Sports News Section
Sep 5

ਜਸਪ੍ਰੀਤ ਬੁਮਰਾਹ ਨੇ ਕਿਹਾ ਅਜੇ ਪੂਰਾ ਨਹੀਂ ਹੋਇਆ ਸੁਪਨਾ

ਨਵੀਂ ਦਿੱਲੀ : ਭਾਰਤੀ ਟੀਮ ਲਈ ਜਿੱਤ ਦੀ ਗਰੰਟੀ ਬਣ ਚੁੱਕੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਿਹਾ ਹੈ ਕਿ ਅਜੇ ਉਨ੍ਹਾਂ ਦਾ ਸੁਪਨਾ ਪੂਰਾ ਨਹੀਂ ਹੋਇਆ। ਬੁਮਰਾਹ ਭਾਵੇਂ ਹੀ ਖਤਰਨਾਕ ਗੇਂਦਬਾਜੀ ਕਰਕੇ ਵਿਰੋਧੀ ਬੱਲੇਬਾਜਾਂ ਨੂੰ ਚਖਮਾ ਦੇ ਰਹੇ ਹੋਣ ਪਰ ਅਜੇ ਉਨ੍ਹਾਂ ਦੀ ਚਾਹਤ ਪੂਰੀ ਨਹੀਂ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਜੇ ਭਾਰਤੀ ਟੈਸਟ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਹਨ। ਟੈਸਟ ਕ੍ਰਿਕਟ ਖੇਡਣਾ ਬੁਮਰਾਹ ਦਾ ਸੁਪਨਾ ਹੈ। ਜੋ ਹੁਣ ਤੱਕ ਪੂਰਾ ਨਹੀਂ ਹੋਇਆ ਹੈ। ਉਂਝ ਵੀ ਜਦੋਂ ਤੱਕ ਕੋਈ ਖਿਡਾਰੀ ਟੈਸਟ ਕ੍ਰਿਕਟ ਨਹੀਂ ਖੇਡ ਲੈਂਦਾ ਤੱਦ ਤੱਕ ਉਸਨੂੰ ਸੰਪੂਰਣ ਖਿਡਾਰੀ ਨਹੀਂ ਮੰਨਿਆ ਜਾਂਦਾ। ਬੁਮਰਾਹ ਵੀ ਚਾਹੁੰਦੇ ਹਨ ਕਿ ਲੋਕ ਉਨ੍ਹਾਂ ਨੂੰ ਕ੍ਰਿਕਟ ਦੇ ਇੱਕ ਸੰਪੂਰਣ ਗੇਂਦਬਾਜ ਦਾ ਦਰਜਾ ਦੇਣ।
ਹਾਲ ਹੀ ਦੀ ਵਨਡੇ ਸੀਰੀਜ਼ ਵਿਚ 15 ਵਿਕਟਾਂ ਲੈਣ ਵਾਲੇ ਬੁਮਰਾਹ ਨੇ ਕਿਹਾ ਕਿ ਉਹ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਆਰਾਮ ਕਰ ਰਹੇ ‌ਸਨ। ਲਿਹਾਜਾ ਸੀਰੀਜ਼ ਵਿਚ ਵਧੀਆ ਪ੍ਰਦਰਸ਼ਨ ਕੀਤਾ। ਬੁਮਰਾਹ ਨੇ ਕਿਹਾ ਕਿ ਮੈਂ ਹੁਣ ਟੈਸਟਹ ਟੀਮ ਵਿਚ ਸ਼ਾਮਿਲ ਹੋ ਕੇ ਉੱਥੇ ਵੀ ਬਿਹਤਰ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ।ਜ਼ਿਕਰਯੋਗ ਹੈ ਸੀਰੀਜ ਵਿਚ ਬਿਹਤਰ ਪ੍ਰਦਰਸ਼ਨ ਦੀ ਬਦੌਲਤ ਬੁਮਰਾਹ ਆਈ.ਸੀ.ਸੀ. ਦੀ ਤਾਜ਼ਾ ਵਨਡੇ ਰੈਂਕਿੰਗ ਵਿਚ ਵਿਸ਼ਵ ਵਿੱਚ ਚੌਥੇ ਨੰਬਰ ਦੇ ਗੇਂਦਬਾਜ ਹੋ ਗਏ ਹਨ। ਇਹ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਸਰਵਸ੍ਰੇਸ਼ਠ ਰੈਂਕਿੰਗ ਹੈ।


Viewers  52
   Share this News


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved