Sports News Section
Jul 27

ਰਾਸ਼ਟਰਮੰਡਲ ਖੇਡਾਂ: ਨਿਸ਼ਾਨੇਬਾਜ਼ ਬਣੇ ਭਾਰਤ ਦੇ ਸਰਤਾਜ

ਗਲਾਸਗੋ : ਭਾਰਤੀ ਨਿਸ਼ਾਨੇਬਾਜ਼ਾਂ ਲਈ ਇਥੇ ਰਾਸ਼ਟਰਮੰਡਲ ਖੇਡਾਂ ਵਿੱਚ ਸੁਨਹਿਰੀ ਦਿਨ ਰਿਹਾ। ਉਨ੍ਹਾਂ ਨੇ ਦੋ ਸੋਨ ਤਗਮੇ ਦੇਸ਼ ਦੀ ਝੋਲੀ ਪੁਆਏ। ਮਹਿਲਾ ਵਰਗ ਵਿੱਚ 10 ਮੀਟਰ ਏਅਰਪਿਸਟਲ ਵਿੱਚ ਅਪੂਰਵੀ ਚੰਦੇਲਾ ਤੇ 25 ਮੀਟਰ ਏਅਰ ਪਿਸਟਲ ਵਿੱਚ ਰਾਹੀ ਸਰਨੋਬਤ ਨੇ ਸੋਨ ਤਗਮੇ ਜਿੱਤੇ। ਇਸ ਵਰਗ ਵਿੱਚ ਅਨੀਸਾ ਸਈਦ ਨੂੰ ਚਾਂਦੀ ਦਾ ਤਗਮਾ ਮਿਲਿਆ। ਭਾਰਤੀ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ, ਪ੍ਰਕਾਸ਼ ਨੰਜੱਪਾ ਅਤੇ ਅਯੋਨਿਕਾ ਪਾਲ ਨੇ ਇਥੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਅੱਜ ਇਕ ਸੋਨੇ ਦਾ ਅਤੇ ਦੋ ਚਾਂਦੀ ਦੇ ਤਗ਼ਮੇ ਜਿੱਤੇ ਹਨ। ਅਪੂਰਵੀ ਚੰਦੇਲਾ ਨੇ ਮਹਿਲਾ ਵਰਗ ਦੇ ਦਸ ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਕੁਆਲੀਫਾਇੰਗ ਤੇ ਫਾਈਨਲ ਵਿੱਚ ਨਵੇਂ ਰਿਕਾਰਡ ਕਾਇਮ ਕਰਦਿਆਂ ਸੋਨੇ ਦਾ ਤਗ਼ਮਾ ਜਿੱਤਿਆ ਹੈ। ਇਸੇ ਮੁਕਾਬਲੇ ਵਿੱਚ ਅਯੋਨਿਕਾ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ। ਅਪੂਰਵੀ ਨੇ 415.6 ਅੰਕਾਂ ਦਾ ਨਵਾਂ ਗੇਮ ਰਿਕਾਰਡ ਬਣਾਉਂਦਿਆਂ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਉਹ ਕੁਆਲੀਫਾਇੰਗ ਗੇੜ ਵਿੱਚ ਸਿਖਰਲੇ ਸਥਾਨ ’ਤੇ ਰਹੀ ਸੀ। ਅਯੋਨਿਕਾ 413.2 ਅੰਕਾਂ ਨਾਲ ਚੌਥੇ ਸਥਾਨ ’ਤੇ ਰਹਿ ਕੇ ਫਾਈਨਲ ਵਿੱਚ ਪਹੁੰਚੀ ਸੀ। ਇਨ੍ਹਾਂ ਦੋਹਾਂ ਨਿਸ਼ਾਨੇਬਾਜ਼ਾਂ ਨੇ ਫਾਈਨਲ ਵਿੱਚ ਜਬਰਦਸਤ ਪ੍ਰਦਰਸ਼ਨ ਕਰਦਿਆਂ ਭਾਰਤ ਨੂੰ ਸੋਨੇ ਤੇ ਚਾਂਦੀ ਦਾ ਤਗ਼ਮਾ ਦਿਵਾਇਆ ਹੈ। ਇਨ੍ਹਾਂ ਖੇਡਾਂ ਵਿੱਚ ਇਹ ਪਹਿਲਾਂ ਮੌਕਾ ਹੈ ਜਦੋਂ ਭਾਰਤ ਨੇ ਕਿਸੇ ਮੁਕਾਬਲੇ ਵਿੱਚ ਸੋਨੇ ਤੇ ਚਾਂਦੀ ਦੇ ਤਗ਼ਮੇ ਜਿੱਤੇ ਹਨ। ਰਾਜਸਥਾਨ ਦੇ ਜੈਪੁਰ ਦੀ ਰਹਿਣ ਵਾਲੀ 21 ਸਾਲਾ ਅਪੂਰਵੀ ਨੇ 206.7 ਅੰਕਾਂ ਨਾਲ ਫਾਈਨਲ ਗੇਮਜ਼ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਗ਼ਮਾ ਜਿੱਤਿਆ ਹੈ। ਮੁੰਬਈ ਦੀ ਅਯੋਨਿਕਾ ਨੇ 204.9 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਮਲੇਸ਼ੀਆ ਦੀ ਨੂਰ ਸੁਰਯਾਨੀ ਮੁਹੰਮਦ ਤਾਇਬੀ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ।


Viewers  259
   Share this News


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved