Sports News Section
Aug 17

ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ : ਸਾਇਨਾ ਨੇ ਰਚਿਆ ਇਤਿਹਾਸ

ਜਕਾਰਤਾ : ਬੈਡਮਿੰਟਨ 'ਚ ਪਹਿਲੀ ਵਾਰ ਵਿਸ਼ਵ ਚੈਂਪੀਅਨ ਦਾ ਸਾਇਨਾ ਨੇਹਵਾਲ ਦਾ ਸੁਪਨਾ ਉਸ ਸਮੇਂ ਟੁੱਟ ਗਿਆ ਜਦੋਂ ਇਥੇ ਖਿਤਾਬੀ ਮੁਕਾਬਲੇ 'ਚ ਸਾਇਨਾ ਨੂੰ ਸਪੇਨ ਦੀ ਕੈਰੋਲਿਨਾ ਮਾਰਿਨ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ | ਦੁਨੀਆ ਦੀ ਦੂਸਰੇ ਨੰਬਰ ਦੀ ਭਾਰਤੀ ਖਿਡਾਰਨ ਸਾਇਨਾ ਨੂੰ 59 ਮਿੰਟ ਤੱਕ ਚੱਲੇ ਮੁਕਾਬਲੇ 'ਚ ਸਪੈਨਿਸ਼ ਖਿਡਾਰਨ ਨੇ 16-21, 19-21 ਨਾਲ ਮਾਤ ਦਿੱਤੀ | ਸਾਇਨਾ ਨੂੰ ਲਗਾਤਾਰ ਦੂਸਰੀ ਵਾਰ ਕਿਸੇ ਵੱਡੇ ਟੂਰਨਾਮੈਂਟ ਦੇ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ | ਹਾਲਾਂਕਿ ਸਾਇਨਾ ਵੱਲੋਂ ਜਿੱਤਿਆ ਚਾਂਦੀ ਦਾ ਤਗਮਾ ਵਿਸ਼ਵ ਚੈਂਪੀਅਨਸ਼ਿਪ 'ਚ ਕਿਸੇ ਭਾਰਤੀ ਖਿਡਾਰੀ ਦਾ ਸਰਬੋਤਮ ਪ੍ਰਦਰਸ਼ਨ ਹੈ | ਸਾਇਨਾ ਨੂੰ ਇਸ ਤੋਂ ਪਹਿਲਾਂ ਇਸੇ ਸਾਲ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਫਾਈਨਲ 'ਚ ਵੀ ਮਾਰਿਨ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ | ਵਿਸ਼ਵ ਚੈਂਪੀਅਨਸ਼ਿਪ 'ਚ ਭਾਰਤ ਦਾ ਇਹ ਪੰਜਵਾਂ ਤਗਮਾ ਸੀ | ਇਸ ਤੋਂ ਪਹਿਲਾਂ ਪੀ. ਵੀ. ਸਿੰਧੂ ਨੇ 2013 ਤੇ 2014 ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ | ਜਦਕਿ ਜਵਾਲਾ ਗੁੱਟਾ ਤੇ ਅਸ਼ਵਨੀ ਪੋਨੱਪਾ ਦੀ ਮਹਿਲਾ ਡਬਲਜ਼ ਜੋੜੀ ਨੇ 2011 'ਚ ਕਾਂਸੀ ਦਾ ਤਗਮਾ ਜਿੱਤਿਆ ਸੀ | ਵਿਸ਼ਵ ਚੈਂਪੀਅਨਸ਼ਿਪ 'ਚ ਭਾਰਤ ਦੇ ਲਈ ਪਹਿਲਾ ਤਗਮਾ 1983 'ਚ ਪ੍ਰਕਾਸ਼ ਪਾਦੂਕੋਣ ਨੇ ਜਿੱਤਿਆ ਸੀ | ਅੱਜ ਦੇ ਮੈਚ 'ਚ ਸਾਇਨਾ ਨੂੰ ਜਿੱਤ ਦੀ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਕਿ ਕਿਉਂਕਿ ਸਾਇਨਾ ਨੇ ਮਾਰਿਨ ਦੇ ਖਿਲਾਫ ਪਿਛਲੇ ਚਾਰ ਮੁਕਾਬਲਿਆਂ 'ਚੋਂ ਤਿੰਨ ਜਿੱਤੇ ਸਨ ਅਤੇ ਇਕ ਗਵਾਇਆ ਸੀ | ਪਹਿਲੇ ਗੇਮ 'ਚ 7-7 ਦੀ ਬਰਾਬਰੀ ਦੇ ਬਾਅਦ ਦੁਨੀਆ ਦੀ ਨੰਬਰ ਇਕ ਖਿਡਾਰਨ ਮਾਰਿਨ ਨੇ ਬੜ੍ਹਤ ਬਣਾਈ ਰੱਖੀ ਅਤੇ ਪਹਿਲਾ ਗੇਮ ਆਪਣੇ ਨਾਂਅ ਕੀਤਾ | ਦੂਸਰੀ ਗੇਮ 'ਚ ਹਾਲਾਂਕਿ ਭਾਰਤੀ ਖਿਡਾਰਨ ਨੇ ਜ਼ੋਰਦਾਰ ਵਾਪਸੀ ਕੀਤੀ, ਇਕ ਸਮੇਂ ਸਾਇਨਾ 11-16 ਨਾਲ ਅੱਗੇ ਚੱਲ ਰਹੀ ਸੀ | ਪ੍ਰੰਤੂ ਮਾਰਿਨ ਨੇ ਲਗਾਤਾਰ 6 ਅੰਕ ਹਾਸਿਲ ਕਰਕੇ ਸਕੋਰ 12-12 ਨਾਲ ਬਰਾਬਰ ਕਰ ਦਿੱਤਾ | ਸਪੈਨਿਸ਼ ਖਿਡਾਰਨ ਨੇ ਆਪਣੀ ਤੇਜ਼ੀ ਦੀ ਬਦੌਲਤ ਸਾਇਨਾ ਦੇ ਸਰੀਰ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆ ਸ਼ਾਟ ਖੇਡੇ | ਦੂਸਰੀ ਗੇਮ ਜਿੱਤਣ ਦੇ ਨਾਲ ਹੀ ਮਾਰਿਨ ਨੇ ਭਾਰਤੀ ਖਿਡਾਰਨ ਦਾ ਵਿਸ਼ਵ ਚੈਂਪੀਅਨਸ਼ਿਪ ਬਣਨਾ ਦਾ ਸੁਪਨਾ ਤੋੜ ਦਿੱਤਾ |
ਸਾਇਨਾ ਨੇ ਹਾਰ ਤੋਂ ਬਾਅਦ ਕਿਹਾ ਕਿ ਅੱਜ ਉਸਨੇ ਵਧੀਆ ਖੇਡ ਨਹੀਂ ਵਿਖਾਈ | ਸਾਇਨਾ ਨੇ ਕਿਹਾ, 'ਮੈ ਵਧੀਆ ਕਰ ਸਕਦੀ ਸੀ, ਪ੍ਰੰਤੂ ਪਹਿਲੀ ਗੇਮ 'ਚ ਬਹੁਤ ਗਲਤੀਆਂ ਹੋਈਆਂ | ਦੂਸਰੀ ਗੇਮ 'ਚ ਮੇਰੇ ਕੋਲ ਬੜ੍ਹਤ ਸੀ, ਪ੍ਰੰਤੂ ਖੇਡ ਕਾਫੀ ਤੇਜ਼ੀ ਨਾਲ ਬਦਲੀ | ਸਾਇਨਾ ਨੇ ਕਿਹਾ ਮੈਨੂੰ ਜ਼ਿਆਦਾ ਸਬਰ ਦੀ ਲੋੜ ਸੀ | ਉਨ੍ਹਾਂ ਕਿਹਾ ਕਿ ਫਿਟਨੈੱਸ ਨੂੰ ਲੈ ਕੇ ਕੋਈ ਮੁਸੀਬਤ ਨਹੀਂ ਸੀ | ਬਲਕਿ ਮੈ ਅਹਿਮ ਮੌਕਿਆਂ 'ਤੇ ਗਲਤੀਆਂ ਕੀਤੀਆਂ, ਜਿਸਦਾ ਖਮਿਆਜ਼ਾ ਮੈਨੂੰ ਹਾਰ ਨਾਲ ਭੁਗਤਣਾ ਪਿਆ |


Viewers  183
   Share this News


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved