Sports News Section

Monthly Archives: FEBRUARY 2016


Feb 29

ਭਾਰਤ ''ਚ ਫੁੱਟਬਾਲ ਨੂੰ ਵਧਦਾ ਹੋਇਆ ਦੇਖਣਾ ਚਾਹੁੰਦੇ ਹਨ ਇਨਫੈਨਟਿਨੋ

Share this News

ਜ਼ਿਊਰਿਖ : ਫੀਫਾ ਦੇ ਨਵੇਂ ਪ੍ਰਧਾਨ ਬਣੇ ਗਿਆਨੀ ਇਨਫੈਨਟਿਨੋ (45) ਆਉਣ ਵਾਲੇ ਸਾਲਾਂ 'ਚ ਭਾਰਤ 'ਚ ਫੁੱਟਬਾਲ ਨੂੰ ਵਧਦੇ ਹੋਏ ਦੇਖਣਾ ਚਾਹੁੰਦੇ ਹਨ। ਉਨ੍ਹਾਂ ਵਿਵਾਦਾਂ ਦਾ ਸਾਹਮਣਾ ਕਰ ਰਹੀ ਫੁੱਟਬਾਲ ਦੀ ਵਿਸ਼ਵ ਪੱਧਰੀ ਸੰਸਥਾ ਨੂੰ ਨਵੇਂ ਯੁਗ 'ਚ ਲੈ ਕੇ ਜਾਣ ਦਾ ਵਾਇਦਾ ਕੀਤਾ ਹੈ। ਹਾਲਾਂਕਿ ਉਨ੍ਹਾਂ 'ਤੇ ਜਲਦ ਤੋਂ ਜਲਦੀ ਸੁਧਾਰਵਾਦੀ ਕਦਮ ਚੁੱਕਣ ਦਾ ਦਬਾਅ ਵੀ ਹੋਵੇਗਾ। 
ਭਾਰਤੀ ਟੀਮ ਦੀ ਮੌਜੂਦਾ ਰੈਂਕਿੰਗ 162 ਹੈ ਅਤੇ ਭਾਰਤ ਨੇ 2017 'ਚ ਅੰਡਰ-17 ਫੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਵੀ ਕਰਨੀ ਹੈ। ਇਨਫੈਨਟਿਨੋ ਸ਼ੁੱਕਰਵਾਰ ਨੂੰ ਨਵੇਂ ਪ੍ਰਧਾਨ ਚੁਣੇ ਗਏ ਅਤੇ ਉਹ  79 ਸਾਲ ਸੈਪ ਬਲੇਟਰ ਦੀ ਜਗ੍ਹਾ ਲੈਣਗੇ।  ਦੂਜੇ ਦੌਰ ਦੀ ਵੋਟਿੰਗ ਤੋਂ ਬਾਅਦ ਇਨਫੈਨਟਿਨੋ ਨੂੰ 207 ਵੋਟਾਂ 'ਚੋਂ ...


Feb 29

ਟੀਚੇ ਹਾਸਲ ਕਰਨ ਲਈ ਸੋਚ ਦਾ ਉਸਾਰੂ ਹੋਣਾ ਜ਼ਰੂਰੀ - ਸਚਿਨ

Share this News

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰੀਖਿਆ ਦੇ ਰਹੇ ਬੱਚਿਆਂ ਦੇ ਨਾਲ ‘ਮਨ ਦੀ ਬਾਤ’ ਕਰਦਿਆਂ ਦੇਸ਼ ਦੇ ਵਿਦਿਆਰਥੀਆਂ ਤਕ ਕਿ੍ਕਟ ਸਟਾਰ ਸਚਿਨ ਤੇਂਦੁਲਕਰ ਦਾ ਸੰਦੇਸ਼ ਪਹੁੰਚਾਇਆ। ਇਸ ਨਾਲ ਇਸ ਮਹਾਨ ਬੱਲੇਬਾਜ਼ ਨੇ ਵਿਦਿਆਰਥੀਆਂ ਨੂੰ ਆਪਣੇ ਲਈ ਹਾਸਲ ਕੀਤੇ ਜਾਣ ਵਾਲੇ ਯੋਗ ਵਾਸਤਵਿਕ ਟੀਚੇ ਹਾਸਲ ਕਰਨ ਅਤੇ ਤਣਾਅ ਮੁਕਤ ਹੋ ਕੇ ਸਕਾਰਾਤਮਕ ਸੋਚ ਦੇ ਨਾਲ  ਉਨ੍ਹਾਂ ਨੂੰ ਹਾਸਲ ਕਰਨ ਦਾ ਸੱਦਾ ਦਿੱਤਾ। ਨਰਿੰਦਰ ਮੋਦੀ ਅੇੈਪ ਉੱਤੇ ਭੇਜੇ ਆਪਣੇ ਸੰਦੇਸ਼ ਵਿੱਚ ਤੇਂਦੁਲਕਰ ਨੇ ਕਿਹਾ,‘ ਮੇੈਨੂੰ ਪਤਾ ਹੈ ਕਿ ਪ੍ਰੀਖਿਆ ਕੁੱਝ ਹੀ ਦਿਨ ਵਿੱਚ ਸ਼ੁਰੂ ਹੋਣ ਵਾਲੀ ਹੈ। ਤੁਹਾਡੇ ਵਿੱਚੋਂ ਕਈ ਲੋਕ ਤਣਾਅ ਵਿੱਚ ਹੋਣਗੇ। ਮੇਰਾ ਇੱਕ ਹੀ ਸੰਦੇਸ਼ ਹੈ ਕਿ ਤੁਸੀ ਖ਼ੁਦ ਦੇ ...


Feb 29

ਖਲੀ ਨੇ ਸਿਰਫ ਦੋ ਮਿੰਟਾਂ ''ਚ ਲਿਆ ''ਖੂਨ'' ਦਾ ਬਦਲਾ

Share this News

ਨਵੀਂ ਦਿੱਲੀ : ਪਿਛਲੇ ਹਫਤੇ ਵਿਦੇਸ਼ੀ ਰੈਸਲਰਾਂ ਦੇ ਹੱਥੋਂ ਜ਼ਖਮੀ ਹੋਏ ਦਿ ਗ੍ਰੇੇਟ ਖਲੀ ਨੇ ਐਤਵਾਰ ਨੂੰ ਹੋਈ ਫਾਈਟ 'ਚ ਆਪਣਾ ਬਦਲਾ ਪੂਰਾ ਕਰ ਲਿਆ। ਇਨ੍ਹਾਂ ਐਕਸਕਲੂਸਿਵ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਖਲੀ ਨੇ ਸਿਰਫ 2 ਮਿੰਟਾਂ 'ਚ ਕੈਨੇਡਾ ਦੇ ਪਹਿਲਵਾਨਾਂ ਨੂੰ ਹਰਾ ਦਿੱਤਾ ਅਤੇ ਦ੍ਰਿ ਗ੍ਰੇਟ ਖਲੀ ਰਿਟਰਨਸ ਮੇਗਾ ਸ਼ੋਅ ਟਾਈਟਲ ਆਪਣੇ ਨਾਂ ਕਰ ਲਿਆ। ਖਲੀ ਨੇ ਐਤਵਾਰ ਦੀ ਰੈਸਲਿੰਗ 'ਚ ਬ੍ਰਾਡੀ ਸਟੀਲ, ਮੈਕਸ ਅਤੇ ਓਪੋਲੋ ਨੂੰ ਕੋਈ ਮੌਕਾ ਨਹੀਂ ਦਿੱਤਾ। ਖਲੀ ਨੇ ਤਿੰਨਾਂ ਰੈਸਲਰਾਂ ਨੂੰ ਕੁਰਸੀ ਨਾਲ ਕੁੱਟਿਆ। 
ਇਸ ਤੋਂ ਪਹਿਲਾਂ ਬ੍ਰਾਡੀ ਸਟੀਲ ਆਪਣੇ ਸਾਥੀਆਂ ਓਪੋਲੋ ਅਤੇ ਮੈਕਸ ਦੇ ਨਾਲ 10 ਵੱਜ ਕੇ ਪੈਂਤੀ ਮਿੰਟ 'ਤੇ ਰਿੰਗ 'ਚ ਚੜ੍ਹ ਆਏ ਅਤੇ ਫਿਰ ਖਲੀ ...


Feb 26

ਭੱਜੀ ਲਈ ਮੰਗਿਆ ਪਾਕਿਸਤਾਨੀ ਨੇ ਇਨਸਾਫ

Share this News

ਮੀਰਪੁਰ : ਵਿਸ਼ਵ ਕ੍ਰਿਕਟ ਵਿਚ 'ਦੂਸਰਾ' ਦੇ ਜਨਮ ਦਾਤਾ ਸਕਲੈਨ ਮੁਸ਼ਤਾਕ ਭਾਰਤ ਦੇ ਸੀਨੀਅਰ ਆਫ ਸਪਿਨਰ ਹਰਭਜਨ ਸਿੰਘ ਦੇ ਨਾਲ ਕੀਤੇ ਜਾ ਰਹੇ ਵਰਤਾਓ ਤੇ ਉਸ ਨੂੰ ਟੀਮ ਤੋਂ ਬਾਹਰ ਰੱਖਣ ਤੋਂ ਦੁਖੀ ਹਨ। ਰਵੀਚੰਦਰਨ ਅਸ਼ਵਿਨ ਨੂੰ 'ਵਿਸ਼ਵ ਪੱਧਰੀ ਗੇਂਦਬਾਜ਼' ਕਰਾਰ ਦਿੰਦੇ ਹੋਏ ਸਕਲੈਨ ਦਾ ਮੰਨਣਾ ਹੈ ਕਿ ਪਿਛਲੇ ਸਾਲ ਟੀ-20 ਕੌਮਾਂਤਰੀ ਮੈਚਾਂ ਵਿਚ ਹਰਭਜਨ ਨੂੰ ਖੇਡਣ ਦਾ ਇਕ ਵੀ  ਮੌਕਾ ਨਾ ਦੇਣਾ ਇਸ ਗੇਂਦਬਾਜ਼ ਦੇ ਆਤਮ-ਵਿਸ਼ਵਾਸ ਲਈ ਚੰਗਾ ਨਹੀਂ ਹੈ। ਪਾਕਿ ਕ੍ਰਿਕਟ ਸਕਲੈਨ ਨੇ ਕਿਹਾ, ''ਹਰਭਜਨ ਦੇ ਨਾਲ ਭਾਰਤੀ ਕ੍ਰਿਕਟ ਬੋਰਡ ਤੇ ਟੀਮ ਪ੍ਰਬੰਧਕਾਂ ਦਾ ਵਰਤਾਓ ਬਹੁਤਾ ਚੰਗਾ ਨਹੀਂ  ਹੈ। ਉਹ ਵਿਸ਼ਵ ਪੱਧਰੀ ਗੇਂਦਬਾਜ਼ ਸੀ ਤੇ ਹੁਣ ਵੀ ਵਿਸ਼ਵ ਪੱਧਰੀ ਗੇਂਦਬਾਜ਼ ਹੈ। ਅਸ਼ਵਿਨ ਦੇ ...


Feb 26

ਖਲੀ ਉਤਰਾਖੰਡ 'ਚ ਫਾਈਟ ਦੌਰਾਨ ਗੰਭੀਰ ਜ਼ਖ਼ਮੀ

Share this News

ਹਲਦਵਾਨੀ : ਭਾਰਤ ਦੇ ਪ੍ਰਸਿੱਧ ਪਹਿਲਵਾਨ ਦਿਲੀਪ ਸਿੰਘ ਰਾਣਾ ਉਰਫ਼ ਖਲੀ ਉਤਰਾਖੰਡ ਦੇ ਹਲਦਵਾਨੀ ਵਿਚ 'ਦ ਗ੍ਰੇਟ ਖਲੀ ਰਿਟਰਨਜ਼' ਨਾਂਅ ਦੇ ਇਕ ਪ੍ਰੋਗਰਾਮ ਦੌਰਾਨ ਗੰਭੀਰ ਜ਼ਖ਼ਮੀ ਹੋ ਗਏ ਹਨ | ਖਲੀ ਇਥੇ ਪਹਿਲਵਾਨੀ ਦੇ ਇਕ ਮੁਕਾਬਲੇ ਦਾ ਹਿੱਸਾ ਸੀ ਤੇ ਖੇਡ ਦੌਰਾਨ ਵਿਦੇਸ਼ੀ ਪਹਿਲਵਾਨ ਉਨ੍ਹਾਂ 'ਤੇ ਭਾਰੀ ਪੈ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਗਹਿਰੀਆਂ ਸੱਟਾਂ ਲੱਗੀਆਂ | ਇਸ ਬਹੁਪ੍ਰਚਾਰਿਤ ਸ਼ੋਅ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਖਲੀ ਨੂੰ ਹੈਲੀਕਾਪਟਰ ਰਾਹੀਂ ਦੇਹਰਾਦੂਨ ਦੇ ਇਕ ਵੱਡੇ ਨਿੱਜੀ ਹਸਪਤਾਲ 'ਚ ਭਾਰਤੀ ਕਰਵਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਖਲੀ ਦੇ ਮੱਥੇ 'ਤੇ 7 ਟਾਂਕੇ ਲੱਗੇ ਹਨ ਤੇ ਉਨ੍ਹਾਂ ਦੇ ਟੈਸਟ ਹੋ ...


Feb 26

ਅੱਜ ਹੋਵੇਗੀ ਸ਼ਰੀਕਾਂ ਦੀ ਟੱਕਰ !

Share this News

ਢਾਕਾ : ਸੁੰਨਸਾਨ ਸੜਕਾਂ, ਮੈਦਾਨ 'ਤੇ ਪ੍ਰਸ਼ੰਸਕਾਂ 'ਚ ਪਾਗਲਪਨ ਤਕ ਜਨੂੰਨ, ਟੀ. ਵੀ. ਸਕ੍ਰੀਨ ਨਾਲ ਚਿੰਬੜੇ ਲੋਕ ਤੇ ਮਾਹੌਲ ਵਿਚ ਇਕ ਅਜੀਬ ਜਿਹੀ ਘਬਰਾਹਟ, ਅਜਿਹਾ ਹੀ ਕੁਝ ਸ਼ਨੀਵਾਰ ਨੂੰ ਇਕ ਵਾਰ ਫਿਰ ਹੋਵੇਗਾ, ਜਦੋਂ ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਬੰਗਲਾਦੇਸ਼ 'ਚ ਏਸ਼ੀਆ ਕੱਪ ਮੁਕਾਬਲੇ ਲਈ ਹਾਈ ਵੋਲਟੇਜ ਮੁਕਾਬਲੇ 'ਚ ਆਹਮੋ-ਸਾਹਮਣੇ ਹੋਣਗੀਆਂ।
ਭਾਰਤ 'ਚ ਕ੍ਰਿਕਟ ਨੂੰ ਧਰਮ ਮੰਨਿਆ ਜਾਂਦਾ ਹੈ ਤੇ ਇਸ ਨੂੰ ਲੈ ਕੇ ਪਾਗਲਪਨ ਦੀ ਹੱਦ ਤਕ ਦੀਵਾਨਗੀ ਹੈ ਪਰ ਜਦੋਂ ਉਸ ਦਾ ਮੁਕਾਬਲਾ ਪੁਰਾਣੇ ਵਿਰੋਧੀ ਤੇ ਗੁਆਂਢੀ ਦੇਸ਼ ਪਾਕਿਸਤਾਨ ਨਾਲ ਹੁੰਦਾ ਹੈ ਤਾਂ ਇਹ ਪਾਗਲਪਨ ਜਨੂੰਨ 'ਚ ਤਬਦੀਲ ਹੋ ਜਾਂਦਾ ਹੈ। ਭਾਰਤ ਤੇ ਪਾਕਿਸਤਾਨ ਪਿਛਲੇ ਦੋ ਸਾਲਾਂ 'ਚ ਸਿਰਫ ਤੀਜੀ ਵਾਰ ਇਕ-ਦੂਜੇ ਵਿਰੁੱਧ ...


Feb 23

ਹਾਕੀ ਇੰਡੀਆ ਲੀਗ ਜਿੱਤ ਕੇ ਪੰਜਾਬ ਨੇ ਕੀਤੀ ਸਰਦਾਰੀ ਕਾਇਮ

Share this News

ਰਾਂਚੀ : ਭਾਰਤੀ ਕਪਤਾਨ ਸਰਦਾਰ ਸਿੰਘ ਦੀ ਅਗਵਾਈ ਵਾਲੀ ਜੇਪੀ ਪੰਜਾਬ ਵਾਰੀਅਰਜ਼ ਨੇ ਕੋਲ ਇੰਡੀਆ ਹਾਕੀ ਇੰਡੀਆ ਲੀਗ (ਅੇੈੱਚਆਈਅੇੇੈੱਲ) ਫਾਈਨਲ ਵਿੱਚ ਅੇੈਤਵਾਰ ਨੂੰ ਕਾਲਿੰਗਾ ਲਾਂਸਰਜ਼ ਨੂੰ 6-1 ਨਾਲ ਹਰਾ ਕੇ ਚੇੈਂਪੀਅਨ ਹੋਣ ਦਾ ਮਾਣ ਹਾਸਲ ਕੀਤਾ ਹੈ। ਲਗਾਤਾਰ ਤੀਜੀ ਵਾਰ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਪੰਜਾਬ ਦੀ ਟੀਮ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਖੇਡ ਦਿਖਾਉਂਦਿਆਂ ਆਪਣੇ ਇਰਾਦਿਆਂ ਨੂੰ ਦਰਸਾਅ ਦਿੱਤਾ। ਪੰਜਾਬ ਦੀ ਟੀਮ ਨੇ ਮੈਚ ਵਿੱਚ ਤਿੰਨ ਮੈਦਾਨੀ ਗੋਲ ਦਾਗੇ ਅਤੇ ਕਾਲਿੰਗਾ ਨੂੰ ੲਿੱਕੋ-ਇੱਕ ਗੋਲ ਪੈਨਲਟੀ ਕਾਰਨਰ ਤੋਂ ਮਿਲਿਆ। ਪੰਜਾਬ ਦੀ ਤਰਫੋਂ ਅਰਮਾਨ ਕੁਰੈਸ਼ੀ, ਮੇੈੱਟ ਗੋਡਜ਼ ਅਤੇ ਸਤਵੀਰ ਸਿੰਘ ਨੇ ਗੋਲ ਕੀਤੇ। ਕਾਲਿੰਗਾਂ ਤੀ ਤਰਫੋਂ ਕਪਤਾਨ ਮੋਰਿਟਜ਼ ਫਿੳੂਰਸਟੇ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ। ...


Feb 23

40 ਦਿਨ ਖੇਡੋ 10 ਕਰੋੜ ਕਮਾਓ - ਕਪਿਲ ਦੇਵ

Share this News

ਨਵੀਂ ਦਿੱਲੀ : ਭਾਰਤੀ ਸਾਬਕਾ ਕਪਤਾਨ ਕਪਿਲ ਦੇਵ ਨੇ ਕਿਹਾ ਕਿ ਹੁਣ ਨੌਜਵਾਨ ਕ੍ਰਿਕਟ ਨੂੰ ਆਪਣਾ ਕੈਰੀਅਰ ਵਿਕਲਪ ਬਣਾ ਸਕਦੇ ਹਨ ਅਤੇ ਮਾਤਾ-ਪਿਤਾ ਵੀ ਹੁਣ ਆਪਣੇ ਬੱਚੇ ਦੇ ਭਵਿੱਖ ਲਈ ਉਨ੍ਹਾਂ ਨੂੰ ਖੇਡਾਂ 'ਚ ਪਾ ਰਹੇ ਹਨ। ਕਪਿਲ ਦੇਵ ਨੇ ਫਿੱਕੀ ਵਲੋਂ ਆਯੋਜਿਤ 7ਵੀਂ ਗਲੋਬਲ ਸਮਿਟ 'ਚ ਕਿਹਾ, 'ਹੁਣ ਕ੍ਰਿਕਟਰ ਆਈ. ਪੀ. ਐੱਲ. 'ਚ ਸਿਰਫ 40 ਦਿਨ ਖੇਡ ਕੇ 10 ਕਰੋੜ ਰੁਪਏ ਕਮਾ ਸਕਦੇ ਹਨ, ਜੋ ਕਿ ਕਾਫੀ ਸ਼ਾਨਦਾਰ ਹੈ। ਕ੍ਰਿਕਟ ਹੁਣ ਕੈਰੀਅਰ ਵਿਕਲਪ ਬਣ ਗਿਆ ਹੈ।'
ਉਨ੍ਹਾਂ ਅੱਗੇ ਕਿਹਾ, 'ਸਮਾਂ ਬਦਲ ਗਿਆ ਹੈ ਅਤੇ ਲੋਕਾਂ ਦੀ ਸੋਚ ਵੀ ਬਦਲ ਗਈ ਹੈ। ਹੁਣ ਮਾਤਾ-ਪਿਤਾ ਆਪਣੇ ਬੱਚੇ ਨੂੰ ਕਹਿੰਦੇ ਹਨ ਜੇਕਰ ਪੜਾਈ ਨਹੀਂ ਕਰਨੀ ਤਾਂ ਕ੍ਰਿਕਟ ਖੇਡ ...


Feb 23

ਅਭਿਆਸ ਦੌਰਾਨ ਆਪਸ ''ਚ ''ਭਿੜੇ'' ਸ਼ਿਖਰ ਧਵਨ ਅਤੇ ਭੱਜੀ !

Share this News

ਨਵੀਂ ਦਿੱਲੀ : ਟੀਮ ਇੰਡੀਆ ਏਸੀਆ ਕੱਪ ਦੇ ਲਈ ਬੰਗਲਾਦੇਸ਼ ਦੇ ਲਈ ਪਹੁੰਚ ਚੁੱਕੀ ਹੈ। ਇਸ ਦੌਰਾਨ ਭਾਰਤੀ ਕ੍ਰਿਕਟਰ ਅਭਿਆਸ ਦੇ ਲਈ ਇੱਕਠੇ ਹੋਏ। ਅਭਿਆਸ ਕਰਦੇ ਹੋਏ ਗੱਬਰ ਦੇ ਨਾਂ ਤੋਂ ਮਸ਼ਹੂਰ ਸ਼ਿਖਰ ਧਵਨ ਅਤੇ ਸਪਿਨਰ ਹਰਭਜਨ ਸਿੰਘ ਦੇ ਵਿਚਾਲੇ ਇਕ ਮਜ਼ੇਦਾਰ ਟਕਰਾਅ ਦੇਖਣ ਨੂੰ ਮਿਲਿਆ। ਦੋਵੇਂ ਮੈਦਾਨ 'ਤੇ ਲੇਟ ਕੇ ਪੰਜਾ ਲੜਾਉਂਦੇ ਹੋਏ ਨਜ਼ਰ ਆਏ।
ਇਸ ਮਜ਼ੇਦਾਰ ਪਲ ਦੀ ਵੀਡੀਓ ਅਤੇ ਫੋਟੋ ਬੀ.ਸੀ.ਸੀ.ਆਈ. ਨੇ ਸ਼ੇਅਰ ਕੀਤੀ ਹੈ। ਭਾਰਤੀ ਟੀਮ ਨੂੰ ਪਹਿਲਾ ਮੈਚ 24 ਫਰਵਰੀ ਨੂੰ ਮੇਜ਼ਬਾਨ ਟੀਮ ਦੇ ਖਿਲਾਫ ਹੀ ਖੇਡਣਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਵੀ ਟਵਿੱਟਰ ਅਕਾਉਂਟ 'ਚ ਇਕ ਫੋਟੋ ਅਪਲੋਡ ਕੀਤੀ ਜਿਸ 'ਚ ਉਹ ਧੋਨੀ ਅਤੇ ਯੂਵੀ ...


Feb 17

ਫੁਟਬਾਲ ਸਟਾਰ ਨੇਮਾਰ ਦੀ ਅਰਬਾਂ ਦੀ ਜਾਇਦਾਦ ਜ਼ਬਤ

Share this News

ਸਾਓ ਪੋਲ : ਬਾਰਸੀਲੋਨਾ ਦੇ ਸਟਾਰ ਫੁਟਬਾਲ ਖਿਡਾਰੀ ਨੇਮਾਰ ਵੱਲੋਂ ਟੈਕਸ ਚੋਰੀ ਦੇ ਮਾਮਲੇ ਵਿੱਚ ਸਰਕਾਰ ਨੇ 50 ਮਿਲੀਅਨ ਡਾਲਰ (ਸਾਢੇ ਤਿੰਨ ਅਰਬ ਰੁਪਏ) ਦੀ ਸੰਪਤੀ ਜ਼ਬਤ ਕਰ ਲਈ ਹੈ। ਜ਼ਬਤ ਕੀਤੀ ਗਈ ਸੰਪਤੀ ਵਿੱਚ ਨੇਮਾਰ ਦਾ ਆਪਣਾ ਨਿੱਜੀ ਜੈੱਟ ਜਹਾਜ਼ ਤੇ ਛੋਟਾ ਸਮੁੰਦਰੀ ਜਹਾਜ਼ ਵੀ ਸ਼ਾਮਲ ਹੈ। ਨੇਮਾਰ ਦੀ ਅਰਜ਼ੀ ਨੂੰ ਖ਼ਾਰਜ ਕਰਦੇ ਹੋਏ ਬਾਰਸੀਲੋਨਾ ਦੇ ਅਦਾਲਤ ਨੇ ਸਟਾਰ ਫੁਟਬਾਲ ਖਿਡਾਰੀ ਦੀ ਕਰੋੜਾਂ ਦੀ ਸੰਪਤੀ ਨੂੰ ਸੀਲ ਕਰਨ ਦੀ ਹੁਕਮ ਦਿੱਤਾ ਸੀ।
ਨੇਮਾਰ ਤੇ ਉਸ ਦੇ ਪਰਿਵਾਰ ਉੱਤੇ 2011 ਤੋਂ 2013 ਦੇ ਵਿਚਾਲੇ ਟੈਕਸ ਚੋਰੀ ਕਰਨ ਦਾ ਦੋਸ਼ ਹੈ। ਇਸ ਸਮੇਂ ਦੌਰਾਨ ਨੇਮਾਰ ਬ੍ਰਾਜ਼ੀਲ ਦੇ ਸਪੋਰਟਸ ਕਲੱਬ ਸੈਨਟੋਸ ਵੱਲੋਂ ਖੇਡਦਾ ਸੀ। ਦੂਜੇ ਪਾਸੇ ਨੇਮਾਰ ਨੇ ...[home] [1] 2 3  [next]1-10 of 28

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved