Sports News Section
Jul 31

ਹਰ ਮਨ ਜਿੱਤਣ ਵਾਲੀ ਹਰਮਨਪ੍ਰੀਤ ਕੌਰ ਦਾ ਮੋਗਾ ਪੁੱਜਣ 'ਤੇ ਭਰਵਾਂ ਸਵਾਗਤ

ਮੋਗਾ : ਕ੍ਰਿਕਟ ਦੀ ਦੁਨੀਆ 'ਚ ਨਵਾਂ ਕੀਰਤੀਮਾਨ ਸਥਾਪਤ ਕਰਨ ਵਾਲੀ ਭਾਰਤੀ ਮਹਿਲਾ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਵੱਲੋਂ ਬੀਤੇ ਦਿਨ ਇੰਗਲੈਂਡ ਵਿਖੇ ਹੋਏ ਵਿਸ਼ਵ ਕੱਪ ਮਹਿਲਾ ਕ੍ਰਿਕਟ ਟੂਰਨਾਮੈਂਟ ਦੇ ਸੈਮੀ-ਫਾਈਨਲ ਮੈਚ ਦੌਰਾਨ ਆਸਟ੍ਰੇਲੀਆ ਵਿਰੁੱਧ ਧਮਾਕੇਦਾਰ ਪਾਰੀ ਖੇਡਣ ਉਪਰੰਤ ਅੱਜ ਪਹਿਲੀ ਵਾਰ ਆਪਣੇ ਜੱਦੀ ਸ਼ਹਿਰ ਮੋਗਾ ਪਹੁੰਚਣ 'ਤੇ ਹਰਮਨਪ੍ਰੀਤ ਦਾ ਜ਼ਿਲਾ ਪ੍ਰਸ਼ਾਸਨ ਦੀ ਅਗਵਾਈ ਹੇਠ ਸ਼ਾਹੀ ਸਵਾਗਤ ਕੀਤਾ ਗਿਆ। 
ਹਰਮਨ ਦੇ ਸਵਾਗਤ ਲਈ ਉਲੀਕੇ ਪ੍ਰੋਗਰਾਮ ਦੌਰਾਨ ਖਾਸ ਗੱਲ ਇਹ ਰਹੀ ਕਿ ਇਸ ਸਮਾਗਮ 'ਚ ਹੁਕਮਰਾਨ ਕਾਂਗਰਸ ਪਾਰਟੀ ਦੇ ਆਗੂਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੀ ਸਮਾਗਮ ਵਿਚ ਸ਼ਿਰਕਤ ਕਰ ਕੇ ਦੁਨੀਆ ਭਰ 'ਚ ਮੋਗਾ ਅਤੇ ਪੰਜਾਬ ਦੀਆਂ ਧੀਆਂ ਦਾ ਨਾਂ ਰੌਸ਼ਨ ਕਰਨ ਵਾਲੀ ਇਸ ਨੌਜਵਾਨ ਖ਼ਿਡਾਰਨ ਦਾ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ। ਮੁੰਬਈ ਤੋਂ ਜਹਾਜ਼ ਰਾਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਏਅਰਪੋਰਟ 'ਤੇ ਪੁੱਜੀ ਹਰਮਨਪ੍ਰੀਤ ਨੂੰ ਵਿਸ਼ੇਸ਼ ਗੱਡੀ ਰਾਹੀਂ ਮੋਗਾ ਲਿਆਂਦਾ ਗਿਆ। ਮੋਗਾ ਸ਼ਹਿਰ ਦੇ ਲੰਢੇਕੇ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਜਿਉਂ ਹੀ ਹਰਮਨ ਪਹੁੰਚੀ ਤਾਂ ਉੱਥੇ ਜ਼ਿਲਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ, ਦਰਸ਼ਨ ਸਿੰਘ ਬਰਾੜ ਵਿਧਾਇਕ ਬਾਘਾਪੁਰਾਣਾ, ਡਾ. ਹਰਜੋਤ ਕਮਲ ਸਿੰਘ ਵਿਧਾਇਕ ਮੋਗਾ, ਜ਼ਿਲਾ ਕਾਂਗਰਸ ਪ੍ਰਧਾਨ ਕਰਨਲ ਬਾਬੂ ਸਿੰਘ, ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਅਕਾਲੀ ਦਲ, ਜ਼ਿਲਾ ਪ੍ਰਧਾਨ ਅਕਾਲੀ ਦਲ ਤੀਰਥ ਸਿੰਘ ਮਾਹਲਾ, ਬਰਜਿੰਦਰ ਸਿੰਘ ਬਰਾੜ ਸਾਬਕਾ ਚੇਅਰਮੈਨ ਸਿਹਤ ਨਿਗਮ, ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਬਲਦੇਵ ਸਿੰਘ ਜੈਤੋ, ਅਜੇ ਸ਼ਰਮਾ ਆਦਿ ਨੇ ਹਰਮਨ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰ ਕੇ ਉਸ ਦਾ ਸਵਾਗਤ ਕੀਤਾ। 
ਇਸ ਤੋਂ ਇਲਾਵਾ ਸਵਾਗਤ ਕਰਨ ਵਾਲਿਆਂ 'ਚ ਪੰਜਾਬ ਕਾਂਗਰਸ ਦੇ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ, ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਲੰਢੇਕੇ, 'ਆਪ' ਆਗੂ ਐਡਵੋਕੇਟ ਨਰਿੰਦਰ ਚਾਹਲ, ਕੌਂਸਲਰ ਨਸੀਬ ਬਾਵਾ, ਅਕਾਲੀ ਆਗੂ ਗੁਰਜੰਟ ਸਿੰਘ ਭੁੱਟੋ ਰੋਡੇ, 'ਆਪ' ਆਗੂ ਅਮਿਤ ਪੁਰੀ, ਕੌਂਸਲਰ ਮਨਜੀਤ ਸਿੰਘ ਧੰਮੂ, ਰਾਜੂ ਲੰਢੇਕੇ, ਜਗਜੀਤ ਸਿੰਘ 'ਆਪ' ਆਗੂ, ਸੋਨੂੰ ਅਰੋੜਾ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਮੌਜੂਦ ਸਨ। 
ਜ਼ਿਲਾ ਪ੍ਰਸ਼ਾਸਨ ਵੱਲੋਂ ਹਰਮਨਪ੍ਰੀਤ ਨੂੰ ਘਰ ਲਿਜਾਣ ਲਈ ਬਾਕਾਇਦਾ ਤੌਰ 'ਤੇ ਉਲੀਕੇ ਰੂਟ ਪਲਾਨ ਤਹਿਤ ਖੁੱਲ੍ਹੀ ਜੀਪ ਵਿਚ ਸਵਾਰ ਕੀਤਾ ਗਿਆ। ਹਰਮਨ ਦੇ ਨਾਲ ਉਸ ਦੇ ਪਿਤਾ ਹਰਮਿੰਦਰ ਸਿੰਘ, ਵਿਧਾਇਕ ਡਾ. ਹਰਜੋਤ ਕਮਲ ਸਿੰਘ, ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਪ੍ਰਸ਼ਾਸਨਿਕ ਅਧਿਕਾਰੀ ਸਵਾਰ ਸਨ, ਜਦਕਿ ਹਰਮਨ ਦੀ ਜੀਪ ਦੇ ਅੱਗੇ-ਅੱਗੇ ਮੋਟਰਸਾਈਕਲਾਂ 'ਤੇ ਸਵਾਰ ਨੌਜਵਾਨ ਅਤੇ ਪਿੱਛੇ ਪੁਲਸ ਦੀਆਂ ਗੱਡੀਆਂ ਨੌਜਵਾਨ ਖਿਡਾਰਨ ਦੇ ਸਨਮਾਨ ਵਿਚ ਵਾਧਾ ਕਰ ਰਹੀਆਂ ਸਨ। ਖੁੱਲ੍ਹੀ ਜੀਪ 'ਚ ਸਵਾਰ ਹਰਮਨ ਅਤੇ ਪੂਰਾ ਕਾਫਿਲਾ ਲੰਢੇਕੇ ਤੋਂ ਬੱਸ ਸਟੈਂਡ, ਅਕਾਲਸਰ ਚੌਕ, ਮੇਨ ਬਾਜ਼ਾਰ, ਰੇਲਵੇ ਰੋਡ, ਰੇਲਵੇ ਅੰਡਰ ਬ੍ਰਿਜ, ਗੁਰੂ ਨਾਨਕ ਕਾਲਜ ਰੋਡ ਤੋਂ ਹੁੰਦਾ ਹੋਇਆ ਹਰਮਨਪ੍ਰੀਤ ਦੇ ਘਰ ਦੁੱਨੇਕੇ ਪੁੱਜਾ।
ਮੋਗਾ ਦਾ ਨਾਂ ਰੌਸ਼ਨ ਕਰਨ ਵਾਲੀ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਦੇ ਸਨਮਾਨ 'ਚ ਬੋਲਦਿਆਂ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਕਿਹਾ ਕਿ ਸ਼ਹਿਰ ਨੂੰ ਇਸ ਧੀ 'ਤੇ ਬਹੁਤ ਮਾਣ ਹੈ, ਜਿਸ ਨੇ ਦੁਨੀਆ ਭਰ ਵਿਚ ਮੋਗਾ ਦਾ ਨਾਂ ਰੁਸ਼ਨਾਇਆ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਹਰਮਨਪ੍ਰੀਤ ਨੂੰ 5 ਲੱਖ ਰੁਪਏ ਦੀ ਮਾਲੀ ਸਹਾਇਤਾ ਅਤੇ ਡੀ. ਐੱਸ. ਪੀ. ਦੀ ਨੌਕਰੀ ਦੇਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਖਿਡਾਰੀਆਂ 'ਚ ਨਵਾਂ ਜੋਸ਼ ਭਰਿਆ ਹੈ। ਇਸ ਦੇ ਨਾਲ ਹੀ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਹਰਮਨਪ੍ਰੀਤ ਕੌਰ ਨੇ ਆਪਣੀ ਕਾਬਲੀਅਤ ਨਾਲ ਇਹ ਸਾਬਿਤ ਕਰ ਦਿੱਤਾ ਹੈ ਕਿ ਮਿਹਨਤ ਨਾਲ ਕਿਸੇ ਵੀ ਮੰਜ਼ਿਲ ਨੂੰ ਸਰ ਕੀਤਾ ਜਾ ਸਕਦਾ ਹੈ। ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਹਰਮਨਪ੍ਰੀਤ ਕੌਰ ਉਨ੍ਹਾਂ ਸਾਰੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੀ ਹੈ, ਜੋ ਦੁਨੀਆ ਵਿਚ ਆਪਣਾ ਨਾਂ ਚਮਕਾਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ।
ਆਮ ਆਦਮੀ ਪਾਰਟੀ ਦੇ ਵਿਧਾਇਕ ਬਲਦੇਵ ਸਿੰਘ ਜੈਤੋ ਨੇ ਕਿਹਾ ਕਿ ਹਰਮਨਪ੍ਰੀਤ ਨੇ ਵੱਡੀ ਪ੍ਰਾਪਤੀ ਕਰ ਕੇ ਪੰਜਾਬ ਦੀਆਂ ਨੌਜਵਾਨ ਲੜਕੀਆਂ 'ਚ ਨਵਾਂ ਜਜ਼ਬਾ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰਮਨਪ੍ਰੀਤ ਨੂੰ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਨਾਲ ਸਨਮਾਨਿਤ ਕਰੇ।


Viewers  90
   Share this News


Comment

your name*comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved