Sports News Section
Aug 30

ਅਮਰੀਕੀ ਮੁੱਕੇਬਾਜ਼ ਮੇਵੇਦਰ ਨੇ ਜਿੱਤੀ ਦੁਨੀਆ ਦੀ ਸਭ ਤੋਂ ਮਹਿੰਗੀ ਫਾਈਟ

ਲਾਸ ਵੇਗਾਸ : ਸੇਵਾਮੁਕਤੀ ਤੋਂ ਦੋ ਸਾਲ ਬਾਅਦ ਰਿੰਗ ਵਿੱਚ ਵਾਪਸੀ ਕਰਦੇ ਹੋਏ ਅਮਰੀਕਾ ਦੇ ਮੁੱਕੇਬਾਜ਼ ਫਲਾਇਡ ਮੇਵੇਦਰ ਨੇ ਬਾਕਸਿੰਗ ਦੀ ਦੁਨੀਆ ਦੀ ਸਭ ਤੋਂ ਵੱਡੀ ਫਾਈਟ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਆਪਣੇ ਪੇਸ਼ੇਵਰ ਮੁੱਕੇਬਾਜ਼ੀ ਕਰੀਅਰ ਵਿੱਚ ਇੱਕ ਵੀ ਮੈਚ ਨਾ ਹਾਰਨ ਵਾਲੇ ਮੇਵੇਦਰ ਨੇ 29 ਸਾਲਾ ਆਇਰਿਸ਼ ਕੋਨੋਰ ਮਕਗ੍ਰੇਗੋਰ ਨੂੰ 10ਵੇਂ ਰਾਊਂਡ ਵਿੱਚ ਹਰਾ ਦਿੱਤਾ। ਮੇਵੇਦਰ ਨੇ ਇਸ ਦੇ ਨਾਲ ਹੀ ਆਪਣੇ ਪ੍ਰੋਫੈਸ਼ਨਲ ਬਾਕਸਿੰਗ ਕਰੀਅਰ ਦਾ ਅੰਤ 50ਵੀਂ ਜਿੱਤ ਨਾਲ ਅਜੇਤੂ ਰਹਿੰਦੇ ਹੋਏ ਕੀਤਾ। ਉਨ੍ਹਾਂ ਨੇ ਦਸਵੇਂ ਰਾਊਂਡ ਵਿੱਚ ਟੈਕਨੀਕਲ ਨਾਕਆਊਟ ਆਧਾਰ ‘ਤੇ ਮਿਕਸਡ ਮਾਰਸ਼ਲ ਆਰਟ ਸਟਾਰ ਮਕਗ੍ਰੇਗੋਰ ਨੂੰ ਹਰਾਇਆ।
ਮੁਕਾਬਲਾ ਬੇਹੱਦ ਸੰਘਰਸ਼ਪੂਰਨ ਰਿਹਾ ਅਤੇ ਆਇਰਿਸ਼ ਮੁੱਕੇਬਾਜ਼ ਨੇ ਮੇਵੇਦਰ ਨੂੰ ਸਖ਼ਤ ਟੱਕਰ ਦਿੱਤੀ। 40 ਸਾਲਾ ਮੇਵੇਦਰ ਇਸ ਦੇ ਨਾਲ ਹੀ ਮਹਾਨ ਮੁੱਕੇਬਾਜ਼ ਰੌਕੀ ਮਾਰਸਿਆਨੋ ਨੂੰ ਪਿੱਛੇ ਛੱਡਦੇ ਹੋਏ ਸਭ ਤੋਂ ਸਫ਼ਲ ਮੁੱਕੇਬਾਜ਼ ਬਣ ਗਏ। ਮਾਰਸੀਆਨੋ ਦੇ ਨਾਂ 49 ਜਿੱਤ ਦਾ ਰਿਕਾਰਡ ਸੀ, ਜਿਸ ਨੂੰ ਮੇਵੇਦਰ ਨੇ 50ਵੀਂ ਜਿੱਤ ਨਾਲ ਤੋੜ ਦਿੱਤਾ। ਮੇਵੇਦਰ ਨੇ ਇਨ੍ਹਾਂ ਵਿੱਚੋਂ 27 ਜਿੱਤਾਂ ਨਾਕਆਊਟ ਰਾਹੀਂ ਹਾਸਲ ਕੀਤੀਆਂ ਹਨ। ਇਸ ਸ਼ਾਨਦਾਰ ਜਿੱਤ ‘ਤੇ ਮੇਵੇਦਰ ਨੂੰ ਸੌ ਮਿਲੀਅਨ ਡਾਲਰ ਤੋਂ ਵੱਧ ਰਕਮ ਮਿਲੇਗੀ, ਜਦਕਿ ਮਕਗ੍ਰੇਗੋਰ ਨੂੰ ਲਗਭਗ 75 ਮਿਲੀਅਨ ਡਾਲਰ ਰਾਸ਼ੀ ਮਿਲੇਗੀ। ਇਕ ਅੰਦਾਜ਼ੇ ਮੁਤਾਬਕ 600 ਮਿਲੀਅਨ ਡਾਲਰ (ਲਗਭਗ 4000 ਕਰੋੜ ਰੁਪਏ) ਦਾਅ ‘ਤੇ ਸਨ।
ਇਸ ਨੂੰ ਮੁੱਕੇਬਾਜ਼ੀ ਇਤਿਹਾਸ ਦੀ ਸਭ ਤੋਂ ਮਹਿੰਗੀ ਫਾਈਟ ਮੰਨਿਆ ਜਾ ਰਿਹਾ ਸੀ। ਇਸ ਮੁਕਾਬਲੇ ਨੂੰ 220 ਦੇਸ਼ਾਂ ਵਿੱਚ ਲਗਭਗ 1 ਅਰਬ ਲੋਕਾਂ ਨੇ ਦੇਖਿਆ। ਅਮਰੀਕਾ ਵਿੱਚ ਤਾਂ ਕਈ ਸਿਨੇਮਾਘਰਾਂ ਵਿੱਚ ਇਸ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਜਿੱਤ ਤੋਂ ਬਾਅਦ ਮੇਵੇਦਰ ਨੇ ਕਿਹਾ ਕਿ ਮੈਂ ਜਿੰਨਾ ਸੋਚਿਆ ਸੀ ਮਕਗ੍ਰੇਗੋਰ ਉਸ ਤੋਂ ਵੱਧ ਚੁਣੌਤੀਪੂਰਨ ਮੁਕਾਬਲੇਬਾਜ਼ ਸੀ। ਉਸ ਨੇ ਮੇਰੀ ਉਮੀਦ ਤੋਂ ਜ਼ਿਆਦਾ ਜ਼ੋਰਦਾਰ ਪ੍ਰਦਰਸ਼ਨ ਕੀਤਾ, ਪਰ ਮੈਂ ਉਸ ਤੋਂ ਵਧੀਆ ਮੁੱਕੇਬਾਜ਼ ਸੀ। ਇਹ ਮੇਰੇ ਕਰੀਅਰ ਦੀ ਅੰਤਿਮ ਫਾਈਟ ਸੀ।


Viewers  64
   Share this News


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved