Sports News Section

Monthly Archives: DECEMBER 2015


Dec 28

ਪ੍ਰੋ-ਕਬੱਡੀ ਲੀਗ ਲਈ ਦੋ ਪੰਜਾਬੀ ਖਿਡਾਰੀਆਂ ਦੀ ਚੋਣ

Share this News

ਪਟਿਆਲਾ : ਨੈਸ਼ਨਲ ਸਟਾਈਲ ਕਬੱਡੀ ਦੀ ਚਰਚਿਤ ਪ੍ਰੋ ਕਬੱਡੀ ਲੀਗ ਦੇ ਇਸ ਸੀਜ਼ਨ ਦੇ ਜਨਵਰੀ ਮਹੀਨੇ ਸ਼ੁਰੂ ਹੋਣ ਵਾਲੇ ਦੂਸਰੇ ਪੜਾਅ ਰਾਹੀਂ ਪਹਿਲੀ ਵਾਰ ਦੋ ਸਿੱਖੀ ਸਰੂਪ ਵਾਲੇ ਪੰਜਾਬੀ ਖਿਡਾਰੀ ਜੌਹਰ ਦਿਖਾਉਣਗੇ | ਪਟਿਆਲਾ ਜ਼ਿਲੇ੍ਹ ਨਾਲ ਸਬੰਧਿਤ ਕੋਚ ਗੁਰਪ੍ਰੀਤ ਸਿੰਘ ਦਿੱਤੂਪਰ ਤੇ ਜਗਜੀਤ ਜੱਗੀ ਦੇ ਸ਼ਾਗਿਰਦ ਦਿਲਬਰ ਸਿੰਘ ਕਸਿਆਣਾ ਤੇ ਨਵਜੋਤ ਸਿੰਘ ਲੰਗ ਨੂੰ ਪ੍ਰੋ ਕਬੱਡੀ 'ਚ ਖੇਡਣ ਦਾ ਮੌਕਾ ਮਿਲੇਗਾ | ਜਸਬੀਰ ਸਿੰਘ ਤੇ ਪਰਮਜੀਤ ਕੌਰ ਦਾ ਪੁੱਤਰ ਦਿਲਬਰ ਸਿੰਘ ਤੇਲਗੂ ਟਾਈਟਨਜ਼ ਟੀਮ ਲਈ ਖੇਡੇਗਾ | ਜਵਾਹਰ ਪਬਲਿਕ ਸਕੂਲ ਲੰਗ 'ਚੋਂ ਪੜਿ੍ਹਆ ਦਿਲਬਰ ਦੋ ਵਾਰ ਕੌਮੀ ਪੱਧਰ 'ਤੇ 2 ਵਾਰ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ 'ਚ ਪੰਜਾਬੀ ਯੂਨੀਵਰਸਿਟੀ ਲਈ ਖੇਡ ਚੁੱਕਿਆ ਹੈ | ਗੁਰਚਰਨ ਸਿੰਘ ...


Dec 28

ਡੋਪ ਕਾਰਨ ਯਾਸਿਰ ਸ਼ਾਹ ਮੁਅੱਤਲ

Share this News

ਦੁਬਈ : ਆਈਸੀਸੀ ਨੇ ਪਾਕਿਸਤਾਨ ਦੇ ਸਪਿੰਨਰ ਯਾਸਿਰ ਸ਼ਾਹ ਨੂੰ ਪਿਛਲੇ ਮਹੀਨੇ ਇੰਗਲੈਂਡ ਖ਼ਿਲਾਫ਼ ਇਕ-ਰੋਜ਼ਾ ਲਡ਼ੀ ਦੌਰਾਨ ਡੋਪ ਟੈਸਟ ਵਿੱਚ ਨਾਕਾਮ ਰਹਿਣ ਕਾਰਨ ਅੱਜ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ। ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਅੱਜ ਆਪਣੇ ਬਿਆਨ ਵਿੱਚ ਕਿਹਾ, ‘ਪਾਕਿਸਤਾਨ ਦੇ ਗੇਂਦਬਾਜ਼ ਯਾਸਿਰ ਸ਼ਾਹ ਨੂੰ ਆਈਸੀਸੀ ਡੋਪਿੰਗ ਵਿਰੋਧੀ ਜ਼ਾਬਤੇ ਤਹਿਤ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ।’ ਯਾਸਿਰ ਦਾ 13 ਨਵੰਬਰ ਨੂੰ ਨਮੂਨਾ ਲਿਆ ਗਿਆ ਸੀ। ਇਸ ਦਿਨ ਪਾਕਿਸਤਾਨ ਨੇ ਅਬੂਧਾਬੀ ਵਿੱਚ ਇੰਗਲੈਂਡ ਖ਼ਿਲਾਫ਼ ਇਕ-ਰੋਜ਼ਾ ਮੈਚ ਖੇਡਿਆ ਸੀ। ਜਾਂਚ ਦੌਰਾਨ ਪਾਬੰਦੀਸ਼ੁਦਾ ਪਦਾਰਥ ਕਲੋਰਟਾਲਿਡੋਨ ਪਾਇਆ ਗਿਆ ਹੈ, ਜੋ ਵਾਡਾ ਦੇ ਪਾਬੰਦੀਸ਼ੁਦਾ ਪਦਾਰਥਾਂ ਵਿੱਚ ਸ਼ਾਮਲ ਹੈ।’ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁੱਖ ਚੋਣਕਾਰ ਹਾਰੂਨ ਰਸ਼ੀਦ ...


Dec 28

ਪ੍ਰੋ ਰੈਸਲਿੰਗ ਲੀਗ 'ਚ ਹਰਿਆਣਾ ਹੈਮਰਸ ਨੂੰ ਹਰਾ ਕੇ ਮੁੰਬਈ ਗਰੁੜ ਬਣੇ ਪਹਿਲੇ ਚੈਂਪੀਅਨ

Share this News

ਨਵੀਂ ਦਿੱਲੀ : ਬੀਤੀ ਸ਼ਾਮ ਕੇ.ਡੀ. ਜਾਧਵ ਰੈਸਿਲੰਗ ਸਟੇਡੀਅਮ 'ਚ ਪ੍ਰੋ ਰੈਸਿਲੰਗ ਲੀਗ ਦੇ ਫਾਈਨਲ ਮੁਕਾਬਲੇ 'ਚ ਮੁੰਬਈ ਗਰੁੜਾ ਨੇ ਹਰਿਆਣਾ ਹੈਮਰਜ਼ ਨੂੰ 7-2 ਨਾਲ ਹਰਾ ਕੇ ਪ੍ਰੋ ਰੈਸਿਲੰਗ ਲੀਗ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ | ਇਸ ਟੂਰਨਾਮੈਂਟ 'ਚ ਮੁੰਬਈ ਗਰੁੜਾ ਨੇ ਆਪਣੇ ਸਾਰੇ ਮੈਚ ਜਿੱਤਦਿਆਂ ਰਿਕਾਰਡ ਕਾਇਮ ਕੀਤਾ ਹੈ | ਪਹਿਲੇ 9 ਮੁਕਾਬਲਿਆਂ 'ਚ ਹਰਿਆਣਾ 2-1 ਨਾਲ ਬੜਤ ਬਣਾ ਲਈ ਸੀ ਪਰ ਮੁੰਬਈ ਦੇ ਖਿਡਾਰੀਆਂ ਤਿੰਨ ਵਾਰ ਵਿਸ਼ਵ ਚੈਂਪੀਅਨ ਰਹੀ ਐਡੀਲੀਨ ਗਰੇਅ (ਮਹਿਲਾ 69 ਕਿ.ਗ੍ਰਾਮ), ਓਡੂਨਾਇਓ ਐਡੀਕਿਊਰੋਏ (ਮਹਿਲਾ 53 ਕਿ.ਗ੍ਰਾਮ), ਜਿਉਰਜੀ ਸਾਕੰਡੀਲਿਜ (ਪੁਰਸ਼ 125 ਕਿ.ਗ੍ਰਾਮ) ਅਤੇ ਅਲਿਜ਼ਬਰ ਓਡੀਕਾਡਜੀ (ਪੁਰਸ਼ 97 ਕਿ.ਗ੍ਰਾਮ) ਨੇ ਆਪਣੇ ਪ੍ਰਦਰਸ਼ਨ ਨਾਲ ਚਾਰ ਮੁਕਾਬਲਿਆਂ 'ਚ ਜਿੱਤ ਪ੍ਰਾਪਤ ਕਰਦਿਆਂ ਸ਼ਾਨਦਾਰ ...


Dec 25

ਸੈਫ਼ ਕੱਪ : ਭਾਰਤ ਨੇ ਸ੍ਰੀਲੰਕਾ ਨੂੰ 2-0 ਨਾਲ ਹਰਾਇਆ

Share this News

ਤਿਰੁਵਨੰਤਪੁਰਮ : ਫੁੱਟਬਾਲਰ ਰਾਬਿਨ ਸਿੰਘ ਦੇ ਦੋ ਗੋਲਾਂ ਦੇ ਦਮ 'ਤੇ ਭਾਰਤੀ ਫੁੱਟਬਾਲ ਟੀਮ ਨੇ ਦੱਖਣੀ ਏਸ਼ੀਆ ਫੁੱਟਬਾਲ ਫੈੱਡਰੇਸ਼ਨ (ਸੈਫ) ਚੈਂਪੀਅਨਸ਼ਿਪ 'ਚ ਜੇਤੂ ਆਗਾਜ਼ ਕੀਤਾ ਹੈ | ਮੈਚ 'ਚ ਭਾਰਤੀ ਟੀਮ ਨੇ ਸ੍ਰੀਲੰਕਾ ਨੂੰ 2-0 ਨਾਲ ਹਰਾਇਆ | ਮੈਚ 'ਚ ਰਾਬਿਨ ਸਿੰਘ ਨੇ 51ਵੇਂ ਤੇ 73ਵੇਂ ਮਿੰਟ ਵਿਚ ਦੋ ਗੋਲ ਕੀਤੇ | 2018 ਫੀਫਾ ਵਿਸ਼ਵ ਕੱਪ ਲਈ ਕੁਆਲੀਫਾਇਰ 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ 6 ਵਾਰ ਦੇ ਸੈਫ ਕੱਪ ਚੈਂਪੀਅਨ ਨੇ ਅੱਜ ਪ੍ਰਸ਼ੰਸਕਾਂ ਨੂੰ ਕੁਝ ਰਾਹਤ ਜ਼ਰੂਰ ਦਿੱਤੀ | 25 ਸਾਲਾ ਰਾਬਿਨ ਸਿੰਘ ਨੇ ਆਪਣੇ ਪ੍ਰਦਰਸ਼ਨ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਤੇ ਕਪਤਾਨ ਸੁਨੀਲ ਸ਼ੇਤਰੀ ਦੇ ਸਹਿਯੋਗ ਨਾਲ ਉਹ ਟੀਮ ਨੂੰ ਪੂਰੇ ਅੰਕ ਦਿਵਾਉਣ 'ਚ ...


Dec 25

7 ਸਾਲ ਦੀ ਉਮਰ 'ਚ ਚਮਕਿਆ ਇਹ ਭਾਰਤੀ - ਗਿਨੀਜ਼ ਬੁੱਕ 'ਚ ਹੋਇਆ ਦਰਜ ਇਸ ਦਾ ਨਾਂ

Share this News

ਨਵੀਂ ਦਿੱਲੀ : 7 ਸਾਲ ਦਾ ਤਿਲਕ ਕੇਸਾਮ ਰੋਲਰ ਸਕੇਟਿੰਗ (ਲਿੰਬੋ ਸਕੇਟਿੰਗ) ਦੀ ਦੁਨੀਆ ਦਾ ਨਵਾਂ ਬਾਦਸ਼ਾਹ ਬਣ ਗਿਆ ਹੈ। ਮਣੀਪੁਰ ਦੇ ਇਸ ਛੋਟੇ ਜਿਹੇ ਸਕੇਟਰ ਨੇ ਬਿਨਾ ਕੋਨਸ ਐਂਡ ਬਾਰਸ (28 ਸੇਮੀ. ਦੀ ਉਚਾਈ 'ਤੇ ਬਣਾਇਆ ਗਿਆ ਬਾਰਸ) ਨੂੰ ਟਚ ਕੀਤੇ ਬਿਨਾ 56.01 ਸਕਿੰਟ 'ਚ 144.7 ਮੀਟਰ ਦੀ ਦੂਰੀ ਤੈਅ ਕੀਤੀ। ਇਹ ਨਵਾਂ ਗਿਨੀਜ਼ ਵਰਲਡ ਰਿਕਾਰਡ ਹੈ। ਪੁਰਾਣਾ ਰਿਕਾਰਡ 50 ਮੀਟਰ ਦਾ ਸੀ ਅਤੇ ਇਹ ਦੁਰੀ 31.87 ਸਕਿੰਟ 'ਚ ਪੁਰੀ ਕੀਤੀ ਗਈ ਸੀ। ਸਕੇਟਿੰਗ ਈਵੈਂਟ ਨਵੀਂ ਦਿੱਲੀ ਦੇ ਸੀਰੀ ਫੋਰਟ ਸਟੇਡੀਅਮ 'ਚ 20 ਦਸੰਬਰ ਨੂੰ ਆਯੋਜਿਤ ਕੀਤਾ ਗਿਆ ਅਤੇ ਕੋਨਸ ਐਂਡ ਬਾਰਸ ਦੀ ਉਚਾਈ 35 ਸੈਮੀ. ਹੁੰਦੀ ਹੈ ਅਤੇ ਬਾਰਸ 'ਚ 1 ਮੀਟਰ ਦਾ ...


Dec 25

ਕੀਰਤੀ ਆਜ਼ਾਦ ਤੇ ਬੇਦੀ ਦੀ ਡੀ. ਡੀ. ਸੀ. ਏ. ਤੋਂ ਛੁੱਟੀ ਲਗਭਗ ਤੈਅ

Share this News

ਨਵੀਂ ਦਿੱਲੀ : ਡੀ.ਡੀ.ਸੀ.ਏ. ਮਾਮਲੇ 'ਚ ਵਿੱਤ ਮੰਤਰੀ ਅਰੁਣ ਜੇਤਲੀ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਣ ਵਾਲੇ ਸੰਸਦ ਕੀਰਤੀ ਆਜ਼ਾਦ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਇਸ ਵਿਵਾਦ ਨੂੰ ਲੈ ਕੇ ਪਹਿਲਾਂ ਕੀਰਤੀ ਨੂੰ ਪਹਿਲਾਂ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਡੀ.ਡੀ.ਸੀ.ਏ. ਤੋਂ ਵੀ ਛੁੱਟੀ ਲੱਗਭਗ ਤੈਅ ਲੱਗ ਰਹੀ ਹੈ। ਡੀ.ਡੀ.ਸੀ.ਏ. ਦੀ ਹੋਣ ਵਾਲੀ ਬੈਠਕ 'ਚ ਇਸ ਬਾਰੇ ਫੈਸਲਾ ਕੀਤਾ ਜਾ ਰਿਹਾ ਹੈ। ਆਜ਼ਾਦ ਤੋਂ ਇਲਾਵਾ ਬਿਸ਼ਨ ਸਿੰਘ ਬੇਦੀ ਵੀ ਡੀ.ਡੀ.ਸੀ.ਏ. ਤੋਂ ਆਊਟ ਹੋ ਸਕਦੇ ਹਨ। ਡੀ.ਡੀ.ਸੀ.ਏ. ਪ੍ਰਧਾਨ ਚੇਨਤ ਚੌਹਾਨ ਮੁਤਾਬਕ, ਇਸ ਬੈਠਕ 'ਚ ਦੋਵੇਂ ਮੈਂਬਰਾਂ ਨੂੰ ਉਨ੍ਹਾਂ ਵਲੋਂ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ...


Dec 21

ਪ੍ਰੋ ਰੈਸਲਿੰਗ ਲੀਗ: ਬੰਗਲੌਰ ਯੋਧਿਆਂ ਦੀ ਪੰਜਾਬ 'ਤੇ ਧਮਾਕੇਦਾਰ ਜਿੱਤ

Share this News

ਗ੍ਰੇਟਰ ਨੋਇਡਾ : ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਮੈਡਲ ਜੇਤੂ ਨਰਸਿੰਘ ਦੀ ਅਗਵਾਈ ਹੇਠ ਬੰਗਲੌਰ ਯੋਧਿਆਂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਗੌਤਮ ਬੁੱਧ ਯੂਨੀਵਰਸਿਟੀ ਦੇ ਇਨਡੋਰ ਸਟੇਡੀਅਮ 'ਚ ਖੇਡੇ ਗਏ ਇਕ ਮੁਕਾਬਲੇ 'ਚ ਪੰਜਾਬ ਰਾਇਲਜ਼ ਨੂੰ 5-2 ਨਾਲ ਹਰਾ ਕੇ ਪ੍ਰੋ ਰੈਸਲਿੰਗ ਲੀਗ 'ਚ ਆਪਣੀ ਦੂਸਰੀ ਦਿੱਤ ਦਰਜ ਕੀਤੀ। ਇਸ ਮੁਕਾਬਲੇ 'ਚ ਮਹਿਲਾਵਾਂ ਦੇ 48 ਕਿਲੋਗ੍ਰਾਮ ਵਰਗ 'ਚ ਬੰਗਲੌਰ ਦੀ ਐਲੀਸਾ ਲੇਂਪੇ ਅਤੇ ਪੰਜਾਬ ਦੀ ਯਾਨਾ ਰੈਟੀਗਨ ਦਾ ਮੈਚ ਸਭ ਤੋਂ ਰੋਮਾਂਚਕ ਰਿਹਾ। ਇਸ ਮੁਕਾਬਲੇ 'ਚ ਕੁਲ 38 ਅੰਕ ਸਕੋਰ ਕੀਤੇ ਗਏ, ਜੋ ਆਮ ਤੌਰ 'ਤੇ ਕਿਸੇ ਮੁਕਾਬਲੇ ਦੇ 7 ਮੈਚਾਂ 'ਚ ਹੁੰਦੇ ਹਨ। ਐਲੀਸਾ ਨੇ ਇਹ ਮੈਚ 24-14 ਨਾਲ ਜਿੱਤਿਆ। ਦਿਨ ਦੇ ਮੁਕਾਬਲਿਆਂ ਦਾ ਦੂਸਰਾ ਵੱਡਾ ...


Dec 21

ਆਈਪੀਟੀਅੈਲ : ਸਿੰਗਾਪੁਰ ਸਲੈਮਰਜ਼ ਚੈਂਪੀਅਨ

Share this News

ਸਿੰਗਾਪੁਰ : ਸਿੰਗਾਪੁਰ ਸਲੈਮਰਜ਼ ਨੇ ਇੰਟਰਨੈਸ਼ਨਲ ਪ੍ਰੀਮੀਅਰ ਟੈਨਿਸ ਲੀਗ (ਆਈਪੀਟੀਅੈਲ) ਦੇ ਦੂਜੇ ਸੈਸ਼ਨ ਦੇ ਫਾਈਨਲ ਵਿੱਚ ਅੈਤਵਾਰ ਨੂੰ ਇੰਡੀਅਨ ਏਸਿਜ਼ ਨੂੰ 26-21 ਦੇ ਫਰਕ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਪਿਛਲੇ ਸਾਲ ਦੀ ਚੈਂਪੀਅਨ ਇੰਡੀਅਨ ਏਸਿਜ਼ ਲਈ ਵਿਸ਼ਵ ਦੀ ਨੰਬਰ ਵਨ ਡਬਲਜ਼ ਖਿਡਾਰਨ ਸਾਨੀਆ ਮਿਰਜ਼ਾ ਤੇ ਰੋਹਨ ਬੋਪੰਨਾ ਹੀ ਮਿਕਸਡ ਡਬਲਜ਼ ਮੁਕਾਬਲਾ ਜਿੱਤ ਸਕੇ ਜਦੋਂ ਕਿ ਉਸ ਨੇ ਬਾਕੀ ਚਾਰ ਮੁਕਾਬਲੇ ਗੁਆ ਦਿੱਤੇ। ਸਲੈਮਰਜ਼ ਦੀ ਟੀਮ ਨੇ ਪੁਰਸ਼ ਲੀਜੇਂਡ, ਮਹਿਲਾ ਸਿੰਗਲਜ਼, ਪੁਰਸ਼ ਸਿੰਗਲਜ਼ ਤੇ ਪੁਰਸ਼ ਡਬਲਜ਼ ਮੁਕਾਬਲੇ ਜਿੱਤੇ।
ਸਿੰਗਾਪੁਰ ਇਨਡੋਰ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਵਿੱਚ ਸਲੈਮਰਜ਼ ਦੇ ਕਾਰਲੋਸ ਮੋਆ ਨੇ ਪੁਰਸ਼ ਲੀਜੇਂਡ ਵਿੱਚ ਫੈਬ੍ਰਿਸ ਸਾਂਤੋਰੋ ਨੂੰ 6-4 ਨਾਲ ਹਰਾਇਆ। ਇਸ ਬਾਅਦ ਮਹਿਲਾ ...


Dec 21

ਜਾਣੋ ਸਾਲ 2015 ਦੇ ਭਾਰਤ ਦੇ ਅਹਿਮ ਖੇਡ ਸਨਮਾਨਾਂ ਬਾਰੇ

Share this News

ਨਵੀਂ ਦਿੱਲੀ : ਖਿਡਾਰੀ ਦੇਸ਼ ਦਾ ਮਾਣ ਹੁੰਦੇ ਹਨ। ਦੁਨੀਆ ਦੇ ਵੱਖ-ਵੱਖ ਹਿੱਸਿਆ 'ਚ ਜਾ ਕੇ ਖਿਡਾਰੀ ਦੇਸ਼ ਦਾ ਨਾਂ ਰੋਸ਼ਨ ਕਰਦੇ ਹਨ, ਜਿਸ 'ਤੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਸਾਲ 2015 'ਚ ਵੀ ਵੱਖ-ਵੱਖ ਖਿਡਾਰੀਆਂ ਅਤੇ ਖੇਡ ਟ੍ਰੇਨਰਾਂ ਨੂੰ ਸਨਮਾਨਿਤ ਕੀਤਾ ਗਿਆ, ਜੋ ਇਸ ਪ੍ਰਕਾਰ ਹੈ।
ਰਾਜੀਵ ਗਾਂਧੀ ਖੇਡ ਰਤਨ 2015
ਸਾਲ 2011 ਤੋਂ 2014 ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਖੇਡਾਂ ਦੇ ਖੇਤਰ 'ਚ ਦੇਸ਼ ਦਾ ਇਹ ਵੱਡਾ ਸਨਮਾਨ ਦਿੱਤਾ ਗਿਆ।
ਅਰਜੁਨ ਐਵਾਰਡ 2015
ਸਾਲ 2011 ਤੋਂ 2014 ਦੌਰਾਨ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਨਾਇਬ ਸੂਬੇਦਾਰ ਸੰਦੀਪ ਕੁਮਾਰ (ਤੀਰਅੰਦਾਜੀ), ਐਮ. ਆਰ. ਪੁਵੰਮਾ (ਐਥਲੈਟਿਕਸ), ਕਿਦਾਂਬੀ ਸ਼੍ਰੀਕਾਂਤ ਨੰਮਾਲਵਰ (ਬੈਡਮਿੰਟਨ), ਮੰਦੀਪ ਜਾਂਗੜਾ (ਮੁੱਕੇਬਾਜ਼), ਰੋਹਿਤ ਸ਼ਰਮਾ (ਕ੍ਰਿਕਟ), ...


Dec 19

ਯੁਵੀ ਦੀ ਧਮਾਕੇਦਾਰ ਪਾਰੀ ਨਾਲ ਪੰਜਾਬ ਨਾਕਆਊਟ 'ਚ

Share this News

ਸਿਕੰਦਰਾਬਾਦ : ਭਾਰਤੀ ਆਲਰਾਊਂਡਰ ਯੁਵਰਾਜ ਸਿੰਘ (98) ਦੀ ਧਮਾਕੇਦਾਰ ਪਾਰੀ ਸੈਨਾ ਦੇ ਦੋ ਸੈਂਕੜਾਧਾਰੀਆਂ 'ਤੇ ਭਾਰੀ ਪਈ ਤੇ ਪੰਜਾਬ  ਨੇ ਵਿਜੇ ਹਜ਼ਾਰੇ ਟਰਾਫੀ ਗਰੁੱਪ-ਏ ਮੈਚ 'ਚ 6 ਗੇਂਦਾਂ ਬਾਕੀ ਰਹਿੰਦਿਆਂ 3 ਵਿਕਟਾਂ ਨਾਲ ਮੈਚ ਜਿੱਤ ਕੇ ਨਾਕਆਊਟ ਦੌਰ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਿਹਾ।ਸੈਨਾ ਨੇ ਨਕੁਲ ਵਰਮਾ (113) ਤੇ ਸੌਮਯਾ ਸਵੇਨ (101) ਦੇ ਸੈਂਕੜਿਆਂ ਨਾਲ ਸਜੀ ਪਾਰੀ 'ਚ ਨਿਰਧਾਰਤ 50 ਓਵਰਾਂ ਵਿਚ 7 ਵਿਕਟਾਂ 'ਤੇ 323 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਪੰਜਾਬ ਨੇ 49 ਓਵਰਾਂ 'ਚ ਸੱਤ ਵਿਕਟਾਂ 'ਤੇ 325 ਦੌੜਾਂ ਬਣਾਈਆਂ। ਯੁਵਰਾਜ ਨੇ 83 ਗੇਂਦਾਂ 'ਚ 8 ਚੌਕੇ ਤੇ 4 ਛੱਕੇ ਲਗਾਏ, ਜਦਕਿ ਹਰਭਜਨ ਸਿੰਘ 16 ਦੌੜਾਂ 'ਤੇ ਅਜੇਤੂ ਰਿਹਾ। ਹਰਭਜਨ ਨੇ ...[home] [1] 2 3  [next]1-10 of 21

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved