Sports News Section

Monthly Archives: JUNE 2017


Jun 3

ਸਾਨੀਆ ਮਿਕਸਡ ਡਬਲਜ਼ ਦੇ ਦੂਜੇ ਦੌਰ 'ਚ

Share this News

ਪੈਰਿਸ : ਭਾਰਤ ਦੀ ਸਾਨੀਆ ਮਿਰਜਾ ਅਤੇ ਕਰੋਏਸ਼ੀਆ ਦੇ ਇਵਾਨ ਨੇ ਸ਼ੁੱਕਰਵਾਰ ਨੂੰ ਪਹਿਲੇ ਦੌਰ 'ਚ ਆਸਾਨ ਜਿੱਤ ਦੇ ਨਾਲ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਮਿਕਸਡ ਡਬਲਜ਼ ਦੇ ਦੂਜੇ ਦੌਰ 'ਚ ਪ੍ਰਵੇਸ ਕਰ ਲਿਆ। ਸਾਨੀਆ ਨੂੰ ਮਹਿਲਾ ਡਬਲਜ਼ ਦੇ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਮਿਕਸਡ ਡਬਲਜ਼ 'ਚ ਉਨ੍ਹਾਂ ਨੇ ਕਰੋਏਸ਼ੀਆਈ ਜੋੜੀ ਦਾਰਿਜਾ ਜੁਰਾਕ ਅਤੇ ਮੇਟ ਪੇਵਿਚ ਨੂੰ ਇਕ ਘੰਟੇ 24 ਮਿੰਟ 'ਚ 7-4, 6-3 ਨਾਲ ਹਰਾਇਆ। ਸਾਨੀਆ-ਡੋਡਿਗ ਦਾ ਦੂਜੇ ਦੌਰ 'ਚ ਯੂਕਰੇਨ ਦੀ ਆਲੀਨਾ ਸਵੀਤੋਲਿਨਾ ਅਤੇ ਨਿਊਜ਼ੀਲੈਂਡ ਦੇ ਆਰਟੇਮ ਸਿਤਾਕ ਦੀ ਜੋੜੀ ਨਾਲ ਮੁਕਾਬਲਾ ਹੋਵੇਗਾ।


Jun 3

ਸਾਇਨਾ ਅਤੇ ਪ੍ਰਣਿਤ ਸੈਮੀਫਾਈਨਲ 'ਚ ਪਹੁੰਚੇ

Share this News

ਬੈਂਕਾਕ : ਓਲੰਪਿਕ ਤਮਗੇ ਜੇਤੂ ਸਾਇਨਾ ਨੇਹਵਾਲ ਅਤੇ ਬੀ ਸਾਈ ਪ੍ਰਣਿਤ ਨੇ ਸ਼ੁੱਕਰਵਾਰ ਨੂੰ ਆਪਣੇ ਆਪਣੇ ਮੈਚਾਂ 'ਚ ਜਿੱਤ ਦੇ ਨਾਲ 120000 ਡਾਲਰ ਇਨਾਮੀ ਰਾਸ਼ੀ ਗ੍ਰਾ ਪ੍ਰੀ ਗੋਲਡ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਦੁਨਿਆ ਦੀ 11ਵੇਂ ਨੰਬਰ ਦੀ ਖਿਡਾਰੀ ਦੂਜਾ ਦਰਜਾ ਪ੍ਰਾਪਤ ਸਾਇਨਾ ਨਹੇਵਾਲ ਨੇ ਮਹਿਲਾ ਸਿੰਗਲ ਕੁਆਰਟਰ ਫਾਈਨਲ 'ਚ 1 ਘੰਟੇ 9 ਮਿੰਟ 'ਚ ਜਾਪਾਨ ਦੀ ਹਾਰੂਕੋ ਨੂੰ 21-15, 20-22, 21-11 ਨਾਲ ਹਰਾ ਕੇ ਆਖਰੀ ਚਾਰ 'ਚ ਪ੍ਰਵੇਸ਼ ਕੀਤਾ। ਸਾਇਨਾ ਨੇ ਜਿੱਤ ਤੋਂ ਬਾਅਦ ਟਵਿੱਟ 'ਤੇ ਲਿਖਿਆ ਕਿ ਅੱਜ ਬਹੁਤ ਸਖਤ ਮੁਕਾਬਲੇ 'ਚ ਜਿੱਤ ਦਰਜ ਕੀਤੀ। ਥਾਈਲੈਂਡ ਗ੍ਰਾ ਪ੍ਰੀ ਕੁਆਰਟਰ ਫਾਈਨਲ ਤਿੰਨ ਗੇਮਾਂ 'ਚ 21-15, 20-22, 21-11 ਨਾਲ ਜਿੱਤ ਦਰਜ ਕੀਤੀ। ਲੰਡਨ ਓਲੰਪਿਕ ...


Jun 3

ਚੈਂਪੀਅਨਜ਼ ਟਰਾਫੀ : ਮੀਂਹ ਨੇ ਨਿਊਜ਼ੀਲੈਂਡ ਦੀਆਂ ਆਸਾਂ ਉਤੇ ਫੇਰਿਆ ਪਾਣੀ

Share this News

ਬਰਮਿੰਘਮ : ਇਥੇ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਗਰੁੱਪ ਏ ਦੇ ਮੈਚ ਵਿੱਚ ਨਿਊਜ਼ੀਲੈਂਡ ਦੀਆਂ ਜਿੱਤ ਦੀਆਂ ਆਸਾਂ ਧਰੀਆਂ-ਧਰਾਈਆਂ ਰਹਿ ਗਈ। ਖੇਡ ਦੌਰਾਨ ਜਦੋਂ ਤੀਜੀ ਵਾਰ ਮੀਂਹ ਉਤਰਿਆ, ਉਸ ਵਕਤ ਆਸਟਰੇਲੀਆ ਮਹਿਜ਼ 9 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ ਸਿਰਫ 53 ਦੌੜਾਂ ਹੀ ਬਣਾ ਸਕਿਆ ਸੀ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ 291 ਦੌੜਾਂ ਬਣਾਈਆਂ ਸਨ, ਪਰ ਮੀਂਹ ਕਾਰਨ ਟੀਚਾ 33 ਓਵਰਾਂ ਵਿੱਚ 235 ਦੌੜਾਂ ਬਣਾਉਣ ਦਾ ਰੱਖਿਆ ਗਿਆ ਸੀ।
ਇਸ ਤੋਂ ਪਹਿਲਾਂ ਕਪਤਾਨ ਕੇਨ ਵਿਲੀਅਮਸਨ ਦੇ ਸੈਂਕੜੇ ਅਤੇ ਸਿਖ਼ਰਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਨਿਊਜ਼ੀਲੈਂਡ ਨੇ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ 46 ਓਵਰਾਂ ਦੇ ਗਰੁੱਪ ਏ ਦੇ ਮੈਚ ਵਿੱਚ 291 ਦੌੜਾਂ ਬਣਾਈਆਂ। ...


Jun 3

ਜਗਤੇਸ਼ਰ ਖੋਸਾ ਨੇ ਸੋਨੇ ਦਾ ਤਮਗਾ ਜਿੱਤ ਪੰਜਾਬ ਦਾ ਵਧਾਇਆ ਮਾਣ

Share this News

ਚੰਡੀਗੜ੍ਹ :  ਨਵੀਂ ਦਿੱਲੀ ਵਿੱਚ 41ਵੀਂ ਨੈਸ਼ਨਲ ਆਰਮ-ਰੈਸਲਿੰਗ ਚੈਂਪੀਅਨਸ਼ਿਪ 2017 ਦੌਰਾਨ ਪੰਜਾਬ ਦੇ ਜਗਤੇਸ਼ਰ ਸਿੰਘ ਖੋਸਾ ਨੇ ਸੋਨੇ ਦਾ ਤਮਗਾ ਜਿੱਤਿਆ ਹੈ। ਉਨ੍ਹਾਂ ਨੇ 90 ਕਿੱਲੋ ਭਾਰ ਵਰਗ ਵਿੱਚ ਜਿੱਤ ਹਾਸਲ ਕਰਕੇ ਇਹ ਤਗਮਾ ਹਾਸਲ ਕੀਤਾ। ਇਹ ਚੈਂਪੀਅਨਸ਼ਿਪ ਇੰਡੀਅਨ ਆਰਮ-ਰੈਸਲਿੰਗ ਫ਼ੈਡਰੇਸ਼ਨ ਵਲੋਂ ਕਰਵਾਈ ਗਈ।
ਰਾਜਪੁਰਾ ਨਿਵਾਸੀ ਜਗਤੇਸ਼ਵਰ ਸਿੰਘ ਸੋਨੇ ਦਾ ਤਮਗ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ ਹੈ। ਉਹ ਇਸ ਤੋਂ ਪਹਿਲਾਂ ਵੀ ਰਾਜ ਪਧਰੀ ਆਰਮ-ਰੈਸਲਿੰਗ ਮੁਕਾਬਲਿਆਂ ਵਿਚ ਅਪਣੀ ਪ੍ਰਤਿਭਾ ਦਾ ਪ੍ਰਗਟਾਵਾ ਕਰ ਚੁੱਕਾ ਹੈ। ਜਗਤੇਸ਼ਵਰ ਇਸ ਵੇਲੇ ਮਹਾਂਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਟੀ ਸੋਲਨ ਵਿਖੇ ਐਮ.ਬੀ.ਬੀ.ਐਸ ਦਾ ਵਿਦਿਆਰਥੀ ਹੈ।


Jun 3

ਇਟਲੀ ਚ 2017 ਦਾ ਪਹਿਲਾ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਸਪੰਨ

Share this News

ਮਿਲਾਨ : ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਵਲਦਾਰਨੋ ਵੱਲੋ ਕਸਬਾ ਵਾਲਦੀਕਿਆਨਾ ਦੇ ਖੇਡ ਸਟੇਡੀਅਮ 'ਚ ਸਾਲ 2017 ਦਾ ਪਹਿਲਾ ਕਬੱਡੀ ਕੱਪ ਪੂਰੀ ਸ਼ਾਨੋ ਸ਼ੋਕਤ ਨਾਲ ਸੰਪਨ ਹੋ ਗਿਆ। ਉਦਘਾਟਨੀ ਮੈਚ 'ਚ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਦੀ ਟੀਮ ਨੇ ਯੰਗ ਸਪੋਰਟਸ ਕਲੱਬ ਪੋਰਦੀਨੋਨੇ ਦੀ ਟੀਮ ਨੂੰ ਹਰਾ ਕੇ ਚੰਗੀ ਸ਼ੁਰੂਆਤ ਕੀਤੀ। ਬਾਬਾ ਫ਼ਰੀਦ ਕਲੱਬ ਜਰਮਨੀ ਨੇ ਫਿਰੈਂਸਾ ਅਨਕੋਨਾ, ਬਾਬਾ ਕਾਹਨ ਦਾਸ ਕਲੱਬ ਵਿਚੈਸਾ ਤੇ ਭਗਤ ਸਿੰਘ ਸਪੋਰਟਸ ਆਰੈਸੋ ਦੀ ਟੀਮ ਨੇ ਯਾਰੀਆ ਕਲੱਬ ਮਾਨਤੋਵਾ ਤੇ ਫਿਰ ਪਾਕਿਸਤਾਨ ਕਲੱਬ ਬ੫ੇਸ਼ੀਆ ਦੀ ਟੀਮ ਨੂੰ ਹਰਾ ਕੇ ਆਜ਼ਾਦ ਕਲੱਬ ਸਪੇਨ ਦੀਆਂ ਟੀਮਾਂ ਸੈਮੀਫਾਈਨਲ 'ਚ ਪੁੱਜੀਆਂ।¢
ਸੈਮੀਫਾਈਨਲ ਮੁਕਾਬਲਿਆਂ 'ਚ ਜਰਮਨੀ ਤੇ ਸਪੇਨ ਦੀਆ ਟੀਮਾਂ ਨੂੰ ਹਰਾ ਕੇ ਫਾਈਨਲ 'ਚ ...


Jun 3

ਅੱਜ ਤੋਂ ਸ਼ੁਰੂ ਹੋ ਰਿਹੈ ਕ੍ਰਿਕਟ ਦਾ ਮਿੰਨੀ ਵਰਲਡ ਕੱਪ

Share this News

ਲੰਡਨ : ਅੱਜ ਇੰਗਲੈਂਡ ਦੇ ਓਵਲ ਮੈਦਾਨ 'ਤੇ ਆਈ.ਸੀ.ਸੀ. ਚੈਂਪੀਅਨਜ਼ ਟਰਾਫ਼ੀ ਦਾ ਆਗਾਜ਼ ਹੋਣ ਜਾ ਰਿਹਾ ਹੈ। ਮਿੰਨੀ ਵਰਲਡ ਕੱਪ ਦੇ ਨਾਮ ਨਾਲ ਜਾਣੇ ਜਾਂਦੇ ਇਸ ਮੁਕਾਬਲੇ 'ਚ ਅੱਠ ਟੀਮਾਂ ਹਿੱਸਾ ਲੈ ਰਹੀਆਂ ਹਨ। ਅੱਜ ਇੰਗਲੈਂਡ ਤੇ ਬੰਗਲਾਦੇਸ਼ ਵਿਚਕਾਰ ਉਦਘਾਟਨੀ ਮੈਚ ਹੋ ਰਿਹਾ ਹੈ ਤੇ ਚਾਰ ਜੂਨ ਨੂੰ ਬਰਮਿੰਘਮ 'ਚ ਕੱਟੜ ਵਿਰੋਧੀ ਭਾਰਤ ਤੇ ਪਾਕਿਸਤਾਨ ਦਰਮਿਆਨ ਸਖ਼ਤ ਮੁਕਾਬਲਾ ਦੇਖਣ ਨੂੰ ਮਿਲੇਗਾ ।[home] 1-6 of 6

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved