Sports News Section

Monthly Archives: APRIL 2015


Apr 30

ਬੀ.ਸੀ.ਸੀ.ਆਈ. ਨੇ ਸੁਨੀਲ ਨਾਰਾਇਣ 'ਤੇ ਆਫ਼ ਸਪਿੱਨ ਗੇਂਦਬਾਜ਼ੀ ਕਰਨ 'ਤੇ ਲਾਈ ਪਾਬੰਦੀ

Share this News

ਨਵੀਂ ਦਿੱਲੀ : ਸੁਨੀਲ ਨਾਰਾਇਣ ਨੂੰ ਬੱਧਵਾਰ ਨੂੰ ਉਦੋਂ ਕਰਾਰਾ ਝਟਕਾ ਲੱਗਾ ਜਦੋਂ ਵੈਸਟ ਇੰਡੀਜ਼ ਦੇ ਇਸ ਸਪਿੱਨਰ 'ਤੇ ਇੰਡੀਅਨ ਪ੍ਰੀਮੀਅਰ ਲੀਗ ਸਮੇਤ ਬੀ.ਸੀ.ਸੀ.ਆਈ. ਦੇ ਸਾਰੇ ਮੈਚਾਂ 'ਚ ਆਫ਼ ਸਪਿੱਨ ਗੇਂਦਬਾਜ਼ੀ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ | ਇਹੀ ਨਹੀਂ ਭਵਿੱਖ 'ਚ ਅਜਿਹੀ ਗੇਂਦਬਾਜ਼ੀ ਕਰਨ 'ਤੇ ਉਨ੍ਹਾਂ ਨੂੰ ਬਰਖਾਸਤ ਵੀ ਕੀਤਾ ਜਾ ਸਕਦਾ ਹੈ | ਕੋਲਕਾਤਾ ਨਾਇਟ ਰਾਈਡਰਜ਼ ਦੇ ਇਸ ਸਪਿੱਨਰ ਨੂੰ ਹਾਲਾਂਕਿ ਉਂਗਲੀਆਂ ਦੇ ਜੋੜ ਦੇ ਸਹਾਰੇ ਕੀਤੀ ਜਾਣ ਵਾਲੀ ਗੇਂਦ ਤੇ ਤੇਜ਼ ਸਿੱਧੀ ਗੇਂਦ ਕਰਨ ਦੀ ਛੋਟ ਦਿੱਤੀ ਗਈ ਹੈ | 22 ਅਪ੍ਰੈਲ ਨੂੰ ਕੇ.ਕੇ.ਆਰ. ਤੇ ਸਨਰਾਇਜਰਜ਼ ਹੈਦਰਾਬਾਦ ਵਿਚਾਲੇ ਵਿਸ਼ਾਖਾਪਟਨਮ 'ਚ ਖੇਡੇ ਗਏ ਮੈਚ ਤੋਂ ਬਾਅਦ ਮੈਚ ਅਧਿਕਾਰੀਆਂ ਨੇ ਨਾਰਾਇਣ ਦੇ ਸ਼ੱਕੀ ਗੇਂਦਬਾਜ਼ੀ ...


Apr 30

ਇਹ ਹਨ ਬ੍ਰਿਟੇਨ ਦੇ ਸਭ ਤੋਂ ਅਮੀਰ ਸਪੋਰਟਸ ਸਟਾਰ

Share this News

ਫਾਰਮੂਲਾ ਵੰਨ ਚਾਲਕ ਲੁਇਸ ਹੇਮਿਲਟਨ ਬ੍ਰਿਟੇਨ ਦੇ ਸਭ ਤੋਂ ਅਮੀਰ ਖਿਡਾਰੀ ਬੰਨ ਗਏ ਹਨ। ਉਨ੍ਹਾਂ ਦੀ ਕੁਲ ਜਾਇਦਾਦ 85.1 ਅਰਬ ਰੁਪਏ (8.8 ਕਰੋੜ ਪਾਉਂਡ) ਆਂਕੀ ਗਈ ਹੈ। ਬ੍ਰਿਟੇਨ ਦੇ ਇਕ ਬੁਲਾਰੇ ਨੇ ਸਭਤੋਂ ਅਮੀਰ ਖਿਡਾਰੀਆਂ ਦੀ ਜੋ ਸੂਚੀ ਪ੍ਰਕਾਸ਼ਿਤ ਕੀਤੀ, ਉਸ 'ਚ ਹੇਮਿਲਟਨ ਪਹਿਲੇ ,  ਫੁੱਟਬਾਲ ਸਟਾਰ ਵਾਇਨੇ ਰੂਨੀ   ਦੁੱਜੇ ਤੇ ਐਫ-1 ਚਾਲਕ ਜੇਨਸਨ ਬਟਨ ਤੀਸਰੇ ਕ੍ਰਮ 'ਤੇ ਹਨ । ਰੂਨੀ ਦੀ ਕੁਲ ਜਾਇਦਾਦ 69.6 ਅਰਬ  ਰੁਪਏ (7.2 ਕਰੋੜ ਪਾਉਂਡ) ਦੱਸੀ ਗਈ ਹੈ, ਜਦੋਂ ਕਿ ਬਟਨ ਦੇ ਕੋਲ 68.6 ਅਰਬ ਰੁਪਏ (7.1 ਕਰੋੜ ਪਾਉਂਡ) ਪੈਸਾ ਹੈ। ਚੌਥੇ ਸਥਾਨ 'ਤੇ ਕਾਬਿਜ ਟੈਨਿਸ ਸਟਾਰ ਐਂਡੀ ਮਰੇ ਦੇ ਕੋਲ 46.4 ਅਰਬ ਰੁਪਏ (4.8 ਕਰੋੜ ਪਾਉਂਡ) ਦੀ ਜਾਇਦਾਦ ...


Apr 30

ਆਸਟ੍ਰੇਲੀਆ 2028 ਓਲੰਪਿਕ ਦੀ ਮੇਜ਼ਬਾਨੀ ਦਾ ਮਜ਼ਬੂਤ ਦਾਅਵੇਦਾਰ -   ਬਾਕ

Share this News

ਸਿਡਨੀ : ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਪ੍ਰਮੁੱਖ ਥਾਮਸ ਬਾਕ ਨੇ ਬੁੱਧਵਾਰ ਨੂੰ ਇੱਥੇ ਕਿਹਾ ਕਿ ਓਲੰਪਿਕ 2028 ਦੀ ਮੇਜ਼ਬਾਨੀ ਲਈ ਦਾਅਵੇਦਾਰੀ ਪੇਸ਼ ਕਰਨ ਵਾਲੇ ਆਸਟ੍ਰੇਲੀਆ ਦਾ ਤੀਜੀ ਵਾਰ ਇਨ੍ਹਾਂ ਖੇਡਾਂ ਦਾ ਜ਼ਿੰਮਾ ਚੁੱਕਣ ਦਾ ਦਾਅਵਾ ਸਭ ਤੋਂ ਵੱਧ ਮਜ਼ਬੂਤ ਹੈ। ਆਸਟ੍ਰੇਲੀਆਈ ਓਲੰਪਿਕ ਕਮੇਟੀ (ਏ. ਓ. ਸੀ.) ਨੇ 2028 ਓਲੰਪਿਕ ਦੀ ਮੇਜ਼ਬਾਨੀ ਦੀ ਦਾਅਵੇਦਾਰੀ ਕੀਤੀ ਹੈ। ਬਾਕ ਨੇ ਕਿਹਾ, ''ਮੈਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਐਬੋਟ ਨਾਲ ਮੁਲਾਕਾਤ ਕੀਤੀ ਹੈ ਤੇ ਮੈਲਬੋਰਨ ਓਲੰਪਿਕ 1956 ਤੇ ਸਿਡਨੀ 2000 ਓਲੰਪਿਕ ਦੀ ਸਫਲਤਾ ਤੋਂ ਬਾਅਦ ਭਵਿੱਖ ਵਿਚ ਵੀ ਓਲੰਪਿਕ ਮੇਜ਼ਬਾਨੀ ਲਈ ਆਸਟ੍ਰੇਲੀਆ ਹੋਰਨਾਂ ਦੇਸ਼ਾਂ ਦੀ ਤੁਲਨਾ ਵਿਚ ਮਜ਼ਬੂਤ ਦਾਅਵੇਦਾਰ ਹੈ।'' ਉਨ੍ਹਾਂ ਕਿਹਾ, ''ਆਸਟ੍ਰੇਲੀਆ ਦੀ ਦਾਅਵੇਦਾਰੀ ਦਾ ...


Apr 17

50 ਦੀ ਬਜਾਏ ਟੀ-20 ਫਾਰਮੈੱਟ ਦਾ ਹੋਵੇਗਾ ਏਸ਼ੀਆ ਕੱਪ-2016

Share this News

ਇਸਲਾਮਾਬਾਦ : ਏਸ਼ੀਆਈ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਸਈਅਦ ਅਸ਼ਰਫੁੱਲ ਹੱਕ ਨੇ ਕਿਹਾ ਹੈ ਕਿ ਏਸ਼ੀਆ ਕੱਪ-2016 ਵਿਚ 50 ਓਵਰਾਂ ਦੀ ਬਜਾਏ ਟੀ-20 ਸਵਰੂਪ ਦੇ ਮੈਚ ਕਰਵਾਏ ਜਾਣਗੇ।
ਏਸ਼ੀਆ ਕੱਪ ਵਿਚ ਵੱਡੇ ਬਦਲਾਅ ਦੇ ਮੱਦੇਨਜ਼ਰ ਖੇਡ ਦੇ ਫਾਰਮੈੱਟ ਨੂੰ ਛੋਟਾ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਅਸ਼ਰਫੁਲ ਨੇ ਵੀਰਵਾਰ ਨੂੰ ਕਿਹਾ ਕਿ ਖੇਡ ਦੇ ਸਵਰੂਪ ਨੂੰ ਟੀ-20 ਕਰਨ ਦੇ ਇਲਾਵਾ ਟੂਰਨਾਮੈਂਟ ਹਰ ਦੋ ਸਾਲ ਵਿਚ ਇਕ ਵਾਰ ਹੀ ਕਰਵਾਇਆ ਜਾਵੇਗਾ। ਇਸ ਨਾਲ ਐਸੋਸੀਏਟ ਦੇਸ਼ ਵੱਧ ਟੂਰਨਾਮੈਂਟ ਨਾਲ ਜੁੜ ਸਕਣਗੇ ਤੇ ਇਹ ਆਈ. ਸੀ. ਸੀ. ਵਿਸ਼ਵ ਕੱਪ ਦੀ ਤਰ੍ਹਾਂ ਹੀ ਖੇਡਿਆ ਜਾਵੇਗਾ।''
ਉਨ੍ਹਾਂ ਦੱਸਿਆ ਕਿ 2016 ਵਿਚ ਏਸ਼ੀਆ ਕੱਪ ਸਾਲ ਦੇ ਸ਼ੁਰੂਆਤ ਵਿਚ ...


Apr 17

ਸੌਰਵ ਗਾਂਗੁਲੀ ਬਣ ਸਕਦੇ ਹਨ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਕੋਚ

Share this News

ਨਵੀਂ ਦਿੱਲੀ : ਇਕ ਰਿਪੋਰਟ ਮੁਤਾਬਿਕ ਸਾਬਕਾ ਕ੍ਰਿਕਟ ਖਿਡਾਰੀ ਸੌਰਵ ਗਾਂਗੁਲੀ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਕੋਚ ਬਣ ਸਕਦੇ ਹਨ। ਸੌਰਵ ਗਾਂਗੁਲੀ ਮੌਜੂਦਾ ਭਾਰਤੀ ਟੀਮ ਦੇ ਕੋਚ ਡੰਕਨ ਫਲੈਚਰ ਦਾ ਸਥਾਨ ਲੈ ਸਕਦੇ ਹਨ। ਗੌਰਤਲਬ ਹੈ ਕਿ ਉਨ੍ਹਾਂ ਨੇ ਬੀ.ਸੀ.ਸੀ.ਆਈ. ਦੇ ਪ੍ਰਧਾਨ ਜਗਮੋਹਨ ਡਾਲਮੀਆ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸੌਰਵ ਨੂੰ ਭਾਰਤੀ ਟੀਮ ਦਾ ਅਗਲਾ ਕੋਚ ਬਣਾਇਆ ਜਾ ਸਕਦਾ ਹੈ। 26 ਅਪ੍ਰੈਲ ਨੂੰ ਬੀ.ਸੀ.ਸੀ.ਆਈ. ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਡੰਕਨ ਫਲੈਚਰ ਦਾ ਕਾਰਜਕਾਲ ਖਤਮ ਹੋ ਚੁੱਕਾ ਹੈ ਤਾਂ ਅਜਿਹੇ ਵਿਚ ਭਾਰਤੀ ਕ੍ਰਿਕਟ ਟੀਮ ਦੇ ਅਗਲੇ ਕੋਚ ਦੀ ਜਲਦ ਘੋਸ਼ਣਾ ਹੋ ਸਕਦੀ ਹੈ।


Apr 17

ਹੈਦਰਾਬਾਦੀ ਸਾਇਨਾ ਤੇ ਸਾਨੀਆ ਨੇ ਛੋਹ ਲਿਆ ਆਸਮਾਨ

Share this News

ਨਵੀਂ ਦਿੱਲੀ : ਭਾਰਤ ਦੀ ਚੋਟੀ ਦੀ ਬੈਡਮਿੰਟਨ ਖਿਡਾਰਨ ਸਾੲਿਨਾ ਨੇਹਵਾਲ ਕੌਮਾਂਤਰੀ ਬੈਡਮਿੰਟਨ ਦਰਜਾਬੰਦੀ ਵਿੱਚ ਇਕ ਵਾਰ ਫਿਰ ਨੰਬਰ ਇਕ ੳੁਤੇ ਪੁੱਜ ਗੲੀ ਹੈ, ਜਦੋਂ ਕਿ ਹਾਲ ਹੀ ਵਿੱਚ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਡਬਲਜ਼ ਵਿੱਚ ਨੰਬਰ ਇਕ ਬਣਨ ਦਾ ਮਾਣ ਹਾਸਲ ਕੀਤਾ ਹੈ। ਦੋਵੇਂ ਹੈਦਰਾਬਾਦੀ ਖਿਡਾਰਨਾਂ ਨੇ ਇਨ੍ਹਾਂ ਖੇਡਾਂ ਵਿੱਚ ਦੇਸ਼ ਨੂੰ ਸਿਖਰ ੳੁਤੇ ਪਹੁੰਚਾ ਦਿੱਤਾ ਹੈ।
ਸਾਇਨਾ ਨੇ ਬੀਡਬਲਯੂਐਫ ਵਿਸ਼ਵ ਰੈਕਿੰਗ ਵਿੱਚ ਚੀਨ ਦੀ ਲੀ ਜੂੲੀਰੂੲੀ ਨੂੰ ਪਿੱਛੇ ਛੱਡਦੇ ਹੋਏ ਅੱਜ ਜਾਰੀ ਅਧਿਕਾਰਤ ਦਰਜਾਬੰਦੀ ਵਿੱਚ ਅੱਵਲ ਨੰਬਰ ਹਾਸਲ ਕੀਤਾ। ਦੋ ਹਫ਼ਤਿਆਂ ਵਿੱਚ ਇਹ ਦੂਜਾ ਮੌਕਾ ਹੈ, ਜਦੋਂ ਸਾਇਨਾ ਰੈਕਿੰਗ ਵਿੱਚ ਪਹਿਲੇ ਨੰਬਰ ੳੁਤੇ ਪਹੁੰਚੀ ਹੈ। ਇਸ ਤੋਂ ਪਹਿਲਾਂ ਦੇਸ਼ ਦੀ ਚੋਟੀ ਦੀ ਟੈਨਿਸ ਖਿਡਾਰਨ ...


Apr 12

ਅਜ਼ਲਾਨ ਸ਼ਾਹ ਹਾਕੀ: ਭਾਰਤ ਦੀ ਆਸਟਰੇਲੀਆ ੳੁੱਤੇ ਸ਼ਾਨਦਾਰ ਜਿੱਤ

Share this News

ਇਪੋਹ : ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਦੇ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ  ਵਿਸ਼ਵ ਚੈਂਪੀਅਨ ਅਤੇ ਪਿਛਲੇ ਚੈਂਪੀਅਨ ਆਸਟਰੇਲੀਆ ਨੂੰ ਅੱਜ 4-2 ਗੋਲਾਂ ਨਾਲ ਹਰਾਕੇ ੳੁਲਟਫੇਰ ਕਰ ਦਿੱਤਾ।  ਮੈਚ ਦੇ ਪੂਰੇ ਸਮੇਂ ਦੌਰਾਨ ਕਿਸੇ ਵੀ ਪਲ ਆਸਟਰੇਲੀਆ ਦੀ ਟੀਮ ਵਿੱਚ ਚੈਂਪੀਅਨਾਂ ਵਾਲਾ ਜਜ਼ਬਾ ਨਜ਼ਰ ਨਹੀ ਆਇਆ। ਹੁਣ ਭਾਰਤੀ ਟੀਮ ਤੀਜੇ ਅਤੇ ਚੌਥੇ ਸਥਾਨ ਦੇ ਲੲੀ ਦੇ ਲੲੀ ਖੇਡੇਗੀ। ਅੱਜ ਦੀ ਜਿੱਤ ਦਾ ਸਿਹਰਾ  ਭਾਰਤ ਦੇ ੳੁਭਰਦੇ ਸਟਰਾੲੀਕਰ ਨਿਕਿਨ ਥਮੲੀਆ ਦੇ ਸਿਰ ਵੱਝ੍ਹਾ। ੳੁਸਨੇ ਹੈਟਟਿ੍ਕ ਲਾ ਕੇ ਮੈਚ ਦਾ ਪਾਸਾ ਹੀ ਪਲਟ ਦਿੱਤਾ। ਖ਼ਿਤਾਬ ਦੀ ਦੌਡ਼ ਤੋਂ ਬਾਹਰ ਹੋਏ ਭਾਰਤ ਨੇ ਦਬਾਅ ਵਿੱਚੋਂ ਨਿਕਲਕੇ ਖੇਡਦਿਆਂ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ। ਆਸਟਰੇਲੀਆ ਦੀ ਟੀਮ ਵਧੇਰੇ ...


Apr 12

ਸਾਨੀਆ -ਹਿੰਗਿਸ ਸੈਮੀਫਾਈਨਲ 'ਚ

Share this News

ਅਮਰੀਕਾ : ਭਾਰਤ ਦੀ ਸਾਨੀਆ ਮਿਰਜ਼ਾ ਤੇ ਸਵਿਟਜਰਲੈਂਡ ਦੀ ਮਾਰਟਿਨਾ ਹਿੰਗਿਸ ਨੇ ਪਿਛਲੇ ਚੈਂਪੀਅਨ ਮੈਡਿਨਾ ਗੈਰਿਗਵੇਜ ਤੇ ਯਾਰੋਸਲਾਵਾ ਨੂੰ ਹਰਾਕੇ ਡਬਲਿਊਟੀਏ ਫੈਮਿਲੀ ਸਰਕਲ ਕੱਪ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਇਸ ਦੇ ਨਾਲ ਹੀ ਇਸ ਜੋੜੀ ਨੇ 'ਰੋਡ ਟੂ ਸਿੰਗਾਪੂਰ' ਟੀਮ ਰੈਂਕਿੰਗ 'ਚ ਵੀ ਸਿਖਰ ਸਥਾਨ ਹਾਸਲ ਕਰ ਲਿਆ।
ਹਾਲ 'ਚ ਜੋੜੀ ਬਣਾਉਣ ਦੇ ਬਾਅਦ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਭਾਰਤ ਤੇ ਸਵਿਟਜ਼ਰਲੈਂਡ ਦੀ ਇਸ ਜੋੜੀ ਨੇ ਇੱਕ ਘੰਟੇ ਹੋਰ 41 ਮਿੰਟ ਤੱਕ ਚਲੇ ਕੁਆਟਰ ਫਾਈਨਲ ਮੁਕਾਬਲੇ 'ਚ ਵਿਰੋਧੀ ਜੋੜੀ ਨੂੰ 7-5, 4-6, 13-11 ਨਾਲ ਹਰਾਇਆ . ਸਾਨੀਆ ਤੇ ਹਿੰਗਿਸ ਨੇ ਸੁਪਰ ਟਾਈਬਰੇਕਰ 'ਚ 9-10 ਦੇ ਸਕੋਰ 'ਤੇ ਇੱਕ ਮੈਚ ਪਾਇੰਟ ਵੀ ਬਚਾਇਆ ਤੇ ਫਿਰ ਸਪੇਨ ਤੇ ...


Apr 12

ਮੈਕੁਲਮ ਦੇ ਸੈਂਕੜੇ ਬਦੌਲਤ ਚੇਨਈ ਸੁਪਰ ਕਿੰਗਜ਼ ਦੀ ਦੂਸਰੀ ਜਿੱਤ

Share this News

ਨਵੀਂ ਦਿੱਲੀ : ਆਈ.ਪੀ.ਐਲ.8 'ਚ ਚੇਨਈ ਸੁਪਰ ਕਿੰਗਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 45 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ | ਇਸ ਜਿੱਤ ਦੇ ਹੀਰੋ ਰਹੇ ਸੀਜ਼ਨ ਦਾ ਪਹਿਲਾ ਸੈਂਕੜਾ ਲਾਉਣ ਵਾਲੇ ਬ੍ਰੈਂਡਨ ਮੈਕੁਲਮ ਅਤੇ ਸ਼ਾਨਦਾਰ ਅਰਧ ਸੈਂਕੜਾ ਲਾਉਣ ਵਾਲੇ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ | ਚੇਨਈ ਤੋਂ ਹੈਦਰਾਬਾਦ ਨੂੰ 210 ਦੌੜਾਂ ਦੇ ਟੀਚਾ ਮਿਲਿਆ | ਕਪਤਾਨ ਡੇਵਿਡ ਵਾਰਨਰ ਨੂੰ ਛੱਡ ਕੇ ਹੈਦਰਾਬਾਦ ਦਾ ਕੋਈ ਵੀ ਬੱਲੇਬਾਜ਼ ਚੇਨਈ ਦੇ ਗੇਂਦਬਾਜ਼ਾਂ ਅੱਗੇ ਟਿਕ ਨਾ ਸਕਿਆ | ਵਾਰਨਰ ਨੇ 42 ਗੇਂਦਾਂ 'ਚੇ 3 ਛੱਕੇ ਅਤੇ 1 ਚੌਕਾ ਲਾ ਕੇ 53 ਦੌੜਾਂ ਬਣਾਈਆਂ | ਮੈਚ 'ਚ ਸ਼ਿਖਰ ਧਵਨ ਸਿਰਫ਼ 26 ਦੌੜਾਂ ਹੀ ਬਣਾ ਸਕੇ | ...


Apr 7

ਸਾਨੀਆ ਮਿਰਜ਼ਾ ਨੇ ਜਿੱਤਿਆ ਮਿਆਮੀ ਓਪਨ

Share this News

ਨਵੀਂ ਦਿੱਲੀ : ਸਾਨੀਆ ਮਿਰਜ਼ਾ ਨੇ ਸਵਿਟਜ਼ਰਲੈਂਡ ਦੀ ਅਪਣੀ ਜੋੜੀਦਾਰ ਮਾਰਟਿਨਾ ਹਿਸਿੰਗ ਦੇ ਨਾਲ ਐਤਵਾਰ ਨੂੰ ਮਿਆਮੀ ਓਪਨ 'ਚ ਮਹਿਲਾ ਡਬਲਜ਼ ਦਾ ਖਿਤਾਬ ਜਿਤਿਆ, ਜੋ ਉਨ੍ਹਾਂ ਦੇ ਕਰਿਅਰ ਦਾ 25ਵਾਂ ਡਬਲਯੂਟੀਏ ਡਬਲਜ਼ ਦਾ ਖਿਤਾਬ ਹੈ। ਸਾਨੀਆ ਤੇ ਹਿਸਿੰਗ ਦੀ ਜੋੜੀ ਨੇ ਖਰਾਬ ਸ਼ੁਰੂਆਤ ਤੋਂ ਉਬਰ ਕੇ ਏਕਟੇਰਿਨਾ ਮਕਾਰੋਵਾ ਤੇ ਇਲੇਨਾ ਵੇਸਨਿਨਾ ਦੀ ਦੁਸਰੀ ਜਿੱਤ ਪ੍ਰਾਪਤ ਰੂਸੀ ਜੋੜੀ ਨੂੰ 7-5, 6-1 ਨਾਲ ਹਰਾਇਆ ਇਸ ਦੇ ਨਾਲ ਹੀ ਸਾਨੀਆ ਦੁਨਿਆ ਦੀ ਨਬੰਰ ਇੱਕ ਡਬਲਜ਼ ਖਿਡਾਰੀ ਬਣ ਦੇ ਨੇੜੇ ਪਹੁੰਚ ਗਈ ਹੈ।[home] [1] 2  [next]1-10 of 15

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved