Sports News Section

Monthly Archives: JUNE 2016


Jun 30

ਵਿਜੇਂਦਰ ਸਿੰਘ ਨੂੰ ਮਿਲੀ ਧਮਕੀ

Share this News

ਨਵੀਂ ਦਿੱਲੀ : ਭਾਰਤ ਦਾ ਦਿੱਗਜ ਮੁੱਕੇਬਾਜ਼ ਵਿਜੇਂਦਰ ਸਿੰਘ ਹੁਣ ਆਸਟ੍ਰੇਲੀਆ ਦੇ ‘Hope’ ਨੂੰ ਤੋੜਨ ਦੀ ਤਿਆਰੀ ਕਰ ਰਿਹਾ ਹੈ। ਪਰ ਵਿਜੇਂਦਰ ਸਿੰਘ ਨੂੰ ਆਸਟ੍ਰੇਲੀਆ ਦੇ ਮੁੱਕੇਬਾਜ਼ ਨੇ ਧਮਕਾਇਆ ਹੈ। ਵਿਜੇਂਦਰ ਸਿੰਘ ਨੂੰ ਉਨ੍ਹਾਂ ਦੇ ਵਿਰੋਧੀ ਕੈਰੀ ਹੋਪ ਨੇ ਕਿਹਾ ਹੈ ਕਿ ਵਿਜੇਂਦਰ ਅਜੇ ਪ੍ਰੋ ਬਾਕਸਿੰਗ ਨੂੰ ਸਮਝ ਨਹੀਂ ਸਕਿਆ ਹੈ ਅਤੇ ਇਸਦਾ ਅਸਲੀ ਮਤਲਬ ਉਸਨੂੰ ਜਲਦੀ ਹੀ ਪਤਾ ਲਗੇਗਾ। ਦਰਅਸਲ ਵਿਜੇਂਦਰ ਸਿੰਘ ਦੀ ਪ੍ਰੋਫੈਸ਼ਨਲ ਮੁੱਕੇਬਾਜ਼ੀ ‘ਚ ਅਗਲੀ ਟੱਕਰ 16 ਜੁਲਾਈ ਨੂੰ ਹੋਣੀ ਹੈ। ਵਿਜੇਂਦਰ ਦੀ ਇਹ ਟੱਕਰ ਆਸਟ੍ਰੇਲੀਆ ਦੇ ਮੁੱਕੇਬਾਜ਼ ਕੈਰੀ ਹੋਪ ਨਾਲ ਹੋਵੇਗੀ। ਲਗਾਤਾਰ ਜਿੱਤ ਦਰਜ ਕਰ ਰਹੇ ਵਿਜੇਂਦਰ ਹੁਣ ਆਪਣੇ ਅਗਲੇ ਮੈਚ ‘ਚ ਆਸਟ੍ਰੇਲੀਆ ਦੇ ਮੁੱਕੇਬਾਜ਼ ਹੋਪ ਨੂੰ ਮਾਤ ਦੇਣ ਦੀ ਕੋਸ਼ਿਸ਼ ...


Jun 30

ਦੇਸ਼ ਦਾ ਮਾਣ ਵਧਾਉਣ ਵਾਲੇ ਇਸ ਖਿਡਾਰੀ ਦੀ ਜ਼ਿੰਦਗੀ ਹੈ ਖਤਰੇ 'ਚ

Share this News

ਗੁੜਗਾਂਵ : ਭਾਰਤ ਦਾ ਮਾਣ ਵਧਾਉਣ ਵਾਲੇ ਮੁਹੰਮਦ ਸ਼ਾਹਿਦ ਜਿਨ੍ਹਾਂ ਨੇ ਮਾਸਕੋ ਓਲੰਪਿਕ 'ਚ ਸੋਨ ਤਮਗਾ ਜਿਤਿਆ ਸੀ ਨੂੰ ਬੁੱਧਵਾਰ ਦੇਰ ਰਾਤ ਗੁੜਗਾਂਵ ਦੇ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। 56 ਸਾਲਾ ਸਾਬਕਾ ਹਾਕੀ ਕਪਤਾਨ ਨੂੰ ਲੀਵਰ ਸਬੰਧੀ ਬੀਮਾਰੀ ਦੇ ਚਲਦੇ ਇਲਾਜ਼ ਦੇ ਲਈ ਲਿਆਇਆ ਗਿਆ। ਉਨ੍ਹਾਂ ਨੂੰ ਵਾਰਾਣਸੀ ਦੇ ਇਕ ਹਸਪਤਾਲ ਤੋਂ ਏਅਰ ਐਂਬੁਲੈਂਸ ਰਾਹੀਂ ਦਿੱਲੀ ਹਵਾਈ ਅੱਡੇ 'ਤੇ ਲਿਆਇਆ ਗਿਆ ਸੀ, ਜਿੱਥੋਂ ਐਂਬੁਲੈਂਸ ਵੱਲੋਂ ਉਨ੍ਹਾਂ ਨੂੰ ਗੁੜਗਾਂਵ ਦੇ ਨਿਜੀ ਹਸਪਤਾਲ 'ਚ ਦਾਖਲ ਕਰਾਇਆ ਗਿਆ। ਹਾਲਾਂਕਿ ਉਨ੍ਹਾਂ ਬਾਰੇ ਅਜੇ ਡਾਕਟਰਾਂ ਨੇ ਕੁਝ ਜਾਣਕਾਰੀ ਨਹੀਂ ਦਿੱਤੀ ਹੈ। ਅਰਜੁਨ ਪੁਰਸਕਾਰ ਅਤੇ ਪਦਮਸ਼੍ਰੀ ਨਾਲ ਸਨਮਾਨਤ ਸ਼ਾਹਿਦ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਧੀ ਹਿਨਾ ਨੇ ਦੱਸਿਆ ...


Jun 30

ਰੀਓ ਉਲੰਪਿਕ 'ਚ ਇਸ ਵਾਰ ਜਾਵੇਗਾ ਭਾਰਤ ਦਾ ਸਭ ਤੋਂ ਵੱਡਾ ਦਲ

Share this News

ਨਵੀਂ ਦਿੱਲੀ : ਹੁਣ ਜਦਕਿ ਰੀਓ ਉਲੰਪਿਕ ਖੇਡਾਂ ਸ਼ੁਰੂ ਹੋਣ 'ਚ ਥੋੜ੍ਹਾ ਹੀ ਸਮਾਂ ਬਚਿਆ ਹੈ ਤਾਂ ਭਾਰਤੀ ਖਿਡਾਰੀ ਵੀ ਇਸ ਉਲੰਪਿਕ ਦੀ ਤਗਮਾ ਸੂਚੀ 'ਚ ਵੱਧ ਤੋਂ ਵੱਧ ਨਾਂਅ ਦਰਜ ਕਰਾਉਣ ਲਈ ਕਾਹਲੇ ਹਨ | 2012 ਦੀਆਂ ਉਲੰਪਿਕ ਖੇਡਾਂ 'ਚ ਭਾਰਤੀ ਦਲ ਨੇ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਸਭ ਨੂੰ ਹੈਰਾਨ ਕੀਤਾ ਸੀ ਤੇ ਇਸ ਵਾਰ ਰੀਓ ਉਲੰਪਿਕ 'ਚ ਜਾ ਰਹੇ ਭਾਰਤ ਦੇ ਸਭ ਤੋਂ ਵੱਡੇ ਦਲ ਤੋਂ ਵੀ ਭਾਰਤੀ ਪ੍ਰਸ਼ੰਸਕ ਪਿਛਲੀ ਵਾਰ ਨਾਲੋਂ ਵੀ ਵਧੀਆ ਪ੍ਰਦਰਸ਼ਨ ਦੀ ਉਮੀਦ ਕਰ ਰਹੇ ਹਨ | ਭਾਰਤ ਵੱਲੋਂ ਇਸ ਵਾਰ ਉਲੰਪਿਕ ਲਈ ਭੇਜਿਆ ਜਾ ਰਿਹਾ ਦਲ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਹੋਵੇਗਾ | ਰੀਓ ਉਲੰਪਿਕ 'ਚ ...


Jun 24

ਦਿੱਲੀ ਕਮੇਟੀ ਵੱਲੋਂ ਚਾਰ ਦਹਾਕਿਆਂ ਬਾਅਦ ਕਰਵਾਇਆਂ ਗਈਆਂ ਖਾਲਸਾਈ ਖੇਡਾਂ

Share this News

ਨਵੀਂ ਦਿੱਲੀ :ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 41 ਸਾਲਾ ਬਾਅਦ ਇੱਕ ਵਾਰ ਫਿਰ ਤੋਂ ਖਾਲਸਾਈ ਖੇਡਾਂ ਦਾ ਆਯੋਜਨ ਕੀਤਾ ਗਿਆ। ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਵੱਲੋਂ ਗਣਤੰਤਰਤਾ ਦਿਹਾੜੇ ਦੀ ਪਰੇਡ ਦੇ ਰੂਟ ਤੇ 1975 ਵਿਚ ਮੁਲਕ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਟਕਰਾਵ ਮੋਲ ਲੈਂਦੇ ਹੋਏ ਖਾਲਸਾਈ ਖੇਡਾਂ ਦਾ ਪਹਿਲੀ ਵਾਰ ਦਿੱਲੀ ਵਿਚ ਆਯੌਜਨ ਕੀਤਾ ਗਿਆ ਸੀ। ਜਿਸਨੂੰ ਮੁੜ ਤੋਂ ਆਯੋਜਿਤ ਕਰਨ ਦਾ ਸੇਹਰਾ ਉਨ੍ਹਾਂ ਦੇ ਪੁੱਤਰ ਅਤੇ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਟੀਮ ਦੇ ਸਿਰ ਤੇ ਸਜਿਆ ਜਦੋਂ ਪੰਜਾਬੀ ਬਾਗ ਦੇ ‘‘ਲਾਲਾ ਲਾਜਪਤ ਰਾਇ ਕ੍ਰੀੜਾ ਸਥਲ‘‘ ਪਾਰਕ ਵਿਖੇ ਖਾਲਸਾਈ ਜਾਹੋ-ਜਲਾਲ ਨਾਲ ਹੋਏ ਘੁੜਸਵਾਰੀ, ਨੇਜੇਬਾਜ਼ੀ ਅਤੇ ਗੱਤਕਾ ਮੁਕਾਬਲਿਆਂ ...


Jun 24

ਮੇਰੀਕੌਮ ਵਾਈਲਡ ਕਾਰਡ ਰਾਹੀਂ ਦਾਖ਼ਲਾ ਲੈਣ ਵਿੱਚ ਅਸਫਲ

Share this News

ਨਵੀਂ ਦਿੱਲੀ : ਭਾਰਤ ਦੀ ਇਕ ਇਕੋ-ਇਕ ਓਲੰਪਿਕ ਤਮਗਾ ਜੇਤੂ ਮਹਿਲਾ ਮੁੱਕੇਬਾਜ਼ ਐ¤ਮ.ਸੀ. ਮੈਰੀਕਾਮ ਦੀ ਰੀਓ ’ਚ ਦੇਸ਼ ਦੀ ਨੁਮਾਇੰਦਗੀ ਕਰਨ ਦੀ ਆਖਰੀ ਉਮੀਦ ਨੂੰ ਤੋੜਦੇ ਹੋਏ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ.ਸੀ.) ਨੇ ਉਨ੍ਹਾਂ ਨੂੰ ਵਾਈਲਡ ਕਾਰਡ ਪ੍ਰਵੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੁੱਕੇਬਾਜ਼ੀ ਸੰਘ (ਆਈ. ਬਾ.) ਦੀ ਐਡਹਾਕ ਕਮੇਟੀ ਦੇ ਪ੍ਰਧਾਨ ਕਿਸ਼ਨ ਨਰਸੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮੈਰੀਕਾਮ ਨੂੰ ਬ੍ਰਾਜ਼ੀਲ ਦੇ ਰੀਓ ਡੀ ਜੇਨੇਰੋ ’ਚ ਪੰਜ ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਓਲੰਪਿਕ ਖੇਡਾਂ ਦੇ ਲਈ ਵਾਈਲਡ ਕਾਰਡ ਪ੍ਰਵੇਸ਼ ਦੇਣ ਤੋਂ ਆਈ.ਓ.ਸੀ. ਨੇ ਇਨਕਾਰ ਕਰ ਦਿੱਤਾ ਹੈ। ਓਲੰਪਿਕ ਕਾਂਸੀ ਤਮਗਾ ਜੇਤੂ ਖਿਡਾਰਨ ਪਿਛਲੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ ਦੇ ਦੂਜੇ ਦੌਰ ...


Jun 24

ਭਾਰਤੀ ਕ੍ਰਿਕਟ ਟੀਮ ਦੇ ਹੈੱਡ ਕੋਚ ਬਣੇ ਮਹਾਨ ਗੇਂਦਬਾਜ਼ ਅਨਿਲ ਕੁੰਬਲੇ

Share this News

ਮੁੰਬਈ : ਮਹਾਨ ਫਿਰਕੀ ਗੇਂਦਬਾਜ਼ ਅਨਿਲ ਕੁੰਬਲੇ ਨੂੰ ਭਾਰਤੀ ਕ੍ਰਿਕਟ ਟੀਮ ਦਾ ਮੁੱਖ ਕੋਚ ਬਣਾਇਆ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਦੇ ਪ੍ਰਧਾਨ ਅਨੁਰਾਗ ਠਾਕੁਰ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਹਾਲੇ ਕੁੰਬਲੇ ਨੂੰ ਇਕ ਸਾਲ ਤੱਕ ਲਈ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਸ੍ਰੀ ਠਾਕੁਰ ਨੇ ਕਿਹਾ ਕਿ ਕੁੰਬਲੇ ਦੇਸ਼ ਦੇ ਮਹਾਨ ਕ੍ਰਿਕਟਰ ਰਹੇ ਹਨ ਅਤੇ ਉਨ•ਾਂ ਦੇ ਕੋਚ ਚਣਨ ਨਾਲ ਸਾਨੂੰ ਖੁਸ਼ੀ ਹੋਈ ਹੈ। ਕੁੰਬਲੇ ਦੀ ਚੋਣ ਲਈ ਪਾਰਦਰਸ਼ੀ ਪ੍ਰਕਿਰਿਆ ਅਪਣਾਈ ਗਈ ਹੈ। ਇਕ ਸਾਲ ਬਾਅਦ ਕੁੰਬਲੇ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਜਾ ਸਕਦੀ ਹੈ। ਉਨ•ਾਂ ਦੇ ਸਪੋਰਟ ਸਟਾਫ ਉੱਤੇ ਕਿਹਾ ਕਿ ਉਸ ਲਈ ਕੁਝ ਸਮੇਂ ਦੀ ਲੋੜ ...


Jun 24

ਗਾਇਕ ਤੇ ਅਦਾਕਾਰ ਦਿਲਜੀਤ ਬਣਿਆ 'ਪ੍ਰੋ ਕਬੱਡੀ' ਦਾ ਬਰਾਂਡ ਅੰਬੈਸਡਰ

Share this News

ਪਟਿਆਲਾ : 'ਉਡਤਾ ਪੰਜਾਬ' ਫ਼ਿਲਮ ਰਾਹੀਂ ਬਾਲੀਵੁੱਡ 'ਚ ਧਮਾਕੇਦਾਰ ਦਾਖਲਾ ਪਾਉਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਲਈ ਨਿੱਤ ਨਵੇਂ ਦੁਆਰ ਖੁੱਲ ਰਹੇ ਹਨ | ਦਿਲਜੀਤ ਦੁਸਾਂਝ ਕਿ੍ਕਟ ਤੋਂ ਬਾਅਦ ਭਾਰਤ ਦੀ ਸਭ ਤੋਂ ਸਫਲ ਸਾਬਤ ਹੋਣ ਵਾਲੀ ਪਰੋ ਕਬੱਡੀ ਲੀਗ ਦਾ ਬਰਾਂਡ ਅੰਬੈਸਡਰ ਬਣ ਗਿਆ ਹੈ | ਸਟਾਰ ਸਪੋਰਟਸ ਅਤੇ ਮਿਸਾਲ ਸਪੋਰਟਸ ਵੱਲੋਂ ਭਾਰਤੀ ਐਮਚਿਉਰ ਕਬੱਡੀ ਫੈਡਰੇਸ਼ਨ ਦੀ ਸਰਪ੍ਰਸਤੀ 'ਚ 25 ਜੂਨ ਤੋਂ ਸ਼ੁਰੂ ਹੋਣ ਵਾਲੇ ਇਸ ਲੀਗ ਦੇ ਚੌਥੇ ਐਡੀਸ਼ਨ ਤੋਂ ਪਹਿਲਾਂ ਅੱਜ-ਕੱਲ੍ਹ ਦਿਲਜੀਤ ਵੱਖ-ਵੱਖ ਟੀ ਵੀ ਚੈਨਲਾਂ 'ਤੇ ਕਬੱਡੀ ਬਾਰੇ ਪੰਜਾਬੀ ਗੀਤ ਗਾਉਂਦਾ ਤੇ 'ਲੈ ਅਸਲੀ ਪੰਗਾ' ਕਹਿ ਕੇ ਥਾਪੀਆਂ ਮਾਰਦਾ ਨਜ਼ਰ ਆ ਰਿਹਾ ਹੈ | ਦਿਲਜੀਤ ਆਪਣਾ ਲਿਖਿਆ ਗੀਤ 'ਜੀਹਦੇ ...


Jun 12

ਯੂਰੋ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਰੂਸ ਅਤੇ ਇੰਗਲੈਂਡ ਮੈਚ ਤੋਂ ਪਹਿਲਾਂ ਹੀ ਸਮਰਥਕ ਭਿੜੇ

Share this News

ਮਾਰਸੇ : ਫਰਾਂਸ ਵਿਚ ਚੱਲ ਰਹੇ ਯੂਰੋ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਰੂਸ ਅਤੇ ਇੰਗਲੈਂਡ ਵਿਚਕਾਰ ਖੇਡੇ ਜਾਣ ਵਾਲੇ ਮੈਚ ਤੋਂ ਪਹਿਲਾਂ ਐਤਵਾਰ ਨੂੰ ਦੋਹਾਂ ਟੀਮਾਂ ਦੇ ਸਮਰਥਕ ਆਪਸ ਵਿਚ ਝਗੜ ਪਏ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਫਰਾਂਸ ਦੇ ਮਾਰਸੇ ਸ਼ਹਿਰ ਵਿਚ ਰੂਸ ਦੀ ਟੀਮਾਂ ਦੇ ਸਮਰਥਕਾਂ ਅਤੇ ਇੰਗਲੈਂਡ ਦੀ ਟੀਮ ਦੇ ਪ੍ਰਸ਼ੰਸਕਾਂ ਵਿਚਕਾਰ ਝਗੜਾ ਹੋ ਗਿਆ। ਇਹ ਝਗੜਾ ਹਿੰਸਾ ਵਿਚ ਬਦਲ ਗਿਆ ਜਿਸ ਕਾਰਨ 15 ਲੋਕ ਜ਼ਖਮੀ ਹੋ ਗਏ ਅਤੇ 2 ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਥਾਨਕ ਪੁਲਸ ਨੇ ਦੱਸਿਆ ਹੈ ਕਿ ਇਸ ਹਿੰਸਾ ਵਿਚ ਤਕਰੀਬਨ 300 ਇੰਗਲਿਸ਼ ਪ੍ਰਸ਼ੰਸਕ ਸ਼ਾਮਲ ਸਨ। ਫੁੱਟਬਾਲ ਪ੍ਰੇਮੀਆਂ ਨੇ ਜਦ ਇਕ-ਦੂਜੇ 'ਤੇ ਕੁਰਸੀਆਂ ਅਤੇ ਬੋਤਲਾਂ ਸੁੱਟੀਆਂ ਤਾਂ ...


Jun 12

ਬਲਬੀਰ ਸਿੰਘ ਸੀਨੀਅਰ ਖੇਡ ਮੰਤਰੀ ਨੂੰ ਮਿਲੇ

Share this News

ਨਵੀਂ ਦਿੱਲੀ : ਭਾਰਤੀ ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੇ ਸ਼ੁੱਕਰਵਾਰ ਨੂੰ ਖੇਡ ਮੰਤਰੀ ਜਤਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਚੀਜਾਂ ਲੱਭਣ 'ਚ ਮਦਦ ਮੰਗੀ, ਜਿਹੜੀਆਂ ਭਾਰਤੀ ਖੇਡ ਅਥਾਰਟੀ ਕੋਲ ਸਨ ਅਤੇ ਗੁੰਮ ਹੋ ਚੁੱਕੀਆਂ ਹਨ। ਇਸ 'ਚ 36 ਤਮਗੇ ਅਤੇ 1956 ਦੇ ਓਲੰਪਿਕ ਵਾਲਾ ਕਪਤਾਨ ਦਾ ਕੋਟ ਵੀ ਸ਼ਾਮਿਲ ਹੈ। 
ਇਹ 91 ਸਾਲਾ ਖਿਡਾਰੀ ਲੰਡਨ 1948, ਹੇਲਸਿੰਕੀ 1956 ਅਤੇ ਮੈਲਬੋਰਨ 1956 'ਚ ਕਪਤਾਨ ਦੇ ਤੌਰ 'ਤੇ 3 ਓਲੰਪਿਕ ਸੌਨ ਤਮਗੇ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ। ਖੇਡ ਮੰਤਰੀ ਜਤਿੰਦਰ ਸਿੰਘ ਨੇ ਇਸ ਮਾਮਲੇ 'ਚ ਢੁਕਵੀਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਬਲਬੀਰ ਸਿੰਘ ਇੱਥੇ 'ਇੰਡੀਅਨ ਆਫ ਦ ਈਅਰ ਲਾਈਫਟਾਈਮ ਐਚੀਵਮੈਂਟ' ਪੁਰਸਕਾਰ ...


Jun 12

ਅਲੀ ਨੂੰ ਅੰਤਿਮ ਵਿਦਾਇਗੀ ਦੇਣ ਲਈ ਉਮੜਿਆ ਜਨ ਸੈਲਾਬ

Share this News

ਲੁਇਸਵਿਲੇ : ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਨੂੰ ਅੰਤਿਮ ਵਿਦਾਇਗੀ ਦੇਣ ਲਈ ਕਰੋੜਾਂ ਲੋਕ ਉਨ੍ਹਾਂ ਦੇ ਗ੍ਰਹਿ ਨਗਰ ਲੁਇਸਵਿਲੇ ਪੁੱਜਾ | ਅਲੀ ਦਾ ਬੀਤੇ ਸ਼ੁੱਕਰਵਾਰ ਨੂੰ 74 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਸੀ | ਅਲੀ ਦਾ ਦੋ ਦਿਨਾਂ ਅੰਤਿਮ ਸੰਸਕਾਰ ਵੀਰਵਾਰ ਨੂੰ ਫਰੀਡਮ ਹਾਲ 'ਚ ਸ਼ੁਰੂ ਹੋਇਆ, ਜਿਥੇ ਉਨ੍ਹਾਂ ਆਪਣੇ ਮੁੱਕੇਬਾਜ਼ੀ ਕੈਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ | ਉਨ੍ਹਾਂ ਦੇ ਜਨਾਜੇ 'ਚ ਸ਼ਾਮਿਲ ਹੋਣ ਲਈ ਕਰੀਬ 14 ਹਜ਼ਾਰ ਮੁਫਤ ਟਿਕਟਾਂ ਵੰਡੀਆਂ ਗਈਆਂ ਸਨ | ਅੰਤਿਮ ਸੰਸਕਾਰ ਦੇ ਦੂਸਰੇ ਦਿਨ ਸ਼ੁੱਕਵਾਰ ਨੂੰ ਉਨ੍ਹਾਂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਗ੍ਰਹਿ ਨਗਰ ਲੁਇਸਵਿਲੇ ਤੋਂ ਸ਼ੁਰੂ ਹੋਈ | ਇਸ ਸਬੰਧੀ ਉਨ੍ਹਾਂ ਦੇ ਬੁਲਾਰੇ ਬਾਬ ਗੁਨੇਲ ...[home] 1-10 of 10

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved