Sports News Section

Monthly Archives: MARCH 2016


Mar 27

ਮੈਚ ਤੋਂ ਠੀਕ ਪਹਿਲਾਂ ਟੀਮ ਇੰਡੀਆ ਨੇ ਬਦਲਵਾਈ ਪਿਚ !

Share this News

ਮੁਹਾਲੀ : ਭਾਰਤ ਅਤੇ ਆਸਟ੍ਰੇਲੀਆ ਦੇ ਵਿਚਾਲੇ ਐਤਵਾਰ ਨੂੰ ਸੈਮੀਫਾਈਨਲ ਦੀ ਜੰਗ ਹੋਣ ਵਾਲੀ ਹੈ। ਇਸ ਮੈਚ ਤੋਂ ਠੀਕ ਪਹਿਲਾਂ ਮੋਹਾਲੀ ਦੀ ਪਿਚ ਬਦਲਣ ਦੀਆਂ ਖਬਰਾਂ ਆ ਰਹੀਆਂ ਹਨ। ਸੂਤਰਾਂ ਮੁਤਾਬਕ ਟੀ-20 ਵਰਲਡ ਕੱਪ ਦੇ ਇਸ ਅਹਿਮ ਮੁਕਾਬਲੇ ਦੇ ਲਈ ਟੀਮ ਇੰਡੀਆ ਨੇ ਆਪਣੇ ਹਿਸਾਬ ਨਾਲ ਪਿਚ ਬਣਵਾਈ ਹੈ। ਇਸ ਪਿਚ ਨਾਲ ਸਪਿਨਰਸ ਨੂੰ ਫਾਇਦਾ ਹੋਵੇਗਾ।
ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਮੋਹਾਲੀ ਦੀ ਜਿਸ ਪਿਚ 'ਤੇ ਆਸਟ੍ਰੇਲੀਆ ਅਤੇ ਪਾਕਿਸਤਾਨ ਦਾ ਮੁਕਾਬਲਾ ਹੋਇਆ ਸੀ, ਉਸ 'ਤੇ ਟੀਮ ਇੰਡੀਆ ਨਹੀਂ ਖੇਡਣਾ ਚਾਹੁੰਦੀ ਸੀ। ਇਸ ਲਈ ਮੈਨੇਜਮੈਂਟ ਨੇ ਦੂਜੀ ਪਿਚ ਸਲੈਕਟ ਕੀਤੀ ਜੋ ਸਪਿਨਰਸ ਲਈ ਮਦਦਗਾਰ ਹੋਵੇਗੀ।


Mar 27

ਭਾਰਤ ਅਤੇ ਆਸਟ੍ਰੇਲੀਆ ਦੀਆਂ ਨਜ਼ਰਾਂ ਸੈਮੀਫਾਈਨਲ 'ਤੇ

Share this News

ਮੁਹਾਲੀ : ਭਾਰਤ ਵਿਚ ਹੋ ਰਹੇ ਟੀ-20 ਵਿਸ਼ਵ ਕੱਪ ਵਿਚ ਐਤਵਾਰ ਨੰੂ ਆਸਟੇ੍ਰਲੀਆ ਨਾਲ ਹੋਣ ਵਾਲੇ ਅਹਿਮ ਮੈਚ ਨੂੰ ਜਿੱਤ ਕੇ ਭਾਰਤੀ ਟੀਮ ਦਾ ਟੀਚਾ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰਨ ਦਾ ਹੋਵੇਗਾ | ਮੁਹਾਲੀ ਦੇ ਮੈਦਾਨ ਵਿਚ ਹੋਣ ਵਾਲੇ ਮੈਚ 'ਚ ਆਸਟ੍ਰੇਲੀਆ ਵੀ ਇਸੇ ਇਰਾਦੇ ਨਾਲ ਉਤਰੇਗੀ | ਖਾਸ ਗੱਲ ਇਹ ਹੈ ਕਿ ਜੋ ਵੀ ਟੀਮ ਇਸ ਮੁਕਾਬਲੇ ਨੂੰ ਜਿੱਤੇਗੀ ਉਹ ਗਰੁੱਪ 2 ਤੋਂ ਆਖਰੀ 4 ਦੌਰ 'ਚ ਪਹੁੰਚ ਜਾਵੇਗੀ | ਟੂਰਨਾਮੈਂਟ ਦੀ ਸ਼ੁਰੂਆਤ ਵਿਚ ਨਿਊਜ਼ੀਲੈਂਡ ਨਾਲ ਹੋਏ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨ ਵਾਲੀ ਭਾਰਤੀ ਟੀਮ ਨੂੰ ਪਾਕਿਸਤਾਨ ਅਤੇ ਬੰਗਲਾਦੇਸ਼ ਖਿਲਾਫ ਹੋਏ ਮੁਕਾਬਲਿਆਂ ਵਿਚ ਜਿੱਤ ਹਾਸਲ ਕਰਨ ਲਈ ਕਾਫੀ ਮਿਹਨਤ ਕਰਨੀ ਪਈ | ...


Mar 27

ਬੰਗਲਾਦੇਸ਼ ਖਿਲਾਫ ਭਾਰਤ ਦੀ ਜਿੱਤ 'ਤੇ ਪਾਕਿਸਤਾਨੀ ਖਿਡਾਰੀ ਨੇ ਚੁੱਕੇ ਸਵਾਲ

Share this News

ਕਰਾਚੀ : ਪਾਕਿਸਤਾਨ ਦੇ ਸਾਬਕਾ ਸਪਿਨਰ ਤੌਸੀਫ ਅਹਿਮਦ ਨੇ ਕਿਹਾ ਕਿ ਆਈ.ਸੀ.ਸੀ. ਭ੍ਰਿਸ਼ਟਾਚਾਰ ਰੋਕੂ ਅਤੇ ਸੁਰੱਖਿਆ ਇਕਾਈ ਨੂੰ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਮੈਚ ਦੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਇਸ ਮੈਚ ਦਾ ਨਤੀਜਾ ਸ਼ੱਕੀ ਲੱਗਦਾ ਹੈ। ਪਾਕਿਸਤਾਨ ਵੱਲੋਂ 34 ਟੈਸਟ ਅਤੇ 70 ਵਨ ਡੇਅ ਖੇਡਣ ਵਾਲੇ ਤੌਸੀਫ ਨੇ ਕਿਹਾ ਕਿ ਬੰਗਲਾਦੇਸ਼ ਨੇ ਜਿਸ ਤਰ੍ਹਾਂ ਆਖਰੀ ਓਵਰ 'ਚ ਭਾਰਤੀ ਟੀਮ ਨੂੰ ਜਿੱਤ ਇਨਾਮ 'ਚ ਦਿੱਤੀ, ਉਹ ਕਾਫੀ ਸ਼ੱਕ ਪੈਦਾ ਕਰਦਾ ਹੈ।
ਉਸ ਨੇ ਆਪਣੇ ਬਿਆਨ 'ਚ ਕਿਹਾ, 'ਮੈਚ ਦਾ ਅੰਤ ਜਿਸ ਤਰ੍ਹਾਂ ਨਾਲ ਹੋਇਆ ਉਸ ਨਾਲ ਮੈਨੂੰ ਨਹੀਂ ਲੱਗ ਰਿਹਾ ਕਿ ਸਭ ਕੁਝ ਠੀਕ ਹੈ। ਮੇਰਾ ਮੰਨਣਾ ਹੈ ਕਿ ਆਈ.ਸੀ.ਸੀ. ਨੂੰ ਇਸ ਦੀ ਜਾਂਚ ਕਰਨੀ ...


Mar 24

ਵਿਜੇਂਦਰ ਸਿੰਘ ਵੱਲੋਂ ਮੁੱਕੇਬਾਜ਼ੀ ਨੂੰ ਲੈ ਕੇ ਮੋਦੀ ਨਾਲ ਚਰਚਾ

Share this News

ਨਵੀਂ ਦਿੱਲੀ : ਵਿਜੇਂਦਰ ਭਾਵੇਂ ਹੁਣ ਅਮੇਚਿਓਰ ਮੁੱਕੇਬਾਜ਼ੀ ਦਾ ਹਿੱਸਾ ਨਹੀਂ ਹੈ ਪਰ ਭਾਰਤ 'ਚ ਇਸ ਖੇਡ ਦੀ ਖਰਾਬ ਪ੍ਰਸ਼ਾਸਨਿਕ ਵਿਵਸਥਾ ਤੋਂ ਉਹ ਚਿੰਤਤ ਹਨ ਤੇ ਇਸ ਲਈ ਪੇਸ਼ੇਵਰ ਸਟਾਰ ਵਿਜੇਂਦਰ ਸਿੰਘ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਇਹ ਮਸਲਾ ਉਠਾਇਆ | ਪਿਛਲੇ ਸਾਲ ਪੇਸ਼ੇਵਰ ਬਣਨ ਤੋਂ ਬਾਅਦ ਆਪਣੇ ਸਾਰੇ ਚਾਰੇ ਮੁਕਾਬਲੇ ਜਿੱਤਣ ਵਾਲੇ ਵਿਜੇਂਦਰ ਸਿੰਘ 30 ਅਪ੍ਰੈਲ ਨੂੰ ਲੰਡਨ 'ਚ ਹੋਣ ਵਾਲੇ ਆਪਣੇ ਅਗਲੇ ਮੁਕਾਰਲੇ ਤੋਂ ਪਹਿਲਾਂ ਹੋਲੀ ਦੀਆਂ 10 ਦਿਨ ਦੀਆਂ ਛੁੱਟੀਆਂ 'ਤੇ ਭਾਰਤ ਆਏ ਹਨ | ਵਿਜੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਇਹ ਬਹੁਤ ਚੰਗੀ ਮੁਲਾਕਾਤ ਰਹੀ | ਅਸੀਂ ਭਾਰਤੀ ਮੁੱਕੇਬਾਜ਼ੀ ਦੀ ਸਥਿਤੀ ...


Mar 24

ਰੁਮਾਂਚਿਕ ਮੁਕਾਬਲੇ ’ਚ ਭਾਰਤ ਦੀ ਬੰਗਲਾਦੇਸ਼ ’ਤੇ ਜਿੱਤ

Share this News

ਬੰਗਲੌਰ : ਭਾਰਤੀ ਟੀਮ ਨੇ ਅੱਜ ਇਥੇ ਹਾਰਦਿਕ ਪਾਂਡਿਆ ਦੀਆਂ ਆਖ਼ਰੀ ਤਿੰਨ ਗੇਂਦਾਂ ਵਿੱਚ ਬੰਗਲਾਦੇਸ਼ ਦੀਆਂ ਤਿੰਨ ਵਿਕਟਾਂ ਝਟਕਾ ਕੇ ਰੁਮਾਂਚਿਕਤਾ ਦੀ ਸਿਖਰ ’ਤੇ ਪਹੁੰਚੇ ਆਈਸੀਸੀ ਵਿਸ਼ਵ ਕੱਪ ਟੀ-20 ਸੁਪਰ 10 ਗੇਡ਼ ਦੇ ਗਰੁੱਪ ਦੋ ਦੇ ਇਕ ਮੈਚ ਵਿੱਚ ਬੰਗਲਾਦੇਸ਼ ਨੂੰ ਇਕ ਦੌਡ਼ ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਪੁੱਜਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ। ਭਾਰਤ ਵੱਲੋਂ ਦਿੱਤੇ 147 ਦੌਡ਼ਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ੀ ਟੀਮ ਮਿਥੇ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 145 ਦੌਡ਼ਾਂ ਹੀ ਬਣਾ ਸਕੀ। ਭਾਰਤ ਲਈ ਆਫ਼ ਸਪਿੰਨਰ ਆਰ. ਅਸ਼ਵਿਨ ਨੇ 20 ਤੇ ਖੱਬੂ ਸਪਿੰਨਰ ਜਡੇਜਾ ਨੇ 22 ਦੌਡ਼ਾਂ ਦੇ ਕੇ ਦੋ-ਦੋ ਵਿਕਟਾਂ ਲਈਆਂ ਅਤੇ ਆਖ਼ਰੀ ਓਵਰ ਵਿੱਚ ਪਾਂਡਿਆ ...


Mar 24

ਅਫਰੀਦੀ ਦੇ ਵਿਵਾਦਤ ਬਿਆਨ ''ਤੇ ਅਨੁਰਾਗ ਠਾਕੁਰ ਨੇ ਦਿੱਤਾ ਕਰਾਰਾ ਜਵਾਬ

Share this News

ਨਵੀਂ ਦਿੱਲੀ : ਬੀ.ਸੀ.ਸੀ.ਆਈ. ਦੇ ਸਕੱਤਰ ਅਨੁਰਾਗ ਠਾਕੁਰ ਨੇ ਅੱਜ ਵਿਵਾਦਾਂ 'ਚ ਘਿਰੇ ਪਾਕਿਸਤਾਨ ਦੇ ਕਪਤਾਨ ਸ਼ਾਹਿਦ ਅਫਰੀਦੀ ਦੀ ਆਲੋਚਨਾ ਕਰਦਿਆਂ ਕਰਾਰਾ ਜਵਾਬ ਦਿੱਤਾ। ਜਿਸ 'ਚ ਅਫਰੀਦੀ ਨੇ ਨਿਊਜ਼ੀਲੈਂਡ ਖਿਲਾਫ ਟੀ-20 ਵਿਸ਼ਵ ਕੱਪ ਮੈਚ ਦੌਰਾਨ ਕਿਹਾ ਸੀ ਕਿ ਕਸ਼ਮੀਰ ਤੋਂ ਕਾਫੀ ਲੋਕ ਉਨ੍ਹਾਂ ਦੀ ਟੀਮ ਦਾ ਸਮਰਥਨ ਕਰਨ ਲਈ ਆਏ ਹਨ।
ਠਾਕੁਰ ਨੇ ਅਫਰੀਦੀ ਦੀ ਪਿਛਲੀ ਟਿੱਪਣੀ (ਪਾਕਿਸਤਾਨ ਤੋਂ ਜ਼ਿਆਦਾ ਭਾਰਤ 'ਚ ਪਿਆਰ ਮਿਲਦਾ ਹੈ) ਦਾ ਜ਼ਿਕਰ ਕਰਦਿਆਂ ਕਿਹਾ, 'ਇਸ ਤਰ੍ਹਾਂ ਦੇ ਬਿਆਨ ਦੇਣਾ ਇਕ ਖਿਡਾਰੀ ਲਈ ਠੀਕ ਨਹੀਂ ਹੈ। ਖਿਡਾਰੀਆਂ ਨੂੰ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸੇ ਕਰਕੇ ਪਾਕਿਸਤਾਨ 'ਚ ਅਫਰੀਦੀ ਦੀ ਕਾਫੀ ਆਲੋਚਨਾ ਹੋਈ।' ਬੀਤੀ ਰਾਤ ਮੈਚ ਦੌਰਾਨ ਦਰਸ਼ਕਾਂ ਦੇ ਇਕ ਵਰਗ ...


Mar 13

40 ਕਰੋੜ ਕਰਕੇ ਵਿਰਾਟ ਤੇ ਅਨੁਸ਼ਕਾ ਵਿਚਾਲੇ ਟੁੱਟੀ !

Share this News

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀ ਮਹਿਲਾ ਦੋਸਤ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਨਾਲ ਬ੍ਰੇਕਅਪ ਕਾਫੀ ਦਿਨਾਂ ਤੋਂ ਸੁਰਖੀਆਂ 'ਚ ਬਣਿਆ ਹੋਇਆ ਹੈ | ਹੁਣ ਇਸਦੀ ਇਕ ਵਜਾ ਸਾਹਮਣੇ ਆਈ ਹੈ ਜੋ ਹੈਰਾਨ ਕਰਨ ਵਾਲੀ ਹੈ | ਵਿਰਾਟ ਵੱਲੋਂ ਫਿਲਮ 'ਬੰਬੇ ਵੈਲਵਟ' ਵਿਚ ਲਗਾਏ 40 ਕਰੋੜ ਰੁਪਏ ਵਾਪਸ ਮੰਗੇ ਜਾਣ ਕਰਕੇ ਦੋਵਾਂ ਵਿਚਾਲੇ ਦੋਸਤੀ ਟੁੱਟਣ ਦੀ ਗੱਲ ਕਹੀ ਜਾ ਰਹੀ ਹੈ | ਮੀਡੀਆ ਰਿਪੋਰਟਾਂ ਅਨੁਸਾਰ ਅਨੁਸ਼ਕਾ ਦੇ ਇਕ ਦੋਸਤ ਨੇ ਇਸ ਬਾਰੇ ਗੱਲ ਨੂੰ ਸਾਹਮਣੇ ਲਿਆਂਦਾ ਹੈ ਕਿ ਵਿਰਾਟ ਨੇ ਅਨੁਸ਼ਕਾ ਸ਼ਰਮਾ ਦੀ ਫਿਲਮ 'ਬੰਬੇ ਵੈਲਵਟ' ਵਿਚ 40 ਕਰੋੜ ਲਗਾਏ ਸੀ | ਅਨੁਰਾਗ ਕਸ਼ਯਪ ਦੀ ਇਸ ਫਿਲਮ 'ਚ ...


Mar 13

ਕੋਲਕਾਤਾ ਪੁੱਜੀ ਪਾਕਿਸਤਾਨੀ ਕ੍ਰਿਕਟ ਟੀਮ

Share this News

ਕੋਲਕਾਤਾ :  ਸ਼ਾਹਿਦ ਅਫ਼ਰੀਦੀ ਦੀ ਕਪਤਾਨੀ ਵਾਲੀ ਪਾਕਿ ਿਯਕਟ ਟੀਮ ਟੀ-20 ਵਿਸ਼ਵ ਕੱਪ 'ਚ ਹਿੱਸਾ ਲੈਣ ਸ਼ਨਿਚਰਵਾਰ ਨੂੰ ਸ਼ਾਮ ਨੂੰ ਮਹਾਨਗਰ ਪੁੱਜ ਗਈ। ਪਾਕਿ ਟੀਮ ਦੀ ਆਮਦ ਦੇਖਦੇ ਹੋਏ ਨੇਤਾ ਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਸਨ। ਪਾਕਿਸਤਾਨ ਟੀਮ ਅਬੁ ਧਾਬੀ ਹੁੰਦੇ ਹੋਏ ਕੋਲਕਾਤਾ ਪੁੱਜੀ। ਟੀਮ 'ਚ 15 ਖਿਡਾਰੀ ਅਤੇ ਸਪੋਰਟਸ ਸਟਾਫ ਦੇ 12 ਮੈਂਬਰ ਸ਼ਾਮਲ ਹਨ ਅਤੇ ਟੀਮ ਇਕ ਪੰਜ ਤਾਰਾ ਹੋਟਲ 'ਚ ਠਹਿਰੀ ਹੋਈ ਹੈ। ਇਸ ਤੋਂ ਪਹਿਲਾਂ ਪਾਕਿ ਟੀਮ ਸਖ਼ਤ ਸੁਰੱਖਿਆ ਵਿਚਾਲੇ ਕਰਾਚੀ ਦੇ ਅੱਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ ਪੁੱਜੀ ਸੀ ਅਤੇ ਉਥੇ ਤੋਂ ਅਬੁ ਧਾਬੀ ਲਈ ਰਵਾਨਾ ਹੋਈ ਸੀ। ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ...


Mar 12

ਕੀ ਸੀ ਸ਼ਾਰਾਪੋਵਾ ਦੀ ਸਭ ਤੋਂ ਵੱਡੀ ਖੂਬੀ ?

Share this News

ਨਿਊਯਾਰਕ : ਬੈਨ ਕੀਤੇ ਹੋਏ ਡ੍ਰਗਸ ਦੇ ਸੇਵਨ ਲਈ ਪ੍ਰਤਿਬੰਧ ਦਾ ਸਾਹਮਣਾ ਕਰ ਰਹੀ ਮਾਰੀਆ ਸ਼ਾਰਾਪੋਵਾ ਸਾਲ 2014-2015 ਦੀ ਵਿਸ਼ਵ ਦੀ ਸਭ ਤੋਂ ਮਹਿੰਗੀ ਖਿਡਾਰਨ ਬਣ ਕੇ ਉਭਰੀ ਸੀ। ਅਰਸ਼ ‘ਤੇ ਉਡਾਰੀਆਂ ਲਾ ਰਹੀ ਮਾਰੀਆ ਸ਼ਾਰਾਪੋਵਾ ਨੂੰ ਹੁਣ ਹਰ ਪਾਸੇ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੂਸ ਦੀ ਮਾਰੀਆ ਸ਼ਾਰਾਪੋਵਾ ਦੇ ਡੋਪ ਟੈਸਟ ‘ਚ ਫੇਲ ਹੋਣ ਤੋਂ ਬਾਅਦ ਟੈਨਿਸ ਜਗਤ ‘ਚ ਉਨ੍ਹਾਂ ਬਾਰੇ ਕਾਫੀ ਨਿੰਦਾ ਹੋ ਰਹੀ ਹੈ। ਪਰ ਰੂਸ ਦੀ ਮਾਰੀਆ ਸ਼ਾਰਾਪੋਵਾ ਦੀ ਖਾਸੀਅਤ ਇਹ ਹੈ ਕਿ ਸ਼ਾਰਾਪੋਵਾ ਦਾ ਨਾਮ ਓਹ ਦਰਸ਼ਕ ਵੀ ਜਾਣਦੇ ਹਨ, ਜੋ ਟੈਨਿਸ ਦੀ ਖੇਡ ਨੂੰ ਨਹੀਂ ਸਮਝਦੇ। ਸ਼ਾਰਾਪੋਵਾ ਜਿਥੇ ਮੈਦਾਨ ਤੇ ਆਪਣੀ ਵਿਰੋਧੀ ਖਿਡਾਰਨਾ ਨੂੰ ਆਪਣੀ ਦਮਦਾਰ ਖੇਡ ...


Mar 12

ਈਡਨ ਗਾਰਡਨ ਦੀ ਪਿੱਚ ਪੁੱਟਣ ਦੀ ਧਮਕੀ

Share this News

ਕੋਲਕਾਤਾ : ਪਾਕਿਸਤਾਨੀ ਟੀਮ ਨੂੰ ਪਾਕਿ ਸਰਕਾਰ ਨੇ ਸ਼ੁੱਕਰਵਾਰ ਨੂੰ ਕੋਲਕਾਤਾ ‘ਚ ਖੇਡਣ ਲਈ ਹਰੀ ਝੰਡੀ ਦੇ ਦਿੱਤੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਧਰਮਸ਼ਾਲਾ ‘ਚ ਹੋਣ ਵਾਲਾ ਟੀ-20 ਮੈਚ ਸੁਰੱਖਿਆ ਕਾਰਨਾ ਦੇ ਚਲਦੇ ਕੋਲਕਾਤਾ ਕਰਵਾਉਣ ਦੀ ਮੰਗ ਕੀਤੀ ਗਈ ਸੀ। ਪਰ ਹੁਣ ਕੋਲਕਾਤਾ ‘ਚ ਮੈਚ ਕਰਵਾਏ ਜਾਣ ‘ਤੇ ਵੀ ਸਸਪੈਂਸ ਬਣ ਗਿਆ ਹੈ। 
ਭਾਰਤ ਅਤੇ ਪਾਕਿਸਤਾਨ ਕ੍ਰਿਕਟ ਟੀਮ ਦੇ ਖੇਡਣ ਦਾ ਵਿਰੋਧ ਕਰ ਰਹੇ ATFI ਨੇ ਮੈਚ ਕੋਲਕਾਤਾ ‘ਚ ਕਰਵਾਏ ਜਾਣ ‘ਤੇ ਵਿਰੋਧ ਜਤਾਇਆ ਹੈ। ਇਸ ਸੰਘ ਨੇ ਈਡਨ ਗਾਰਡਨ ਦੀ ਵਿਕਟ ਪੱਟਣ ਦੀ ਧਮਕੀ ਦਿੱਤੀ ਹੈ। ਸੁਰੱਖਿਆ ਕਾਰਨਾ ਦੇ ਚਲਦੇ ਹੀ ਭਾਰਤ-ਪਾਕਿ ਮੈਚ ਧਰਮਸ਼ਾਲਾ ਦੀ ਜਗ੍ਹਾ ਕੋਲਕਾਤਾ ‘ਚ ਕਰਵਾਇਆ ਜਾਣਾ ਹੈ। ATFI ਨੇ ਮੈਚ ਦੀ ਮੇਜ਼ਬਾਨੀ ...[home] [1] 2 3  [next]1-10 of 23

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved