ ਇਲਾਕਿਆਂ ਵਿਚ ਹਿੰਦੂਆਂ ਦੇ 11 ਸ਼ਮਸ਼ਾਨਘਾਟ ਸਨ, ਜਦੋਂਕਿ ਅੱਜ ਉਹਨਾਂ ਸਭ ’ਤੇ ਰਿਹਾਇਸ਼ੀ ਕਾਲੋਣੀਆਂ ਤੇ ਪਲਾਜ਼ੇ ਬਣ ਚੁਕੇ ਹਨ।ਜਿਸ ਕਾਰਣ ਲਾਹੌਰ ...Sep 23

ਇਸ਼ਕ ’ਚ ਅੰਨੀ ਔਰਤ ਨੇ ਜਿਉਂਦੇ ਪਤੀ ਨੂੰ ਨਹਿਰ ਵਿੱਚ ਸੁੱਟਿਆ

Share this News

ਬਾਘਾ ਪੁਰਾਣਾ  : ਕੋਈ ਔਰਤ ਇਸ਼ਕ ਵਿੱਚ ਅੰਨੀ ਹੋ ਕਿ ਇਸ ਕਦਰ ਵੀ ਗਿਰ ਸਕਦੀ ਹੈ ਕਿ ਪ੍ਰੇਮੀ ਨਾਲ ਮਿਲ ਕੇ ਉਹ ਆਪਣੇ ਪਤੀ ਨੂੰ ਨਸ਼ੀਲੀਆਂ ਗੋਲੀਆਂ ਦੇ ਕੇ,ਬੇਹੋਸ਼ੀ ਦੀ ਹਾਲਤ ਵਿੱਚ ਨਹਿਰ ਵਿੱਚ ਧੱਕਾ ਦੇ ਕੇ ਮਾਰ ਦੇਵੇ ਅਤੇ ਫਿਰ ਬੇਫਿਕਰ ਹੋ ਕੇ ਪ੍ਰੇਮੀ ਨਾਲ ਘੁੰਮਦੀ ਰਹੇ।ਜੀ ਹਾਂ ਇਸ ਤਰ੍ਹਾਂ ਦੀ ਹੀ ਦਰਦਨਾਕ ਘਟਨਾ ਵਾਪਰੀ ਹੈ ਨਜਦੀਕੀ ਪਿੰਡ ਭਲੂਰ ਦੇ ਬਿਜਲੀ ਮਕੈਨਿਕ ਗੁਰਸੇਵਕ ਸਿੰਘ ਪੁੱਤਰ ਜੋਗਿੰਦਰ ਸਿੰਘ ਪੁੱਤਰ ਬਾਬੂ ਸਿੰਘ ਨਾਲ। ਜਿਸ ਦੀ ਪਤਨੀ ਰਮਨਦੀਪ ਕੌਰ ਨੇ ਉਸ ਨਾਲ ਇਸ ਕਦਰ ਧੋਖਾ ਕੀਤਾ ਕਿ ਉਸ ਨੂੰ ਜਾਨ ਤੋਂ ਹੱਥ ਧੋਣੇ ਪਏ। ਉਕਤ ਘਟਨਾ ਬਾਰੇ ਪਿੰਡ ਭਲੂਰ ਦੇ ਸਰਪੰਚ ਬੋਹਡ਼ ...
[home] [1] 2 3 4  [next]1-10 of 36


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved