Sports News Section
Aug 9

ਕੈਨੇਡਾ ਕਬੱਡੀ ਕੱਪ 20 ਅਗਸਤ ਨੂੰ ਪਾਵਰੇਡ ਸੈਟਰ ਵਿਖੇ

ਬਰੈਪਟਨ : ਦੁਨੀਆ ਭਰ ਵਿਚ ਮਸ਼ਹੂਰ 27ਵਾਂ ਕੈਨੇਡਾ ਕਬੱਡੀ ਕੱਪ 20 ਅਗਸਤ ਨੂੰ ਬਰੈਂਪਟਨ ਦੇ ਪਾਵਰੇਡ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਟੁਰਨਾਮੈਂਟ ਇਨਡੋਰ ਹੋਵੇਗਾ ਅਤੇ ਇਸ ਵਾਰ ਇਸ ਨੂੰ ਡਿਕਸੀ ਟੋਰਾਂਟੋ ਯੂਨਾਈਟਡ ਸਪੋਰਟਸ ਕਲੱਬ ਵਲੋਂ ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਦਲਜੀਤ ਸਹੋਤਾ ਨੇ ਦੱਸਿਆ ਕਿ ਇਸ ਟੂਰਨਾਮੈਟ ਵਿਚ ਦੋ ਟੀਮਾਂ ਵੈਨਕੁਵਰ (ਕੈਨੇਡਾ ਵੈਸਟ), ਇਕ ਟੀਮ ਟੋਰਾਂਟੋ (ਕੈਨੇਡਾ ਈਸਟ) ਤੋ ਇਲਾਵਾ ਇੰਗਲੈਡ, ਅਮਰੀਕਾ, ਇੰਡੀਆ ਅਤੇ ਪਾਕਿਸਤਾਨ ਸਮੇਤ ਕੁੱਲ 7 ਟੀਮਾਂ ਭਾਗ ਲੈਣਗੀਆਂ। ਪ੍ਰਧਾਨ ਦਲਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਪਾਕਿਸਤਾਨ ਦੀ ਟੀਮ ਨੂੰ ਸਪਾਂਸਰਸਿ਼ਪ ਭੇਜ ਦਿੱਤੀ ਗਈ ਹੈ। ਪੰਜ ਖਿਡਾਰੀ ਕਨਫਰਮ ਹੋ ਚੁੱਕੇ ਹਨ ਅਤੇ ਬਾਕੀਆਂ ਦੇ ਵੀ ਜਲਦੀ ਵੀਜ਼ੇ ਲੱਗਣ ਦੀ ਉਮੀਦ ਹੈ। 21 ਸਾਲ ਤੋ ਘੱਟ ਉਮਰ ਵਰਗ ਦੇ ਮੁਕਾਬਲੇ ਵੀ ਬੜੇ ਦਿਲਚਸਪ ਹੋਣਗੇ। ਇਸ ਵਿਚ ਅਮਰੀਕਾ, ਕੈਨੇਡਾ ਵੈਸਟ ਅਤੇ ਕੈਨੇਡਾ ਈਸਟ ਦੀਆਂ ਟੀਮਾਂ ਭਾਗ ਲੈਣ ਜਾ ਰਹੀਆਂ ਹਨ। ਬੰਤ ਨਿੱਜਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ ਰੀ-ਐਟਰੀ ਸਾਢੇ 4 ਵਜੇ ਤੱਕ ਖੋਲੀ ਜਾ ਰਹੀ ਹੈ। ਸਵੇਰੇ ਸਾਢੇ 10 ਵਜੇ ਓਪਨਿੰਗ ਪਰੇਡ ਹੋਵੇਗੀ ਤੇ ਫਿਰ ਅਰਦਾਸ ਤੋਂ ਬਾਅਦ 11 ਵਜੇ ਪਹਿਲੇ ਮੈਚ ਦੀ ਵਿਸਲ ਵੱਜ ਜਾਵੇਗੀ। ਉਨ੍ਹਾਂ ਦੱਸਿਆ ਕਿ ਟਿਕਟਾਂ ਸਿਰਫ਼ 50 ਡਾਲਰ ਵਾਲੀਆਂ ਹੀ ਬਚੀਆਂ ਹਨ। ਇਹ ਟਿਕਟਾਂ ਵੀਜ਼ਾ ਕਾਰਡ ਉਤੇ ਲੈਣ ਲਈ ticket master.ca  ਉਤੇ ਜਾ ਕੇ ਖਰੀਦੀਆਂ ਜਾ ਸਕਦੀਆਂ ਹਨ ਅਤੇ ਇਹ ਹੇਠ ਲਿਖੇ ਸਟੋਰਜ਼ ਉਤੇ ਵੀ ਉਪਲੱਬਧ ਹਨ, ਜਿਨ੍ਹਾਂ ਲਈ ਕੈਸ਼ ਪੇਮੈਟ ਕਰਨੀ ਹੋਵੇਗੀ। ਇਨ੍ਹਾਂ ਵਿਚ ਪੌਪਲਰ ਟਾਇਰ ਦੀ ਮਿਸੀਸਾਗਾ ਲੋਕੇਸ਼ਨ, 1137 ਲੋਰੀਮਾਰ ਡਰਾਇਵ, ਏਸ਼ੀਅਨ ਫੂਡ ਸੈਟਰ ਦੀਆਂ 3 ਲੋਕੇਸ਼ਨਾਂ, 10 ਵੈਸਟਮੋਰ ਡਰਾਇਵ ਈਟੋਬਿਕੋ, 40 ਲਾਕੋਸਟ ਬਲਵਡ ਬਰੈਂਪਟਨ, 80 ਪੈਟਰੋਸਾ ਡਰਾਇਵ ਬਰੈਪਟਨ, ਉਪਲ ਟ੍ਰੈਵਲ, ਏਅਰਪੋਰਟ/ਡੈਰੀ ਰੋਡ, ਢਿਲੋ ਆਡੀਓ-ਵੀਡੀਓ ਇਬਨਾਇਜ਼ਰ/ਗੋਰ ਪਲਾਜ਼ਾ ਤੋਂ ਮਿਲ ਸਕਦੀਆਂ ਹਨ। ਸ਼੍ਰੀ ਮੇਜਰ ਨੱਤ ਨੇ ਇਸ ਟੂਰਨਾਮੈਟ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਆਏ ਕਬੱਡੀ ਪ੍ਰੇਮੀਆਂ ਲਈ ਫੂਡ ਸਟਾਲਾਂ ਦਾ ਉਚੇਚਾ ਪ੍ਰਬੰੇਧ ਕੀਤਾ ਜਾ ਰਿਹਾ ਹੈ। ਜਿਸ ਵਿਚ ਸਾਰਾ ਦਿਨ ਵਧੀਆ ਖਾਣਾ ਮਿਲਦਾ ਰਹੇਗਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਹ ਟੂਰਨਾਮੈਟ ਇਕ ਯਾਦਗਾਰੀ ਟੁਰਨਾਮੈਟ ਹੋ ਨਿਬੜੇਗਾ। ਇਸ ਦੀ ਤਿਆਰੀ ਲਈ ਸਾਰੇ ਹੀ ਕਬੱਡੀ ਦੇ ਮਹਾਰਥੀ ਡਟ ਗਏ ਹਨ ਤੇ ਆਉਣ ਵਾਲੇ ਦਿਨਾਂ ਵਿਚ ਅਸੀਂ ਕੁੱਝ ਸਰਪ੍ਰਾਈਜ਼ ਵੀ ਕਬੱਡੀ ਪ੍ਰੇਮੀਆਂ ਨਾਲ ਸਾਂਝੇ ਕਰਾਂਗੇ। ਇਸ ਦੀਆਂ ਟਿਕਟਾਂ ਦੀ ਜਿ਼ਆਦਾ ਜਾਣਕਾਰੀ ਲਈ ਪ੍ਰਧਾਨ ਦਲਜੀਤ ਸਹੋਤਾ ਨਾਲ 647-638-6975 ਉਤੇ ਸੰਪਰਕ ਕੀਤਾ ਜਾ ਸਕਦਾ ਹੈ।


Viewers  88
   Share this News


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved