Sports News Section
Jul 12

ਰਵੀ ਸਾਸ਼ਤਰੀ ਬਣੇ ਟੀਮ ਇੰਡੀਆ ਦੇ 'ਗੁਰੂ'

ਚੰਡੀਗੜ੍ਹ : ਮੀਡੀਆ ਰਿਪੋਰਟ ਮੁਤਾਬਕ ਸਾਬਕਾ ਆਲ ਰਾਊਂਡਰ ਤੇ ਕ੍ਰਿਕਟ ਟੀਮ ਦੇ ਡਾਇਰੈਕਟਰ ਰਵੀ ਸਾਸ਼ਤਰੀ ਨੂੰ ਭਾਰਤੀ ਕ੍ਰਿਕਟ ਟੀਮ ਦਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਸਾਸ਼ਤਰੀ ਦੀ ਕੋਚ ਵਜੋਂ ਟੀਮ ਨਾਲ ਪਹਿਲੀ ਯਾਤਰਾ ਸ੍ਰੀਲੰਕਾ ਦੌਰੇ ਸਮੇਂ ਹੋਵੇਗੀ। ਇਸ ਤੋਂ ਪਹਿਲਾਂ ਅਨਿਲ ਕੁੰਬਲੇ ਟੀਮ ਦੇ ਕੋਚ ਸਨ। ਦੂਜੇ ਪਾਸੇ ਕ੍ਰਿਕਟ ਬੋਰ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।
ਬੀਸੀਸੀਆਈ ਨੂੰ ਇਸ ਅਹੁਦੇ ਲਈ 10 ਲੋਕਾਂ ਨੇ ਅਪਲਾਈ ਕੀਤਾ ਸੀ। ਇਨ੍ਹਾਂ ਵਿੱਚ ਵਰਿੰਦਰ ਸਹਿਵਾਗ ਸਮੇਤ ਕਈ ਚਰਚਿਤ ਚਿਹਰੇ ਸ਼ਾਮਲ ਸਨ। ਸਾਸ਼ਤਰੀ ਦਾ ਇੰਟਰਵਿਊ ਭਾਰਤੀ ਕ੍ਰਿਕਟ ਟੀਮ ਦੇ ਮਾਹਿਰਾਂ ਸੌਰਵ ਗਾਂਗੁਲੀ, ਸਚਿਨ ਤੇਂਦੂਲਕਰ ਤੇ ਵੀਵੀਐਸ ਲਕਸ਼ਮਣ ਨੇ ਲਿਆ ਸੀ।
ਦਰਅਸਲ ਕੁੰਬਲੇ ਦੇ ਅਹੁਦਾ ਛੱਡਣ ਤੋਂ ਬਾਅਦ ਜਲਦ ਅਹੁਦਾ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਉਂਕਿ ਕੁੰਬਲੇ ਤੇ ਵਿਰਾਟ ਕੋਹਲੀ ਦਰਮਿਆਨ ਪੈਦਾ ਹੋਏ ਤਕਰਾਰਾਂ ਨੇ ਬੀਸੀਸੀਆਈ ‘ਤੇ ਵੀ ਸਵਾਲ ਖੜ੍ਹੇ ਕੀਤੇ ਸਨ। ਆਖ਼ਰ ਸਾਸ਼ਤਰੀ ਨਵੇਂ ਕੋਚ ਬਣ ਗਏ ਹਨ।


Viewers  91
   Share this News


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved