Sports News Section

Monthly Archives: JUNE 2014


Jun 30

ਵਿੰਬਲਡਨ : ਪੇਸ-ਸਟੇਪਨਕ ਦੀ ਜੋੜੀ ਜਿੱਤੀ, ਸਾਨੀਆ ਡਬਲਜ਼ 'ਚੋਂ ਬਾਹਰ

Share this News

ਲੰਡਨ : ਏਾਡਰ ਪੇਸ ਅਤੇ ਰਾਡੇਕ ਸਟੇਪਨਕ ਪੁਰਸ਼ ਡਬਲਜ਼ ਵਰਗ ਦੇ ਦੂਸਰੇ ਦੌਰ ਦੇ ਮੁਕਾਬਲੇ ਵਿਚ ਜਿੱਤ ਦਰਜ ਕਰਨ ਵਿਚ ਸਫਲ ਰਹੇ ਜਦਕਿ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਮਹਿਲਾ ਡਬਲਜ਼ 'ਚ ਸਾਨੀਆ ਮਿਰਜ਼ਾ ਅਤੇ ਕਾਰਾ ਬਲੈਕ ਦੀ ਚੁਣੌਤੀ ਸਮਾਪਤ ਹੋ ਗਈ | ਭਾਰਤ ਦੇ ਪੇਸ ਅਤੇ ਚੈਕ ਗਣਰਾਜ ਦੇ ਸਟੇਪਨਕ ਦੀ ਪੰਜਵਾਂ ਦਰਜਾ ਪ੍ਰਾਪਤ ਜੋੜੀ ਨੇ ਬਾਰਿਸ਼ ਨਾਲ ਪ੍ਰਭਾਵਿਤ ਇਸ ਮੈਰਾਥਨ ਮੁਕਾਬਲੇ 'ਚ ਸੈਂਟਿਆਗੋ ਗੋਂਜਾਲੇਸ ਅਤੇ ਸਕਾਟ ਲਿਪਸਕੀ ਦੀ ਜੋੜੀ ਨੂੰ ਤਿੰਨ ਘੰਟਿਆਂ ਵਿਚ 3-6, 6-1, 3-6, 6-3, 11-9 ਨਾਲ ਮਾਤ ਦਿੱਤੀ | ਜਦਕਿ ਸਾਇਨਾ ਅਤੇ ਜ਼ਿੰਬਾਬਵੇ ਦੀ ਕਾਰਾ ਬਲੇਕ ਦੀ ਚੌਥਾ ਦਰਜਾ ਪ੍ਰਾਪਤ ਜੋੜੀ ਨੂੰ ਰੂਸ ਦੀ ਅਨਾਸਤਾਸੀਆ ਪਾਵਲੀਚੇਨਕੋਵਾ ਅਤੇ ਚੈਕ ਗਣਰਾਜ ਦੀ ਲੂਸੀ ਸਫਾਰੋਵਾ ...


Jun 30

ਵਿਸ਼ਵ ਕੱਪ ਫੁਟਬਾਲ: ਹਾਲੈਂਡ ਦੀ ਮੈਕਸਿਕੋ ’ਤੇ ਨਾਟਕੀ ਜਿੱਤ

Share this News

ਫੋਰਟਾਲੇਜ਼ਾ : ਵਿਸ਼ਵ ਕੱਪ ਫੁਟਬਾਲ ਦੇ ਤੀਜੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿੱਚ ਅੱਜ ਹਾਲੈਂਡ ਨੇ ਮੈਚ ਦੇ ਆਖਰੀ ਮਿੰਟਾਂ ਵਿੱਚ ਸ਼ਾਨਦਾਰ ਕਾਰਕਰਦਗੀ ਦਾ ਮੁਜ਼ਾਹਰਾ ਕਰਦਿਆਂ ਮੈਕਸਿਕੋ ਦੀ ਟੀਮ ਨੂੰ 2-1 ਨਾਲ ਮਾਤ ਦੇ ਦਿੱਤੀ ਅਤੇ  ਆਖਰੀ ਅੱਠਾਂ ਵਿੱਚ ਪੱਜਣ ਵਾਲੀ ਤੀਜੀ ਟੀਮ ਬਣ ਗਈ। ਮੈਚ ਦਾ ਪਹਿਲਾ ਗੋਲ ਦੂਜੇ ਅੱਧ ਦੇ ਤੀਜੇ (48ਵੇਂ) ਮਿੰਟ ਵਿੱਚ ਮੈਕਸਿਕੋ ਵੱਲੋਂ ਜੀ.ਡੀ. ਸੈਂਟੋਸ ਨੇ ਕੀਤਾ। ਹਾਲੈਂਡ ਦੀ ਟੀਮ ਨੇ ਗੋਲ ਉਤਾਰਨ ਲਈ ਪੂਰਾ ਜ਼ੋਰ ਲਾਇਆ ਪਰ ਮੈਕਸਿਕੋ ਦੀ ਰੱਖਿਆ ਪੰਕਤੀ ਨੇ ਉਨ੍ਹਾਂ ਦੀ ਇਕ ਨਾ ਚੱਲਣ ਦਿੱਤੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਕਸਿਕੋ ਮੈਚ ਜਿੱਤ ਜਾਵੇਗਾ। ਅਚਾਨਕ ਹੀ ਮੈਚ ਵਿੱਚ ਨਾਟਕੀ ਤਬਦੀਲੀ ਆਈ ਤੇ 88ਵੇਂ ਮਿੰਟ ਵਿੱਚ ਹਾਲੈਂਡ ਦੇ ...


Jun 30

ਸਾਇਨਾ ਨੇ ਜਿੱਤਿਆ ਆਸਟਰੇਲੀਅਨ ਓਪਨ ਖ਼ਿਤਾਬ

Share this News

ਸਿਡਨੀ : ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਅੱਜ ਇੱਥੇ ਖ਼ਿਤਾਬੀ ਮੁਕਾਬਲੇ ਵਿੱਚ ਸਪੇਨ ਦੀ ਕੈਰੋਲੀਨਾ ਮਾਰਿਨ ਨੂੰ ਹਰਾ ਕੇ 750,000 ਡਾਲਰ ਇਨਾਮੀ ਰਾਸ਼ੀ ਵਾਲੇ ਆਸਟਰੇਲੀਅਨ ਬੈਡਮਿੰਟਨ ਟੂਰਨਾਮੈਂਟ ਦੀ ਸੁਪਰ ਸੀਰੀਜ਼ ਟਰਾਫੀ ਆਪਣੇ ਨਾਂ ਕਰ ਲਈ ਹੈ, ਜੋ ਦੋ ਸਾਲਾਂ ਵਿੱਚ ਉਸ ਦਾ ਪਹਿਲਾ ਸੁਪਰ ਸੀਰੀਜ਼ ਖ਼ਿਤਾਬ ਹੈ। ਭਾਰਤੀ ਖਿਡਾਰਨ ਨੇ ਇਸ ਸਾਲ ਦੇ ਸ਼ੁਰੂ ’ਚ ਇੰਡੀਅਨ ਓਪਨ ਗ੍ਰਾਂ ਪ੍ਰੀ ਗੋਲਡ ਖ਼ਿਤਾਬ ਜਿੱਤਿਆ ਸੀ। ਸਾਇਨਾ ਨੇ ਇਸ ਤੋਂ ਪਹਿਲਾਂ ਜੂਨ 2012 ਵਿੱਚ ਇੰਡੋਨੇਸ਼ੀਆ ਓਪਨ ’ਚ ਸੁਪਰ ਸੀਰੀਜ਼ ਟਰਾਫੀ ਜਿੱਤੀ ਸੀ।
ਸਾਇਨਾ ਨੇ ਫਾਈਨਲ ਵਿੱਚ ਮਾਰਿਨ ਨੂੰ 43 ਮਿੰਟਾਂ ਵਿੱਚ 21-18, 21-11 ਨਾ ਧੂੜ ਚਟਾ ਦਿੱਤੀ। ਇਸ ਜਿੱਤ ਬਾਅਦ ਭਾਰਤੀ ਖਿਡਾਰਨ ਨੇ ਕਿਹਾ, ‘‘ਮੈਂ ਇਸ ਜਿੱਤ ਨਾਲ ...


Jun 26

ਮੈਸੀ ਬਣੇ ਅਰਜਨਟੀਨਾ ਦੀ ਜਿੱਤ ਦੇ ਹੀਰੋ

Share this News

ਪੋਰਟੋ ਅਲੇਗ੍ਰੇ : ਫੀਫਾ ਵਿਸ਼ਵ ਕੱਪ ਦੇ ਗਰੁੱਪ-ਐਫ਼ 'ਚ ਖੇਡੇ ਗਏ ਮੈਚ 'ਚ ਇਕ ਵਾਰ ਫਿਰ ਅਰਜਨਟੀਨਾ ਦੇ ਸਟਾਰ ਖਿਡਾਰੀ ਲਿਯੋਨਲ ਮੈਸੀ ਆਪਣੀ ਟੀਮ ਦੀ ਜਿੱਤ ਦੇ ਹੀਰੋ ਬਣੇ। ਉਨ੍ਹਾਂ ਨੇ ਆਪਣੀ ਟੀਮ ਲਈ 2 ਗੋਲ ਕੀਤੇ, ਜਦੋਂ ਕਿ ਇਕ ਗੋਲ ਮਾਰਕਸ ਰੋਜੋ ਨੇ ਕੀਤਾ। ਪਹਿਲਾ ਗੋਲ ਮੈਸੀ ਨੇ ਮੈਚ ਦੇ ਤੀਜੇ ਮਿੰਟ 'ਚ ਕਰਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ, ਹਾਲਾਂਕਿ ਇਹ ਬੜ੍ਹਤ ਜ਼ਿਆਦਾ ਦੇਰ ਤੱਕ ਕਾਇਮ ਨਹੀਂ ਰਹਿ ਸਕੀ ਕਿਉਂਕਿ ਨਾਈਜੀਰੀਆ ਦੇ ਖਿਡਾਰੀ ਅਹਿਮਦ ਮੂਸਾ ਨੇ ਚੌਥੇ ਮਿੰਟ 'ਚ ਹੀ ਗੋਲ ਕਰਕੇ ਆਪਣੀ ਟੀਮ ਨੂੰ 1-1 ਦੀ ਬਰਾਬਰੀ 'ਤੇ ਲਿਆ ਖੜ੍ਹਾ ਕੀਤਾ। ਇਸ ਤੋਂ ਬਾਅਦ ਵੀ ਅਰਜਨਟੀਨਾ ਵਲੋਂ ਨਾਈਜੀਰੀਆ 'ਤੇ ਲਗਾਤਾਰ ...


Jun 26

ਹਾਕੀ: ਵਿਸ਼ਵ ਰੈਂਕਿੰਗ ਵਿੱਚ ਭਾਰਤ ਦਾ 9ਵਾਂ ਸਥਾਨ

Share this News

ਨਵੀਂ ਦਿੱਲੀ : ਅੱਠ ਵਾਰ ਦਾ ਓਲੰਪਿਕ ਚੈਂਪੀਅਨ ਭਾਰਤ ਹਾਲ ਹੀ ਵਿੱਚ ਜਾਰੀ ਐਫ.ਆਈ.ਐਚ. ਵਿਸ਼ਵ ਹਾਕੀ ਰੈਂਕਿੰਗ ਵਿੱਚ ਪੁਰਸ਼ ਟੀਮ ਵਰਗ ’ਚ ਨੌਵੇਂ ਸਥਾਨ ’ਤੇ ਹੈ। ਭਾਰਤ 1458 ਰੇਟਿੰਗ ਅੰਕਾਂ ਨਾਲ 9ਵੇਂ ਸਥਾਨ ’ਤੇ ਹੈ। ਇਸ ਮਹੀਨੇ ਹੇਗ ਵਿੱਚ ਹੋਏ ਵਿਸ਼ਵ ਕੱਪ ਵਿੱਚ 9ਵੇਂ ਸਥਾਨ ’ਤੇ ਰਹਿਣ ਕਾਰਨ ਇਕ ਸਥਾਨ ਦਾ ਨੁਕਸਾਨ ਹੋਇਆ ਹੈ। ਦੱਖਣੀ ਕੋਰੀਆ ਟੀਮ 1490 ਅੰਕਾਂ ਨਾਲ ਅੱਠਵੇਂ ਨੰਬਰ ’ਤੇ ਹੈ। ਵਿਸ਼ਵ ਕੱਪ ਜੇਤੂ ਆਸਟਰੇਲੀਆ ਪਹਿਲੇ ਸਥਾਨ ’ਤੇ ਹੈ। ਉਹ 11 ਸਾਲਾਂ ਤੋਂ ਪੁਰਸ਼ ਰੈਂਕਿੰਗ ਵਿੱਚ ਸਿਖਰਲੇ ਤਿੰਨ ਸਥਾਨ ’ਤੇ ਚੱਲ ਰਿਹਾ ਹੈ। ਨੀਦਰਲੈਂਡ ਦੂਜੇ ਤੇ ਜਰਮਨੀ ਤੀਜੇ ਨੰਬਰ ’ਤੇ ਹਨ। ਬੈਲਜੀਅਮ ਚੌਥੇ, ਇੰਗਲੈਂਡ ਪੰਜਵੇਂ, ਨਿਊਜ਼ੀਲੈਂਡ ਛੇਵੇਂ ਤੇ ਅਰਜਨਟੀਨਾ ਸੱਤਵੇਂ ਸਥਾਨ ’ਤੇ ...


Jun 26

ਇੰਗਲੈਂਡ 'ਤੇ ਰੁਮਾਂਚਕ ਜਿੱਤ ਨਾਲ ਸ੍ਰੀਲੰਕਾ ਨੇ ਲੜੀ 'ਤੇ ਕੀਤਾ ਕਬਜ਼ਾ

Share this News

ਲੀਡਸ : ਸ੍ਰੀਲੰਕਾ ਨੇ ਸਿਰਫ਼ ਇਕ ਗੇਂਦ ਬਾਕੀ ਰਹਿੰਦੇ ਇੰਗਲੈਂਡ ਨੂੰ ਦੂਜੇ ਟੈਸਟ ਮੈਚ 'ਚ 100 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਟੈਸਟ ਲੜੀ 1-0 ਨਾਲ ਆਪਣੇ ਨਾਂਅ ਕਰ ਲਈ। ਇਸ ਤਰ੍ਹਾਂ ਸ੍ਰੀਲੰਕਾ ਨੇ ਪਹਿਲੀ ਵਾਰ ਇੰਗਲੈਂਡ 'ਚ ਟੈਸਟ ਲੜੀ ਆਪਣੇ ਨਾਂਅ ਕੀਤੀ। ਲੜੀ ਦਾ ਪਹਿਲਾ ਟੈਸਟ ਡਰਾਅ ਰਿਹਾ ਸੀ। ਜਦੋਂ ਆਖਰੀ ਬੱਲੇਬਾਜ਼ ਜੇਮਸ ਐਂਡਰਸਨ ਕਰੀਜ਼ 'ਤੇ ਉਤਰੇ ਸੀ ਤਾਂ 20 ਓਵਰਾਂ ਤੋਂ ਜ਼ਿਆਦਾ ਓਵਰ ਬਚੇ ਸਨ। ਉਹ 55 ਗੇਂਦਾਂ ਤੱਕ ਕਰੀਜ਼ 'ਤੇ ਡਟੇ ਰਹੇ ਪਰ ਜਦੋਂ ਮੈਚ ਦੀ ਆਖਰੀ ਗੇਂਦ ਸੀ, ਉਹ ਤੇਜ਼ ਗੇਂਦਬਾਜ਼ ਸ਼ਮਿੰਡਾ ਇਰਾਂਗਾ ਦੀਗੇਂਦ 'ਤੇ ਲੈੱਗ ਗਲੀ 'ਚ ਖੜ੍ਹੇ ਰੰਗਾਨਾ ਹੇਰਾਥ ਨੂੰ ਕੈਚ ਦੇ ਕੇ ਆਊਟ ਹੋ ਗਏ। ਸ੍ਰੀਲੰਕਾ ਨੇ ...


Jun 23

30 ਸਾਲਾਂ ਬਾਅਦ ਇੰਗਲੈਂਡ ਨਾਲ 5 ਟੈਸਟਾਂ ਦੀ ਲੜੀ ਖੇਡੇਗਾ ਭਾਰਤ

Share this News

ਨਵੀਂ ਦਿੱਲੀ : ਆਪਣੇ ਸਭ ਤੋਂ ਸਫਲ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ ਟੀਮ ਇੰਡੀਆ 30 ਸਾਲਾਂ ਦੇ ਲੰਬੇ ਵਕਫੇ ਬਾਅਦ ਇੰਗਲੈਂਡ ਨਾਲ ਪੰਜ ਕ੍ਰਿਕਟ ਟੈਸਟ ਮੈਚਾਂ ਦੀ ਸੀਰੀਜ਼ 'ਚ ਲੋਹਾ ਲੈਣ ਲਈ ਮੁੰਬਈ ਤੋਂ ਐਤਵਾਰ ਨੂੰ ਰਵਾਨਾ ਹੋ ਗਈ।ਭਾਰਤ ਦੀ 18 ਮੈਂਬਰੀ ਟੀਮ ਇੰਗਲੈਂਡ ਦੇ ਹਾਲਾਤ ਨਾਲ ਤਾਲਮੇਲ ਬਿਠਾਉਣ ਲਈ ਜੁਲਾਈ 'ਚ ਹੋਣ ਵਾਲੀ ਟੈਸਟ ਸੀਰੀਜ਼ ਤੋਂ ਕਾਫੀ ਪਹਿਲਾਂ ਇੰਗਲੈਂਡ ਪਹੁੰਚੇਗੀ। ਟੀਮ ਅੱਜ ਤੜਕੇ ਇੰਗਲੈਂਡ ਲਈ ਰਵਾਨਾ ਹੋਈ। ਦੋਵਾਂ ਦੇਸ਼ਾਂ ਵਿਚਕਾਰ ਟੈਸਟ ਸੀਰੀਜ਼ ਦੀ ਸ਼ੁਰੂਆਤ 9 ਜੁਲਾਈ ਤੋਂ ਟ੍ਰੈਂਟਬ੍ਰਿਜ 'ਚ ਪਹਿਲੇ ਮੈਚ ਨਾਲ ਹੋਵੇਗੀ।
ਭਾਰਤ ਨੇ ਇੰਗਲੈਂਡ ਵਿਰੁੱਧ ਆਖਰੀ ਵਾਰ ਟੈਸਟਾਂ ਦੀ ਘਰੇਲੂ ਸੀਰੀਜ਼ 1984-85 'ਚ ਖੇਡੀ ਸੀ, ਜਿਸ ਨੂੰ ਇੰਗਲੈਂਡ ਨੇ 2-1 ਨਾਲ ...


Jun 23

ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਦੇ ਤੈਰਾਕ ਛਾਏ

Share this News

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਚੱਲ ਰਹੀ ਤਿੰਨ ਦਿਨਾਂ 39ਵੀਂ ਜੂਨੀਅਰ ਪੰਜਾਬ ਸਵੀਮਿੰਗ ਐਂਡ ਵਾਟਰਪੋਲੋ ਚੈਂਪੀਅਨਸ਼ਿਪ ਦੇ ਆਖਰੀ ਦਿਨ ਲੜਕੇ ਗਰੁੱਪ-2 ਦੇ 1500 ਮੀਟਰ ਮੁਕਾਬਲੇ ਵਿੱਚੋਂ ਜਲੰਧਰ ਦਾ ਧਨੱਜਯ, 800 ਮੀਟਰ ’ਚ ਲੜਕਿਆਂ ਦੇ ਪਹਿਲੇ ਗਰੁੱਪ ’ਚੋਂ ਅੰਮ੍ਰਿਤਸਰ ਦਾ ਨਸੀਬ ਢਿੱਲੋਂ ਪਹਿਲੇ ਸਥਾਨ ਉੱਤੇ ਰਿਹਾ।
ਦੇਰ ਸ਼ਾਮ ਤੱਕ ਆਏ ਨਤੀਜਿਆਂ ਅਨੁਸਾਰ 1500 ਮੀਟਰ ਫ੍ਰੀ ਸਟਾਈਲ ਲੜਕੇ ਗਰੁੱਪ-2 ਵਿੱਚੋਂ ਜਲੰਧਰ ਦੇ ਧਨੱਜਯ ਨੇ ਪਹਿਲਾ, ਸੰਗਰੂਰ ਦੇ ਜਸਕਰਨਵੀਰ ਸਿੰਘ ਅਤੇ ਓਮਾਰ ਅਸਲਮ ਨੇ ´ਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਗਰੁੱਪ-1 ਦੇ 800 ਮੀਟਰ ਫ੍ਰੀ ਸਟਾਈਲ ਮੁਕਾਬਲੇ ਵਿੱਚੋਂ ਅੰਮ੍ਰਿਤਸਰ ਦੇ ਨਸੀਬ ਢਿੱਲੋਂ ਨੇ ਪਹਿਲਾ ਅਤੇ ਨਿਤਨ ਸ਼ਰਮਾ ਨੇ ਦੂਜਾ ਜਦਕਿ ਪਟਿਆਲਾ ਦੇ ਪਿਯੂਸ਼ ਕੰਬੋਜ਼ ਨੇ ...


Jun 23

1982 ਤੋਂ ਬਾਅਦ ਵਿਸ਼ਵ ਕੱਪ 'ਚ ਅਲਜੀਰੀਆ ਦੀ ਪਹਿਲੀ ਜਿੱਤ

Share this News

ਕੁਈਆਬਾ (ਬਰਾਜ਼ੀਲ) : ਫੁਟਬਾਲ ਵਿਸ਼ਵ ਕੱਪ ਵਿੱਚ 1998 ਤੋਂ ਬਾਅਦ ਨਾਈਜੀਰੀਆ ਨੂੰ ਆਖਰ ਜਿੱਤ ਨਸੀਬ ਹੋ ਗਈ ਹੈ। ਗਰੁੱਪ ਐਫ ਦੇ ਮੁਕਾਬਲੇ ਵਿੱਚ ਨਾਈਜੀਰੀਆ ਨੇ ਬੋਸਨੀਆ ਨੂੰ 1-0 ਨਾਲ ਮਾਤ ਦਿੱਤੀ। ਇਸ ਤਰ੍ਹਾਂ ਯੂਰਪੀਅਨ ਟੀਮ ਦਾ ਬਿਨਾਂ ਕਿਸੇ ਅੰਕ ਦੇ ਨਾਕਆਊਟ ਦੌਰ ਵਿੱਚੋਂ ਬਾਹਰ ਹੋਣਾ ਤੈਅ ਹੈ। ਨਾਈਜੀਰੀਆ ਦੇ ਪੀਟਰ ਓਡੋਮਵਿੰਗੀ ਵੱਲੋਂ ਮੈਚ ਦੇ ਪਹਿਲੇ ਅੱਧ ਵਿੱਚ ਕੀਤੇ ਇਕੋ-ਇਕ ਗੋਲ ਨਾਲ ਦੱਖਣੀ ਅਫਰੀਕੀ ਟੀਮ ਨੇ ਮੈਚ ਉਤੇ ਪਕੜ ਬਣਾ ਕੇ ਰੱਖੀ। ਵਿਰੋਧੀ ਟੀਮ ਨੂੰ ਵੀ ਕਾਬੂ ਵਿੱਚ ਰੱਖ ਕੇ ਮੈਚ 1-0 ਨਾਲ ਜਿੱਤ ਲਿਆ। ਗਰੁੱਪ ਐਫ ਵਿੱਚ ਨਾਈਜੀਰੀਆ ਹੁਣ ਚਾਰ ਅੰਕਾਂ ਨਾਲ ਦੂਜੇ ਸਥਾਨ ਉਤੇ ਪੁੱਜ ਗਈ ਹੈ ਜਦੋਂਕਿ ਅਰਜਨਟੀਨਾ ਪਿਛਲੇ ਦੋਨੋਂ ਮੈਚ ਜਿੱਤ ਕੇ ...


Jun 15

ਹੈਰਿਸ ਦੇ ਆਖਰੀ ਮਿੰਟ 'ਚ ਕੀਤੇ ਗੋਲ ਨਾਲ ਸਵਿਟਜ਼ਰਲੈਂਡ ਜਿੱਤਿਆ

Share this News

ਬ੍ਰਾਜ਼ੀਲੀਆ : ਫੀਫਾ ਵਿਸ਼ਵ ਕੱਪ ਦੇ ਗਰੁੱਪ-ਈ ਦੇ ਇਕ ਰੋਮਾਂਚਕ ਮੈਚ ਵਿਚ ਸਵਿੱਟਜ਼ਰਲੈਂਡ ਦੀ ਟੀਮ ਨੇ ਹੈਰਿਸ ਸੈਫਰੋਵਿਕ ਵਲੋਂ ਆਖਰੀ ਮਿੰਟ ਵਿਚ ਕੀਤੇ ਗਏ ਗੋਲ ਦੀ ਬਦੌਲਤ ਈਕਵਾਡੋਰ ਨੂੰ 2-1 ਨਾਲ ਹਰਾ ਕੇ ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦਾ ਜਿੱਤ ਨਾਲ ਆਗਾਜ਼ ਕੀਤਾ | ਹਾਲਾਂਕਿ ਮੈਚ ਦਾ ਪਹਿਲਾਂ ਗੋਲ 22ਵੇਂ ਮਿੰਟ ਵਿਚ ਈਕਵਾਡੋਰ ਵਲੋਂ ਈਨਰ ਵੇਲੈਂਸੀਆ ਨੇ ਕੀਤਾ | ਹਾਫ ਟਾਈਮ ਤੱਕ ਈਕਵਾਡੋਰ ਦੀ ਟੀਮ 1-0 ਨਾਲ ਅੱਗੇ ਸੀ | ਹਾਫ ਟਾਈਮ ਤੋਂ ਬਾਅਦ ਸਵਿੱਸ ਟੀਮ ਨੇ ਸ਼ੁਰੂਆਤ ਤੋਂ ਬਾਅਦ ਹੀ ਵਿਰੋਧੀ ਟੀਮ ਦੇ ਗੋਲਾਂ 'ਤੇ ਹਮਲੇ ਸ਼ੁਰੂ ਕਰ ਦਿੱਤੇ ਅਤੇ ਮੈਚ ਦੇ 48ਵੇਂ ਮਿੰਟ ਵਿਚ ਸਵਿੱਸ ਟੀਮ ਦੇ ਐਡਰਿਨ ਮਹਿਮਦੀ ਨੇ ਗੋਲ ਕਰਕੇ ਆਪਣੀ ...[home] [1] 2 3  [next]1-10 of 22

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved