Sports News Section

Monthly Archives: MARCH 2017


Mar 23

ਅਭਿਆਸ ਦੌਰਾਨ ਇਸ ਖਿਡਾਰੀ ਨੂੰ ਖਾ ਗਿਆ 16 ਫੁੱਟ ਲੰਬਾ ਮਗਰਮੱਛ

Share this News

ਮਾਪੁਟੋ : ਮੋਜਾਮਿਬਕ ਦੇ ਇਕ ਨੌਜਵਾਨ ਫੁੱਟਬਾਲ ਖਿਡਾਰੀ ਨੂੰ ਨਦੀ ਕਿਨਾਰੇ ਟਰੇਨਿੰਗ ਕਰਨਾ ਬਹੁਤ ਮਹਿੰਗਾ ਪਿਆ, ਜਿਸ ਦੇ ਕਾਰਨ ਉਸ ਨੇ ਅਪਣੀ ਜਾਨ ਤੋਂ ਹੱਥ ਧੋਣਾ ਪਿਆ। ਟਰੇਨਿੰਗ ਦੌਰਾਨ 16 ਫੁੱਟ ਲੰੰਬੇ ਇਕ ਮਗਰਮੱਛ ਨੇ ਇਸ ਮੋਜਾਮਿਬਕ ਖਿਡਾਰੀ ਨੂੰ ਆਪਣਾ ਸ਼ਿਕਾਰ ਬਣਾ ਲਿਆ। ਇਸਟੇਵਾਓ ਏਲਬਰਟਾ ਗਿਨੋ ਨਾਂ ਦਾ ਇਹ 19 ਸਾਲਾ ਮੋਜਾਮਿਬਕ ਖਿਡਾਰੀ ਦੂਜੇ ਡਿਵੀਜਨ ਕੱਲਬ ਐਟਲੇਟਿਕੋ ਮਿਨੇਰੋ ਡੀ ਟੇਟੇ 'ਚ ਪੱਛਮੀ ਸੂਬੇ 'ਚ ਜਾਮਬੇਜੀ ਨਦੀ ਦੇ ਨੇੜੇ ਰਹਿੰਦੇ ਸੀ।
ਉਨ੍ਹਾਂ ਦੇ ਕੱਲਬ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਘਟਨਾ ਪਿਛਲੇ ਵੀਰਵਾਰ ਨੂੰ ਹੋਈ ਸੀ। ਕੋਚ ਐਡੁਆਰਡੋ ਕਾਰਵਾਲਹੋ ਨੇ ਇਸ ਜਾਣਕਾਰੀ ਦੱਸਦੇ ਹੋਏ ਕਿਹਾ ਕਿ ਰਾਤ ਗਿਨੋ ਟਰੇਨਿੰਗ ਕਰ ਰਿਹਾ ਸੀ। ਸੈਰ ਕਰਨ ਤੋਂ ਬਾਅਦ ਉਸ ...


Mar 23

ਫੀਫਾ ਵੱਲੋਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਦਾ ਨਿਰੀਖਣ

Share this News

ਨਵੀਂ ਦਿੱਲੀ : ਫੀਫਾ ਅੰਡਰ 17 ਵਿਸ਼ਵ ਕੱਪ ਭਾਰਤ ਦੇ 6 ਸ਼ਹਿਰਾਂ ਵਿਚ ਕਰਵਾਇਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਫੀਫਾ ਦੇ 21 ਮੈਂਬਰ ਅਤੇ ਐੱਸ.ਓ.ਸੀ. ਦਾ ਇਕ ਪ੍ਰਤੀਨਿਧ ਮੰਡਲ 7 ਦਿਨਾ ਭਾਰਤ ਦੌਰੇ 'ਤੇ ਹੈ | ਇਸ ਤਹਿਤ ਅੱਜ ਫੀਫਾ ਦੇ ਮੈਂਬਰਾਂ ਨੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਦਾ ਨਿਰੀਖਣ ਕੀਤਾ | ਇਸ ਮੌਕੇ ਫੀਫਾ ਟੂਰਨਾਮੈਂਟ ਦੇ ਹੈੱਡ ਹਾਇਮੇ ਯਾਰਜਾ, ਨੌਜਵਾਨ ਮਾਮਲਿਆਂ ਅਤੇ ਖੇਡ ਮੰਤਰਾਲੇ ਦੇ ਜੁਆਇੰਟ ਸਕੱਤਰ ਇੰਦਰ ਧਮੀਜਾ, ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਡਾਇਰੈਕਟਰ ਸੰਜੀਵ ਬਰਾਨਵਾਲ, ਫੀਫਾ ਅੰਡਰ 17 ਵਿਸ਼ਵ ਕੱਪ ਭਾਰਤ 2017 ਦੇ ਐੱਲ.ਓ.ਸੀ. ਦੇ ਟੂਰਨਾਮੈਂਟ ਡਾਇਰੈਕਟਰ ਹੇਵੀਅਰ ਚੈੱਪੀ ਅਤੇ ਫੀਫਾ ਅੰਡਰ 17 ਵਿਸ਼ਵ ਕੱਪ ਭਾਰਤ 2017 ਦੇ ਪ੍ਰੋਜੈਕਟ ਡਾਇਰੈਕਟਰ ...


Mar 23

ਪੈਰਾ ਤਾਇਕਵਾਂਡੋ ਖੇਡਾਂ 'ਚੋਂ ਗੁਰਦਾਸਪੁਰ ਦੀ ਅਪੰਗ ਲੜਕੀ ਨੇ ਜਿੱਤਿਆ ਸੋਨ ਤਗਮਾ

Share this News

ਗੁਰਦਾਸਪੁਰ : ਪਿਛਲੇ ਦਿਨੀਂ ਸ਼ਿਵ ਵਿਹਾਰ ਨਵੀਂ ਦਿੱਲੀ ਵਿਖੇ ਹੋਈ ਚੌਥੀ ਨੈਸ਼ਨਲ ਪੈਰਾ ਤਾਇਕਵਾਂਡੋ ਚੈਂਪੀਅਨਸ਼ਿਪ 2016-17 'ਚੋਂ ਗੁਰਦਾਸਪੁਰ ਦੀ ਸ਼ੀਤਲ ਕੁਮਾਰੀ ਨੇ ਸੋਨ ਤਗਮਾ ਜਿੱਤ ਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ | ਜ਼ਿਕਰਯੋਗ ਹੈ ਕਿ ਇਨ੍ਹਾਂ ਖੇਡਾਂ ਵਿਚ 13 ਰਾਜਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ | ਪਹਿਲੀ ਵਾਰ ਖੇਡ ਰਹੀ ਸ਼ੀਤਲ ਕੁਮਾਰੀ ਨੇ ਆਪਣੀ ਵਿਰੋਧੀ ਦੋ ਵਾਰ ਸੋਨ ਤਗਮਾ ਜੇਤੂ ਖਿਡਾਰਨ ਨੂੰ ਤਿੰਨ ਰਾਉਂਡਾਂ ਵਿਚ ਹਰਾ ਕੇ ਸੋਨ ਤਗਮਾ ਆਪਣੇ ਨਾਂਅ ਕੀਤਾ | ਇਸ ਸਬੰਧੀ ਸ਼ੀਤਲ ਨੇ ਦੱਸਿਆ ਕਿ ਉਹ ਗਰੈਜੂਏਸ਼ਨ ਕਰਨ ਉਪਰੰਤ ਈ.ਟੀ.ਟੀ. ਕਰ ਰਹੀ ਹੈ ਅਤੇ ਉਸ ਦੀ ਖੱਬੀ ਬਾਂਹ ਅੱਧੀ ਹੋਣ ਕਾਰਨ ਉਹ 70 ਫੀਸਦੀ ਅਪੰਗ ਹੈ, ਪਰ ਉਸ ਨੂੰ ਖੇਡਾਂ ...


Mar 21

ਹਿਜਾਬ ਪਹਿਨਣ ਵਾਲੀ ਬਾਸਕਟਬਾਲ ਖਿਡਾਰਨ ਨੂੰ ਮੈਚ ਤੋਂ ਕੱਢਿਆ

Share this News

ਵਾਸ਼ਿੰਗਟਨ : ਅਮਰੀਕਾ ਵਿੱਚ ਹਾਈ ਸਕੂਲ ਦੀ 16 ਸਾਲਾ ਮੁਸਲਿਮ ਲੜਕੀ ਨੂੰ ਪੂਰੇ ਸੈਸ਼ਨ ਵਿੱਚ ਖੇਡਣ ਦੇ ਬਾਵਜੂਦ ਖੇਤਰੀ ਬਾਸਕਟਬਾਲ ਫਾਈਨਲਜ਼ ਵਿੱਚ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਉਸ ਨੇ ਹਿਜਾਬ ਪਹਿਨਿਆ ਸੀ।
ਮੈਰੀਲੈਂਡ ਵਿੱਚ ਗੇਥਸਬਰਗ ਦੇ ਵਾਟਕਿੰਸ ਮਿਲ ਹਾਈ ਸਕੂਲ ਦੀ ਜੇਨਾਨ ਹਾਯੇਸ ਨੇ ਸੈਸ਼ਨ ਦੇ ਸ਼ੁਰੂਆਤੀ 24 ਮੈਚ ਬਿਨਾ ਕਿਸੇ ਸਮੱਸਿਆ ਦੇ ਖੇਡੇ, ਪਰ ਕੁਝ ਹਫਤੇ ਪਹਿਲੇ ਸਿਰ ‘ਤੇ ਕੱਪੜਾ ਬੰਨ੍ਹਣ ਕਾਰਨ ਉਨ੍ਹਾਂ ‘ਤੇ ਹਾਈ ਸਕੂਲ ਬਾਸਕਟਬਾਲ ਮੈਚ ‘ਤੇ ਪਾਬੰਦੀ ਲਾ ਦਿੱਤੀ ਗਈ। ਹਾਯੇਸ ਨੇ ਗੇਥਸਬਰਗ ਵਿੱਚ ਤਿੰਨ ਮਾਰਚ ਨੂੰ ਖੇਤਰੀ ਹਾਈ ਸਕੂਲ ਚੈਂਪੀਅਨਸ਼ਿਪ ਵਿੱਚ ਖੇਡਣ ਦੀ ਇਜਾਜ਼ਤ ਨਹੀਂ ਮਿਲੀ ਤੇ ਕੋਚਾਂ ਨੂੰ ਕਿਹਾ ਗਿਆ ਕਿ ਉਹ ਸਿਰ ਉੱਤੇ ਸਕਾਰਫ ਬੰਨਣ ਦੇ ਕਾਰਨ ...


Mar 21

ਕ੍ਰਿਕਟ ਖੇਡਣ ਦੇ ਸ਼ੌਕ ਕਾਰਨ ਦੇ ਦਿੱਤੀ ਪੜ੍ਹਾਈ ਦੀ ਕੁਰਬਾਨੀ - ਮਹਿੰਦਰਪਾਲ

Share this News

ਪਾਕਿਸਤਾਨੀ ਤੇਜ਼ ਗੇਂਦਬਾਜ਼ ਤੇ ਪਾਕਿ ਦੀ ਕੌਮਾਂਤਰੀ ਟੀਮ ਵਿਚ ਸ਼ਾਮਿਲ ਪਹਿਲੇ ਸਿੱਖ ਕਿ੍ਕਟਰ ਮਹਿੰਦਰਪਾਲ ਸਿੰਘ ਨੇ ਇੱਕ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੇਰੇ ਪਿਤਾ ਮੈਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ, ਪਰ ਮੇਰੀ ਇੱਛਾ ਕਿ੍ਕਟਰ ਬਣਨ ਦੀ ਸੀ ਅਤੇ ਆਪਣੀ ਇਸ ਇੱਛਾ ਨੂੰ ਪੂਰਾ ਕਰਨ ਲਈ ਮੈਂ ਆਪਣੀ ਪੜ੍ਹਾਈ ਨੂੰ ਵੀ ਕੁਰਬਾਨ ਕਰ ਦਿੱਤਾ | ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਪਹਿਲੀ ਵਾਰ ਆਪਣੇ ਪਿਤਾ ਸਾਹਮਣੇ ਕਿ੍ਕਟਰ ਬਣਨ ਦੀ ਇੱਛਾ ਜ਼ਾਹਰ ਕੀਤੀ ਤਾਂ ਉਨ੍ਹਾਂ ਸ਼ਰਤ ਰੱਖੀ ਕਿ ਜੇਕਰ 9ਵੀਂ ਤੇ 10ਵੀਂ ਜਮਾਤ ਵਿਚ 80 ਫ਼ੀਸਦੀ ਤੋਂ ਜ਼ਿਆਦਾ ਅੰਕ ਆਏ ਤਾਂ ਹੀ ਉਹ ਕਿ੍ਕਟ ਖੇਡਣ ਦੀ ਇਜਾਜ਼ਤ ਦੇਣਗੇ | ਮਹਿੰਦਰਪਾਲ ਸਿੰਘ ਅਨੁਸਾਰ ...


Mar 21

ਭਾਰਤ ਤੇ ਆਸਟਰੇਲੀਆ ਵਿਚਾਲੇ ਤੀਜਾ ਟੈਸਟ ਮੈਚ ਡਰਾਅ

Share this News

ਰਾਂਚੀ : ਆਸਟਰੇਲਿਆਈ ਬੱਲੇਬਾਜ਼ਾਂ ਦੇ ਜੁਝਾਰੂਪੁਣੇ ਅੱਗੇ ਭਾਰਤੀ ਗੇਂਦਬਾਜ਼ ਕੋਈ ਕਮਾਲ ਨਹੀਂ ਕਰ ਸਕੇ ਅਤੇ ਸਟੀਵ ਸਮਿੱਥ ਦੀ ਟੀਮ ਨੇ ਇੱਥੇ ਤੀਜਾ ਕ੍ਰਿਕਟ ਟੈਸਟ ਮੈਚ ਡਰਾਅ ਕਰਕੇ ਲੜੀ ’ਚ ਦਿਲਚਸਪੀ ਬਰਕਰਾਰ ਰੱਖੀ ਹੈ। ਭਾਰਤ ਦੀਆਂ ਨੌਂ ਵਿਕਟਾਂ ’ਤੇ 603 ਦੌੜਾਂ ਦੇ ਜਵਾਬ ਵਿੱਚ ਆਸਟਰੇਲੀਆ ਨੇ ਦੋ ਵਿਕਟਾਂ ’ਤੇ 23 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਦੂਜੀ ਪਾਰੀ ’ਚ ਉਸ ਨੇ ਛੇ ਵਿਕਟਾਂ ’ਤੇ 204 ਦੌੜਾਂ ਬਣਾ ਲਈਆਂ ਸਨ ਜਦੋਂ ਦੋਵੇਂ ਕਪਤਾਨ ਡਰਾਅ ਲਈ ਰਾਜ਼ੀ ਹੋ ਗਏ।
ਆਸਟਰੇਲੀਆ ਲਈ ਪੀਟਰ ਹੈਂਡਸਕੌਂਬ ਅਤੇ ਸ਼ਾਨ ਮਾਰਸ਼ ਨੇ ਫ਼ੈਸਲਾਕੁਨ ਭੂਮਿਕਾ ਨਿਭਾਈ। ਹੈਂਡਸਕੌਂਬ 72 ਦੌੜਾਂ ਬਣਾ ਕੇ ਨਾਬਾਦ ਰਿਹਾ ਜਦਕਿ ਮਾਰਸ਼ ਨੇ 53 ਦੌੜਾਂ ਬਣਾਈਆਂ। ਦੋਵਾਂ ਨੇ ਪੰਜਵੀਂ ਵਿਕਟ ਲਈ 124 ...


Mar 9

ਜਰਮਨ ਦੌਰੇ ਲਈ ਭਾਰਤੀ ਮੁੱਕੇਬਾਜ਼ੀ ਟੀਮ 'ਚ ਨਵੇਂ ਖਿਡਾਰੀ ਕੀਤੇ ਸ਼ਾਮਲ

Share this News

ਨਵੀਂ ਦਿੱਲੀ : ਭਾਰਤ ਨੇ ਜਰਮਨ 'ਚ ਹੋਣ ਵਾਲੇ 44ਵੇਂ ਕੈਮੇਸਟਰੀ ਕਪ ਮੁੱਕੇਬਾਜ਼ੀ ਟੂਰਨਾਮੈਂਟ ਲਈ ਆਪਣੀ 10 ਖਿਡਾਰੀਆਂ ਦੀ ਟੀਮ 'ਚ ਨਵੇਂ ਖਿਡਾਰੀ ਸ਼ਾਮਲ ਕੀਤੇ ਹਨ। ਗੁਵਾਹਟੀ 'ਚ 2 ਮਹੀਨੇ ਪਹਿਲਾਂ ਹੋਈ ਕੌਮੀ ਚੈਂਪੀਅਨਸ਼ਿਪ ਦੇ ਕੁਝ ਅਜੇਤੂਆਂ ਨੂੰ ਟੀਮ 'ਚ ਰੱਖਿਆ ਗਿਆ ਹੈ, ਪਰ ਨਿਯਮਿਤ ਮੁੱਕੇਬਾਜ਼ਾਂ ਨੂੰ ਇਸ 'ਚ ਜਗ੍ਹਾ ਨਹੀਂ ਦਿੱਤੀ ਗਈ ਹੈ। ਕੈਮੇਸਟਰੀ ਕਪ 13 ਤੋਂ 18 ਮਾਰਚ ਦੇ ਵਿਚਾਲੇ ਹੋਵੇਗਾ।
ਭਾਰਤੀ ਟੀਮ ਇਸ ਪ੍ਰਕਾਰ ਹੈ — ਅਮਿਤ (45) ਕਿਲੋ ਗ੍ਰਾਮ, ਦੀਪਕ ਸਿੰਘ (53) ਕਿਲੋ ਗ੍ਰਾਮ, ਅਕਸ਼ੈ (56) ਕਿਲੋ ਗ੍ਰਾਮ, ਅੰਕੁਸ਼ ਦਹਿਆ (60) ਕਿਲੋ ਗ੍ਰਾਮ, ਐੱਮ ਥਾਮਸ ਮੇਤੇਈ (64) ਕਿਲੋ ਗ੍ਰਾਮ, ਦੁਰਆਧਨ ਸਿੰਘ (69) ਕਿਲੋ ਗ੍ਰਾਮ, ਜੈਦੀਪ (75) ਕਿਲੋ ਗ੍ਰਾਮ, ਰੇਆਲ ਪੁਰੀ (81) ਕਿਲੋ ...


Mar 9

ਮੈਲਬੌਰਨ 'ਚ 12 ਮਾਰਚ ਨੂੰ ਕਰਾਇਆ ਜਾਵੇਗਾ ਕਬੱਡੀ ਟੂਰਨਾਮੈਂਟ

Share this News

ਮੈਲਬੌਰਨ : ਨੈਸ਼ਨਲ ਕਬੱਡੀ ਫੈਡਰੇਸ਼ਨ ਦੀ ਸਰਪ੍ਰਸਤੀ ਹੇਠ ਸਿੰਘ ਸਭਾ ਸਪੋਰਟਸ ਕਲੱਬ ਮੈਲਬੌਰਨ ਅਤੇ ਸਹਿਯੋਗੀਆਂ ਵਲੋਂ ਛੇਵਾਂ ਸਾਲਾਨਾ ਕਬੱਡੀ ਟੂਰਨਾਮੈਂਟ 12 ਮਾਰਚ ਦਿਨ ਐਤਵਾਰ ਨੂੰ ਸੇਂਟ ਏਲਬਨਜ਼ ਇਲਾਕੇ 'ਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ 'ਚ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਟੀਮਾਂ ਹਿੱਸਾ ਲੈ ਰਹੀਆਂ ਹਨ। ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 3100 ਅਤੇ 2100 ਡਾਲਰ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਧੀਆ ਰੇਡਰ ਅਤੇ ਜਾਫੀ ਨੂੰ 500-500 ਡਾਲਰ ਦੇ ਵਿਸ਼ੇਸ਼ ਇਨਾਮ ਨਾਲ ਸਨਮਾਨਿਆ ਜਾਵੇਗਾ।
ਇਸ ਟੂਰਨਾਮੈਂਟ 'ਚ ਬੱਚਿਆਂ ਅਤੇ ਪਰਿਵਾਰਾਂ ਲਈ ਵੀ ਵਿਸ਼ੇਸ਼ ਖੇਡਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਦਰਸ਼ਕਾਂ ਦੇ ਮਨੋਰੰਜਨ ਲਈ ਸਭਾ ਸਪੋਰਟਸ ਕਲੱਬ ਵਲੋਂ ਭੰਗੜਾ ਪੇਸ਼ ...


Mar 9

ਖੇਡ ਮੰਤਰਾਲੇ ਨੇ ਮਹਿਲਾ ਖਿਡਾਰੀਆਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਲਈ ਬਣਾਇਆ ਪੈਨਲ

Share this News

ਨਵੀਂ ਦਿੱਲੀ : ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਖੇਡ ਮੰਤਰੀ ਵਿਜੈ ਗੋਇਲ ਨੇ ਇਕ ਕਨਵੈਨਸ਼ਨ 'ਚ ਐਲਾਨ ਕੀਤਾ ਕਿ ਖਿਡਾਰੀਆਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਲਈ ਇਕ ਉੱਚ ਪੱਧਰ ਦੀ ਕਮੇਟੀ ਦਾ ਗਠਨ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਸੰਯੁਕਤ ਸਕੱਤਰ(ਖੇਡ) ਦੇ ਪੈਨਲ ਦੇ ਪ੍ਰਧਾਨ ਹੋਣਗੇ। ਪੈਨਲ ਦੇ ਹੋਰ ਮੈਂਬਰਾਂ 'ਚ ਇਕ ਮਹਿਲਾ ਖੇਡ ਪੱਤਰਕਾਰ ਤੋਂ ਇਲਾਵਾ ਅਥਲੀਟ, ਵਕੀਲ ਅਤੇ ਸੀਨੀਅਰ ਮੰਤਰਾਲੇ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ।
ਇਸ ਤੋਂ ਬਾਅਦ ਵਿਜੈ ਗੋਇਲ ਨੇ ਕਿਹਾ ਕਿ ਜਿਨਸੀ ਹਮਲੇ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਾ ਕਰਨ ਵਾਲੀ ਨਿਤੀ ਦਾ ਪਾਲਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੰਤਰਾਲਾ ਔਰਤਾਂ ਦੀ ਖੇਡ ਦੇ ਪ੍ਰਤੀ ਹੌਸਲਾ ਅਫਜ਼ਾਈ ਕਰਦਾ ਰਿਹਾ ਹੈ। ਮੰਤਰਾਲਾ ਔਰਤ ਅਤੇ ...[home] 1-9 of 9

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved