Punjab News Section

Monthly Archives: SEPTEMBER 2016


Sep 23

ਸਤਿੰਦਰ ਸੱਤੀ 'ਤੇ ਸੁਖਬੀਰ ਦੀ ਮੇਹਰ

Share this News

ਚੰਡੀਗੜ੍ਹ : ਪੰਜਾਬ ਸਰਕਾਰ ਸਤਿੰਦਰ ਸੱਤੀ 'ਤੇ ਮਿਹਰਬਾਨ ਹੋਈ ਹੈ। ਗਾਇਕਾ ਤੇ ਟੀ.ਵੀ.ਐਂਕਰ ਸਤਿੰਦਰ ਸੱਤੀ ਪੰਜਾਬ ਕਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਚੁਣੀ ਗਈ ਹੈ। ਸੱਤੀ ਦੀ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨਾਲ ਨੇੜਤਾ ਮੰਨੀ ਜਾਂਦੀ ਹੈ। ਸੂਤਰਾਂ ਮੁਤਾਬਕ ਇਸ ਗੱਲ ਦਾ ਹੀ ਉਨ੍ਹਾਂ ਨੂੰ ਲਾਹਾ ਮਿਲਿਆ ਹੈ। ਉਂਜ ਸੱਤਾ ਦਾ ਕਲਾ ਤੇ ਸਾਹਿਤ ਨਾਲ ਕੋਈ ਖਾਸ ਵਾਸਤਾ ਨਹੀਂ ਹੈ। 
ਸੱਤੀ ਤੋਂ ਇਲਾਵਾ ਪੰਜਾਬੀ ਦੇ ਲੇਖਕ ਲਖਵਿੰਦਰ ਸਿੰਘ ਜੌਹਲ ਜਨਰਲ ਸਕੱਤਰ ਚੁਣੇ ਗਏ ਹਨ, ਜਦਕਿ ਇੰਜਨੀਅਰ ਸੁਰਿੰਦਰ ਸਿੰਘ ਵਿਰਦੀ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ ਉਪ ਚੇਅਰਮੈਨ ਐਲਾਨਿਆ ਗਿਆ ਹੈ। ਨਵੇਂ ਨਿਯੁਕਤ ਹੋਏ ਅਹੁਦੇਦਾਰਾਂ ਦੀ ਨਿਯੁਕਤੀ ਕਰਨ ਦਾ ਫ਼ੈਸਲਾ ਪੰਜਾਬ ਕਲਾ ਪ੍ਰੀਸ਼ਦ ਦੀ ਜਨਰਲ ਬਾਡੀ ਵੱਲੋਂ ਸੈਕਟਰ-16 ...Sep 23

ਗਗਨਜੀਤ ਬਰਨਾਲਾ ਸੂਬਾ ਕਾਂਗਰਸ ਦੇ ਮੀਤ ਪ੍ਰਧਾਨ ਨਿਯੁਕਤ

Share this News

ਧੂਰੀ : ਵਿਧਾਨ ਸਭਾ ਹਲਕਾ ਧੂਰੀ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਸੁਰਜੀਤ ਸਿੰਘ ਬਰਨਾਲਾ ਦੇ ਸਪੁੱਤਰ ਸ. ਗਗਨਜੀਤ ਸਿੰਘ ਬਰਨਾਲਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਹਾਈਕਮਾਂਡ ਨੇ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਨਾਲ ਪੰਜਾਬ ਵਿੱਚ ਵਸਦੇ ਬਰਨਾਲਾ ਪਰਿਵਾਰ ਦੇ ਸਮਰਥਕਾਂ ਵਿੱਚ ਆਮ ਕਰ ਕੇ ਅਤੇ ਵਿਧਾਨ ਸਭਾ ਹਲਕਾ ਧੂਰੀ ਅਤੇ ਬਰਨਾਲਾ ਵਿੱਚ ਇਸ ਪਰਵਾਰ ਦੇ ਸਹਿਯੋਗੀ ਅਤੇ ਕਾਂਗਰਸ ਪਾਰਟੀ ਦੇ ਸਮੂਹ ਵਰਕਰਾਂ ਵਿੱਚ ਖ਼ਾਸ ਕਰਕੇ ਵਿਆਪਕ ਖ਼ੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਇਸ ਨਿਯੁਕਤੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਸ. ਗਗਨਜੀਤ ਸਿੰਘ ਬਰਨਾਲਾ ਨੇ ...Sep 23

ਨਵਜੋਤ ਸਿੰਘ ਸਿੱਧੂ ਨੇ ਫੇਰ ਬਦਲਿਆ 'ਸਿਆਸੀ ਪੈਂਤੜਾ'

Share this News

ਅੰਮ੍ਰਿਤਸਰ : ਸਾਬਕਾ ਕ੍ਰਿਕਟਰ ਅਤੇ ਆਵਾਜ਼-ਏ-ਪੰਜਾਬ ਫਰੰਟ ਦੇ ਤੇਜ਼ ਤਰਾਰ ਆਗੂ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਉਹ ਨਵੀਂ ਸਿਆਸੀ ਪਾਰਟੀ ਨਹੀਂ ਬਣਾਉਣਗੇ ਕਿਉਂਕਿ ਇਸ ਦਾ ਫਾਇਦਾ ਅਕਾਲੀ ਦਲ ਅਤੇ ਕਾਂਗਰਸ ਨੂੰ ਹੋਵੇਗਾ। ਸਿੱਧੂ ਵੱਲੋਂ ਅਚਾਨਕ ਬਦਲੇ ਇਸ ਪੈਂਤੜੇ ਨਾਲ ਆਮ ਲੋਕਾਂ ਅਤੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛਿੜ ਗਈ ਹੈ। ਚੰਡੀਗੜ੍ਹ ਤੋਂ ਇੱਕ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਸਿਆਸੀ ਪਾਰਟੀ ਨਹੀਂ ਬਣਾਉਣਗੇ ਕਿਉਂਕਿ ਪਾਰਟੀ ਖੜ੍ਹੀ ਕਰਨ ਵਿੱਚ 2-3 ਸਾਲ ਦਾ ਸਮਾਂ ਲੱਗਦਾ ਹੈ। ਸਿੱਧੂ ਨੇ ਪਾਰਟੀ ਨਾ ਬਣਾਉਣ ਪਿੱਛੇ ਤਰਕ ਦਿੱਤਾ ਹੈ ਕਿ ਚੋਣਾਂ ਲਈ ਸਿਰਫ਼ ਤਿੰਨ ਮਹੀਨੇ ਬਾਕੀ ਹਨ ਤੇ ਇਸ ...Sep 23

ਪੰਜਾਬ ਪੁਲਿਸ ਵਿੱਚ ਸਿਪਾਹੀ ਭਰਤੀ ਦਾ ਰੇਟ 15 ਲੱਖ ਰੁਪਏ !

Share this News

ਚੰਡੀਗੜ੍ਹ : ਪੰਜਾਬ ਪੁਲਿਸ ਵਿੱਚ ਵੱਡੇ ਪੱਧਰ 'ਤੇ ਹੋ ਰਹੀ ਭਰਤੀ ਦੇ ਦੌਰ ਵਿੱਚ ਵੱਢੀਖੋਰੀ ਵੀ ਸ਼ੁਰੂ ਹੋ ਚੁੱਕੀ ਲਗਦੀ ਹੈ। ਪੰਜਾਬ ਪੁਲਿਸ ਦੇ ਐੱਸ.ਪੀ. ਰੈਂਕ ਦੇ ਅਧਿਕਾਰੀ ਉੱਤੇ ਪੁਲਿਸ ਭਰਤੀ ਲਈ ਪੈਸਾ ਲੈਣ ਦੇ ਦੋਸ਼ ਲੱਗੇ ਹਨ, ਜਿਸ ਦੀ ਲਿਖਤੀ ਸ਼ਿਕਾਇਤ ਡੀ.ਜੀ.ਪੀ. ਕੋਲ ਪਹੁੰਚ ਗਈ ਹੈ। 
ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਚੌਕਸੀ ਬਿਊਰੋ ਨੂੰ ਜਾਂਚ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਜਾਂਚ ਦੀ ਅਗਵਾਈ ਬਿਊਰੋ ਦੇ ਸੰਯੁਕਤ ਡਾਇਰੈਕਟਰ ਡਾਕਟਰ ਐਸ.ਭੂਪਤੀ (ਆਈ.ਪੀ.ਐਸ.) ਕਰ ਰਹੇ ਹਨ। ਇਹ ਸ਼ਿਕਾਇਤ ਟਰੇਨਿੰਗ ਸੈਂਟਰ 'ਚ ਤੈਨਾਤ ਐਸ.ਪੀ. ਸਰਬਜੀਤ ਸਿੰਘ ਵਿਰੁੱਧ ਆਈ ਹੈ। ਉਸ 'ਤੇ ਦੋਸ਼ ਹੈ ਕਿ ਉਸ ਨੇ ਦੋ ਉਮੀਦਵਾਰਾਂ ਨੂੰ ਪੰਜਾਬ ਪੁਲਿਸ ਵਿੱਚ ਬਤੌਰ ਸਿਪਾਹੀ ਭਰਤੀ ਕਰਵਾਉਣ ਦੇ ...Sep 23

ਨਵਜੋਤ ਸਿੱਧੂ ਇਸੇ ਮਹੀਨੇ 'ਦਾ ਕਪਿਲ ਸ਼ਰਮਾ ਸ਼ੋਅ' ਨੂੰ ਆਖ ਸਕਦੇ ਹਨ ਅਲਵਿਦਾ

Share this News

ਅੰਮ੍ਰਿਤਸਰ : ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਰਗਰਮ ਸਿਆਸਤ ਵਿੱਚ ਸ਼ਾਮਲ ਹੋਣ ਲਈ ਅਗਲੇ ਮਹੀਨੇ ਤੋਂ ਕਾਮੇਡੀ ਸ਼ੋਅ 'ਦਾ ਕਪਿਲ ਸ਼ਰਮਾ ਸ਼ੋਅ' ਨੂੰ ਅਲਵਿਦਾ ਆਖ ਸਕਦੇ ਹਨ। ਉਨ੍ਹਾਂ ਇਸ ਸਬੰਧ ਵਿੱਚ ਚੈਨਲ ਦੇ ਪ੍ਰਬੰਧਕਾਂ ਨੂੰ ਜਾਣੂ ਕਰਵਾ ਦਿੱਤਾ ਹੈ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸ੍ਰੀ ਸਿੱਧੂ ਨੇ ਬੀਤੇ ਦਿਨੀਂ ਆਵਾਜ਼-ਏ-ਪੰਜਾਬ ਨਾਂ ਦੇ ਸਿਆਸੀ ਫਰੰਟ ਦਾ ਐਲਾਨ ਕੀਤਾ ਸੀ, ਜਿਸ ਵਿੱਚ ਸ੍ਰੀ ਸਿੱਧੂ ਸਮੇਤ ਅਕਾਲੀ ਵਿਧਾਇਕ ਪ੍ਰਗਟ ਸਿੰਘ ਅਤੇ ਬੈਂਸ ਭਰਾ ਸ਼ਾਮਲ ਹਨ। ਐਲਾਨ ਕੀਤਾ ਸੀ, ਜਿਸ ਵਿੱਚ ਸ੍ਰੀ ਸਿੱਧੂ ਸਮੇਤ ਅਕਾਲੀ ਵਿਧਾਇਕ ਪ੍ਰਗਟ ਸਿੰਘ ਅਤੇ ਬੈਂਸ ਭਰਾ ਸ਼ਾਮਲ ਹਨ। ਇਸ ਫਰੰਟ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਵੀ ਐਲਾਨ ਕੀਤਾ ਗਿਆ ਹੈ। ...Sep 23

ਇੰਗਲੈਂਡ ਨੇ ਜਾਸੂਸੀ ਲਈ ਐੱਨ.ਆਰ.ਆਈ. ਪੰਜਾਬੀ ਦੇ ਸਰੀਰ 'ਚ ਕਰਵਾਏ ਯੰਤਰ ਫਿੱਟ

Share this News

ਜਲੰਧਰ : ਇੰਗਲੈਂਡ ਵਿੱਚ ਰਹਿਣ ਵਾਲੇ ਇੱਕ ਪੰਜਾਬੀ ਨੇ ਉੱਥੋਂ ਦੀ ਸਰਕਾਰ ਉੱਤੇ ਉਸ ਨੂੰ ਜਾਸੂਸੀ ਲਈ ਇਸਤੇਮਾਲ ਕਰਨ ਦਾ ਦੋਸ਼ ਲਗਾਇਆ ਹੈ। ਐੱਨ.ਆਰ.ਆਈ. ਦਾ ਦੋਸ਼ ਹੈ ਕਿ ਉਸ ਦੇ ਸਰੀਰ ਵਿੱਚ ਕੁਝ ਯੰਤਰ ਫਿੱਟ ਕੀਤੇ ਗਏ ਸਨ। ਮਾਮਲੇ ਤੋਂ ਪਰਦਾ ਉਸ ਸਮੇਂ ਚੁੱਕਿਆ ਗਿਆ ਜਦੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਕੇ.ਕੇ.ਯਾਦਵ ਕੋਲ ਗ੍ਰਹਿ ਮੰਤਰਾਲਾ ਦਾ ਇੱਕ ਪੱਤਰ ਮਿਲਿਆ। ਪੱਤਰ ਵਿੱਚ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤਾ ਕਿ ਸੰਸਾਰਪੁਰ ਦੇ ਰਹਿਣ ਵਾਲੇ ਐੱਨ.ਆਰ.ਆਈ. ਹਰਿੰਦਰਪਾਲ ਸਿੰਘ ਦੀ ਸਰਜਰੀ ਕਰਵਾ ਕੇ ਉਸ ਦੇ ਸਰੀਰ ਵਿੱਚ ਲੱਗੇ ਜਸੂਸੀ ਦੇ ਉਪਕਰਨ ਬਾਹਰ ਕਢਵਾਏ ਜਾਣ। 
ਇਹ ਸਰਜਰੀ ਮਿਲਟਰੀ ਹਸਪਤਾਲ ਵਿੱਚ ਹੋਵੇਗੀ। ਹਰਿੰਦਰਪਾਲ, ਸੰਸਾਰਪੁਰ ਦੇ ਮਸ਼ਹੂਰ ਓਲੰਪੀਅਨ ਅਰਜਨ ਐਵਾਰਡੀ ਜਗਜੀਤ ਸਿੰਘ ਦਾ ਬੇਟਾ ਹੈ। ...Sep 23

ਰਾਜੋਆਣਾ ਦਾ ਸਿੰਘ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੂੰ ਸਵਾਲ ?

Share this News

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੇ ਇੱਕ ਵਾਰ ਫਿਰ ਐਸ.ਜੀ.ਪੀ.ਸੀ. ਤੋਂ ਪੁੱਛਿਆ ਹੈ ਕਿ ਉਸ ਦੀ ਫਾਂਸੀ 'ਤੇ ਰੋਕ ਕਿਉਂ ਲਾਈ ਗਈ, ਜਦਕਿ ਉਸ ਨੇ ਆਪਣਾ ਜ਼ੁਰਮ ਕੌਮ ਦੀ ਖਾਤਰ ਕਬੂਲਿਆ ਸੀ।
ਰਾਜੋਆਣਾ ਲੰਬੇ ਸਮੇਂ ਤੋਂ ਕੇਂਦਰੀ ਗ੍ਰਹਿ ਮੰਤਰੀ ਸਮੇਤ ਸਮੁੱਚੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਆਪਣੀ ਫਾਂਸੀ 'ਤੇ ਲਾਈ ਰੋਕ ਦਾ ਕਾਰਨ ਪੁੱਛ ਰਿਹਾ ਹੈ। ਉਸ ਨੇ ਆਪਣੀ ਭੈਣ ਨੂੰ ਲਿਖੇ ਪੱਤਰ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਨੂੰ ਸਵਾਲ ਪੁੱਛਿਆ ਹੈ। ਉਨ੍ਹਾਂ ਪੁੱਛਿਆ ਹੈ ਕਿ ਜਦੋਂ ਸਾਲ 2012 ਵਿੱਚ ਉਸ ਨੂੰ ਫਾਂਸੀ ਦੀ ...Sep 23

ਸੁਪਰੀਮ ਕੋਰਟ ਵੱਲੋਂ 2011 'ਚ ਚੁਣੀ ਗਈ ਸ਼੍ਰੋਮਣੀ ਕਮੇਟੀ ਬਹਾਲ

Share this News

ਅੰਮ੍ਰਿਤਸਰ : ਸੁਪਰੀਮ ਕੋਰਟ ਨੇ 2011 ਵਿੱਚ ਚੁਣੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੂੰ ਬਹਾਲ ਕਰ ਦਿੱਤਾ ਚੀਫ਼ ਜਸਟਿਸ ਟੀ.ਐੱਸ.ਠਾਕੁਰ ਅਤੇ ਜਸਟਿਸ ਏ.ਐੱਮ. ਖਾਂਹਵਿਲਕਰ 'ਤੇ ਆਧਾਰਤ ਬੈਂਚ ਨੇ ਇਹ ਫ਼ੈਸਲਾ ਸਹਿਜਧਾਰੀ ਸਿੱਖਾਂ ਨੂੰ ਵੋਟ ਦੇ ਹੱਕ ਵਿਰੁੱਧ ਦਾਖ਼ਲ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਕੀਤਾ ਕਿਉਂਕਿ ਕੇਂਦਰ ਵੱਲੋਂ ਨਵਾਂ ਕਾਨੂੰਨ ਪਾਸ ਕੀਤੇ ਜਾਣ ਦੇ ਮੱਦੇਨਜ਼ਰ ਇਸ ਮਾਮਲੇ ਦੀ ਕੋਈ ਅਹਿਮੀਅਤ ਨਹੀਂ ਰਹਿ ਗਈ ਸੀ, ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਹਿਜਧਾਰੀ ਸਿੱਖਾਂ ਦੇ ਵੋਟ ਦਾ ਹੱਕ ਬਹਾਲ ਕਰ ਦਿੱਤਾ ਸੀ, ਜਿਸ ਵਿਰੁੱਧ ਸ਼੍ਰੋਮਣੀ ਕਮੇਟੀ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖ਼ਲ ਕੀਤੀ ਸੀ। 
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਵਿੱਚ ਇੱਕ ਅਰਜ਼ੀ ...Sep 23

ਦਹਿਸ਼ਤ ਦਾ ਦੂਜਾ ਨਾਂ ਦਵਿੰਦਰ ਬੰਬੀਹਾ ਪੁਲਿਸ ਮੁਕਾਬਲੇ 'ਚ ਢੇਰ

Share this News

ਬਠਿੰਡਾ : ਪੰਜਾਬ ਪੁਲਿਸ ਨੂੰ ਆਪਣੀ ਗ੍ਰਿਫ਼ਤਾਰੀ ਲਈ ਵਾਰ-ਵਾਰ ਵੰਗਾਰਣ ਵਾਲਾ, ਅਨੇਕਾਂ ਅਪਰਾਧਕ ਮਾਮਲਿਆਂ ਲੁੱਟ, ਕਤਲ, ਡਕੈਤੀ ਦੇ ਮਾਮਲਿਆਂ 'ਚ ਪੁਲਿਸ ਨੂੰ ਲੋੜੀਂਦਾ ਅਤੇ ਆਮ ਲੋਕਾਂ 'ਚ ਦਹਿਸ਼ਤ ਦੀ ਦੁਨੀਆਂ ਦਾ ਦੂਜਾ ਨਾਂ ਗੈਂਗਸਟਰ ਅਤੇ ਸ਼ਾਰਪ ਸ਼ੂਟਰ ਦਵਿੰਦਰ ਸਿੰਘ ਬੰਬੀਹਾ ਸ਼ੁੱਕਰਵਾਰ ਨੂੰ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ, ਜਦਕਿ ਉਸ ਦਾ ਇਕ ਸਾਥੀ ਗੈਂਗਸਟਰ ਤਾਰਾ ਦੁਸਾਂਝ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੈ ਅਤੇ ਇਸ ਸਭ ਦੌਰਾਨ ਇਕ ਵਿਅਕਤੀ ਫ਼ਰਾਰ ਹੋ ਗਿਆ ਹੈ, ਜਿਸ ਦੀ ਭਾਲ ਜਾਰੀ ਹੈ। ਰਾਮਪੁਰਾ ਫੂਲ ਦੇ ਲੋਕਾਂ ਦੀ ਜਾਗ ਸਵੇਰ ਦੇ ਸਮੇਂ ਗੋਲੀਆਂ ਦੀ ਤਾੜ-ਤਾੜ ਨਾਲ ਉਸ ਵੇਲੇ ਖੁੱਲ੍ਹ ਗਈ, ਜਦੋਂ ਬੰਬੀਹਾ ਗੈਂਗ ਅਤੇ ਪੁਲਸ ਮੁਲਾਜ਼ਮ ਇੱਕ-ਦੂਜੇ 'ਤੇ ਤਾਬੜਤੋੜ ਗੋਲੀਆਂ ਚਲਾਉਣ ਲੱਗੇ। ...Sep 23

45 ਸਾਲਾਂ ਬਾਅਦ ਵੀ ਅੰਗਰੇਜ਼ ਕੌਰ ਨੂੰ ਪਾਕਿ ਜੇਲ੍ਹ 'ਚ ਬੰਦ ਪਤੀ ਦੀ ਉਡੀਕ

Share this News

ਕੋਟਕਪੂਰਾ : ਲਗਭਗ 45 ਸਾਲਾਂ ਤੋਂ ਪਾਕਿਸਤਾਨੀ ਜੇਲ 'ਚ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਫ਼ਰੀਦਕੋਟ ਦੇ ਬੀ.ਐੱਸ.ਐੱਫ. ਜਵਾਨ ਸੁਰਜੀਤ ਸਿੰਘ ਦੀ ਰਿਹਾਈ ਲਈ ਉਸ ਦੀ ਪਤਨੀ ਅੰਗਰੇਜ਼ ਕੌਰ ਤੇ ਬੇਟੇ ਅਮਰੀਕ ਸਿੰਘ ਦਾ ਸੰਘਰਸ਼ ਪਿਛਲੇ 13 ਸਾਲਾਂ ਤੋਂ ਜਾਰੀ ਹੈ। ਉਹ ਪਿਛਲੇ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਤੋਂ ਲੈ ਕੇ ਅਨੇਕਾਂ ਸਿਆਸੀ, ਗ਼ੈਰ-ਸਿਆਸੀ ਤੇ ਧਾਰਮਿਕ ਸੰਸਥਾਵਾਂ/ਜਥੇਬੰਦੀਆਂ ਦੇ ਆਗੂਆਂ ਦੇ ਦਰ-ਦਰ ਭਟਕ ਰਹੇ ਹਨ, ਪਰ ਅਜੇ ਤੱਕ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ। 
ਪਿਛਲੇ ਦਿਨੀਂ ਸੁਰਜੀਤ ਸਿੰਘ ਦਾ ਬੇਟਾ ਅਮਰੀਕ ਸਿੰਘ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲਿਆ ਤੇ ਉਨ੍ਹਾਂ ਨੂੰ ਅਪਣੀ ਦੁੱਖ ਭਰੀ ਦਾਸਤਾਨ ਸੁਣਾਈ। ਵਿਦੇਸ਼ ਮੰਤਰੀ ਨੇ ਆਖਿਆ ਕਿ ਅਜੇ ਦੋਨਾਂ ਮੁਲਕਾਂ ਦਰਮਿਆਨ ਹਾਲਾਤ ਠੀਕ ...
[home] [1] 2  [next]1-10 of 19


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved