Sports News Section

Monthly Archives: FEBRUARY 2015


Feb 23

ਜਿੱਤੋਂ ਜਾਂ ਫ਼ਿਰ ਵਾਪਸ ਆਓ - ਵਸੀਮ ਅਕਰਮ

Share this News

ਕ੍ਰਾਈਸਟਚਰਚ :  ਪਾਕਿਸਤਾਨ ਦੇ ਦਿੱਗਜ ਖਿਡਾਰੀ ਕ੍ਰਿਕਟਰ ਵਸੀਮ ਅਕਰਮ ਨੇ ਆਪਣੀ ਟੀਮ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਅਗਲਾ ਮੈਚ ਜਿੱਤਣਾ ਹੀ ਹੋਵੇਗਾ ਜਾਂ ਫਿਰ ਵਾਪਿਸ ਪਾਕਿਸਤਾਨ ਮੁੜਨ ਦੀ ਤਿਆਰੀ ਕਰਨੀ ਚਾਹੀਦੀ ਹੈ | ਜ਼ਿਕਰਯੋਗ ਹੈ ਕਿ ਟੂਰਨਾਮੈਂਟ 'ਚ ਪਾਕਿਸਤਾਨ ਦੀ ਬੇਹੱਦ ਖ਼ਰਾਬ ਸ਼ੁਰੂਆਤ ਰਹੀ ਹੈ | ਪਾਕਿਸਤਾਨੀ ਟੀਮ ਨੂੰ ਪਹਿਲਾਂ ਭਾਰਤ ਹੱਥੋਂ 76 ਦੌੜਾਂ ਨਾਲ ਅਤੇ ਦੂਸਰੇ ਮੈਚ 'ਚ ਵੈਸਟਇੰਡੀਜ਼ ਹੱਥੋਂ 150 ਦੌੜਾਂ ਨਾਲ ਕਰਾਰੀ ਮਾਤ ਮਿਲੀ ਹੈ | ਪਾਕਿਸਤਾਨ ਦਾ ਅਗਲਾ ਮੈਚ ਜ਼ਿੰਬਾਬਵੇ ਨਾਲ 1 ਮਾਰਚ ਨੂੰ ਹੈ | ਅਕਰਮ ਨੇ ਕਿਹਾ ਕਿ ਟੀਮ ਨੂੰ ਆਪਣੇ ਦੇਸ਼ ਵਾਸੀਆਂ ਦੀ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ |


Feb 23

ਕ੍ਰਿਕਟ ਦੇ ਵਿਸ਼ਵੀਕਰਨ ਲਈ ਵਿਸ਼ਵ ਕੱਪ ਵਿੱਚ ਹੋਰ ਟੀਮਾਂ ਦੀ ਲੋੜ - ਸਚਿਨ

Share this News

ਮੈਲਬਰਨ : ਆਈਸੀਸੀ ਭਾਵੇਂ ਵਿਸ਼ਵ ਕੱਪ ਨੂੰ ਦਸ ਟੀਮਾਂ ਦਾ ਕਰਨ ਦੀ ਯੋਜਨਾ ਬਣਾ ਰਹੀ ਹੈ ਪਰ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਮੰਨਣਾ ਹੈ ਕਿ ਆਈਸੀਸੀ ਨੂੰ ਕਮਜ਼ੋਰ ਟੀਮਾਂ ਨੂੰ ਬਿਹਤਰ ਬਣਾਉਣ ਬਾਰੇ ਸੋਚਣਾ ਚਾਹੀਦਾ ਹੈ। ਸਚਿਨ ਨੇ ਕਿਹਾ, ‘‘ਜਦੋਂ ਤੁਸੀਂ ਖੇਡ ਦਾ ਵਿਸ਼ਵੀਕਰਨ ਕਰਨਾ ਚਾਹੁੰਦੇ ਹੋ ਤਾਂ ਵੱਧ ਤੋਂ ਵੱਧ ਟੀਮਾਂ ਨੂੰ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਨਿਸ਼ਚਿਤ ਤੌਰ ’ਤੇ ਖੇਡ ਦਾ ਪੱਧਰ ਡੇਗ ਕੇ ਨਹੀਂ ਪਰ ਸਾਨੂੰ ਇਹ ਦੇਖਣਾ ਪਵੇਗਾ ਕਿ ਇਨ੍ਹਾਂ ਟੀਮਾਂ ਨੂੰ ਕਿਵੇਂ ਉਪਰ ਚੁੱਕਿਆ ਜਾਵੇ। ਵੱਡੀਆਂ ਟੀਮਾਂ ਖ਼ਿਲਾਫ਼ ਖੇਡਣ ਨਾਲ ਮਾੜੀਆਂ ਟੀਮਾਂ ਦਾ ਮਨੋਬਲ ਵਧੇਗਾ।
ਮੇਰਾ ਮੰਨਣਾ ਹੈ ਕਿ ਜੇਕਰ ਸਿਖਰਲੇ ਦੇਸ਼ਾਂ ਦੀਆਂ ‘ਏ’ ਟੀਮਾਂ ਇਨ੍ਹਾਂ ਦੇਸ਼ਾਂ ਦਾ ਦੌਰਾ ...


Feb 23

ਭਾਰਤ ਨੇ ਦੱਖਣੀ ਅਫਰੀਕਾ ਨੂੰ 133 ਦੌੜਾਂ ਨਾਲ ਹਰਾਇਆ

Share this News

ਮੈਲਬੋਰਨ  : ਪਹਿਲੇ ਆਪਣੇ ਬੱਲੇਬਾਜ਼ਾਂ ਅਤੇ ਫਿਰ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਅੱਜ ਵਿਸ਼ਵ ਕੱਪ ਵਿੱਚ ਪੂਲ-ਬੀ ਦੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 133 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਵਿਸ਼ਵ ਕੱਪ ਵਿੱਚ ਦੱਖਣੀ ਅਫਰੀਕਾ ’ਤੇ ਆਪਣੀ ਪਹਿਲੀ ਜਿੱਤ ਦਰਜ ਕੀਤੀ। ਇਸ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦੀ ਲਗਾਤਾਰ ਦੂਸਰੀ ਜਿੱਤ ਹੈ। ਆਪਣੇ ਪਹਿਲੇ ਮੈਚ ਵਿੱਚ ਉਸ ਨੇ ਪਾਕਿਸਤਾਨ ਨੂੰ 76 ਦੌੜਾਂ ਨਾਲ ਹਰਾਇਆ ਸੀ। ਜਿੱਤ ਦੇ ਲਈ ਮਿਲੇ 308 ਰਨਾਂ ਦੇ ਟੀਚੇ ਦੇ ਜਵਾਬ ਵਿੱਚ ਦੱਖਣੀ ਅਫਰੀਕਾ ਦੇ ਬੱਲੇਬਾਜ਼ ਪੂਰੀ ਤਰ੍ਹਾਂ ਫਲਾਪ ਰਹੇ ਅਤੇ ਪੂਰੀ ਟੀਮ 40.2 ਓਵਰਾਂ ਵਿੱਚ 123 ਰਨ ਬਣਾ ਕੇ ਆਲ ਆਊਟ ...


Feb 20

ਦਿਲਚਸਪ ਹੋਵੇਗਾ ਭਾਰਤ ਅਤੇ ਦੱਖਣੀ ਅਫਰੀਕਾ ਦਾ ਮੁਕਾਬਲਾ

Share this News

ਨਵੀਂ ਦਿੱਲੀ : 22 ਫਰਵਰੀ ਨੂੰ ਹੋਣ ਵਾਲਾ ਭਾਰਤ ਅਤੇ ਦੱਖਣੀ ਅਫਰੀਕਾ ਦਾ ਮੁਕਾਬਲਾ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ | ਪਾਕਿਸਤਾਨ ਨੂੰ ਹਰਾ ਕੇ ਭਾਰਤ ਨੇ ਵਿਸ਼ਵ ਕੱਪ 2015 ਲਈ ਆਪਣੀ ਦਾਅਵੇਦਾਰੀ ਨੂੰ ਬਾਖ਼ੂਬੀ ਢੰਗ ਨਾਲ ਪੇਸ਼ ਕੀਤਾ ਹੈ ਪਰ ਹੁਣ ਮੁਕਾਬਲਾ ਵਿਸ਼ਵ ਕੱਪ ਦੀ ਸਰਬੋਤਮ ਦਾਅਵੇਦਾਰ ਮੰਨੀ ਜਾ ਰਹੀ ਟੀਮ ਦੱਖਣੀ ਅਫਰੀਕਾ ਨਾਲ ਹੈ | ਦੱਖਣੀ ਅਫਰੀਕਾ ਖਿਲਾਫ਼ ਭਾਰਤ ਦੇ ਪ੍ਰਦਰਸ਼ਨ 'ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ | ਹਾਲ ਹੀ 'ਚ ਸਮਾਪਤ ਹੋਈ ਤਿ੍ਕੋਣੀ ਲੜੀ 'ਚ ਬੁਰੀ ਤਰ੍ਹਾਂ ਪਿੱਟਣ ਵਾਲੀ ਭਾਰਤੀ ਟੀਮ ਨੇ ਭਲਾਂ ਹੀ ਪਾਕਿਸਤਾਨ ਖਿਲਾਫ ਜਿੱਤ ਹਾਸਿਲ ਕਰਕੇ ਆਪਣੀ ਸਾਖ 'ਚ ਵਾਧਾ ਕੀਤਾ ਹੈ ਪਰ ਦੱਖਣੀ ਅਫਰੀਕਾ ਤੋਂ ਮੈਚ ਜਿੱਤਣ ਦਾ ਟੀਮ 'ਤੇ ...


Feb 20

ਵਿਸ਼ਵ ਕੱਪ ਮੈਚਾਂ ਲਈ ਨਵਾਂ ਚੈਨਲ ਸ਼ੁਰੂ ਕਰਨਾ ਸੰਭਵ ਨਹੀਂ - ਪ੍ਰਸਾਰ ਭਾਰਤੀ

Share this News

ਨਵੀਂ ਦਿੱਲੀ : ਪ੍ਰਸਾਰ ਭਾਰਤੀ ਨੇ ਅੱਜ ਸੁਪਰੀਮ ਕੋਰਟ ਨੂੰ ਕਿਹਾ ਕਿ ਵਿਸ਼ਵ ਕੱਪ ਮੈਚਾਂ ਦੇ ਪ੍ਰਸਾਰਨ ਲਈ ਨਵਾਂ ਚੈਨਲ ਸ਼ੁਰੂ ਕਰਨਾ ਸੰਭਵ ਨਹੀਂ ਹੈ। ਪ੍ਰਸਾਰ ਭਾਰਤੀ ਤਰਫੋਂ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਕਿਹਾ ਕਿ ਸੀਮਤ ਟਰਾਂਸਫਾਰਮਰ ਹੋਣ ਕਾਰਨ ਪ੍ਰਸਾਰ ਭਾਰਤੀ ਵੱਖਰਾ ਚੈਨਲ ਸ਼ੁਰੂ ਕਰਨ ਦੀ ਸਥਿਤੀ ਵਿੱਚ ਨਹੀਂ ਹੈ।
ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਪ੍ਰਫੁਲ ਸੀ. ਪੰਤ ਦੇ ਬੈਂਚ ਨੇ ਅਟਾਰਨੀ ਜਨਰਲ ਦਾ ਪੱਖ ਸੁਣਨ ਮਗਰੋਂ ਦਿੱਲੀ ਹਾਈ ਕੋਰਟ ਦੇ ਫੈਸਲੇ ਖ਼ਿਲਾਫ਼ ਪ੍ਰਸਾਰ ਭਾਰਤੀ ਦੀ ਅਪੀਲ ਬਾਰੇ ਕਿਹਾ ਕਿ ਇਸ ਮੁੱਦੇ ‘ਤੇ ਫੈਸਲਾ ਬਾਅਦ ਵਿੱਚ ਸੁਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਦੂਰਦਰਸ਼ਨ ਨੂੰ ਵਿਸ਼ਵ ਕੱਪ ਮੈਚਾਂ ਦੀ ਲਾਈਵ ਫੀਡ ...


Feb 20

ਕ੍ਰਿਕਟ ਵਿਸ਼ਵ ਕੱਪ : ਜਿੰਬਾਬਵੇ ਨੇ ਯੂ.ਏ.ਈ. ਨੂੰ ਹਰਾਇਆ

Share this News

ਕ੍ਰਿਕਟ ਵਿਸ਼ਵ ਕੱਪ ਦੇ ਗਰੁੱਪ ਬੀ ਮੁਕਾਬਲੇ ਵਿੱਚ ਜਿੰਬਾਬਵੇ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੂੰ ਚਾਰ ਵਿਕਟਾਂ ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ ਹੈ। ਯੂ.ਏ.ਈ. ਤੋਂ ਮਿਲੇ 286 ਰਨਾਂ ਦੇ ਟੀਚੇ ਨੂੰ ਜਿੰਬਾਬਵੇ ਨੇ 12 ਗੇਂਦਾਂ ਦੇ ਰਹਿੰਦਿਆਂ ਛੇ ਵਿਕਟਾਂ ਗਵਾ ਕੇ ਹਾਸਲ ਕਰ ਲਿਆ। ਟਾਸ ਹਾਰ ਕੇ ਪਹਿਲੇ ਬੱਲੇਬਾਜੀ ਕਰਦਿਆਂ ਹੋਇਆਂ ਯੂ.ਏ.ਈ. ਨੇ ਨਿਰਧਾਰਤ 50 ਓਵਰਾਂ ਵਿੱਚ 285 ਰਨਾਂ ਦਾ ਸਕੋਰ ਖ਼ੜ੍ਹਾ ਕੀਤਾ ਸੀ। ਯੂ.ਏ.ਈ. ਤੇ ਜਿੱਤ ਹਾਸਲ ਕਰਨ ਤੋਂ ਬਾਅਦ ਜਿੰਬਾਬਵੇ ਦੀ ਨਜ਼ਰ ਹੁਣ ਵੈਸਟ-ਇੰਡੀਜ ’ਤੇ ਜਿੱਤ ਹਾਸਲ ਕਰਨ ਤੇ ਲੱਗ ਗਈ ਹੈ। ਜਿੰਬਾਬਵੇ ਦਾ ਅਗਲਾ ਮੁਕਾਬਲਾ ਸੋਮਵਾਰ ਨੂੰ ਕੈਨਬਰਾ ਵਿੱਚ ਵੈਸਟਇੰਡੀਜ਼ ਨਾਲ ਹੋਵੇਗਾ। ਇਸ ਸਬੰਧ ਵਿੱਚ ਟੀਮ ਦੇ ਕਪਤਾਨ ਨੇ ਕਿਹਾ ...[home] 1-6 of 6

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved