Sports News Section

Monthly Archives: APRIL 2014


Apr 25

ਬੋਪੰਨਾ-ਕੁਰੈਸ਼ੀ ਕੁਆਰਟਰ ਫਾਈਨਲ 'ਚ

Share this News

ਬਾਰਸੀਲੋਨਾ : ਭਾਰਤ ਦੇ ਰੋਹਨ ਬੋਪੰਨਾ ਤੇ ਉਸਦੇ ਪਾਕਿਸਤਾਨੀ ਜੋੜੀਦਾਰ ਏਸਾਮ ਉਲ ਹੱਕ ਕੁਰੈਸ਼ੀ ਨੇ 18 ਲੱਖ 45 ਹਜ਼ਾਰ 585 ਯੂਰੋ ਦੇ ਬਾਰਸੀਲੋਨਾ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ ਵਿੱਚ ਫਿਲੀਪੀਸ ਦੀ ਟਰੀਟ ਹੂਈ ਤੇ ਬ੍ਰਿਟੇਨ ਦੀ ਡੋਮਿਨਿਕਾ ਇੰਗਲੋਟ ਦੀ ਜੋੜੀ ਨੂੰ ਲਗਾਤਾਰ ਸੈੱਟਾਂ ਵਿੱਚ 6-1, 6-4 ਨਾਲ ਹਰਾ ਕੇ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਇਸ ਤੋਂ ਪਹਿਲਾਂ ਭਾਰਤ ਦੇ ਸੋਮਦੇਵ ਦੇਵਵਰਮਨ ਤੇ ਕਰੋਏਸ਼ੀਆ ਦੇ ਆਂਟੇ ਪੇਵਿਚ ਦੀ ਜੋੜੀ ਵੀ ਕੁਆਰਟਰ ਫਾਈਨਲ ਵਿੱਚ ਪਹੁੰਚ ਚੁੱਕੀ ਹੈ।


Apr 25

ਬੇਮਿਸਾਲ ਕੈਚ ਜਿਸ ਨੇ ਹਾਰ ਨੂੰ ਜਿੱਤ 'ਚ ਬਦਲਿਆ

Share this News

ਸ਼ਾਰਜਾਹ - ਕ੍ਰਿਸ ਲਿਨ ਨੇ 45 ਦੌੜਾਂ ਦੀ ਬਿਹਤਰੀਨ ਪਾਰੀ ਖੇਡਣ ਤੋਂ ਬਾਅਦ ਆਖਰੀ ਓਵਰ ਵਿਚ ਕਮਾਲ ਦਾ ਕੈਚ ਫੜ ਕੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਰਾਇਲ ਚੈਲੰਜਰਜ਼ ਬੰਗਲੌਰ ਵਿਰੁੱਧ ਆਈ.ਪੀ.ਐੱਲ.-7 ਦੇ ਹੁਣ ਤੱਕ ਦੇ ਸਭ ਤੋਂ ਰੋਮਾਂਚਕ ਮੁਕਾਬਲੇ ਵਿਚ 2 ਦੌੜਾਂ ਨਾਲ ਜਿੱਤ ਦਿਵਾ ਦਿੱਤੀ। ਕੋਲਕਾਤਾ ਨੇ 7 ਵਿਕਟਾਂ 'ਤੇ 150 ਦੌੜਾਂ ਦਾ ਸਕੋਰ ਬਣਾਉਣ ਤੋਂ ਬਾਅਦ ਬੰਗਲੌਰ ਦੀ ਚੁਣੌਤੀ ਨੂੰ 5 ਵਿਕਟਾਂ 'ਤੇ 148 ਦੌੜਾਂ 'ਤੇ ਰੋਕ ਲਿਆ। ਕੋਲਕਾਤਾ ਦੀ ਤਿੰਨ ਮੈਚਾਂ ਵਿੱਚ ਇਹ ਦੂਜੀ ਜਿੱਤ ਹੈ, ਜਦਕਿ ਬੰਗਲੌਰ ਦੀ ਤਿੰਨ ਮੈਚਾਂ ਵਿੱਚ ਇਹ ਪਹਿਲੀ ਹਾਰ ਹੈ।
ਬੰਗਲੌਰ ਦੀ ਇਕ ਸਮੇਂ ਮੈਚ ਵਿੱਚ ਜਿੱਤ ਨਿਸ਼ਚਿਤ ਦਿਖਾਈ ਦੇ ਰਹੀ ਸੀ ਪਰ ...


Apr 22

ਰੈਨਾ ਨੇ ਕੀਤੀ ਗੇਲ ਤੇ ਗੰਭੀਰ ਦੀ ਬਰਾਬਰੀ

Share this News

ਆਬੂਧਾਬੀ - ਚੇਨਈ ਸੁਪਰ ਕਿੰਗਜ਼ ਦੇ ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਆਈ.ਪੀ.ਐੱਲ. ਵਿੱਚ 50 ਤੋਂ ਵੱਧ ਦੀਆਂ ਸਭ ਤੋਂ ਵੱਧ ਟੀ-20 ਦੌੜਾਂ ਬਣਾਉਣ ਦੇ ਕ੍ਰਿਸ ਗੇਲ ਤੇ ਗੌਤਮ ਗੰਭੀਰ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਆਈ.ਪੀ.ਐੱਲ. ਵਿੱਚ ਸਭ ਤੋਂ ਵੱਧ ਮੈਚਾਂ ਤੇ ਦੌੜਾਂ ਦਾ ਰਿਕਾਰਡਧਾਰੀ ਰੈਨਾ ਨੇ ਦਿੱਲੀ ਡੇਅਰਡੇਵਿਲਜ਼ ਵਿਰੁੱਧ ਸੋਮਵਾਰ ਨੂੰ 41 ਗੇਂਦਾਂ 'ਤੇ 56 ਦੌੜਾਂ ਦੀ ਪਾਰੀ ਖੇਡੀ ਜਿਹੜੀ ਟੂਰਨਾਮੈਂਟ ਦੇ ਇਤਿਹਾਸ ਵਿੱਚ ਉਸਦਾ 50 ਤੋਂ ਵੱਧ 20ਵਾਂ ਸਕੋਰ ਸੀ। ਰੈਨਾ ਨੇ ਆਈ.ਪੀ.ਐੱਲ. ਵਿੱਚ 101 ਮੈਚਾਂ ਵਿੱਚ ਇਕ ਸੈਂਕੜਾ ਤੇ 19 ਅਰਧ ਸੈਂਕੜੇ ਲਗਾਏ ਹਨ।
ਰੈਨਾ ਨੇ ਇਸਦੇ ਨਾਲ ਰਾਇਲ ਚੈਲੰਜਰਜ਼ ਬੰਗਲੌਰ ਦੇ ਗੇਲ ...


Apr 21

ਗੁੱਟ ਦੀ ਸੱਟ ਕਾਰਨ ਕੁਝ ਦਿਨ ਟੈਨਿਸ ਤੋਂ ਦੂਰ ਰਹੇਗਾ ਜੋਕੋਵਿਚ

Share this News

ਮੋਂਟੇਕਾਰਲੋ : ਬਾਂਹ ਦੀ ਸੱਟ ਨਾਲ ਜੂਝ ਰਹੇ ਦੁਨੀਆ ਦੇ ਦੂਜੇ ਨੰਬਰ ਦੇ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਕ ਨੇ ਕਿਹਾ ਹੈ ਕਿ ਉਹ ਕੁਝ ਸਮੇਂ ਤੱਕ ਟੈਨਿਸ ਕੋਰਟ ਤੋਂ ਦੂਰ ਰਹੇਗਾ। ਪਿਛਲੇ ਚੈਂਪੀਅਨ ਅਤੇ ਦੂਜਾ ਦਰਜਾ ਹਾਸਲ ਜੋਕੋਵਿਕ ਨੂੰ ਮੋਂਟੇ ਕਾਰਲੋ ਮਾਸਟਰਸ ਦੇ ਸੈਮੀਫਾਈਨਲ 'ਚ ਸ਼ਨੀਵਾਰ ਨੂੰ ਇਥੇ ਰਿਕਾਰਡ 17 ਗ੍ਰੈਂਡ ਸਲੇਮ ਖਿਤਾਬਾਂ ਦੇ ਜੇਤੂ ਰੋਜਰ ਫੈਡਰਰ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਜੋਕੋਵਿਚ ਦੀ ਸੱਜੀ ਬਾਂਹ 'ਚ ਪਿਛਲੇ ਦਸ ਦਿਨਾਂ ਤੋਂ ਸੋਜਿਸ਼ ਹੈ। ਉਨ੍ਹਾਂ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਮੈਨੂੰ ਇਸ ਦਾ ਆਪ੍ਰੇਸ਼ਨ ਕਰਾਉਣ ਦੀ ਲੋੜ ਨਹੀਂ ਹੈ। ਮੇਰੀ ਮਾਸ਼ਪੇਸ਼ੀ ਨਹੀਂ ਫਟੀ ਹੈ ਪਰ ...


Apr 17

ਸ੍ਰੀਨਿਵਾਸਨ ਸਮੇਤ ਕਈ ਖਿਡਾਰੀ ਘੇਰੇ 'ਚ

Share this News

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਦੀ ਭੂਮਿਕਾ ਨਿਭਾਉਣ ਤੋਂ ਅਸਥਾਈ ਤੌਰ 'ਤੇ ਰੋਕੇ ਗਏ ਐੱਨ. ਸ੍ਰੀਨਿਵਾਸਨ ਨੂੰ ਬੋਰਡ ਦੇ ਕੰਮਕਾਜ ਦਾ ਜ਼ਿੰਮਾ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਉਨ੍ਹਾਂ ਦਾ ਨਾਂ ਇੰਡੀਅਨ ਪ੍ਰੀਮੀਅਰ ਲੀਗ ਆਈ.ਪੀ.ਐੱਲ.-6 'ਚ ਸੱਟੇਬਾਜ਼ੀ ਦੀ ਜਾਂਚ ਨਾਲ ਸਬੰਧਤ ਮੁਕਦਲ ਕਮੇਟੀ ਦੀ ਰਿਪੋਰਟ 'ਚ ਸ਼ਾਮਲ ਹੈ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਆਈ.ਪੀ.ਐੱਲ. ਦੇ ਮੁੱਖ ਸੰਚਾਲਕ ਅਧਿਕਾਰੀ ਦਾ ਜ਼ਿੰਮਾ ਸੁੰਦਰ ਰਮਨ ਹੀ ਸੰਭਾਲਣਗੇ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜਾਂਚ ਕਮੇਟੀ ਦੀ ਰਿਪੋਰਟ 'ਚ ਜਿਹੜੇ 13 ਲੋਕਾਂ ਦਾ ਨਾਂ ...


Apr 17

ਕੋਲਕਾਤਾ ਨਾਈਟ ਰਾਈਡਰਜ਼ ਨੇ ਕੀਤਾ ਜੇਤੂ ਆਗਾਜ਼

Share this News

ਆਬੂਧਾਬੀ : ਸਪਿਨਰ ਸੁਨੀਲ ਨਾਰਾਇਣ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਜ਼ ਨੇ ਪਿਛਲੇ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਸੱਤਵੇਂ ਸੈਸ਼ਨ ਦੇ ਉਦਘਾਟਨੀ ਮੈਚ ਵਿੱਚ ਅੱਜ 41 ਦੌੜਾਂ ਨਾਲ ਹਰਾ ਦਿੱਤਾ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੋਲਕਾਤਾ ਨਾਈਟ ਰਾਈਡਰਜ਼ ਨੇ ਸਦਾਬਹਾਰ ਜੈਕ ਕੈਲਿਸ ਦੀਆਂ 46 ਗੇਂਦਾਂ 'ਤੇ 72 ਦੌੜਾਂ ਦੀ ਮਦਦ ਨਾਲ ਪੰਜ ਵਿਕਟਾਂ 'ਤੇ 163 ਦੌੜਾਂ ਬਣਾਈਆਂ। ਜਵਾਬ ਵਿੱਚ ਮੁੰਬਈ ਦੀ ਟੀਮ 20 ਓਵਰਾਂ ਵਿੱਚ ਸੱਤ ਵਿਕਟਾਂ 'ਤੇ 122 ਦੌੜਾਂ ਹੀ ਬਣਾ ਸਕੀ।


Apr 10

ਸਾਨੀਆ ਨੇ ਸ਼ੋਏਬ ਨਾਲ ਮਤਭੇਦਾਂ ਦੀਆਂ ਅਫਵਾਹਾਂ ਨੂੰ ਕੀਤਾ ਰੱਦ

Share this News

ਕਰਾਚੀ : ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਇਹਨਾਂ ਅਫਵਾਹਾਂ ਨੂੰ ਰੱਦ ਕਰ ਦਿੱਤਾ ਕਿ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਉਸ ਦਾ ਵਿਆਹੁਤਾ ਜੀਵਨ ਸੰਕਟ 'ਚ ਹੈ। ਸ਼ੋਏਬ ਤੇ ਸਾਨੀਆ ਵਿਚਕਾਰ ਮਤਭੇਦ ਦੀਆਂ ਖਬਰਾਂ ਪਿਛਲੇ ਕਈ ਮਹੀਨਿਆਂ ਤੋਂ ਮੀਡੀਆ 'ਚ ਛਾਈਆਂ ਹੋਈਆਂ ਹਨ ਪਰ ਨਿੱਜੀ ਯਾਤਰਾ 'ਤੇ ਆਪਣੇ ਸਹੁਰੇ ਸਿਆਲਕੋਟ ਆਈ ਭਾਰਤੀ ਟੈਨਿਸ ਸਟਾਰ ਨੇ ਸਾਫ ਕੀਤਾ ਕਿ ਉਸ ਦੇ ਵਿਆਹੁਤਾ ਜੀਵਨ 'ਤੇ ਸੰਕਟ ਦੀਆਂ ਖਬਰਾਂ ਗਲਤ ਹਨ। ਸਾਨੀਆ ਨੇ ਕਿਹਾ, ''ਸਾਡਾ ਵਿਆਹੁਤਾ ਜੀਵਨ ਆਸਾਨ ਨਹੀਂ ਹੈ ਕਿਉਂਕਿ ਅਸੀਂ ਪੇਸ਼ੇਵਰ ਖਿਡਾਰੀ ਹਾਂ ਅਤੇ ਦੋਵੇਂ ਵੱਖ-ਵੱਖ ਦੇਸ਼ਾਂ ਦੇ ਰਹਿਣ ਵਾਲੇ ਹਾਂ। ਅਸੀਂ ਜਾਣਦੇ ਹਾਂ ਕਿ  ਸਮੇਂ ਨਾਲ ਸਾਡੇ 'ਤੇ ਦਬਾਅ ...


Apr 5

ਟੀ.-20 ਵਿਸ਼ਵ ਕੱਪ : ਭਾਰਤ ਨੇ ਕੀਤਾ ਫਾਇਨਲ 'ਚ ਪ੍ਰਵੇਸ਼

Share this News

ਮੀਰਪੁਰ : ਚਮਤਕਾਰੀ ਬੱਲੇਬਾਜ਼ ਵਿਰਾਟ ਕੋਹਲੀ ਦੀ ਅਜੇਤੂ 72 ਦੌੜਾਂ ਦੀ ਹਮਲਾਵਰ ਪਾਰਟੀ ਨਾਲ ਭਾਰਤ ਨੇ ਦੱਖਣੀ ਅਫਰੀਕਾ ਨੂੰ ਸ਼ੁੱਕਰਵਾਰ ਨੂੰ 5 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਹਰਾ ਕੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਜਿੱਥੇ ਉਸਦਾ ਮੁਕਾਬਲਾ ਐਤਵਾਰ ਨੂੰ ਸ਼੍ਰੀਲੰਕਾ ਨਾਲ ਹੋਵੇਗਾ।
ਭਾਰਤ ਇਸ ਟੂਰਨਾਮੈਂਟ ਵਿੱਚ ਦੂਜੀ ਵਾਰੀ ਖਿਤਾਬੀ ਮੁਕਾਬਲੇ ਤਕ ਪਹੁੰਚਿਆ ਹੈ। ਇਸ ਤੋਂ ਪਹਿਲਾਂ ਉਸ ਨੇ 2007 ਵਿੱਚ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਦੱਖਣੀ ਅਫਰੀਕਾ ਨੇ ਹਾਲਾਂਕਿ 20 ਓਵਰਾਂ ਵਿੱਚ ਚਾਰ ਵਿਕਟਾਂ 'ਤੇ 172 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ ਪਰ ਵਿਰਾਟ ਦੇ ਹਮਲਿਆਂ ਅੱਗੇ ਇਹ ਸਕੋਰ ਵੀ ...[home] 1-8 of 8

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved