Sports News Section

Monthly Archives: NOVEMBER 2014


Nov 28

ਕ੍ਰਿਕਟ ਜਗਤ ਨੂੰ ਧੱਕਾ : ਆਸਟ੍ਰੇਲੀਆਈ ਕ੍ਰਿਕਟਰ ਫਿਲੀਪ ਹਿਊਜੇਸ ਦੀ ਮੌਤ

Share this News

ਸਿਡਨੀ : ਆਸਟ੍ਰੇਲਿਆਈ ਕ੍ਰਿਕਟਰ ਫਿਲਿਪ ਹਿਊਜ ਦਾ ਸਿਰਫ਼ 25 ਸਾਲ ਦੀ ਉਮਰ 'ਚ ਸਿਡਨੀ ਦੇ ਵਿਨਸੇਂਟ ਹਸਪਤਾਲ 'ਚ ਦੇਹਾਂਤ ਹੋ ਗਿਆ । ਸ਼ੈਫੀਲਡ ਸ਼ੀਲਡ ਮੈਚ ਦੇ ਦੌਰਾਨ ਫਿਲਿਪ ਹਿਊਜ ਦੇ ਸਿਰ 'ਚ ਇੱਕ ਤੇਜ਼ ਬਾਉਂਸਰ ਲਗਾ ਸੀ । ਜਿਸ ਦੇ ਨਾਲ ਹਿਊਜ ਨੂੰ ਗੰਭੀਰ ਸੱਟਾਂ ਆਈਆਂ ਸਨ । ਫਿਲਿਪ ਹਿਊਜ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਾਇਆ ਗਿਆ ,ਜਿੱਥੇ ਉਨ੍ਹਾਂ ਦੀ ਸਰਜਰੀ ਕੀਤੀ ਗਈ । ਗ਼ੌਰ ਹੋ ਕਿ ਆਸਟ੍ਰੇਲੀਆ ਦੇ ਸਭ ਤੋਂ ਇੱਜ਼ਤ ਵਾਲਾ ਘਰੇਲੂ ਕ੍ਰਿਕੇਟ ਟੂਰਨਾਮੈਂਟ - ਸ਼ੈਫੀਲਡ ਸ਼ੀਲਡ ਦੇ ਇੱਕ ਮੁਕਾਬਲੇ ਦੇ ਦੌਰਾਨ ਮੰਗਲਵਾਰ ਨੂੰ ਸਿਡਨੀ ਕ੍ਰਿਕੇਟ ਗਰਾਉਂਡ 'ਤੇ ਸਾਊਥ ਆਸਟ੍ਰੇਲੀਆ ਟੀਮ ਦੇ ਬੱਲੇਬਾਜ਼ ਫਿਲਿਪ ਹਿਊਜ ਦੇ ਸਿਰ 'ਚ ਇੱਕ ਬਾਉਂਸਰ ਗੇਂਦ ...


Nov 22

ਵਿਰਾਟ ਕੋਹਲੀ ਨੇ ਅਨੁਸ਼ਕਾ ਨਾਲ ਸਬੰਧਾਂ ਬਾਰੇ ਕਿਹਾ 'ਜੋ ਹੈ ਹੁਣ ਸਭ ਦੇ ਸਾਹਮਣੇ ਹੈ'

Share this News

ਮੁੰਬਈ : ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਨਾਲ ਆਪਣੇ ਸਬੰਧਾਂ ਨੂੰ ਲੈ ਕੇ ਖੁੱਲ੍ਹ ਕੇ ਗੱਲ ਕਰਦਿਆਂ ਹੋਇਆਂ ਮੀਡੀਆ ਤੇ ਆਮ ਲੋਕਾਂ ਨਾਲ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਅਪੀਲ ਕੀਤੀ | ਕੋਹਲੀ ਨੇ ਆਪਣੀ ਫੈਸ਼ਨ ਲਾਈਨ ਨੂੰ ਲਾਂਚ ਕੀਤੇ ਜਾਣ ਦੇ ਮੌਕੇ 'ਤੇ ਕਿਹਾ ਕਿ ਜੋ ਕੁਝ ਹੈ ਉਹ ਹੁਣ ਸਭ ਦੇ ਸਾਹਮਣੇ ਹੈ | ਉਹ ਕੁਝ ਵੀ ਨਹੀਂ ਲੁਕਾ ਰਹੇ ਤੇ ਨਾ ਹੀ ਲੁਕਾਉਣ ਦੀ ਕੋਸ਼ਿਸ਼ ਕਰ ਰਹੀੇ ਹਨ | ਉਨ੍ਹਾਂ ਕਿਹਾ ਕਿ ਜੇਕਰ ਲਗਾਤਾਰ ਇਸੇ ਮੁੱਦੇ 'ਤੇ ਗੱਲ ਹੁੰਦੀ ਰਹੀ ਤਾਂ ਉਨ੍ਹਾਂ ਨੂੰ ਚੰਗਾ ਲਹੀਂ ਲੱਗੇਗਾ | ਕੋਹਲੀ ਨੇ ਕਿਹਾ ਕਿ ਉਨ੍ਹਾਂ ਦੇ ਅਨੁਸ਼ਕਾ ਨਾਲ ਸਬੰਧ ਹਨ ਤੇ ...


Nov 22

ਪ੍ਰਧਾਨਗੀ ਮੁੜ ਹਾਸਲ ਕਰਨ ਲਈ ਸ੍ਰੀਨਿਵਾਸਨ ਵੱਲੋਂ ਸੁਪਰੀਮ ਕੋਰਟ ਕੋਲ ਪਹੁੰਚ

Share this News

ਨਵੀਂ ਦਿੱਲੀ : ਐਨ. ਸ੍ਰੀਨਿਵਾਸਨ ਨੇ ਅੱਜ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਮੰਗ ਕੀਤੀ ਹੈ ਕਿ ਉਸ ਨੂੰ ਕੋਰਟ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦਾ ਮੁੜ ਪ੍ਰਧਾਨ ਨਿਯੁਕਤ ਕਰੇ ਕਿਉਂਕਿ ਸੁਪਰੀਮ ਕੋਰਟ ਵੱਲੋਂ ਕਾਇਮ ਜਾਂਚ ਕਮੇਟੀ ਨੇ ਉਸ ਨੂੰ ਸੱਟੇਬਾਜ਼ੀ ਤੇ ਮੈਚ ਫਿਕਸਿੰਗ ਵਿੱਚ ਦੋਸ਼-ਮੁਕਤ ਕਰਾਰ ਦਿੱਤਾ ਹੈ।
ਸ੍ਰੀਨਿਵਾਸਨ ਵੱਲੋਂ ਸੁਪਰੀਮ ਕੋਰਟ ਵਿੱਚ ਦਾਇਰ ਹਲਫੀਆ ਬਿਆਨ ਵਿੱਚ ਜਾਂਚ ਕਮੇਟੀ ਦੀ ਉਸ ਟਿੱਪਣੀ ਨੂੰ ਵੀ ਰੱਦ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਖਿਡਾਰੀਆਂ ਵੱਲੋਂ ਕੀਤੀਆਂ ਜਾ ਰਹੀਆਂ ਗਲਤ ਕਾਰਵਾਈਆਂ ਨੂੰ ਨਿੱਜੀ ਤੌਰ ਉੱਤੇ ਜਾਣਦਾ ਸੀ ਪਰ ਉਹ ਕੋਈ ਵੀ ਕਾਰਵਾਈ ਕਰਨ ਵਿੱਚ ਅਸਫਲ ਰਹੇ। ਸ੍ਰੀਨਿਵਾਸਨ ਨੇ ਕਿਹਾ ਕਿ ਉਹ ਖਿਡਾਰੀਆਂ ਦੀਆਂ ਗਲਤ ਕਾਰਵਾਈਆਂ ...


Nov 22

ਖ਼ਾਲਸਾਈ ਖੇਡ ਉਤਸਵ ਦਾ ਜਥੇਦਾਰ ਅਵਤਾਰ ਸਿੰਘ ਵੱਲੋਂ ਉਦਘਾਟਨ

Share this News

ਗਿੱਦੜਬਾਹਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਸਪੋਰਟਸ ਵੱਲੋਂ ਮਾਤਾ ਗੁਜਰੀ ਪਬਲਿਕ ਸਕੂਲ ਥੇੜ੍ਹੀ ਸਾਹਿਬ ਵਿਖੇ ਕਰਵਾਏ ਜਾ ਰਹੇ ਤਿੰਨ ਦਿਨਾਂ ਖ਼ਾਲਸਾਈ ਖੇਡ ਉਤਸਵ ਦੇ ਪਹਿਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਉਦਘਾਟਨ ਕੀਤਾ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ 22 ਸਕੂਲਾਂ ਦੇ 1300 ਖਿਡਾਰੀ ਹਿੱਸਾ ਲੈ ਰਹੇ ਹਨ |
ਇਸ ਮੌਕੇ ਬੋਲਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਡਾਇਰੈਕਟੋਰੇਟ ਆਫ਼ ਸਪੋਰਟਸ ਦੀ ਸਥਾਪਨਾ ਕੁਝ ਸਮਾਂ ਪਹਿਲਾਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕੀਤੀ ਗਈ ਸੀ ਜਿਸ ਦੇ ਵਧੀਆਂ ਨਤੀਜੇ ਨਿਕਲੇ ਹਨ | ਸ਼੍ਰੋਮਣੀ ਕਮੇਟੀ ਵੱਲੋਂ ਸਥਾਪਤ ਹਾਕੀ ਅਕੈਡਮੀਆਂ ਦੇ ਖਿਡਾਰੀ ਪਿਛਲੇ ਦਿਨੀਂ ਹੋਏ ਨਹਿਰੂ ਹਾਕੀ ਕੱਪ ...


Nov 14

ਵਿਸ਼ਵ ਕਬੱਡੀ ਕੱਪ ਦਾ ਉਦਘਾਟਨ ਜਲੰਧਰ 'ਚ

Share this News

ਜਲੰਧਰ : ਪੰਜਾਬ 'ਚ ਕਰਵਾਏ ਜਾਣ ਵਾਲੇ ਪੰਜਵੇਂ ਵਿਸ਼ਵ ਕੱਬਡੀ ਕੱਪ ਦਾ ਉਦਘਾਟਨ ਸਮਾਰੋਹ 6 ਦਸੰਬਰ ਨੂੰ ਇਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਵੇਗਾ। ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ 7 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਇਨ੍ਹਾਂ ਮੈਚਾਂ ਦਾ ਫਾਈਨਲ ਮੁਕਤਸਰ ਸਾਹਿਬ ਦੇ ਬਾਦਲ ਪਿੰਡ 'ਚ ਖੇਡਿਆ ਜਾਵੇਗਾ। ਕਬੱਡੀ ਮੈਚ ਗੁਰਦਾਸਪੁਰ, ਨਾਭਾ, ਚੋਹਲਾ ਸਾਹਿਬ, ਸੰਗਰੂਰ, ਰੂਪ ਨਗਰ, ਸੁਲਤਾਨਪੁਰ ਲੋਧੀ, ਹੁਸ਼ਿਆਰਪੁਰ, ਮੋਗਾ, ਜਲਾਲਾਬਾਦ, ਅੰਮ੍ਰਿਤਸਰ ਦੇ ਮਹਿਤਾ, ਖੰਨਾ ਅਤੇ ਬਰਨਾਲਾ 'ਚ ਸੱਤ ਤੋਂ 19 ਦਸੰਬਰ ਤਕ ਕਰਵਾਏ ਜਾਣਗੇ।
     ਪੰਜਾਬ ਸਰਕਾਰ ਨੇ ਪੰਜਵੇ ਵਿਸ਼ਵ ਕੱਪ ਕਬੱਡੀ ਟੂਰਨਾਮੈਂਟ 2014 ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵੱਖੋ ਵੱਖ ਕਮੇਟੀਆਂ ਗਠਿਤ ਕੀਤੀਆਂ ਹਨ। ਇਹ ਜਾਣਕਾਰੀ ਦਿੰਦੇ ਹੋਏ ...


Nov 14

ਸਚਿਨ ਦੇ ਵਿਚਾਰ ਉਸਦੇ ਵਿਅਕਤੀਗਤ - ਕਪਿਲ ਦੇਵ

Share this News

ਨਵੀਂ ਦਿੱਲੀ : ਮਹਾਨ ਕ੍ਰਿਕਟਰ ਕਪਿਲ ਦੇਵ ਨੇ ਅੱਜ ਸਚਿਨ ਤੇਂਦੁਲਕਰ ਦੇ ਇਸ ਦਾਅਵੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਸਰਵਸ੍ਰੇਸ਼ਠ ਹਰਫਨਮੌਲਾ ਹੋਣ ਦੇ ਬਾਵਜੂਦ ਉਨ੍ਹਾਂ ਬਤੌਰ ਕੋਚ ਨਿਰਾਸ਼ ਕੀਤਾ। ਕਪਿਲ ਨੇ ਕਿਹਾ ਕਿ ਇਹ ਸਚਿਨ ਦਾ ਨਿੱਜੀ ਵਿਚਾਰ ਹੈ। ਕਪਿਲ ਨੇ ਕਿਹਾ, ''ਇਹ ਉਨ੍ਹਾਂ ਦੀ ਰਾਏ ਹੈ। ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ ਦਾ ਅਧਿਕਾਰ ਹੈ ਤੇ ਮੈਂ ਉਸਦਾ ਸਨਮਾਨ ਕਰਦਾ ਹਾਂ।''
    ਤੇਂਦੁਲਕਰ ਨੇ ਹਾਲ ਹੀ ਵਿਚ ਜਾਰੀ ਆਪਣੀ ਆਤਮਕਥਾ 'ਪਲੇਇੰਗ ਇਟ ਮਾਈ ਵੇਅ' ਵਿਚ ਲਿਖਿਆ ਸੀ ਕਿ ਉਹ 1999-2000 ਦੇ ਆਸਟ੍ਰੇਲੀਆਈ ਦੌਰੇ 'ਤੇ ਕਪਿਲ ਦੇਵ ਤੋਂ ਨਿਰਾਸ਼ ਸੀ, ਜਿਹੜੇ ਕੋਚ ਹੋਣ ਦੇ ਬਾਵਜੂਦ ਰਣਨੀਤਿਕ ਚਰਚਾ ਦਾ ਹਿੱਸਾ ਨਹੀਂ ਹੁੰਦੇ ਸਨ।


Nov 13

ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ

Share this News

ਕੋਲਕਾਤਾ : ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਅੱਜ ਸ੍ਰੀਲੰਕਾ ਵਿਰੁਧ ਚੌਥੇ ਇਕ ਦਿਨਾ ਮੈਚ 'ਚ 264 ਦੌੜਾਂ ਬਣਾ ਕੇ ਕਿਸੇ ਵੀ ਬੱਲੇਬਾਜ਼ ਵਲੋਂ ਇਕ ਦਿਨਾ ਮੈਚਾਂ 'ਚ ਸੱਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰੀਕਾਰਡ ਅਪਣੇ ਨਾਮ ਕਰ ਕੇ ਇਤਿਹਾਸ ਸਿਰਜ ਦਿਤਾ। ਰੋਹਿਤ ਨੇ ਸਿਰਫ਼ 173 ਗੇਂਦਾਂ 'ਚ ਇਹ ਕਾਰਨਾਮਾ ਕਰ ਕੇ ਭਾਰਤ ਦੇ ਹੀ ਵਰਿੰਦਰ ਸਹਿਵਾਗ ਦਾ ਰੀਕਾਰਡ ਤੋੜ ਦਿਤਾ ਜਿਸ ਨੇ 2011 'ਚ ਵੈਸਟ ਇੰਡੀਜ਼ ਵਿਰੁਧ 219 ਦੌੜਾਂ ਬਣਾਈਆਂ ਸਨ। ਰੋਹਿਤ ਨੇ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਬੰਗਲੌਰ ਵਿਖੇ ਆਸਟ੍ਰੇਲੀਆ ਵਿਰੁਧ ਇਕ ਮੈਚ 'ਚ 209 ਦੌੜਾਂ ਬਣਾਈਆਂ ਸਨ।     
     ਇਸ ਤਰ੍ਹਾਂ ਉਹ ਇਕ ਦਿਨਾ ਮੈਚਾਂ 'ਚ ਦੋ ਦੋਹਰੇ ਸੈਂਕੜੇ ਲਾਉਣ ਵਾਲੇ ਪਹਿਲੇ ...


Nov 5

ਮੈਂ ਖੁਸ਼ ਹਾਂ ਕਿ ਸਚਿਨ ਨੇ ਚੈਪਲ ਬਾਰੇ ਖੁੱਲ੍ਹ ਕੇ ਲਿਖਿਆ - ਗਾਂਗੁਲੀ

Share this News

ਨਵੀਂ ਦਿੱਲੀ : ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੇ ਕਿਹਾ ਕਿ ਮੈਂ ਇਸ ਵਿਵਾਦ 'ਤੇ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਖੁਸ਼ ਹਾਂ ਕਿ ਸਚਿਨ ਨੇ ਇਸ ਬਾਰੇ ਖੁੱਲ ਕੇ ਲਿਖਿਆ ਹੈ। ਚੈਪਲ ਦੇ ਵਿਰੋਧੀ ਮੰਨੇ ਜਾਣ ਵਾਲੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਇਸ ਪੂਰੇ ਵਿਵਾਦ ਨੂੰ ਲੈ ਕੇ ਕਿਹਾ, ''ਮੈਂ ਬੀਤੇ ਸਮੇਂ ਬਾਰੇ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦਾ ਪਰ ਚੈਪਲ ਜਦੋਂ ਭਾਰਤੀ ਟੀਮ ਦੇ ਕੋਚ ਸਨ ਤਾਂ ਉਹ ਭਾਰਤੀ ਕ੍ਰਿਕਟ ਤੇ ਕ੍ਰਿਕਟਰਾਂ ਦਾ ਸਭ ਤੋਂ ਖਰਾਬ ਸਮਾਂ ਸੀ ਤੇ ਖਾਸ ਤੌਰ 'ਤੇ ਮੇਰੇ ਲਈ ਉਹ ਬੁਰਾ ਸਮਾਂ ਸੀ।''
    ਉਨ੍ਹਾਂ ਕਿਹਾ, ''ਚੈਪਲ ਟੀਮ ਇੰਡੀਆ ਦੇ ਕੋਚ ਰਹਿੰਦੇ ਹੋਏ ਇਕ ਤੋਂ ਬਾਅਦ ਇਕ ਝੂਠ ਬੋਲਦੇ ਰਹੇ ...


Nov 5

ਭੁਵਨੇਸ਼ਵਰ ਨੂੰ ਪੀਪਲਜ਼ ਚੁਆਇਸ ਐਵਾਰਡ

Share this News

ਦੁਬਈ  : ਭਾਰਤ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਅੱਜ ਦੱਖਣੀ ਅਫਰੀਕਾ ਦੇ ਡੇਲ ਸਟੇਨ ਅਤੇ ਆਸਟਰੇਲੀਆ ਦੇ ਮਿਚੇਲ ਜੌਹਨਸਨ ਨੂੰ ਪਛਾੜ ਕੇ.ਐਲ.ਜੀ. ਪੀਪਲਜ਼ ਚੁਆਇਸ ਪੁਰਸਕਾਰ ਜਿੱਤ ਲਿਆ ਹੈ। ਇਹ ਪੁਰਸਕਾਰ ਪ੍ਰਸੰਸਕਾਂ ਦੀਆਂ ਵੋਟਾਂ ਦੇ ਆਧਾਰ ’ਤੇ ਦਿੱਤਾ ਜਾਂਦਾ ਹੈ। ਇੰਗਲੈਂਡ ਦੀ ਮਹਿਲਾ ਟੀਮ ਦੀ ਕਪਤਾਨ ਸ਼ਾਟਲੈਟ ਐਡਵਰਡਜ਼ ਅਤੇ ਸ੍ਰੀਲੰਕਾ ਦਾ ਕਪਤਾਨ ਏਂਜਲੋ ਮੈਥਿਊਜ਼ ਵੀ ਇਸ ਇਨਾਮ ਦੀ ਦੌੜ ਵਿੱਚ ਸਨ। ਦੱਸਣਯੋਗ ਹੈ ਕਿ ਭੁਵੀ ਓਵਰਆਲ ਚੌਥਾ ਅਤੇ ਭਾਰਤ ਦਾ ਤੀਜਾ ਕ੍ਰਿਕਟਰ ਹੈ ਜਿਸ ਨੂੰ ਇਹ ਐਵਾਰਡ ਮਿਲਿਆ ਹੈ। ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ (2010) ਅਤੇ ਮਹਿੰਦਰ ਸਿੰਘ ਧੋਨੀ (2013) ਇਹ ਪੁਰਸਕਾਰ ਹਾਸਲ ਕਰ ਚੁੱਕੇ ਹਨ। ਸ੍ਰੀਲੰਕਾ ਦੇ ਕੁਮਾਰ ਸੰਗਾਕਾਰਾ ਨੂੰ 2011 ਤੇ 2012 ਵਿੱਚ ...


Nov 5

ਸਚਿਨ ਵੱਲੋਂ ਆਤਮਕਥਾ 'ਪਲੇਇੰਗ ਇਟ ਮਾਈ ਵੇਅ' ਜਾਰੀ

Share this News

ਮੁੰਬਈ : ਮਹਾਨ ਭਾਰਤੀ ਬੱਲੇਬਾਜ਼ ਅਤੇ 'ਭਾਰਤ ਰਤਨ' ਸਚਿਨ ਤੇਂਦੁਲਕਰ ਨੇ ਅੱਜ ਇਕ ਸ਼ਾਨਦਾਰ ਸਮਾਗਮ ਦੌਰਾਨ ਚੋਟੀ ਦੇ ਕਈ ਕ੍ਰਿਕਟ ਖਿਡਾਰੀਆਂ ਦੀ ਹਾਜ਼ਰੀ 'ਚ ਆਪਣੀ ਆਤਮ ਕਥਾ 'ਪਲੇਇੰਗ ਇਟ ਮਾਈ ਵੇਅ' ਜਾਰੀ ਕੀਤੀ। ਸਮਾਗਮ ਤੋਂ ਕੁਝ ਦੇਰ ਪਹਿਲਾਂ ਹੀ ਕਿਤਾਬ ਦੀ ਪਹਿਲੀ ਕਾਪੀ ਸਚਿਨ ਨੇ ਆਪਣੀ ਮਾਂ ਨੂੰ ਅਤੇ ਦੂਸਰੀ ਕਾਪੀ ਆਪਣੇ ਪਹਿਲੇ ਕੋਚ ਰਮਾਂਕਾਂਤ ਆਚਰੇਕਰ ਨੂੰ ਭੇਟ ਕੀਤੀ। ਇਸ ਮੌਕੇ ਸਚਿਨ ਨੇ ਕਿਹਾ ਕਿ ਇਹ ਪੁਸਤਕ ਮੇਰੇ ਲਈ ਵੱਖਰੀ ਤਰ੍ਹਾਂ ਦੀ ਪਾਰੀ ਦੇ ਸਮਾਨ ਹੈ ਜਿਸ 'ਤੇ ਮੈਂ ਪਿਛਲੇ ਤਿੰਨ ਸਾਲਾਂ ਤੋਂ ਕੰਮ ਰਿਹਾ ਸੀ। ਆਪਣੀ ਖੇਡ ਦੀ ਤਰ੍ਹਾਂ ਮੈਂ ਇਸ ਪੁਸਤਕ 'ਚ ਆਪਣੇ ਜੀਵਨ ਦੇ ਵੱਖ-ਵੱਖ ਪਹਿਲੂਆਂ ਦਾ ਇਮਾਨਦਾਰੀ ਨਾਲ ਵਰਨਣ ਕੀਤਾ ਹੈ। ...[home] 1-10 of 10

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved