Sports News Section

Monthly Archives: DECEMBER 2014


Dec 29

2014 'ਚ ਖੇਡਿਆ ਸੀ ਫਿਲਿਪ ਨੇ ਮੌਤ ਦਾ ਬਾਊਂਸਰ

Share this News

ਸਾਲ 2014 'ਚ ਖੇਡ ਦੀ ਦੁਨੀਆ 'ਚ ਕਈ ਉਤਾਰ-ਚੜਾਅ ਦੇਖਣ ਨੂੰ ਮਿਲੇ। ਜਿਵੇਂ ਕ੍ਰਿਕਟ ਦੀ ਹੀ ਗੱਲ ਕਰ ਲਈਏ ਤਾਂ ਭਾਰਤੀ ਟੀਮ 'ਚ ਕੁਝ ਸੀਨੀਅਰ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਹੀ ਨਹੀਂ ਮਿਲਿਆ, ਜਦੋਂ ਕਿ ਇਨ੍ਹਾਂ ਸੀਨੀਅਰ ਖਿਡਾਰੀਆਂ ਨੇ 2011 'ਚ ਹੋਏ ਵਿਸ਼ਵ ਕੱਪ 'ਚ ਭਾਰਤ ਨੂੰ ਜੇਤੂ ਬਣਾਉਣ ਲਈ ਜ਼ਮੀਨ ਅਸਮਾਨ ਇਕ ਕਰ ਦਿੱਤਾ ਸੀ। ਇਨ੍ਹਾਂ ਖਿਡਾਰੀਆਂ 'ਚ ਚੋਟੀ ਦੇ ਧਾਕੜ ਬੱਲੇਬਾਜ਼ ਵਰਿੰਦਰ ਸਹਿਵਾਗ, ਗੌਤਮ ਗੰਭੀਰ, ਯੁਵਰਾਜ ਸਿੰਘ, ਹਰਭਜਨ ਸਿੰਘ ਅਤੇ ਜ਼ਹੀਰ ਖਾਨ ਨੂੰ 2015 'ਚ ਖੇਡੇ ਜਾਣ ਵਾਲੇ ਵਿਸ਼ਵ ਕੱਪ 'ਚ ਜਗ੍ਹਾ ਨਹੀਂ ਦਿੱਤੀ ਗਈ ਹੈ। ਇਹ ਖਿਡਾਰੀ ਹੁਣ ਭਵਿੱਖ 'ਚ ਭਾਰਤੀ ਟੀਮ 'ਚ ਦੁਬਾਰਾ ਖੇਡਣ ਜਾਂ ਨਾ ਇਸ ਬਾਰੇ ਵੀ ਕੁਝ ਨਹੀਂ ...


Dec 29

ਰਾਵਤ ਤੇ ਰਾਊਤ ਨੇ ਜਿੱਤੀ ਕੋਲਕਾਤਾ ਅਰਧ ਮੈਰਾਥਨ

Share this News

ਕੋਲਕਾਤਾ : ਨਿਤੇਂਦਰ ਸਿੰਘ ਰਾਵਤ ਤੇ ਕਵਿਤਾ ਰਾਊਤ ਨੇ ਅੱਜ ਇੱਥੇ ਕ੍ਰਮਵਾਰ ਪੁਰਸ਼ਾਂ ਤੇ ਔਰਤਾਂ ਦੇ ਵਰਗ ‘ਚ ਪਹਿਲੀ ਟਾਟਾ ਸਟੀਲ ਕੋਲਕਾਤਾ 25 ਕਿਲੋਮੀਟਰ ਦੀ ਦੌੜ ਜਿੱਤ ਲਈ।
ਪਿਛਲੇ ਮਹੀਨੇ ਦਿੱਲੀ ਹਾਫ ਮੈਰਾਥਨ  ਵਿੱਚ ਭਾਰਤੀ ਦੌੜਾਕਾਂ ਵਿੱਚੋਂ ਦੂਜੇ ਸਥਾਨ ਉੱਤੇ ਰਹਿਣ ਵਾਲੇ ਨਿਤੇਂਦਰ ਨੇ ਪੁਰਸ਼ ਵਰਗ ਵਿੱਚ ਇੱਕ ਘੰਟਾ 19 ਮਿੰਟ 39 ਸੈਕਿੰਡ ਦਾ ਸਮਾਂ ਲਿਆ ਜਦੋਂ ਕਿ ਏਸ਼ਿਆਈ ਖੇਡਾਂ ਵਿੱਚੋਂ ਚਾਂਦੀ ਦਾ ਤਗਮਾ ਜਿੱਤਣ ਵਾਲੀ ਕਵਿਤਾ ਨੇ ਮਹਿਲਾ ਵਰਗ ਵਿੱਚ ਇੱਕ ਘੰਟਾ 33 ਮਿੰਟ ਵਿੱਚ  39 ਸੈਕਿੰਡ ਦੇ ਸਮੇਂ ਨਾਲ ਜਿੱਤ ਹਾਸਲ ਕੀਤੀ। ਇਲੇਮ ਸਿੰਘ ਤੇ ਸੋਜੀ ਮੈਥਿਊ ਨੇ ਰਾਵਤ ਨੂੰ ਸਖ਼ਤ ਚਣੌਤੀ ਦਿੱਤੀ। ਇਲੇਮ ਸਿੰਘ ਆਖਿਰ ਨੂੰ ਅੱਠ ਸੈਕਿੰਡ ਦੇ ਫਰਕ ਨਾਲ ਪਹਿਲਾ ਸਥਾਨ ...


Dec 29

ਵਿਸ਼ਵ ਕੱਪ ਕਬੱਡੀ ਫਾਈਨਲ ਵਿਵਾਦ ਦੀ ਵਿਧਾਨ ਸਭਾ 'ਚ ਗੂੰਜ

Share this News

ਚੰਡੀਗੜ੍ਹ : ਬੀਤੇ ਦਿਨੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ 'ਚ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਵਿਸ਼ਵ ਕੱਪ ਕਬੱਡੀ ਦੇ ਫਾਈਨਲ ਮੈਚ 'ਚ ਹੋਏ ਵਿਵਾਦ ਦੀ ਗੂੰਜ ਅੱਜ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵੀ ਸੁਣਾਈ ਦਿੱਤੀ। ਹਾਲਾਂਕਿ ਮਾਮਲਾ ਇਸ ਨਾਲ ਸਬੰਧਤ ਨਹੀਂ ਸੀ ਪਰ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਦੇ ਬਿਆਨ 'ਤੇ ਕੀਤੀ ਗਈ ਟਿੱਪਣੀ ਨਾਲ ਮਾਮਲਾ ਤੂਲ ਫੜ ਗਿਆ ਤੇ ਸੁਖਬੀਰ ਬਾਦਲ ਨੇ ਹੀ ਨਹੀਂ ਬਲਕਿ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਦਿਹਾਤੀ ਤੇ ਪੰਚਾਇਤ ਰਾਜ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਵੀ ਸਫ਼ਾਈ ਦੇਣੀ ਪਈ।
ਮਾਮਲਾ ਉਸ ਸਮੇਂ ਤੂਲ ਫੜ ਗਿਆ ਜਦੋਂ ਕਾਂਗਰਸੀ ...


Dec 21

ਸੁਪਰ ਸੀਰੀਜ਼ ਬੈਡਮਿੰਟਨ ਦੇ ਸੈਮੀ ਫਾਈਨਲ ਵਿੱਚ ਹਾਰੀ ਸਾਇਨਾ

Share this News

ਦੁਬਈ : ਭਾਰਤ ਦੀ ਸਟਾਰ ਖਿਡਾਰਨ ਸਾਇਨਾ ਨੇਹਵਾਲ ਨੂੰ ਬੀ. ਡਬਲਿਊ.ਐਫ਼. ਵਿਸ਼ਵ ਸੁਪਰ ਸੀਰੀਜ਼ ਬੈੱਡਮਿੰਟਨ ਫਾਈਨਲ ਦੇ ਸੈਮੀ ਫਾਈਨਲ ਵਿੱਚ ਅੱਜ ਇੱਥੇ ਚੀਨੀ ਤਾਇਪੇ ਦੀ ਤਾਏ ਜੂ ਯੰਗ ਪਾਸੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਦੌਰਾਨ ਪੁਰਸ਼ ਵਰਗ ਦੇ ਸੈਮੀ ਫਾਈਨਲ ਵਿੱਚ ਕੇ ਸ੍ਰੀਕਾਂਤ ਵੀ ਹਾਰ ਗਿਆ। ਤਿੰਨ ਮੈਚਾਂ ਵਿੱਚ ਤਿੰਨ ਜਿੱਤਾਂ ਨਾਲ ਆਪਣੇ ਗਰੁੱਪ ਵਿੱਚ ਸਿਖਰ ’ਤੇ ਰਹੀ ਸਾਇਨਾ ਦਾ ਫਾਈਨਲ ’ਚ ਥਾਂ ਬਣਾਉਣ ਦਾ ਸੁਫਨਾ ਉਸ ਸਮੇਂ ਟੁੱਟ ਗਿਆ ਜਦੋਂ ਉਸ ਨੂੰ ਮਹਿਲਾ ਸਿੰਗਲਜ਼ ਵਿੱਚ ਦੁਨੀਆਂ ਦੀ ਨੌਵੇਂ ਨੰਬਰ ਦੀ ਖਿਡਾਰਨ ਤਾਏ ਜੂ ਪਾਸੋਂ 55 ਮਿੰਟਾਂ ਵਿੱਚ 21-11, 13-21 ਤੇ 9-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਾਲ 2011 ਵਿੱਚ ਫਾਈਨਲ ’ਚ ਥਾਂ ...


Dec 21

ਬਿ੍ਸਬੇਨ ਟੈਸਟ : ਭਾਰਤ 4 ਵਿਕਟਾਂ ਨਾਲ ਹਾਰਿਆ

Share this News

ਬਿ੍ਸਬੇਨ : ਆਪਣੇ ਤੇਜ਼ ਗੇਂਦਬਾਜ਼ਾਂ ਦੇ ਬੇਹਤਰੀਨ ਪ੍ਰਦਰਸ਼ਨ ਦੀ ਬਦੌਲਤ ਅੱਜ ਇਥੇ ਦੂਜੇ ਟੈਸਟ ਦੇ ਚੌਥੇ ਦਿਨ ਭਾਰਤ ਨੂੰ ਦੂਜੀ ਪਾਰੀ ਵਿਚ ਸਿਰਫ 224 ਦੌੜਾਂ 'ਤੇ ਸਮੇਟਣ ਮਗਰੋਂ ਮਿਲੇ 128 ਦੌੜਾਂ ਦੇ ਅਸਾਨ ਟੀਚੇ ਨੂੰ 6 ਵਿਕਟਾਂ ਦੇ ਨੁਕਸਾਨ 'ਤੇ ਹਾਸਿਲ ਕਰਦਿਆਂ ਆਸਟ੍ਰੇਲੀਆ ਨੇ ਬਿ੍ਸਬੇਨ ਟੈਸਟ 4 ਵਿਕਟਾਂ ਨਾਲ ਜਿੱਤਿਆ | ਇਸ ਜਿੱਤ ਦੇ ਨਾਲ ਹੀ ਆਸਟ੍ਰੇਲੀਆ ਨੇ 4 ਟੈਸਟ ਮੈਚਾਂ ਦੀ ਲੜੀ ਵਿਚ 2-0 ਨਾਲ ਲੀਡ ਹਾਸਿਲ ਕਰ ਲਈ ਹੈ | ਸਲਾਮੀ ਬੱਲੇਬਾਜ਼ ਕ੍ਰਿਸ ਰੋਜਰਸ ਨੇ 55 ਦੌੜਾਂ ਬਣਾਈਆਂ | ਰੋਜਰਸ ਨੂੰ ਇਸ਼ਾਂਤ ਸ਼ਰਮਾ ਨੇ ਆਊਟ ਕੀਤਾ | ਆਸਟ੍ਰੇਲੀਆ ਦੇ ਕਪਤਾਨ ਸਟੀਵਨ ਸਮਿੱਥ ਨੇ 28 ਦੌੜਾਂ ਬਣਾ ਕੇ ਆਊਟ ਹੋਏ | ਮਿਸ਼ੇਲ ਮਾਰਸ਼ 6 ...


Dec 21

ਪੰਜਵਾਂ ਵਿਸ਼ਵ ਕੱਪ ਕਬੱਡੀ-2014 : ਕਬੱਡੀ ਵਿੱਚ ਭਾਰਤ ਦੀ ਬਾਦਸ਼ਾਹਤ ਬਰਕਰਾਰ

Share this News

ਸ੍ਰੀ ਮੁਕਤਸਰ ਸਾਹਿਬ : ਕਬੱਡੀ ਵਿੱਚ ਭਾਰਤ ਨੇ ਲਗਾਤਾਰ ਪੰਜਵੇਂ ਸਾਲ ਵੀ ਆਪਣੀ ਬਾਦਸ਼ਾਹਤ ਬਰਕਰਾਰ ਰੱਖਦਿਆਂ ਪੁਰਸ਼ ਤੇ ਮਹਿਲਾ ਵਰਗ ਵਿੱਚ ਮੁੜ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਬਾਦਲ ਵਿਖੇ ਬਣੇ ਨਵੇਂ ਨਕੋਰ ਵਿਸ਼ਵ ਪੱਧਰੀ ਗੁਰੂ ਗੋਬਿੰਦ ਸਿੰਘ ਮਲਟੀਪਰਪਜ਼ ਸਟੇਡੀਅਮ ਵਿਖੇ ਅੱਜ ਪੁਰਸ਼ ਤੇ ਮਹਿਲਾ ਦੋਵਾਂ ਵਰਗਾਂ ਦੇ ਫਾਈਨਲ ਮੈਚ ਖੇਡੇ ਗਏ। ਪੁਰਸ਼ ਵਰਗ ਵਿੱਚ ਭਾਰਤ ਨੇ ਪਾਕਿਸਤਾਨ ਨੂੰ 45-42 ਨਾਲ ਹਰਾ ਕੇ ਲਗਾਤਾਰ ਪੰਜਵੀਂ ਵਾਰ ਅਤੇ ਮਹਿਲਾ ਵਰਗ ਵਿੱਚ ਭਾਰਤ ਨੇ ਨਿੳਜ਼ੀਲੈਂਡ ਨੂੰ 36-27 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਵਿਸ਼ਵ ਕੱਪ ਜਿੱਤਿਆ। ਪੁਰਸ਼ ਵਰਗ ਦੇ ਫਾਈਨਲ ਵਿੱਚ ਭਾਰਤ ਦੀ ਪਾਕਿਸਤਾਨ ’ਤੇ ਇਹ ਚੌਥੀ ਜਿੱਤ ਹੈ ਜਦੋਂ ਕਿ ਮਹਿਲਾ ਵਰਗ ਵਿੱਚ ਭਾਰਤ ਦੀ ...


Dec 11

ਚੈਂਪੀਅਨ ਟਰਾਫੀ ਹਾਕੀ  : ਆਪਣੀ ਸਰਜ਼ਮੀਂ 'ਤੇ ਹੁਣ ਭਾਰਤੀ ਹਾਕੀ ਟੀਮ ਦੇ ਵੱਕਾਰ ਦਾ ਸਵਾਲ

Share this News

1984 ਵਾਲਾ ਐਡੀਸ਼ਨ ਫਿਰ ਕਰਾਚੀ (ਪਾਕਿਸਤਾਨ) 'ਚ ਆਯੋਜਿਤ ਹੋਇਆ। ਆਸਟਰੇਲੀਆ ਚੈਂਪੀਅਨ, ਪਾਕਿਸਤਾਨ ਦੂਜੇ ਸਥਾਨ 'ਤੇ, ਗ੍ਰੇਟ ਬ੍ਰਿਟੇਨ ਤੀਜੇ ਸਥਾਨ 'ਤੇ ਅਤੇ ਨੀਦਰਲੈਂਡ ਚੌਥੇ ਸਥਾਨ 'ਤੇ ਰਿਹਾ। 1985 ਵਾਲਾ ਐਡੀਸ਼ਨ ਪਰਥ (ਆਸਟਰੇਲੀਆ) 'ਚ ਆਯੋਜਿਤ ਹੋਇਆ। ਆਸਟਰੇਲੀਆ ਚੈਂਪੀਅਨ, ਗ੍ਰੇਟ ਬ੍ਰਿਟੇਨ ਦੂਜੇ ਸਥਾਨ 'ਤੇ, ਵੈਸਟ ਜਰਮਨੀ ਤੀਜੇ ਸਥਾਨ 'ਤੇ ਅਤੇ ਪਾਕਿਸਤਾਨ ਚੌਥੇ ਨੰਬਰ 'ਤੇ ਰਿਹਾ। 1986 ਵਿਚ ਕਰਾਚੀ (ਪਾਕਿਸਤਾਨ) ਨੇ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ। ਵੈਸਟ ਜਰਮਨੀ ਚੈਂਪੀਅਨ, ਆਸਟਰੇਲੀਆ ਦੂਜੇ ਸਥਾਨ 'ਤੇ, ਪਾਕਿਸਤਾਨ ਤੀਜੇ ਨੰਬਰ 'ਤੇ ਅਤੇ ਗ੍ਰੇਟ ਬ੍ਰਿਟੇਨ ਚੌਥੇ ਨੰਬਰ 'ਤੇ ਰਿਹਾ। 1987 ਵਿਚ ਨੀਦਰਲੈਂਡ ਵਿਖੇ ਵੈਸਟ ਜਰਮਨੀ ਚੈਂਪੀਅਨ, ਨੀਦਰਲੈਂਡ ਉਪ-ਜੇਤੂ, ਆਸਟਰੇਲੀਆ ਤੀਜੇ ਸਥਾਨ 'ਤੇ ਅਤੇ ਗ੍ਰੇਟ ਬ੍ਰਿਟੇਨ ਚੌਥੇ ਸਥਾਨ 'ਤੇ ਰਿਹਾ। 1988 ਵਿਚ ਲਾਹੌਰ (ਪਾਕਿਸਤਾਨ) ਵਿਖੇ ਵੈਸਟ ...


Dec 11

ਕਬੱਡੀ ਲਈ ਫਿਰ ਸਜਿਆ ਆਲਮੀ ਮੰਚ

Share this News

ਪੰਜਾਬੀ ਖਿੱਤੇ ਦੀ ਰਵਾਇਤੀ ਖੇਡ ਕਬੱਡੀ ਨੂੰ ਭਾਵੇਂ ਦੁਨੀਆ ਦੇ ਹਰ ਕੋਨੇ 'ਚ ਗਏ ਪੰਜਾਬੀ ਨਾਲ ਲੈ ਕੇ ਗਏ, ਪਰ ਇਸ ਖੇਡ ਨੂੰ ਸੰਸਾਰ ਪੱਧਰੀ ਦਿੱਖ ਪ੍ਰਦਾਨ ਕਰਨ ਦਾ ਬੀੜਾ ਸੰਨ 2010 'ਚ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਚੁੱਕਿਆ। ਇਨ੍ਹਾਂ ਦੋਨੋਂ ਸ਼ਖ਼ਸੀਅਤਾਂ ਦੀ ਸਰਪ੍ਰਸਤੀ 'ਚ ਖੇਡ ਵਿਭਾਗ ਪੰਜਾਬ ਵੱਲੋਂ ਉਸ ਵੇਲੇ ਦੇ ਨਿਰਦੇਸ਼ਕ ਸ: ਪ੍ਰਗਟ ਸਿੰਘ ਦੀ ਅਗਵਾਈ 'ਚ ਪਹਿਲਾ ਵਿਸ਼ਵ ਕਬੱਡੀ ਕੱਪ-2010 ਕਰਵਾਇਆ ਗਿਆ, ਜਿਸ ਨੇ ਕਬੱਡੀ ਨੂੰ ਪਹਿਲੀ ਵਾਰ ਆਲਮੀ ਮੰਚ ਪ੍ਰਦਾਨ ਕੀਤਾ ਅਤੇ ਟੀ. ਵੀ. ਜ਼ਰੀਏ ਕਬੱਡੀ ਗੈਰ-ਪੰਜਾਬੀ ਖੇਡ ਪ੍ਰੇਮੀਆਂ ਦੇ ਘਰਾਂ 'ਚ ਵੀ ਜਾ ਪਹੁੰਚੀ। ਪੰਜਾਬ ਸਰਕਾਰ ਦੀ ਇਸ ...


Dec 11

ਅਗਲੇ ਸਾਲ ਫਿਰ ਕਰਵਾਏ ਜਾਣ ਦਾ ਸੰਦੇਸ਼ ਦਿੰਦਿਆਂ ਖ਼ਾਲਸਾਈ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ

Share this News

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਕਰਵਾਈਆਂ ਗਈਆਂ ਖ਼ਾਲਸਾਈ ਖੇਡਾਂ ਅਗਲੇ ਸਾਲ ਫਿਰ ਕਰਵਾਏ ਜਾਣ ਦਾ ਸੰਦੇਸ਼ ਦਿੰਦਿਆਂ ਪੂਰੇ ਜਾਹੋ-ਜਲਾਲ ਤੇ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ।ਸਮਾਪਤੀ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਖਡੂਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਖ਼ਾਲਸਾਈ ਖੇਡਾਂ ਦਾ ਜਾਹੋ-ਜਲਾਲ ਵੇਖਦਿਆਂ ਕਿਹਾ ਕਿ ਆਪਣੇ ਜੀਵਨ ਦੇ ਲੰਮੇਰੇ ਸਫ਼ਰ ’ਚ ਖੇਡਾਂ ਬਹੁਤ ਹੁੰਦੀਆਂ ਵੇਖੀਆਂ ਹਨ ਪਰ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਈਆਂ ਖ਼ਾਲਸਾਈ ਖੇਡਾਂ ਚੋਂ ਵਿਲੱਖਣ ਤਸਵੀਰ ਝਲਕਦੀ ਹੈ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੈ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਪ੍ਰਫੁਲਤ ਕਰਨ ...


Dec 1

ਸਚਿਨ ਨਾਲ ਜੁੜਿਆ ਉਹ ਆਖਰੀ ਪਲ ਬਣਿਆ ਪਿਕਚਰ ਆਫ ਦਿ ਯੀਅਰ

Share this News

ਮੁੰਬਈ : ਕ੍ਰਿਕਟ ਵਿਚ ਭਗਵਾਨ ਦਾ ਦਰਜਾ ਰੱਖਣ ਵਾਲੇ ਸਚਿਨ ਤੇਂਦੁਲਕਰ ਦੀ ਵਾਨਖੇੜੇ ਸਟੇਡੀਅਮ ਵਿਚ ਆਖਰੀ ਟੈਸਟ ਮੈਚ ਦੇ ਲਈ ਜਾਂਦਿਆਂ ਹੋਇਆਂ ਖਿੱਚੀ ਗਈ ਤਸਵੀਰ ਨੂੰ ਸਾਲ 2013 ਲਈ ਪਿਕਚਰ ਆਫ ਦਿ ਯੀਅਰ ਐਵਾਰਡ ਮਿਲਿਆ ਹੈ। ਮੁੰਬਈ ਦੇ ਇਕ ਰੋਜ਼ਾਨਾ ਸਮਾਚਾਰ ਪੱਤਰ ਦੇ 41 ਸਾਲਾ ਫੋਟੋਗ੍ਰਾਫਰ ਨੂੰ ਨੈਸ਼ਨਲ ਪ੍ਰੈੱਸ ਫੋਟੋ ਪ੍ਰਤੀਯੋਗਿਤਾ 2014 ਵਿਚ ਇਸ ਤਸਵੀਰ ਲਈ ਐਵਾਰਡ ਦਿੱਤਾ ਗਿਆ। ਇਹ ਤਸਵੀਰ ਉਸ ਵੇਲੇ ਖਿੱਚੀ ਗਈ, ਜਦੋਂ ਸਚਿਨ ਸਾਲ 2013 ਵਿਚ ਆਪਣੇ ਆਖਰੀ ਟੈਸਟ ਮੈਚ ਲਈ ਡ੍ਰੈਸਿੰਗ ਰੂਮ ਤੋਂ ਬਾਹਰ ਨਿਕਲ ਰਹੇ ਸੀ ਅਤੇ ਉਸ ਦੇ ਉਤਸ਼ਾਹਿਤ ਪ੍ਰਸ਼ੰਸਕ ਇਸ ਪਲ ਨੂੰ ਕੈਮਰੇ ਵਿਚ ਕੈਦ ਕਰਨ ਲਈ ਉਮੜ ਪਏ।[home] [1] 2  [next]1-10 of 12

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved