Sports News Section

Monthly Archives: APRIL 2016


Apr 23

ਆਈ. ਪੀ. ਐਲ. ਦੇ ਮੈਚ ਮਹਾਰਾਸ਼ਟਰ 'ਚੋਂ ਬਾਹਰ ਕਰਵਾਉਣ ਦਾ ਮਾਮਲਾ ਸੁਪਰੀਮ ਕੋਰਟ ਪੁੱਜਾ

Share this News

ਨਵੀਂ ਦਿੱਲੀ : ਮਹਾਰਾਸ਼ਟਰ 'ਚੋਂ ਬਾਹਰ ਆਈ. ਪੀ. ਐਲ. ਮੈਚ ਕਰਵਾਉਣ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਨੇ ਬੰਬੇ ਹਾਈਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਜਿਸ ਵਿਚ 30 ਅਪ੍ਰੈਲ ਦੇ ਬਾਅਦ ਆਈ. ਪੀ. ਐਲ. ਦੇ ਸਾਰੇ ਮੈਚ ਮਹਾਰਾਸ਼ਟਰ ਤੋਂ ਬਾਹਰ ਕਰਾਉਣ ਦੇ ਨਿਰਦੇਸ਼ ਦਿੱਤੇ ਸਨ। ਸੁਪਰੀਮ ਕੋਰਟ 25 ਅਪ੍ਰੈਲ ਨੂੰ ਮਾਮਲੇ 'ਤੇ ਸੁਣਵਾਈ ਕਰੇਗੀ। ਮਹਾਰਾਸ਼ਟਰਰ ਕ੍ਰਿਕਟ ਐਸੋਸੀੲੈਸ਼ਨ ਦੇ ਵਕੀਲ ਕਪਿਲ ਸਿੰਬਲ ਨੇ ਜਸਟਿਸ ਦੀਪਕ ਮਿਸ਼ਰ ਅਤੇ ਜਸਟਿਸ ਸ਼ਿਵ ਕੀਰਤੀ ਦੇ ਬੈਂਚ ਸਾਹਮਣੇ ਪਟੀਸ਼ਨ ਦਾ ਜ਼ਿਕਰ ਕੀਤਾ ਹੈ। ਮਹਾਰਾਸ਼ਟਰ ਕ੍ਰਿਕਟ ਸੰਘ ਨੇ ਆਪਣੀ ਪਟੀਸ਼ਨ ਵਿਚ ਮਹਾਰਾਸ਼ਟਰ 'ਚ ਮੈਚ ਕਰਵਾਉਣ ਦੀ ਮਨਜ਼ੂਰੀ ਦੇਣ ਦੀ ਮੰਗ ਕੀਤੀ ਹੈ। ਕ੍ਰਿਕਟ ਸੰਘ ਨੇ ਕਿਹਾ ...


Apr 23

ਰੀਓ ਉਲੰਪਿਕ : ਸਲਮਾਨ ਖਾਨ ਬਣੇ ਭਾਰਤ ਲਈ ਗੁਡਵਿੱਲ ਅੰਬੈਸਡਰ

Share this News

ਨਵੀਂ ਦਿੱਲੀ : ਉਲੰਪਿਕ ਪ੍ਰਸ਼ੰਸਕਾ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਰੀਓ ਉਲੰਪਿਕ 2016 ਸ਼ੁਰੂ ਹੋਣ ਵਾਲਾ ਹੈ। ਇਸ ਲਈ ਬਾਲੀਵੁਡ ਸਟਾਰ ਸਲਮਾਨ ਖਾਨ ਨੂੰ ਭਾਰਤ ਵੱਲੋਂ ਰੀਓ ਉਲੰਪਿਕ 2016 ਲਈ ਗੁਡਵਿੱਲ ਅੰਬੈਸਡਰ ਚੁਣੇ ਗਏ ਹਨ।
ਦੱਸ ਦਈਏ ਕਿ ਰੀਓ 'ਚ ਉਲੰਪਿਕ 5 ਅਗਸਤ ਤੋਂ 21 ਅਗਸਤ ਤੱਕ ਹੋਵੇਗਾ। ਇਸ 'ਚ ਭਾਰਤ ਜਿਮਨਾਸਟੀਕ, ਪੁਰਸ਼ ਹਾਕੀ, ਮਹਿਲਾ ਹਾਕੀ, ਬੈਡਮਿੰਟਨ, ਟੈਨਿਸ, ਐਥਲੈਟਿਕਸ, ਬਾਕਸਿੰਗ, ਸ਼ੂਟਿੰਗ, ਟੇਬਲ ਟੈਨਿਸ 'ਚ ਆਪਣੀ ਦਾਵੇਦਾਰੀ ਪੇਸ਼ ਕਰੇਗਾ। ਇਨ੍ਹਾਂ ਖੇਡਾਂ 'ਚ 206 ਦੇਸ਼ਾਂ ਦੇ 10,500 ਤੋਂ ਜ਼ਿਆਦਾ ਐਥਲੀਟ ਹਿੱਸਾ ਲੈਣਗੇ। ਭਾਰਤ ਨੇ ਪਹਿਲੀ ਵਾਰ ਉਲੰਪਿਕ ਖੇਡਾਂ 'ਚ 1900 'ਚ ਹਿੱਸਾ ਲਿਆ ਸੀ ਅਤੇ ਭਾਰਤ ਨੇ 2012 ਦੇ ਲੰਡਨ ਉਲੰਪਿਕ 'ਚ ਛੇ ਤਮਗੇ ਜਿੱਤੇ ਸਨ।


Apr 23

ਨੂਡਲਸ ਵੇਚ ਕੇ ਰਾਈਫਲ ਖਰੀਦਣ ਲਈ ਪੈਸੇ ਜਮ੍ਹਾ ਕਰ ਰਹੀ ਹੈ ਕੌਮੀ ਪੱਧਰ ਦੀ ਸ਼ੂਟਰ

Share this News

ਨਵੀਂ ਦਿੱਲੀ : ਸਾਡੇ ਦੇਸ਼ 'ਚ ਕਈ ਅਜਿਹੇ ਹੁਨਰਮੰਦ ਖਿਡਾਰੀ ਹਨ, ਜੋ ਭਰਪੂਰ ਸਾਧਨਾਂ ਦੀ ਕਮੀ ਕਾਰਨ ਵਿਕਸਿਤ ਨਹੀਂ ਹੋ ਪਾਉਂਦੇ। ਇਨ੍ਹਾਂ ਖਿਡਾਰੀਆਂ ਨੂੰ ਜੇ ਕਿਸੇ ਤਰ੍ਹਾਂ ਦੀ ਮਦਦ ਮਿਲ ਜਾਵੇ ਤਾਂ ਇਹ ਖੁਦ ਦੇ ਨਾਲ-ਨਾਲ ਪੂਰੇ ਦੇਸ਼ ਦਾ ਨਾਂ ਰੋਸ਼ਨ ਕਰਨ ਦਾ ਦਮ ਰੱਖਦੇ ਹਨ। ਅਜਿਹੀ ਹੀ ਇਕ ਹੁਨਰਮੰਦ ਖਿਡਾਰੀ ਹੈ 21 ਸਾਲਾ ਸ਼ੂਟਰ ਪੁਸ਼ਪਾ ਗੁਪਤਾ। ਪੁਸ਼ਪਾ ਦੀ ਉਪਲਬਧੀਆਂ ਦੀ ਗੱਲ ਕਰੀਏ ਤਾਂ ਇਹ ਲੜਕੀ ਗੁਜਰਾਤ ਦੀ ਸੂਬਾ ਪੱਧਰੀ ਚੈਂਪੀਅਨਸ਼ਿਪ 'ਚ ਗੋਲਡ ਤੇ ਸਿਲਵਰ ਮੈਡਲ ਜਿੱਤ ਚੁੱਕੀ ਹੈ।
ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਪੁਸ਼ਪਾ ਕੋਲ ਸ਼ੂਟਿੰਗ ਵਾਲੀ ਰਾਈਫਲ ਖਰੀਦਣ ਦੇ ਪੈਸੇ ਨਹੀਂ ਹਨ। ਇਸ ਲਈ ਉਹ ਗੁਜਰਾਤ ਦੇ ਵਡੋਦਰਾ 'ਚ ਨੂਡਲਸ ਵੇਚ ...


Apr 8

ਫੀਫਾ ਰੈਂਕਿੰਗ 'ਚ ਦੋ ਸਥਾਨ ਫਿਸਲਿਆ ਭਾਰਤ

Share this News

ਨਵੀਂ ਦਿੱਲੀ : ਹਾਲ ਹੀ 'ਚ ਖਤਮ ਹੋਏ ਸਾਲ 2018 ਦੇ ਫੀਫਾ ਵਿਸ਼ਵ ਕੱਪ ਫੁੱਟਬਾਲ ਕੁਆਲੀਫਾਇਰ ਦੇ ਮੁਕਾਬਲਿਆਂ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਦਾ ਅਸਰ ਭਾਰਤੀ ਟੀਮ ਦੀ ਰੈਂਕਿੰਗ 'ਤੇ ਵੀ ਪਇਆ ਹੈ ਅਤੇ ਤਾਜ਼ਾ ਜ਼ਾਰੀ ਰੈਂਕਿੰਗ 'ਚ ਟੀਮ 2 ਸਥਾਨ ਫਿਸਲ ਕੇ 162ਵੇਂ ਸਥਾਨ 'ਤੇ ਆ ਗਈ ਹੈ। ਵਿਸ਼ਵ ਕੱਪ ਕੁਆਲੀਫਾਈਰਸ 'ਚ ਭਾਰਤ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਸੀ ਅਤੇ ਟੀਮ ਨੇ 8 'ਚੋਂ 7 ਮੈਚਾਂ ਨੂੰ ਗਵਾ ਦਿੱਤਾ। ਆਖਰੀ ਮੁਕਾਬਲੇ 'ਚ ਟੀਮ ਨੂੰ ਤੁਰਕਮੇਨਿਸਤਾਨ ਦੇ ਹੱਥੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰੈਂਕਿੰਗ 'ਚ ਇਰਾਨ (42) ਏਸ਼ੀਆ ਮੰ ਚੋਟੀ 'ਤੇ ਰਹੀ। ਉਧਰ ਆਸਟ੍ਰੇਲੀਆ(50) ਅਤੇ ਦੱਖਣੀ ਕੋਰੀਆ (56) ਦੂਜੇ ਅਤੇ ਤੀਜੇ ਕ੍ਰਮ 'ਤੇ ਰਹੀ। ...


Apr 8

ਭਾਰਤੀਆਂ ਨੂੰ ਕ੍ਰਿਕਟ ਦੇ ‘ਪ੍ਰੇਤ’ ਬਣਾ ਰਿਹੈ ਬੀਸੀਸੀਆਈ - ਗਿੱਲ

Share this News

ਨਵੀਂ ਦਿੱਲੀ : ਆਈ. ਪੀ. ਐੱਲ. ਵਰਗੇ ਤਮਾਸ਼ੇ ਨੂੰ ਥੋਪ ਕੇ ਭਾਰਤੀ ਲੋਕਾਂ ਨੂੰ ਕ੍ਰਿਕਟ ਦੀ 'ਲਾਸ਼' ਵਿਚ ਤਬਦੀਲ ਕਰਨ ਲਈ ਬੀ. ਸੀ. ਸੀ. ਆਈ. ਨੂੰ ਲਤਾੜਦੇ ਹੋਏ ਸਾਬਕਾ ਖੇਡ ਮੰਤਰੀ ਐੱਮ. ਐੱਸ. ਗਿੱਲ ਨੇ ਅੱਜ ਬੋਰਡ ਨੂੰ ਕਿਹਾ ਕਿ ਉਨ੍ਹਾਂ ਨੂੰ ਵਿਚਾਰਾਂ ਵਿਚ ਬੁੱਧੀਮਾਨੀ ਲਿਆਉਣੀ ਚਾਹੀਦੀ ਹੈ ਤੇ ਸੋਕਾ ਪੀੜਤ ਮਹਾਰਾਸ਼ਟਰ ਤੋਂ ਟੀ-20 ਟੂਰਨਾਮੈਂਟ ਦੇ ਮੈਚਾਂ ਨੂੰ ਕਿਤੇ ਹੋਰ ਸ਼ਿਫਟ ਕਰਨਾ ਚਾਹੀਦਾ ਹੈ। 
ਗਿੱਲ ਅਪ੍ਰੈਲ 2008 ਤੋਂ ਮਈ 2009 ਤਕ ਖੇਡ ਮੰਤਰੀ ਸਨ ਤੇ ਹੁਣ ਪੰਜਾਬ ਦੇ ਰਾਜ ਸਭਾ ਦੇ ਮੈਂਬਰ ਹਨ। ਇਹ ਪ੍ਰਤੀਕਿਰਿਆ ਉਨ੍ਹਾਂ ਨੇ ਬੰਬੇ ਹਾਈ ਕੋਰਟ ਵਲੋਂ ਇਹ ਸਵਾਲ ਉਠਾਏ ਜਾਣ ਤੋਂ ਬਾਅਦ ਕੀਤੀ ਕਿ ਮਹਾਰਾਸ਼ਟਰ ਵਿਚ ਆਈ. ਪੀ. ਐੱਲ. ਦੀ ਮੇਜ਼ਬਾਨੀ ...


Apr 8

ਆਸਟ੍ਰੇਲੀਆ ਹੱਥੋਂ 1-5 ਨਾਲ ਹਾਰਿਆ ਭਾਰਤ

Share this News

ਇਪੋਹ : ਮਲੇਸ਼ੀਆ ਦੇ ਇਪੋਹ 'ਚ ਖੇਡੇ ਜਾ ਰਹੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਟੂਰਨਾਮੈਂਟ ਦੇ ਇਕ ਅਹਿਮ ਮੈਚ 'ਚ ਵਿਸ਼ਵ ਦੀ ਨੰਬਰ ਇਕ ਟੀਮ ਆਸਟ੍ਰੇਲੀਆ ਨੇ ਭਾਰਤ ਨੂੰ 5-1 ਨਾਲ ਹਰਾ ਕੇ ਵੱਡਾ ਝਕਟਾ ਦਿੱਤਾ | ਟੂਰਨਾਮੈਂਟ ਦੇ ਪਹਿਲੇ ਮੈਚ 'ਚ ਭਾਰਤ ਨੇ ਜਾਪਾਨ ਨੂੰ 2-1 ਨਾਲ ਹਰਾਇਆ ਸੀ ਪਰ ਭਾਰਤ ਦੀ ਖੇਡ ਤੋਂ ਜਾਣਕਾਰ ਸੰਤੁਸ਼ਟ ਨਹੀਂ ਨਜ਼ਰ ਆ ਰਹੇ ਸਨ | ਦੂਜੇ ਮੈਚ ਵਿਚ ਭਾਰਤੀ ਟੀਮ ਦਾ ਪ੍ਰਦਰਸ਼ਨ ਹੋਰ ਵੀ ਫਿੱਕਾ ਰਿਹਾ | ਇਹ ਹੋਰ ਗੱਲ ਹੈ ਕਿ ਰੀਓ ਉਲੰਪਿਕ ਲਈ ਸਭ ਤੋਂ ਪਹਿਲਾਂ ਕੁਆਲੀਫਾਈ ਕਰਨ ਵਾਲੀ ਭਾਰਤੀ ਟੀਮ ਇਸ ਟੂਰਨਾਮੈਂਟ ਵਿਚ ਕਈ ਪ੍ਰਯੋਗ ਕਰ ਆਪਣੀ ਰਣਨੀਤੀਆਂ 'ਚ ਤਬਦੀਲੀ ਕਰ ਰਹੀ ਹੈ | ਜਦੋਂ ...


Apr 5

ਬੋਰਡ ਖਿਡਾਰੀਆਂ ਨਾਲ ਵੇਤਨ ਵਿਵਾਦ ਨਿਪਟਾਉਣ ਦੇ ਹੱਕ ਵਿੱਚ

Share this News

ਸੇਂਟ ਜੋਨਜ਼ : ਵੈਸਟ ਇੰਡੀਜ਼ ਕਿ੍ਕਟ ਬੋਰਡ (ਡਬਲਿਊਆਈਸੀਬੀ) ਭਾਵੇਂ ਡੈਰੈਨ ਸੈਮੀ ਵੱਲੋਂ ਬੋਰਡ ਦੀ ਆਲੋਚਨਾ ਕਰਨ ਤੋਂ ਨਾਰਾਜ਼ ਹੈ ਪਰ ਇਸ ਦੇ ਬਾਵਜੂਦ ਕਿ੍ਕਟ ਬੋਰਡ ਵਿਸ਼ਵ ਟੀ- 20 ਚੈਂਪੀਅਨ ਬਣੀ ਆਪਣੀ ਟੀਮ ਦੇ ਨਾਲ ਗੱਲਬਾਤ ਲਈ ਤਿਆਰ ਹੈ ਤਾਂ ਜੋ ਲੰਬੇ ਸਮੇਂ ਤੋਂ ਚੱਲ ਰਹੇ ਵੇਤਨ ਵਿਵਾਦ ਦਾ ਹੱਲ ਕੱਢਿਆ ਜਾ ਸਕੇ। ਡਬਲਿਊ ਆਈਸੀਬੀ ਪ੍ਰਧਾਨ ਡੇਵ ਕੈਮਰੌਨ ਨੇ ਕਿਹਾ ਕਿ ਬੋਰਡ ਖਿਡਾਰੀਆਂ ਨਾਲ ਗੱਲਬਾਤ ਕਰੇਗਾ ਜਿਸ ਨਾਲ ਇਹ ਯਕੀਨੀ ਹੋ ਸਕੇ ਕਿ ਸਭ ਤੋਂ ਵੱਧ ਪ੍ਰਤਿਭਾਸ਼ੀਲ ਖਿਡਾਰੀ ਟੀਮ ਦੀ ਅਗਵਾਈ ਕਰੇ। ਉਨ੍ਹਾਂ ਕਿਹਾ ਕਿ ਇਸ ਸਾਲ ਬੋਰਡ ਖਿਡਾਰੀਆਂ, ਚੋਣਕਾਰਾਂ, ਤਕਨੀਕੀ ਟੀਮ ਅਤੇ ਪ੍ਰਬੰਧਕਾਂ ਦੇ ਨਾਲ ਸਲਾਨਾ ਸਮੀਖਿਆ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਬੋਰਡ ਇਨ੍ਹਾਂ ਸੰਭਾਵਨਾਵਾਂ ਦਾ ...


Apr 5

ਕਿ੍ਕਟ ਬੋਰਡ ਤੋਂ ਮਿਲੇ ਅਪਮਾਨ ਦਾ ਖਿਡਾਰੀਆਂ ਨੇ ਦਿੱਤਾ ਢੁਕਵਾਂ ਜਵਾਬ - ਸੈਮੀ

Share this News

ਕੋਲਕਾਤਾ : ਦੂਜੀ ਵਾਰ ਵਿਸ਼ਵ ਟਵੰਟੀ -20 ਖ਼ਿਤਾਬ ਜਿੱਤਣ ਤੋਂ ਖੁਸ਼ ਪਰ ਇਸ ਮੌਕੇ ਵੀ ਆਪਣੇ ਕਿ੍ਕਟ ਬੋਰਡ ਦੀ ਕਾਰਜਪ੍ਰਣਾਲੀ ਤੋਂ ਖ਼ਫਾ ਵੈਸਟ ਇੰਡੀਜ਼ ਦੀ ਟੀਮ ਦੇ ਕਪਤਾਨ ਡੈਰੇਨ ਸੈਮੀ ਨੇ ਆਪਣੇ ਬੋਰਡ ਦੀਆਂ ਨੀਤੀਆਂ ਪ੍ਰਤੀ ਸਖ਼ਤ ਨਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਖਿਡਾਰੀਆਂ ਨੇ ਆਪਣੇ ਅਪਮਾਨ ਦੇ ਬਦਲੇ ਦਾ ਜਵਾਬ ਵਿਸ਼ਵ ਕੱਪ ਜਿੱਤ ਕੇ ਢੁਕਵੇਂ ਰੂਪ ਵਿੱਚ ਦੇ ਦਿੱਤਾ ਹੈ। ਟਵੰਟੀ- 20 ਵਿਸ਼ਵ ਕੱਪ ਫਾਈਨਲ ਤੋਂ ਪਹਿਲਾਂ ਇੰਗਲੈਂਡ ਦੇ ਕੁਮੈਂਟੇਟਰ ਮਾਰਕ ਨਿਕੋਲਸ ਨੇ ਵੈਸਟ ਇਡੀਜ਼ ਨੂੰ ਬਿਨਾਂ ਦਿਮਾਗ ਵਾਲੀ ਟੀਮ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਕੱਲ੍ਹ ਰਾਤ ਟੀਮ ਨੇ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਕੇ ਦੂਜੀ ਵਾਰ ਵਿਸ਼ਵ ਟਵੰਟੀ -20 ਕੱਪ ਜਿੱਤ ਲਿਆ। ...


Apr 5

ਕੋਹਲੀ ਬਣੇ ਵਿਸ਼ਵ ਇਲੈਵਨ ਦੇ ਕਪਤਾਨ ਨਹਿਰਾ ਨੂੰ ਵੀ ਮਿਲੀ ਜਗ੍ਹਾ

Share this News

ਕੋਲਕਾਤਾ : ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਅੱਜ ਆਈਸੀਸੀ ਵਿਸ਼ਵ ਇਲੈਵਨ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਭਾਰਤ ਦੇ ਹੰਢੇ ਹੋਏ ਗੇਂਦਬਾਜ਼ ਆਸ਼ੀਸ਼ ਨੈਹਰਾ ਨੂੰ ਟੀਮ ਵਿੱਚ ਥਾਂ ਮਿਲੀ ਹੈ। ਇਹ ਜ਼ਿਕਰਯੋਗ ਹੈ ਕਿ ਸਾਬਕਾ ਕ੍ਰਿਕਟਰਾਂ ਅਤੇ ਅਤੇ ਕੁਮੈਂਟੇਟਰਾਂ ਦੇ ਇੱਕ ਸਮੂਹ ਨੇ ਟਵੰਟੀ-20 ਵਿਸ਼ਵ ਕੱਪ ਵਿੱਚ ਪ੍ਰਦਰਸ਼ਨ ਦੇ ਆਧਾਰ ਉੱਤੇ ਮਹਿਲਾ ਅਤੇ ਪੁਰਸ਼ ਟੀਮਾਂ ਦੀ ਚੋਣ ਕੀਤੀ ਹੈ। ਕੋਹਲੀ ਨੂੰ ਮੈਨ ਆਫ ਦੀ ਟੂਰਨਾਮੈਂਟ ਚੁਣਿਆ ਗਿਆ ਹੈ। ਉਸਨੇ 136.50 ਦੀ ਔਸਤ ਦੇ ਨਾਲ 273 ਦੌੜਾਂ ਬਣਾਈਆਂ ਜਦੋਂ ਕਿ ਉਸਦਾ ਸਟਰਾਈਕ ਰੇਟ 146.77 ਰਿਹਾ। ਕੋਹਲੀ ਨੇ 29 ਚੌਕੇ ਅਤੇ ਪੰਜ ਛੱਕੇ ਲਾਏ ਅਤੇ ਉਹ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ...


Apr 5

ਵਿਰਾਟ ਕੋਹਲੀ ਫਿਰ ਬਣੇ ਦੁਨੀਆ ਦੇ ਨੰਬਰ ਇਕ ਬੱਲੇਬਾਜ਼

Share this News

ਕੋਲਕਾਤਾ : ਸੋਮਵਾਰ ਨੂੰ ਜਾਰੀ ਹੋਈ ਆਈ. ਸੀ. ਸੀ. ਟੀ-20 ਰੈਂਕਿੰਗ 'ਚ ਟੀਮ ਇੰਡੀਆ ਦੇ ਵਿਰਾਟ ਕੋਹਲੀ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਇਕ ਵਾਰ ਫਿਰ ਆਪਣਾਂ ਨੰਬਰ ਵਨ ਦਾ ਸਥਾਨ ਬਰਕਰਾਰ ਰੱਖਣ 'ਚ ਕਾਮਯਾਬ ਰਹੇ ਹਨ। ਉਧਰ ਟੀਮ ਇੰਡੀਆ ਵੀ ਆਪਣੇ ਨੰਬਰ ਵਨ ਦੀ ਕੁਰਸੀ 'ਤੇ ਬਰਕਰਾਰ ਹੈ। 
ਚੈਂਪੀਅਨ ਦੂਜੇ ਨੰਬਰ 'ਤੇ—ਟੀ-20 ਵਰਲਡ ਚੈਂਪੀਅਨ ਬਣੀ ਵੈਸਟਇੰਡੀਜ਼ ਦੀ ਟੀਮ 125 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਉਧਰ ਤੀਜਾ ਸਥਾਨ ਨਿਊਜ਼ੀਲੈਂਡ ਦੀ ਟੀਮ ਨੇ ਹਾਸਿਲ ਕੀਤਾ ਹੈ। 
ਗੇਂਦਬਾਜ਼ੀ 'ਚ ਫਿਸਲੇ ਅਸ਼ਵਿਨ—ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਵੈਸਟਇੰਡੀਜ਼ ਦੇ ਸੈਮੂਅਲ ਬਰਦੀ ਨੰਬਰ ਇਕ 'ਤੇ ਹੈ ਜਦਕਿ ਇਮਰਾਨ ਤਾਹਿਰ ਦੂਜੇ ਸਥਾਨ 'ਤੇ ਹੈ। ਭਾਰਤ ਦੇ ਆਰ ਅਸ਼ਵਿਨ ਤੀਜੇ ਸਥਾਨ 'ਤੇ ...[home] [1] 2  [next]1-10 of 13

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved