Sports News Section

Monthly Archives: JANUARY 2015


Jan 29

ਹਾਕੀ ਓਲੰਪੀਅਨ ਜਸਵੰਤ ਰਾਜਪੂਤ ਦਾ ਦੇਹਾਂਤ

Share this News

ਕੋਲਕਾਤਾ : ਦੋ ਵਾਰ ਦੇ ਸੋਨ ਤਗ਼ਮਾ ਜੇਤੂ ਓਲੰਪੀਅਨ ਜਸਵੰਤ ਸਿੰਘ ਰਾਜਪੂਤ ਦਾ ਅੱਜ ਸਵੇਰੇ ਲੰਮੀ ਬੀਮਾਰੀ ਮਗਰੋਂ ਦੇਹਾਂਤ ਹੇ ਗਿਆ। ਉਹ 88 ਸਾਲਾਂ ਦੇ ਸਨ। ਬੰਗਾਲ ਹਾਕੀ ਸੰਘ ਦੇ ਇਕ ਅਧਿਕਾਰੀ ਨੇ ਦੱਸਿਆ, ‘ਉਹ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਕਈ ਬੀਮਾਰੀਆਂ ਤੋਂ ਪੀੜਤ ਸਨ। ਉਨ੍ਹਾਂ ਦੀ ਭਤੀਜੀ ਉਨ੍ਹਾਂ ਦੀ ਦੇਖਭਾਲ ਕਰ ਰਹੀ ਸੀ। ਰਾਜਪੂਤ ਦਾ ਸਸਕਾਰ ਭਲਕੇ ਕੀਤਾ ਜਾਵੇਗਾ। ਉਹ 1948 (ਲੰਡਨ) ਤੇ 1952 (ਹੇਲਿੰਸਕੀ) ਓਲੰਪਿਕਸ ਵਿੱਚ ਸੋਨ ਤਗ਼ਮੇ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ।


Jan 29

ਆਸਟ੍ਰੇਲੀਅਨ ਟੀਮ 'ਚ ਸ਼ਾਮਲ ਹੋਇਆ ਮਾਲਵੇ ਦਾ ਜੱਟ

Share this News

ਫਰੀਦਕੋਟ : ਭਾਰਤੀ ਮੂਲ ਦੇ ਲੋਕ ਵਿਦੇਸ਼ਾਂ 'ਚ ਸਿਆਸਤ ਦੇ ਨਾਲ-ਨਾਲ ਹੋਰ ਖੇਤਰਾਂ 'ਚ ਆਪਣੇ ਮੁਲਕ ਭਾਰਤ ਦਾ ਨਾਂ ਰੌਸ਼ਨ ਕਰਦੇ ਆ ਰਹੇ ਹਨ। ਹੁਣ ਪੰਜਾਬੀਆਂ ਨੇ ਖੇਡਾਂ ਦੇ ਖੇਤਰ 'ਚ ਵੀ ਮੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਫਰੀਦਕੋਟ ਦੇ ਲਾਗਲੇ ਪਿੰਡ ਹਰਦਿਆਲੇਆਣੇ ਦਾ ਨੌਜਵਾਨ ਗੁਰਿੰਦਰ ਸਿੰਘ ਦੇ ਆਸਟ੍ਰੇਲੀਆਈ ਕ੍ਰਿਕਟ ਟੀਮ 'ਚ ਸ਼ਾਮਲ ਹੋਣ 'ਤੇ ਉਸਦੇ ਪਿੰਡ ਹਰਦਿਆਲੇਆਣਾ 'ਚ ਖੁਸ਼ੀ ਦੀ ਲਹਿਰ ਹੈ ਕਿ ਉਨ੍ਹਾਂ ਦੇ ਪਿੰਡ ਦਾ ਨੌਜਵਾਨ ਗੁਰਿੰਦਰ ਸਿੰਘ ਪਹਿਲਾ ਭਾਰਤੀ ਮੂਲ ਦਾ ਖਿਡਾਰੀ ਹੈ ਜੋ ਆਸਟ੍ਰੇਲੀਆਈ ਟੀਮ 'ਚ ਖੇਡਣ ਵਾਲਾ ਖਿਡਾਰੀ ਹੈ। ਇਸ ਦੌਰਾਨ ਜਦੋਂ ਗੁਰਿੰਦਰ ਸਿੰਘ ਦੇ ਚਾਚਾ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਦੇ ਪਿੰਡ ...


Jan 29

ਆਸਟਰੇਲੀਅਨ ਓਪਨ: ਸੇਰੇਨਾ ਤੇ ਵਾਵਰਿੰਕਾ ਸੈਮੀ ਫਾਈਨਲਜ਼ ਵਿੱਚ ਪੁੱਜੇ

Share this News

ਮੈਲਬਰਨ : ਵਿਸ਼ਵ ਦੀ ਨੰਬਰ ਇਕ ਖਿਡਾਰਨ ਅਮਰੀਕਾ ਦੀ ਸੇਰੇਨਾ ਵਿਲੀਅਮਜ਼ ਤੇ ਪੁਰਸ਼ ਵਰਗ ਦੇ ਪਿਛਲੇ ਚੈਂਪੀਅਨ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਨੇ ਆਪਣੀ ਜੇਤੂ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਅੱਜ ਇੱਥੇ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ।
ਪੁਰਸ਼ ਸਿੰਗਲਜ਼ ਵਿੱਚ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਕੈਨੇਡਾ ਦੇ ਮਿਲੋਸ ਰਓਨਿਕ ਨੰੂ 7-6, 6-4, 6-2 ਨਾਲ ਹਰਾਇਆ। ਜੋਕੋਵਿਚ ਵਿੱਚ ਹੁਣ ਸੈਮੀਫਾਈਨਲ ਵਿੱਚ ਵਾਂਵਰਿੰਕਾ ਨਾਲ ਭਿੜੇਗਾ।
ਟੌਪ ਸੀਡ ਸੇਰੇਨਾ ਨੇ ਕੁਆਰਟਰ ਫਾਈਨਲ ਖੇਡਣ ਲਈ ਸਲੋਵਾਕੀਆ ਦੀ ਡੋਮਿਨਿਕਾ ਸਿਬੁਲਕੋਵਾ ਨੂੰ ਲਗਾਤਾਰ ਸੈੱਟਾਂ ਵਿੱਚ 6-2, 6-2 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਦਾਖ਼ਲਾ ਪਾਇਆ, ਜਿੱਥੇ ਉਸ ਦਾ ਮੁਕਾਬਲਾ ਹਮਵਤਨ ਮੈਡੀਸਨ ਕੀਜ ਨਾਲ ਹੋਵੇਗਾ, ਜਿਸ ਨੇ ਸੇਰੇਨਾ ਦੀ ਵੱਡੀ ...[home] 1-3 of 3

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved