Sports News Section

Monthly Archives: MAY 2016


May 20

ਜੂਨੀਅਰ ਭਾਰਤੀ ਮਹਿਲਾ ਹਾਕੀ ਟੀਮ ਦੇ ਕੈਂਪ 'ਚ ਪੰਜਾਬ ਦੀਆਂ 9 ਖਿਡਾਰਨਾਂ ਸ਼ਾਮਲ

Share this News

ਜਲੰਧਰ : ਕਰਨਾਟਕ ਦੀ ਰਾਜਧਾਨੀ ਬੇਂਗਲੁਰੂ 'ਚ ਹਾਕੀ ਇੰਡੀਆ ਵੱਲੋਂ 20 ਮਈ ਤੋਂ 25 ਜੂਨ ਤੱਕ ਲਗਾਏ ਗਏ ਜੂਨੀਅਰ ਭਾਰਤੀ ਮਹਿਲਾ ਹਾਕੀ ਟੀਮ ਦੇ ਅਭਿਆਸ ਕੈਂਪ 'ਚ ਪੰਜਾਬ ਦੀਆਂ 9 ਖਿਡਾਰਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਹਾਕੀ ਪੰਜਾਬ ਦੇ ਸਕੱਤਰ ਪਰਗਟ ਸਿੰਘ ਨੇ ਉਕਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੈਂਪ 'ਚ ਪੰਜਾਬ ਦੀ ਪ੍ਰਿਯੰਕਾ, ਰੀਤ, ਰਿਤੂ, ਰਾਜਵਿੰਦਰ ਕੌਰ, ਮਨਪ੍ਰੀਤ ਕੌਰ, ਅਮਰਿੰਦਰ ਕੌਰ, ਗਗਨਦੀਪ ਕੌਰ, ਨਵਨੀਤ ਕੌਰ ਅਤੇ ਨਵਪ੍ਰੀਤ ਕੌਰ ਨੂੰ ਸ਼ਾਮਲ ਕੀਤਾ ਗਿਆ ਹੈ। ਟੀਮ ਦਾ ਮੁੱਖ ਟ੍ਰੇਨਰ ਹਾਕੀ ਪੰਜਾਬ ਦੇ ਚੋਣਕਰਤਾ ਅਤੇ ਓਲੰਪੀਅਨ ਬਲਜੀਤ ਸਿੰਘ ਸੈਨੀ ਨੂੰ ਬਣਾਇਆ ਗਿਆ ਹੈ। ਪਰਗਟ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਕਾਫੀ ਲੰਬੇ ...


May 20

ਉਬੇਰ ਕੱਪ-ਸੈਮੀਫਾਈਨਲ 'ਚ ਚੀਨ ਤੋਂ ਹਾਰੀਆਂ ਭਾਰਤੀ ਕੁੜੀਆਂ

Share this News

ਕੁਨਸ਼ਾਨ : ਭਾਰਤੀ ਕੁੜੀਆਂ ਦੀ ਬੈਡਮਿੰਟਨ ਟੀਮ ਇਥੇ ਜਾਰੀ ਉਬੇਰ ਕੱਪ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਹਾਰ ਗਈ ਹੈ | ਭਾਰਤੀ ਟੀਮ ਨੂੰ ਚੀਨ ਨੇ 3-0 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ | ਭਾਰਤ ਨੂੰ ਕਾਂਸੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ | ਸਾਲ 2014 'ਚ ਵੀ ਆਪਣੀ ਮੇਜ਼ਬਾਨੀ 'ਚ ਭਾਰਤੀ ਕੁੜੀਆਂ ਨੇ ਕਾਂਸੀ ਦਾ ਤਗਮਾ ਹੀ ਜਿੱਤਿਆ ਸੀ, ਉਸ ਸਮੇਂ ਉਸ ਨੂੰ ਜਾਪਾਨ ਕੋਲੋਂ ਹਾਰ ਮਿਲੀ ਸੀ | ਇਸ ਸਾਲ ਵੀ ਗਰੁੱਪ ਪੱਧਰ 'ਤੇ ਭਾਰਤ ਨੂੰ ਜਾਪਾਨ ਤੋਂ ਹਾਰ ਮਿਲੀ ਸੀ | ਜਾਪਾਨੀ ਟੀਮ ਵੀ ਇਸ ਸਾਲ ਸੈਮੀਫਾਈਨਲ 'ਚ ਪਹੁੰਚੀ ਹੈ | ਚੀਨ 13 ਵਾਰ ਇਹ ਖਿਤਾਬ ਜਿੱਤ ਚੁੱਕਾ ਹੈ | ਬੀਤੇ ਸੀਜ਼ਨ ...


May 20

ਤੇਂਦੁਲਕਰ ਦੀ ਬਰਾਬਰੀ ਕਰਨ ਦੀ ਰਾਹ ’ਤੇ ਕੋਹਲੀ - ਹਸੀ

Share this News

ਮੈਲਬਰਨ : ਵਿਰਾਟ ਕੋਹਲੀ ਦੀ ਵਰਤਮਾਨ ਲੈਅ ਤੋਂ ਹੈਰਾਨ ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਮਾਈਕਲ ਹਸੀ ਨੂੰ ਲਗਦਾ ਹੈ ਕਿ ਇਹ ਕ੍ਰਿਕਟਰ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਦੀਆਂ ਉਪਲਬਧੀਆਂ ਦੀ ਬਰਾਬਰੀ ਕਰਨ ਜਾਂ ਉਨ੍ਹਾਂ ਤੋਂ ਅੱਗੇ ਨਿਕਲਣ ਵੱਲ ਅੱਗੇ ਵੱਧ ਰਿਹਾ ਹੈ। ਹਸੀ ਨੇ ਕ੍ਰਿਕਟ ਆਸਟ੍ਰੇਲੀਆ ਦੀ ਅਧਿਕਾਰਤ ਵੈ¤ਬਸਾਈਟ ’ਤੇ ਕਿਹਾ, ‘‘ਤੇਂਦੁਲਕਰ ਦਾ ਸਭ ਤੋਂ ਮਜ਼ਬੂਤ ਪੱਖ ਲੰਬੇ ਸਮੇਂ ਤੱਕ ਖੇਡਦੇ ਰਹਿਣਾ ਸੀ ਅਤੇ ਜੇਕਰ ਕੋਹਲੀ ਫਿਟ ਰਹਿੰਦਾ ਹੈ ਤਾਂ ਉਹ ਇੱਕ ਖਿਡਾਰੀ ਦੇ ਰੂਪ ’ਚ ਤੇਂਦੁਲਕਰ ਦੀ ਬਰਾਬਰੀ ਕਰ ਸਕਦਾ ਹੈ।’’ ਕੋਹਲੀ ਇਸ ਸਮੇਂ ਬਿਹਤਰੀਨ ਫਾਰਮ ’ਚ ਹੈ ਅਤੇ ਆਈ.ਪੀ.ਐ¤ਲ. ’ਚ ਉਨ੍ਹਾਂ ਧੁੰਮ ਮਚਾਈ ਹੋਈ ਹੈ। ਉਹ ਆਈ.ਪੀ.ਐ¤ਲ. ਦੇ ਵਰਤਮਾਨ ਸੈਸ਼ਨ ’ਚ 4 ਸੈਂਕੜੇ ਲਗਾ ਚੁੱਕੇ ...


May 12

ਰੇਪ ਕੇਸ 'ਚ ਸਰਦਾਰ ਨੂੰ ਪੁਲਿਸ ਵਲੋਂ ਕਲੀਨ ਚਿੱਟ

Share this News

ਲੁਧਿਆਣਾ : ਬ੍ਰਿਟਿਸ਼ ਮਹਿਲਾ ਹਾਕੀ ਖਿਡਾਰੀ ਵਲੋਂ ਲਾਏ ਗਏ ਰੇਪ, ਜ਼ਬਰਦਸਤੀ ਗਰਭਪਾਤ ਅਤੇ ਧੋਖਾਧੜੀ ਦੇ ਮਾਮਲੇ ਵਿਚ ਲੁਧਿਆਣਾ ਪੁਲਿਸ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ ਨੂੰ ਕਲੀਟ ਚਿੱਟ ਦੇ ਦਿੱਤੀ ਹੈ। ਐਸਆਈਟੀ ਨੇ ਸੀਪੀ ਜਤਿੰਦਰ ਸਿੰਘ ਔਲਖ ਨੂੰ ਸੌਂਪੀ ਰਿਪੋਰਟ ਵਿਚ ਲਿਖਿਆ ਹੈ ਕਿ ਸਰਦਾਰ ਸਿੰਘ 'ਤੇ ਦੋਸ਼ ਸਾਬਤ ਨਹੀਂ ਹੋਏ ਹਨ। ਬ੍ਰਿਟਿਸ਼ ਮਹਿਲਾ ਨੇ ਲੁਧਿਆਣਾ ਤੋਂ ਇਲਾਵਾ ਪੰਚਕੂਲਾ ਵਿਚ ਵੀ ਰੇਪ ਕਰਨ ਦੀ ਗੱਲ ਕਹੀ ਸੀ। ਜਿਸ ਦੇ ਲਈ ਲੁਧਿਆਣਾ ਪੁਲਿਸ ਨੇ ਉਸ ਨੂੰ ਹਰਿਆਣਾ ਵਿਚ ਅਪਣੀ ਸ਼ਿਕਾਇਤ ਦਰਜ ਕਰਾਉਣ ਦੀ ਗੱਲ ਕਹੀ ਹੈ।  ਗੌਰਤਲਬ  ਹੈ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਬ੍ਰਿਟਿਸ਼ ਮਹਿਲਾ ਨੇ ਸਰਦਾਰ ਸਿੰਘ 'ਤੇ ਵਿਆਹ ਦਾ ਝਾਂਸਾ ਦੇ ਕੇ ...


May 12

ਹਰਿਆਣਾ ਦੇ ਵਿਰੇਂਦਰ ਨੇ ਗੂੰਗੇ-ਬੋਲ਼ਿਆਂ ਦੀ ਵਿਸ਼ਵ ਕੁਸ਼ਤੀ 'ਚ ਜਿੱਤਿਆ ਸੋਨ ਤਮਗਾ

Share this News

ਨਵੀਂ ਦਿੱਲੀ : ਹਰਿਆਣਾ ਦੇ ਵਿਰੇਂਦਰ ਨੇ ਈਰਾਨ ਦੇ ਤਹਿਰਾਨ 'ਚ ਆਯੋਜਿਤ ਚੌਥੀ ਵਿਸ਼ਵ ਗੂੰਗੇ ਬੋਲ਼ਿਆਂ ਦੇ ਕੁਸ਼ਤੀ ਮੁਕਾਬਲੇ 'ਚ ਦੇਸ਼ ਦਾ ਦਾ ਨਾਂ ਉੱਚਾ ਕਰਦੇ ਹੋਏ 74 ਕਿਲੋਗ੍ਰਾਮ ਫ੍ਰੀ ਸਟਾਈਲ ਵਰਗ 'ਚ ਸੋਨ ਤਮਗਾ ਜਿੱਤ ਲਿਆ। ਹਰਿਆਣਾ ਦੇ ਝੱਜਰ ਜ਼ਿਲੇ ਦੇ ਸਾਸਰੋਲੀ ਪਿੰਡ 'ਚ ਰਹਿਣ ਵਾਲੇ ਅਤੇ ਗੁਰੂ ਹਨੁਮਾਨ ਅਖਾੜੇ ਦੇ ਕੋਚ ਮਹਾਸਿੰਘ ਰਾਵ ਦੇ ਚੇਲੇ ਵਿਰੇਂਦਰ ਨੇ ਤਹਿਰਾਨ 'ਚ ਪੰਜ ਤੋਂ 10 ਮਈ ਨੂੰ ਆਯੋਜਿਤ ਇਸ ਪ੍ਰਤੀਯੋਗਿਤਾ 'ਚ ਆਪਣੇ ਸਾਰੇ ਮੁਕਾਬਲੇ ਜਿੱਤ ਕੇ ਸੋਨ ਤਮਗਾ ਆਪਣੇ ਨਾਂ ਕਰ ਲਿਆ। 
31 ਸਾਲਾ ਵਿਰੇਂਦਰ ਨੇ 74 ਕਿਲੋਗ੍ਰਾਮ ਫ੍ਰੀ ਸਟਾਈਲ ਵਰਗ 'ਚ ਪਹਿਲਾਂ ਬੁਲਗਾਰੀਆਂ ਦੇ ਕਿਚਿਰੋ ਹਰੀਸਤੋ ਨੂੰ 10-0 ਨਾਲ ਹਰਾਇਆ ਫਿਰ ਬੇਲਾਰੂਸ ਦੇ ਅਦਾ ਮਿਨ ਹਿਵੋਰਥ ...


May 12

ਖੁਲਾਸਿਆਂ ਭਰੀ ਮਹਿਲਾ ਕਪਤਾਨ ਦੀ ਕਿਤਾਬ !

Share this News

ਭਾਰਤੀ ਫੁਟਬਾਲ ਟੀਮ ਦੀ ਸਾਬਕਾ ਕਪਤਾਨ ਸੋਨਾ ਚੌਧਰੀ ਨੇ ਆਪਣੇ ਫੁਟਬਾਲ ਕਰੀਅਰ ਦੇ ਦੌਰਾਨ ਮਹਿਲਾ ਖਿਡਾਰਨਾ ਦੇ ਨਾਲ ਹੋਏ ਸ਼ੋਸ਼ਣ ਅਤੇ ਦੁਰਵਿਵਹਾਰ ਬਾਰੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ। ਸੋਨਾ ਨੇ ਟੀਮ ਮੈਨੇਜਮੈਂਟ, ਕੋਚ ਅਤੇ ਸਕੱਤਰ ਵੱਲੋਂ ਮਹਿਲਾ ਖਿਡਾਰਨਾ ਨਾਲ ਕੀਤੇ ਗਏ ਸ਼ੋਸ਼ਣ ਬਾਰੇ ਕਈ ਖੁਲਾਸੇ ਕੀਤੇ ਹਨ। ਸੋਨਾ ਚੌਧਰੀ ਨੇ ਇਹ ਖੁਲਾਸੇ ਆਪਣੇ ਨਾਵਲ 'ਗੇਮ ਇਨ ਗੇਮ' 'ਚ ਕੀਤੇ ਹਨ। ਸਾਬਕਾ ਕਪਤਾਨ ਨੇ ਹਾਲ 'ਚ ਉੱਤਰ ਪ੍ਰਦੇਸ਼ ਦੇ ਵਾਰਾਣਸੀ 'ਚ ਆਪਣੇ ਨਾਵਲ ਦੀ ਲਾਂਚਿੰਗ ਕੀਤੀ। ਖਿਡਾਰਨਾ ਦੇ ਕਮਰੇ 'ਚ ਸੌਂਦੇ ਸੀ ਕੋਚ ! ਸੋਨਾ ਨੇ ਦੱਸਿਆ ਕਿ ਹੱਦ ਤਾਂ ਉਸ ਵੇਲੇ ਹੋ ਜਾਂਦੀ ਸੀ ਜਦ ਵਿਦੇਸ਼ੀ ਦੌਰੇ 'ਤੇ ਕੋਚ ਰਾਤ ਨੂੰ ਸੌਣ ਲਈ ...


May 12

ਹਾਕੀ ਖਿਡਾਰੀ ਰਘੁਨਾਥ, ਧਰਮਵੀਰ ਤੇ ਰਿਤੂ ਰਾਣੀ ਅਰਜੁਨਾ ਐਵਾਰਡ ਲਈ ਨਾਮਜ਼ਦ

Share this News

ਨਵੀਂ ਦਿੱਲੀ : ਹਾਕੀ ਇੰਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਰਾਸ਼ਟਰੀ ਪੁਰਸ਼ ਹਾਕੀ ਟੀਮ ਦੇ ਖਿਡਾਰੀ ਵੀ. ਆਰ. ਰਘੁਨਾਥ, ਧਰਮਵੀਰ ਸਿੰਘ ਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਿਤੂ ਰਾਣੀ ਦੇ ਨਾਂਅ ਅਰਜੁਨ ਐਵਾਰਡ ਲਈ ਭੇਜੇ ਹਨ | ਰਘੁਨਾਥ ਤੇ ਧਰਮਵੀਰ ਇੰਚੀਓਨ ਵਿਖੇ 2014 'ਚ ਹੋਈਆਂ ਏਸ਼ੀਆਈ ਖੇਡਾਂ 'ਚ ਸੋਨੇ ਦਾ ਤਗਮਾ ਹਾਸਲ ਕਰਨ ਵਾਲੀ ਟੀਮ ਦਾ ਹਿੱਸਾ ਸਨ | ਇਸ ਤੋਂ ਇਲਾਵਾ ਇਹ ਦੋਵੇਂ ਖਿਡਾਰੀ 2014 'ਚ ਗਲਾਸਗੋ 'ਚ ਹੋਈਆਂ ਕਾਮਨਵੈਲਥ ਖੇਡਾਂ 'ਚ ਚਾਂਦੀ ਦਾ ਤਗਮਾ ਹਾਸਲ ਕਰਨ ਵਾਲੀ ਟੀਮ ਦਾ ਵੀ ਹਿੱਸਾ ਸਨ | ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਿਤੂ ਰਾਣੀ ਦੀ ਅਗਵਾਈ 'ਚ ਵੀ ਟੀਮ ਨੇ 36 ਸਾਲ ਬਾਦ ...


May 6

ਆਖਰੀ ਓਲੰਪਿਕ ਕੁਆਲੀਫਾਇਰ 'ਚ ਪਹਿਲਵਾਨਾਂ ਦੀਆਂ ਨਜ਼ਰਾਂ ਰੀਓ ਕੋਟਾ ਹਾਸਿਲ ਕਰਨ 'ਤੇ

Share this News

ਇਸਤਾਂਬੁਲ : ਕੁਝ ਵੱਡੇ ਪਹਿਲਵਾਨਾਂ 'ਤੇ ਪਾਬੰਦੀ ਕਰਕੇ ਵਿਵਾਦਾਂ ਵਿਚਕਾਰ ਭਾਰਤੀ ਪਹਿਲਵਾਨ ਕੱਲ ਇੱਥੇ ਸ਼ੁਰੂ ਹੋ ਰਹੇ ਦੂਜੇ ਵਿਸ਼ਵ ਕੁਆਲੀਫਾਇੰਗ ਟੂਰਨਾਮੈਂਟ 'ਚ ਆਪਣੇ ਆਖਰੀ ਯਤਨਾਂ ਨਾਲ ਵੱਧ ਤੋਂ ਵੱਧ ਓਲੰਪਿਕ ਕੋਟਾ ਹਾਸਿਲ ਕਰਨ ਦੀ ਕੋਸ਼ਿਸ਼ ਕਰਨਗੇ। ਭਾਰਤ ਦੀ 14 ਮੈਂਬਰੀ ਟੀਮ 'ਚ ਗੀਤਾ ਅਤੇ ਬਬੀਤਾ ਫੋਗਾਟ ਸ਼ਾਮਿਲ ਨਹੀਂ ਹਨ। ਭਾਰਤੀ ਟੀਮ 6 ਮਈ ਤੋਂ 8 ਮਈ ਤੱਕ ਹੋਣ ਵਾਲੇ ਟੂਰਨਾਮੈਂਟ 'ਚ ਓਲੰਪਿਕ ਕੋਟਾ ਪ੍ਰਾਪਤ ਕਰਨ ਦਾ ਯਤਨ ਕਰੇਗੀ। ਇਹ ਕੁਆਲੀਫਾਇਰ ਬਹੁਤ ਕਠਿਨ ਹੋਣ ਵਾਲਾ ਹੈ ਕਿਉਂਕਿ ਹਰ ਭਾਰਵਰਗ 'ਚ ਸਿਰਫ ਚੋਟੀ ਦੇ ਦੋ ਖਿਡਾਰੀ ਹੀ ਰੀਓ ਕੋਟਾ ਹਾਸਿਲ ਕਰ ਸਕਣਗੇ। 
ਪਿਛਲੇ ਹਫ਼ਤੇ ਭਾਰਤੀ ਕੁਸ਼ਤੀ ਮਹਾਸੰਘ ਨੇ ਗੀਤਾ (58 ਕਿ.ਗ੍ਰਾ.), ਬਬੀਤਾ (53 ਕਿ.ਗ੍ਰਾ), ਸੁਮਿਤ (125 ਕਿ.ਗ੍ਰਾ) ਫ੍ਰੀਸਟਾਈਲ ...


May 6

ਰੀਓ 'ਚ ਹਰੇਕ ਭਾਰਤੀ ਖਿਡਾਰੀ ਨੂੰ ਇਕ ਕਰੋੜ ਦਾ ਬੀਮਾ

Share this News

ਨਵੀਂ ਦਿੱਲੀ : ਇਸ ਸਾਲ ਅਗਸਤ 'ਚ ਹੋਣ ਵਾਲੇ ਰੀਓ ਓਲੰਪਿਕ 'ਚ ਦੇਸ਼ ਵੱਲੋਂ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ 'ਚੋਂ ਹਰੇਕ ਨੂੰ ਇਕ ਕਰੋੜ ਰੁਪਏ ਦਾ ਸੁਰੱਖਿਆ ਬੀਮਾ ਦਿੱਤਾ ਜਾਵੇਗਾ। ਭਾਰਤੀ ਓਲੰਪਿਕ ਸੰਘ (ਆਈ.ਓ.ਏ।) ਨੇ ਵੀਰਵਾਰ ਨੂੰ ਦੱਸਿਆ ਕਿ ਐਡੇਲਵੇਸ ਟੋਕੀਓ ਲਾਈਫ ਇੰਸ਼ੋਰੈਂਸ ਕੰਪਨੀ ਨੇ ਰੀਓ 'ਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਹਰੇਕ ਖਿਡਾਰੀ ਨੂੰ ਇਕ ਕਰੋੜ ਰੁਪਏ ਦਾ ਸੁਰੱਖਿਆ ਬੀਮਾ ਦੇਣ ਦੀ ਪੇਸ਼ਕਸ਼ ਕੀਤੀ ਹੈ।
ਆਈ.ਓ.ਏ. ਨੇ ਐਡੇਲਵੇਸ ਗਰੁੱਪ ਨੂੰ ਰੀਓ ਦੇ ਲਈ ਭਾਰਤੀ ਦਲ ਦਾ ਪ੍ਰਮੁੱਖ ਸਪਾਂਸਰ ਬਣਾਉਣ ਦਾ ਐਲਾਨ ਕੀਤਾ ਹੈ। ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਰੂਜਨ ਪੰਜਵਾਨੀ  ਨੇ ਕਿਹਾ, ''ਓਲੰਪਿਕ ਅਜਿਹਾ ਅਦਾਰਾ ਹੈ ਜੋ ਦੁਨੀਆ ਦੇ ਲੋਕਾਂ ਨੂੰ ਆਪਸ ਦੀਆਂ ਸਾਰੀਆਂ ਦੂਰੀਆਂ ...


May 6

ਸੰਸਦ 'ਚ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਭਾਰਤ ਰਤਨ ਨਾਲ ਸਨਮਾਨਤ ਕਰਨ ਦੀ ਮੰਗ

Share this News

ਨਵੀਂ ਦਿੱਲੀ : ਹਾਕੀ ਦੇ ਜਾਦੂਗਰ ਦੇ ਨਾਂ ਤੋਂ ਮਸ਼ਹੂਰ ਮੇਜਰ ਧਿਆਨ ਚੰਦ ਨੂੰ ਵੀਰਵਾਰ ਨੂੰ ਰਾਜਸਭਾ 'ਚ ਵੱਖ-ਵੱਖ ਦਲਾਂ ਦੇ ਮੈਂਬਰਾਂ ਨੇ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਤ ਕੀਤੇ ਜਾਣ ਦੀ ਮੰਗ ਕੀਤੀ। ਸਪਾ ਦੇ ਚੰਦਰਪਾਲ ਸਿੰਘ ਯਾਦਵ ਨੇ ਇਹ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਝਾਂਸੀ 'ਚ ਜੰਮੇ ਧਿਆਨ ਚੰਦ ਨੇ ਭਾਰਤੀ ਹਾਕੀ ਨੂੰ ਉਸ ਦੇ ਮਾਣ ਦੇ ਸਿਖਰ 'ਤੇ ਪਹੁੰਚਾਉਂਦੇ ਹੋਏ ਦੇਸ਼ ਨੂੰ ਸਾਲ 1928, 1932 ਅਤੇ 1936 'ਚ ਤਿੰਨ ਓਲੰਪਿਕ ਤਮਗੇ ਦਿਵਾਏ। ਉਨ੍ਹਾਂ ਦਾ 48 ਮੈਚਾਂ 'ਚ 109 ਗੋਲ ਦਾ ਰਿਕਾਰਡ ਅੱਜ ਤੱਕ ਨਹੀਂ ਟੁੱਟਾ।
ਯਾਦਵ ਨੇ ਕਿਹਾ ਕਿ ਦੂਜੇ ਦੇਸ਼ਾਂ ਨੇ ਵੱਡੀ ਰਕਮ ਦੇ ਕੇ ਧਿਆਨ ਚੰਦ ...[home] 1-10 of 10

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved