Sports News Section

Monthly Archives: MAY 2015


May 28

ਸ਼ਤਰੰਜ ਦੇ ਬਾਦਸ਼ਾਹ ਆਨੰਦ ਦੀ ਮਾਂ ਦਾ ਦਿਹਾਂਤ

Share this News

ਚੇਨਈ : ਪੰਜ ਵਾਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਤੇ ਸੁਪਰ ਗ੍ਰੈਂਡ ਮਾਸਟਰ ਵਿਸ਼ਵਨਾਥਨ ਆਨੰਦ ਦੀ ਮਾਂ ਸੁਸ਼ੀਲਾ ਵਿਸ਼ਵਨਾਥਨ ਦਾ ਲੰਬੀ ਬਿਮਾਰੀ ਤੋਂ ਬਾਅਦ ਕੱਲ ਰਾਤ ਦਿਹਾਂਤ ਹੋ ਗਿਆ। ਉਹ 7 9 ਸਾਲ ਦੇ ਸਨ। ਸ਼੍ਰੀਮਤੀ ਸੁਸ਼ੀਲਾ ਦੇ ਪਰਿਵਾਰ ਵਿਚ ਉਨ੍ਹਾਂ ਦੇ ਪਤੀ ਕੇ. ਵਿਸ਼ਵਨਾਥਨ, ਇਕ ਬੇਟੀ ਤੇ ਦੋ ਬੇਟੇ ਹਨ। ਆਨੰਦ ਸ਼੍ਰੀਮਤੀ ਸੁਸ਼ੀਲਾ ਦੇ ਛੋਟੇ ਪੁੱਤਰ ਹਨ। ਅਖਿਲ ਭਾਰਤੀ ਸ਼ਤਰੰਜ ਮਹਾਸੰਘ ਦੇ ਮੁਖੀ ਪੀ. ਆਰ. ਵੇਂਕਟਰਾਮਾ ਨੇ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਆਨੰਦ ਨੂੰ ਵਿਸ਼ਵ ਚੈਂਪੀਅਨ ਬਣਨ ਲਈ ਉਨ੍ਹਾਂ ਦੇ ਸਮਰਪਣ ਨੂੰ ਯਾਦ ਕੀਤਾ।''


May 28

ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ : ਪੇਸ - ਬੋਪੰਨਾ ਤੇ ਸਾਨੀਆ ਵੱਲੋਂ ਜੇਤੂ ਸ਼ੁਰੂਆਤ

Share this News

ਪੈਰਿਸ : ਸਰਬੋਤਮ ਵਿਸ਼ਵ ਦਰਜਾਬੰਦੀ ਪ੍ਰਾਪਤ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੋਂ ਇਲਾਵਾ ਲਿਏਾਡਰ ਪੇਸ ਤੇ ਨੌਜਵਾਨ ਖਿਡਾਰੀ ਰੋਹਿਨ ਬੋਪੰਨਾ ਨੇ ਅੱਜ ਆਪਣੇ-ਆਪਣੇ ਮੈਚ ਜਿੱਤ ਕੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਵਿਚ ਜਿੱਤ ਨਾਲ ਸ਼ੁਰੂਆਤ ਕੀਤੀ | ਸਾਨੀਆ ਨੇ ਸਵਿਟਰਜ਼ਰਲੈਂਡ ਦੀ ਆਪਣੀ ਜੋੜੀਦਾਰ ਮਾਰਟੀਨਾ ਹਿੰਗਿਜ਼ ਨਾਲ ਪਹਿਲੇ ਦੌਰ ਵਿਚ ਮਹਿਲਾ ਡਬਲਜ਼ ਵਿਚ ਜਰਮਨੀ ਦੀ ਜੂਲੀਆ ਜਾਰਜਸ ਤੇ ਚੈੱਕ ਗਣਰਾਜ ਦੀ ਬਾਰਬੋਰਾ ਕ੍ਰੇਜਸਿਕੋਵਾ ਦੀ ਜੋੜੀ ਨੂੰ 6-3, 6-0 ਨਾਲ ਹਰਾਇਆ | ਪੁਰਸ਼ ਡਬਲਜ਼ ਵਿਚ ਪੇਸ ਨੇ ਕੈਨੇਡਾ ਦੇ ਆਪਣੇ ਜੋੜੀਦਾਰ ਡੇਨੀਅਲ ਨੈਸਟਰ ਦੇ ਨਾਲ ਕੋਰਟ-9 ਵਿਚ ਹੋਏ ਆਪਣੇ ਪਹਿਲੇ ਦੌਰ ਦੇ ਮੈਚ ਵਿਚ ਜੇਮਜ਼ ਡਕਵਰਥ ਤੇ ਕ੍ਰਿਕਸ ਗੁੱਚੀਕੋਨ ਦੀ ਆਸਟ੍ਰੇਲੀਆਈ ਜੋੜੀ ਨੂੰ 3 ਸੈੱਟਾਂ ਦੇ ਮੈਚ ਵਿਚ ...


May 28

ਬਲਬੀਰ ਸਿੰਘ ਸੀਨੀਅਰ ਦੇ ਜੀਵਨ ਬਾਰੇ ਨਵੇਂ ਪੱਖਾਂ ਦਾ ਖੁਲਾਸਾ ਛੇਤੀ

Share this News

ਚੰਡੀਗਡ਼੍ਹ : ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਪੰਜਾਬੀ ਵਿੱਚ ਜਲਦੀ ਰਿਲੀਜ਼ ਹੋਣ ਜਾ ਰਹੀ ਜੀਵਨੀ ਵਿੱਚ ਕਈ ਦਿਲਚਸਪ ਤੱਥ ਦਿੱਤੇ ਗਏ ਹਨ। ਇਸ ਦੇ ਲੇਖਕ ਨੇ ਦਾਅਵਾ ਕੀਤਾ ਹੈ ਕਿ 90 ਸਾਲਾਂ ਤੋਂ ਵੱਧ ਉਮਰ ਦਾ ਇਹ ਸੈਂਟਰ ਫਾਰਵਰਡ ਸਿੱਖ ਯੋਧੇ ਬਾਬਾ ਬਿਧੀ ਚੰਦ ਦੀ ਕੁਲ ਵਿੱਚੋਂ ਹੈ। 91 ਸਾਲਾ ਬਲਬੀਰ ਸੀਨੀਅਰ ਦੀ ਪੰਜਾਬੀ ਵਿੱਚ ਜੀਵਨੀ ਟੋਰਾਂਟੋ ਵਿੱਚ ਰਹਿਣ ਵਾਲੇ ਪ੍ਰਿੰਸੀਪਲ ਸਰਵਣ ਸਿੰਘ ਨੇ ਲਿਖੀ ਹੈ। ਸੰਭਾਵਨਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਕਿਤਾਬ ਦੀ ਘੁੰਢ ਚੁਕਾਈ ਕਰਨਗੇ। ਬਲਬੀਰ ਸਿੰਘ ਦੀ ਧੀ ਸੁਸ਼ਬੀਰ ਭੂਮੀਆ ਅਨੁਸਾਰ ਇਹ ਕਿਤਾਬ ਕਾਫੀ ਖੋਜ ਬਾਅਦ ਲਿਖੀ ਗਈ ਹੈ। ਉਨ੍ਹਾਂ ਕਿਹਾ, ‘ਸਭ ਤੋਂ ਦਿਲਚਸਪ ਤੱਥ ...


May 22

ਆਈ.ਓ.ਏ. ਵੱਲੋਂ ਕੇਰਲਾ ਨੂੰ 'ਸੈਫ' ਖੇਡਾਂ ਦੀ ਮੇਜ਼ਬਾਨੀ ਲਈ ਮਨਜ਼ੂਰੀ

Share this News

ਤਿਰੂਵਨੰਤਪੁਰਮ : ਭਾਰਤੀ ਉਲੰਪਿਕ ਸੰਘ (ਆਈ. ਓ. ਏ.) ਨੇ ਕੇਰਲਾ ਨੂੰ 12ਵੀਆਂ ਦੱਖਣੀ ਏਸ਼ੀਆ ਮਹਾਂਸੰਘ (ਸੈਫ) ਖੇਡਾਂ ਦੀ ਮੇਜ਼ਬਾਨੀ ਦੀ ਮਨਜ਼ੂਰੀ ਦੇ ਦਿੱਤੀ ਹੈ ਤੇ ਹੁਣ ਇਸ ਦਾ ਆਖਰੀ ਫੈਸਲਾ ਨਰਿੰਦਰ ਮੋਦੀ ਸਰਕਾਰ 'ਤੇ ਹੈ | ਕੇਰਲਾ ਦੇ ਖੇਡ ਮੰਤਰੀ ਤਿਰੂਵੰਚਰ ਰਾਧਾਕ੍ਰਿਸ਼ਣਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੇਰਲਾ ਨੂੰ 12ਵੀਆਂ 'ਸੈਫ' ਖੇਡਾਂ ਦੀ ਮੇਜ਼ਬਾਨੀ ਕਰਕੇ ਖੁਸ਼ੀ ਹੋਵੇਗੀ |
ਰਾਧਾਕ੍ਰਿਸ਼ਣਨ ਨੇ ਕਿਹਾ ਕਿ ਕੇਰਲਾ ਨੂੰ ਤੇਲੰਗਾਨਾ ਤੇ ਪੁਣੇ ਨਾਲੋਂ ਇਸ ਲਈ ਪਹਿਲ ਦਿੱਤੀ ਗਈ ਹੈ ਕਿਉਂਕਿ ਉਸ ਨੇ 35ਵੀਆਂ ਰਾਸ਼ਟਰੀ ਖੇਡਾਂ ਨੂੰ ਸਫਲਤਾਪੂਰਵਕ ਕਰਵਾਇਆ ਸੀ | ਹੁਣ ਉਨ੍ਹਾਂ ਨੂੰ ਸਿਰਫ ਕੇਂਦਰ ਸਰਕਾਰ ਤੋਂ ਚੰਗੀ ਖ਼ਬਰ ਮਿਲਣ ਦਾ ਇੰਤਜ਼ਾਰ ਹੈ | ਕੇਰਲਾ ਨੂੰ ਜੇਕਰ 12ਵੀਆਂ 'ਸੈਫ' ਖੇਡਾਂ ...


May 22

ਟੀਮ ਇੰਡੀਆ 'ਚ ਭੱਜੀ ਦੀ ਵਾਪਸੀ

Share this News

ਮੁੰਬਈ : ਪਿਛਲੇ ਦੋ ਸਾਲ ਤੋਂ ਵੀ ਵੱਧ ਸਮੇਂ ਤੋਂ ਬਾਹਰ ਚੱਲ ਰਹੇ ਤਜ਼ਰਬੇਕਾਰ ਆਫ ਸਪਿੰਨਰ ਹਰਭਜਨ ਸਿੰਘ ਨੇ ਬੰਗਲਾਦੇਸ਼ ਖ਼ਿਲਾਫ਼ ਇਕਮਾਤਰ ਟੈਸਟ ਮੈਚ ਲਈ ਅੱਜ ਭਾਰਤੀ ਟੈਸਟ ਟੀਮ ਵਿੱਚ ਵਾਪਸੀ ਕੀਤੀ ਹੈ ਜਦੋਂ ਕਿ ਇਸ ਦੌਰੇ ਵਿੱਚ ਮਜ਼ਬੂਤ ਵਨ-ਡੇਅ ਟੀਮ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ। ਆਈਪੀਅੈਲ-8 ਵਿੱਚ ਮੁੰਬਈ ਇੰਡੀਅਨਜ਼ ਵੱਲੋਂ ਚੰਗੀ ਗੇਂਦਬਾਜ਼ੀ ਕਰਨ ਵਾਲੇ 34 ਸਾਲਾ ਭੱਜੀ ਨੂੰ ਵਿਰਾਟ ਕੋਹਲੀ ਦੀ ਅਗਵਾਈ ਵਾਲੀ 15 ਮੈਂਬਰੀ ਟੀਮ ਵਿੱਚ ਜਗ੍ਹਾ ਦੇ ਕੇ ਚੰਗੇ ਪ੍ਰਦਰਸ਼ਨ ਦੀ ਇਨਾਮ ਦਿੱਤਾ ਗਿਆ ਹੈ। ਹਰਭਜਨ ਨੂੰ ਛੱਡ ਕੇ ਟੀਮ ਵਿੱਚ ਹੋਰ ਕੋਈ ਵੀ ਹੈਰਾਨ ਕਰਨ ਵਾਲਾ ਨਾਂ ਨਹੀਂ ਹੈ।
ਸੰਦੀਪ ਪਾਟਿਲ ਦੀ ਅਗਵਾਈ ਵਿੱਚ ਅੱਜ ਇਥੇ ਹੋਈ ਕੌਮੀ ਚੋਣ ਕਮੇਟੀ ਦੀ ...


May 22

ਸਾਇਨਾ ਨੇ ਤੀਜੀ ਵਾਰ ਮੱਲਿਆ ਨੰਬਰ ਇਕ ਦਰਜਾ

Share this News

ਨਵੀਂ ਦਿੱਲੀ : ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਦੀ ਵਿਸ਼ਵ ਨੰਬਰ ਇਕ ਦਰਜਾਬੰਦੀ ਨਾਲ ਲੁਕਣਮੀਟੀ ਦੀ ਖੇਡ ਜਾਰੀ ਹੈ। ਹੁਣ ੳੁਹ ਤੀਜੀ ਵਾਰ ਦੁਨੀਆ ਦੀ ਨੰਬਰ ਇਕ ਖਿਡਾਰਨ ਬਣੀ ਹੈ।
ਸਾਇਨਾ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੇ ਆਸਟਰੇਲੀਅਨ ਓਪਨ ਬੈਡਮਿੰਟਨ ਟੂਰਨਾਮੈਂਟ ਤੋਂ ਪਹਿਲਾਂ ਨੰਬਰ ਇਕ ਪੁਜੀਸ਼ਨ ੳੁਤੇ ਪਹੁੰਚੀ ਹੈ। ੳੁਹ ਇਸ ਸਾਲ ਮਾਰਚ ਵਿੱਚ ਇੰਡੀਅਨ ਓਪਨ ਦੌਰਾਨ ਨੰਬਰ ਇਕ ਖਿਡਾਰਨ ਬਣੀ ਸੀ ਪਰ ਚੀਨ ਦੀ ਲੀ ਜੂੲੀਰੂੲੀ ਨੇ ਜਲਦੀ ੳੁਸ ਨੂੰ ਪਿਛਾਂਹ ਛੱਡ ਦਿੱਤਾ। ਸਿੰਗਾਪੁਰ ਓਪਨ ਵਿੱਚ ਜੂੲੀਰੂੲੀ ਦੇ ਨਾ ਖੇਡਣ ਤੋਂ ਬਾਅਦ ਸਾਇਨਾ ਨੂੰ ੳੁਸ ਸਮੇਂ ਬਿਨਾਂ ਕੋੲੀ ਟੂਰਨਾਮੈਂਟ ਖੇਡਿਆ ਨੰਬਰ ਇਕ ਦਰਜਾ ਮਿਲ ਗਿਆ ਸੀ।
ਬੈਡਮਿੰਟਨ ਏਸ਼ੀਆ ਚੈਂਪਅਨਸ਼ਿਪ ਵਿੱਚ ਸਾਇਨਾ ਫਿਰ ਪਹਿਲੇ ਦਰਜੇ ਤੋਂ ਤਿਲਕ ਗੲੀ ...


May 12

ਸਟ੍ਰਾਸ ਨੇ ਪੀਟਰਸਨ ਦੀ ਵਾਪਸੀ ਦੀਆਂ ਆਸਾਂ ਨੂੰ ਦਿੱਤਾ ਝਟਕਾ

Share this News

ਲੰਡਨ : ਇੰਗਲੈਂਡ ਕ੍ਰਿਕਟ ਬੋਰਡ ਦੇ ਨਵੇਂ ਨਿਰਦੇਸ਼ਕ ਐਂਡ੍ਰਿਊ ਸਟ੍ਰਾਸ ਨੇ ਧਾਕੜ ਬੱਲੇਬਾਜ਼ ਕੇਵਿਨ ਪੀਟਰਸਨ ਨੂੰ ਦੱਸ ਦਿੱਤਾ ਹੈ ਕਿ ਕੌਮੀ ਟੀਮ 'ਚ ਉਸ ਨੂੰ ਵਾਪਸ ਨਹੀਂ ਲਿਆ ਜਾਵੇਗਾ। ਲੰਘੇ ਸੋਮਵਾਰ ਪੀਟਰਸਨ ਨੇ ਸਰਰੇ ਵਲੋਂ ਖੇਡਦੇ ਹੋਏ 373 ਗੇਂਦਾਂ 'ਚ ਅਜੇਤੂ 326 ਦੌੜਾਂ ਦੀ ਪਾਰੀ ਖੇਡੀ।
2012-14 ਏਸ਼ੇਜ਼ ਲੜੀ 'ਚ ਮਿਲੀ ਹਾਰ ਤੋਂ ਬਾਅਦ ਟੀਮ 'ਚੋਂ ਬਾਹਰ ਕੀਤੇ ਗਏ ਪੀਟਰਸਨ ਨੂੰ ਉਮੀਦ ਸੀ ਕਿ ਉਸ ਨੂੰ ਇੰਗਲੈਂਡ ਦੀ ਕੌਮੀ ਟੀਮ 'ਚ ਫਿਰ ਤੋਂ ਸ਼ਾਮਲ ਕੀਤਾ ਜਾਵੇਗਾ। ਉਸ ਦਿਨ ਦਾ ਖੇਡ ਖ਼ਤਮ ਹੋਣ ਤੋਂ ਠੀਕ ਬਾਅਦ ਸਟ੍ਰਾਸ ਤੇ ਇੰਗਲੈਂਡ ਬੋਰਡ ਦੇ ਮੁੱਖ ਕਾਰਜਕਾਰੀ ਟਾਮ ਹੈਰਿਸਨ ਨੇ ਉਸ ਦੇ ਕੈਰੀਅਰ ਬਾਰੇ ਉਸ ਨਾਲ ਮਿਲ ਕੇ ਗੱਲਬਾਤ ਕੀਤੀ ਅਤੇ ...


May 12

ਏਸ਼ੀਅਨ ਯੂਥ ਐਥਲੈਟਿਕਸ 'ਚ 5ਵੇਂ ਸਥਾਨ 'ਤੇ ਰਿਹਾ ਭਾਰਤ

Share this News

ਦੋਹਾ : ਭਾਰਤ ਕਤਰ ਦੇ ਦੋਹਾ ਵਿਚ ਸੋਮਵਾਰ ਨੂੰ ਖਤਮ ਹੋਈ ਪਹਿਲੀ ਏਸ਼ੀਆਈ ਨੌਜਵਾਨ ਐਥਲੈਟਿਕਸ ਚੈਂਪੀਅਨਸ਼ਿਪ ਵਿਚ 2 ਸੋਨ, 6 ਚਾਂਦੀ ਤੇ 6 ਕਾਂਸੀ ਤਮਗੇ ਸਮੇਤ ਕੁਲ 14 ਤਮਗੇ ਜਿੱਤ ਕੇ ਪੰਜਵੇਂ ਸਥਾਨ 'ਤੇ ਰਿਹਾ।
ਏਸ਼ੀਆਈ ਖੇਡ ਮਹਾਸ਼ਕਤੀ ਚੀਨ ਨੇ 16 ਸੋਨ, 11 ਚਾਂਦੀ ਤੇ 5 ਕਾਂਸੀ ਸਮੇਤ ਕੁਲ 32 ਤਮਗੇ ਜਿੱਤ ਕੇ ਅੰਕ ਸੂਚੀ ਵਿਚ ਪਹਿਲਾ ਸਥਾਨ ਹਾਸਲ ਕੀਤਾ ਤੇ ਉਹ ਹੋਰ ਦੇਸ਼ਾਂ ਤੋਂ ਕਿਤੇ ਅੱਗੇ ਰਿਹਾ। ਚੈਂਪੀਅਨਸ਼ਿਪ ਵਿਚ ਕੁਲ 24 ਦੇਸ਼ਾਂ ਨੇ ਅੰਕ ਸੂਚੀ ਵਿਚ ਆਪਣਾ ਨਾਂ ਦਰਜ ਕਰਾਇਆ। ਚੀਨ ਤੋਂ ਬਾਅਦ ਭਾਰਤ ਇਕੋ-ਇਕ ਅਜਿਹਾ ਦੇਸ਼ ਰਿਹਾ, ਜਿਸਨੇ ਦਹਾਈ ਦੀ ਸੰਖਿਆ ਵਿਚ ਤਮਗੇ ਜਿੱਤੇ।
ਭਾਰਤ ਸਭ ਤੋਂ ਵੱਧ ਤਮਗੇ ਜਿੱਤਣ ਦੇ ਮਾਮਲੇ ਵਿਚ ਦੂਜੇ ਸਥਾਨ ...


May 12

1983 ਵਿਸ਼ਵ ਕੱਪ 'ਤੇ ਬਣੇਗੀ ਫ਼ਿਲਮ

Share this News

ਮੁੰਬਈ : ਭਾਰਤੀ ਕ੍ਰਿਕਟ ਟੀਮ ਨੇ 1983 ਵਿਚ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ | ਕਪਿਲ ਦੇਵ ਕਪਤਾਨੀ ਵਿਚ ਟੀਮ ਇੰਡੀਆ ਦੀ ਇਸ ਇਤਿਹਾਸਕ ਜਿੱਤ ਨੂੰ ਸਿਲਵਰ ਸਕਰੀਨ 'ਤੇ ਲੈ ਕੇ ਆਉਣਗੇ ਰਾਸ਼ਟਰੀ ਐਵਾਰਡ ਜੇਤੂ ਫਿਲਮਕਾਰ ਸੰਜੇ ਪੂਰਨ ਸਿੰਘ ਚੌਹਾਨ | ਇਸ ਫਿਲਮ ਦੀ ਸ਼ੂਟਿੰਗ ਅਗਲੇ ਸਾਲ 2016 ਵਿਚ ਸ਼ੁਰੂ ਹੋਵੇਗੀ | ਹਾਲਾਂਕਿ ਇਹ ਤੈਅ ਨਹੀਂ ਕੀਤਾ ਗਿਆ ਹੈ ਕਿ ਫਿਲਮ ਦਾ ਸਿਰਲੇਖ ਕੀ ਹੋਵੇਗਾ |[home] 1-9 of 9

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved