Sports News Section

Monthly Archives: OCTOBER 2015


Oct 18

ਆਪਣੇ ਵਿਆਹ 'ਚ ਇਨ੍ਹਾਂ ਲਿਬਾਸਾਂ 'ਚ ਨਜ਼ਰ ਆਉਣਗੇ ਭੱਜੀ ਤੇ ਗੀਤਾ

Share this News

ਜਲੰਧਰ : ਕ੍ਰਿਕਟਰ ਹਰਭਜਨ ਸਿੰਘ ਅਤੇ ਅਦਾਕਾਰਾ ਗੀਤਾ ਬਸਰਾ ਦੇ ਵਿਆਹ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਦੋਵੇਂ 29 ਅਕਤੂਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦੋਹਾਂ ਦੇ ਰਾਇਲ ਵੈਡਿੰਗ ਕਾਰਡ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਿਆਹ ਵੀ ਕਿੰਨਾ ਵਧੀਆ ਤਰੀਕੇ ਨਾਲ ਹੋਵੇਗਾ। 
ਇਨ੍ਹਾਂ ਸਭ ਤੋਂ ਜ਼ਿਆਦਾ ਲੋਕਾਂ ਦੀ ਨਜ਼ਰ ਹੋਵੇਗੀ ਦੁਲਹਾ ਅਤੇ ਦੁਲਹਨ ਦੇ ਕੱਪੜਿਆਂ 'ਤੇ। ਤੁਹਾਨੂੰ ਦੱਸ ਦੇਈਏ ਕਿ ਇਹ ਵਿਆਹ ਸਮਾਰੋਹ 4 ਦਿਨਾਂ ਤੱਕ ਚੱਲੇਗਾ ਅਤੇ ਇਨ੍ਹਾਂ ਸਾਰੇ ਪ੍ਰੋਗਰਾਮਾਂ ਲਈ ਗੀਤਾ ਬਸਰਾ ਨੇ ਲਹਿੰਗਾ ਚੁਣਿਆ ਹੈ। ਗੀਤਾ ਦੇ ਸਾਰੇ ਕੱਪੜੇ ਡਿਜ਼ਾਈਨਰ ਅਰਚਨਾ ਕੋਚਰ ਅਤੇ ਬਬੀਤਾ ਮਲਖਾਨੀ ਡਿਜ਼ਾਈਨ ਕਰ ਰਹੀਆਂ ਹਨ। ਖਾਸ ਫੇਰਿਆਂ ਲਈ ...


Oct 18

ਫਿਰ ਦਹਾੜਿਆ ਪੰਜਾਬ ਦਾ ਸ਼ੇਰ ਯੁਵਰਾਜ

Share this News

ਮੋਹਾਲੀ : ਰਣਜੀ ਟਰਾਫੀ 'ਚ ਗੁਜਰਾਤ ਖਿਲਾਫ ਖੇਡਦੇ ਹੋਏ ਪੰਜਾਬ ਦੇ ਬੱਲੇਬਾਜ਼ ਯੁਵਰਾਜ ਸਿੰਘ ਨੇ ਐਤਵਾਰ ਨੂੰ ਸ਼ਾਨਦਾਰ ਬੱਲੇਬਾਜ਼ੀ ਕੀਤੀ। ਯੁਵੀ ਨੇ 187 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। ਹਾਲਾਂਕਿ ਦੁੱਖ ਇਸ ਗੱਲ ਦਾ ਸੀ ਕਿ ਉਹ ਰਣਜੀ ਟਰਾਫੀ 'ਚ ਆਪਣੇ ਪਹਿਲੇ ਦੋਹਰੇ ਸੈਂਕੜੇ ਤੋਂ ਖੁੰਝ ਗਿਆ। ਯੁਵਰਾਜ ਦੀ ਇਸ ਪਾਰੀ ਤੋਂ ਬਾਅਦ ਪ੍ਰਸ਼ੰਸਕਾਂ 'ਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਪ੍ਰਸ਼ੰਸਕਾਂ ਨੇ ਤਾਂ ਉਸ ਨੂੰ ਭਾਰਤੀ ਟੀਮ 'ਚ ਦੁਬਾਰਾ ਸ਼ਾਮਲ ਕਰਨ ਦੀ ਵੀ ਮੰਗ ਕਰ ਦਿੱਤੀ ਹੈ। ਇਸ ਪਾਰੀ 'ਚ ਯੁਵੀ ਨੇ 7 ਛੱਕੇ ਤੇ 14 ਚੌਕੇ ਮਾਰੇ। ਦੱਸਣਯੋਗ ਹੈ ਕਿ ਪੰਜਾਬ ਨੇ ਗੁਜਰਾਤ ਦੀ ਪਹਿਲੀ ਪਾਰੀ 'ਚ 467 ਦੌੜਾਂ ਦੇ ਜਵਾਬ 'ਚ 608 ਦੌੜਾਂ ...


Oct 18

ਵੱਜ ਗਿਆ ਛੇਵੇਂ ਵਿਸ਼ਵ ਕਬੱਡੀ ਕੱਪ ਦਾ ਬਿਗਲ

Share this News

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ 'ਚ ਕਬੱਡੀ ਨੂੰ ਵਿਸ਼ਵ ਪੱਧਰੀ ਮੁਹਾਂਦਰਾ ਪ੍ਰਦਾਨ ਕਰਨ ਲਈ ਆਲਮੀ ਕੱਪਾਂ ਦੇ ਰੂਪ 'ਚ ਚਲਾਈ ਗਈ ਲਹਿਰ ਨੇ ਕਬੱਡੀ ਨੂੰ ਹਰ ਪੱਖੋਂ ਮਿਆਰ ਪ੍ਰਦਾਨ ਕੀਤਾ ਹੈ। ਪੰਜਾਬੀਆਂ ਦੇ ਖੂਨ 'ਚ ਰਚੀ ਇਸ ਖੇਡ ਨੂੰ ਆਲਮੀ ਮੰਚ ਪ੍ਰਦਾਨ ਕਰਨ ਦੇ ਮਨਸੂਬੇ ਨਾਲ ਪੰਜਾਬ ਸਰਕਾਰ ਵੱਲੋਂ ਸੰਸਾਰ ਕੱਪਾਂ ਦੇ ਰੂਪ 'ਚ ਸੰਨ 2010 'ਚ ਚਲਾਈ ਗਈ ਮੁਹਿੰਮ ਦੀ ਲੜੀ ਨੂੰ ਅੱਗੇ ਤੋਰਦਿਆਂ 15 ਤੋਂ 28 ਨਵੰਬਰ ਤੱਕ ਛੇਵਾਂ ਵਿਸ਼ਵ ਕਬੱਡੀ ਕੱਪ ਕਰਵਾਉਣ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਖੇਡ ਵਿਭਾਗ ਪੰਜਾਬ ਵੱਲੋਂ ਪੁਰਸ਼ਾਂ ਤੇ ਔਰਤਾਂ ਦੇ ਸਮਾਂਤਰ ...


Oct 1

ਪੇਸ਼ੇਵਰ ਪਹਿਲਵਾਨੀ 'ਚ ਹੱਥ ਅਜ਼ਮਾ ਰਹੀ ਹੈ ਅਰਬ ਦੀ ਪਹਿਲੀ ਮਹਿਲਾ ਪਹਿਲਵਾਨ

Share this News

ਦੁਬਈ : ਦੁਬਈ ਦੀ 17 ਸਾਲਾ ਘੀੜਾ ਚਮਾਸਾਦਿਨੇ ਨੂੰ ਅਰਬ ਜਗਤ ਦੀ ਪਹਿਲੀ ਮਹਿਲਾ ਪੇਸ਼ੇਵਰ ਪਹਿਲਵਾਨ ਹੋਣ ਦਾ ਦਰਜਾ ਪ੍ਰਾਪਤ ਹੈ। ਇਥੇ 20 ਪਹਿਲਵਾਨਾਂ ਦੇ ਪ੍ਰੋ-ਰੈਸਲਿੰਗ ਗਰੁੱਪ 'ਚ 'ਜੋਏਲ ਹੰਟਰ' ਨਾਂ ਨਾਲ ਹਿੱਸਾ ਲੈਣ ਵਾਲੀ ਘੀੜਾ ਭਵਿੱਖ 'ਚ ਡਬਲਯੂ. ਡਬਲਯੂ. ਈ. ਸੁਪਰਸਟਾਰ ਬਣਨਾ ਚਾਹੁੰਦੀ ਹੈ। ਜੋਏਲ ਅਰਬ ਦੇਸ਼ਾਂ ਦੀਆਂ ਮਹਿਲਾਵਾਂ ਨੂੰ ਤਕੜਾ ਤੇ ਸੰਘਰਸ਼ਸ਼ੀਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਟ ਪੈਂਟਸ ਤੇ ਫਿਸ਼ਨੈਟਸ ਪਾ ਕੇ ਇਹ 5 ਫੁੱਟ 4 ਇੰਚ ਲੰਬੀ ਪਹਿਲਵਾਨ ਆਪਣੇ ਤੋਂ ਦੁਗਣੇ ਭਾਰ ਵਾਲੇ ਪੁਰਸ਼ ਪਹਿਲਵਾਨ ਨਾਲ ਲੜਨ ਤੋਂ ਵੀ ਨਹੀਂ ਘਬਰਾਉਂਦੀ।
ਜੋਏਲ ਦਾ ਜਨਮ ਲੇਬਨਾਨ 'ਚ ਹੋਇਆ ਤੇ ਉਹ ਸਾਊਦੀ ਅਰਬ 'ਚ ਵੱਡੀ ਹੋਈ। ਅਮਰੀਕੀ ਪਹਿਲਵਾਨ ਕਾਲੇਬ ਹਾਲ ਵੱਲੋਂ ਦੁਬਈ ਵਿਖੇ ...


Oct 1

ਪੰਜਾਬ ਦਾ ਨਾਂ ਰੌਸ਼ਨ ਕਰਨ ਲਈ ਤਿਆਰ ਹੈ ਟੈਨਿਸ ਦਾ ਇਹ ਉੱਭਰਦਾ ਸਿਤਾਰਾ

Share this News

ਜਲੰਧਰ : ਵੱਡੇ ਭਰਾ ਰੂਪਲ ਸ਼ਰਮਾ ਅਤੇ ਆਪਣੀ ਮੂੰਹ-ਬੋਲੀ ਭੂਆ ਸਾਨੀਆ ਸਰੀਨ ਸਦਕਾ ਖੇਡ ਕਰੀਅਰ ਸ਼ੁਰੂ ਕਰਨ ਵਾਲੇ ਰਿਭਵ ਨੇ 2012 'ਚ ਲਾਅਨ ਟੈਨਿਸ ਦਾ ਰੈਕੇਟ ਫੜਿਆ ਅਤੇ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ। ਵੱਡਾ ਭਰਾ ਰੂਪਲ, ਜੋ ਕਿ ਖੁਦ ਲਾਅਨ ਟੈਨਿਸ ਦਾ ਇਕ ਵਧੀਆ ਖਿਡਾਰੀ ਹੈ, ਆਪਣੇ ਛੋਟੇ ਭਰਾ ਰਿਭਵ ਦਾ ਅਭਿਆਸ ਦੌਰਾਨ ਸਾਥੀ, ਗੁਰੂ ਅਤੇ ਖੇਡ ਚਰਚਾ ਲਈ ਇਕ ਵਧੀਆ ਮਿੱਤਰ ਹੈ। ਜ਼ਿਲਾ ਪੱਧਰੀ ਪ੍ਰਤੀਯੋਗਿਤਾਵਾਂ 'ਚ ਆਪਣੇ ਉਮਰ ਵਰਗ 'ਚ ਸ੍ਰੇਸ਼ਠਤਾ ਦਰਜ ਕਰਨ ਦੇ ਨਾਲ-ਨਾਲ ਆਪਣੇ ਤੋਂ ਵੱਡੇ ਉਮਰ ਵਰਗ 'ਚ ਵੀ ਰਿਭਵ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਕਦੇ ਜੇਤੂ ਤੇ ਕਦੇ ਉਪ-ਜੇਤੂ ਦਾ ਖਿਤਾਬ ਜਿੱਤਿਆ। ਜ਼ਿਲਾ, ਸੂਬਾ ਅਤੇ ਰਾਸ਼ਟਰੀ ਪੱਧਰ ...


Oct 1

ਲੋਢਾ ਕਮਿਸ਼ਨ ਸਾਹਮਣੇ ਪੇਸ਼ ਹੋਏ ਠਾਕੁਰ ਤੇ ਸ਼ੁਕਲਾ

Share this News

ਨਵੀਂ ਦਿੱਲੀ : ਬੀ. ਸੀ. ਸੀ. ਆਈ. ਸਕੱਤਰ ਅਨੁਰਾਗ ਠਾਕੁਰ ਤੇ ਆਈ. ਪੀ. ਐੱਲ. ਚੇਅਰਮੈਨ ਰਾਜੀਵ ਸ਼ੁਕਲਾ ਬੋਰਡ ਵਿਚ ਸੰਭਾਵਿਤ ਸੁਧਾਰਾਂ ਦੇ ਸੰਬੰਧ ਵਿਚ ਅੱਜ ਸੁਪਰੀਮ ਕੋਰਟ ਤੋਂ ਨਿਯੁਕਤ ਜੱਜ (ਰਿਟਾਇਰ) ਆਰ. ਐੱਸ. ਲੋਢਾ ਕਮਿਸ਼ਨ ਸਾਹਮਣੇ ਪੇਸ਼ ਹੋਏ। ਪਤਾ ਲੱਗਾ ਹੈ ਕਿ ਬੀ. ਸੀ. ਸੀ. ਆਈ. ਦੇ ਦੋਵਾਂ ਸੀਨੀਅਰ ਅਧਿਕਾਰੀਆਂ ਦਾ ਤਿੰਨ ਮੈਂਬਰੀ ਪੈਨਲ ਨਾਲ ਉਪਯੋਗੀ ਵਿਚਾਰ-ਵਟਾਂਦਰਾ ਹੋਇਆ। ਪੈਨਲ 'ਚ ਜੱਜ ਲੋਢਾ ਤੋਂ ਇਲਾਵਾ ਜੱਜ (ਰਿਟਾ.) ਅਸ਼ੋਕ ਭਾਨ ਤੇ ਜੱਜ (ਰਿਟਾ.) ਆਰ. ਵੀ. ਰਵਿੰਦਰ ਸ਼ਾਮਲ ਹਨ। ਠਾਕੁਰ ਬੀ. ਸੀ. ਸੀ. ਆਈ. ਵਿਚ ਸੁਧਾਰਾਂ ਲਈ ਸੰਭਾਵਿਤ ਸਿਫਾਰਿਸ਼ਾਂ ਨੂੰ ਲੈ ਕੇ ਸਵੇਰੇ ਕਮੇਟੀ ਸਾਹਮਣੇ ਪੇਸ਼ ਹੋਏ। ਉਨ੍ਹਾਂ ਨੇ ਬਾਅਦ 'ਚ ਕਿਹਾ, 'ਮੈਂ ਅੱਜ ਸਵੇਰੇ ਲੋਢਾ ਕਮਿਸ਼ਨ ਨਾਲ ...[home] 1-6 of 6

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved