Sports News Section

Monthly Archives: APRIL 2017


Apr 28

ਮੈਡਮ ਤੁਸਾਦ ਮਿਊਜ਼ੀਅਮ 'ਚ ਸਥਾਪਿਤ ਹੋਵੇਗਾ ਕਪਿਲ ਦੇਵ ਦਾ ਪੁਤਲਾ

Share this News

ਨਵੀਂ ਦਿੱਲੀ : ਵਿਸ਼ਵ ਕੱਪ ਦਾ ਪਹਿਲਾ ਖਿਤਾਬ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਕਪਿਤਲ ਦਾ ਦੇਵ ਦਾ ਮੋਮ ਦਾ ਪੁਤਲਾ ਮੈਡਮ ਤੁਸਾਦ ਦੇ ਦਿੱਲੀ ਦੇ ਮਿਊਜ਼ੀਅਮ 'ਚ ਸਥਪਿਤ ਕੀਤਾ ਜਾਵੇਗਾ | ਮੈਡਮ ਤੁਸਾਦ ਦੀ ਟੀਮ ਨਾਲ ਮੁਲਾਕਾਤ ਤੋਂ ਬਾਅਦ ਪ੍ਰਤਿਭਾਸ਼ਾਲੀ ਕਲਾਕਾਰਾਂ ਦੇ ਇਕ ਸਮੂਹ ਨੇ ਕਪਿਲ ਦਾ ਨਾਪ ਲਿਆ, ਤਾਂ ਕਿ ਉਨ੍ਹਾਂ ਦਾ ਮੋਮ ਦਾ ਪੁਤਲਾ ਬਣਾਉਣਾ ਸ਼ੁਰੂ ਕੀਤਾ ਜਾ ਸਕੇ | ਇਸ ਮੁਲਾਕਾਤ ਦੌਰਾਨ ਕਪਿਲ ਨੇ ਕਿਹਾ, 'ਮੈਂ ਆਪਣੇ ਪ੍ਰਸ਼ੰਸਕਾਂ ਦਾ ਸ਼ੁਕਰਗੁਜ਼ਾਰ ਹਾਂ, ਜਿੰਨਾ ਨੇ ਆਪਣੇ ਸਹਿਯੋਗ ਨਾਲ ਮੈਡਮ ਤੁਸਾਦ ਤੱਕ ਦਾ ਰਸਤਾ ਤਹਿ ਕੀਤਾ |' ਕਪਿਲ ਨੇ ਕਿਹਾ ਮੈਂ ਇਸ ਮਿਊਜ਼ੀਅਮ 'ਚ ਹੋਰ ਸ਼ਖਸ਼ੀਅਤਾਂ ਨਾਲ ਸ਼ਾਮਿਲ ਹੋਣ ਦਾ ਸਨਮਾਨ ਹਾਸਿਲ ਕਰਕੇ ...


Apr 28

ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨਾਲ ਅਭਿਨੇਤਰੀ ਸਾਗਰਿਕਾ ਦੀ ਹੋਈ ਮੰਗਣੀ

Share this News

ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਆਈਪੀਐਲ ਸੀਜ਼ਨ 10 ਵਿਚ ਦਿੱਲੀ ਦੇ ਕਪਤਾਨ ਜ਼ਹੀਰ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਜ਼ਹੀਰ ਖਾਨ ਨੇ ਆਈਪੀਐਲ ਵਿਚਾਲੇ ਬਾਲੀਵੁਡ ਅਦਾਕਾਰਾ ਸਾਗਰਿਕਾ ਘਾਟਗੇ ਨਾਲ ਮੰਗਣੀ ਕਰ ਲਈ ਹੈ। ਸਾਗਰਿਕਾ ਨਾਲ ਮੰਗਣੀ ਦੀ ਖ਼ਬਰ ਜ਼ਹੀਰ ਖਾਨ ਨੇ ਖੁਦ ਟਵੀਟ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਜ਼ਹੀਰ ਖ਼ਾਨ ਅਤੇ ਸਾਗਰਿਕਾ ਵਿਚਾਲੇ ਰਿਲੇਸ਼ਨ ਦੀ ਖਬਰ ਪਹਿਲਾਂ ਵੀ ਆਈ ਸੀ। ਪਿਛਲੇ ਕੁਝ ਮਹੀਨਿਆਂ ਵਿਚ ਦੋਵਾਂ ਨੂੰ ਕਈ ਵਾਰ ਇਕੱਠੇ ਵੀ ਦੇਖਿਆ ਗਿਆ। ਆਈਪੀਐਲ ਮੈਚ ਵਿਚ ਵੀ ਕਈ ਵਾਰ ਸਾਗਰਿਕਾ ਨੂੰ ਜ਼ਹੀਰ ਖਾਨ ਦਾ ਹੌਸਲਾ ਵਧਾਉਂਦੇ ਹੋਏ ਦੇਖਿਆ ਗਿਆ ਹੈ। ਸਾਗਰਿਕਾ ਚੱਕ ਦੇ ...


Apr 28

ਕ੍ਰਿਕਟਰ ਭੱਜੀ ਨੇ ਲਗਾਏ ਜੈੱਟ ਏਅਰਵੇਜ਼ ਪਾਇਲਟ ਤੇ ਨਸਲਵਾਦ ਦੇ ਦੋਸ਼

Share this News

ਚੰਡੀਗੜ੍ਹ : ਭਾਰਤੀ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਭੱਜੀ ਨੇ ਜੈਟ ਏਅਰਵੇਜ਼ ਦੇ ਪਾਇਲਟ 'ਤੇ ਨਸਲਵਾਦ ਅਤੇ ਹਿੰਸਾ ਦਾ ਦੋਸ਼ ਲਾਉਂਦੇ ਹੋਏ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ । ਹਰਭਜਨ ਸਿੰਘ ਨੇ ਟਵੀਟ ਕਰਕੇ ਇਹ ਦੋਸ਼ ਲਾਏ। ਹਰਭਜਨ ਸਿੰਘ ਨੇ ਲਿਖਿਆ 'ਜੈਟ ਏਅਰਵੇਜ਼ ਦੇ ਪਾਇਲਟ ਨੇ ਇਕ ਭਾਰਤੀ ਨੂੰ ਬੁਲਾ ਕੇ ਅਪਮਾਨਤ ਕੀਤਾ ਅਤੇ ਕਿਹਾ-ਯੂ ਬਲਡੀ ਇੰਡੀਅਨ ਗੈਟ ਆਊਟ ਆਫ਼ ਮਾਈ ਫਲਾਈਟ (ਮੇਰੀ ਫਲਾਈਟ ਤੋਂ ਬਹਾਰ ਚਲੇ ਜਾਵੋ) ਜਦ ਕਿ ਉਹ ਇੱਥੋਂ ਹੀ ਅਪਣੀ ਕਮਾਈ ਕਰ ਰਿਹਾ ਹੈ।' ਹਰਭਜਨ ਨੇ ਅੱਗੇ ਦੱਸਿਆ ਕਿ ਪਾਇਲਟ ਨੇ ਸਿਰਫ ਨਸਲੀ ਟਿੱਪਣੀ ਹੀ ਨਹੀਂ ਬਲਕਿ ਇਕ ਮਹਿਲਾ ਦੇ ਨਾਲ ਧੱਕਾ ਮੁੱਕੀ ਅਤੇ ਇਕ ਅਪਾਹਜ ਵਿਅਕਤੀ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ...


Apr 8

ਸਲਵਾਰ-ਸੂਟ 'ਚ ਖਲੀ ਦੀ ਰੈਸਲਰ ਨੂੰ ਢੇਰ ਕਰਨ ਵਾਲੀ ਇਸ ਮੁਟਿਆਰ ਦੀ ਬਦਲੀ ਕਿਸਮਤ

Share this News

ਜਲੰਧਰ : ਦਲੀਪ ਸਿੰਘ ਉਰਫ ਦਿ ਗ੍ਰੇਟ ਖਲੀ ਦੀ ਅਕੈਡਮੀ ਦੀ ਰੈਸਲਰ ਕਵਿਤਾ ਜਲਦ ਹੀ ਡਬਲਯੂ. ਡਬਲਯੂ. ਈ. 'ਚ ਦੇਸ਼ ਦਾ ਨਾਂ ਰੋਸ਼ਨ ਕਰੇਗੀ। ਹਰਿਆਣੇ ਦੀ ਸਾਬਕਾ ਪੁਲਸ ਅਫਸਰ ਕਵਿਤਾ ਉਰਫ ਹਾਰਡ ਕੇਡੀ ਸਮੇਤ 8 ਰੈਸਲਰ ਡਬਲਯੂ. ਡਬਲਯੂ. ਈ ਵੱਲੋਂ ਦੁਬਈ 'ਚ ਹੋਣ ਵਾਲੇ ਵਿਸ਼ਵ ਪੱਧਰ ਮੁਕਾਬਲੇ ਲਈ ਚੁਣੇ ਗਏ ਹਨ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਵੀਤਾ ਨੇ ਦੱਸਿਆ ਕਿ ਡਬਲਯੂ. ਡਬਲਯੂ. ਈ. ਦੇ ਮੈਂਬਰ ਪਹਿਲਾ ਅਕੈਡਮੀ 'ਚ ਟਰਾਇਲ ਲੈਣ ਪਹੁੰਚੇ ਸੀ, ਜਿੱਥੇ ਉਨ੍ਹਾਂ ਨੇ 11 ਰੈਸਲਰਜ਼ ਨੂੰ ਫਾਈਨਲ ਕੀਤਾ, ਜਿਨ੍ਹਾਂ 'ਚੋਂ 8 ਰੈਸਲਰਾਂ ਨੂੰ ਦੁਬਈ ਆਉਣ ਦਾ ਸੱਦਾ ਦਿੱਤਾ ਗਿਆ ਹੈ। ਜੇਕਰ ਇਸ ਮੁਕਾਬਲੇ 'ਚ ਕਵਿਤਾ ਜੇਤੂ ਰਹੀ ਤਾਂ ਉਹ ਦੇਸ਼ ਦੀ ਪਹਿਲੀ ਮਹਿਲਾ ਰੈਸਲਰ ...


Apr 8

ਯੋਗਰਾਜ ਬਣੇ ਖੇਡ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ

Share this News

ਪਟਿਆਲਾ :  ਯੋਗਰਾਜ ਨੂੰ ਖੇਡ ਵਿਭਾਗ ਪੰਜਾਬ ਦਾ ਡਿਪਟੀ ਡਾਇਰੈਕਟਰ ਨਿਯੁਕਤ ਕੀਤਾ ਹੈ | ਇਸ ਤੋਂ ਪਹਿਲਾ ਉਹ ਜ਼ਿਲ੍ਹਾ ਖੇਡ ਅਫਸਰ ਪਟਿਆਲਾ ਵਜੋਂ ਤੈਨਾਤ ਹਨ | ਯੋਗਰਾਜ ਨੇ ਕਿ੍ਕਟਰ ਵਜੋਂ ਕੌਮੀ ਅਤੇ ਅੰਤਰਵਰਸਿਟੀ ਮੁਕਾਬਲਿਆਂ 'ਚ ਹਿੱਸਾ ਲੈਣ ਉਪਰੰਤ ਐਮ.ਏ. (ਸਰੀਰਕ ਸਿੱਖਿਆ) ਅਤੇ ਐਨ.ਆਈ.ਐਸ. ਪਟਿਆਲਾ ਤੋਂ ਡਿਪਲੋਮਾ ਇਨ ਕੋਚਿੰਗ ਪਾਸ ਕੀਤੀ | ਉਹ ਏਸ਼ੀਆ ਕੱਪ ਜੇਤੂ ਭਾਰਤੀ ਅੰਡਰ-19 ਟੀਮ ਦੇ ਅਤੇ ਇੰਗਲੈਂਡ ਦਾ ਦੌਰਾ ਕਰਨ ਵਾਲੀ ਭਾਰਤੀ ਸਕੂਲਾਂ ਦੀ ਟੀਮ ਦੇ ਕੋਚ ਵੀ ਰਹੇ | ਇਸ ਤੋਂ ਬਾਅਦ ਖੇਡ ਵਿਭਾਗ ਪੰਜਾਬ 'ਚ ਬਤੌਰ ਕੋਚ ਲੰਬਾ ਅਰਸਾ ਸੇਵਾਵਾਂ ਦਿੱਤੀਆਂ | ਉਨ੍ਹਾਂ ਨੇ ਬਤੌਰ ਡਿਪਟੀ ਡਾਇਰੈਕਟਰ ਆਪਣੇ ਵਿਭਾਗ ਦੇ ਕੋਚਾਂ ਤੇ ਅਧਿਕਾਰੀਆਂ ਦੀ ਮੌਜੂਦਗੀ 'ਚ ਸੰਭਾਲਿਆ | ਇਸ ...


Apr 8

ਐਨਬੀਏ ਭਾਰਤ 'ਚ ਸ਼ੁਰੂ ਕਰੇਗਾ ਬਾਸਕਿਟਬਾਲ ਸਕੂਲ

Share this News

ਚੰਡੀਗੜ੍ਹ : ਦ ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ (ਐਨਬੀਏ) ਨੇ ਭਾਰਤ ਵਿਚ ਵੀ ਕੌਮਾਂਤਰੀ ਬਾਸਕਿਟਬਾਲ ਸਕੂਲ ਖੋਲ੍ਹਣ ਦਾ ਫ਼ੈਸਲਾ ਕਰ ਲਿਆ। ਇਸ ਵਿਚ 6 ਤੋਂ 18 ਸਾਲ ਦੇ ਬਾਸਕਿਟਬਾਲਰਸ ਨੂੰ ਸ਼ਾਮਲ ਕੀਤਾ ਜਾਵੇਗਾ। ਪਹਿਲਾ ਸਕੂਲ ਮੁੰਬਈ ਵਿਚ ਖੋਲ੍ਹਿਆ ਜਾਵੇਗਾ ਅਤੇ ਇਸ ਨੂੰ ਇੰਡੀਆ ਆਨ ਟਰੈਕ ਦੇ ਨਾਲ ਮਿਲ ਕੇ ਪੂਰਾ ਕੀਤਾ ਜਾਵੇਗਾ। ਆਉਣ ਵਾਲੇ ਕੁਝ ਮਹੀਨਿਆਂ ਵਿਚ ਇਸ ਸਕੂਲ ਦੇ ਲਈ ਕੰਮ ਸ਼ੁਰੂ ਹੋਵੇਗਾ ਅਤੇ ਇਸ ਤੋਂ ਬਾਅਦ ਪੂਰੀ ਦੁਨੀਆ ਵਿਚ ਇਨ੍ਹਾਂ ਸਕੂਲਾਂ ਨੂੰ ਖੋਲ੍ਹਣ 'ਤੇ ਕੰਮ ਹੋਵੇਗਾ।  ਐਨਬੀਏ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਯਾਨਿਕ ਕੋਲਾਕੋ ਨੇ ਇਸ ਨੂੰ ਵੱਡਾ ਫ਼ੈਸਲਾ ਦੱਸਿਆ। ਐਨਬੀਏ ਨੇ ਇਹ ਕਦਮ ਬਾਸਕਿਟਬਾਲ ਦਾ ਵਿਕਾਸ ਕਰਨ ਦੇ ਲਈ ਚੁੱਕਿਆ ਹੈ ਅਤੇ ਇਸ ਵਿਚ ਜੂਨੀਅਰ ...


Apr 8

ਅੰਡਰਟੇਕਰ ਨੇ ਡਬਲਿਊ.ਡਬਲਿਊ.ਈ. ਨੂੰ ਕਿਹਾ ਅਲਵਿਦਾ

Share this News

ਓਰਲੈਂਡੋ : ਵਰਲਡ ਰੈਸਲਿੰਗ ਐਂਟਰਟੇਨਮੈਂਟ (ਡਬਲਿਊ.ਡਬਲਿਊ.ਈ.) ਦੇ ਦਿੱਗਜ 'ਦ ਅੰਡਰਟੇਕਰ' ਨੇ ਰੈਸਲਿੰਗ ਰਿੰਗ ਨੂੰ ਅਲਵਿਦਾ ਕਹਿ ਦਿੱਤਾ ਹੈ। ਰੈਸਲਮੇਨੀਆ 33 ਦੇ ਮੇਨ ਈਵੈਂਟ ਵਿੱਚ ਰੋਮਨ ਰੇਂਸ ਦੇ ਹੱਥੀਂ ਹਾਰ ਤੋਂ ਬਾਅਦ ਅੰਡਰਟੇਕਰ ਨੇ ਆਪਣੇ 27 ਸਾਲ ਦੇ ਕਰੀਅਰ ਨੂੰ ਵਿਰਾਮ ਦਿੱਤਾ। ਰੋਮਨ ਰੇਂਸ ਦੇ ਸਪੀਅਰ ਅਤੇ ਸੁਪਰਮੈਨ ਪੰਚ ਦੇ ਅੱਗੇ 'ਦ ਡੈੱਡਮੈਨ' ਦੀ ਇੱਕ ਨਾ ਚੱਲੀ। ਅੰਡਰਟੇਕਰ ਦੀ ਹਾਰ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਸੀ। ਅੰਤ ਵਿੱਚ ਰਿੰਗ ਵਿੱਚ ਅੰਡਰਟੇਕਰ ਅਪਣੇ ਰੈਸਲਿੰਗ ਗੀਅਰ ਵਿੱਚ ਦਿਖੇ ਲੇਕਿਨ ਕੁਝ ਦੇਰ ਬਾਅਦ ਉਨ੍ਹਾਂ ਨੇ ਆਪਣੇ ਗਲਵਜ਼, ਕੋਟ ਅਤੇ ਟਰੇਡਮਾਰਕ ਹੈਟ ਨੂੰ ਉਤਾਰ ਦਿੱਤਾ ਅਤੇ ਰਿੰਗ ਦੇ ਵਿੱਚ ਹੀ ਰੱਖ ਦਿੱਤਾ। ਜਿਸ ਤੋਂ ਸਾਫ਼ ਹੋ ਗਿਆ ...[home] 1-7 of 7

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved