Sports News Section

Monthly Archives: MARCH 2015


Mar 18

ਚੈਂਪੀਅਨ ਬਣਨ ਲਈ ਕਦਮ ਵਧਾਏਗੀ ਟੀਮ ਇੰਡੀਆ

Share this News

ਮੈਲਬੋਰਨ : ਵਿਸ਼ਵ ਕੱਪ 'ਚ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ ਛੇ ਜਿੱਤਾਂ ਹਾਸਲ ਕਰ ਚੁੱਕੀ ਸਾਬਕਾ ਚੈਂਪੀਅਨ ਟੀਮ ਇੰਡੀਆ ਇਕ ਵਾਰ ਫਿਰ ਚੈਂਪੀਅਨ ਬਣਨ ਲਈ ਵੀਰਵਾਰ ਨੂੰ ਮੈਲਬੋਰਨ 'ਚ ਹੋਣ ਵਾਲੇ ਦੂਜੇ ਕੁਆਰਟਰ ਫਾਈਨਲ ਮੁਕਾਬਲੇ 'ਚ ਬੰਗਲਾਦੇਸ਼ ਨੂੰ ਹਰਾ ਕੇ ਸੈਮੀਫਾਈਨਲ ਵਿਚ ਪਹੁੰਚਣਾ ਚਾਹੇਗੀ ਅਤੇ ਨਾਲ ਹੀ 2007 ਵਿਸ਼ਵ ਕੱਪ ਦੀ ਦਰਦ ਦੇਣ ਵਾਲੀ ਹਾਰ ਦਾ ਬਦਲਾ ਲੈਣਾ ਵੀ ਹੋਵੇਗਾ। ਭਾਰਤੀ ਕ੍ਰਿਕਟ ਟੀਮ ਪੂਲ-ਬੀ 'ਚ ਅਜੇਤੂ ਰਹੀ ਹੈ ਤੇ ਬੱਲੇਬਾਜ਼ੀ, ਗੇਂਦਬਾਜ਼ੀ ਤੇ ਫੀਲਡਿੰਗ ਦੇ ਦਮ 'ਤੇ ਉਸ ਨੇ ਆਲਰਾਊਂਡ ਪ੍ਰਦਰਸ਼ਨ ਕਰਕੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ ਹੈ।  ਦੂਜੇ ਪਾਸੇ ਬੰਗਲਾਦੇਸ਼ ਦੀ ਟੀਮ ਵੀ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਕੇ ਆਤਮ-ਵਿਸ਼ਵਾਸ ਨਾਲ ਭਰੀ ਹੋਈ ਨਜ਼ਰ ਆ ...


Mar 18

ਜੈਵਰਧਨੇ ਤੇ ਸੰਗਾਕਾਰਾ ਨੇ ਵਨ ਡੇ ਕ੍ਰਿਕਟ ਨੂੰ ਕਿਹਾ ਅਲਵਿਦਾ

Share this News

ਸਿਡਨੀ : ਮਹੇਲਾ ਜੈਵਰਧਨੇ ਤੇ ਕੁਮਾਰ ਸੰਗਾਕਾਰਾ ਦੇ ਸ਼ਾਨਦਾਰ ਵਨ ਡੇ ਕਰੀਅਰ ਦਾ ਅੰਤ ਭਾਵੇਂ ਹੀ ਕਿਸੇ ਪਰੀਕਥਾ ਵਰਗਾ ਨਹੀਂ ਹੋਇਆ ਪਰ ਇਨ੍ਹਾਂ ਦੋਵਾਂ ਅਨੁਭਵੀ ਖਿਡਾਰੀਆਂ ਨੇ ਨਿਰਾਸ਼ਾ ਦੇ ਬਾਵਜੂਦ ਆਪਣੀ ਇਸ ਲੰਬੀ ਯਾਤਰਾ ਨੂੰ ਹੱਸਦੇ ਹੋਏ ਅਲਵਿਦਾ ਕਿਹਾ। ਇਨ੍ਹਾਂ ਦੋਵਾਂ ਨੇ ਪਹਿਲਾਂ ਹੀ ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ ਅਤੇ ਅੱਜ ਇਥੇ ਕੁਆਰਟਰ ਫਾਈਨਲ 'ਚ ਦੱਖਣੀ ਅਫਰੀਕਾ ਹੱਥੋਂ 9 ਵਿਕਟਾਂ ਦੀ ਹਾਰ ਨਾਲ ਦੋਵਾਂ ਦੇ ਸ਼ਾਨਦਾਰ ਕਰੀਅਰ ਦਾ ਅੰਤ ਹੋ ਗਿਆ। ਅੱਜ ਦੇ ਮੈਚ ਤੋਂ ਪਹਿਲਾਂ ਰਿਕਾਰਡ ਲਗਾਤਾਰ 4 ਸੈਂਕੜੇ ਲਗਾਉਣ ਵਾਲੇ ਸੰਗਾਕਾਰਾ ਨੇ ਅੱਜ 45 ਦੌੜਾਂ ਦੀ ਪਾਰੀ ਖੇਡੀ ਪਰ ਇਸ ਦੇ ਬਾਵਜੂਦ ਸ਼੍ਰੀਲੰਕਾ 37.2 ਓਵਰਾਂ 'ਚ 133 ਦੌੜਾਂ ...


Mar 18

ਸ੍ਰੀਲੰਕਾ ਨੂੰ ਹਰਾ ਕੇ ਦੱਖਣੀ ਅਫ਼ਰੀਕਾ ਸ਼ਾਨ ਨਾਲ ਸੈਮੀਫਾਈਨਲ 'ਚ

Share this News

ਸਿਡਨੀ : ਦੱਖਣੀ ਅਫਰੀਕਾ ਨੇ ਬੁੱਧਵਾਰ ਨੂੰ ਸਿਡਨੀ ਕ੍ਰਿਕਟ ਮੈਦਾਨ 'ਤੇ ਖੇਡੇ ਗਏ ਪਹਿਲੇ ਕੁਆਰਟਰ ਫਾਈਨਲ ਮੁਕਾਬਲੇ 'ਚ ਸ੍ਰੀਲੰਕਾ ਨੂੰ ਇਕਤਰਫ਼ਾ ਅੰਦਾਜ਼ 'ਚ 9 ਵਿਕਟਾਂ ਨਾਲ ਹਰਾ ਕੇ ਚੌਥੀ ਵਾਰ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ। 'ਮੈਨ ਆਫ਼ ਦਾ ਮੈਚ' ਰਹੇ ਇਮਰਾਨ ਤਾਹਿਰ ਨੇ 26 ਦੌੜਾਂ ਦੇ ਕੇ 4 ਵਿਕਟਾਂ ਲਈਆਂ ਜਦੋਂ ਕਿ ਪਾਲ ਡੁਮਿਨੀ ਨੇ 29 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਉਨ੍ਹਾਂ ਨੇ ਮੈਚ 'ਚ ਹੈਟ੍ਰਿਕ ਬਣਾਈ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਸ੍ਰੀਲੰਕਾ ਦੀ ਟੀਮ ਨੂੰ ਦੱਖਣੀ ਅਫ਼ਰੀਕਾ ਦੇ ਗੇਂਦਬਾਜ਼ਾਂ ਨੇ 133 ਦੌੜਾਂ 'ਤੇ ਆਊਟ ਕਰ ਦਿੱਤਾ ਜਿਸ ਤੋਂ ਬਾਅਦ ਕਵਿੰਟਨ ਡੀ ਕਾਕ ਦੀਆਂ ਨਾਬਾਦ 78 ਦੌੜਾਂ ਦੀ ਬਦੌਲਤ 18 ਓਵਰਾਂ 'ਚ ਇਕ ਵਿਕਟ ਗਵਾ ...


Mar 10

ਦੁਨੀਆ ਦਾ ਸਭ ਤੋਂ ਮੁਸ਼ਕਲ ਕੰਮ ਹੈ ਪਾਕਿਸਤਾਨ ਦੀ ਕਪਤਾਨੀ - ਮਿਸਬਾਹ

Share this News

ਆਕਲੈਂਡ : ਤੁਹਾਡੀ ਨਜ਼ਰ 'ਚ ਖੇਡਾਂ ਦੀ ਦੁਨੀਆ 'ਚ ਸਭ ਤੋਂ ਮੁਸ਼ਕਲ ਕੰਮ ਕਿਹੜਾ ਹੈ? ਬ੍ਰਾਜ਼ੀਲ ਜਾਂ ਇੰਗਲੈਂਡ ਦੀਆਂ ਫੁੱਟਬਾਲ ਟੀਮਾਂ ਦਾ ਮੈਨੈਜਰ ਬਣਨਾ ਜਾਂ ਮੌਜੂਦਾ ਹਾਲਾਤਾਂ 'ਚ ਇੰਗਲੈਂਡ ਦੀ ਕ੍ਰਿਕਟ ਟੀਮ ਦੀ ਕੋਚਿੰਗ ਕਰਨਾ। ਜੇਕਰ ਤੁਸੀਂ ਮਿਸਬਾਹ ਤੋਂ ਇਹ ਸਵਾਲ ਕਰੋ ਤਾਂ ਉਸ ਦਾ ਜਵਾਬ ਹੁੰਦਾ ਹੈ, ਪਾਕਿਸਤਾਨੀ ਟੀਮ ਦੀ ਕਪਤਾਨੀ ਕਰਨਾ।
ਪਿਛਲੇ 5 ਸਾਲਾਂ ਤੋਂ ਟੈਸਟ ਟੀਮ ਦੀ ਅਗਵਾਈ ਕਰ ਰਹੇ ਮਿਸਬਾਹ ਦੀ ਵਨਡੇ 'ਚ ਸਥਿਤੀ ਇਹ ਹੈ ਕਿ ਜੇਕਰ ਉਹ ਰਨ ਬਣਾਉਂਦਾ ਹੈ ਅਤੇ ਟੀਮ ਹਾਰ ਜਾਂਦੀ ਹੈ ਤਦ ਵੀ ਉਸ ਦੀ ਭੰਡੀ ਹੁੰਦੀ ਹੈ। ਜਦੋਂ ਪਾਕਿਸਤਾਨ ਵਿਸ਼ਵ ਕੱਪ 'ਚ ਭਾਰਤ ਤੇ ਵੈਸਟਇੰਡੀਜ਼ ਹੱਥੋਂ ਹਾਰ ਗਿਆ ਤਾਂ ਲਾਹੌਰ 'ਚ ਮਿਸਬਾਹ ਦੇ ਪੁਤਲੇ ਸਾੜੇ ...


Mar 10

ਇਕਾਗਰਤਾ ਭੰਗ ਹੋਣ ਕਾਰਨ ਅਸਫਲਤਾ ਮਿਲੀ - ਸਾਇਨਾ

Share this News

ਬਰਮਿੰਘਮ : ਆਲ ਇੰਗਲੈਂਡ ਚੈਂਪੀਅਨਸ਼ਿਪ ਜਿੱਤਣ ਦਾ ਸੁਪਨਾ ਟੁੱਟਣ ਤੋਂ ਬਾਅਦ ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਅੱਜ ਇੱਥੇ ਕਿਹਾ ਕਿ ਆਪਣਾ ਧਿਆਨ ਕੇਂਦਰਤ ਕਰਨ ਵਿੱਚ ਨਾਕਾਮ ਰਹਿਣ ਅਤੇ ਨਰਵਸ ਹੋਣ ਕਾਰਨ ਉਸ ਨੂੰ ਫਾਈਨਲ ਵਿੱਚ  ਹਾਰ ਦਾ ਸਾਹਮਣਾ ਕਰਨਾ ਪਿਆ। ਸਾਇਨਾ ਕੋਲ ਇਹ ਟੂਰਨਾਮੈਂਟ ਜਿੱਤ ਕੇ ਇਤਿਹਾਸ ਰਚਣ ਦਾ ਸੁਨਹਿਰੀ ਮੌਕਾ ਸੀ ਪਰ ਬੀਤੇ ਦਿਨ ਉਹ ਸਪੇਨ ਦੀ ਕੈਰੋਲੀਨਾ ਮਾਰਿਨ ਤੋਂ 21-16, 14-21 ਅਤੇ 7-21 ਨਾਲ ਹਾਰ ਗਈ।
ਸਾਇਨਾ ਨੇ ਕਿਹਾ ਕਿ ਮੈਚ ਦੌਰਾਨ ਉਹ ਨਰਵਸ ਹੋ ਗਈ ਤੇ ਇਕਾਗਰਤਾ ਭੰਗ ਹੋਣ ਕਾਰਨ ਉਹ ਤੇਜ਼ੀ ਨਾਲ ਮੈਚ ਖੇਡਣ ਲੱਗ ਪਈ। ਇਸ ਤੇਜ਼ੀ ਦੌਰਾਨ ਉਸ ਨੇ ਕਈ ਗਲਤੀਆਂ ਕੀਤੀਆਂ ਤੇ ਇਨ੍ਹਾਂ ਗਲਤੀਆਂ ਦਾ ਖਾਮਿਆਜਾ ਉਸ ਨੂੰ ...


Mar 10

ਭਾਰਤ ਦੀ ਆਇਰਲੈਂਡ 'ਤੇ ਰਿਕਾਰਡਤੋੜ ਜਿੱਤ

Share this News

ਹੈਮਿਲਟਨ : ਭਾਰਤ ਨੇ ਅੱਜ ਵਿਸ਼ਵ ਕੱਪ ਪੂਲ-ਬੀ ਦੇ ਮੁਕਾਬਲੇ 'ਚ ਆਇਰਲੈਂਡ 'ਤੇ 8 ਵਿਕਟਾਂ ਨਾਲ ਆਸਾਨ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਵਿਸ਼ਵ ਕੱਪ 'ਚ ਲਗਾਤਾਰ 9 ਜਿੱਤਾਂ ਦਰਜ ਕਰ ਲਈਆਂ ਅਤੇ ਮੌਜੂਦਾ ਭਾਰਤੀ ਟੀਮ ਨੇ ਸੌਰਭ ਗਾਂਗੁਲੀ ਦੀ ਟੀਮ ਦਾ ਪਿਛਲਾ ਵਿਸ਼ਵ ਕੱਪ 'ਚ ਲਗਾਤਾਰ 8 ਜਿੱਤਾਂ ਦਾ ਰਿਕਾਰਡ ਤੋੜ ਦਿੱਤਾ।
ਆਇਰਲੈਂਡ ਵਲੋਂ ਮਿਲੇ 260 ਦੌੜਾਂ ਦੇ ਟੀਚੇ ਨੂੰ ਭਾਰਤੀ ਟੀਮ ਨੇ 37 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 260 ਦੌੜਾਂ ਬਣਾ ਕੇ ਸਰ ਕਰ ਲਿਆ। ਓਪਨਰ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਨੇ ਪਹਿਲੀ ਵਿਕਟ ਲਈ 174 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਮਜਬੂਤ ਸ਼ੁਰੂਆਤ ਦਿਵਾਈ। ਰੋਹਿਤ ਸ਼ਰਮਾ (64) ...


Mar 4

ਰਾਂਚੀ ਰੇਅਜ਼ (ਟੀਮ) ਦੇ ਸੇਕ ਨੇ ਝੁਲਸਾ ਛੱਡੀਆਂ ਸਭ ਟੀਮਾਂ

Share this News

ਹੀਰੋ ਹਾਕੀ ਇੰਡੀਆ ਲੀਗ ਦੇ ਤੀਜੇ ਐਡੀਸ਼ਨ 'ਚ ਚੈਂਪੀਅਨ ਬਣੀ ਰਾਂਚੀ ਰੇਅਜ਼ ਟੀਮ ਸੱਚਮੁੱਚ ਵਧਾਈ ਦੀ ਹੱਕਦਾਰ ਹੈ। ਖੇਡ ਹੁਨਰ ਦੇ ਨਾਲ-ਨਾਲ ਜਿਸ ਜੁਝਾਰੂ ਜਜ਼ਬੇ ਦਾ ਪ੍ਰਦਰਸ਼ਨ ਇਸ ਟੀਮ ਦੇ ਖਿਡਾਰੀਆਂ ਨੇ ਕੀਤਾ, ਉਹ ਲਾਜਵਾਬ ਹੈ। ਟੀਮ ਦੇ ਕਪਤਾਨ ਐਸਲੇ ਜੈਕਸਨ ਜਿਸ ਦਾ ਸਬੰਧ ਇੰਗਲੈਂਡ ਨਾਲ ਹੈ ਤੇ ਜਿਸ ਨੂੰ ਟੂਰਨਾਮੈਂਟ ਦਾ ਵਧੀਆ ਖਿਡਾਰੀ ਹੋਣ ਦਾ ਸਨਮਾਨ ਵੀ ਮਿਲਿਆ, ਨੇ ਕਪਤਾਨ ਦੇ ਤੌਰ 'ਤੇ ਆਪਣੇ ਕਿਰਦਾਰ ਦੀ ਪ੍ਰਪੱਕਤਾ ਦਾ ਨਿਹਾਇਤ ਵਧੀਆ ਸਬੂਤ ਪੇਸ਼ ਕੀਤਾ। ਅਸੀਂ ਉਸ ਨੂੰ ਦੁਨੀਆ ਦੇ ਵਧੀਆ ਪੈਨਲਟੀ ਕਾਰਨਰ ਮਾਹਰਾਂ 'ਚੋਂ ਮੰਨਦੇ ਹਾਂ। ਇਹ ਉਸ ਦੀ ਡਰੈੱਗ ਫਲਿਕਿੰਗ ਦਾ ਸਦਕਾ ਹੀ ਹੈ ਕਿ ਰਾਂਚੀ ਰੇਅਜ਼ ਦੀ ਟੀਮ ਫਤਿਹਯਾਬ ਰਹੀ। ਰਾਂਚੀ ਰੇਅਜ਼ ਦੀ ...


Mar 4

ਵਾਰਨਰ ਦੇ ਸੈਂਕੜੇ ਸਦਕਾ ਆਸਟਰੇਲੀਆ ਨੇ ਬਣਾਇਆ ਟੂਰਨਾਮੈਂਟ ਦਾ ਸਭ ਤੋਂ ਵੱਡਾ ਸਕੋਰ

Share this News

ਪਰਥ : ਡੇਵਿਡ ਵਾਰਨਰ ਦੀਆਂ 178 ਦੌੜਾਂ ਦੀ ਮਦਦ ਨਾਲ ਆਸਟਰੇਲੀਆ ਨੇ ਵਿਸ਼ਵ  ਪੂਲ ‘ਏ’ ਮੈਚ ਵਿੱਚ ਅਫਗਾਨਿਸਤਾਨ ਦੀ ਗੈਰ-ਤਜ਼ਰਬੇਕਾਰ ਗੇਂਦਬਾਜ਼ੀ ਦੀਆਂ ਧੱਜੀਆਂ ਉਡਾਉਂਦੇ ਹੋਏ 417 ਦੌੜਾਂ ਬਣਾਈਆਂ ਤੇ ਅਫਗਾਨਿਸਤਾਨ ਨੂੰ 275 ਦੌੜਾਂ ਨਾਲ ਹਰਾ ਦਿੱਤਾ।
ਅਫਗਾਨਿਸਤਾਨ ਵੱਲੋਂ ਟਾਸ ਜਿੱਤਣ ਦੇ ਬਾਵਜੂਦ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਗਿਆ।  ਮੈਦਾਨ ਵਿੱਚ ਬੱਲੇਬਾਜ਼ੀ ਲਈ ਉੱਤਰੀ ਆਸਟਰੇਲੀਅਨ ਟੀਮ ਨੇ 6 ਵਿਕਟ ਗਵਾ ਕੇ 417 ਦੌੜਾਂ ਬਣਾਈਆਂ। ਵਾਰਨਰ ਨੇ 133 ਗੇਂਦਾਂ ਵਿੱਚ 178 ਦੌੜਾਂ ਬਣਾਈਆਂ ਅਤੇ ਸਟੀਵਨ ਸਮਿੱਥ ਨੇ 98 ਗੇਂਦਾਂ ਵਿੱਚ 95 ਦੌੜਾਂ ਬਣਾਈਆਂ। ਜਵਾਬ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੀ ਅਫਗਾਨਿਸਤਾਨ ਟੀਮ 37.3 ਓਵਰਾਂ ਵਿੱਚ 142 ਦੌੜਾਂ ’ਤੇ ਸਿਮਟ ਗਈ। ਟੀਮ ਦੇ ਤਜਰਬੇਕਾਰ ਖਿਡਾਰੀ ਨਵਰੋਜ ਮੰਗਲ ਨੇ ...


Mar 4

ਵਿਰਾਟ ਕੋਹਲੀ ਨੇ ਭਾਰਤੀ ਪੱਤਰਕਾਰ ਨਾਲ ਕੀਤੀ ਬਦਸਲੂਕੀ

Share this News

ਪਰਥ  : ਭਾਰਤੀ ਕ੍ਰਿਕਟ ਟੀਮ ਦੇ ਉਪ ਕਪਤਾਨ ਵਿਰਾਟ ਕੋਹਲੀ ਇੱਕ ਵਾਰ ਫਿਰ ਗਲਤ ਕਾਰਨ ਕਰਕੇ ਚਰਚਾ ਵਿੱਚ ਹਨ। ਸ਼ਾਰਟ ਟੈਂਪਰਡ ਮੰਨੇ ਜਾਣ ਵਾਲੇ ਵਿਰਾਟ ਨੇ ਇਸ ਵਾਰ ਇੱਕ ਭਾਰਤੀ ਪੱਤਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਜੰਮ ਕੇ ਗਾਲ੍ਹਾਂ ਕੱਢੀਆਂ। ਘਟਨਾ ਉਸ ਸਮੇਂ ਵਾਪਰੀ ਜਦੋਂ ਭਾਰਤੀ ਕ੍ਰਿਕਟ ਟੀਮ ਪ੍ਰੈਕਟਿਸ ਕਰਕੇ ਵਾਪਸ ਪਰਤ ਰਹੀ ਸੀ। ਅੱਜ ਭਾਰਤੀ ਕ੍ਰਿਕਟ ਟੀਮ ਮਰਡਾਕ ਯੂਨੀਵਰਸਿਟੀ ਦੇ ਸਪੋਰਟਸ ਓਵਲ ਵਿੱਚ ਪ੍ਰੈਕਟਿਸ ਕਰ ਰਹੀ ਸੀ। ਕਰੀਬ ਦੋ ਘੰਟੇ ਤੱਕ ਗਰਾਉਂਡ ਵਿੱਚ ਅਭਿਆਸ ਕਰਨ ਤੋਂ ਬਾਅਦ ਖਿਡਾਰੀ ਪੈਵੀਲੀਅਨ ਪਰਤ ਗਏ। ਇਸ ਦੌਰਾਨ ਵਿਰਾਟ ਕੋਹਲੀ ਚੇਂਜ ਰੂਮ ਦੇ ਕੋਲ ਪਹੁੰਚੇ ਅਤੇ ਬਿਨਾਂ ਕਿਸੇ ਉਕਸਾਵੇ ਦੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਸ਼ੁਰੂ ਵਿੱਚ ਕਿਸੇ ਨੂੰ ਸਮਝ ...


Mar 2

ਦੂਜੇ ਸਥਾਨ 'ਤੇ ਰਹਿ ਗਿਆ ਬੋਲਟ

Share this News

ਜਮੈਕਾ : ਵਿਸ਼ਵ ਦੇ ਸਭ ਤੋਂ ਤੇਜ਼ ਦੌੜਾਕ ਜਮੈਕਾ ਦੇ ਉਸੈਨ ਬੋਲਟ ਗਿਬਸਨ ਮੈਕਕੂਕ 4 ਗੁਣਾ 100 ਮੀਟਰ ਰਿਲੇਅ ਦੌੜ 'ਚ ਆਪਣੀ ਰੇਸਰਸ ਲਾਇਨਜ਼ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ ਅਤੇ ਦੂਜੇ ਸਥਾਨ 'ਤੇ ਰਹੇ।
ਬੋਲਟ ਸ਼ਨੀਵਾਰ ਨੂੰ ਹੋਈ ਇਸ ਦੌੜ 'ਚ ਯੂਨੀਵਰਸਿਟੀ ਆਫ ਤਕਨਾਲੋਜੀ ਟੀਮ ਤੋਂ ਦਸ ਮੀਟਰ ਪਿੱਛੇ ਰਹਿ ਗਿਆ ਜਿਨ੍ਹਾਂ ਨੇ ਇਹ ਮੁਕਾਬਲਾ 38.23 ਸੈਕਿੰਡ 'ਚ ਜਿੱਤਿਆ। ਮਾਰੀਆ ਫੋਰਸਿਥ, ਮਾਈਕਲ ਫ੍ਰੇਟਰ, ਵਾਰੇਨ ਵੇਅਰ ਤੇ ਬੋਲਟ ਦੀ ਟੀਮ ਨੇ ਇਹ ਰਿਲੇਅ ਦੌੜ 39.27 ਸੈਕਿੰਡ 'ਚ ਪੂਰੀ ਕੀਤੀ।
ਬੋਲਟ ਨੇ ਇਸ ਦੌੜ ਤੋਂ ਬਾਅਦ ਕਿਹਾ ਕਿ ਮੈਂ ਨਹੀਂ ਕਹਿ ਸਕਦਾ ਕਿ ਇਹ ਖਰਾਬ ਰੇਸ ਰਹੀ। ਜਿੱਥੋਂ ਤੱਕ ਹਾਰਨ ਦੀ ਗੱਲ ਹੈ ਤਾਂ ਜ਼ਾਹਰ ਤੌਰ 'ਤੇ ਮੈਨੂੰ ...[home] [1] 2  [next]1-10 of 12

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved