Sports News Section

Monthly Archives: OCTOBER 2014


Oct 25

ਧੋਨੀ ਬਣਿਆ ਹਾਕੀ ਫ੍ਰੈਂਚਾਇਜ਼ੀ ਦਾ ਸਹਿ-ਮਾਲਕ

Share this News

ਰਾਂਚੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸਹਾਰਾ ਐਡਵੈਂਚਰ ਸਪੋਰਟਸ ਲਿਮਟਿਡ ਦੇ ਨਾਲ ਮਿਲ ਕੇ ਹਾਕੀ ਇੰਡੀਆ ਲੀਗ (ਐੱਚ.ਆਈ.ਐੱਲ) ਦੀ ਰਾਂਚੀ ਟੀਮ 'ਰਾਂਚੀ ਰੇਜ' ਦੇ ਫ੍ਰੈਂਚਾਇਜ਼ੀ ਅਧਿਕਾਰ ਖਰੀਦ ਲਏ। ਐੱਚ.ਆਈ.ਐੱਲ ਦੀ ਰਾਂਚੀ ਫ੍ਰੈਂਚਾਇਜ਼ੀ ਸ਼ਨੀਵਾਰ ਨੂੰ ਹੀ ਲਾਂਚ ਹੋਈ। ਐੱਚ.ਆਈ.ਐੱਲ ਦੇ ਪਹਿਲੇ ਐਡੀਸ਼ਨ ਦੀ ਚੈਂਪੀਅਨ ਰਹੀ ਰਾਂਚੀ ਰਾਈਨੋਜ਼ ਹਾਕੀ ਇੰਡੀਆ ਅਤੇ ਫ੍ਰੈਂਚਾਇਜ਼ੀ ਦੇ ਮਾਲਕਾਂ (ਪਟੇਲ-ਪੀਐੱਸ ਸਮੂਹ ਅਤੇ ਯੂਨੀਐਕਸੈੱਲ ਸਮੂਹ) ਵਿਚਾਲੇ ਅਵਿਸ਼ਵਾਸ ਦੇ ਚੱਲਦੇ ਟੁੱਟ ਗਈ।


Oct 25

ਅਡਵਾਨੀ ਨੇ ਗਿਲਕ੍ਰਿਸਟ ਨੂੰ ਹਰਾ ਕੇ ਵਿਸ਼ਵ ਬਿਲੀਅਰਡਜ਼ ਖ਼ਿਤਾਬ ਜਿੱਤਿਆ

Share this News

ਲੀਡਜ਼ : ਭਾਰਤ ਦੇ ਸੀਨੀਅਰ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਇੱਥੇ ਸਾਬਕਾ ਚੈਂਪੀਅਨ ਪੀਟਰ ਗਿਲਕ੍ਰਿਸਟ ਨੂੰ ਹਰਾ ਕੇ 150 ਅਪ ਅੰਕ ਵਾਲੀ ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ ਦਾ ਫਾਈਨਲ ਜਿੱਤ ਕੇ ਇਕ ਹੋਰ ਵੱਡੀ ਉਪਲਬਧੀ ਹਾਸਲ ਕਰ ਲਈ ਹੈ। ਇਹ ਉਸ ਦਾ 11ਵਾਂ ਵਿਸ਼ਵ ਖ਼ਿਤਾਬ ਹੈ। ਅਡਵਾਨੀ ਨੇ ਸਿੰਗਾਪੁਰ ਦੇ ਗਿਲਕ੍ਰਿਸਟ ਨੂੰ  ਰੋਮਾਂਚਕ ਫਾਈਨਲ ਮੁਕਾਬਲੇ ’ਚ 6-2 ਨਾਲ ਹਰਾਇਆ। ਅਡਵਾਨੀ ਨੂੰ ਲੀਗ ਗੇੜ ’ਚ ਗਿਲਕ੍ਰਿਸਟ ਤੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਟੂਰਨਾਮੈਂਟ ਦੇ ਸਭ ਤੋਂ ਅਹਿਮ ਮੈਚ ’ਚ ਭਾਰਤੀ ਖਿਡਾਰੀ ਨੇ ਆਪਣਾ ਸਭ ਤੋਂ ਵਧੀਆ ਖੇਡ ਦਿਖਾਇਆ।
ਗਿਲਕ੍ਰਿਸਟ ਨੇ ਪਹਿਲਾਂ ਫਰੇਮ ’ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਇਸ ਨੂੰ ਜਿੱਤ ਲਿਆ। ਅਡਵਾਨੀ ਨੇ ਹਾਲਾਂਕਿ ਦੂਜੇ ...


Oct 25

ਫ੍ਰੈਂਚ ਓਪਨ ਬੈਡਮਿੰਟਨ : ਕੁਆਰਟਰ ਫਾਈਨਲ 'ਚ ਹਾਰੀ ਸਾਇਨਾ

Share this News

ਪੈਰਿਸ : ਭਾਰਤ ਦੀ ਸਟਾਰ ਮਹਿਲਾ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦੀ 275000 ਡਾਲਰ ਇਨਾਮੀ ਰਾਸ਼ੀ ਵਾਲੇ ਫ੍ਰੈਂਚ ਓਪਨ ਸੁਪਰ ਸੀਰੀਜ਼ ਦੇ ਕੁਆਰਟਰ ਫਾਈਨਲ 'ਚ ਹਾਰ ਨਾਲ ਹੀ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਵੀ ਖ਼ਤਮ ਹੋ ਗਈ | ਉਨ੍ਹਾਂ ਨੂੰ ਦੂਜਾ ਦਰਜਾ ਪ੍ਰਾਪਤ ਚੀਨ ਦੀ ਸ਼ਿਜਿਆਨ ਵਾਂਗ ਨੇ ਹਰਾਇਆ | ਉਲੰਪਿਕ 'ਚ ਕਾਂਸੀ ਦਾ ਤਗਮਾ ਜੇਤੂ ਸਾਇਨਾ ਨੂੰ ਇਕ ਘੰਟੇ 10 ਮਿੰਟ ਚੱਲੇ ਇਸ ਸੰਘਰਸ਼ਪੂਰਨ ਮੁਕਾਬਲੇ ਵਿਚ 19-21, 21-19, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ | ਸਾਇਨਾ ਅਤੇ ਵਾਂਗ ਵਿਚਾਲੇ ਇਹ 5ਵਾਂ ਮੁਕਾਬਲਾ ਸੀ | ਸਾਰੇ ਮੈਚਾਂ 'ਚ ਵਾਂਗ ਹੀ ਹਾਵੀ ਰਹੀ ਹੈ | ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਸੈਮੀਫਾਈਨਲ 'ਚ ਪਹੁੰਚਣ ਵਾਲੀਆਂ ਚਾਰ ਵਿਚੋਂ ਤਿੰਨ ਖਿਡਾਰਨਾਂ ...


Oct 16

ਵਰਲਡ ਕਬੱਡੀ ਲੀਗ ਦੇ ਫਾਈਨਲ 'ਤੇ ਸੰਕਟ ਦੇ ਬੱਦਲ !

Share this News

ਜਲੰਧਰ : ਵੇਵ ਵਰਲਡ ਕਬੱਡੀ ਲੀਗ, ਭਾਰਤ ਦੇ ਪਹਿਲੇ ਕੌਮਾਂਤਰੀ ਕਬੱਡੀ ਟੂਰਨਾਮੈਂਟ ਦੇ ਬਾਕੀ ਬਚੇ ਮੈਚ ਲਗਾਤਾਰ ਸਿਰਫ ਭਾਰਤ 'ਚ ਹੀ ਕਰਾਏ ਜਾਣਗੇ ਜਦਕਿ ਇਸ ਦਾ ਆਖ਼ਰੀ ਪੜ੍ਹਾਅ ਜਿਨ੍ਹਾਂ 'ਚ ਫਾਈਨਲ ਮੈਚ ਵੀ ਸ਼ਾਮਲ ਹੈ ਪਾਕਿਸਤਾਨ ਵਿਖੇ ਹੋਵੇਗਾ। ਭਾਰਤ-ਪਾਕਿ ਸਰਹੱਦ 'ਤੇ ਵਧੇ ਤਣਾਅ ਨੂੰ ਦੇਖ ਕੇ ਪਾਕਿਸਤਾਨ ਵਿਖੇ ਕਬੱਡੀ ਲੀਗ ਕਰਾਉਣ 'ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਨਵੀਂ ਸਮਾਂ-ਸਾਰਣੀ ਅਨੁਸਾਰ 22 ਨਵੰਬਰ ਤੋਂ ਕਬੱਡੀ ਲੀਗ ਪਾਕਿਸਤਾਨ 'ਚ ਜਾਵੇਗੀ ਪਰ ਦੋਹਾਂ ਦੇਸ਼ਾਂ ਦਰਮਿਆਨ ਤਣਾਅਪੂਰਨ ਮਾਹੌਲ ਦੇ ਚੱਲਦਿਆਂ ਇਸ ਦੇ ਆਖ਼ਰੀ ਪੜਾਅ 'ਤੇ ਸ਼ੰਕਾ ਬਣੀ ਹੋਈ ਹੈ। ਉਂਝ ਕਬੱਡੀ ਪ੍ਰੇਮੀ ਵੀ ਇਹ ਹੀ ਚਾਹੁੰਦੇ ਹਨ ਕਿ ਇਸ ਦਾ ਫਾਈਨਲ ਪਾਕਿਸਤਾਨ 'ਚ ਹੋਵੇ ਪਰ ਜਦੋਂ ਸਰਹੱਦ 'ਤੇ ...


Oct 16

ਪਾਕਿਸਤਾਨ 'ਚ ਪ੍ਰਦਰਸ਼ਨੀ ਮੈਚ ਖੇਡ ਸਕਦੇ ਹਨ ਸਚਿਨ ਤੇ ਦ੍ਰਵਿੜ

Share this News

ਇਸਲਾਮਾਬਾਦ : ਦੇਸ਼ 'ਚ ਕੌਮਾਂਤਰੀ ਿਯਕਟ ਬਹਾਲ ਕਰਨ ਲਈ ਪੁਰਜ਼ੋਰ ਕੋਸ਼ਿਸ਼ 'ਚ ਜੁਟੇ ਪਾਕਿਸਤਾਨ ਿਯਕਟ ਬੋਰਡ (ਪੀਸੀਬੀ) ਦੇ ਮੁਖ ਸ਼ਹਿਰਯਾਰ ਖਾਨ ਨੇ ਸੰਕੇਤ ਦਿੱਤੇ ਹਨ ਕਿ ਧਾਕੜ ਭਾਰਤੀ ਿਯਕਟਰ ਸਚਿਨ ਤੇਂਦੁਲਕਰ ਅਤੇ ਰਾਹੁਲ ਦ੫ਵਿੜ ਪ੍ਰਦਰਸ਼ਨੀ ਮੈਚ ਲਈ ਪਾਕਿਸਤਾਨ ਦਾ ਦੌਰਾ ਕਰ ਸਕਦੇ ਹਨ। ਮਾਰਚ 2009 'ਚ ਸ਼੍ਰੀਲੰਕਾਈ ਟੀਮ ਦੀ ਬੱਸ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ 'ਚ ਕਿਸੇ ਵੀ ਵਿਦੇਸ਼ੀ ਟੀਮ ਨੇ ਦੌਰਾ ਨਹੀਂ ਕੀਤਾ ਹੈ।
     ਸਾਬਕਾ ਪਾਕਿਸਤਾਨ ਰਾਜਨੀਤਕ ਸ਼ਹਿਰਯਾਰ ਨੇ ਕਿਹਾ, 'ਹਾਲ ਹੀ 'ਚ ਮੇਰੀ ਸਾਬਕਾ ਭਾਰਤੀ ਕਪਤਾਨ ਬਿਸ਼ਨ ਸਿੰਘ ਬੇਦੀ ਨਾਲ ਮੁਲਾਕਾਤ ਹੋਈ ਸੀ ਜਿਨ੍ਹਾਂ ਮੈਨੂੰ ਭਰੋਸਾ ਦਿਵਾਇਆ ਕਿ ਉਹ ਪਾਕਿਸਤਾਨ 'ਚ ਇਕ ਪ੍ਰਦਰਸ਼ਨੀ ਮੈਚ ਕਰਵਾਉਣ 'ਚ ਮਦਦ ਕਰ ਸਕਦੇ ਹਨ। ...


Oct 16

ਅਸੀਂ ਖੇਡ ਰਾਸ਼ਟਰ ਨਹੀਂ ਕ੍ਰਿਕਟਿੰਗ ਰਾਸ਼ਟਰ ਤੋਂ ਹਾਂ - ਸਾਨੀਆ

Share this News

ਨਵੀਂ ਦਿੱਲੀ : ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਇੱਥੇ ਕਿਹਾ ਕਿ ਅਸੀਂ ਇਕ ਖੇਡ ਰਾਸ਼ਟਰ ਤੋਂ ਨਹੀਂ ਆਉਂਦੇ ਹਾਂ ਸਗੋਂ ਇਕ ਕ੍ਰਿਕਟਿੰਗ ਰਾਸ਼ਟਰ ਤੋਂ ਆਉਂਦੇ ਹਾਂ, ਇਸ ਲਈ ਇੰਚੀਓਨ ਏਸ਼ੀਆਈ ਖੇਡਾਂ ਦੀ ਉਪਲੱਬਧੀ ਬਹੁਤ ਵੱਡੀ ਹੈ। ਏਸ਼ੀਆਡ ਵਿਚ  ਮਿਕਸਡ ਡਬਲਜ਼ ਵਿਚ ਸੋਨ ਤਮਗਾ ਜਿੱਤਣ ਵਾਲੀ ਸਾਨੀਆ ਨੇ ਇੱਥੇ ਕਿਹਾ, ''ਮੈਨੂੰ ਇੰਚੀਓਨ  ਵਿਚ 541 ਮੈਂਬਰੀ ਭਾਰਤੀ ਦਲ ਦੇ ਹਰ ਇਕ ਖਿਡਾਰੀ 'ਤੇ ਮਾਣ ਹੈ।''
     ਟੈਨਿਸ ਸਟਾਰ ਨੇ ਕਿਹਾ, ''ਅਸੀਂ ਇਸ ਪੱਧਰ ਤਕ ਪਹੁੰਚਣ ਲਈ ਸਖਤ ਮਿਹਨਤ ਕੀਤੀ ਹੈ। ਅਸੀਂ ਹੋਰ ਵੀ ਬਿਹਤਰ ਕਰ ਸਕਦੇ ਹਾਂ ਪਰ ਤੁਹਾਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਅਸੀਂ ਇਕ ਖੇਡ ਰਾਸ਼ਟਰ ਤੋਂ ਨਹੀਂ ਸਗੋਂ ਕ੍ਰਿਕੇਟਿੰਗ ਰਾਸ਼ਟਰ ਤੋਂ ਆਉਂਦੇ ਹਾਂ, ਇਸ ...


Oct 14

ਸਚਿਨ ਦੇ ਆਖਰੀ ਟੈਸਟ ਦੇ ਜਾਦੂਈ ਪਲਾਂ ਨੂੰ ਬਿਆਨ ਕਰਦੀ ਨਵੀਂ ਕਿਤਾਬ

Share this News

ਨਵੀਂ ਦਿੱਲੀ : ਸਚਿਨ ਤੇਂਦੁਲਕਰ ਦੇ ਆਖਰੀ ਟੈਸਟ ਨਾਲ ਜੁੜੇ ਸਾਰੇ ਜ਼ਜਬਾਤ ਅਤੇ ਰੋਮਾਂਚ ਨੂੰ ਬਿਆਨ ਕਰਦੀ ਇਕ ਨਵੀਂ ਕਿਤਾਬ ਵਿਚ ਉਨ੍ਹਾਂ ਢਾਈ ਦਿਨਾਂ ਦਾ ਬਾਖੂਬੀ ਵਰਣਨ ਕੀਤਾ ਗਿਆ ਹੈ | ਲੇਖਕ-ਪੱਤਰਕਾਰ ਦਿਲੀਪ ਡੀਸੂਜਾ ਦੀ ਕਿਤਾਬ 'ਫਾਈਨਲ ਟੈਸਟ-ਐਕਜ਼ਿਟ ਸਚਿਨ ਤੇਂਦੁਲਕਰ' ਵਿਚ ਵੈਸਟ ਇੰਡੀਜ਼ ਦੇ ਖਿਲਾਫ ਪਿਛਲੇ ਸਾਲ ਨਵੰਬਰ ਵਿਚ ਖੇਡੇ ਗਏ ਸਚਿਨ ਦੇ ਆਖਰੀ ਟੈਸਟ ਦਾ ਵਰਣਨ ਹੈ, ਮੈਦਾਨ ਦੇ ਅੰਦਰ ਤੇ ਬਾਹਰ ਦੇ ਮਸਲਿਆਂ ਨੂੰ ਵੀ ਇਸ 'ਚ ਉਠਾਇਆ ਗਿਆ ਹੈ | ਕਿਤਾਬ ਅਨੁਸਾਰ, 'ਸਚਿਨ ਜਦੋਂ ਪੌੜੀਆਂ ਤੋਂ ਉਤਰਕੇ ਮੈਦਾਨ ਦੀ ਤਰਫ ਵਧੇ ਤਾਂ ਲੋਕਾਂ ਦੀ ਪ੍ਰਤਿਕਿਰਿਆ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਿਲ ਸੀ, ਅਸੀ ਜਾਣਦੇ ਸੀ ਕਿ ਇਹ ਪਲ ਬਹੁਤ ਵੱਡਾ ਹੋਵੇਗਾ ਪ੍ਰੰਤੂ ...


Oct 14

ਪੰਜਾਬ ਬਣਿਆ ਤੀਰਅੰਦਾਜ਼ੀ ‘ਚ ਕੌਮੀ ਚੈਂਪੀਅਨ

Share this News

ਪਟਿਆਲਾ : ਪੰਜਾਬ 35ਵੀਂ ਸੀਨੀਅਰ ਨੈਸ਼ਨਲ ਤੀਰਅੰਦਾਜ਼ੀ ਚੈਂਪੀਅਨਸ਼ਿਪ (ਇੰਡੀਆ ਰਾਉਂਡ) ਵਿੱਚ ਓਵਰਆਲ ਟਰਾਫੀ ਜਿੱਤ ਕੇ ਕੌਮੀ ਚੈਂਪੀਅਨ ਬਣਿਆ ਹੈ। ਇਹ ਚੈਂਪੀਅਨਸ਼ਿਪ ਅੱਜ ਨਵੀਂ ਦਿੱਲੀ ਦੇ ਨਹਿਰੂ ਸਟੇਡੀਅਮ ਵਿੱਚ ਸੰਪੰਨ ਹੋਈ ਜਿਸ ‘ਚ ਆਸਾਮ ਨੂੰ ਦੂਜਾ ਤੇ ਭਾਰਤੀ ਸੈਨਾ  ਨੂੰ ਤੀਜਾ ਸਥਾਨ ਮਿਲਿਆ।    
ਤੀਰਅੰਦਾਜ਼ੀ ਕੋਚ ਸੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਮਹਿਲਾ ਵਰਗ ਵਿਚ ਸੁਖਪ੍ਰੀਤ ਕੌਰ ਨੇ 50 ਮੀਟਰ ਵਿਚ ਸੋਨ ਤਮਗਾ ਅਤੇ ਬਲਜੀਤ ਕੌਰ ਨੇ 30 ਮੀਟਰ ਵਿਚ ਕਾਂਸੀ ਦਾ ਤਮਗਾ ਜਿੱਤਿਆ । ਬਲਜੀਤ ਕੌਰ ਨੇ ਓਲੰਪਿਕ ਰਾਉਂਡ ਵਿਚ ਵੀ ਵਿਅਕਤੀਗਤ ਮੁਕਾਬਲੇ ਵਿਚ ਕਾਂਸੀ ਦਾ ਤਮਗਾ ਜਿੱਤਿਆ। ਸੁਖਪ੍ਰੀਤ ਕੌਰ, ਸੰਦੀਪ ਕੌਰ, ਬਲਜੀਤ ਕੌਰ ਤੇ ਜਸਵਿੰਦਰ ਕੌਰ ਟੀਮ  ਮੁਕਾਬਲੇ ਵਿਚ ਆਸਾਮ ਤੋਂ ਫਾਈਨਲ ਵਿਚ ਹਾਰ ਗਈਆਂ ...


Oct 14

ਮੈਰੀ ਕਾਮ ਬਣੀ ਸਭ ਤੋਂ ਵਡਮੁੱਲੀ ਖਿਡਾਰਨ

Share this News

ਨਵੀਂ ਦਿੱਲੀ : ਏਸ਼ਿਆਈ ਖੇਡਾਂ ਵਿੱਚੋਂ ਸੋਨ ਤਗਮਾ ਜੇਤੂ ਭਾਰਤ ਦੀ ਸਟਾਰ ਮੁੱਕੇਬਾਜ਼ ਐਮਸੀ ਮੇਰੀਕੌਮ ਨੇ ਅੱਜ ਇਥੇ ਦੇਸ਼ ਵਾਸੀਆਂ ਨੂੰ ਔਰਤ ਖਿਡਾਰੀਆਂ ਪ੍ਰਤੀ ਨਜ਼ਰੀਆ ਬਦਲਣ ਦੀ ਅਪੀਲ ਕੀਤੀ ਕਿਉਂਕਿ ਮੌਕਾ ਮਿਲਣ ਉਤੇ ਉਹ ਵੀ ਦੇਸ਼ ਲਈ ਸੋਨ ਤਗਮਾ ਜਿੱਤ ਸਕਦੀਆਂ ਹਨ। ਇਥੇ ਇਕ ਸਮਾਗਮ ਵਿੱਚ ਮੇਰੀਕੌਮ ਨੂੰ ਸੈਮਸੰਗ ਦੀ ‘ਮੋਸਟ ਵੈਲਿਊਡ ਪਲੇਅਰ’ ਚੁਣਿਆ ਗਿਆ। ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਸ ਨੇ ਕਿਹਾ ਗੁਆਂਗਜ਼ੂ ਏਸ਼ਿਆਈ ਖੇਡਾਂ ਵਿੱਚ ਪਹਿਲੀ ਵਾਰ ਮੁੱਕੇਬਾਜ਼ੀ ਨੂੰ ਸ਼ਾਮਲ ਕੀਤਾ ਗਿਆ ਸੀ ਤੇ ਉਹ ਕਾਂਸੀ ਦਾ ਤਗਮਾ ਜਿੱਤ ਗਈ ਸੀ ਤੇ ਇੰਚਿਓਨ ਵਿੱਚ ਕੇਵਲ ਤੇ ਕੇਵਲ ਸੋਨ ਤਗਮਾ ਜਿੱਤਣ ਦੇ ਟੀਚੇ ਨਾਲ ਗਈ ਸੀ। ਉਹ ਆਪਣੀ ਪ੍ਰਾਪਤੀ ਤੋਂ ਬੇਹੱਦ ਖੁਸ਼ ਹੈ। ਇਹ ...


Oct 3

16 ਸਾਲਾਂ ਬਾਅਦ ਏਸ਼ੀਆ ਫ਼ਤਹਿ... ਪਾਕਿਸਤਾਨ ਨੂੰ 4-2 ਨਾਲ ਹਰਾਇਆ

Share this News

ਇੰਚਿਓਨ : ਇੰਚਿਓਨ ਏਸ਼ੀਅਨ ਖੇਡਾਂ 'ਚ ਵੀਰਵਾਰ ਨੂੰ ਭਾਰਤ ਨੇ 16 ਸਾਲ ਦਾ ਬਨਵਾਸ ਖ਼ਤਮ ਕਰ ਦਿੱਤਾ। ਭਾਰਤ ਨੂੰ ਦੁਸਹਿਰੇ ਦਾ ਤੋਹਫਾ ਦਿੰਦਿਆਂ ਭਾਰਤੀ ਹਾਕੀ ਟੀਮ ਨੇ 32 ਸਾਲਾਂ ਬਾਅਦ ਫਾਈਨਲ 'ਚ ਆਹਮੋ-ਸਾਹਮਣੇ ਹੋਏ ਪਾਕਿਸਤਾਨ ਨੂੰ ਚਿਤ ਕਰਕੇ 2016 'ਚ ਰਿਓ ਓਲੰਪਿਕ ਦਾ ਟਿਕਟ ਵੀ ਕਟਵਾ ਲਿਆ। ਦਿਲਾਂ ਦੀਆਂ ਧੜਕਣਾਂ ਰੋਕ ਦੇਣ ਵਾਲੇ ਇਸ ਫਾਈਨਲ ਮੈਚ 'ਚ ਭਾਰਤ ਨੇ ਆਪਣੇ ਕੱਟੜ ਵਿਰੋਧੀ ਗੁਆਂਢੀ ਦੇਸ਼ ਪਾਕਿਸਤਾਨ ਨੂੰ ਪਨੈਲਟੀ ਸ਼ੂਟ ਆਊਟ 'ਚ 4-2 ਨਾਲ ਹਰਾ ਕੇ ਗੋਲਡ ਮੈਡਲ ਆਪਣੇ ਨਾਂ ਕੀਤਾ। ਮੈਚ ਦੇ ਇਸ ਬੇਹੱਦ ਅਜਬ ਪਲਾਂ 'ਚ ਭਾਰਤੀ ਖਿਡਾਰੀਆਂ ਨੇ ਗਜ਼ਬ ਦਾ ਹੌਸਲਾ ਵਿਖਾਉਂਦੇ ਹੋਏ ਪਾਕਿਸਤਾਨ ਦੀਆਂ ਗੋਡਨੀਆਂ ਲਵਾ ਦਿੱਤੀਆਂ। 32 ਸਾਲ ਬਾਅਦ ਪਾਕਿਸਤਾਨ ਨਾਲ ਏਸ਼ੀਅਨ ...[home] 1-10 of 10

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved