Sports News Section

Monthly Archives: DECEMBER 2016


Dec 29

ਖੇਡ ਮੈਦਾਨ 'ਚ ਸਿਆਸੀ ਬੈਟਿੰਗ

Share this News

ਨਵੀਂ ਦਿੱਲੀ : ਸੁਰੇਸ਼ ਕਲਮਾਡੀ ਅਤੇ ਅਭੈ ਚੌਟਾਲਾ ਨੂੰ ਇੰਡੀਅਨ ਉਲੰਪੀਅਨ ਐਸੋਸੀਏਸ਼ਨ ਦਾ ਸਾਰੀ ਉਮਰ ਲਈ ਪ੍ਰਧਾਨ ਚੁਣੇ ਜਾਣ ਦੇ ਮਾਮਲੇ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਮੱਦੇਨਜ਼ਰ ਖੇਡ ਮੰਤਰਾਲੇ ਨੇ ਇੰਡੀਅਨ ਉਲੰਪਿਕ ਐਸੋਸੀਏਸ਼ਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਦੋਹਾਂ ਨੂੰ ਬਰਖਾਸਤ ਨਾ ਕੀਤੇ ਜਾਣ ਦੀ ਸੂਰਤ 'ਚ ਸੰਸਥਾ ਨਾਲ ਸੰਬੰਧ ਤੋੜ ਦੇਣ ਦੀ ਧਮਕੀ ਦਿੱਤੀ ਹੈ। ਉਧਰ ਕਲਮਾਡੀ ਦੇ ਵਕੀਲ ਹਿਤੇਸ਼ ਜੈਨ ਨੇ ਕਿਹਾ ਹੈ ਕਿ ਕਲਮਾਡੀ ਨੇ ਅਹੁਦਾ ਨਾ ਸੰਭਾਲਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਲਮਾਡੀ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਉਹਨਾਂ ਦਾ ਨਾਂਅ ਘੁਟਾਲੇ 'ਚੋਂ ਸਾਫ ਨਹੀਂ ਹੋ ਜਾਂਦਾ, ਉਹ ਅਹੁਦਾ ਨਹੀਂ ਸੰਭਾਲਣਗੇ। ਜ਼ਿਕਰਯੋਗ ਹੈ ਕਿ ...


Dec 29

ਆਸਟਰੇਲੀਆ ਹੋਇਆ ਕੋਹਲੀ ਦਾ ਦੀਵਾਨਾ

Share this News

ਮੈਲਬੋਰਨ : ਕ੍ਰਿਕਟ ਆਸਟਰੇਲੀਆ ਨੇ ਭਾਰਤ ਦੇ ਚਮਤਕਾਰੀ ਟੈਸਟ ਕਪਤਾਨ ਵਿਰਾਟ ਕੋਹਲੀ ਨੂੰ ਆਪਣੀ ਸਾਲ ਦੀ ਵਨ ਡੇ ਟੀਮ ਦਾ ਕਪਤਾਨ ਚੁਣਿਆ ਹੈ, ਜਿਸ 'ਚ ਨੌਜਵਾਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਸ਼ਾਮਲ ਹੈ।
ਕੋਹਲੀ ਨੂੰ ਇਸ ਤੋਂ ਪਹਿਲਾਂ ਆਈ. ਸੀ. ਸੀ. ਦੀ ਸਾਲ ਦੀ ਵਨ ਡੇ ਟੀਮ ਦਾ ਕਪਤਾਨ ਚੁਣਿਆ ਗਿਆ ਸੀ। ਉਸ ਨੂੰ ਕ੍ਰਿਕਟ ਆਸਟਰੇਲੀਆ ਨੇ ਆਪਣੀ ਵਨ ਡੇ ਟੀਮ 'ਚ ਸਟੀਵ ਸਮਿਥ 'ਤੇ ਤਰਜੀਹ ਦਿੱਤੀ ਹੈ, ਹਾਲਾਂਕਿ ਸਮਿਥ ਨੂੰ ਆਲ ਸਟਾਰ ਟੀਮ 'ਚ ਚੁਣਿਆ ਗਿਆ ਹੈ।
ਕ੍ਰਿਕਟ ਆਸਟਰੇਲੀਆ ਦੀ ਸਾਲ ਦੀ ਵਨ ਡੇ ਟੀਮ 
ਵਿਰਾਟ ਕੋਹਲੀ (ਕਪਤਾਨ, ਭਾਰਤ), ਡੇਵਿਡ ਵਾਰਨਰ (ਆਸਟ੍ਰੇਲੀਆ), ਕਵਿੰਟਨ ਡੀ ਕੌਕ (ਵਿਕਟਕੀਪਰ, ਦੱ. ਅਫਰੀਕਾ), ਸਟੀਵ ਸਮਿਥ (ਆਸਟ੍ਰੇਲੀਆ), ਬਾਬਰ ਆਜ਼ਮ (ਪਾਕਿਸਤਾਨ), ਮਿਸ਼ੇਲ ਮਾਰਸ਼ (ਆਸਟ੍ਰੇਲੀਆ), ...


Dec 29

ਪਹਿਲਵਾਨ ਸਾਕਸ਼ੀ ਮਲਿਕ ਨੇ ਸਾਲ 2016 'ਚ ਭਾਰਤੀ ਕੁਸ਼ਤੀ ਨੂੰ ਸ਼ਰਮਸਾਰ ਹੋਣ ਤੋਂ ਬਚਾਇਆ

Share this News

ਜਲੰਧਰ : ਦੇਸ਼ ਦੇ ਇਕ ਨਾਮੀ ਪਹਿਲਵਾਨ ਦੇ ਡੋਪ ਟੈਸਟ 'ਚ ਫੜੇ ਜਾਣ 'ਤੇ ਚੱਲੀ ਅਦਾਲਤੀ ਜੰਗ ਕਾਰਨ ਭਾਰਤੀ ਕੁਸ਼ਤੀ ਸਾਲ 2016 'ਚ ਵਿਵਾਦਾਂ 'ਚ ਫਸੀ ਰਹੀ ਪਰ ਸਾਕਸ਼ੀ ਮਲਿਕ ਨੇ ਰੀਓ ਉਲੰਪਿਕ 'ਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤੀ ਕੁਸ਼ਤੀ ਨੂੰ ਸ਼ਰਮਸਾਰ ਹੋਣ ਤੋਂ ਬਚਾ ਲਿਆ ਪਰ ਇਸ ਸਾਲ 'ਚ ਵੱਧ ਸਮਾਂ ਭਾਰਤੀ ਕੁਸ਼ਤੀ 'ਚ ਕਾਫੀ ਉਥਲ-ਪੁਥਲ ਰਹੀ | ਰੀਓ ਉਲੰਪਿਕ ਖੇਡਾਂ ਤੋਂ ਪਹਿਲਾਂ ਚੱਲ ਰਹੀਆਂ ਤਿਆਰੀਆਂ 'ਚ ਕਾਫੀ ਵਿਵਾਦ ਰਹੇ ਅਤੇ ਦੋ ਵਾਰੀ ਉਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਰੀਓ ਉਲੰਪਿਕ ਤੋਂ ਦੋ ਮਹੀਨੇ ਪਹਿਲਾਂ ਪਤਾ ਲੱਗਾ ਕਿ ਉਸ ਦੀ ਟੀਮ 'ਚ ਚੋਣ ਨਹੀਂ ਹੋਈ | ਇਸ ਤੋਂ ਬਾਅਦ ਅਜਿਹੀਆਂ ਘਟਨਾਵਾਂ ਵਾਪਰੀਆਂ ...


Dec 18

ਬੀ.ਸੀ.ਸੀ.ਆਈ ਦੀ ਸੋਧ ਪਟੀਸ਼ਨ ਵੀ ਖਾਰਿਜ

Share this News

ਨਵੀਂ ਦਿੱਲੀ : ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਨਾ ਕਰਨ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੂੰ ਸੁਪਰੀਮ ਕੋਰਟ ਵਲੋਂ ਇਕ ਵਾਰ ਫਿਰ ਝਟਕਾ ਲੱਗਿਆ ਹੈ ਅਤੇ ਸੁਪਰੀਮ ਕੋਰਟ ਨੇ ਇਸ ਸਿਲਸਿਲੇ 'ਚ ਬੋਰਡ ਦੀ ਸੋਧ (ਕਿਊਰੇਟਿਵ) ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਦੇਸ਼ 'ਚ ਕ੍ਰਿਕਟ ਪ੍ਰਸ਼ਾਸਨ 'ਚ ਸੁਧਾਰ ਲੈ ਕੇ ਆਉਣ ਲਈ ਜੱਜ ਆਰ.ਐੱਮ. ਲੋਢਾ ਕਮੇਟੀ ਦਾ ਗਠਨ ਕੀਤਾ ਸੀ। ਜਿਸ ਤੋਂ ਬਾਅਦ ਉਸ ਨੇ ਕੁਝ ਸਿਫਾਰਿਸ਼ਾਂ ਨੂੰ ਬੀ.ਸੀ.ਸੀ.ਆਈ. ਨੂੰ ਲਾਗੂ ਕਰਨ ਕਿਹਾ, ਪਰ ਬੀ.ਸੀ.ਸੀ.ਆਈ. ਨੇ ਕੁਝ ਸਿਫਾਰਿਸ਼ਾਂ ਦਾ ਵਿਰੋਧ ਕੀਤਾ। ਬੋਰਡ ਨੇ ਅਦਾਲਤ 'ਚ ਸੋਧ ਪਟੀਸ਼ਨ ਵੀ ਪਾਈ ਸੀ। ਸੋਧ ਪਟੀਸ਼ਨ ਖਾਰਿਜ ਕਰਨ ਤੋਂ ਬਾਅਦ ਹੁਣ ਬੀ.ਸੀ.ਸੀ.ਆਈ. ਦੀਆਂ ...


Dec 18

ਸਿੱਖ ਕੌਮ ਦਾ ਵਧਿਆ ਮਾਣ : ਪਾਕਿਸਤਾਨ ਦੀ ਕ੍ਰਿਕਟ ਟੀਮ 'ਚ ਖੇਡੇਗਾ ਸਿੱਖ

Share this News

ਇਸਲਾਮਾਬਾਦ: ਹੁਣ ਪਾਕਿਸਤਾਨ ਦੀ ਅੰਡਰ-19 ਕ੍ਰਿਕਟ ਟੀਮ ‘ਚ ਖੇਡੇਗਾ ਇੱਕ ਸਿੱਖ ਨੌਜਵਾਨ। ਜੀ ਹਾਂ, ਪਾਕਿਸਤਾਨ ਦੇ ਹੀ ਸ਼੍ਰੀ ਨਨਕਾਣਾ ਸਾਹਿਬ ਦੇ ਜੰਮਪਲ ਮਹਿੰਦਰਪਾਲ ਸਿੰਘ ਨੂੰ ਪਾਕਿਸਤਾਨ ਕ੍ਰਿਕਟ ਬੋਰਡ ਨੇ ਅੰਡਰ-19 ਟੀਮ ‘ਚ ਚੁਣ ਲਿਆ ਹੈ। ਪਾਕਿਸਤਾਨ ਦੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਿਸ ਨੂੰ ਲੈ ਕੇ ਮਹਿੰਦਰਪਾਲ ਸਿੰਘ ਕਾਫੀ ਖੁਸ਼ ਹੈ। ਮਹਿੰਦਰਪਾਲ ਸਿੰਘ ਲੰਮੇ ਸਮੇਂ ਤੋਂ ਨਨਕਾਣਾ ਸਾਹਿਬ ਦੀ ਸਿੱਖ ਕ੍ਰਿਕਟ ਟੀਮ ਖਾਲਸਾ ਇਲੈਵਨ ‘ਚ ਖੇਡ ਰਿਹਾ ਹੈ ਅਤੇ ਟੀਮ ਦਾ ਕਪਤਾਨ ਵੀ ਹੈ। ਹੁਣ ਮਹਿੰਦਰਪਾਲ ਸਿੰਘ ਦੀ ਇਸ ਉਪਲਬਧੀ ਨਾਲ ਵੀ ਪੂਰੇ ਸਿੱਖ ਭਾਈਚਾਰੇ ‘ਚ ਕਾਫੀ ਉਤਸ਼ਾਹ ਹੈ।
ਅੰਡਰ-19 ਕ੍ਰਿਕਟ ਟੀਮ ਦੀ ਚੋਣ ਲਈ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ 500 ਕ੍ਰਿਕਟ ਖਿਡਾਰੀਆਂ ਦਾ ...


Dec 18

ਜੂਨੀਅਰ ਹਾਕੀ ਵਿਸ਼ਵ ਕੱਪ : ਆਸਟ੍ਰੇਲੀਆ ਨੂੰ ਹਰਾ ਕੇ ਭਾਰਤ 15 ਸਾਲ ਬਾਅਦ ਫਾਈਨਲ 'ਚ

Share this News

ਲਖਨਊ : ਭਾਰਤ ਨੇ ਇਥੇ ਖੇਡੇ ਗਏ ਦੂਜੇ ਸੈਮੀਫਾਈਨਲ ਦੇ ਰੋਮਾਂਚਿਕ ਮੁਕਾਬਲੇ 'ਚ ਆਸਟ੍ਰੇਲੀਆ ਨੂੰ ਪੈਨਲਟੀ ਸ਼ੂਟਆਊਟ 'ਚ 4-2 ਨਾਲ ਹਰਾ ਕੇ 15 ਸਾਲ ਬਾਅਦ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਫਾਈਨਲ 'ਚ ਜਗ੍ਹਾ ਬਣਾ ਲਈ | ਖਚਾਖਚ ਭਰੇ ਮੇਜਰ ਧਿਆਨ ਚੰਦ ਸਟੇਡੀਅਮ 'ਚ ਜਿਸ ਸਮੇਂ ਮਨਪ੍ਰੀਤ ਸਿੰਘ ਜੂਨੀਅਰ ਨੇ ਚੌਥੀ ਪੈਨਲਟੀ ਨੂੰ ਗੋਲ 'ਚ ਬਦਲਿਆ ਤਾਂ ਦਕਸ਼ਕਾਂ ਦਾ ਜੋਸ਼ ਭਰ ਆਇਆ | ਦਰਸ਼ਕ ਮੈਦਾਨ ਦੇ ਚਾਰੇ ਪਾਸੇ ਤਿਰੰਗੇ ਲਹਿਰਾਉਂਣ ਲੱਗ ਪਏ | ਇਸ ਮੈਚ ਦੇ ਹੀਰੋ ਰਹੇ ਵਿਕਾਸ ਦਹੀਆ, ਜਿਨ੍ਹਾਂ ਨੇ ਸ਼ਾਨਦਾਰ ਗੋਲਕੀਪਿੰਗ ਦੀ ਬਦੌਲਤ ਭਾਰਤ ਨੂੰ ਇਹ ਜਿੱਤ ਦਵਾਈ | ਹੁਣ ਭਾਰਤ ਦਾ ਫਾਈਨਲ 'ਚ ਮੁਕਾਬਲਾ ਬੈਲਜੀਅਮ ਦੀ ਟੀਮ ਨਾਲ ਐਤਵਾਰ ਨੂੰ ਹੋਵੇਗਾ | ...


Dec 6

ਕਰਾਚੀ ਦੇ ਹੋਟਲ ਦੀ ਅੱਗ 'ਚ ਜ਼ਖ਼ਮੀ ਹੋਏ ਦੋ ਕ੍ਰਿਕਟਰ

Share this News

ਕਰਾਚੀ  : ਪਾਕਿਸਤਾਨ ਦੇ ਕਰਾਚੀ ਸਥਿਤ ਹੋਟਲ ਰੀਜੇਂਟ ਪਲਾਜ਼ਾ 'ਚ ਸੋਮਵਾਰ ਨੂੰ ਸਵੇਰੇ ਲੱਗੀ ਅੱਗ 'ਚ ਪਾਕਿਸਤਾਨ ਦੇ ਪਹਿਲੇ ਦਰਜੇ ਦੀ ਕ੍ਰਿਕਟ ਟੀਮ ਦੇ ਦੋ ਖਿਡਾਰੀ ਵੀ ਜ਼ਖ਼ਮੀ ਹੋ ਗਏ। ਇਸ ਹਾਦਸੇ 'ਚ ਅਜੇ ਤੱਕ 11 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਜਦੋਂਕਿ 45 ਜ਼ਖ਼ਮੀ ਹਨ। ਪਾਕਿਸਤਾਨ ਦੀ ਪਹਿਲੇ ਦਰਜੇ ਦੀ ਕ੍ਰਿਕਟ ਟੀਮ ਯੂਨਾਈਟਿਡ ਬੈਂਕ ਲਿਮਟਿਡ ਦੇ ਆਲਰਾਊਂਡਰ ਯਾਸਿਮ ਮੁਤਰਜਾ ਦੀ ਅੱਡੀ 'ਚ ਫ੍ਰੈਕਚਰ ਆਇਆ ਹੈ ਜਦੋਂਕਿ 20 ਸਾਲਾ ਸਪਿਨਰ ਕਰਾਮਤ ਅਲੀ ਦੇ ਹੱਥ 'ਚ ਸੱਟ ਲੱਗੀ ਹੈ ਦੋਵੇਂ ਕ੍ਰਿਕਟਰ ਖੁਦ ਨੂੰ ਬਚਾਉਣ ਦੀ ਕੋਸ਼ਿਸ 'ਚ ਸੱਟ ਦਾ ਸ਼ਿਕਾਰ ਹੋਏ ਹਨ। ਯੂ.ਬੀ.ਐੱਲ. ਦੇ ਦੋਵੇਂ ਖਿਡਾਰੀ ਅਤੇ ਇਕ ਹੋਰ ਟੀਮ ਸੁਈ ਸਾਊਦਰਨ ਗੈਰ ਕਾਰਪੋਰੇਸ਼ਨ ਦੇ ...


Dec 6
posted by admin on 06.12.16 05:45 as General

ਘਟ ਗਈ ਬੋਲਟ ਦੀ ਸਪੀਡ ?

Share this News

ਨਵੀਂ ਦਿੱਲੀ : ਵਿਸ਼ਵ ਦਾ ਸਭ ਤੋਂ ਤੇਜ਼ ਧਾਵਕ ਧੀਮਾ ਹੋ ਗਿਆ ਹੈ। ਦਿੱਗਜ ਸਪ੍ਰਿੰਟਰ ਉਸੈਨ ਬੋਲਟ ਨੇ ਕਿਹਾ ਹੈ ਕਿ ਆਪਣੇ ਆਖਰੀ ਸੀਜ਼ਨ ‘ਚ ਉਨ੍ਹਾਂ ਦੀ 200 ਮੀਟਰ ਈਵੈਂਟ ‘ਚ ਭੱਜਣ ਦੀ ਯੋਜਨਾ ਨਹੀਂ ਹੈ। ਬੋਲਟ ਦਾ ਮੰਨਣਾ ਹੈ ਕਿ ਹੁਣ ਓਹ 19.19 ਸੈਕਿੰਡ ਦਾ ਬਣਾਇਆ ਆਪਣਾ ਵਿਸ਼ਵ ਰਿਕਾਰਡ ਤੋੜਨ ਦੀ ਸਥਿਤੀ ‘ਚ ਨਹੀਂ ਹਨ। 6ਵੀਂ ਵਾਰ IAAF ਦਾ ਸਾਲ ਦਾ ਬੈਸਟ ਪੁਰੁਸ਼ ਅਥਲੀਟ ਦਾ ਪੁਰਸਕਾਰ ਹਾਸਿਲ ਕਰਨ ਤੋਂ ਬਾਅਦ 30 ਸਾਲ ਦੇ ਬੋਲਟ ਨੇ ਕਿਹਾ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਓਹ ਰਿਓ ਓਲੰਪਿਕਸ ‘ਚ 19.19 ਦੇ ਆਪਣੇ ਵਿਸ਼ਵ ਰਿਕਾਰਡ ਨੂੰ ਤੋੜਨ ‘ਚ ਕਾਮਯਾਬ ਹੋਣਗੇ। ਪਰ ਹੁਣ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ...


Dec 6

ਬੀ.ਸੀ.ਸੀ.ਆਈ. ਬਨਾਮ ਲੋਢਾ ਕਮੇਟੀ : ਸੁਪਰੀਮ ਕੋਰਟ ਹੁਣ 9 ਦਸੰਬਰ ਨੂੰ ਕਰੇਗਾ ਮਾਮਲੇ ਦੀ ਸੁਣਵਾਈ

Share this News

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੀ.ਸੀ.ਸੀ.ਆਈ. ਬਨਾਮ ਲੋਢਾ ਕਮੇਟੀ ਮਾਮਲੇ 'ਚ ਸੁਣਵਾਈ 9 ਦਸੰਬਰ ਤੱਕ ਲਈ ਟਾਲ ਦਿੱਤੀ ਹੈ | ਇਸ ਮਾਮਲੇ ਵਿਚ ਸੋਮਾਵਰ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ ਹੋਣੀ ਸੀ | ਕਮੇਟੀ ਨੇ ਬੀ.ਸੀ.ਸੀ.ਆਈ. ਦੇ ਸਾਰੇ ਅਧਿਕਾਰੀਆਂ ਨੂੰ ਹਟਾਉਣ ਦੀ ਮੰਗ ਕੀਤੀ ਸੀ | ਮੰਨਿਆ ਜਾ ਰਿਹਾ ਸੀ ਕਿ ਸੁਪਰੀਮ ਕੋਰਟ ਸੋਮਵਾਰ ਨੂੰ ਹੀ ਬੀ.ਸੀ.ਸੀ.ਆਈ. ਦੇ ਭਵਿੱਖ 'ਤੇ ਫ਼ੈਸਲਾ ਕਰੇਗਾ | ਹਾਲਾਂਕਿ ਅਜਿਹਾ ਦੇਖਣ ਨੂੰ ਨਹੀਂ ਮਿਲਿਆ | ਹੁਣ ਬੀ.ਸੀ.ਸੀ.ਆਈ. ਕੋਲ ਰਣਨੀਤੀ ਬਣਾਉਣ ਲਈ 9 ਦਸੰਬਰ ਤੱਕ ਦਾ ਸਮਾਂ ਹੈ ਕਿਉਂਕਿ ਬੀ.ਸੀ.ਸੀ.ਆਈ. ਲੋਢਾ ਕੇਮਟੀ ਦੀਆਂ ਸਾਰੀਆਂ ਸਿਫਾਰਿਸਾਂ ਨੂੰ ਮੰਨਣ ਲਈ ਤਿਆਰ ਨਹੀਂ ਹੈ | ਇਸ ਲਈ ਉਸ ਨੂੰ ਇੰਨਾ ਸਮਾਂ ਹੋਰ ਮਿਲਣ ਨਾਲ ...[home] 1-9 of 9

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved