Sports News Section

General

Sep 5

ਜਸਪ੍ਰੀਤ ਬੁਮਰਾਹ ਨੇ ਕਿਹਾ ਅਜੇ ਪੂਰਾ ਨਹੀਂ ਹੋਇਆ ਸੁਪਨਾ

Share this News

ਨਵੀਂ ਦਿੱਲੀ : ਭਾਰਤੀ ਟੀਮ ਲਈ ਜਿੱਤ ਦੀ ਗਰੰਟੀ ਬਣ ਚੁੱਕੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਿਹਾ ਹੈ ਕਿ ਅਜੇ ਉਨ੍ਹਾਂ ਦਾ ਸੁਪਨਾ ਪੂਰਾ ਨਹੀਂ ਹੋਇਆ। ਬੁਮਰਾਹ ਭਾਵੇਂ ਹੀ ਖਤਰਨਾਕ ਗੇਂਦਬਾਜੀ ਕਰਕੇ ਵਿਰੋਧੀ ਬੱਲੇਬਾਜਾਂ ਨੂੰ ਚਖਮਾ ਦੇ ਰਹੇ ਹੋਣ ਪਰ ਅਜੇ ਉਨ੍ਹਾਂ ਦੀ ਚਾਹਤ ਪੂਰੀ ਨਹੀਂ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਜੇ ਭਾਰਤੀ ਟੈਸਟ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਹਨ। ਟੈਸਟ ਕ੍ਰਿਕਟ ਖੇਡਣਾ ਬੁਮਰਾਹ ਦਾ ਸੁਪਨਾ ਹੈ। ਜੋ ਹੁਣ ਤੱਕ ਪੂਰਾ ਨਹੀਂ ਹੋਇਆ ਹੈ। ਉਂਝ ਵੀ ਜਦੋਂ ਤੱਕ ਕੋਈ ਖਿਡਾਰੀ ਟੈਸਟ ਕ੍ਰਿਕਟ ਨਹੀਂ ਖੇਡ ਲੈਂਦਾ ਤੱਦ ਤੱਕ ਉਸਨੂੰ ਸੰਪੂਰਣ ਖਿਡਾਰੀ ਨਹੀਂ ਮੰਨਿਆ ਜਾਂਦਾ। ਬੁਮਰਾਹ ਵੀ ਚਾਹੁੰਦੇ ਹਨ ਕਿ ਲੋਕ ਉਨ੍ਹਾਂ ਨੂੰ ਕ੍ਰਿਕਟ ...


Sep 5

ਬੰਗਲਾਦੇਸ਼ 'ਚ ਆਸਟ੍ਰੇਲੀਆ ਟੀਮ 'ਤੇ ਹਮਲਾ / ਬੱਸ 'ਤੇ ਸੁੱਟੇ ਗਏ ਪੱਥਰ

Share this News

ਨਵੀਂ ਦਿੱਲੀ : ਚਟਗਾਂਵ ਟੈਸਟ ਦੇ ਪਹਿਲੇ ਦਿਨ ਦੇ ਖੇਡ ਤੋਂ ਬਾਅਦ ਹੋਟਲ ਵਾਪਸ ਪਰਤ ਰਹੀ ਆਸਟਰੇਲੀਆ ਟੀਮ ਦੀ ਬੱਸ 'ਤੇ ਪੱਥਰ ਸੁੱਟਿਆ ਗਿਆ। ਇਸ ਵਜ੍ਹਾ ਕਾਰਨ ਬੱਸ ਦੀ ਖਿੜਕੀ ਦੇ ਸ਼ੀਸ਼ੇ ਟੁੱਟ ਗਏ। ਹਾਲਾਂਕਿ ਇਸ 'ਚ ਕਿਸੇ ਵੀ ਖਿਡਾਰੀ ਦੇ ਸੱਟ ਨਹੀਂ ਲੱਗੀ ਹੈ। ਕ੍ਰਿਕਟ ਆਸਟਰੇਲੀਆ (ਸੀ.ਏ.) ਨੇ ਇਸ ਦੀ ਜਾਣਕਾਰੀ ਦਿੱਤੀ। 
ਕ੍ਰਿਕਟ ਆਸਟਰੇਲੀਆ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਹੂਰ ਅਹਿਮਦ ਚੌਧਰੀ ਸਟੇਡੀਅਮ ਤੋਂ ਹੋਟਲ ਤਕ ਟੀਮ ਦੇ ਖਿਡਾਰੀਆਂ ਲਈ ਸੁਰੱਖਿਆ ਦੇ ਇੰਤਜਾਮ ਪੁਖਤਾ ਕਰ ਦਿੱਤੇ ਗਏ ਹਨ। 
ਕ੍ਰਿਕਟ ਆਸਟਰੇਲੀਆ ਦੇ ਪ੍ਰਬੰਧਨ ਸੀਨ ਕਾਰੋਲ ਨੇ ਕਿਹਾ ਕਿ ਟੀਮ ਦਾ ਸੁਰੱਖਿਆ ਬਲ ਸਥਾਨਿਕ ਅਧਿਕਾਰੀਆ ਨਾਲ ਇਸ ਘਟਨਾ ਦੇ ਸੰਦਰਭ ਚਰਚਾ ...


Sep 5

ਜਦੋਂ ਡਬਲਿਊ.ਡਬਲਿਊ.ਈ.  ਦੇ ਰਿੰਗ ‘ਚ ਉੱਤਰੀ ਪਹਿਲੀ ਭਾਰਤੀ ਮਹਿਲਾ ਰੈਸਲਰ

Share this News

ਡਬਲਿਊ.ਡਬਲਿਊ.ਈ.  ਪ੍ਰੋਫੈਸ਼ਨਲ ਰੈਸਲਿੰਗ ਦੀ ਦੁਨੀਆ ਵਿਚ ਕਵਿਤਾ ਦੇਵੀ ਨਵਾਂ ਨਾਂ ਹੈ। ਉਹ ਡਬਲਿਊ.ਡਬਲਿਊ.ਈ.  ਲਈ ਕੰਪੀਟ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਰੈਸਲਰ ਬਣ ਗਈ ਹੈ। 34 ਸਾਲਾਂ ਦੀ ਕਵਿਤਾ ਦੇਵੀ ਨੇ ਕੁਸ਼ਤੀ ਦੀਆਂ ਬਾਰੀਕੀਆਂ ਦਿ ਗਰੇਟ ਖਲੀ ਤੋਂ ਸਿੱਖੀਆਂ ਹਨ। ਉਨ੍ਹਾਂ ਨੇ ਹਾਲ ਹੀ ਵਿਚ 32 ਵੂਮੈਂਸ ਵਿਚ ‘ਯੰਗ ਕਲਾਸਿਕ ਟੂਰਨਾਮੈਂਟ’ ਵਿਚ ਹਿੱਸਾ ਲਿਆ ਸੀ ਅਤੇ ਉਹ ਡਬਲਿਊ.ਡਬਲਿਊ.ਈ. ਦਾ ਹਿੱਸਾ ਬਣਨ ਵਾਲੀ ਪਹਿਲੀ ਭਾਰਤੀ ਮਹਿਲਾ ਹਨ। ਡਬਲਿਊ.ਡਬਲਿਊ.ਈ.  ਨੇ ਆਪਣੀ ਆਫੀਸ਼ੀਅਲ ਯੂ-ਟਿਊਬ ਚੈਨਲ ਉੱਤੇ ਕਵਿਤਾ ਦੀ ਫਾਈਟ ਦੀ ਪਹਿਲੀ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ਵਿਚ ਕਵਿਤਾ ਨਿਊਜ਼ੀਲੈਂਡ ਦੀ ਰੈਸਲਰ ਡਕੋਟਾ ਕਾਈ ਨਾਲ ਰਿੰਗ ਵਿਚ ਲੜਦੀ ਹੋਈ ਨਜ਼ਰ ਆ ਰਹੀ ਹੈ। ਇੱਥੇ ਇਹ ਜਾਣਨਾ ਦਿਲਚਸਪ ਹੈ ਕਿ ...


Sep 5

ਲੰਕਾ ਨੂੰ ਉਸ ਦੀ ਧਰਤੀ 'ਤੇ 5-0 ਨਾਲ ਹਰਾਉਣ ਵਾਲੀ ਪਹਿਲੀ ਟੀਮ ਬਣੀ 'ਵਿਰਾਟ ਬ੍ਰਿਗੇਡ'

Share this News

ਕੋਲੰਬੋ : ਭਾਰਤ ਨੇ ਟੈਸਟ ਲੜੀ 'ਚ ਕਲੀਨ ਸਵੀਪ ਤੋਂ ਬਾਅਦ ਹੁਣ 5 ਮੈਚਾਂ ਦੀ ਇਕ ਦਿਨਾ ਲੜੀ ਵਿਚ ਵੀ ਕਲੀਨ ਸਵੀਪ ਕਰਦੇ ਹੋਏ ਸ੍ਰੀਲੰਕਾ ਖ਼ਿਲਾਫ਼ ਆਖ਼ਰੀ ਮੈਚ ਵਿਚ ਇਤਿਹਾਸਕ ਜਿੱਤ ਦਰਜ ਕੀਤੀ। ਭਾਰਤ ਨੇ ਸ੍ਰੀਲੰਕਾ ਨੂੰ ਆਖ਼ਰੀ ਇਕ ਦਿਨਾ ਮੈਚ ਵਿਚ 6 ਵਿਕਟਾਂ ਨਾਲ ਮਾਤ ਦਿੱਤੀ। ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.4 ਓਵਰਾਂ 'ਚ 238 ਦੌੜਾਂ ਬਣਾਉਂਦਿਆਂ ਆਪਣੀਆਂ ਸਭ ਵਿਕਟਾਂ ਗਵਾ ਲਈਆਂ। ਜਦਕਿ ਭਾਰਤ ਨੇ 4 ਵਿਕਟਾਂ 'ਤੇ 46.3 ਓਵਰਾਂ 'ਚ 239 ਦੌੜਾਂ ਬਣਾ ਕੇ ਇਸ ਲੜੀ 'ਤੇ ਕਬਜ਼ਾ ਕੀਤਾ। ਸ੍ਰੀਲੰਕਾ ਟੀਮ ਦੇ ਲਾਹਿਰੂ ਥਿਰਿਮਾਨੇ (67) ਤੇ ਸਾਬਕਾ ਕਪਤਾਨ ਐਂਜਲੋ ਮੈਥਿਊਜ਼ (55) ਵਿਚਕਾਰ ਚੌਥੀ ਵਿਕਟ ਲਈ ਹੋਈ 122 ...


Sep 5

ਰਾਠੌਰ ਭਾਰਤ ਦੇ ਪਹਿਲੇ ਅਜਿਹੇ ਖਿਡਾਰੀ ਜੋ ਦੇਸ਼ ਦੇ ਖੇਡ ਮੰਤਰੀ ਬਣੇ

Share this News

ਚੰਡੀਗੜ੍ਹ : ਐਤਵਾਰ ਨੂੰ ਮੋਦੀ ਵਜ਼ਾਰਤ ‘ਚ ਵਿਸਥਾਰ ਕੀਤਾ ਗਿਆ ਜਿਸ ਦੌਰਾਨ 13 ਮੰਤਰੀਆਂ ਨੇ ਸਹੁੰ ਚੁੱਕੀ। ਇਨ੍ਹਾਂ ਸਹੁੰ ਚੁੱਕਣ ਵਾਲਿਆਂ ‘ਚ ਓਲੰਪਿਕ ਤਗਮਾ ਜੇਤੂ ਰਾਜਵਰਦਨ ਸਿੰਘ ਰਾਠੌਰ ਨੂੰ ਖੇਡ ਮੰਤਰੀ ਬਣਾਇਆ ਗਿਆ। ਉਨ੍ਹਾਂ ਨੂੰ ਵਿਜੈ ਗੋਇਲ ਦੀ ਥਾਂ ਇਸ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਰਾਠੌਰ ਦੇ ਖੇਡ ਮੰਤਰੀ ਬਣਨ ਨਾਲ ਉਨ੍ਹਾਂ ਖੇਡ ਪ੍ਰੇਮੀਆਂ ਦੀਆਂ ਆਸਾਂ ਜਾਗ ਗਈਆਂ ਹਨ, ਜੋ ਹਮੇਸ਼ਾ ਇਸ ਗੱਲ ਤੋਂ ਖਫ਼ਾ ਸੀ ਕਿ ਇਕ ਚੈਂਪੀਅਨ ਖਿਡਾਰੀ ਦੇ ਸੰਸਦ ‘ਚ ਹੋਣ ਦੇ ਬਾਵਜੂਦ ਕਿਉਂ ਨਹੀਂ ਖੇਡ ਮੰਤਰਾਲਾ  ਉਸ ਨੂੰ ਸੌਂਪਿਆ ਜਾਂਦਾ। ਹੁਣ ਇਸ ਗੱਲ ‘ਤੇ ਮੋਹਰ ਲੱਗ ਗਈ ਹੈ।
ਰਾਠੌਰ ਓਲੰਪਿਕ ‘ਚ ਕਾਂਸੇ ਦਾ ਤਗਮਾ ਜਿੱਤਣ ਦੇ ਨਾਲ-ਨਾਲ ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ੀਅਨ ਖੇਡਾਂ ...


Sep 5

ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ

Share this News

ਲੰਡਨ  : ਇੰਗਲੈਂਡ ’ਚ ਰਹਿੰਦੇ ਸਾਹਨੇਵਾਲ ਦੇ ਕਬੱਡੀ ਖਿਡਾਰੀ ਜਸਕਰਨ ਸਿੰਘ ਸੰਧੂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ । ਸਤਿੰਦਰ ਸਿੰਘ ਗੋਲਡੀ ਜੋ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਪ੍ਰਧਾਨ ਹੈਕਾਫ਼ੀ ਸਮੇਂ ਤੋਂ ਇੰਗਲੈਂਡ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ। ਸੋਮਵਾਰ ਤੜਕੇ ਉਸ ਦਾ ਪੁੱਤਰ ਜਸਕਰਨ ਸਿੰਘ ਸੰਧੂ ਹੀਥਰੋ ਏਅਰਪੋਰਟ ਨੇੜਲੇ ਇਲਾਕੇ ਲੈਂਗਲੀਇੰਡ ਵਿਖੇ ਆਪਣੇ ਦੋਸਤਾਂ ਨੂੰ ਛੱਡ ਕੇ ਕਾਰ ਸਮੇਤ ਪਰਤ ਰਿਹਾ ਸੀ ਕਿ ਉਸ ਦੀ ਕਾਰ ਹਾਦਸਾਗ੍ਰਸਤ ਹੋ ਗਈ।
ਜਾਣਕਾਰੀ ਅਨੁਸਾਰ ਹਾਦਸਾ ਹੋਣ ਤੋਂ ਬਾਅਦ ਕਾਰ ਡੂੰਘੀ ਖੱਡ ਵਿਚ ਡਿੱਗ ਗਈ ਅਤੇ ਫਾਇਰ ਫਾਈਟਰਾਂ ਵੱਲੋਂ ਦੋਵਾਂ ਹੀ ਨੌਜਵਾਨਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਹਾਦਸੇ ’ਚ ਜਸਕਰਨ ਸਿੰਘ ਦੀ ਮੌਤ ਹੋ ਗਈ ...


Aug 30

ਸਰਦਾਰ ਸਿੰਘ ਅਤੇ ਝਝਾਰਿਆ ਨੂੰ ਮਿਲਿਆ ਖੇਡ ਰਤਨ

Share this News

ਨਵੀਂ ਦਿੱਲੀ : ਪੈਰਾ ਓਲੰਪੀਅਨ ਦੇਵੇਂਦਰ ਝਝਾਰਿਆ ਅਤੇ ਤਜ਼ਰਬੇਕਾਰ ਹਾਕੀ ਖਿਡਾਰੀ ਸਰਦਾਰ ਸਿੰਘ ਨੂੰ ਮੰਗਲਵਾਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੌਮੀ ਖੇਡ ਦਿਵਸ ਮੌਕੇ 'ਤੇ ਦੇਸ਼ ਦੇ ਸਰਬ ਉਚ ਖੇਡ ਸਮਾਨ ਰਾਜੀਵ ਗਾਂਧੀ ਖੇਡ ਰਤਨ ਨਾਲ ਨਵਾਜਿਆ ਹੈ। ਜਦਕਿ ਸਟਾਰ ਮਹਿਲਾ ਕ੍ਰਿਕਟ ਹਰਮਨਪ੍ਰੀਤ ਕੌਰ ਸਮੇਤ 16 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦਿੱਤੇ ਗਏ। ਇਸ ਵਾਰ ਅਰਜੁਨ ਪੁਰਸਕਾਰ ਲਈ 17 ਖਿਡਾਰੀਆਂ ਦੀ ਚੋਣ ਕੀਤੀ ਗਈ, ਪਰ ਕ੍ਰਿਕਟ ਚੇਤੇਸ਼ਵਰ ਪੁਜਾਰਾ ਕਾਊਂਟੀ ਕ੍ਰਿਕਟ 'ਚ ਰੁਝੇ ਹੋਣ ਕਾਰਨ ਪੁਰਸਕਾਰ ਹਾਸਲ ਕਰਨ ਲਈ ਨਹੀਂ ਪਹੁੰਚ ਸਕੇ। ਉਨਾਂ ਨੂੰ ਇਹ ਪੁਰਸਕਾਰ ਬਾਅਦ 'ਚ ਦਿੱਤਾ ਜਾਵੇਗਾ।
ਭਾਲਾ ਸੁੱਟਣ ਵਿੱਚ ਖਿਡਾਰੀ ਦੇਵੇਂਦਰ ਝਝਾਰਿਆ ਦੋ ਪੈਰਾਓਲੰਪਿਕ 'ਚ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ ਅਤੇ ਖੇਡ ...


Aug 30

ਉਪ-ਰਾਸ਼ਟਰਪਤੀ ਨੇ ਰਾਸ਼ਟਰੀ ਖੇਡ ਪ੍ਰਤਿਭਾ ਖੋਜ ਪੋਰਟਲ ਦੀ ਕੀਤੀ ਸ਼ੁਰੂਆਤ

Share this News

ਨਵੀਂ ਦਿੱਲੀ : ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ 'ਚ ਅੱਜ ਇਕ ਪ੍ਰੋਗਰਾਮ ਦੌਰਾਨ ਭਾਰਤ ਦੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਰਾਸ਼ਟਰੀ ਖੇਡ ਪ੍ਰਤਿਭਾ ਖੋਜ ਪੋਰਟਲ ਦੀ ਸ਼ੁਰੂਆਤ ਕੀਤੀ ਹੈ | ਇਸ ਮੌਕੇ ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਅਤੇ ਮੰਤਰਾਲੇ ਦੇ ਹੋਰ ਕਈ ਅਧਿਕਾਰੀ ਵੀ ਮੌਜੂਦ ਰਹੇ | ਪੋਰਟਲ ਦੀ ਸ਼ੁਰੂਆਤ ਕਰਨ ਮੌਕੇ ਉਪ-ਰਾਸ਼ਟਰਪਤੀ ਨੇ ਕਿਹਾ ਕਿ ਇਸ ਪੋਰਟਲ ਰਾਹੀਂ ਨਾ ਸਿਰਫ਼ ਦੇਸ਼ ਵਿਚ ਛੁਪੀ ਹੋਈ ਪ੍ਰਤਿਭਾ ਦੀ ਪਹਿਚਾਣ ਕੀਤੀ ਜਾਵੇਗੀ, ਬਲਕਿ ਉਨ੍ਹਾਂ ਦੀ ਚੋਣ ਕਰ ਕੇ ਉਨ੍ਹਾਂ ਨੂੰ ਖੇਡ ਜਗਤ 'ਚ ਅੱਗੇ ਵਧਣ ਲਈ ਸਾਰੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ | ਉਪ-ਰਾਸ਼ਟਰਪਤੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਯਤਨਾਂ ਨਾਲ ਬਿਹਤਰੀਨ ਪ੍ਰਤਿਭਾਵਾਂ ਤਾਂ ਮਿਲਦੀਆਂ ਹੀ ਹਨ ਅਤੇ ...


Aug 30

ਅਮਰੀਕੀ ਮੁੱਕੇਬਾਜ਼ ਮੇਵੇਦਰ ਨੇ ਜਿੱਤੀ ਦੁਨੀਆ ਦੀ ਸਭ ਤੋਂ ਮਹਿੰਗੀ ਫਾਈਟ

Share this News

ਲਾਸ ਵੇਗਾਸ : ਸੇਵਾਮੁਕਤੀ ਤੋਂ ਦੋ ਸਾਲ ਬਾਅਦ ਰਿੰਗ ਵਿੱਚ ਵਾਪਸੀ ਕਰਦੇ ਹੋਏ ਅਮਰੀਕਾ ਦੇ ਮੁੱਕੇਬਾਜ਼ ਫਲਾਇਡ ਮੇਵੇਦਰ ਨੇ ਬਾਕਸਿੰਗ ਦੀ ਦੁਨੀਆ ਦੀ ਸਭ ਤੋਂ ਵੱਡੀ ਫਾਈਟ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਆਪਣੇ ਪੇਸ਼ੇਵਰ ਮੁੱਕੇਬਾਜ਼ੀ ਕਰੀਅਰ ਵਿੱਚ ਇੱਕ ਵੀ ਮੈਚ ਨਾ ਹਾਰਨ ਵਾਲੇ ਮੇਵੇਦਰ ਨੇ 29 ਸਾਲਾ ਆਇਰਿਸ਼ ਕੋਨੋਰ ਮਕਗ੍ਰੇਗੋਰ ਨੂੰ 10ਵੇਂ ਰਾਊਂਡ ਵਿੱਚ ਹਰਾ ਦਿੱਤਾ। ਮੇਵੇਦਰ ਨੇ ਇਸ ਦੇ ਨਾਲ ਹੀ ਆਪਣੇ ਪ੍ਰੋਫੈਸ਼ਨਲ ਬਾਕਸਿੰਗ ਕਰੀਅਰ ਦਾ ਅੰਤ 50ਵੀਂ ਜਿੱਤ ਨਾਲ ਅਜੇਤੂ ਰਹਿੰਦੇ ਹੋਏ ਕੀਤਾ। ਉਨ੍ਹਾਂ ਨੇ ਦਸਵੇਂ ਰਾਊਂਡ ਵਿੱਚ ਟੈਕਨੀਕਲ ਨਾਕਆਊਟ ਆਧਾਰ ‘ਤੇ ਮਿਕਸਡ ਮਾਰਸ਼ਲ ਆਰਟ ਸਟਾਰ ਮਕਗ੍ਰੇਗੋਰ ਨੂੰ ਹਰਾਇਆ।
ਮੁਕਾਬਲਾ ਬੇਹੱਦ ਸੰਘਰਸ਼ਪੂਰਨ ਰਿਹਾ ਅਤੇ ਆਇਰਿਸ਼ ਮੁੱਕੇਬਾਜ਼ ਨੇ ਮੇਵੇਦਰ ਨੂੰ ਸਖ਼ਤ ਟੱਕਰ ਦਿੱਤੀ। 40 ...


Aug 17

WHO ਵੱਲੋਂ ਮਿਲਖਾ ਸਿੰਘ ਨੂੰ ਵੱਡਾ ਸਨਮਾਨ

Share this News

ਨਵੀਂ ਦਿੱਲੀ : ਉੱਡਣੇ ਸਿੱਖ ਦੇ ਨਾਮ ਨਾਲ ਜਾਣੇ ਜਾਂਦੇ ਮਿਲਖਾ ਸਿੰਘ ਨੂੰ ਵਿਸ਼ਵ ਸਿਹਤ ਸੰਗਠਨ ਨੇ ਦੱਖਣੀ ਪੂਰਬੀ ਏਸ਼ੀਆ ਖੇਤਰ ‘ਚ ਸਰੀਰਕ ਗਤੀਵਿਧੀਆਂ ਸਬੰਧੀ ਗੁੱਡਵਿਲ ਅੰਬੈਸਡਰ ਚੁਣਿਆ ਹੈ। ਹੁਣ ਉਹ ਵਿਸ਼ਵ ਸਿਹਤ ਸੰਗਠਨ ਵੱਲੋਂ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਤੇ ਉਨ੍ਹਾਂ ‘ਤੇ ਕਾਬੂ ਪਾਉਣ ਲਈ ਪ੍ਰਚਾਰ ਕਰਨਗੇ।
ਡਬਲੀਊਐਚਓ ਦੀ ਦੱਖਣ ਪੂਰਬੀ ਏਸ਼ੀਆ ਖੇਤਰ ਦੀ ਨਿਰਦੇਸ਼ਕ ਪੂਨਮ ਖੇਤਰਪਾਲ ਨੇ ਕਿਹਾ, ਸਿਹਤ ਲਈ ਤੰਦਰੁਸਤੀ ਸਬੰਧੀ ਗਤੀਵਿਧੀਆਂ ਨੂੰ ਵਧਾਉਣਾ ਅਹਿਮ ਹੈ। ਮਿਲਖਾ ਸਿੰਘ ਜਿਹੇ ਮਹਾਨ ਅਥਲੀਟ ਨੂੰ ਇਸ ਨਾਲ ਜੋੜਨ ਲਈ ਇਸ ਸੰਗਠਨ ਨੂੰ ਹੋਰ ਕਾਮਯਾਬੀ ਮਿਲੇਗੀ।
ਉਨ੍ਹਾਂ ਕਿਹਾ ਕਿ ਹਰ ਸਾਲ ਵਿਸ਼ਵ ਸਿਹਤ ਸੰਗਠਨ ਦੱਖਣੀ ਪੂਰਬੀ ਏਸ਼ੀਆ ‘ਤੇ ਗੈਰ ਸੰਚਾਰੀ ਬੀਮਾਰੀਆਂ ਨਾਲ ਕਰੀਬ 85 ਲੱਖ ਮੌਤਾਂ ਹੁੰਦੀਆਂ ਹਨ ਤੇ ...[home] [1] 2 3 4 5 6 7 ... 46 [next]1-10 of 451

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved