Sports News Section

Monthly Archives: FEBRUARY 2014


Feb 27

ਏਸ਼ੀਆ ਕੱਪ : ਕੋਹਲੀ ਦੀ ਵਿਰਾਟਤਾ ਅੱਗੇ ਬੰਗਲਾਦੇਸ਼ ਢੇਰ

Share this News

ਫਾਤੁੱਲਾ : ਕਪਤਾਨ ਵਿਰਾਟ ਕੋਹਲੀ (136 ਦੌੜਾਂ) ਦੇ ਸ਼ਾਨਦਾਰ ਸੈਂਕੜੇ ਅਤੇ ਅਜਿਨਕਿਆ ਰਹਾਣੇ (73 ਦੌੜਾਂ) ਦੇ ਅਰਧ ਸੈਂਕੜੇ ਬਦੌਲਤ ਭਾਰਤ ਨੇ ਇੱਥੇ ਬੁੱਧਵਾਰ ਨੂੰ ਏਸ਼ੀਆ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਰੋਹਿਤ ਸ਼ਰਮਾ (21 ਦੌੜਾਂ) ਅਤੇ ਸ਼ਿਖਰ ਧਵਨ (28 ਦੌੜਾਂ) ਦੇ ਆਊਟ ਹੋਣ ਬਾਅਦ ਕੋਹਲੀ ਅਤੇ ਰਹਾਣੇ ਨੇ ਭਾਰਤੀ ਪਾਰੀ ਨੂੰ ਸੰਭਾਲਿਆ ਅਤੇ 213 ਦੌੜਾਂ ਦੀ ਸਾਂਝੇਦਾਰੀ ਕੀਤੀ। ਅੰਬਾਤੀ ਰਾਇਡੂ (9ਦੌੜਾਂ) ਅਤੇ ਦਿਨੇਸ਼ ਕਾਰਤਿਕ (ਦੋ ਦੌੜਾਂ) ਨਾਬਾਦ ਰਹੇ। ਇਸ ਸ਼ਾਨਦਾਰ ਪ੍ਰਦਰਸ਼ਨ ਬਦਲੇ ਕੋਹਲੀ ਨੂੰ 'ਮੈਨ ਆਫ ਦਿ ਮੈਚ' ਐਲਾਨਿਆ ਗਿਆ ਹੈ। ਭਾਰਤ ਵੱਲੋਂ ਤੇਜ਼ ਗੇਂਦਬਾਜ ਮੁਹੰਮਦ ਸ਼ਮੀ ਨੇ ਦਸ ਓਵਰਾਂ ਵਿੱਚ 50 ਦੌੜਾਂ ਦੇ ਕੇ ਚਾਰ ਵਿਕਟਾਂ ...


Feb 26

ਸਾਇਨਾ ਨੂੰ ਆਲ ਇੰਗਲੈਂਡ ਓਪਨ ਲਈ 7ਵਾਂ ਦਰਜਾ ਮਿਲਿਆ

Share this News

25 ਫਰਵਰੀ, ਸਾਇਨਾ ਨੇਹਵਾਲ ਨੂੰ ਇਸ ਸਾਲ ਦੇ ਆਲ ਇੰਗਲੈਂਡ ਓਪਨ ਬੈਡਮਿੰਟਨ ਚੈਪੀਅਨਸਿਪ ਲਈ ਸੱਤਵਾਂ ਦਰਜਾ ਦਿੱਤਾ ਗਿਆ ਹੈ । ਭਾਰਤ ਦੀ ਸਰਬੋਤਮ ਮਹਿਲਾ ਸਟਾਰ ਸਾਇਨਾਂ 4 ਤaੱਂ 9 ਮਾਰਚ ਤੱਕ ਹੋਣ ਵਾਲੀ ਚਾਰ ਲੱਖ ਡਾਲਰ ਇਨਾਮ ਵਾਲੇ ਟੂਰਨਾਮੈਂਟ ਦੇ 104ਵੇਂ ਸੀਜਨ ਵਿੱਚ ਸੱਤਵਾਂ ਦਰਜਾ ਪਾਉਣ ਵਾਲੀ ਇਕਲੌਤੀ ਭਾਰਤੀ ਹੈ । ਸਾਇਨਾ ਸੰਨ 2010 ਤੋਂ 2013 ਵਿੱਚ ਆਲ ਇੰਗਲੈਂਡ ਦੀ ਕ੍ਰਿਸਟੀ ਗਿਲਮਾਰ ਨਾਲ ਭਿੜੇਗੀ।


Feb 26

ਰੈਕਿੰਗ ਵਿੱਚ 78ਵੇਂ ਸਥਾਨ ਤੇ ਪਹੁੰਚੇ ਸੋਮਦੇਵ।

Share this News

24 ਫਰਵਰੀ ਨੂੰ ਦਿੱਲੀ ਓਪਨ ਦਾ ਖਿਤਾਬ ਜਿੱਤਣ ਵਾਲੇ ਭਾਰਤ ਦੇ ਨੰਬਰ ਇੱਕ ਟੈਨਿਸ ਖਿਡਾਰੀ ਸੋਮਦੇਵ ਦੇਵਵਰਮਨ ਤਾਜਾ ਏ.ਟੀ.ਪੀ. ਰੈਕਿੰਗ ਵਿੱਚ 18ਵੇਂ ਸਥਾਨ ਦੇ ਫਾਇਦੇ ਨਾਲ 78ਵੇਂ ਸਥਾਨ ਤੇ ਪਹੁੰਚ ਗਏ ਹਨ । ਸੋਮਦੇਵ ਨੇ ਕੱਲਰ ਫਾਇਨਲ ਵਿੱਚ ਏਲੈਕਜੈਡਰ ਨੂੰ ਹਰਾ ਕੇ ਖਿਤਾਬ ਜਿੱਤਿਆ , ਜਿਸ ਕਾਰਨ ਉਨ੍ਹਾਂ ਨੂੰ 100 ਰੈਕਿੰਗ ਅੰਕ ਮਿਲੇ । ਇਸ ਸਟਾਰ ਭਾਰਤੀ ਖਿਡਾਰੀ ਨੂੰ ਹੁਣ ਕੱਲਰ ਤੋਂ ਏ.ਟੀ.ਪੀ. 500 ਦੁਬਈ ਡਿਊਟੀ ਫਰੀ ਚੈਪੀਅਨਸਿਪ ਵਿੱਚ ਹਿੱਸਾ ਲੈਣਾ ਹੈ , ਜਿੱਥੇ ;ਪਹਿਲੇ ਗੇੜ ਵਿੱਚ ਉਨ੍ਹਾਂ ਦਾ ਸਹਾਮਣਾ ਦੁਨੀਆ ਦੇ 5ਵੇਂ ਨੰਬਰ ਦੇ ਖਿਡਾਰੀ ਤੇ 2009 ਦੇ ਅਮਰੀਕੀ ਓਪਨ ਜੇਤੂ ਜੂਆਨ ਮਾਰਟਿਨ ਡੇਲ ਪੋਤਰੇ ਨਾਲ ਹੋਵੇਗਾ। ਸੋਮਦੇਵ ਦੇ ਕੈਰੀਅਰ ਦੀ ਰੈਕਿੰਗ 62ਵੀਂ ਹੈ, ...


Feb 26

ਏਸੀਆ ਕੱਪ ਵਿੱਚ ਸ੍ਰੀ ਲੰਕਾ ਦੀ ਪਾਕਿਸਤਾਨ ਤੇ ਸਾਨਦਾਰ ਜਿੱਤ

Share this News

25 ਫਰਵਰੀ, ਸ੍ਰੀਲੰਕਾ ਕ੍ਰਿਕਟ ਟੀਮ ਨੇ ਅੱਜ ਖੇਡੇ ਏਸੀਆ ਕੱਪ ਦੇ 12ਵੇਂ ਸੀਜਨ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਮਲਿੰਗਾ 52-5 ਤੇ ਥਿਰਿਮਾਨੇ 102 ਦੇ ਕੈਰੀਅਰ ਦੇ ਦੂਜੇ ਸੈਂਕੜਾ ਦੀ ਬਦੌਲਤ ਮੌਜੂਦਾ ਚੈਂਪੀਅਨ ਪਾਕਿਸਤਾਨ ਨੂੰ 12 ਦੌੜਾਂ ਦੀ ਚੁਣੌਤੀ ਰੱਖੀ ਸੀ ਪਰ ਪਾਕਿਸਤਾਨੀ ਟੀਮ 48.5 ਓਵਰਾਂ ਵਿੱਚ ਸਾਰੇ ਵਿਕਟ ਗਵਾਹ ਕੇ 284 ਦੌੜਾਂ ਹੀ ਬਣਾ ਸਕੀ। ਕਪਤਾਨ ਮਿਸਬਾਰ ਉਸ ਹੱਕ ਤੇ ਅਰਮ ਅਕਮਲ ਨੇ 50 ਦੌੜਾਂ ਲਗਾਉਦੇਂ ਹੋਏ ਪਾਕਿਸਤਾਨ ਨੂੰ ਜਿੱਤ ਦੀ ਸਥਿਤੀ ਵਿੱਚ ਪਹੁੰਚਾਇਆ ਸੀ ਪਰ ਇਨ੍ਹਾਂ ਦੋਵਾਂ ਨੂੰ ਆਓਟ ਕਰਨ ਨਾਲ ਹੀ ਸ੍ਰੀਲੰਕਾ ਗੇਂਦਬਾਜਾਂ ਨੇ ਆਪਣੀ ਟੀਮ ਨੂੰ ਜਿੱਤ ਤੱਕ ਪਹੁੰਚ ਦਿੱਤਾ। 
ਸਾਇਨਾ ਨੂੰ ਆਲ ਇੰਗਲੈਂਡ ਓਪਨ ਲਈ 7ਵਾਂ ਦਰਜਾ ਮਿਲਿਆ 
25 ਫਰਵਰੀ, ਸਾਇਨਾ ਨੇਹਵਾਲ ਨੂੰ ...


Feb 26

ਹਾਕੀ ਇੰਡੀਆ ਲੀਗ - ਪੰਜਾਬ ਨੂੰ ਹਰਾ ਕੇ ਦਿੱਲੀ ਬਣੀ ਚੈਂਪੀਅਨ

Share this News

ਰਾਂਚੀ , 23 ਫਰਵਰੀ (ਏਜੰਸੀ) ਹੀਰੋ ਹਾਕੀ ਇੰਡੀਆ ਲੀਗ ਦੇ ਅੱਜ ਇੱਥੇ ਅਸਟਰੋਟਰਫ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਦਿੱਲੀ ਵੇਵਰਾਈਡਰਸ ਨੇ ਸੰਘਰਸ ਪੂਰਨ ਮੁਕਾਬਲੇ ਵਿੱਚ ਜੈਪੀ ਪੰਜਾਬ ਵਾਰੀਅਰਜ ਨੂੰ ਪਨੈਲਟੀ ਸੂਟ ਆਊਟ ਰਾਹੀਂ ਹਰਾ ਕੇ ਹੀਰੋ ਹਾਕੀ ਇੰਡੀਆ ਲੀਗ ਤੇ ਕਬਜਾ ਕਰ ਲਿਆ ਹੈ। ਪਿਛਲੇ ਸਾਲ ਵੀ ਵੇਵਰਾਈਡਰਸ ਫਾਈਨਲ ਵਿੱਚ ਪਹੁੰਚੀ ਸੀ । ਪਰ ਉਸ ਸਮੇਂ ਉਸ ਨੂੰ ਹਾਰ ਦਾ ਸਹਾਮਣਾ ਕਾਰਨਾ ਪਿਆ ਸੀ । ਮੈਚ 3-3 ਨਾਲ ਟਾਈ ਹੋਣ ਤੋਂ ਬਾਅਦ ਵੇਵਰਾਈਡਰਸ ਨੇ ਪੰਜਾਬ ਵਾਰੀਅਰਜ ਨੂੰ ਪਨੈਲਟੀ ਸੂਟ ਆਉਟ ਰਾਹੀਂ 3-1 ਨਾਲ ਮਾਤ ਦਿੱਤੀ । ਵੇਵਰਾਈਡਰਸ ਦੀ ਜਿੱਤ ਦਾ ਸਿਹਰਾ  ਉਹਨਾ ਦੇ ਗੋਲ ਕੀਪਰ ਨਕੋਲਸ ਜੈਕੋਬੀ ਸਿਰ ਬੱਝਦਾ ਹੈ , ਜਿਸ ...


Feb 26

ਅੰਡਰ-19 ਵਿਸਵ ਕੱਪ - ਆਸਟਰੇਲੀਆ ਤੇ ਦੱਖਣੀ ਅਫਰੀਕਾ ਸੈਮੀਫਾਈਨਲ ਵਿੱਚ

Share this News

ਦੁਬਈ, 23 ਫਰਵਰੀ (ਏਜੰਸੀ)  ਵੈਸਟ ਇੰਡੀਜ ਦੇ ਵਿਕਟ ਕੀਪਰ ਬੱਲੇਬਾਜ ਨਿਕੋਲਸ ਨੇ ਬਿਹਤਰੀਨ ਪਾਰੀ ਖੇਡੀ ਪਰ ਇਸ ਦੇ ਬਾਵਜੂਦ ਆਸਟਰੇਲੀਆ 5 ਵਿਕਟਾਂ ਨਾਲ ਜਿੱਤ ਦਰਜ ਕਰਕੇ ਆਈ ਸੀ. ਸੀ. ਅੰਡਰ -19 ਵਿਸਵ ਕੱਪ ਕ੍ਰਿਕਟ ਦੇ ਸੈਮੀਫਾਈਨਲ ਵਿੱਚ ਜਗ੍ਹਾਂ ਬਣਾਉਣ ਵਿੱਚ ਸਫਲ ਰਿਹਾ , ਜਿਥੇ ਉਸ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ । ਦੱਖਣੀ ਅਫਰੀਕਾ ਨੇ; ਸਾਰਜਾਹ ਵਿੱਚ ਖੇਡ ਗਏ ਇਕ ਹੋਰ ਕੁਆਰਟਰ ਫਾਈਨਲ ਵਿੱਚ ਅਫਗਾਨਿਸਤਾਨ ਨੂੰ 64 ਗੇਂਦਾਂ ਬਾਕੀ ਰਹਿੰਦੇ ਹੀ 9 ਵਿਕਟਾਂ ਨਾਲ ਹਰਾ ਦਿੱਤਾ । ਆਸਟਰੇਲੀਆ ਤੇ ਵੈਸਟ ਇੰਡੀਜ ਵਿਚਾਲੇ ਖੇਡਿਆ ਗਿਆ ਕੁਆਰਟਰ ਫਾਈਨਲ ਮੈਚ 18 ਸਾਲਾ ਪੂਰਣ ਦੀ ਸਾਨਦਾਰੀ ਪਾਰੀ ਦਾ ਗਵਾਹ ਰਿਹਾ। 
ਰਾਸਟਰੀ ਮਾਸਟਰ ਅਥਲੈਟਿਕਸ ਚੈਪੀਅਨਸਿਪ ਵਿੱਚ ਗੁਰਮੇਲ ਸਿੰਘ ਭੱਠਲ ਨੇ ਜਿੱਤਿਆ ...


Feb 17

ਭਾਰਤ ਅੱਗੇ ਅੜਿਆ ਕੀਵੀ ਕਪਤਾਨ

Share this News

ਵੈਲਿੰਗਟਨ : ਭਾਰਤੀ ਟੀਮ ਨੇ ਨਿਊਜ਼ੀਲੈਂਡ ਦੇ ਕਪਤਾਨ ਬ੍ਰੈਂਡਨ ਮੈਕੁਲਮ ਦੇ ਜੁਝਾਰੂ ਅਜੇਤੂ ਸੈਂਕੜੇ ਦੇ ਬਾਵਜੂਦ ਦੂਜੇ ਅਤੇ ਆਖਰੀ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਦਬਾਅ ਬਣਾਈ ਰੱਖਿਆ। ਮੈਕੁਲਮ ਨੇ ਆਪਣੀ ਟੀਮ ਨੂੰ ਸ਼ੁਰੂਆਤੀ ਮੁਸ਼ਕਲਾਂ ਤੋਂ ਕੱਢਿਆ ਅਤੇ ਦੋ ਜੀਵਨ ਦਾਨ ਦਾ ਭਰਪੂਰ ਫਾਇਦਾ ਉਠਾਉਂਦਿਆਂ 237 ਗੇਂਦਾਂ 'ਚ ਅਜੇਤੂ 114 ਦੌੜਾਂ ਬਣਾਈਆਂ।
ਉਨ੍ਹਾਂ ਨੇ ਬੀ.ਜੇ.ਵਾਟਲਿੰਗ ਨਾਲ ਮਿਲ ਕੇ ਨਿਊਜ਼ੀਲੈਂਡ ਨੂੰ ਮੈਚ 'ਚ ਕਾਇਮ ਰੱਖਿਆ। ਵਾਟਲਿੰਗ 208 ਗੇਂਦਾਂ 'ਚ 52 ਦੌੜਾਂ ਬਣਾ ਕੇ ਉਨ੍ਹਾਂ ਨਾਲ ਮੈਦਾਨ 'ਤੇ ਡਟੇ ਹੋਏ ਹਨ। ਮੈਕੂਲਮ ਅਤੇ ਵਾਟਲਿੰਗ ਦੇ ਛੇਵੇਂ ਵਿਕਟ ਲਈ ਅਜੇਤੂ 158 ਦੌੜਾਂ ਦੀ ਹਿੱਸੇਦਾਰੀ ਨਿਭਾਈ ਅਤੇ ਨਿਊਜ਼ੀਲੈਂਡ ਨੂੰ ਤੀਜੇ ਦਿਨ ਸਟੈਂਪ ਤਕ ...


Feb 14

ਸਚਿਨ ਨੂੰ ਸਨਮਾਨਤ ਕਰੇਗੀ ਮਹਾਂਰਾਸ਼ਟਰ ਸਰਕਾਰ

Share this News

ਮੁੰਬਈ : ਪਿਛਲੇ ਸਾਲ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਸਚਿਨ ਤੇਂਦੁਲਕਰ ਦੇ ਸਨਮਾਨ ਵਿੱਚ ਮਹਾਂਰਾਸ਼ਟਰ ਸਰਕਾਰ ਵੱਲੋਂ ਪ੍ਰਸਤਾਵਤ ਸਨਮਾਨ ਸਮਾਰੋਹ ਵਿੱਚ ਹਾਲੇ ਤਿੰਨ ਮਹੀਨੇ ਹੋਰ ਲਗਣਗੇ। ਸੂਬਾ ਸਰਕਾਰ ਨੇ ਸਚਿਨ ਦੇ ਸਨਮਾਨ ਸਮਾਰੋਹ ਦਾ ਖਾਕਾ ਤਿਆਰ ਕਰਨ ਦੇ ਮਕਸਦ ਨਾਲ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਸੂਬੇ ਦੇ ਇਕ ਸੀਨੀਅਰ ਮੰਤਰੀ ਨੇ ਦੱਸਿਆ ਕਿ ਸਮਾਰੋਹ ਵਿੱਚ ਦੋ-ਤਿੰਨ ਮਹੀਨੇ ਹੋਰ ਲੱਗਣਗੇ।


Feb 12

ਰਾਇਲ ਚੈਲੰਜਰ ਬੰਗਲੌਰ ਨੇ ਯੁਵੀ ਨੂੰ 14 ਕਰੋੜ 'ਚ ਖਰੀਦਿਆ

Share this News

ਬੰਗਲੌਰ : ਆਈ.ਪੀ.ਐੱਲ.-7 ਵਾਸਤੇ ਖਿਡਾਰੀਆਂ ਦੀ ਦੋ ਦਿਨ ਚੱਲਣ ਵਾਲੀ ਨੀਲਾਮੀ ਬੁੱਧਵਾਰ ਤੋਂ ਬੰਗਲੌਰ 'ਚ ਸ਼ੁਰੂ ਹੋ ਗਈ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਆਲਰਾਊਂਡਰ ਯੁਵਰਾਜ ਸਿੰਘ ਨੂੰ ਵਿਜੇ ਮਾਲਿਆ ਦੀ ਫ੍ਰੈਂਚਾਇਜ਼ੀ ਰਾਇਲ ਚੈਲੰਜਰ ਬੰਗਲੌਰ (ਆਰ.ਸੀ.ਬੀ.) ਨੇ 14 ਕਰੋੜ ਰੁਪਏ 'ਚ ਖਰੀਦਿਆ। ਆਰ.ਸੀ.ਬੀ. ਦਾ ਕਪਤਾਨ ਵਿਰਾਟ ਕੋਹਲੀ ਹੈ ਅਤੇ ਕਿਹਾ ਜਾ ਰਿਹਾ ਸੀ ਕਿ ਕੋਹਲੀ ਵੀ ਯੁਵੀ ਨੂੰ ਆਪਣੀ ਟੀਮ 'ਚ ਲਿਆਉਣਾ ਚਾਹੁੰਦਾ ਸੀ। ਯੁਵਰਾਜ ਸਿੰਘ ਹੁਣ ਤੱਕ ਸਭ ਤੋਂ ਮਹਿੰਗਾ ਵਿਕਣ ਵਾਲਾ ਸਿਤਾਰਾ ਬਣ ਗਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਆਈ.ਪੀ.ਐੱਲ. 'ਚ ਖਿਡਾਰੀਆਂ ਦੀ ਨੀਲਾਮੀ ਡਾਲਰ ਦੀ ਬਜਾਏ ਭਾਰਤੀ ਕਰੰਸੀ 'ਚ ਹੋ ਰਹੀ ਹੈ।ਦੂਜੇ ਨੰਬਰ 'ਤੇ ...


Feb 12

ਕੌਮਾਂਤਰੀ ਕਬੱਡੀ ਕੱਪ ਦਿੜ੍ਹਬਾ ਪੁੱਜਿਆ ਸਿਖਰ 'ਤੇ

Share this News

ਦਿੜ੍ਹਬਾ ਮੰਡੀ : 41ਵਾਂ ਸ਼ਹੀਦ ਬਚਨ ਸਿੰਘ ਕੌਮਾਂਤਰੀ ਕਬੱਡੀ ਕੱਪ ਦਿੜ੍ਹਬਾ ਉਸ ਵੇਲੇ ਸਿਖਰਾਂ 'ਤੇ ਪਹੁੰਚ ਗਿਆ ਜਦੋਂ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਤੇ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਖਿਡਾਰੀਆਂ ਨੂੰ ਇਨਾਮ ਵੰਡਣ ਲਈ ਸ਼ਾਮਿਲ ਹੋਏ। ਸੋਸ਼ਲ ਯੂਥ ਸਪੋਰਟਸ ਕਲੱਬ ਦਿੜ੍ਹਬਾ ਵੱਲੋਂ ਚੇਅਰਮੈਨ ਕਰਨ ਘੁਮਾਣ ਕੈਨੇਡਾ ਅਤੇ ਪ੍ਰਧਾਨ ਗੁਰਮੇਲ ਸਿੰਘ ਦੀ ਅਗਵਾਈ 'ਚ ਕਰਵਾਏ ਜਾ ਰਹੇ ਕਬੱਡੀ ਜਗਤ ਦੇ ਸਭ ਤੋਂ ਵੱਡੇ ਇਸ ਟੂਰਨਾਮੈਂਟ 'ਚ ਅੱਜ ਵੀ ਵੱਡੀ ਗਿਣਤੀ ਦਰਸ਼ਕਾਂ ਨੇ ਉੱਚ-ਪਾਏ ਦੀ ਕਬੱਡੀ ਦਾ ਆਨੰਦ ਮਾਣਿਆ। ਸੁਖਦੇਵ ਸਿੰਘ ਢੀਂਡਸਾ ਨੇ ਦਿੜ੍ਹਬਾ ਕੱਪ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਸ਼ਹਿਰ ਵਾਸੀਆਂ ...[home] 1-10 of 10

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved