Sports News Section
Aug 27

ਸਿੰਧੂ ਨਾਲ ਕਰਾਰ ਲਈ ਤਰਲੋ ਮੱਛੀ ਹੋਈਆਂ ਕੰਪਨੀਆਂ

ਹੈਦਰਾਬਾਦ : ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ 'ਤੇ ਲਕਸ਼ਮੀ ਮਹਿਰਬਾਨ ਰਹੀ ਹੈ। ਕਰੋੜਾਂ ਰੁਪਏ ਦੇ ਇਨਾਮਾਂ ਦੇ ਐਲਾਨ ਤੋਂ ਬਾਅਦ ਸਿੰਧੂ ਤੋਂ ਆਪਣਾ ਪ੍ਰਚਾਰ ਕਰਵਾਉਣ ਲਈ ਕੰਪਨੀਆਂ 'ਚ ਦੌੜ ਲੱਗ ਗਈ ਹੈ। ਇਕ ਤੋਂ ਵਧ ਕੇ ਇਕ ਨਾਮੀ ਕੰਪਨੀਆਂ ਉਨ੍ਹਾਂ ਨਾਲ ਕਰਾਰ ਕਰਨ ਲਈ ਬੇਤਾਬ ਹਨ। ਬੈਡਮਿੰਟਨ ਸਟਾਰ ਦੀ ਬਰਾਂਡ ਵੈਲਿਊ ਹੁਣ ਲਗਪਗ ਦਸ ਗੁਣਾ ਵਧ ਕੇ ਦੋ ਕਰੋੜ ਰੁਪਏ ਹੋ ਗਈ ਹੈ। ਉਨ੍ਹਾਂ ਦੀ ਬਰਾਂਡ ਮੈਨੇਜਮੈਂਟ ਫਰਮ ਨੂੰ ਇਸ ਦੇ ਹੋਰ ਵਧਣ ਦੀ ਉਡੀਕ ਹੈ। ਇਹੀ ਵਜ੍ਹਾ ਹੈ ਕਿ ਉਹ ਇਸ ਮਾਮਲੇ 'ਚ ਕਿਸੇ ਕਾਹਲ ਦੇ ਮੂਡ 'ਚ ਨਹੀਂ ਹੈ।
ਸਿੰਧੂ ਦੀ ਬਰਾਂਡ ਮਾਰਕੀਟਿੰਗ ਨੂੰ ਮੈਨੇਜ ਕਰ ਰਹੀ ਬੇਸਲਾਈਨ ਵੈਂਚਰਜ਼ ਦੇ ਸਹਿ ਸੰਸਥਾਪਕ ਅਤੇ ਡਾਇਰੈਕਟਰ ਰਾਮਿਯਸ਼ਣਨ ਆਰ ਨੇ ਦੱਸਿਆ ਕਿ ਸਤੰਬਰ ਦੇ ਦੂਜੇ ਹਫਤੇ ਦੌਰਾਨ ਸਿੰਧੂ ਦੇ ਪਹਿਲੇ ਵਿਗਿਆਪਨ ਦਾ ਐਲਾਨ ਹੋ ਸਕਦਾ ਹੈ। ਵਿਗਿਆਪਨਾਂ ਨੂੰ ਲੈ ਕੇ ਕਈ ਕਰਾਰ ਓਲੰਪਿਕ ਤੋਂ ਪਹਿਲਾਂ ਕਰ ਲਏ ਗਏ ਸਨ ਪਰ ਇਨ੍ਹਾਂ ਦਾ ਐਲਾਨ ਨਹੀਂ ਕੀਤਾ ਗਿਆ ਸੀ। ਵਜ੍ਹਾ ਇਹ ਸੀ ਕਿ ਸਿਧੂ ਤਿਆਰੀ 'ਚ ਰੁੱਝੀ ਸੀ। ਕੰਪਨੀ ਨਹੀਂ ਚਾਹੁੰਦੀ ਸੀ ਕਿ ਓਲੰਪਿਕ ਤੋਂ ਪਹਿਲਾਂ ਉਹ ਜ਼ਿਆਦਾ ਪ੍ਰਚਾਰ ਕਰੇ।
ਪਿਛਲੇ ਦਿਨੀਂ ਸਮਾਪਤ ਹੋਈਆਂ ਖੇਡਾਂ 'ਚ ਸਿਲਵਰ ਮੈਡਲ ਹਾਸਲ ਕਰ ਕੇ ਸਿੰਧੂ ਨੇ ਇਤਿਹਾਸ ਰਚ ਦਿੱਤਾ। ਉਹ ਅਜਿਹਾ ਕਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਖਿਡਾਰੀ ਬਣ ਗਈ। ਸਖ਼ਤ ਮੁਕਾਬਲੇ 'ਚ ਉਹ ਦੁਨੀਆਂ ਦੀ ਨੰਬਰ ਇਕ ਖਿਡਾਰੀ ਸਪੇਨ ਦੀ ਕੈਰੋਲਿਨਾ ਮਾਰਿਨ ਤੋਂ ਹਾਰ ਗਈ ਸੀ। ਰਾਮਿਯਸ਼ਣਨ ਨੇ ਕਿਹਾ ਕਿ ਸਿੰਧੂ ਨਾਲ ਕਰਾਰ ਲਈ ਕੰਪਨੀਆਂ ਦੀ ਕਤਾਰ ਲੱਗੀ ਹੈ। ਬਰਾਂਡ ਬਣਨ 'ਚ ਸਾਲਾਂ ਦਾ ਸਮਾਂ ਲਗਦਾ ਹੈ। ਲਿਹਾਜ਼ਾਂ ਅਸੀਂ ਹੌਲੀ ਹੌਲੀ ਅੱਗੇ ਵਧਣਾ ਚਾਹੁੰਦੇ ਹਾਂ। ਵੈਲਿਊ ਨੂੰ ਹੋਰ ਵਧਾਉਣਾ ਚਾਹੁੰਦੇ ਹਾਂ ਜੋ ਕਾਫੀ ਅਹਿਮ ਹੈ। ਸਪੋਰਟਸ ਮਾਰਕੀਟਿੰਗ ਕੰਪਨੀ ਬੇਸਲਾਈਨ ਇਕ ਹੋਰ ਬੈਡਮਿੰਟਨ ਖਿਡਾਰੀ ਸ਼੍ਰੀਕਾਂਤ ਲਈ ਵੀ ਬਰਾਂਡ ਮੈਨੇਜਮੈਂਟ ਦਾ ਕੰਮ ਕਰਦੀ ਹੈ।
ਇਨਾਮਾਂ ਦੀ ਬਾਰਿਸ਼
ਓਲੰਪਿਕ 'ਚ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਤੇਲੰਗਾਨਾ ਸਰਕਾਰ ਨੇ ਸਿੰਧੂ ਨੂੰ ਪੰਜ ਕਰੋੜ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਸੀ। ਨਾਲ ਹੀ ਹੈਦਰਾਬਾਦ 'ਚ ਰਿਹਾਇਸੀ ਪਲਾਟ ਵੀ ਦਿੱਤਾ ਸੀ ਜਦਕਿ ਆਂਧਰਾ ਪ੍ਰਦੇਸ਼ ਸਰਕਾਰ ਨੇ ਤਿੰਨ ਕਰੋੜ ਨਕਦ ਦਿੱਤਾ ਸੀ। ਦਿੱਲੀ ਦੀ ਆਪ ਸਰਕਾਰ ਨੇ ਵੀ ਸਟਾਰ ਬੈਡਮਿੰਟਨ ਖਿਡਾਰੀ ਨੂੰ ਇਨਾਮ ਦੇ ਤੌਰ 'ਤੇ ਦੋ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਜਨਤਕ ਖੇਤਰ ਦੀ ਬੀਪੀਸੀਐੱਲ ਨੇ 75 ਲੱਖ ਰੁਪਏ ਨਕਦ ਦੇਣ ਦਾ ਐਲਾਨ ਕੀਤਾ ਹੈ। ਕਈ ਹੋਰ ਸੂਬਾ ਸਰਕਾਰਾਂ ਅਤੇ ਸਾਰੇ ਸੰਗਠਨਾਂ ਵੱਲੋਂ ਵੀ ਉਨ੍ਹਾਂ ਨੂੰ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।


Viewers  179
   Share this News


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved