Sports News Section

Monthly Archives: MAY 2014


May 23

ਵਿਸ਼ਵ ਹਾਕੀ ਕੱਪ ਲਈ 33 ਸੰਭਾਵਤ ਖਿਡਾਰੀਆਂ ਦਾ ਐਲਾਨ

Share this News

ਨਵੀਂ ਦਿੱਲੀ : ਹਾਕੀ ਇੰਡੀਆ ਨੇ 31 ਮਈ ਤੋਂ ਨੀਦਰਲੈਂਡ ਦੇ ਹੇਗ 'ਚ ਹੋਣ ਵਾਲੇ ਐਫਆਈਐਚ ਵਿਸ਼ਵ ਹਾਕੀ ਕੱਪ ਲਈ 33 ਸੰਭਾਵਤ ਖਿਡਾਰੀਆਂ ਦਾ ਐਲਾਨ ਕੀਤਾ ਹੈ, ਜਿਸ 'ਚ ਡਰੈਗ ਫਲਿਕਰ ਸੰਦੀਪ ਸਿੰਘ ਤੇ ਡਿਫੈਂਡਰ ਗੁਰਬਾਜ਼ ਸਿੰਘ ਵੀ ਸ਼ਾਮਲ ਹਨ। ਹਾਕੀ ਖਿਡਾਰੀ ਨੌਂ ਮਾਰਚ ਤੋਂ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ 'ਚ ਸ਼ੁਰੂ ਹੋ ਰਹੇ ਅਭਿਆਸ ਕੈਂਪ 'ਚ ਭਾਗ ਲੈਣਗੇ। ਸੰਦੀਪ ਤੇ ਗੁਰਬਾਜ਼ ਲੰਡਨ ਓਲੰਪਿਕ 2012 'ਚ ਭਾਰਤ ਦੇ ਖਰਾਬ ਪ੍ਰਦਰਸ਼ਨ ਦੇ ਬਾਅਦ ਤੋਂ ਟੀਮ ਤੋਂ ਬਾਹਰ ਹਨ। ਗੋਲਕੀਪਰ ਪੀਟੀ ਰਾਓ ਨੂੰ ਖਰਾਬ ਫਾਰਮ ਦੇ ਕਾਰਨ ਬਾਹਰ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੀ ਥਾਂ ਹਰਜੋਤ ਸਿੰਘ ਨੇ ਲਈ ਹੈ। ਹਰਜੋਤ ਹਾਕੀ ਇੰਡੀਆ ਲੀਗ 'ਚ ਕਲਿੰਗਾ ਲਾਇਨਜ਼ ...


May 23

ਸਮਿੱਥ ਦੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ

Share this News

ਕੈਪਟਾਊਨ : ਦੱਖਣੀ ਅਫਰੀਕਾ ਦੇ ਕਪਤਾਨ ਗਰੀਮ ਸਮਿੱਥ ਨੇ ਐਲਾਨ ਕੀਤਾ ਹੈ ਕਿ ਉਹ ਆਸਟ੍ਰੇੇਲੀਆ ਦੇ ਖਿਲਾਫ ਨਿਊਲੈਂਡਸ 'ਚ ਚੱਲ ਰਹੇ ਵਰਤਮਾਨ ਤੀਜੇ ਟੈਸਟ ਮੈਚ ਦੇ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ। ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਸਮੇਂ ਤਕ ਕਪਤਾਨ ਬਣੇ ਰਹਿਣ ਦਾ ਰਿਕਾਰਡ ਰੱਖਣ ਵਾਲੇ 33 ਸਾਲਾ ਸਮਿੱਥ ਦੇ ਲੰਮੇਂ ਸਮੇਂ ਤਕ ਉਸ ਦੇ ਸਾਥੀ ਰਹੇ ਜੈਕ ਕੈਲਿਸ ਨੇ ਦਸੰਬਰ 'ਚ ਟੈਸਟ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ, ਪਰ ਇਹ ਇਕ ਦਿਨਾਂ ਟੀਮ ਦਾ ਹਿੱਸਾ ਬਣੇ ਹੋਏ ਹਨ। ਸਮਿੱਥ ਨੇ ਸ਼ੁੱਕਰਵਾਰ ਨੂੰ ਵੀ ਕਿਹਾ ਸੀ ਕਿ ਹਾਲੇ ਅੰਤਰਰਾਸ਼ਟਰੀ ਕ੍ਰਿਕਟ 'ਚ ਉਨ੍ਹਾਂ ਨੂੰ ਕੁਝ ਚੀਜ਼ਾਂ ਹਾਸਲ ਕਰਨੀਆਂ ਹਨ, ਪਰ ਵਰਤਮਾਨ ਸੀਰੀਜ਼ 'ਚ ਇਕ ਹੋਰ ...


May 23

ਵਰਲਡ ਕਬੱਡੀ ਲੀਗ ਦੇ ਟ੍ਰਾਇਲ ਰੁਕੇ

Share this News

ਲੁਧਿਆਣਾ - ਭਾਰਤ ਸਮੇਤ 7 ਦੇਸ਼ਾਂ ਵਿਚ ਹੋਣ ਵਾਲੀ ਵਰਲਡ ਕਬੱਡੀ ਲੀਗ ਲਈ ਗੁਰੂ ਨਾਨਕ ਸਟੇਡੀਅਮ ਵਿਚ ਚੱਲ ਰਹੇ ਟ੍ਰਾਇਲਾਂ ਦੀ ਕਾਰਵਾਈ ਵਿਚ ਹਿੱਸਾ ਲੈਣ ਪਹੁੰਚੇ ਕੁਝ ਕਬੱਡੀ ਖਿਡਾਰੀਆਂ ਨੇ ਪਹਿਲਾ ਰਾਊਂਡ ਖਤਮ ਹੋਣ ਦੇ ਅੰਤਿਮ ਗੇੜ ਵਿਚ ਡੋਪ ਟੈਸਟ ਨੂੰ ਲੈ ਕੇ ਨਿਰਧਾਰਤ ਕੀਤੇ ਕੁਝ ਮਾਪਦੰਡਾਂ 'ਤੇ ਉਂਗਲੀਆਂ ਉਠਾਉਣੀਆਂ ਸ਼ੁਰੂ ਕਰ ਦਿਤੀਆਂ। ਵਰਲਡ ਬੱਡੀ ਲੀਗ ਦੇ ਕਮਿਸ਼ਨਰ ਪਦਮਸ਼੍ਰੀ ਪ੍ਰਗਟ ਸਿੰਘ ਦੇ ਸਾਹਮਣੇ ਆਪਣਾ ਇਤਰਾਜ਼ ਜਤਾਉਂਦੇ ਹੋਏ ਖਿਡਾਰੀਆਂ ਨੇ ਦੋਸ਼ ਲਗਾਇਆ ਕਿ ਪਹਿਲੇ ਰਾਊਂਡ ਨੂੰ ਕਲੀਅਰ ਕਰਨ ਵਾਲੇ ਕੁਝ ਖਿਡਾਰੀਆਂ ਨੇ ਕਥਿਤ ਤੌ²ਰ 'ਤੇ ਪਾਬੰਦੀਸ਼ੁਦਾ ਦਵਾਈਆਂ ਦਾ ਸੇਵਨ ਕੀਤਾ ਹੋਇਆ ਹੈ। ਜਿਸ ਦਾ ਪ੍ਰਮਾਣ ਹੈ ਕਿ ਉਕਤ ਖਿਡਾਰੀਆਂ ਨੇ ਅਜਿਹੇ ਖਿਡਾਰੀਆਂ ਨੂੰ ਪਟਖਣੀ ਦੇ ਕੇ ...


May 18

The next Brian Lara? 14-year-old Kirstan Kallicharan scores 404 not out in 35 overs

Share this News

The record-breaker Kirstan Kallicharan

From the land of legendary Brian Lara, 14-year-old KirstanKallicharan, skipper of Trinidad and Tobago’s U-15 cricket team, scored 404 not out in a 35-over match for his schoolearlier this week. Kallicharan, who’sin incredible form this season, scored the quadruple centuryin a PowerGen Secondary Schools Cricket League (SSCL) U-14 playoff quarter-final.

Playing for his school Vishnu Boys Hindu College, Kallicharan came in at number 3 and hit 44fours and 31 sixes – scoring 362 runsvia boundaries alone – in his mammoth innings. He came in to batin the 10th over, andby the end of 35th over,had propelled his team toa ...


May 18
posted by admin on 18.05.14 06:27 as General

Ricky Ponting and wife Rianna expecting baby boy

Share this News

Ricky Ponting of Australia with his wife Rianna and their children, Emmy and Matisse (2012)

Legendary Australian batsman Ricky Ponting and his 5-months-pregnant wife Rianna are elated at the prospect of a baby boy joining their family. The couple has already given birth to two girl children: Emmy, 5, and Matisse, 2.

Sunday Herald Sun quoted Ponting as saying: "We’ve got two little girls at the moment, so it’s good to know we’ve got a little boy coming along.”

"I’ll be able to spend some time in the backyard honing his cricket skills in.”

Following Ponting’s retirement from international cricket in ...


May 12

ਆਈ.ਪੀ.ਐੱਲ. 'ਚ ਛਾਇਆ ਹੈ ਪ੍ਰਿਟੀ ਦਾ ਜਾਦੂ

Share this News

ਨਵੀਂ ਦਿੱਲੀ : ਕਿੰਗਜ਼ ਇਲੈਵਨ ਪੰਜਾਬ ਦੀ ਸਹਿ ਮਾਲਕਣ ਅਤੇ ਮਸ਼ਹੂਰ ਅਭਿਨੇਤਰੀ ਪ੍ਰਿੰਟੀ ਜ਼ਿੰਟਾ ਦਾ ਜਾਦੂ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਆਈ.ਪੀ.ਐਲ.-7 ਵਿੱਚ ਹੈਰਾਨੀਜਨਕ ਰੂਪ ਨਾਲ ਇਸ ਵਾਰ ਫਿਲਮੀ ਸਿਤਾਰਿਆਂ ਦੀ ਕਮੀ ਦਿਖਾਈ ਦੇ ਰਹੀ ਹੈ। ਲੈ ਦੇ ਕੇ ਇਕ ਪ੍ਰਿੰਟੀ ਜ਼ਿੰਟਾ ਹੀ ਹੈ ਜਿਸਦੀ ਮੁਸਕਰਾਹਟ ਟੂਰਨਾਮੈਂਟ ਵਿਚ ਚਾਰੋਂ ਪਾਸੇ ਦਿਖਾਈ ਦੇ ਰਹੀ ਹੈ ਤੇ ਇਸ ਮੁਸਕਰਾਹਟ ਦਾ ਇਕ ਹੋਰ ਕਾਰਨ ਉਸਦੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਹੈ। ਆਈ.ਪੀ.ਐਲ.-6 ਵਿੱਚ ਸਪਾਟ ਫਿਕਸਿੰਗ ਤੇ ਸੱਟੇਬਾਜ਼ੀ ਦੇ ਮਾਮਲੇ ਵਿਚ ਫਿਲਮ ਅਭਿਨੇਤਾ ਬਿੰਦੂ ਦਾਰਾ ਸਿੰਘ ਤੇ ਰਾਜਸਥਾਨ ਰਾਇਲਜ਼ ਦੀ ਸਹਿ-ਮਾਲਕਣ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦਾ ਨਾਂ ਆਉਣ ...


May 12

ਬਾਇਨਰ ਮਿਊਨਿਖ ਨੇ ਜਿੱਤਿਆ ਬੁੰਦੇਸਲੀਗਾ ਖਿਤਾਬ

Share this News

ਬਰਲਿਨ : ਜਰਮਨੀ ਦੇ ਮੋਹਰੀ ਫੁੱਟਬਾਲ ਕਲੱਬ ਬਾਇਰਨ ਮਿਊਨਿਖ ਨੇ ਵੱਕਾਰੀ ਲੀਗ ਟੂਰਨਾਮੈਂਟ ਬੁੰਦੇਸਲੀਗਾ ਦੇ ਫਾਇਨਲ ਵਿੱਚ ਸਟੁੱਟਗਾਰਟ ਨੂੰ 1-0 ਨਾਲ ਹਰਾ ਕੇ ਖਿਤਾਬ 'ਤੇ ਕਬਜ਼ਾ ਕਰ ਲਿਆ। ਬਾਇਰਨ ਦਾ 24ਵਾਂ ਬੁੰਦੇਸਲੀਗਾ ਖਿਤਾਬ ਹੈ। ਉਥੇ ਹੀ ਬਰਾਊਂਸਵੀਗ ਤੇ ਨਿਊਮੇਰਬਰਗ ਖਿਤਾਬੀ ਸੈਸ਼ਨ ਵਿੱਚ ਹਾਰ ਕੇ ਬਾਹਰ ਹੋ ਗਏ  ਤੇ ਹੁਣ ਉਹ ਦੂਜੀ ਸ਼੍ਰੇਣੀ ਦੀ ਲੀਗ ਪ੍ਰਤੀਯੋਗਤਾ ਵਿੱਚ ਹਿੱਸਾ ਲੈ ਸਕਣਗੇ। ਬਾਇਰਨ ਨੇ ਹਾਲਾਂਕਿ ਮਾਰਚ ਵਿਚ ਹੀ ਖਿਤਾਬੀ ਜਿੱਤ ਹਾਸਲ ਕੀਤੀ ਸੀ ਪਰ ਇਸ ਵਾਰ ਉਸ ਨੇ ਆਪਣੇ ਘਰੇਲੂ ਮੈਦਾਨ 'ਤੇ ਇਹ ਜਿੱਤ ਦਰਜ ਕੀਤੀ।


May 3

ਸਭ ਤੋਂ ਵੱਡੀ ਉਮਰ ਦੇ ਉਲੰਪੀਅਨ ਦਾ ਦਿਹਾਂਤ

Share this News

ਅਰਲਿੰਗਟਨ : ਐੱਫ.ਬੀ.ਆਈ. ਦੇ ਸ਼ਾਰਪ ਸ਼ੂਟਰ ਵਾਲਟਰ ਆਰ ਵਾਲਸ਼ ਦਾ ਦਿਹਾਂਤ ਹੋ ਗਿਆ, ਜੋ ਦੁਨੀਆ ਦੇ ਸਭ ਤੋਂ ਵੱਡੀ ਉਮਰ ਦੇ ਉਲੰਪੀਅਨ ਸਨ। ਉਹ 106 ਸਾਲ ਦੇ ਸਨ। ਵਾਲਸ਼ ਦਾ ਵੀਰਵਾਰ ਦਿਹਾਂਤ ਹੋ ਗਿਆ, ਸਿਰਫ 6 ਦਿਨਾਂ ਬਾਅਦ ਉਹਨਾਂ ਦਾ 107 ਵਾਂ ਜਨਮ ਦਿਨ ਸੀ। ਅਮਰੀਕੀ ਸ਼ੂਟਿੰਗ ਨੇ ਐਲਾਨ ਕੀਤਾ ਕਿ ਵਾਲਸ਼ ਦਾ ਉਸ ਦੇ ਘਰ ਅਮਰੀਕਾ ਦੇ ਅਰਲਿੰਗਟਨ 'ਚ ਦਿਹਾਂਤ ਹੋ ਗਿਆ। ਵਾਲਸ਼ 1948 ਲੰਡਨ ਓਲੰਪਿਕ 'ਚ ਪੁਰਸ਼ 50 ਮੀਟਰ ਫਰੀ ਪਿਸਟਲ ਮੁਕਾਬਲੇ 'ਚ 12ਵੇਂ ਸਥਾਨ 'ਤੇ ਰਹੇ ਸਨ। ਉਹ ਐੱਫ.ਬੀ.ਆਈ. ਅਤੇ ਮਰੀਨ ਕੋਰਪਸ ਦੇ ਨਾਲ ਵੀ ਆਪਣੀ ਕਾਬਲੀਅਤ ਸਾਬਤ ਕਰ ਚੁੱਕੇ ਸਨ।


May 3

ਕੋਪਾ ਅਮਰੀਕਾ ਕੱਪ-2016 ਦੀ ਮੇਜ਼ਬਾਨੀ ਕਰੇਗਾ ਅਮਰੀਕਾ

Share this News

ਵਾਸ਼ਿੰਗਟਨ : ਅਮਰੀਕਾ ਨੂੰ 2016 ਦੇ ਕੋਪਾ ਅਮਰੀਕਾ ਕੱਪ ਦੀ ਮੇਜ਼ਬਾਨੀ ਮਿਲੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਵੱਕਾਰੀ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ 3 ਜੂਨ ਤੋਂ 26 ਜੂਨ ਦਰਮਿਆਨ ਹੋਵੇਗਾ। ਸਮਾਚਾਰ ਏਜੰਸੀ ਸਿਨਹੂਆ ਮੁਤਾਬਕ ਦੱਖਣੀ ਅਮਰੀਕਾ 'ਚ ਫੁੱਟਬਾਲ ਦੀ ਸਰਵਉੱਚ ਸੰਸਥਾ ਕਾਨਮੇਬੋਲ ਨੇ ਉੱਤਰ ਅਤੇ ਮੱਧ ਅਮਰੀਕਾ 'ਚ ਫੁੱਟਬਾਲ ਦੀ ਕੰਟਰੋਲਰ ਸੰਸਥਾ ਕਾਨਕੈਫ ਨਾਲ ਮਿਲ ਕੇ ਵੀਰਵਾਰ ਨੂੰ ਅਮਰੀਕਾ ਨੂੰ ਕੋਪਾ ਅਮਰੀਕਾ ਕੱਪ ਦੀ ਮੇਜ਼ਬਾਨੀ ਦਿੱਤੇ ਜਾਣ ਦਾ ਐਲਾਨ ਕੀਤਾ।


May 3

ਇਸ ਸਾਲ ਨਹੀਂ ਹੋਵੇਗਾ ਵਿਸ਼ਵ ਕਬੱਡੀ ਕੱਪ

Share this News

ਜਲੰਧਰ : ਪੰਜਾਬ ਸਰਕਾਰ ਵੱਲੋਂ ਹਰ ਸਾਲ ਕਰਵਾਇਆ ਜਾਣ ਵਾਲਾ ਵਰਲਡ ਕਬੱਡੀ ਕੱਪ ਇਸ ਸਾਲ ਨਹੀਂ ਹੋਵੇਗਾ। ਦਰਅਸਲ ਇਸ ਵਾਰ ਸਰਕਾਰ ਕੁਝ ਹੋਰ ਸੋਚ ਰਹੀ ਹੈ। ਉਸ ਦਾ ਇਰਾਦਾ ਇਸ ਸਾਲ ਵਰਲਡ ਕਬੱਡੀ ਕੱਪ ਦੀ ਬਜਾਏ ਕਬੱਡੀ ਲੀਗ ਕਰਾਉਣ ਦਾ ਹੈ। ਜਿਵੇਂ ਕ੍ਰਿਕਟ 'ਚ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਮਸ਼ਹੂਰ ਹੈ ਤਿਵੇਂ ਪੰਜਾਬ ਸਰਕਾਰ ਵੀ ਕਬੱਡੀ ਦੀ ਲੀਗ ਸ਼ੁਰੂ ਕਰਨ 'ਤੇ ਵਿਚਾਰਾਂ ਕਰ ਰਹੀ ਹੈ। ਇਹ ਲੀਗ ਪਾਕਿਸਤਾਨ ਨਾਲ ਮਿਲ ਕੇ ਕਰਾਈ ਜਾਵੇਗੀ ਅਤੇ ਇਸ ਦੇ ਲਈ ਪੰਜਾਬ ਸਰਕਾਰ ਨੇ ਇਕ ਪ੍ਰਾਈਵੇਟ ਕੰਪਨੀ ਨਾਲ ਰਾਬਤਾ ਕਾਇਮ ਕੀਤਾ ਹੈ। ਪਾਕਿਸਤਾਨ ਪੰਜਾਬ ਅਤੇ ਭਾਰਤੀ ਪੰਜਾਬ ਸਰਕਾਰਾਂ ਵਿਚਾਲੇ ਸਭ ਕੁਝ ਤੈਅ ਹੋ ਚੁੱਕਾ ਹੈ ...[home] 1-10 of 10

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved