Sports News Section

Monthly Archives: FEBRUARY 2017


Feb 25

ਵਿਜੇਂਦਰ ਖ਼ਿਲਾਫ਼ ਮੁਕਾਬਲੇ ਤੋਂ ਹਟਿਆ ਜ਼ੁਲਪੀਕਾਰ

Share this News

ਨਵੀਂ ਦਿੱਲੀ : ਭਾਰਤੀ ਮੁੱਕੇਬਾਜ਼ੀ ਸਟਾਰ ਵਜਿੰਦਰ ਸਿੰਘ ਦੇ ਅਗਲੇ ਮੁਕਾਬਲੇ 'ਚ ਚੀਨ ਦੇ ਜੁਲਪੀਕਾਰ ਮੈਮੈਤਿਆਲੀ ਨੇ ਬਿਨਾਂ ਕੋਈ ਕਾਰਣ ਦੱਸੇ ਇਕ ਅਪ੍ਰੈਲ ਨੂੰ ਹੋਣ ਵਾਲੇ ਮੁਕਾਬਲੇ ਤੋਂ ਹੱਟਣ ਦਾ ਫੈਸਲਾ ਕੀਤਾ ਹੈ ਪਰ ਇਹ ਮੁਕਾਬਲਾ ਸਾਬਕਾ ਨਿਰਧਾਰਿਤ ਸਮਾਰੋਹ ਮੁਤਾਬਕ ਕਿਸੇ ਹੋਰ ਮੁਕਾਬਲੇ ਖਿਲਾਫ ਮੁੰਬਈ 'ਚ ਹੋਵੇਗਾ। ਵਜਿੰਦਰ ਜੁਲਪੀਕਾਰ 'ਚ ਸੁਪਰ ਮਿਡਿਲਵੇਟ ਦਾ ਮੁਕਾਬਲਾ ਦੋਹਰੇ ਏਸ਼ੀਆਈ ਖਿਤਾਬ ਲਈ ਸੀ। ਭਾਰਤੀ ਮੁੱਕੇਬਾਜ਼ ਦੇ ਕੋਲ ਡਬਲਯੂ. ਬੀ. ਓ. ਏਸ਼ੀਆ ਪੈਸੇਫਿਕ ਬੇਲਟ ਜਦਕਿ ਚੀਨੀ ਮੁੱਕੇਬਾਜ਼ ਦੇ ਕੋਲ ਡਬਲਯੂ. ਬੀ. ਓ. ਓਰੀਅੰਟਲ ਖਿਤਾਬ ਹੈ। ਇਸ 'ਚ ਜੇਤੂ ਨੂੰ ਆਪਣੇ ਮੁਕਾਬਲੇ ਦਾ ਖਿਤਾਬ ਮਿਲਦਾ।
ਵਜਿੰਦਰ ਦੇ ਪ੍ਰਮੋਟਰਸ ਆਈ. ਓ. ਐਸ. ਬਾਕਸਿੰਗ ਪ੍ਰਮੋਸ਼ਨ ਨੇ ਕਿਹਾ ਕਿ ਜੁਲਪੀਕਾਰ ਨੇ ਮੁਕਾਬਲੇ ਤੋਂ ਹੱਟਣ ਦਾ ...


Feb 25

ਪੰਜਾਬ ਦੀ ਪੁਰਾਣੀ ਖੇਡ 'ਗੁੱਲੀ-ਡੰਡਾ' ਦਾ ਫਰੀਦਕੋਟ 'ਚ ਕਰਾਇਆ ਟੂਰਨਾਮੈਂਟ

Share this News

ਫਰੀਦਕੋਟ : ਪੁਰਾਣੀਆਂ ਖੇਡਾਂ ਨੂੰ ਮੁੜ ਉਤਸ਼ਾਹਿਤ ਕਰਨ ਲਈ ਫਰੀਦਕੋਟ ਦੇ ਪਿੰਡ ਫਿੱਡੇ ਕਲਾਂ ਦੇ ਨੌਜਵਾਨਾਂ ਵਲੋਂ ਪੰਜਾਬ ਦੀ ਪੁਰਾਤਨ ਖੇਡ 'ਗੁੱਲੀ-ਡੰਡਾ' ਦਾ ਟੂਰਨਾਮੈਂਟ ਕਰਾਇਆ ਗਿਆ, ਜਿਸ 'ਚ 35-40 ਟੀਮਾਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ 'ਚ ਜ਼ਿਲੇ ਤੋਂ ਬਾਹਰ ਦੀਆਂ ਟੀਮਾਂ ਵੀ ਸ਼ਾਮਲ ਹੋਈਆਂ। ਟੂਰਨਾਮੈਂਟ ਜਿੱਤਣ ਵਾਲੀ ਟੀਮ ਨੂੰ 5,000 ਅਤੇ ਦੂਜੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 4100 ਰੁਪਏ ਦਾ ਇਨਾਮ ਦਿੱਤਾ ਗਿਆ। ਪਿੰਡ ਦੇ ਲੋਕਾਂ ਅਤੇ ਨੌਜਵਾਨਾਂ 'ਚ ਇਸ ਟੂਰਨਾਮੈਂਟ ਦਾ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਇਹ ਟੂਰਨਾਮੈਂਟ ਪੂਰੇ ਫਰੀਦਕੋਟ 'ਚ ਚਰਚਾ ਦਾ ਵਿਸ਼ਾ ਬਣ ਗਿਆ। ਪਿੰਡ ਫਿੱਡੇ ਕਲਾਂ ਕਲੱਬ ਦੇ ਮੈਂਬਰਾ ਨੇ ਇਸ ਮੌਕੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਪਹਿਲੀ ...


Feb 25

ਹਰੀਸ਼ ਰਾਵਤ ਨੇ ਹੜ੍ਹ ਰਾਹਤ ਫੰਡ ‘ਚੋ ਕੋਹਲੀ ਨੂੰ ਦਿੱਤੇ 47 ਲੱਖ

Share this News

ਦੇਹਰਾਦੂਨ : ਹਰੀਸ਼ ਰਾਵਤ ਸਰਕਾਰ ਚੋਣ ਨਤੀਜਿਆਂ ਤੋਂ ਪਹਿਲਾਂ ਫਿਰ ਤੋਂ ਇਕ ਵੱਡੇ ਵਿਵਾਦ ‘ਚ ਘਿਰਦੀ ਹੋਈ ਨਜ਼ਰ ਆ ਰਹੀ ਹੈ। ਭਾਜਪਾ ਮੈਂਬਰ ਅਤੇ ਆਰ.ਟੀ.ਆਈ ਵਰਕਰਾਂ ਵਲੋਂ ਦਾਇਰ ਇਕ ਆਰ.ਟੀ.ਆਈ ਦੇ ਜਵਾਬ ‘ਚ ਦੱਸਿਆ ਗਿਆ ਹੈ ਕਿ ਸੂਬਾ ਸਰਕਾਰ ਨੇ ਕੋਹਲੀ ਨੂੰ 47.19 ਲੱਖ ਰੁਪਏ ਵਿਗਿਆਪਨ ਦੇ ਪ੍ਰਚਾਰ ਲਈ ਦਿੱਤੇ ਸਨ। ਖਾਸ ਗੱਲ ਇਹ ਹੈ ਕਿ ਇੰਨੀ ਵੱਡੀ ਰਕਮ 2013 ‘ਚ ਆਈ ਕੇਦਾਰਨਾਥ ਆਫਤ ਵਾਸਤੇ ਨਿਰਧਾਰਿਤ ਫੰਡ ‘ਚੋਂ ਦਿੱਤੀ ਗਈ। ਦੱਸਣਯੋਗ ਹੈ ਕਿ ਕੋਹਲੀ ਨੇ ਜੂਨ 2015 ‘ਚ ਪ੍ਰਦੇਸ਼ ‘ਚ ਸੈਰ-ਸਪਾਟੇ ਨੂੰ ਬੜ੍ਹਾਵਾ ਦੇਣ ਵਾਲੇ ਇਕ ਵਿਗਿਆਪਨ ‘ਚ ਕੰਮ ਕੀਤਾ ਸੀ। ਉਸ ਸਮੇਂ ਕੋਹਲੀ ਨੂੰ ਪ੍ਰਦੇਸ਼ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਸੀ।
ਵਿਰਾਟ ਕੋਹਲੀ ਦੇ ਏਜੰਟ ...


Feb 9

'ਪਦਮਸ਼੍ਰੀ ਐਵਾਰਡ ਤਾਂ ਮਿਲਿਆ - ਹੁਣ ਇਕ ਨੌਕਰੀ ਵੀ ਮਿਲ ਜਾਵੇ'

Share this News

ਨਵੀਂ ਦਿੱਲੀ : ਕੀ ਪਦਮਸ਼੍ਰੀ ਐਵਾਰਡ ਦੇ ਲਈ ਚੁਣਿਆ ਗਿਆ ਕੋਈ ਵਿਅਕਤੀ ਇਕ ਚੰਗੀ ਨੌਕਰੀ ਦਾ ਵੀ ਤਲਬਗਾਰ ਹੋ ਸਕਦਾ ਹੈ। ਸ਼ੇਖਰ ਨਾਇਕ ਦੇ ਨਾਲ ਕੁਝ ਅਜਿਹਾ ਹੀ ਮਾਮਲਾ ਹੈ। ਸ਼ੇਖਰ ਨਾਇਕ ਭਾਰਤੀ ਨੇਤਰਹੀਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਹਨ। ਉਹ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਲ ਪਦਮਸ਼੍ਰੀ ਐਵਾਰਡ ਨਾਲ ਸਨਮਾਨਤ ਕੀਤੇ ਜਾਣਗੇ ਪਰ ਉਹ ਫਿਲਹਾਲ ਬਸ ਇਕ ਨੌਕਰੀ ਚਾਹੁੰਦੇ ਹਨ। ਸ਼ੇਖਰ ਇਸ ਨੂੰ ਇਕ ਸਨਮਾਨ ਦਾ ਮੌਕਾ ਤਾਂ ਮੰਨਦੇ ਹਨ ਪਰ ਕਹਿੰਦੇ ਹਨ ਕਿ ਜੇਕਰ ਇਕ ਨੌਕਰੀ ਮਿਲ ਜਾਵੇ ਤਾਂ ਉਹ ਬਲਾਈਂਡ ਕ੍ਰਿਕਟ ਦੇ ਲਈ ਹੋਰ ਵੀ ਬਹੁਤ ਕੁਝ ਕਰ ਸਕਦੇ ਹਨ।
ਬਚਪਨ ਤੋਂ ਹੀ ਅੱਖਾਂ ਦੀ ਰੋਸ਼ਨੀ ਤੋਂ ਮਹਿਰੂਮ ਨਾਇਕ ਅਸਲ ...


Feb 9

ਸਰਵਿਸ ਟੈਕਸ ਦੀ 'ਕਥਿਤ ਚੋਰੀ' ਦੇ ਮਾਮਲੇ 'ਚ ਸਾਨੀਆ ਮਿਰਜ਼ਾ ਨੂੰ ਨੋਟਿਸ

Share this News

ਨਵੀਂ ਦਿੱਲੀ : ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਕਥਿਤ ਤੌਰ 'ਤੇ ਸਰਵਿਸ ਟੈਕਸ ਦਾ ਭੁਗਤਾਨ ਨਹੀਂ ਕੀਤੇ ਜਾਣ 'ਤੇ ਸਰਵਿਸ ਟੈਕਸ ਵਿਭਾਗ ਨੇ ਨੋਟਿਸ ਭੇਜ ਕੇ 16 ਫਰਵਰੀ ਨੂੰ ਵਿਭਾਗ 'ਚ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਹਨ।
ਇਸ ਨੋਟਿਸ 'ਚ ਕਮਿਸ਼ਨਰ ਨੇ ਕਿਹਾ ਕਿ ਜੇਕਰ ਸਾਨੀਆ ਮਿਰਜ਼ਾ ਜਾਂ ਉਸ ਦੇ ਏਜੰਟ ਤੈਅ ਸਮੇਂ 'ਚ ਦਫਤਰ 'ਚ ਮੌਜੂਦ ਹੋ ਕੇ ਸਰਵਿਸ ਟੈਕਸ ਨਾਲ ਜੁੜੇ ਮਾਮਲੇ 'ਤੇ ਤੱਥ ਜਾਂ ਸਹੀ ਜਵਾਬ ਨਹੀਂ ਦੇ ਸਕੇ ਤਾਂ ਉਨ੍ਹਾਂ 'ਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਇਹ ਨੋਟਿਸ 20 ਲੱਖ ਰੁਪਏ ਦੇ ਸਰਵਿਸ ਟੈਕਸ ਦੇਣ ਨਾਲ ਜੁੜਿਆ ਹੈ।
ਇਕ ਨਿਊਜ਼ ਏਜੰਸੀ ਦੇ ਮੁਤਾਬਕ ਨੋਟਿਸ 'ਚ ਕਿਹਾ ਗਿਆ ਹੈ ਕਿ ਫਾਈਨੈਂਸ ਲਾਅ, 1994 ...


Feb 9

ਬਰਤਾਨੀਆ 'ਚ ਰੈਫ਼ਰੀ ਨੇ ਸਿੱਖ ਫੁੱਟਬਾਲ ਖਿਡਾਰੀ ਨੂੰ ਪਟਕਾ ਬੰਨ੍ਹ ਕੇ ਖੇਡਣ ਤੋਂ ਰੋਕਿਆ

Share this News

ਲੰਡਨ : ਲੈਸਟਰ ਦੇ ਸਿੱਖ ਫੁੱਟਬਾਲ ਖਿਡਾਰੀ 21 ਸਾਲਾ ਗੁਰਦੀਪ ਮੁਦਾਰ ਨੂੰ ਰੈਫ਼ਰੀ ਨੇ ਪਟਕਾ ਬੰਨ੍ਹ ਕੇ ਮੈਚ ਖੇਡਣ ਤੋਂ ਰੋਕਿਆ | ਲੈਸਟਰ ਨਿਰਵਾਨਾ ਟੀਮ ਦਾ ਇਹ ਖਿਡਾਰੀ ਹਮੇਸ਼ਾ ਸਿਰ 'ਤੇ ਪਟਕਾ ਬੰਨ੍ਹ ਕੇ ਖੇਡਦਾ ਹੈ | ਉਸ ਨੂੰ ਪਹਿਲਾਂ ਕਦੇ ਵੀ ਰੋਕਿਆ ਨਹੀਂ ਗਿਆ | ਉਹ ਧਾਰਮਿਕ ਸ਼ਰਧਾ ਕਰਕੇ ਦਸਤਾਰ ਦੀ ਥਾਂ ਪਟਕਾ ਬੰਨ੍ਹ ਲੈਂਦਾ ਹੈ | ਨਿਰਵਾਨਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਨਿਯਮਾਂ ਅਨੁਸਾਰ ਸਿਰ ਢੱਕ ਸਕਦਾ ਹੈ ਪਰ ਮੈਚ ਅਧਿਕਾਰੀ ਨੇ ਉਸ ਨੂੰ ਕਿਹਾ ਹੈ ਕਿ ਉਹ ਯੂਨਾਈਟਡ ਕਾਊਾਟੀ ਫੁੱਟਬਾਲ ਲੀਗ ਨਹੀਂ ਖੇਡ ਸਕਦਾ | ਕਲੱਬ ਦੇ ਟੀਮ ਸਕੱਤਰ ਜੈਕ ਹੋਜਾਤ ਨੇ ਕਿਹਾ ਕਿ ਗੁਰਦੀਪ ਹਮੇਸ਼ਾ ਪਟਕਾ ਬੰਨ੍ਹ ਕੇ ਖੇਡਦਾ ਹੈ | ...[home] 1-6 of 6

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved