Sports News Section

Monthly Archives: JANUARY 2017


Jan 21

ਦਬੰਗ ਮੁੰਬਈ ਅਤੇ ਰਾਂਚੀ ਰੇਂਜ ਦੀ ਟੱਕਰ ਨਾਲ ਹੋਵੇਗਾ ਹਾਕੀ ਇੰਡੀਆ ਲੀਗ ਦਾ ਆਰੰਭ

Share this News

ਮੁੰਬਈ : ਹਾਕੀ ਇੰਡੀਆ ਲੀਗ (ਐਚ.ਆਈ.ਐਲ.) ਦੇ 2017 ਦੇ ਪੰਜਵੇਂ ਸੈਸ਼ਨ ਦੀ ਮੁੱਢਲੀ ਟੱਕਰ ਦਬੰਗ ਮੁੰਬਈ ਅਤੇ ਰਾਂਚੀ ਰੇਂਜ ਦੀਆਂ ਟੀਮਾਂ ਵਿਚਕਾਰ ਹੋਵੇਗੀ। ਮੁੰਬਈ ਦੀ ਟੀਮ ਇਸ ਤੋਂ ਪਹਿਲਾਂ ਖੇਡੇ ਜਾ ਚੁੱਕੇ 4 ਟੂਰਨਾਮੈਂਟਾਂ 'ਚ ਸੈਮੀਫਾਈਨਲ 'ਚ ਜਗ੍ਹਾ ਨਹੀਂ ਬਣਾ ਸਕੀ ਸੀ। ਇਸ ਵਾਰ ਮੁੰਬਈ ਦੀਆਂ ਨਜ਼ਰਾਂ ਸ਼ਨੀਵਾਰ ਸ਼ਾਮ ਸੱਤ ਵਜੇ ਖੇਡੇ ਜਾਣ ਵਾਲੇ ਇਸ ਮੁਕਾਬਲੇ 'ਚ ਵਧੀਆ ਸ਼ੁਰੂਆਤ ਕਰਨ 'ਤੇ ਟਿਕੀਆਂ ਹੋਣਗੀਆਂ। ਮੁੰਬਈ ਦੀ ਟੀਮ ਨੂੰ ਇਸ ਗੱਲ ਦਾ ਲਾਭ ਹੋਵੇਗਾ ਕਿ ਇਹ ਮੈਚ ਉਸ ਦੇ ਘਰੇਲੂ ਮੈਦਾਨ 'ਚ ਖੇਡਿਆ ਜਾਣਾ ਹੈ, ਜਦੋਂਕਿ ਮੁੰਬਈ ਦੇ ਇਸ ਤੋਂ ਅਗਲੇ ਚਾਰ ਮੈਚ ਵੀ ਘਰੇਲੂ ਮੈਦਾਨ 'ਚ ਹੀ ਹੋਣਗੇ। ਮੁੰਬਈ ਦੀ ਟੀਮ 'ਚ ਪੰਜ ਉਹ ਖਿਡਾਰੀ ਸ਼ਾਮਲ ...


Jan 21

ਹਾਂਗਕਾਂਗ 'ਚ ਚਮਕੀ ਤਕਦੀਰ ਸਿੰਘ ਦੀ 'ਤਕਦੀਰ'

Share this News

ਹਾਂਗਕਾਂਗ : ਵਿਦੇਸ਼ਾਂ ਵਿਚ ਜਾ ਕੇ ਵਸੇ ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਤਕਰੀਬਨ ਹਰ ਖੇਤਰ ਵਿਚ ਮੱਲਾਂ ਮਾਰੀਆਂ ਹਨ। ਹੁਣ ਉਹ ਖੇਡਾਂ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ ਅਤੇ ਦੁਨੀਆ ਨੂੰ ਆਪਣੀ ਤਾਕਤ ਤੋਂ ਜਾਣੂੰ ਕਰਵਾ ਰਹੇ ਹਨ। ਗੱਲ ਹੋ ਰਹੀ ਹੈ ਅਜਿਹੇ ਹੀ ਇਕ ਪੰਜਾਬੀ ਗੱਭਰੂ ਦੀ, ਜਿਸ ਨੇ ਮਹਿਜ਼ 15 ਸਾਲ ਦੀ ਉਮਰ ਵਿਚ ਹਾਂਗਕਾਂਗ ਵਿਖੇ ਹੋਈ 58 ਕਿਲੋ ਵਰਗ ਦੀ ਈ-1 ਬਾਕਸਿੰਗ ਵਰਲਡ ਚੈਂਪੀਅਨਸ਼ਿਪ, 2017 ਜਿੱਤ ਕੇ ਪੰਜਾਬੀਆਂ ਦਾ ਮਾਣ ਵਧਾ ਦਿੱਤਾ। ਹਾਂਗਕਾਂਗ ਦੇ ਜੰਮਪਲ ਅਤੇ ਪੰਜਾਬੀ ਪਿਛੋਕੜ ਨਾਲ ਸੰਬੰਧਤ ਤਕਦੀਰ ਸਿੰਘ ਨੇ ਬਾਕਸਿੰਗ ਦੇ ਜ਼ਬਰਦਸਤ ਮੁਕਾਬਲੇ ਵਿਚ ਚੋਟੀ ਦੇ ਖਿਡਾਰੀ ਐਮੀਗੋ ਸ਼ੋਈ ਨੂੰ ਧੂੜ ਚਟਾ ਕੇ ਇਤਿਹਾਸ ਰਚ ਦਿੱਤਾ। 
ਇਸ ...


Jan 21

ਵਿਰਾਟ ਭਰੋਸਾ ਨਾ ਦਿੰਦਾ ਤਾਂ ਮੈਂ ਸੰਨਿਆਸ ਲੈ ਚੁੱਕਾ ਹੁੰਦਾ - ਯੁਵਰਾਜ

Share this News

ਕਟਕ :  ਕੈਂਸਰ ਤੋਂ ਬਾਅਦ ਇਕ ਸਮੇਂ ਕ੍ਰਿਕਟ ਨੂੰ ਅਲਵਿਦਾ ਕਹਿਣ ਬਾਰੇ ਸੋਚਿਆ ਸੀ ਪ੍ਰੰਤੂ ਕਪਤਾਨ ਵਿਰਾਟ ਕੋਹਲੀ ਦੇ ਵਿਸ਼ਵਾਸ ਨੇ ਮੈਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਉਸ ਵਿਸ਼ਵਾਸ 'ਤੇ ਖਰ੍ਹਾ ਉੱਤਰਨਾ ਮੇਰੇ ਲਈ ਲਾਜ਼ਮੀ ਸੀ | ਜੇਕਰ ਵਿਰਾਟ ਕੋਹਲੀ ਭਰੋਸਾ ਨਾ ਦਿੰਦਾ ਤਾਂ ਮੈਂ ਕ੍ਰਿਕਟ ਤੋਂ ਸੰਨਿਆਸ ਲੈ ਚੁੱਕਾ ਹੁੰਦਾ | ਇਹ ਖੁਲਾਸਾ ਬੀਤੇ ਦਿਨ ਇੰਗਲੈਂਡ ਵਿਰੁੱਧ 150 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਮਗਰੋਂ ਯੁਵਰਾਜ ਸਿੰਘ ਨੇ ਕਿਹਾ ਕਿ ਜਦੋਂ ਤੁਹਾਨੂੰ ਟੀਮ ਦੇ ਕਪਤਾਨ ਦਾ ਭਰੋਸਾ ਹਾਸਿਲ ਹੋਵੇ ਆਤਮਵਿਸ਼ਵਾਸ ਵਧ ਹੀ ਜਾਂਦਾ ਹੈ | ਵਿਰਾਟ ਨੇ ਮੇਰੇ 'ਤੇ ਕਾਫੀ ਭਰੋਸਾ ਵਿਖਾਇਆ ਅਤੇ ਮੇਰੇ ਲਈ ਇਹ ਕਾਫ਼ੀ ਅਹਿਮ ਹੈ ਕਿ ਡਰੈਸਿੰਗ ਰੂਮ 'ਚ ਲੋਕਾਂ ਨੂੰ ...


Jan 5

ਖੰਨਾ ਬਣਨਗੇ ਭਾਰਤੀ ਕ੍ਰਿਕਟ ਦੇ ਬੌਸ !

Share this News

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਨਵੇਂ ਮੁਖੀ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ ਤੇ ਬੀ. ਸੀ. ਸੀ. ਆਈ. ਦੇ ਸੀਨੀਅਰ ਉਪ ਮੁਖੀ ਸੀ. ਕੇ. ਖੰਨਾ ਦਾ ਇਸ ਅਹੁਦੇ ਲਈ ਦਾਅਵਾ ਮਜ਼ਬੂਤ ਮੰਨਿਆ ਜਾ ਰਿਹਾ ਹੈ। ਬੀ. ਸੀ. ਸੀ. ਆਈ. ਦੇ ਚੋਟੀ ਦੇ ਅਧਿਕਾਰੀ ਇਸ ਸੰਬੰਧ ਵਿਚ ਖੰਨਾ ਦੇ ਸੰਪਰਕ 'ਚ ਹਨ ਤੇ ਸੂਤਰਾਂ ਅਨੁਸਾਰ ਬੀ. ਸੀ. ਸੀ. ਆਈ. ਦਫਤਰ ਨੇ ਇਸ ਮਾਮਲੇ 'ਚ ਖੰਨਾ ਤੋਂ ਪੁੱਛਿਆ ਵੀ ਹੈ। ਸੁਪਰੀਮ ਕੋਰਟ ਨੇ ਬੀ. ਸੀ. ਸੀ. ਆਈ. ਦੇ ਮੁਖੀ ਅਨੁਰਾਗ ਠਾਕੁਰ ਤੇ ਸਕੱਤਰ ਅਜੇ ਸ਼ਿਰਕੇ ਨੂੰ ਬਰਖਾਸਤ ਕੀਤੇ ਜਾਣ ਦੇ ਆਪਣੇ ਫੈਸਲੇ ਵਿਚ ਇਹ ਸਾਫ ਕਿਹਾ ਸੀ ਕਿ ਬੋਰਡ ਦੇ ਸਭ ...


Jan 5

ਇਸ ਖਿਡਾਰੀ ਤੋਂ ਬਿਨਾਂ ਵਤਨ ਲਈ ਰਵਾਨਾ ਹੋਈ ਭਾਰਤੀ ਟੀਮ

Share this News

ਮੈਲਬੌਰਨ : ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਤੋਂ ਬੀਤੇ ਦਿਨੀਂ ਲਾਪਤਾ ਹੋਏ ਭਾਰਤੀ ਕ੍ਰਿਕਟਰ ਪਲਵਿੰਦਰ ਸਿੰਘ ਢਿੱਲੋਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਾ ਹੈ ਅਤੇ ਬੁੱਧਵਾਰ ਨੂੰ ਟੀਮ ਉਸ ਦੇ ਬਿਨਾਂ ਹੀ ਵਤਨ ਲਈ ਰਵਾਨਾ ਹੋ ਗਈ। 19 ਸਾਲਾ ਪਲਵਿੰਦਰ ਕ੍ਰਿਕਟ ਕੌਂਸਲ ਆਫ ਇੰਡੀਆ ਟੀਮ ਦਾ ਭਾਗ ਸੀ ਅਤੇ ਇਹ ਟੀਮ 26-30 ਦਸੰਬਰ ਤੱਕ ਮਿਲਡੂਰਾ 'ਚ ਹੋਣ ਵਾਲੇ ਵਿਲੋਫੈਸਟ ਕ੍ਰਿਕਟ ਟੂਰਨਾਮੈਂਟ 'ਚ ਸ਼ਾਮਲ ਹੋਣ ਲਈ ਆਸਟਰੇਲੀਆ ਪਹੁੰਚੀ ਸੀ। ਮਿਲਡੂਰਾ ਤੋਂ ਬਾਅਦ ਟੀਮ 31 ਦਸੰਬਰ ਨੂੰ ਮੈਲਬੌਰਨ ਪਹੁੰਚੀ ਸੀ, ਜਿੱਥੋਂ ਕਿ 4 ਜਨਵਰੀ ਨੂੰ ਇਸ ਦੀ ਵਤਨ ਵਾਪਸੀ ਸੀ। ਇੱਥੇ ਸਾਰੇ ਖਿਡਾਰੀ 31 ਦਸੰਬਰ ਦੀ ਰਾਤ ਨੂੰ ਨਵੇਂ ਸਾਲ ਮੌਕੇ 'ਤੇ ਹੋਣ ਵਾਲੀ ਆਤਿਸ਼ਬਾਜ਼ੀ ਦਾ ...


Jan 5

ਮਹਿੰਦਰ ਸਿੰਘ ਧੋਨੀ ਨੇ ਛੱਡੀ ਵਨ-ਡੇ ਤੇ ਟੀ-20 ਟੀਮ ਦੀ ਕਪਤਾਨੀ

Share this News

ਨਵੀਂ ਦਿੱਲੀ : ਭਾਰਤੀ ਟੈਸਟ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਅਚਨਚੇਤ ਭਾਰਤ ਦੀ ਇਕ ਦਿਨਾਂ ਅਤੇ ਟੀ-20 ਕ੍ਰਿਕਟ ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ। ਇੰਗਲੈਂਡ ਵਿਰੁੱਧ ਇਸੇ ਮਹੀਨੇ ਹੋਣ ਵਾਲੀ ਇਕ ਦਿਨਾਂ ਅਤੇ ਟੀ-20 ਮੈਚਾਂ ਦੀ ਲੜੀ 'ਚ ਉਹ ਖੇਡਣਗੇ ਪਰ ਕਪਤਾਨੀ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਭਾਰਤ ਦੇ ਸਫ਼ਲ ਕਪਤਾਨਾਂ 'ਚ ਜਾਣੇ ਜਾਂਦੇ ਮਹਿੰਦਰ ਸਿੰਘ ਧੋਨੀ ਟੈਸਟ ਟੀਮ ਦੀ ਕਪਤਾਨੀ ਕਾਫੀ ਚਿਰ ਪਹਿਲਾਂ ਹੀ ਛੱਡ ਚੁੱਕੇ ਹਨ। ਧੋਨੀ ਨੇ ਭਾਰਤੀ ਕ੍ਰਿਕਟ ਬੋਰਡ ਨੂੰ ਇਸ ਫੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ। ਕ੍ਰਿਕਟ ਬੋਰਡ ਵੱਲੋਂ ਟੀਮ ਦੇ ਨਵੇਂ ਕਪਤਾਨ ਦਾ ਐਲਾਨ ਅਜੇ ਨਹੀਂ ਕੀਤਾ ਗਿਆ। ਬੀ.ਸੀ.ਸੀ.ਆਈ. ਵੱਲੋਂ ਜਾਰੀ ਇਕ ...[home] 1-6 of 6

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved