Sports News Section

Monthly Archives: MAY 2017


May 29

ਆਪਣੀ ਬਾਇਓਪਿਕ ਫਿਲਮ ਲਈ ਸਚਿਨ ਨੂੰ ਮਿਲੇ ਇੰਨੇ ਕਰੋੜ !

Share this News

ਮੁੰਬਈ : ਹਾਲ ਹੀ 'ਚ ਰਿਲੀਜ਼ ਹੋਈ ਭਾਰਤੀ ਕ੍ਰਿਕੇਟ ਦੇ ਭਗਵਾਨ ਸਚਿਨ ਤੇਂਦੁਲਕਰ ਦੀ ਬਾਇਓਪਿਕ 'ਤੇ ਆਧਾਰਿਤ ਫਿਲਮ 'ਸਚਿਨ ਏ ਬਿਲੀਅਨ ਡਰੀਮਜ਼' ਕਾਫੀ ਚਰਚਾ 'ਚ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ 2 ਦਿਨਾਂ 'ਚ 17 ਕਰੋੜ 60 ਲੱਖ ਰੁਪਏ ਦਾ ਕਾਰੋਬਾਰ ਕੀਤਾ ਹੈ ਪਰ ਇਸ ਫਿਲਮ ਲਈ ਸਚਿਨ ਨੂੰ ਕਿੰਨੇ ਪੈਸੇ ਮਿਲਣਗੇ ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ।
ਸੂਤਰਾਂ ਮੁਤਾਬਕ ਸਚਿਨ ਨੂੰ ਇਸ ਫਿਲਮ ਲਈ ਕਰੀਬ 40 ਕਰੋੜ ਰੁਪਏ ਮਿਲੇ ਹਨ। ਪ੍ਰੋਡਕਸ਼ਨ ਟੀਮ ਦੇ ਇਕ ਸੂਤਰ ਦਾ ਕਹਿਣਾ ਹੈ ਕਿ 40 ਕਰੋੜ 'ਤੇ ਨਹੀਂ ਪਰ 35 ਤੋਂ 38 ਕਰੋੜ ਦੇ ਕਰੀਬ ਮਿਲੇ ਹਨ। ਇਸ ਤੋਂ ਇਲਾਵਾ ਭਾਰਤ 'ਚ ਇਸ ਫਿਲਮ ਨੂੰ 2400 ਸਕ੍ਰੀਨਜ਼ ...


May 29

ਮਨੌਲੀ ਦੀ ਪੁਸਤਕ ‘ਫੀਫਾ ਦੇ ਸਿਤਾਰੇ’ ਲੋਕ ਅਰਪਣ

Share this News

ਮੁਹਾਲੀ : ਛੇ ਓਲੰਪੀਅਨਾਂ ਨੇ ਅੱਜ ਫ਼ੇਜ਼-6 ਦੇ ਸ਼ਿਵਾਲਿਕ ਪਬਲਿਕ ਸਕੂਲ ਵਿੱਚ ਹੋਏ ਸਮਾਰੋਹ ਵਿੱਚ ਖੇਡ ਪੱਤਰਕਾਰ ਸੁਖਵਿੰਦਰਜੀਤ ਸਿੰਘ ਮਨੌਲੀ ਦੀ ਫ਼ੁਟਬਾਲ ਜਗਤ ਨਾਲ ਸਬੰਧਤ ਪੁਸਤਕ ‘ਫੀਫਾ ਦੇ ਸਿਤਾਰੇ’ ਲੋਕ ਅਰਪਣ ਕੀਤੀ। ਸਮਾਰੋਹ ਵਿੱਚ ਹਾਕੀ ਦੇ ਜਾਦੂਗਰ ਮਰਹੂਮ ਧਿਆਨ ਚੰਦ ਦੇ ਪੁੱਤਰ ਓਲੰਪੀਅਨ ਅਸ਼ੋਕ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਸ਼ਵ ਪੱਧਰ ’ਤੇ ਹਾਕੀ ਵਿੱਚ ਨਾਮਣਾ ਖੱਟਣ ਵਾਲੇ ਬਲਬੀਰ ਸਿੰਘ ਸੀਨੀਅਰ ਅਤੇ ਧਿਆਨ ਚੰਦ ਦੀ ਦੋਹਤੀ ਨੇਹਾ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।   ਪ੍ਰਧਾਨਗੀ ਮੰਡਲ ਵਿੱਚ ਓਲੰਪੀਅਨ ਰਾਜਿੰਦਰ ਸਿੰਘ ਸੀਨੀਅਰ, ਓਲੰਪੀਅਨ ਅਜੀਤ ਸਿੰਘ, ਓਲੰਪੀਅਨ ਧਰਮਵੀਰ ਸਿੰਘ, ਇੰਟਰਨੈਸ਼ਨਲ ਫ਼ੁਟਬਾਲਰ ਹਰਨੰਦਨ ਸਿੰਘ ਅਤੇ ਸ਼ਿਵਾਲਿਕ ਸੰਸਥਾਵਾਂ ਦੇ ਡਾਇਰੈਕਟਰ ਡੀਐਸ ਬੇਦੀ ਸ਼ਾਮਲ ਹੋਏ। ਸਮਾਗਮ ਵਿੱਚ ਓਲੰਪੀਅਨ ਬਲਦੇਵ ...


May 29

ਜ਼ਿੰਦਰ ਮਾਹਲ ਬਣਿਆ ਰੈਸਲਿੰਗ ਚੈਪੀਅਨ

Share this News

ਨਵੀਂ ਦਿੱਲੀ : 10 ਸਾਲ ਬਾਅਦ ਇਕ ਵਾਰ ਫਿਰ ਸਨਸਨੀ ਫੈਲਾਉਂਦਿਆਂ ਇਕ ਭਾਰਤੀ ਪਹਿਲਵਾਨ ਨੇ ਡਬਲਯੂ.ਡਬਲਯੂ.ਈ. ਚੈਂਪੀਅਨਸ਼ਿਪ ਆਪਣੇ ਨਾਂਅ ਕੀਤੀ ਹੈ। ਭਾਰਤੀ ਮੂਲ ਦੇ ਪਹਿਲਵਾਨ ਜਿੰਦਰ ਮਾਹਲ ਨੇ ਬੀਤੇ ਦਿਨ ਸੀਨੀਅਰ ਪਹਿਲਵਾਨ ਰੈਂਡੀ ਓਰਟਨ ਹਰਾ ਕੇ ਡਬਲਯੂ. ਡਬਲਯੂ. ਈ. ਵਿਸ਼ਵ ਹੈਵੀਵੇਟ ਬੈਕਲੈਸ਼ ਚੈਂਪੀਅਨਸ਼ਿਪ ਜਿੱਤੀ। 30 ਸਾਲਾਂ ਦੇ ਜਿੰਦਰ ਮਾਹਲ ਭਾਰਤੀ ਮੂਲ ਦੇ ਪਹਿਲੇ ਅਤੇ ਅਜਿਹੇ ਦੂਜੇ ਭਾਰਤੀ ਪਹਿਲਵਾਨ ਬਣ ਗਏ ਹਨ ਜਿੰਨਾਂ ਨੇ ਡਬਲਯੂ. ਡਬਲਯੂ. ਈ. ਵਿਸ਼ਵ ਹੈਵੀਵੇਟ ਚੈਂਪੀਅਨਸ਼ਿਪ 'ਤੇ ਕਬਜ਼ਾ ਜਮਾਇਆ ਹੈ | ਇਸ ਤੋਂ ਪਹਿਲਾਂ ਭਾਰਤ ਦੇ ਗ੍ਰੇਟ ਖਲੀ ਨੇ 2007 'ਚ ਵਿਸ਼ਵ ਹੈਵੀਵੇਟ ਚੈਂਪੀਅਨਸ਼ਿਪ ਜਿੱਤੀ ਸੀ। ਜਿੰਦਰ ਇਸ ਖ਼ਿਤਾਬ ਦੀ ਦੌੜ 'ਚ ਪਸੰਦੀਦਾ ਨਹੀਂ ਸਨ। ਇਸ ਕਰਕੇ ਜਿਵੇਂ ਹੀ ਉਨ੍ਹਾਂ ਨੇ ਓਰਟਨ ...


May 7

ਸਚਿਨ ਤੇਂਦੁਲਕਰ 'ਫੈਲੋਸ਼ਿਪ' ਐਵਾਰਡ ਨਾਲ ਸਨਮਾਨਿਤ

Share this News

ਲੰਡਨ : ਇਥੇ ਮੱਧ ਲੰਡਨ ਵਿਖੇ ਹੋਏ 7ਵੇਂ ਸਾਲਾਨਾ ਏਸ਼ੀਅਨ ਐਵਾਰਡ ਸਮਾਰੋਹ ਵਿਚ ਸਾਬਕਾ ਪ੍ਰਸਿੱਧ ਭਾਰਤੀ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਨੂੰ ਫੈਲੋਸ਼ਿਪ ਐਵਾਰਡ ਨਾਲ ਸਨਮਨਿਤ ਕੀਤਾ ਗਿਆ | ਇਸ ਮੌਕੇ ਬੋਲਦਿਆਂ 44 ਸਾਲਾ ਸਚਿਨ ਤੇਂਦੁਲਕਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ 24 ਸਾਲ ਭਾਰਤ ਲਈ ਕ੍ਰਿਕਟ ਖੇਡੀ ਹੈ | ਸਚਿਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਦੂਜੀ ਪਾਰੀ 'ਚ ਸਹੂਲਤਾਂ ਤੋਂ ਵਾਂਝੇ ਲੋਕਾਂ ਦੀ ਦਾਨ ਨਾਲ ਮਦਦ ਅਤੇ ਹੋਰ ਵਿਸ਼ੇਸ਼ ਪਹਿਲਕਦਮੀਆਂ ਦੀ ਅਗਵਾਈ ਕਰਨ ਦੀ ਯੋਜਨਾ ਬਣਾਈ ਹੈ | ਇਨ੍ਹਾਂ ਵਿਚੋਂ ਭਾਰਤ ਵਿਚ ਗਰੀਬ ਲੋਕਾਂ ਨੂੰ ਸੋਲਰ ਲਾਈਟਾਂ ਮੁਹੱਈਆ ਕਰਵਾਉਣਾ ਵੀ ਸ਼ਾਮਿਲ ਹੈ | ਇਸ ਮੌਕੇ ਸਚਿਨ ਨੇ ਹਾਲੀਵੁੱਡ ਦੇ 8 ...


May 7

ਜਲੰਧਰ ਦੇ ਅਭਿਨਵ ਮਨੋਤਾ ਨੇ ਜਿੱਤਿਆ ਨਿਊਜ਼ੀਲੈਂਡ ਬੈਡਮਿੰਟਨ ਓਪਨ

Share this News

ਜਲੰਧਰ : ਸਾਲ 2014 'ਚ ਪੰਜਾਬ ਦੇ ਜਲੰਧਰ ਤੋਂ ਕ੍ਰਾਈਸਟਚਰਚ ਸ਼ਿਫਟ ਹੋਏ ਭਾਰਤੀ ਬੈਡਮਿੰਟਨ ਸਨਸਨੀ ਅਭਿਨਵ ਮਨੋਤਾ ਨੇ ਹਾਲ ਹੀ 'ਚ ਖਤਮ ਹੋਈ ਨਿਊਜ਼ੀਲੈਂਡ ਨੈਸ਼ਨਲ ਬੈਡਮਿੰਟਨ ਓਪਨ ਚੈਂਪੀਅਨਸ਼ਿਪ 'ਚ ਐਡਵਰਡ ਲਾਊ ਨੂੰ ਹਰਾ ਕੇ ਖਿਤਾਬ ਜਿੱਤਿਆ।
ਮਨੋਤਾ ਦੀ ਗਿਣਤੀ ਅੱਜ ਨਿਊਜ਼ੀਲੈਂਡ ਦੇ ਚੋਟੀ ਦੇ ਕ੍ਰਮ ਦੇ ਬੈਡਮਿੰਟਨ ਖਿਡਾਰੀਆਂ 'ਚ ਹੁੰਦੀ ਹੈ। ਉਹ ਖਿਤਾਬੀ ਮੁਕਾਬਲੇ 'ਚ ਪਹਿਲੇ ਸੈੱਟ 'ਚ ਹੀ 20-4 ਤੋਂ ਵੱਡੀ ਲੀਡ ਨਾਲ ਅੱਗੇ ਚਲ ਰਹੇ ਸਨ ਅਤੇ ਇਸ ਦੌਰਾਨ ਸੱਟ ਦੇ ਕਾਰਨ ਲਾਊ ਨੂੰ ਮੈਦਾਨ ਛੱਡਣਾ ਪਿਆ। ਇਸ ਤੋਂ ਬਾਅਦ ਮਿਕਸਡ ਡਬਲਜ਼ ਦੇ ਫਾਈਨਲ 'ਚ ਵੀ ਮਨੋਤਾ ਅਤੇ ਜਸਟਿਨ ਵਿਲਗੈਸ ਦੀ ਜੋੜੀ ਨੇ ਲਾਊ ਅਤੇ ਐਲਿਸਾ ਟਾਗਲੇ ਦੀ ਜੋੜੀ ਨੂੰ 21-17, 21-17 ਨਾਲ ਹਰਾਇਆ। ...


May 7

ਹੁਣ ਸਿੱਖ ਖਿਡਾਰੀ ਪਟਕੇ ਬੰਨ੍ਹ ਕੇ ਖੇਡ ਸਕਣਗੇ ਬਾਸਕਟਬਾਲ

Share this News

ਹਾਂਗਕਾਂਗ : ਅੰਤਰਰਾਸ਼ਟਰੀ ਬਾਸਕਿਟਬਾਲ ਐਸੋਸੀਏਸ਼ਨ (ਐਫ ਆਈ ਬੀ ਏ) ਨੇ ਸਖਤ ਵਿਰੋਧ ਅਤੇ ਨਿੰਦਾ ਦੇ ਬਾਅਦ ਪੇਸ਼ੇਵਰ ਸਿੱਖ ਖਿਡਾਰੀਆਂ ਦੇ ਪਟਕਾ ਬੰਨ੍ਹਣ ਤੇ ਮੁਸਲਮਾਨ ਖਿਡਾਰੀਆਂ ਨੂੰ ‘ਹਿਜ਼ਾਬ’ ਪਹਿਨ ਕੇ ਖੇਡਣ ਤੋਂ ਰੋਕ ਹਟਾ ਦਿੱਤੀ ਹੈ। ਐਫ ਆਈ ਬੀ ਏ ਵੱਲੋਂ ਲਏ ਫੈਸਲੇ ਅਨੁਸਾਰ ਹੁਣ ਖਿਡਾਰੀ ਮੈਦਾਨ ਵਿੱਚ ਆਪਣੇ ਧਾਰਮਿਕ ਨਿਯਮ ਅਨੁਸਾਰ ਸਿਰ ਢੱਕ ਕੇ ਖੇਡ ਸਕਣਗੇ।
ਬਾਸਕਿਟਬਾਲ ਐਸੋਸੀਏਸ਼ਨ ਵੱਲੋਂ ਜਾਰੀ ਬਿਆਨ ਅਨੁਸਾਰ ਕੁਝ ਦੇਸ਼ਾਂ ਵਿੱਚ ਰਿਵਾਜ ਅਨੁਸਾਰ ਸਿਰ ਜਾਂ ਸਾਰਾ ਸਰੀਰ ਢੱਕ ਕੇ ਰੱਖਣ ਦਾ ਨਿਯਮ ਹੈ, ਇਸ ਲਈ ਆਪਣੇ ਪਹਿਲੇ ਕਾਨੂੰਨ ਦੀ ਥਾਂ ਸਿੱਖਾਂ ਨੂੰ ਸਿਰ ਉੱਤੇ ਪਟਕਾ ਬੰਨ੍ਹਣ ਅਤੇ ਮੁਸਲਮਾਨਾਂ ਨੂੰ ‘ਹਿਜ਼ਾਬ’ ਪਹਿਨ ਕੇ ਖੇਡਣ ਦੀ ਖੁੱਲ੍ਹ ਦੇ ਦਿੱਤੀ ਗਈ ਹੈ। ਜ਼ਿਕਰ ਯੋਗ ਹੈ ...[home] 1-6 of 6

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved