Sports News Section
Jul 25

ਹਰਿੰਦਰਪਾਲ ਸਿੰਘ ਨੇ ਆਸਟ੍ਰੇਲੀਆ 'ਚ ਕਰਾਤੀ ਬੱਲੇ-ਬੱਲੇ...

ਭਾਰਤ ਦੇ ਹਰਿੰਦਰਪਾਲ ਸਿੰਘ ਸੰਧੂ ਨੇ ਅਪਣੀ ਸ਼ਾਨਦਾਰ ਖੇਡ ਜਾਰੀ ਰਖਦਿਆਂ ਸਕੁਐਸ਼ ਦਾ ਵਿਕਟੋਰੀਆ ਓਪਨ ਖ਼ਿਤਾਬ ਅਪਣੇ ਨਾਮ ਕਰ ਲਿਆ। ਉਸ ਨੇ ਫ਼ਾਈਨਲ ਵਿਚ ਆਸਟ੍ਰੇਲੀਆ ਦੇ ਪਹਿਲਾ ਦਰਜਾ ਪ੍ਰਾਪਤ ਰੈਕਸ ਹੈਡ੍ਰਿਕ ਨੂੰ 12-14, 11-3, 11-4 ਅਤੇ 11-7 ਨਾਲ ਹਰਾ ਕੇ ਇਕ ਹਫ਼ਤੇ ਵਿਚ ਦੂਜਾ ਖ਼ਿਤਾਬ ਜਿੱਤ ਲਿਆ। ਪਿਛਲੇ ਹਫ਼ਤੇ ਸਾਊਥ ਆਸਟ੍ਰੇਲੀਅਨ ਓਪਨ ਜਿੱਤਣ ਪਿੱਛੋਂ ਹਰਿੰਦਰਪਾਲ ਸਿੰਘ ਸੰਧੂ ਨੇ ਇਕ ਵੀ ਸੈਟ ਹਾਰੇ ਬਗ਼ੈਰ ਫ਼ਾਈਨਲ ਤਕ ਦਾ ਸਫ਼ਰ ਤੈਅ ਕੀਤਾ ਸੀ ਅਤੇ ਖ਼ਿਤਾਬੀ ਮੁਕਾਬਲੇ ਵਿਚ ਵੀ ਬਿਹਤਰੀਨ ਖੇਡ ਜਾਰੀ ਰਖਦਿਆਂ 77 ਮਿੰਟ ਵਿਚ ਅਪਣੇ ਵਿਰੋਧੀ ਨੂੰ ਹਰਾ ਦਿਤਾ। ਪਹਿਲੇ ਸੈਟ ਵਿਚ ਭਾਵੇਂ ਹਰਿੰਦਰਪਾਲ ਸਿੰਘ ਸੰਧੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਦੋਹਾਂ ਖਿਡਾਰੀਆਂ ਵਿਚਾਲੇ ਲੰਮੀਆਂ ਰੈਲੀਆਂ ਵੇਖਣ ਨੂੰ ਮਿਲੀਆਂ। ਦੂਜੇ ਸੈਟ ਵਿਚ ਭਾਰਤੀ ਖਿਡਾਰੀ ਨੇ ਅਜਿਹੀ ਰਫ਼ਤਾਰ ਫੜੀ ਕਿ ਆਸਟ੍ਰੇਲੀਅਨ ਖਿਡਾਰੀ ਨੂੰ ਮੈਚ ਵਿਚ ਵਾਪਸੀ ਦਾ ਮੌਕਾ ਨਾ ਦਿਤਾ ਅਤੇ ਲਗਾਤਾਰ ਤਿੰਨ ਸੈਟ ਜਿੱਤ ਕੇ ਮੈਚ ਅਤੇ ਖ਼ਿਤਾਬ ਅਪਣੇ ਨਾਮ ਕਰ ਲਿਆ। ਹਰਿੰਦਰਪਾਲ ਸਿੰਘ ਨੇ ਇਸ ਸਾਲ ਚੌਥਾ ਖ਼ਿਤਾਬ ਜਿਤਿਆ ਹੈ। ਇਥੇ ਦਸਣਾ ਬਣਦਾ ਹੈ ਕਿ ਹਰਿੰਦਰਪਾਲ ਸਿੰਘ ਨੇ ਕਲ ਹੋਏ ਸੈਮੀਫ਼ਾਈਨਲ ਵਿਚ ਨੀਦਰਲੈਂਡਜ਼ ਦੇ ਪੈਡਰੋ ਸ਼ਵੀਰਟਮੈਨ ਨੂੰ ਹਰਾਇਆ ਸੀ।


Viewers  71
   Share this News


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved