Punjab News Section

Monthly Archives: SEPTEMBER 2015


Sep 24

ਬਠਿੰਡੇ 'ਚ ਧਰਨੇ 'ਤੇ ਬੈਠੇ ਕਿਸਾਨ ਨੇ ਦੁਖੀ ਹੋ ਕੇ ਖਾਧੀ ਜ਼ਹਿਰ

Share this News

ਬਠਿੰਡਾ : ਪਿਛਲੇ ਕਈ ਦਿਨਾਂ ਤੋਂ ਚਿੱਟੀ ਮੱਖੀ ਕਾਰਨ ਖਰਾਬ ਹੋਏ ਨਰਮੇ ਦੀ ਫਸਲ ਦਾ ਮੁਆਵਜ਼ਾ ਲੈਣ ਲਈ ਧਰਨੇ 'ਤੇ ਬੈਠੇ ਕਿਸਾਨਾਂ 'ਚੋਂ ਇਕ ਕਿਸਾਨ ਨੇ ਦੁਖੀ ਹੋ ਕੇ ਬੀਤੀ ਰਾਤ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। 
ਜਾਣਕਾਰੀ ਦਿੰਦਿਆਂ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਸੁਖਮੰਦਰ ਸਿੰਘ ਨੇ ਦੱਸਿਆ ਮ੍ਰਿਤਕ ਕੁਲਦੀਪ ਸਿੰਘ ਪੁੱਤਰ ਠਾਣਾ ਸਿੰਘ ਵਾਸੀ ਪਿੰਡ ਚੁੱਘਾ ਕਲਾਂ ਕਿਸਾਨਾਂ ਵੱਲੋਂ ਲਗਾਏ ਧਰਨੇ 'ਚ ਪਿਛਲੇ 7 ਦਿਨਾਂ ਤੋਂ ਸ਼ਾਮਲ ਹੋ ਰਿਹਾ ਸੀ। ਕੁਲਦੀਪ ਆਪਣੀ ਨਰਮੇ ਦੀ ਫਸਲ ਪੂਰੀ ਤਰ੍ਹਾਂ ਖਰਾਬ ਹੋਣ ਕਾਰਨ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ। 
ਬੀਤੀ ਰਾਤ ਜਦੋਂ ਧਰਨੇ 'ਚ ਸ਼ਾਮਲ ਦੂਜੇ ਕਿਸਾਨਾਂ ਨੇ ਉਸ ਦੀ ਖਰਾਬ ਸਿਹਤ ਦੇਖੀ ਤਾਂ ਉਸ ...Sep 24

ਪੰਜ ਸਿੰਘ ਸਾਹਿਬਾਨਾਂ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦਾ ਵੱਡਾ ਫ਼ੈਸਲਾ

Share this News

ਅੰਮ੍ਰਿਤਸਰ : 2007 'ਚ ਦਸਮ ਪਾਤਸ਼ਾਹ ਦਾ ਸਵਾਂਗ ਰਚਾਉਂਦਿਆਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਆਪਣੀ ਗਲਤੀ ਸਬੰਧੀ ਮੁਆਫ਼ੀਨਾਮਾ ਭੇਜਣ ਉਪਰੰਤ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਦੌਰਾਨ ਕੀਤੀ ਗਈ ਵਿਚਾਰ ਮਗਰੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ ਕਰਨ ਦਾ ਵੱਡਾ ਫ਼ੈਸਲਾ ਕੀਤਾ ਹੈ। Sep 24

ਮੱਕੜ ਲਈ ਗਲੇ ਦੀ ਹੱਡੀ ਬਣ ਸਕਦੈ 'ਸ਼੍ਰੋਮਣੀ ਸੇਵਕ ਐਵਾਰਡ'

Share this News

ਅੰਮ੍ਰਿਤਸਰ : ਸਿੱਖ ਪੰਥ ਵਿੱਚ ਮਾਣ ਸਨਮਾਨ ਦੇਣ ਦੀ ਪਰੰਪਰਾ ਬੜੀ ਪੁਰਾਣੀ ਹੈ ਅਤੇ ਗੁਰੂ ਸਾਹਿਬ ਨੇ ਆਪਣੇ ਕਾਲ ਸਮੇਂ ਸੱਤਾ ਤੇ ਬਲੰਵਡ ਨੂੰ ਗੁਰੂ ਘਰ ਦੀ ਸੇਵਾ ਕਰਨ ਬਦਲੇ ਸਨਮਾਨ ਗੁਰੂ ਸਾਹਿਬ ਨੇ ਖੁਦ ਸਨਮਾਨ ਦੇ ਕੇ ਨਿਵਾਜ਼ਿਆ ਸੀ ਅਤੇ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਮੇਂ ਸਮੇਂ ਤੇ ਵੱਖ-ਵੱਖ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਕਰੀਬ 27 ਵਾਰ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਵੀ ਉਹਨਾਂ ਦੇ ਗੁਰਪਿਆਨਾ ਕਰ ਜਾਣ ਉਪਰੰਤ ਹੀ ਸਿੱਖ ਪੰਥ ਦਾ ਸਭ ਤੋਂ ਸਰਵੋਤਮ ਅਵਾਰਡ ''ਪੰਥ ਰਤਨ'' ਉਹਨਾਂ ਦੀ ਪੰਥ ਪ੍ਰਤੀ ਨਿਸ਼ਕਾਮ ਸੇਵਾ ਨਿਭਾਏ ਜਾਣ ਕਰਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਕਰੀਬ ...Sep 24

ਕੇਂਦਰ ਸਰਕਾਰ 'ਆਦਰਸ਼ ਗਰਾਮ' ਤਹਿਤ ਖਟਕੜ ਕਲਾਂ ਨੂੰ ਅਪਣਾਵੇਗੀ

Share this News

ਬੰਗਾ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਕੇਂਦਰ ਸਰਕਾਰ ਵੱਲੋਂ 'ਸਾਂਸਦ ਆਦਰਸ਼ ਗਰਾਮ' ਤਹਿਤ ਆਪਣਾਇਆ ਜਾ ਰਿਹਾ ਹੈ ਜਿਸ ਦਾ ਰਸਮੀ ਐਲਾਨ ਕੇਂਦਰ ਦੇ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਅਤੇ ਪੀਣ ਵਾਲੇ ਪਾਣੀ ਤੇ ਸੈਨੀਟੇਸ਼ਨ ਬਾਰੇ ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਖਟਕੜ ਕਲਾਂ ਪੁੱਜ ਕੇ ਖੁਦ ਕਰਨਗੇ। ਇਹ ਜਾਣਕਾਰੀ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੇ ਦਿੱਤੀ। ਉਹਨਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ 108ਵੇਂ ਜਨਮ ਦਿਨ ਮੌਕੇ ਸ਼ਹੀਦ ਦੀ ਯਾਦਗਾਰ 'ਤੇ ਨਤਮਸਤਕ ਹੋਣਗੇ ਅਤੇ ਇਸ ਮੌਕੇ ਜਨਤਕ ਸਮਾਗਮ ਨੂੰ ਸੰਬੋਧਨ ਕਰਨਗੇ। 
ਜ਼ਿਕਰਯੋਗ ਹੈ ਕਿ ਪ੍ਰੋ. ਚੰਦੂਮਾਜਰਾ ਨੇ ਕੇਂਦਰ ਸਰਕਾਰ ਦੀ ...Sep 24

ਪਾਕਿਸਤਾਨ ਲਈ ਜਾਸੂਸੀ ਕਰਦਾ ਸਾਬਕਾ ਫੌਜੀ ਗ੍ਰਿਫਤਾਰ

Share this News

ਅੰਮ੍ਰਿਤਸਰ : ਪਾਕਿਸਤਾਨ ਲਈ ਜਾਸੂਸੀ ਕਰਦੇ ਭਾਰਤੀ ਫੌਜ ਦੇ ਇੱਕ ਸਾਬਕਾ ਸੂਬੇਦਾਰ ਨੂੰ ਵਿਸ਼ੇਸ਼ ਕਾਰਵਾਈ ਦਸਤੇ ਵੱਲੋਂ ਕਾਬੂ ਕੀਤਾ ਗਿਆ ਹੈ, ਜੋ ਕਿ ਚੰਦ ਰੁਪਿਆਂ ਖਾਤਿਰ ਦੇਸ਼ ਨਾਲ ਗੱਦਾਰੀ ਕਰ ਰਿਹਾ ਸੀ। ਪੁਲਿਸ ਨੇ ਉਸ ਪਾਸੋਂ ਪਾਕਿਸਤਾਨ ਨੂੰ ਭੇਜੇ ਜਾਣ ਵਾਲੇ ਅਹਿਮ ਖੁਫ਼ੀਆ ਦਸਤਾਵੇਂ ਵੀ ਬਰਾਮਦ ਕੀਤੇ ਹਨ। ਉਕਤ ਵਿਅਕਤੀ ਪਾਸੋਂ ਪੁੱਛਗਿੱਛ ਕਰਨ ਲਈ ਪੁਲਿਸ ਨੇ ਉਸਦਾ 8 ਦਿਨਾਂ ਪੁਲਿਸ ਰਿਮਾਂਡ ਲਿਆ ਗਿਆ ਹੈ। ਸੈੱਲ ਵੱਲੋਂ ਗ੍ਰਿਫਤਾਰ ਕੀਤੇ ਉਕਤ ਜਾਸੂਸ ਦੀ ਸ਼ਨਾਖਤ ਸਰੂਪ ਸਿੰਘ ਵਾਸੀ ਪਿੰਡ ਯਸੇਲ ਥਾਣਾ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਮਿਲੇ ਵੇਰਵਿਆਂ ਅਨੁਸਾਰ ਇੰ: ਹਰਵਿੰਦਰਪਾਲ ਸਿੰਘ ਤੇ ਸਬ-ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਉਸਨੂੰ ਖੁਫ਼ੀਆ ਇਤਲਾਹ ਦੇ ਅਧਾਰ ...Sep 24

ਕਿਸਾਨ ਮੇਲਿਆਂ ਤੋਂ ਆਪੇ 'ਬੇਦਖ਼ਲ' ਹੋਏ ਅਕਾਲੀ ਆਗੂ

Share this News

ਮਾਨਸਾ : ਮਾਨਸਾ ਵਿੱਚ ਕੇਂਦਰੀ ਖੇਤੀਬਾੜੀ ਟੀਮ ਅਤੇ ਬਠਿੰਡਾ ਵਿੱਚ ਸਾਬਕਾ ਖੇਤੀ ਮੰਤਰੀ ਬਲਵਿੰਦਰ ਸਿੰਘ ਭੂੰਦੜ ਦੇ ਘਿਰਾਓ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਰਾਜ ਦੇ ਖੇਤੀਬਾੜੀ ਵਿਭਾਗ ਨੇ ਜ਼ਿਲ ੍ਹਾ ਪੱਧਰ ਦੇ ਕਿਸਾਨ ਮੇਲੇ 'ਕਿਸਾਨਾਂ ਦਾ ਗੁੱਸਾ' ਠੰਢਾ ਹੋਣ ਪਿੱਛੋਂ ਲਾਉਣ ਦਾ ਫ਼ੈਸਲਾ ਕੀਤਾ ਹੈ। ਵਿਭਾਗ ਵੱਲੋਂ ਖੇਤੀਬਾੜੀ ਮੰਤਰੀ ਤੋਤਾ ਸਿੰਘ ਸਮੇਤ ਸੱਤਾਧਾਰੀ ਧਿਰ ਦੇ ਸਿਆਸੀ ਨੇਤਾਵਾਂ ਨੂੰ ਫਿਲਹਾਲ ਕਿਸਾਨ ਮੇਲਿਆਂ ਤੋਂ ਦੂਰ ਰੱਖਣ ਦਾ ਅੰਦਰਖ਼ਾਤੇ ਫੈਸਲਾ ਕੀਤਾ ਗਿਆ ਹੈ। 
ਭਾਵੇਂ ਸਿਆਸੀ ਨੇਤਾਵਾਂ ਦੇ ਕਿਸਾਨ ਮੇਲਿਆਂ ਤੋਂ ਦੂਰ ਰਹਿਣ ਦੀ ਸਿੱਧੇ ਰੂਪ 'ਚ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਨਾ ਹੀ ਕੋਈ ਸਿਆਸੀ ਆਗੂ ਕਿਸਾਨ ਮੇਲੇ ਵਿੱਚ ਆਉਣ ਦੇ ...Sep 24

ਸੱਤ ਦਿਨਾਂ 'ਚ ਹੋਣ ਵਾਲਾ ਹੈ ਪੰਜਾਬ ਕਾਂਗਰਸ 'ਚ ਵੱਡਾ ਬਦਲਾਅ

Share this News

ਚੰਡੀਗੜ੍ਹ : ਪੰਜਾਬ ਕਾਂਗਰਸ ਵਿੱਚ ਸੂਬਾ ਕਾਂਗਰਸ ਪ੍ਰਧਾਨ ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਦਾ ਵੱਡਾ ਬਿਆਨ ਆਇਆ ਹੈ। ਰਾਜ ਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਵੱਡਾ ਬਦਲਾਅ ਕਰਨ ਦੀ ਤਿਆਰੀ 'ਚ ਹੈ ਅਤੇ ਇਹ ਬਦਲਾਅ ਅਗਲੇ ਸੱਤ ਦਿਨਾਂ ਵਿੱਚ ਹੋਣਾ ਤੈਅ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨਵੇਂ ਪੰਜਾਬ ਪ੍ਰਧਾਨ ਦਾ ਐਲਾਨ ਕਰੇਗੀ। ਭਾਵੇਂ ਵੇਰਕਾ ਨੇ ਅਗਲੇ ਚੁਣੇ ਜਾ ਰਹੇ ਕਾਂਗਰਸ ਪ੍ਰਧਾਨ ਦਾ ਨਾਂ ਨਹੀਂ ਲਿਆ ਪਰ ਇਸ ਗੱਲ 'ਤੇ ਮੋਹਰ ਲਗਾਈ ਹੈ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਕਾਂਗਰਸ 'ਚ ਬਦਲਾਅ ਦੇਖਣ ਨੂੰ ਮਿਲੇਗਾ। 
ਰਾਜ ਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਕਾਂਗਰਸ ਹਾਈਕਮਾਨ ਨੇ ਇਸ ਸਬੰਧੀ ...Sep 24

ਪੰਜਾਬ ਕਾਂਗਰਸ ਦਾ ਸੰਕਟ ਹੱਲ ਕਰਨ ਲਈ ਜਾਖੜ ਵੱਲੋਂ ਆਪਣੀ ਕੁਰਸੀ ਛੱਡਣ ਦੀ ਪੇਸ਼ਕਸ਼

Share this News

ਜਲੰਧਰ : ਪੰਜਾਬ 'ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਚੱਲ ਰਹੀ ਤਿੱਖੀ ਜੰਗ ਨੂੰ ਦੇਖਦਿਆਂ ਪਾਰਟੀ ਦਾ ਸੰਕਟ ਹੱਲ ਕਰਨ ਲਈ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਨੇ ਆਪਣੀ ਕੁਰਸੀ ਛੱਡਣ ਦੀ ਪੇਸ਼ਕਸ਼ ਕਰ ਦਿੱਤੀ ਹੈ। ਕਾਂਗਰਸੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਾਖੜ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਕੱਤਰ ਅਹਿਮਦ ਪਟੇਲ ਨੂੰ ਕਿਹਾ ਹੈ ਕਿ ਪੰਜਾਬ 'ਚ ਕਾਂਗਰਸ ਨੂੰ ਇਕਜੁੱਟ ਕਰਨ ਲਈ ਉਹ ਆਪਣਾ ਸੀ.ਐੱਲ.ਪੀ. ਅਹੁਦਾ ਤਿਆਗਣ ਲਈ ਤਿਆਰ ਹਨ, ਇਸ ਲਈ ਉਹ ਖੁਦ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਰਾਜ਼ੀ ਕਰ ਲੈਣਗੇ। ਜ਼ਿਕਰਯੋਗ ਹੈ ਕਿ ਕੈਪਟਨ ਨੇ ਕਾਂਗਰਸ ...Sep 24

ਪ੍ਰਤਾਪ ਸਿੰਘ ਬਾਜਵਾ ਨੂੰ ਹਾਈਕੋਰਟ ਦੀ ਸਖ਼ਤ ਝਾੜ

Share this News

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਡਰੱਗਸ ਦੇ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਪਟੀਸ਼ਨ 'ਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਦੋ ਟੁੱਕ ਸੁਣਾਉਂਦੇ ਹੋਏ ਕਿਹਾ ਹੈ ਕਿ ਸਿਆਸੀ ਲੋਕਾਂ ਅਤੇ ਸਿਆਸੀ ਪਾਰਟੀਆਂ ਦੀ ਮਦਦ ਨਹੀਂ ਚਾਹੀਦੀ ਹੈ, ਅਜਿਹੀਆਂ ਅਰਜੀਆਂ ਸਿਰਫ ਅਦਾਲਤ ਦਾ ਸਮਾਂ ਖਰਾਬ ਕਰਦੀਆਂ ਹਨ। ਨਾਲ ਹੀ ਅਦਾਲਤ ਨੇ ਕਿਹਾ ਹੈ ਕਿ ਸਿਆਸੀ ਲੋਕ ਵਿਧਾਨ ਸਭਾ ਅਤੇ ਸੰਸਦ 'ਚ ਆਪਣੀ ਜ਼ਿੰਮੇਵਾਰੀ ਨਿਭਾਉਣ। ਅਦਾਲਤ ਦੀ ਟਿੱਪਣੀ ਤੋਂ ਬਾਅਦ ਬਾਜਵਾ ਦੇ ਵਕੀਲ ਨੇ ਪਟੀਸ਼ਨ ਵਾਪਸ ਲੈ ਲਈ। 
ਉਥੇ ਹੀ ਮਾਮਲੇ 'ਚ ਅੱਜ ਬੀ.ਐੱਸ.ਐੱਫ. ਨੇ ਹਾਈਕੋਰਟ ਦੇ ਨੋਟਿਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸੀ.ਬੀ.ਆਈ. ਨੂੰ 12 ਐਨ.ਆਰ.ਆਈ. ਖਿਲਾਫ ਰੈਡ ਕਾਰਨਰ ਨੋਟਿਸ ਜਾਰੀ ...Sep 24

ਪੰਜਾਬ 'ਚ 1995 ਤੋਂ ਹੁਣ ਤੱਕ 1600 ਤੋਂ ਵੱਧ ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ

Share this News

ਜਲੰਧਰ : ਕੇਂਦਰੀ ਗ੍ਰਹਿ ਮੰਤਰਾਲੇ ਤਹਿਤ ਕੰਮ ਕਰਦੀ ਕੌਮੀ ਅਪਰਾਧ ਰਿਕਾਰਡ ਬਿਊਰੋ ਦਾ ਅਧਿਕਾਰਕ ਤੌਰ 'ਤੇ ਮੰਨਣਾ ਹੈ ਕਿ 1995 ਤੋਂ ਪੰਜਾਬ 'ਚ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਅਤੇ ਹੁਣ ਤੱਕ 1600 ਤੋਂ ਵੱਧ ਕਿਸਾਨਾਂ ਨੇ ਵੱਖ-ਵੱਖ ਕਾਰਨਾਂ ਕਰਕੇ ਖੁਦਕੁਸ਼ੀਆਂ ਕੀਤੀਆਂ ਹਨ। ਆਰ.ਟੀ.ਆਈ. ਐਕਟੀਵਿਸਟ ਸਤਪਾਲ ਗੋਇਲ ਨੇ ਕੌਮੀ ਅਪਰਾਧ ਰਿਕਾਰਡ ਬਿਊਰੋ ਤੋਂ ਜਨ ਸੂਚਨਾ ਅਧਿਕਾਰ ਐਕਟ ਦੇ ਤਹਿਤ ਪੁੱਛਿਆ ਸੀ ਕਿ ਦੇਸ਼ 'ਚ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ ਜਾਂ ਨਹੀਂ, ਇਸ ਦੇ ਜਵਾਬ 'ਚ ਬਿਊਰੋ ਦੇ ਜਨ ਸੂਚਨਾ ਅਧਿਕਾਰੀ ਕੇ.ਪੀ. ਉਦੇਸ਼ੰਕਰ ਨੇ ਦੱਸਿਆ ਕਿ 1995 'ਚ ਦੇਸ਼ 'ਚ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ...
[home] [1] 2 3  [next]1-10 of 29


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved