Sports News Section

Monthly Archives: JANUARY 2016


Jan 30

ਪ੍ਰੋ ਕਬੱਡੀ ਨਾਲ ਟਕਰਾਏਗਾ ਸੈਗ ਖੇਡਾਂ ਦਾ ਕਬੱਡੀ ਟੂਰਨਾਮੈਂਟ

Share this News

ਨਵੀਂ ਦਿੱਲੀ : ਸਟਾਰ ਸਪੋਰਟਸ ਪ੍ਰੋ ਕਬੱਡੀ ਲੀਗ ਦਾ 30 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਤੀਜੇ ਸੈਸ਼ਨ ਦਾ ਟਕਰਾਅ ਗੁਹਾਟੀ ਵਿਚ 6 ਤੋਂ 16 ਫਰਵਰੀ ਤਕ ਹੋਣ ਵਾਲੀਆਂ 12ਵੀਆਂ ਦੱਖਣੀ ਏਸ਼ੀਆਈ ਖੇਡਾਂ (ਸੈਗ) ਦੇ ਕਬੱਡੀ ਟੂਰਨਾਮੈਂਟ ਨਾਲ ਹੋ ਸਕਦਾ ਹੈ। ਸੈਗ ਖੇਡਾਂ ਦਾ ਕਬੱਡੀ ਟੂਰਨਾਮੈਂਟ 11 ਤੋਂ 15 ਫਰਵਰੀ ਤਕ ਖੇਡਿਆ ਜਾਵੇਗਾ, ਜਦਕਿ ਪ੍ਰੋ ਕਬੱਡੀ ਦਾ ਤੀਜਾ ਸੈਸ਼ਨ 30 ਜਨਵਰੀ ਤੋਂ 5 ਮਾਰਚ ਤਕ ਖੇਡਿਆ ਜਾਵੇਗਾ। ਭਾਰਤੀ ਐਮੇਚਿਓਰ ਕਬੱਡੀ ਸੰਘ ਨੇ ਸੈਗ ਖੇਡਾਂ ਲਈ ਭਾਰਤੀ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਦਾ ਵੀਰਵਾਰ ਨੂੰ ਐਲਾਨ ਕੀਤਾ, ਜਿਸ ਵਿਚ ਪੁਰਸ਼ ਤੇ ਕਈ ਪ੍ਰਮੁੱਖ ਖਿਡਾਰੀ ਪ੍ਰੋ ਕਬੱਡੀ ਟੀਮਾਂ ਦੇ ਵੀ ਅਹਿਮ ਖਿਡਾਰੀ ਹਨ। ਭਾਰਤ ਦੋਵੇਂ ਵਰਗਾਂ ਵਿਚ ਸਾਬਕਾ ...


Jan 30

ਮੈਲਬੌਰਨ ਟੀ-20 : ਆਸਟੇ੍ਰਲੀਆ ਨੂੰ 27 ਦੌੜਾਂ ਨਾਲ ਹਰਾ ਕੇ ਭਾਰਤ ਦਾ ਲੜੀ 'ਤੇ ਕਬਜ਼ਾ

Share this News

ਮੈਲਬੌਰਨ : ਭਾਰਤੀ ਕ੍ਰਿਕਟ ਟੀਮ ਨੇ ਅੱਜ ਮੈਲਬੋਰਨ ਕ੍ਰਿਕਟ ਮੈਦਾਨ 'ਤੇ ਖੇਡੇ ਗਏ ਦੂਸਰੇ ਟੀ-20 ਮੁਕਾਬਲੇ 'ਚ ਆਸਟੇ੍ਰਲੀਆ ਨੂੰ 27 ਦੌੜਾਂ ਨਾਲ ਹਰਾ ਦਿੱਤਾ | ਭਾਰਤ ਨੇ ਆਸਟੇ੍ਰਲੀਆ ਸਾਹਮਣੇ 185 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦਾ ਪਿੱਛਾ ਕਰਦੇ ਹੋਏ ਮੇਜ਼ਬਾਨ ਟੀਮ ਕਪਤਾਨ ਐਰਨ ਫ਼ਿੰਚ ਦੀ 74 ਦੌੜਾਂ ਦੀ ਪਾਰੀ ਦੇ ਬਾਵਜੂਦ ਨਿਰਧਾਰਿਤ ਓਵਰਾਂ ਦੀ ਸਮਾਪਤੀ ਤੋਂ ਬਾਅਦ 8 ਵਿਕਟਾਂ ਦੇ ਨੁਕਸਾਨ 'ਤੇ ਸਿਰਫ਼ 157 ਦੌੜਾਂ ਹੀ ਬਣਾ ਸਕੀ | ਫ਼ਿੰਚ ਅਤੇ ਸ਼ਾਨ ਮਾਰਸ਼ (23) ਨੇ ਪਹਿਲੇ ਵਿਕਟ ਲਈ 9.5 ਓਵਰਾਂ 'ਚ 94 ਦੌੜਾਂ ਜੋੜ ਕੇ ਮੇਜ਼ਬਾਨ ਟੀਮ ਲਈ ਜਿੱਤ ਦਾ ਆਧਾਰ ਤੈਅ ਕੀਤਾ ਪਰ ਬਾਅਦ ਦੇ ਬੱਲੇਬਾਜ਼ ਕੁਝ ਖ਼ਾਸ ਕਮਾਲ ਨਾ ਕਰਦੇ ਹੋਏ ਟੀਮ ...


Jan 30

ਸਾਨੀਆ-ਹਿੰਗਿਸ ਦੀ ਜੋੜੀ ਨੇ ਜਿੱਤਿਆ ਆਸਟਰੇਲੀਅਨ ਓਪਨ ਦਾ ਖਿਤਾਬ

Share this News

ਮੈਲਬਰਨ : ਭਾਰਤ ਦੀ ਸਾਨੀਆ ਮਿਰਜ਼ਾ ਤੇ ਸਵਿਟਜ਼ਰਲੈਂਡ ਦੀ ਉਸ ਦੀ ਜੋਡ਼ੀਦਾਰ ਮਾਰਟਿਨਾ ਹਿੰਗਿਸ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਚੈੱਕ ਗਣਰਾਜ ਦੀ ਆਂਦਰੇ ਲਾਵਾਕੋਵਾ ਤੇ ਲੂਸੀ ਰਾਡੇਕਾ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਆਸਟਰੇਲਿਆਈ ਓਪਨ ਮਹਿਲਾ ਡਬਲਜ਼ ਦਾ ਖ਼ਿਤਾਬ ਜਿੱਤ ਲਿਆ। ਇਸ ਜੋਡ਼ੀ ਦੀ ਇਹ ਲਗਾਤਾਰ 36ਵੀਂ ਜਿੱਤ ਤੇ ਲਗਾਤਾਰ ਤੀਜਾ ਗਰੈਂਡ ਸਲੈਮ ਖ਼ਿਤਾਬ ਹੈ। ਪਿਛਲੇ ਸਾਲ ਦੋਵਾਂ ਨੇ ਵਿੰਬਲਡਨ ਤੇ ਯੂਐਸ ਓਪਨ ਵਿੱਚ ਵੀ ਜਿੱਤ ਦਰਜ ਕੀਤੀ ਸੀ। ਸਿਖਰਲਾ ਦਰਜਾ ਜੋਡ਼ੀ ਨੇ ਇਕ ਘੰਟੇ 45 ਮਿੰਟ ਤਕ ਚੱਲੇ ਮੈਚ ਵਿੱਚ ਸੱਤਵਾਂ ਦਰਜਾ ਚੈੱਕ ਗਣਰਾਜ ਦੀਆਂ ਖਿਡਾਰਨਾਂ  ਨੂੰ 7-6, 6-3 ਨਾਲ ਹਰਾਇਆ। ੲਿਸ ਦੌਰਾਨ ਸਾਨੀਆ ਮਿਰਜ਼ਾ ਤੇ ਕ੍ਰੋਏਸ਼ੀਆ ਦਾ ੳੁਸ ਦਾ ਜੋਡ਼ੀਦਾਰ ਇਵਾਨ ਡੋਡਿਜ ...


Jan 22

ਪ੍ਰੋ-ਕਬੱਡੀ ਦਾ ਤੀਜਾ ਸੀਜ਼ਨ ਵਿਸ਼ਾਖਾਪਟਨਮ ’ਚ 30 ਤੋਂ

Share this News

ਨਵੀਂ ਦਿੱਲੀ : ਸਟਾਰ ਸਪੋਰਟਸ ਪ੍ਰੋ-ਕਬੱਡੀ ਲੀਗ ਦਾ ਤੀਜਾ ਸੀਜ਼ਨ 30 ਜਨਵਰੀ ਤੋਂ ਵਿਸ਼ਾਖਾਪਟਨਮ ਵਿੱਚ ਸ਼ੁਰੂ ਹੋਵੇਗਾ। ਟੂਰਨਾਮੈਂਟ ਦਾ ਪਲੇਠਾ ਮੁਕਾਬਲਾ ਘਰੇਲੂ ਟੀਮ ਤੇਲਗੂ ਟਾਈਟਨਸ ਤੇ ਦੂਜੇ ਸੀਜ਼ਨ ਦੀ ਜੇਤੂ ਯੂ ਮੁੰਬਾ ਵਿਚਾਲੇ ਖੇਡਿਆ ਜਾਵੇਗਾ। ਲੀਗ ਦੇ ਪਲੇਆਫ਼ ਮੁਕਾਬਲੇ 4 ਤੇ 5 ਮਾਰਚ ਨੂੰ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਖੇਡੇ ਜਾਣਗੇ। ਨਵੇਂ ਸੀਜ਼ਨ ਵਿੱਚ ਭਾਰਤ ਤੋਂ ਇਲਾਵਾ 11 ਹੋਰਨਾਂ ਦੇਸ਼ਾਂ ਦੇ 26 ਕੌਮਾਂਤਰੀ ਖਿਡਾਰੀ ਸ਼ਾਮਲ ਹੋਣਗੇ। ੲਿਨ੍ਹਾਂ ਵਿੱਚ ਭਾਰਤੀ ੳੁਪਮਹਾਂਦੀਪ ਦੇ ਮੁਲਕਾਂ ਤੋਂ ੲਿਲਾਵਾ ਕੀਨੀਆ, ਜਾਪਾਨ, ਓਮਾਨ, ਥਾਈਲੈਂਡ, ਇੰਡੋਨੇਸ਼ੀਆ ਤੇ ਪੋਲੈਂਡ ਸ਼ਾਮਲ ਹਨ।
ਕੌਮਾਂਤਰੀ ਕਬੱਡੀ ਫੈਡਰੇਸ਼ਨ ਦੇ ਮੁਖੀ ਜਨਾਰਦਨ ਸਿੰਘ ਗਹਿਲੋਤ ਨੇ ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟੂਰਨਾਮੈਂਟ ਦੇ ਪਿਛਲੇ ...


Jan 22

ਲਗਜ਼ਰੀ ਰੀਅਲ ਅਸਟੇਟ ਬ੍ਰਾਂਡ ਦਾ ਪ੍ਰਚਾਰ ਕਰਨਗੇ ਵਿਰਾਟ

Share this News

ਬੰਗਲੁਰੂ : ਭਾਰਤੀ ਸਟੇਟ ਕਪਤਾਨ ਵਿਰਾਟ ਕੋਹਲੀ ਲਗਜ਼ਰੀ ਰੀਅਲ ਅਸਟੇਟ ਬ੍ਰਾਂਡ ਨਿਤੇਸ਼ ਅਸਟੇਟਸ ਦੇ ਬ੍ਰਾਂਡ ਦੂਤ ਬਣ ਗਏ ਹਨ। ਕੋਹਲੀ ਨੇ ਇਸ ਦੇ ਬਾਰੇ 'ਚ ਕਿਹਾ ਹੈ ਕਿ ਮੈਂ ਇਸ ਗੱਲ ਦੀ ਕਦਰ ਕਰਦਾ ਹਾਂ ਕਿ ਇੰਨੇ ਘੱਟ ਸਮੇਂ 'ਚ ਕੰਪਨੀ ਨੇ ਇੰਨੀ ਤਰੱਕੀ ਕੀਤੀ ਹੈ। ਮੈਂ ਘਰਾਂ, ਹੋਟਲਾਂ, ਆਫਿਸ,ਬਿਲਡਿੰਗਾਂ ਅਤੇ ਸ਼ਾਪਿੰਗ ਮਾਲ ਦੀਆਂ ਕੁਆਲਿਟੀ ਤੋਂ ਕਾਫੀ ਪ੍ਰਭਾਵਿਤ ਹਾਂ। ਨਿਤੇਸ਼ ਅਸਟੇਟਸ ਦੇ ਸੀ. ਓ. ਓ. ਅਸ਼ਵਨੀ ਕੁਮਾਰ ਨੇ ਕਿਹਾ ਹੈ ਕਿ ਸਾਡੇ ਰੀਅਲ ਅਸਟੇਟ 'ਚ ਕਈ ਰਿਕਾਰਡ ਬਣਾਏ ਹਨ ਅਤੇ ਹਜ਼ਾਰੀ ਊਰਜਾ, ਜੁਨੂਨ ਅਤੇ ਉਤਸ਼ਾਹ ਭਾਰਤੀ ਕ੍ਰਿਕਟ ਸਨਸਨੀ ਵਿਰਾਟ ਕੋਹਲੀ ਨਾਲ ਮੇਲ ਖਾਂਦੇ ਹਨ।


Jan 22

31ਵੀਂ ਜਿੱਤ ਨਾਲ ਆਸਟ੍ਰੇਲੀਆ ਓਪਨ ਦੇ ਦੂਜੇ ਗੇੜ 'ਚ ਸਾਨੀਆ-ਹਿੰਗਿਸ

Share this News

ਮੈਲਬੌਰਨ : ਦੁਨੀਆ ਦੀ ਨੰਬਰ ਇਕ ਜੋੜੀ ਤੇ ਟਾਪ ਸੀਡਡ ਭਾਰਤ ਦੀ ਸਾਨੀਆ ਮਿਰਜ਼ਾ ਤੇ ਉਸ ਦੀ ਜੋੜੀਦਾਰ ਸਵਿੱਟਜ਼ਰਲੈਂਡ ਦੀ ਮਾਰਟਿਨਾ ਹਿੰਗਿਸ ਨੇ ਲਗਾਤਾਰ ਆਪਣੀ 31ਵੀਂ ਜਿੱਤ ਦੇ ਨਾਲ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ 'ਚ ਧਮਾਕੇਦਾਰ ਸ਼ੁਰੂਆਤ ਕਰਦੇ ਹੋਏ ਵੀਰਵਾਰ ਨੂੰ ਮਹਿਲਾ ਡਬਲਜ਼ ਦੇ ਦੂਜੇ ਗੇੜ ਵਿਚ ਜਗ੍ਹਾ ਬਣਾਈ | ਸਾਨੀਆ ਤੇ ਹਿੰਗਿਸ ਨੇ ਇਕ ਘੰਟਾ 10 ਮਿੰਟ ਤੱਕ ਚੱਲੇ ਮੁਕਾਬਲੇ ਵਿਚ ਮਾਰੀਆਨਾ ਡਕ ਮਰਿਨੋ ਤੇ ਤੇਲਿਆਨਾ ਪਰੇਰਾ ਦੀ ਜੋੜੀ ਨੂੰ ਲਗਾਤਾਰ ਸੈੱਟਾਂ 'ਚ 6-2, 6-3 ਨਾਲ ਹਰਾਇਆ | ਟਾਪ ਸੀਡਡ ਜੋੜੀ ਪੂਰੇ ਮੁਕਾਬਲੇ ਦੌਰਾਨ ਵਿਰੋਧੀਆਂ 'ਤੇ ਹਾਵੀ ਰਹੀ ਤੇ ਆਸਾਨ ਜਿੱਤ ਦਰਜ ਕੀਤੀ | ਪਹਿਲੇ ਸੈੱਟ 'ਚ ਸਾਨੀਆ-ਹਿੰਗਿਸ ਨੇ ਹੱਥ ਆਏ ਚਾਰ ...


Jan 20

ਪੰਜਾਬ ਵਾਰੀਅਰਜ਼ ਨੇ ਰਾਂਚੀ ਰਾਈਨੋਜ਼ ਨੂੰ ਕੀਤਾ ਚਿੱਤ

Share this News

ਚੰਡੀਗੜ੍ਹ : ਹਾਕੀ ਇੰਡੀਆ ਲੀਗ ਦੇ ਅੱਜ ਇੱਥੇ ਸੈਕਟਰ 42 ਵਿੱਚ ਖੇਡੇ ਗਏ ਮੈਚ ਵਿਚ ਪਿਛਲੇ ਸਾਲ ਦੀ ਚੈਂਪੀਅਨ ਰਾਂਚੀ ਰਾਈਨੋਜ਼ ਦਾ ਮੁਕਾਬਲਾ ਜੇਪੀ ਪੰਜਾਬ ਵਾਰੀਅਰਜ਼ ਨਾਲ ਹੋਇਆ। ਮੈਚ ਦੇ ਪਹਿਲੇ ਮਿੰਟ ਵਿੱਚ ਹੀ ਪੰਜਾਬ ਵਾਰੀਅਰਜ਼ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਫੀਲਡ ਗੋਲ ਜੇਕ ਵੇਟਨ ਵਲੋਂ ਕਰਕੇ ਪੰਜਾਬ ਵਾਰੀਅਰਜ਼ ਨੂੰ 2 ਅੰਕਾਂ ਦੇ ਫਰਕ ਨਾਲ ਅੱਗੇ ਕਰ ਲਿਆ। ਇਸ ਉਪਰੰਤ ਚੌਥੇ ਕੁਆਰਟਰ ਤੱਕ ਕੋਈ ਵੀ ਟੀਮ ਗੋਲ ਨਾ ਕਰ ਸਕੀ। ਦੂਜੇ ਕੁਆਰਟਰ ਵਿੱਚ ਰਾਂਚੀ ਰਾਈਨੋਜ਼ ਦੀ ਟੀਮ ਨੂੰ ਪਹਿਲਾ ਪੈਨਲਟੀ ਕਾਰਨਰ ਮਿਲਿਆ ਪਰ ਉਹ ਇਸ ਨੂੰ ਗੋਲ ਵਿੱਚ ਤਬਦੀਲ ਕਰਨ ’ਚ ਅਸਮਰਥ ਰਹੇ। ਤੀਜੇ ਕੁਆਰਟਰ ਦੇ 36ਵੇਂ ਮਿੰਟ ਤੇ 42 ਵੇਂ ਮਿੰਟ ...


Jan 20

ਗੁਲਾਬੀ ਹੋਵੇਗਾ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਣ ਵਾਲਾ ਤੀਜਾ ਟੀ-20

Share this News

ਮੈਲਬੌਰਨ : ਭਾਰਤ ਤੇ ਆਸਟ੍ਰੇਲੀਆ ਵਿਚਾਲੇ 31 ਜਨਵਰੀ ਨੂੰ ਖੇਡੇ ਜਾਣ ਵਾਲਾ ਤੀਜਾ ਟੀ-20 ਮੈਚ ਗੁਲਾਬੀ ਹੋਵੇਗਾ | ਇਹ ਕਦਮ ਮੈਕਗ੍ਰਾਥ ਫਾਊਾਡੇਸ਼ਨ ਦੀ ਸਹਾਇਤਾ ਕਰਨ ਲਈ ਚੁੱਕਿਆ ਗਿਆ ਹੈ | ਇਸ ਤੋਂ ਪਹਿਲਾਂ ਆਸਟ੍ਰੇਲੀਆ ਤੇ ਵੈਸਟ ਇੰਡੀਜ਼ ਵਿਚਾਲੇ ਖੇਡਿਆ ਗਿਆ ਟੈਸਟ ਵੀ ਗੁਲਾਬੀ ਸੀ, ਪਰ ਬਾਰਿਸ਼ ਕਾਰਨ ਟੈਸਟ ਮੈਚ 'ਚ ਕਾਫੀ ਰੁਕਾਵਟਾਂ ਆਈਆਂ ਸਨ ਤੇ ਕੁਲ ਮਿਲਾ ਕੇ ਢਾਈ ਦਿਨ ਦਾ ਖੇਡ ਖੇਡਿਆ ਗਿਆ ਸੀ | ਕ੍ਰਿਕਟ ਆਸਟ੍ਰੇਲੀਆ ਨੇ ਜਾਰੀ ਇਕ ਬਿਆਨ 'ਚ ਦੱਸਿਆ ਕਿ ਉਸ ਟੈਸਟ ਮੈਚ ਦੌਰਾਨ 380,000 ਡਾਲਰ ਦੇ ਫੰਡ ਨੂੰ ਇਕੱਠਾ ਕਰਨ ਦੀ ਸੀ, ਪਰ ਬਾਰਿਸ਼ ਕਾਰਨ ਫੰਡ ਜਮ੍ਹਾ ਨਹੀਂ ਹੋ ਸਕਿਆ | ਮੈਕਗ੍ਰਾਥ ਫਾਊਾਡੇਸ਼ਨ ਕੈਂਸਰ ਪੀੜਤ ਔਰਤਾਂ ਲਈ ਕੰਮ ਕਰਦਾ ...


Jan 20

ਟੈਨਿਸ 'ਚ ਫਿਕਸਿੰਗ : ਹਾਰਨ ਲਈ 1.1 ਲੱਖ ਪਾਊਾਡ ਦੀ ਪੇਸ਼ਕਸ਼

Share this News

ਮੈਲਬੌਰਨ : ਟੈਨਿਸ ਦੇ ਪੇਸ਼ੇਵਰ ਖਿਡਾਰੀਆਂ ਦੇ ਸੰਗਠਨ ਐਸੋਸੀਏਸ਼ਨ ਆਫ਼ ਟੈਨਿਸ ਪ੍ਰੋਫੈਸ਼ਨਲਸ (ਏ ਟੀ ਪੀ) ਦੇ ਮੁਖੀ ਕ੍ਰਿਸ ਕੇਰਮੋਡੇ ਨੇ ਮੈਚ ਫਿਕਸਿੰਗ ਦੀਆਂ ਖ਼ਬਰਾਂ ਨੂੰ ਰੱਦ ਕੀਤਾ ਹੈ | ਬੀ ਬੀ ਸੀ ਨੇ ਉਨ੍ਹਾਂ ਖੂਫੀਆਂ ਫਾਈਲਾਂ ਨੂੰ ਵੇਖਿਆ ਹੈ ਜਿਨ੍ਹਾਂ 'ਚ ਵਿਸ਼ਵ ਟੈਨਿਸ ਦੇ ਸਰਬੋਤਮ ਮੁਕਾਬਲਿਆਂ 'ਚ ਮੈਚ ਫਿਕਸਿੰਗ ਦੇ ਸਬੂਤ ਮੌਦੂਦ ਹਨ | ਜਾਂਚ 'ਚ ਪਤਾ ਲੱਗਾ ਹੈ ਕਿ ਪਿਛਲੇ 10 ਸਾਲਾਂ 'ਚ ਘੱਟੋ-ਘੱਟ 16 ਸਰਬੋਤਮ ਖਿਡਾਰੀਆਂ ਿਖ਼ਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ ਕਿ ਉਨ੍ਹਾਂ 'ਤੇ ਸ਼ੱਕ ਹੈ ਕਿ ਉਹ ਜਾਣਬੁੱਝ ਕੇ ਮੈਚ ਹਾਰ ਰਹੇ ਹਨ | ਇਸ ਤਰ੍ਹਾਂ ਦੀ ਸ਼ਿਕਾਇਤ ਵਿੰਬਲਡਨ ਦੇ ਕੁੱਝ ਮੈਚਾਂ ਨਾਲ ਵੀ ਸੰਬੰਧਿਤ ਹੈ, ਪਰ ਸ਼ਿਕਾਇਤ ਦੇ ਬਾਵਜੂਦ ਇਨ੍ਹਾਂ ...


Jan 19

ਬੀਸੀਸੀਆੲੀ ਵੱਲੋਂ ਚੰਦੀਲਾ ’ਤੇ ਉਮਰ ਭਰ ਲਈ ਪਾਬੰਦੀ

Share this News

ਮੁੰਬਈ : ਭਾਰਤੀ ਕ੍ਰਿਕਟ ਬੋਰਡ ਨੇ ਆਈਪੀਐਲ 2013 ਸਪਾਟ ਫਿਕਸਿੰਗ ਮਾਮਲੇ ਵਿੱਚ ਹਰਿਆਣਾ ਦੇ ਆਫ ਸਪਿੰਨਰ ਅਜੀਤ ਚੰਦੀਲਾ ’ਤੇ ਉਮਰ ਭਰ ਲਈ ਜਦਕਿ ਮੁੰਬਈ ਦੇ ਬੱਲੇਬਾਜ਼ ਹਿਕੇਨ ਸ਼ਾਹ ’ਤੇ ਪੰਜ ਸਾਲ ਦੀ ਪਾਬੰਦੀ ਲਾ ਦਿੱਤੀ ਹੈ। ਬੀਸੀਸੀਆਈ ਦੀ ਅਨੁਸ਼ਾਸਨ ਕਮੇਟੀ ਨੇ ਅੱਜ ਇਥੇ ਮੀਟਿੰਗ ਤੋਂ ਬਾਅਦ ਇਹ ਸਜ਼ਾ ਸੁਣਾਈ। ਬੀਸੀਸੀਆੲੀ ਦੇ ਪ੍ਰਧਾਨ ਸ਼ਸ਼ਾਂਕ ਮਨੋਹਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਜਯੋਤਿਰਦਿਤਿਆ ਸਿੰਧੀਆ ਤੇ ਨਿਰੰਜਨ ਸ਼ਾਹ ਵੀ ਸ਼ਾਮਲ ਸਨ। ਕਮੇਟੀ ਨੇ ਪਾਕਿਸਤਾਨੀ ਅੰਪਾੲਿਰ ਅਸਦ ਰੌਫ਼ ’ਤੇ ਫੈਸਲਾ ਫ਼ਿਲਹਾਲ 12 ਫਰਵਰੀ ਤਕ ਟਾਲ ਦਿੱਤਾ ਹੈ। ਰੌਫ਼ ਨੂੰ ਉਸ ਦਾ ਜਵਾਬ ਦਾਖ਼ਲ ਕਰਨ ਲਈ 9 ਫਰਵਰੀ ਤਕ ਦੀ ਮੋਹਲਤ ਦਿੱਤੀ ਗਈ ਹੈ। ਯਾਦ ਰਹੇ ਕਿ ਚੰਦੀਲਾ ਆਈਪੀਅੈਲ ਦੌਰਾਨ ...[home] [1] 2 3  [next]1-10 of 24

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved